|
Thursday, 21 February 2008 |
|
ISLAMABAD: The Pakistan People’s Party (PPP) and the Pakistan Muslim League-Nawaz (PML-N) brokered an agreement on Thursday to form governments at the Centre and the provincial levels and to sort out the modalities for the reinstatement of judiciary in parliament.
“We have decided to work together and move together for the future of the democracy in the country and to strengthen parliament,” said Co-Chairman PPP Asif Ali Zardari and PML-N Quaid Nawaz Sharif while addressing a joint press conference here on Thursday evening at the Zardari House after holding two-hour-long talks.
|
|
Read more...
|
|
|
Wednesday, 20 February 2008 |
ਇਸਲਾਮਾਬਾਦ - ਕਰੀਬ ਸਾਢੇ 8 ਸਾਲ ਤੱਕ ਫੌਜ ਦੇ ਸਿ਼ਕੰਜੇ ਵਿੱਚ ਕੈਦ ਰਹਿਣ ਦੇ ਬਾਅਦ ਆਖਰਕਾਰ ਪਾਕਿਸਤਾਨ ਵਿੱਚ ਲੋਕਤੰਤਰ ਦੀ ਰਿਹਾਈ ਦਾ ਰਸਤਾ ਬਹਾਲ ਹੋ ਗਿਆ। ਕੌਮਾਂਤਰੀ ਨਿਗਰਾਨੀ ਵਿੱਚ ਹੋਈਆਂ ਆਮ ਚੋਣਾਂ ਵਿੱਚ ਜਨਤਾ ਨੇ ਮੁਸ਼ੱਰਫ ਅਤੇ ਉਨ੍ਹਾਂ ਦੀ ਹਮਾਇਤੀ ਪਾਕਿਸਤਾਨ ਮੁਸਲਿਮ ਲੀਗ (ਕਿਊ) ਨੂੰ ਸਿਰੇ ਤੋਂ ਨਕਾਰ ਕੇ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਅਤੇ ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਦੇ ਪੱਖ ਵਿੱਚ ਫੈਸਲਾ ਸੁਣਾਇਆ। ਪੀ.ਐੱਮ.ਐੱਲ. (ਨਵਾਜ਼) ਅਤੇ ਪੀ.ਪੀ.ਪੀ. ਨੇ ਸਾਂਝੇ ਤੌਰ ‘ਤੇ ਬਹੁਮਤ ਹਾਸਲ ਕਰ ਲਿਆ ਹੈ। ਹੁਣ 1 ਮਾਰਚ ਤੋਂ ਪਹਿਲਾਂ ਦੇਸ਼ ਵਿੱਚ ਨਵੀਂ ਵਿਵਸਥਾ ਬਹਾਲ ਕਰਨ ਦੀ ਯੋਜਨਾ ਹੈ। ਪਾਕਿਸਤਾਨ ਚੋਣ ਕਮਿਸ਼ਨ ਦੇ ਸੂਤਰਾਂ ਨੇ ਦੱਸਿਆ ਕਿ ਸਾਰੇ ਨਤੀਜਿਆਂ ਦਾ ਐਲਾਨ ਹੁੰਦੇ ਹੀ ਇੱਕ ਦੋ ਦਿਨਾਂ ਵਿੱਚ ਚੋਣ ਕਮਿਸ਼ਨ ਵੱਲੋਂ ਨਵੀਂ ਵਿਵਸਥਾ ਬਹਾਲ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਜਾਵੇਗੀ। ਪ੍ਰਧਾਨ ਮੰਤਰੀ ਦਾ ਅਹੁਦਾ ਹਾਸਲ ਕਰਨ ਲਈ ਨੈਸ਼ਨਲ ਅਸੈਂਬਲੀ ਵਿੱਚ 171 ਮੈਂਬਰਾਂ ਦੀ ਹਮਾਇਤ ਜਰੂਰੀ ਹੈ। ਚੋਣਾਂ ਵਿੱਚ ਜਨਤਾ ਨੇ ਪੀ.ਐੱਮ.ਐੱਲ. (ਕਿਊ) ਦੇ ਰਾਸ਼ਟਰੀ ਪ੍ਰਧਾਨ ਚੌਧਰੀ ਸੁਜ਼ਾਤ ਹੁਸੈਨ, ਸਪੀਕਰ ਚੌਧਰੀ ਆਮਿਰ ਹੁਸੈਨ, ਸਾਬਕਾ ਸਪੀਕਰ ਹਾਮਿਦ ਨਾਸਿਰ ਚੱਠਾ, ਰਾਸ਼ਟਰੀ ਮੇਲ-ਮਿਲਾਪ ਬਿਊਰੋ ਦੇ ਪ੍ਰਧਾਨ ਡੇਨੀਅਲ ਅਜੀਜ਼ ਵਰਗੇ ਸਿਆਸੀ ਖੁੰਡਾਂ ਨੂੰ ਉਨ੍ਹਾਂ ਦੇ ਖੇਤਰਾਂ ਵਿੱਚ ਵੱਡੇ ਫਰਕ ਨਾਲ ਹਰਾਇਆ। ਇਸੇ ਦੌਰਾਨ ਪਾਕਿਸਤਾਨ ਦੇ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ ਨੇ ਆਮ ਚੋਣਾਂ ਦੇ ਨਤੀਜਿਆਂ ‘ਤੇ ਸੰਤੋਸ਼ ਜਾਹਿਰ ਕਰਦੇ ਹੋਏ ਕਿਹਾ ਕਿ ਦੇਸ਼ ਵਿੱਚ ਅਜ਼ਾਦਾਨਾ, ਨਿਰਪੱਖ ਅਤੇ ਪਾਰਦਰਸ਼ੀ ਤੇ ਸ਼ਾਂਤੀਪੂਰਨ ਢੰਗ ਨਾਲ ਚੋਣਾਂ ਸੰਪੰਨ ਹੋਣ ਨਾਲ ਉਨ੍ਹਾਂ ਦਾ ਵਾਅਦਾ ਪੂਰਾ ਹੋਇਆ ਹੈ।
ਪਾਰਟੀਆਂ ਦੀ ਸਥਿਤੀ
ਕੁੱਲ ਸੀਟਾਂ : 272
ਚੋਣ ਹੋਈ : 268
ਨਤੀਜੇ ਐਲਾਨੇ : 250
ਪੀ.ਪੀ.ਪੀ. : 87
ਪੀ.ਐੱਮ.ਐੱਲ.(ਨਵਾਜ਼) : 66
ਪੀ.ਐੱਮ.ਐੱਲ. (ਕਿਊ) : 39
ਐੱਮ.ਕਿਊ.ਐੱਮ. : 19
ਅਵਾਮੀ ਨੈਸ਼ਨਲਿਸਟ ਪਾਰਟੀ : 10
ਮੁਤਾਹਿਦਾ ਮਜਲਿਸੇ-ਅਮਾਲ : 02
ਹੋਰ : 03
ਆਜ਼ਾਦ : 26
|
|
|
Wednesday, 20 February 2008 |
|
Sydney, February 19, 2007. Criticising the SAD-BJP combine government for taking political benefit from farmers and industrial package issue, an internationally renowned agriculture Entomologist and President, Indian Overseas Congress Australia (IOCA) Dr Amarjit Singh Tanda said at Sydney that in a statement today termed the February 26 SAD-BJP rally as a stunt.
|
|
Read more...
|
|
|
Sunday, 17 February 2008 |
ਨਵੀਂ ਦਿੱਲੀ - ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਕਿਸੇ ਤਰ੍ਹਾਂ ਦੀ ਵੀ ਵਿਸ਼ਵ ਪੱਧਰ ‘ਤੇ ਮੰਦੀ ਦੇ ਭਾਰਤ ‘ਤੇ ਪੈਣ ਵਾਲੇ ਅਸਰ ਨੂੰ ਸੀਮਤ ਕਰਨ ਲਈ ਸਰਕਾਰ ਕਦਮ ਚੁੱਕੇਗੀ ਅਤੇ ਉਨ੍ਹਾਂ ਨੇ ਇਹ ਭਰੋਸਾ ਜਤਾਇਆ ਕਿ ਇਸ ਸਾਲ ਘਰੇਲੂ ਅਰਥ ਵਿਵਸਥਾ ਦੀ ਵਿਕਾਸ ਦਰ 9 ਫੀਸਦੀ ਰਹੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸਾਲ ਨੋਟ ਪਸਾਰੇ ਦੇ ਸਵੀਕਾਰਨਯੋਗ ਪੱਧਰ ਤੱਕ ਕੰਟਰੋਲ ਰਹੇਗਾ। ਉਨ੍ਹਾਂ ਨੇ ਉਦਯੋਗ ਸੰਗਠਨ ਫਿੱਕੀ ਦੀ ਸਾਲਾਨਾ ਮੀਟਿੰਗ ਵਿੱਚ ਕਿਹਾ, “ਮੰਦੀ ਦੇ ਬਾਰੇ ਵਿਸ਼ਵ ਪੱਧਰ ‘ਤੇ ਚਿੰਤਾ ਹੈ। ਸਾਨੂੰ ਇਨ੍ਹਾਂ ਚਿੰਤਾਵਾਂ ਦੇ ਬਾਰੇ ਜਾਗਰੂਕ ਹੋਣ ਦੀ ਲੋੜ ਹੈ ਅਤੇ ਅਸੀਂ ਆਪਣੇ ‘ਤੇ ਪੈਣ ਵਾਲੇ ਇਸਦੇ ਅਸਰ ਨੂੰ ਸੀਮਤ ਕਰਨ ਲਈ ਕਦਮ ਚੁੱਕਾਂਗੇ। ਮੈਨੂੰ ਕਾਰਨ ਕੋਈ ਸਮਝ ਨਹੀਂ ਆਉਂਦਾ ਕਿ ਵਿਸ਼ਵ ਪੱਧਰੀ ਮੰਦੀ ਦੇ ਬਾਵਜੂਦ ਅਸੀਂ 9 ਫੀਸਦੀ ਦੀ ਵਿਕਾਸ ਦਰ ਬਰਕਰਾਰ ਕਿਉਂ ਨਹੀਂ ਰੱਖ ਸਕਦੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਨੋਟ ਪਸਾਰੇ ਨੂੰ ਕੰਟਰੋਲ ਵਿੱਚ ਰੱਖਣ ਅਤੇ ਮੁਕਾਬਲਤਨ ਵੱਧ ਸਮੱਗਰ ਵਿਕਾਸ ਯਕੀਨੀ ਬਣਾਉਣ ਲਈ ਇੱਕ ਮਹੱਤਵਪੂਰਨ ਨੀਤੀਗਤ ਪਹਿਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਜਾਣਦਾ ਹਾਂ ਕਿ ਨੋਟ ਪਸਾਰੇ ‘ਤੇ ਜ਼ੋਰ ਦਿੱਤੇ ਜਾਣ ਦੇ ਕਾਰਨ ਤੁਹਾਡੇ ਵਿੱਚ ਕੁਝ ਲੋਕ ਸਾਡੇ ਨਾਲ ਖੁਸ਼ ਨਹੀਂ ਹਨ। ਨੋਟ ਪਸਾਰੇ ਨੂੰ ਕੰਟਰੋਲ ਕਰਨ ਲਈ ਵਿਕਾਸ ਦਰ ਦੀ ਕੁਰਬਾਨੀ ਦਿੱਤੇ ਜਾਣ ਬਾਰੇ ਕਈ ਸੰਪਾਦਕੀ ਲਿਖੇ ਗਏ ਹਨ। ਡਾ. ਸਿੰਘ ਨੇ ਕਿਹਾ ਕਿ ਨੋਟ ਪਸਾਰਾ ਅਨਿਆਂਪੂਰਨ ਕਰ ਹੈ। ਇਹ ਅਮੀਰਾਂ ਦੇ ਮੁਕਾਬਲੇ ਗਰੀਬਾਂ ਨੂੰ ਜਿ਼ਆਦਾ ਪ੍ਰਭਾਵਿਤ ਕਰਦਾ ਹੈ। ਇਸ ਲਈ ਇਹ ਯਕੀਨੀ ਕਰਨਾ ਜਰੂਰੀ ਹੈ ਕਿ ਗਰੀਬਾਂ ਨੂੰ ਨੋਟ ਪਸਾਰੇ ਦੀ ਉੱਚੀ ਦਰ ਪ੍ਰਭਾਵਿਤ ਨਾ ਕਰ ਸਕੇ। ਵਿਸ਼ੇਸ਼ ਤੌਰ ‘ਤੇ ਮੁੱਢਲੇ ਉਤਪਾਦਾਂ ਦੇ ਖਪਤ ਦੇ ਮਾਮਲੇ ਵਿੱਚ ਇਹ ਸਮਾਜਿਕ ਪਹਿਲ ਅਤੇ ਉਨ੍ਹਾਂ ਦੀ ਹੋਂਦ ਦਾ ਮਸਲਾ ਹੈ।
|
|
|
Saturday, 16 February 2008 |
ਮੁੰਬਈ - ਭਾਜਪਾ ਦੇ ਕੌਮੀ ਜਨਰਲ ਸਕੱਤਰ ਗੋਪੀ ਨਾਥ ਮੁੰਡੇ ਨੇ ਇੱਥੇ ਕਿਹਾ ਕਿ ਸਾਬਕਾ ਵਿਦੇਸ਼ ਮੰਤਰੀ ਨਟਵਰ ਸਿੰਘ ਤੇ ਉਨ੍ਹਾਂ ਦੇ ਪੁੱਤਰ ਜਗਤ ਸਿੰਘ ਸੰਭਵ ਤੌਰ ‘ਤੇ ਛੇਤੀ ਹੀ ਭਾਜਪਾ ਵਿੱਚ ਸ਼ਾਮਲ ਹੋ ਜਾਣਗੇ। ਉਨ੍ਹਾਂ ਕਿਹਾ ਕਿ ਅਸੀਂ ਖੁੱਲ੍ਹੀਆਂ ਬਾਹਵਾਂ ਨਾਲ ਪਿਉ-ਪੁੱਤਰ ਦਾ ਸਵਾਗਤ ਕਰਾਂਗੇ। ਸਾਬਕਾ ਵਿਦੇਸ਼ ਮੰਤਰੀ ਕੇ. ਨਟਵਰ ਸਿੰਘ ਜਿਨ੍ਹਾਂ ਕਾਂਗਰਸ ਤੋਂ ਪਿਛਲੇ ਦਿਨੀਂ ਆਪਣੇ ਅਸਤੀਫੇ ਦਾ ਐਲਾਨ ਕਰ ਦਿੱਤਾ ਸੀ, ਨੇ ਸਪਸ਼ੱਟ ਕੀਤਾ ਹੈ ਕਿ ਉਹ ਅਨਾਜ ਬਦਲੇ ਤੇਲ ਘਪਲੇ ਤੋਂ ਭੜਕਾਹਟ ਵਿੱਚ ਨਹੀਂ ਆਏ ਜਿਵੇਂ ਕਿ ਜੈਪੁਰ ਤੋਂ ਮੀਡੀਆ ਖਬਰਾਂ ਵਿੱਚ ਜਿ਼ਕਰ ਕੀਤਾ ਗਿਆ ਹੈ। ਨਟਵਰ ਸਿੰਘ ਨੇ ਇੱਕ ਬਿਆਨ ਵਿੱਚ ਕਿਹਾ, “ਜਸਟਿਸ ਪਾਠਕ ਕਮੇਟੀ, ਜਿਸਨੇ ਘਪਲੇ ਦੀ ਜਾਂਚ ਕੀਤੀ ਸੀ, ਨੇ ਸਪਸ਼ੱਟ ਕਿਹਾ ਸੀ ਕਿ ਇਹ ਦਿਖਾਉਣ ਲਈ ਕੋਈ ਠੋਸ ਸਬੂਤ ਨਹੀਂ ਹੈ ਕਿ ਉਨ੍ਹਾਂ ਇਰਾਕ ਨਾਲ ਤੇਲ ਠੇਕਿਆਂ ਤੋਂ ਮਾਲੀ ਜਾਂ ਕੋਈ ਹੋਰ ਨਿੱਜੀ ਲਾਭ ਲਿਆ ਸੀ।”
|
|
|
|
<< Start < Prev 1 2 3 4 5 6 7 8 9 10 Next > End >>
|
| Results 46 - 54 of 86 |