Calendar Date

Aug
08
2008
hansron_logo.png
    

mod_zoom_pics

mod_zoom_menue

 

mod_zoom_info

ERROR-CODE: 1000
Politics
ਹਿਲੇਰੀ ਤੇ ਓਬਾਮਾ ਦੀ ਬਹਿਸ ਨੇ ਡੈਮੋਕ੍ਰੇਟਾਂ ਦੀ ਏਕਤਾ ਦਿਖਾਈ
Saturday, 02 February 2008

ho.jpgਹਾਲੀਵੁੱਡ - ਉਮੀਦ ਦੇ ਮੁਤਾਬਕ ਹੀ ਇੱਥੇ ਆਸਕਰ ਐਵਾਰਡ ਦਿੱਤੇ ਜਾਣ ਵਾਲੇ ਸਥਾਨ ਉੱਤੇ ਬਰਾਕ ਓਬਾਮਾ ਅਤੇ ਹਿਲੇਰੀ ਕਲਿੰਟਨ ਵਿਚਾਲੇ ਹੋਏ ਬਹਿਸ ਹਾਲੀਵੁੱਡ ਫਿਲਮ ਦੀ ਕਿਸੇ ਕਹਾਣੀ ਵਾਂਗ ਹੀ ਖਤਮ ਹੋਈ ਅਤੇ ਜਿੱਤ ਆਖਰ ਡੈਮੋਕ੍ਰੇਟਿਕ ਏਕਤਾ ਦੀ ਹੀ ਹੋਈ। ਅਗਲੇ ਹਫਤੇ ਮੰਗਲਵਾਰ ਨੂੰ ਪੈ ਰਹੀਆਂ ਵੋਟਾਂ ਤੋਂ ਪਹਿਲਾਂ ਦੋਵਾਂ ਡੈਮੋਕ੍ਰੇਟਿਕ ਉਮੀਦਵਾਰਾਂ ਨੇ ਵ੍ਹਾਈਟ ਹਾਊਸ ਤੱਕ ਪਹੁੰਚਣ ਲਈ ਭਖਵੀਂ ਬਹਿਸ ਕੀਤੀ। ਇਲੀਨੋਇਸ ਦੇ ਸੈਨੇਟਰ ਅਤੇ ਅਮਰੀਕਾ ਦੀ ਸਾਬਕਾ ਪ੍ਰਥਮ ਮਹਿਲਾ ਵਿਚਾਲੇ ਨੀਤੀਆਂ ਦੇ ਮਤਭੇਦ ਉੱਤੇ ਭਖਵੀਂ ਬਹਿਸ ਹੋਈ। ਇਸ ਵਾਰ ਉਨ੍ਹਾਂ ਦੀ ਬਹਿਸ ਵਿੱਚ ਉਸ ਪ੍ਰਕਾਰ ਦੀ ਕੁੜੱਤਣ ਨਹੀਂ ਸੀ ਜਿਸ ਤਰ੍ਹਾਂ ਦੀ ਦੱਖਣੀ ਕਰੋਲੀਨਾ ਵਿੱਚ ਬਹਿਸ ਦੌਰਾਨ ਦੇਖਣ ਨੂੰ ਮਿਲੀ ਸੀ। ਬਹਿਸ ਮਗਰੋਂ ਹਿਲੇਰੀ ਕਲਿੰਟਨ ਨੇ ਕਿਹਾ ਕਿ ਚਾਹੇ ਉਸ ਦੇ ਅਤੇ ਓਬਾਮਾ ਦੇ ਸਿਹਤ ਸੰਭਾਲ, ਆਰਥਿਕ ਸੁਧਾਰਾਂ ਅਤੇ ਵਿਦੇਸ਼ੀ ਜ਼ਾਲਮ ਰਾਜਾਂ ਨੂੰ ਕਾਬੂ ਵਿੱਚ ਕਰਨ ਵਰਗੇ ਮਸਲਿਆਂ ਉੱਤੇ ਮਤਭੇਦ ਸਨ ਲੇਕਿਨ ਉਹ ਦੋਵੇਂ ਇਸ ਗੱਲ ਉੱਤੇ ਸਹਿਮਤ ਸਨ ਕਿ ਰਿਪਬਲੀਕਨਾਂ ਨੂੰ ਸੱਤਾ ਤੋਂ ਲਾਂਭੇ ਕਰਨਾ ਜਰੂਰੀ ਹੈ।

 
ਇੱਕ ਸਾਲ ਵਿੱਚ ਹੀ ਅਕਾਲੀਆਂ ਦੀ ਸਰਕਾਰ ਹੋਈ ਫਲਾਪ : ਜਗਮੀਤ ਬਰਾੜ
Thursday, 31 January 2008

gb.jpgਅਜੀਤਵਾਲ - ਪੰਜਾਬ ਸਰਕਾਰ ਆਪਣੇ ਇੱਕ ਸਾਲ ਦੇ ਕਾਰਜਕਾਲ ਦੌਰਾਨ ਹਰ ਫਰੰਟ ‘ਤੇ ਫੇਲ੍ਹ ਹੋਈ ਹੈ। ਇਸ ਸਬੰਧੀ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਵੱਲੋਂ ਇੱਕ ਹਫਤਾ ਪਹਿਲਾਂ ਸੱਦੀ ਮੀਟਿੰਗ ਵਿੱਚ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਮਿਲੀ ਮਾਲੀ ਸਹਾਇਤਾ ਦਾ ਪੂਰੀ ਤਰ੍ਹਾਂ ਇਸਤੇਮਾਲ ਹੀ ਨਹੀਂ ਕੀਤਾ ਗਿਆ ਅਤੇ ਸਿੱਟੇ ਵਜੋਂ 5 ਹਜਾਰ ਕਰੋੜ ਰੁਪਏ ਬਿਨ੍ਹਾਂ ਵਰਤੇ ਹੀ ਵਾਪਸ ਹੋ ਗਏ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੈਂਬਰ ਅਤੇ ਸਾਬਕਾ ਲੋਕ ਸਭਾ ਮੈਂਬਰ ਜਗਮੀਤ ਬਰਾੜ ਨੇ ਇਤਿਹਾਸਕ ਪਿੰਡ ਢੁੱਡੀਕੇ ਵਿਖੇ ਲਾਲਾ ਲਾਜਪਤ ਰਾਏ ਦੇ 143ਵੇਂ ਜਨਮ ਦਿਨ ਮੌਕੇ ਕਾਂਗਰਸ ਪਾਰਟੀ ਵੱਲੋਂ ਰੱਖੇ ਸਮਾਰੋਹ ਵਿੱਚ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਆਰਥਿਕਤਾ ਇੰਨੀ ਡਾਵਾਂਡੋਲ ਹੋ ਚੁੱਕੀ ਹੈ ਕਿ ਪੰਜਾਬ ਸਰਕਾਰ ਦਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਕਾਲੀ ਦਲ ਦੀਆਂ ਨੀਤੀਆਂ ਤੋਂ ਸਹਿਮਤ ਨਹੀਂ।
ਸ੍ਰੀ ਬਰਾੜ ਨੇ ਕਿਹਾ ਕਿ ਮੁੱਖ ਸਕੱਤਰ ਰਮੇਸ਼ਇੰਦਰ ਸਿੰਘ ਨੇ ਪਹਿਲਾਂ ਸਕੱਤਰ ਅਤੇ ਜਿਲ੍ਹੇ ਦੇ ਅਧਿਕਾਰੀਆਂ ਦੀ ਮੀਟਿੰਗ ਵਿੱਚ ਮੰਨਿਆ ਸੀ ਕਿ ਪੰਜਾਬ ਸਰਕਾਰ ਕੇਂਦਰ ਵੱਲੋ ਭੇਜੀ ਆਰਥਿਕ ਸਹਾਇਤਾ ਵਿੱਚੋਂ 5 ਹਜਾਰ ਕਰੋੜ ਰੁਪਏ ਹੀ ਨਹੀਂ ਸਕਿਆ। ਸ੍ਰੀ ਬਰਾੜ ਨੇ ਕਿਹਾ ਕਿ ਪੰਜਾਬ ਸਰਕਾਰ ਤਾਂ ਮੁਹਾਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਵਿੱਚ ਵੀ ਪਛੜ ਗਈ ਜਦੋਂ ਹਰਿਆਣਾ ਸਰਕਾਰ ਨੇ ਇੱਕ ਪੈਸਾ ਵੀ ਨਾ ਦੇ ਕੇ ਅੱਧੀ ਹਿੱਸੇਦਾਰੀ ਲੈ ਲਈ। ਲਾਲਾ ਲਾਜਪਤ ਰਾਏ ਦੇ ਜਨਮ ਦਿਵਸ ਤੋਂ ਇੱਕ ਦਿਨ ਬਾਅਦ ਰੱਖੀ ਕਾਂਗਰਸ ਪਾਰਟੀ ਦੀ ਕਾਨਫਰੰਸ ਪੂਰ ਤਰ੍ਹਾਂ ਸਿਆਸੀ ਹੋ ਨਿੱਬੜੀ। ਮੁੱਖ ਬੁਲਾਰਿਆਂ ਨੇ ਜਿਆਦਾ ਸਮਾਂ ਰਾਜਸੀ ਭਾਸ਼ਣ ਹੀ ਦਿੱਤੇ।

 
ਭੱਠਲ ਅਤੇ ਅਮਰਿੰਦਰ ਰਾਜ ਦਾ ਵਿਕਾਸ ਵੇਖ ਹੋਏ ‘ਫ੍ਰਸਟਰੇਟ’ : ਸੁਖਬੀਰ ਬਾਦਲ
Tuesday, 29 January 2008

amrinder_singh.jpgbhathal.jpgਚੰਡੀਗੜ੍ਹ - ਸ੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਅਤੇ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੀ ਵਿਰੋਧੀ ਧੜੇ ਦੀ ਨੇਤਾ ਰਾਜਿੰਦਰ ਕੌਰ ਭੱਠਲ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਉਨ੍ਹਾਂ ਦੋਸ਼ਾਂ ਨੂੰ ਆਧਾਰਹੀਣ, ਤੱਥਹੀਣ ਤੇ ਖੋਖਲਾ ਦੱਸਿਆ ਹੈ, ਜਿਸ ਵਿੱਚ ਕਿਹਾ ਗਿਆ ਸੀ ਕਿ ਪੰਜਾਬ ਸਰਕਾਰ ਵਿੱਤੀ ਸੋਮਿਆਂਨੂੰ ਜੁਟਾਉਣ ਦੀ ਆੜ ਵਿੱਚ ਰਾਜ ਦੀਆਂ ਬਹੁਮੁੱਲੀ ਪ੍ਰਾਪਰੀਆਂ ਨੂੰ ਆਪਣੇ ਚਹੇਤਿਆਂ ਨੂੰ ਕੌਡੀਆਂ ਦੇ ਭਾਅ ਵੇਚਣ ਜਾ ਰਹੀ ਹੈ। ਸੁਖਬੀਰ ਬਾਦਲ ਨੇ ਭੱਠਲ ਅਤੇ ਅਮਰਿੰਦਰ ‘ਤੇ ਤਿੱਖੇ ਹਮਲੇ ਕਰਦੇ ਹੋਏ ਕਿਹਾ ਕਿ ਇਨ੍ਹਾਂ ਲੀਡਰਾਂ ਕੋਲ ਰਾਜ ਵਿੱਚ ਹੋ ਰਹੇ ਵਿਕਾਸ, ਭਾਵੀ ਵਿਕਾਸ ਯੋਜਨਾਵਾਂ ਅਤੇ ਰਾਜ ਵਿੱਚ ਵਿਸ਼ਾਲ ਪ੍ਰਾਜੈਕਟਾਂ ਦਾ ਆਉਣਾ ਬਰਦਾਸ਼ਤ ਨਹੀਂ ਹੋ ਰਿਹਾ ਹੈ ਅਤੇ ਇਹ ਦੋਵੇਂ ਲੀਡਰ ਆਪਣੀ ‘ਫ੍ਰਸਟਰੇਸ਼ਨ’ ਦੇ ਕਾਰਨ ਇਹੋ ਜਿਹੇ ਅਨਾਪ-ਸ਼ਨਾਪ ਬਿਆਨ ਦੇਣ ‘ਤੇ ਉਤਾਰੂ ਹਨ। ਸੁਖਬੀਰ ਨੇ ਸਰਕਾਰੀ ਜਮੀਨਾਂ ਬਾਰੇ ਸਥਿਤੀ ਸਾਫ ਕਰਦਿਆਂ ਕਿਹਾ ਕਿ ਸਰਕਾਰੀ ਪ੍ਰਾਪਰਟੀਆਂ ਨੂੰ ਵੇਚਿਆ ਨਹੀਂ ਜਾ ਰਿਹਾ, ਸਗੋਂ ਬੇਕਾਰ ਪਈਆਂ ਇਨ੍ਹਾਂ ਪ੍ਰਾਪਰਟੀਆਂ ਨੂੰ ਵੱਡੇ-ਵੱਡੇ ਸ਼ਾਪਿੰਗ ਮਾਲਜ਼ ਅਤੇ ਮਲਟੀ ਪਲੈਕਸ ਬਣਾ ਕੇ ਨਾ ਸਿਰਫ ਇਨ੍ਹਾਂ ਤੋਂ ਰਾਜ ਦੇ ਮਾਲੀ ਸੋਮਿਆਂ ਵਿੱਚ ਹੈਰਾਨੀਜਨਕ ਵਾਧਾ ਹੋਵੇਗਾ, ਸਗੋਂ ਇਨ੍ਹਾਂ ਪ੍ਰਾਪਰਟੀਆਂ ਦੇ ਨਵੀਨੀਕਰਨ ਅਤੇ ਨਿਰਮਾਣੀ ਪ੍ਰਕਿਰਿਆ ਸਮੇਂ ਅਤੇ ਮਗਰੋਂ ਇਨ੍ਹਾਂ ਵਿੱਚ ਹੋਣ ਵਾਲੀਆਂ ਵੱਖ-ਵੱਖ ਸਰਗਰਮੀਆਂ ਦੇ ਜ਼ਰੀਏ ਰਾਜ ਦੀ ਵੈਟ ਕੁਲੈਕਸ਼ਨ ਵਿੱਚ ਘੱਟੋ-ਘੱਟ 500 ਕਰੋੜ ਰੁਪਏ ਦਾ ਵਾਧਾ ਹੋਵੇਗਾ, ਜੋ ਰਾਜ ਦੇ ਵਿਕਾਸ ਵਿੱਚ ਨਵੇਂ ਆਯਾਮ ਸਥਾਪਤ ਕਰੇਗਾ। ਸੁਖਬੀਰ ਨੇ ਜੋਰ ਦਿੰਦਿਆਂ ਕਿਹਾ ਕਿ ਇਨ੍ਹਾਂ ਪ੍ਰਾਪਰਟੀਆਂ ਦੇ ਕਮਰਸ਼ੀਅਲ ਵਰਤੋਂ ਦੀ ਪ੍ਰਕਿਰਿਆ ਨੂੰ ਪੂਰੀ ਪਾਰਦਰਸਿ਼ਤਾ ਨਾਲ ਅਮਲ ਵਿੱਚ ਲਿਆਂਦਾ ਜਾਵੇਗਾ। ਉਨ੍ਹਾਂ ਨੇ ਭੱਠਲ ਅਤੇ ਅਮਰਿੰਦਰ ਵੱਲੋਂ ਇਤਿਹਾਸਕ ਜੇਲ੍ਹਾਂ ਨੂੰ ਵੇਚਣ ਦੇ ਦੋਸ਼ ਨੂੰ ਨਕਾਰਦੇ ਹੋਏ ਕਿਹਾ ਕਿ ਜਿਹੜੀਆਂ ਜੇਲ੍ਹਾਂ ਸੌ-ਸੌ ਸਾਲ ਪੁਰਾਣੀਆਂ ਹੋ ਕੇ ਢਹਿ ਰਹੀਆਂ ਹਨ ਅਤੇ ਕੈਦੀਆਂ ਦੇ ਰਹਿਣ ਦੇ ਲਾਇਕ ਨਹੀਂ ਰਹਿ ਗਈਆਂ ਹਨ ਅਤੇ ਕੁਝ ਜੇਲ੍ਹਾਂ ਵਿੱਚ 500 ਕੈਦੀਆਂ ਦੀ ਸਮਰੱਥਾ ਦੇ ਮੁਕਾਬਲੇ ਦੋ-ਦੋਹਜਾਰ ਕੈਦੀ ਗੈਰ-ਮਨੁੱਖੀ ਅਤੇ ਨਰਕ ਵਰਗੀ ਜਿੰਦਗੀ ਬਿਤਾ ਰਹੇ ਹਨ, ਤਾਂ ਜੋ ਇਹੋ ਜਿਹੀਆਂ ਜੇਲ੍ਹਾਂ ਦੇ ਬਦਲੇ ਕੈਦੀਆਂ ਦੇ ਕਲਿਆਣ ਲੲ ਨਵੀਆਂ ਸਹੂਲਤਾਂ ਭਰੀਆਂ ਜੇਲ੍ਹਾਂ ਬਣਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ ਤਾਂ ਇਸ ਵਿੱਚ ਕਿਸੇ ਨੂੰ ਵੀ ਇਤਰਾਜ ਕਿਉਂ ਹੈ?


ਇੱਥੇ ਇਹ ਜਿ਼ਕਰਯੋਗ ਹੈ ਕਿ ਪੰਜਾਬ ਦੇ ਇਨਫ੍ਰਾਸਟਰਕਚਰ ਡਿਵੈੱਲਪਮੈਂਟ ਬੋਰਡ ਦੇ ਉੱਚ ਪੱਧਰੀ ਸੂਤਰਾਂ ਮੁਤਾਬਕ ਰਾਜ ਸਰਕਾਰ ਨੇ ਪੰਜਾਬ ਵਿੱਚ ਜੇਲ੍ਹਾਂ ਸਮੇਤ 13413 ਪ੍ਰਾਪਰੀਆਂ ਨੂੰ ਮਲਟੀਪਲੈਕਸ, ਸ਼ਾਪਿੰਗ ਮਾਲਜ਼ ਅਤੇ ਰਿਹਾਇਸ਼ੀ ਕੰਪਲੈਕਸ ਵਰਗੇ ਕਮਰੀਸ਼ੀਅਲ ਵਰਤੋਂ ਜ਼ਰੀਏ ਧਨ ਜੁਟਾਉਣ ਦਾ ਪ੍ਰਸਤਾਵ ਬਣਾਇਆ ਹੈ, ਇਸ ਵਿੱਚ 4163 ਪ੍ਰਾਪਰਟੀਆਂ ਪੰਚਾਇਤ ਵਿਭਾਗ, 1753 ਇੰਪੂਰਵਮੈਂਟ ਟਰੱਸਟਾਂ, 1009 ਲੋਕਲ ਬਾਡੀਜ਼ ਅਤੇ ਜੰਗਲਾਤ ਵਿਭਾਗ ਦੀਆਂ 599 ਪ੍ਰਾਪਰਟੀਆਂ ਸ਼ਾਮਲ ਹਨ। ਇਸ ਦੇ ਇਲਾਵਾ ਸਿੱਖਿਆ ਵਿਭਾਗ ਦੀਆਂ 436, ਮਾਲੀਆ ਵਿਭਾਗ ਦੀਆਂ 371, ਸਿਹਤ ਵਿਭਾਗ ਦੀਆਂ 229, ਪਸ਼ੂ ਪਾਲਣ ਵਿਭਾਗ ਦੀਆਂ 180, ਪਬਲਿਕ ਵਰਕਸ ਵਿਭਾਗ ਦੀਆਂ 75 ਅਤੇ ਪੁਲਸ ਵਿਭਾਗ ਦੀਆਂ 32 ਪ੍ਰਾਪਰਟੀਆਂ ਨੂੰ ਕਮਰੀਸ਼ੀਅਲ ਵਰਤੋਂ ਦੇ ਉਦੇਸ਼ ਤੋਂ ਵੇਚਣ ਦਾ ਪ੍ਰਸਤਾਵ ਹੈ ਅਤੇ ਇਸ ਪ੍ਰਸਤਾਵ ਨੂੰ ਅਮਲ ਵਿੱਚ ਲਿਆਉਣ ਲਈ ‘ਫੀਡ ਬੈਕ ਵੈਂਚਰਜ਼’ ਕੰਪਨੀਆਂ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ।
ਇੱਥੇ ਇਹ ਜਿ਼ਕਰਯੋਗ ਹੈ ਕਿ ਇਨ੍ਹਾਂ ਪ੍ਰਾਪਰਟੀਆਂ ਨੂੰ ਵੇਚਣ ਦੇ ਪ੍ਰਸਤਾਵ ‘ਤੇ ਕੁਝ ਦਿਨ ਪਹਿਲਾਂ ਵਿਰੋਧੀ ਧੜੇ ਦੀ ਨੇਤਾ ਰਾਜਿੰਦਰ ਕੌਰ ਭੱਠਲ ਨੇ ਕਿਹਾ ਸੀ ਕਿ ਰਾਜ ਵਿੱਚ ਵਿੱਤੀ ਸੋਮੇ ਜੁਟਾਉਣ ਦੇ ਲਈ ਆਪਣੇ ਟੈਕਸ ਢਾਂਚੇ ਦੀਆਂ ਕਮੀਆਂ ਨੂੰ ਦੂਰ ਕਰਨ ਦੀ ਥਾਂ ਅਕਾਲੀ-ਭਾਜਪਾ ਸਰਕਾਰ ਵੱਲੋਂ ਆਪਣੇ ਹੀ ਰਿਸ਼ਤੇਦਾਰਾਂ ਨੂੰ ਸਸਤੇ ਭਾਅ ‘ਤੇ ਇਹ ਜਮੀਨਾਂ ਵੇਚਣਾ ਸਰਾਸਰ ਬੇਇਨਸਾਫੀ ਹੈ। ਇਸੇ ਤਰ੍ਹਾਂ 25 ਜਨਵਰੀ ਨੂੰ ਹੀ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਵੀ ਸਰਕਾਰ ‘ਤੇ ਤਾਬੜਤੋੜ ਹਮਲੇ ਕਰਦੇ ਹੋਏ ਕਿਹਾ ਸੀ ਕਿ ਇਹ ਪ੍ਰਾਪਰਟੀਆਂ ਜਨਤਾ ਦੀ ਅਮਾਨਤ ਹਨ ਅਤੇ ਇਨ੍ਹਾਂ ਨੂੰ ਵੇਚਣਾ ਪੰਜਾਬ ਸਰਕਾਰ ਦੇ ਦਿਵਾਲੀਏਪਣ ਦਾ ਸੂਚਕ ਹੈ।

 
ਇਸ ਵਾਰ ਵੀ ਬਾਦਲ ਦਾ ਸ੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਨਾ ਤੈਅ!
Tuesday, 29 January 2008

badal.jpgਲੁਧਿਆਣਾ - ਸਿੱਖਾਂ ਦੀ ਸਭ ਤੋਂ ਵੱਡੀ ਰਾਜਸੀ ਪਾਰਟੀ ਵਜੋਂ ਜਾਣੀ ਜਾਂਦੀ ਸ੍ਰੋਮਣੀ ਅਕਾਲੀ ਦਲ ਜੋ 1920 ਨੂੰ ਹੋਂਦ ਵਿੱਚ ਆਈ ਸੀ। ਪੰਜਾਬ ਵਿੱਚ ਸਭ ਤੋਂ ਵੱਡੀ ਸਿੱਖਾਂ ਦੀ ਇਸ ਰਾਜਸੀ ਪਾਰਟੀ ਦੇ ਸਮੇਂ-ਸਮੇਂ ਸਿਰ ਕਈ ਘਾਗ ਅਕਾਲੀ ਆਗੂ ਇਸ ਦੇ ਪ੍ਰਧਾਨ ਰਹੇ ਪਰ 35 ਸਾਲ ਤੱਕ ਸ੍ਰੋਮਣੀ ਅਕਾਲੀ ਦਲ ਦੀ ਕੁਰਸੀ ‘ਤੇ ਲਗਾਤਾਰ ਮਾਸਟਰ ਤਾਰਾ ਸਿੰਘ ਕਾਬਜ਼ ਰਹੇ। ਉਸ ਤੋਂ ਬਾਅਦ ਜੇਕਰ ਕੋਈ ਨੇਤਾ ਇਸ ਕੁਰਸੀ ‘ਤੇ ਬਿਰਾਜਮਾਨ ਹੈ ਤਾਂ ਉਹ ਹੈ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜੋ 1986 ਵਿੱਚ ਬਰਨਾਲਾ ਸਰਕਾਰ ਮੌਕੇ ਪੈਰਰਲ ‘ਤੇ ਸ੍ਰੋਮਣੀ ਅਕਾਲੀ ਦਲ ਬਾਦਲ ਬਣਾ ਕੇ ਪ੍ਰਧਾਨ ਬਣੇ ਸਨ, ਉਸ ਤੋਂ ਬਾਅਦ ਉਨ੍ਹਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਅੱਜ ਤੱਕ ਚੱਲੇ ਆ ਰਹੇ ਹਨ। ਇਸ ਸਮੇਂ ਉਨ੍ਹਾਂ ਨੇ ਪਹਿਲਾਂ ਵੀ 1997 ਤੋਂ ਲੈ ਕੇ 2002 ਤੱਕ ਰਾਜ ਭਾਗ ਕੀਤਾ ਅਤੇ ਹੁਣ ਵੀ ਇਸੇ ਕੁਰਸੀ ਦੀ ਬਦੌਲਤ ਹੀ ਰਾਜ ਭਾਗ ‘ਤੇ ਕਾਬਜ਼ ਹਨ। ਉਨ੍ਹਾਂ ਨੇ ਪਿਛਲੇ ਸਮੇਂ ਵਿੱਚ ਕਈ ਉਤਰਾਅ-ਚੜ੍ਹਾਅ ਅਤੇ ਅੱਤਵਾਦ ਦੇ ਕਾਲੇ ਦਿਨ ਅਤੇ ਜੇਲ੍ਹਾਂ ਵੀ ਕੱਟੀਆਂ। ਹੁਣ ਇਸ ਸ੍ਰੋਮਣੀ ਅਕਾਲੀ ਦਲ ਦੀ 31 ਜਨਵਰੀ ਨੂੰ ਫਿਰ ਚੋਣ ਹੋਣ ਜਾ ਰਹੀ ਹੈ। ਇਸ ਵਾਰ ਵੀ ਲਗਭਗ ਪ੍ਰਕਾਸ਼ ਸਿੰਘ ਬਾਦਲ ਦਾ ਮੁੜ ਪ੍ਰਧਾਨ ਬਣਨਾ ਤੈਅ ਹੋਣ ਦੀ ਖਬਰ ਹੈ। ਭਾਵੇਂ ਇਸ ਕੁਰਸੀ ‘ਤੇ ਬੈਠਣ ਲਈ ਉਨ੍ਹਾਂ ਦੇ ਲਖਤੇ ਜਿਗਰ ਸੁਖਬੀਰ ਸਿੰਘ ਬਾਦਲ ਜੋ ਅੱਜ ਕੱਲ੍ਹ ਸ੍ਰੋਮਣੀ ਅਕਾਲੀ ਦਲ ਦੇ ਐਕਟਿੰਗ ਪ੍ਰਧਾਨ ਹਨ, ਉਨ੍ਹਾਂ ਦਾ ਨਾਂ ਵੀ ਉੱਛਾਲਿਆ  ਗਿਆ ਸੀ ਪਰ ਅੱਧੀ ਦਰਜਨ ਦੇ ਕਰੀਬ ਹੋਰ ਸੀਨੀਅਰ ਨੇਤਾਵਾਂ ਦਾ ਪ੍ਰਧਾਨਗੀ ਲਈ ਨਾਂ ਅਖਬਾਰਾਂ ਦੀਆਂ ਸੁਰਖੀਆਂ ਬਣਨ ਤੋਂ ਬਹਿਸ ਛਿੜੀ।

 
ਲਾਲ ਕ੍ਰਿਸ਼ਨ ਅਡਵਾਨੀ ਭਾਰਤ ਦੇ ਅਗਲੇ ਪ੍ਰਧਾਨ ਮੰਤਰੀ ਹੋਣਗੇ : ਰਾਜਨਾਥ ਸਿੰਘ
Monday, 28 January 2008
rajn.jpgਨਵੀਂ ਦਿੱਲੀ - ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਸ੍ਰੀ ਰਾਜਨਾਥ ਸਿੰਘ ਨੇ ਪਾਰਟੀ ਵਰਕਰਾਂ ਨੂੰ ਸੀਨੀਅਰ ਨੇਤਾ ਸ੍ਰੀ ਲਾਲ ਕ੍ਰਿਸ਼ਨ ਅਡਵਾਨੀ ਨੂੰ ਦੇਸ਼ ਦਾ ਅਗਲਾ ਪ੍ਰਧਾਨ ਮੰਤਰੀ ਬਣਾਉਣ ਲਈ ਲੋਕ ਸਭਾ ਦੀਆਂ ਆਉਣ ਵਾਲੀਆਂ ਚੋਣਾਂ ਵਿੱਚ ਰਾਜਗ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਜੀਅ-ਜਾਨ ਨਾਲ ਜੁਟ ਜਾਣ ਦਾ ਸੱਦਾ ਦਿੱਤਾ ਹੈ। ਭਾਰਤੀ ਜਨਤਾ ਪਾਰਟੀ ਦੀ ਕੌਮੀ ਕਾਰਜਕਾਰਨੀ ਦਾ ਬੈਠਕ ਦਾ ਉਦਘਾਟਨ ਕਰਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਰਾਜਗ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਅਧੂਰੇ ਕੰਮਾਂ ਨੂੰ ਪੂਰਾ ਕਰਨ ਦੀ ਜਿੰਮੇਵਾਰੀ ਲਾਲ ਕ੍ਰਿਸ਼ਨ ਅਡਵਾਨੀ ਦੇ ਮੋਢਿਆਂ ‘ਤੇ ਪਾਈ ਹੈ ਅਤੇ ਸਾਨੂੰ ਸਾਰਿਆਂ ਨੂੰ ਇਸ ਸੁਨਹਿਰੀ ਮੌਕੇ ਨੂੰ ਜਿੱਤ ਵਿੱਚ ਤਬਦੀਲ ਕਰਨਾ ਚਾਹੀਦਾ ਹੈ। ਇਹ ਤਦ ਹੀ ਸੰਭਵ ਹੋਵੇਗਾ ਜੇ ਅਸੀਂ ਆਪਣੇ ਖੇਤਰ ਵਿੱਚ ਦਿਲੋਂ ਕੰਮ ਕਰਾਂਗੇ। ਉਨ੍ਹਾਂ ਉਮੀਦ ਪ੍ਰਗਟਾਈ ਕਿ ਜਿੱਤ ਸਾਡੀ ਹੋਵੇਗੀ ਅਤੇ ਅਡਵਾਨੀ ਹੀ ਭਾਰਤ ਦੇ ਅਗਲੇ ਪ੍ਰਧਾਨ ਮੰਤਰੀ ਹੋਣਗੇ। ਸਾਨੂੰ ਸਾਰਿਆਂ ਨੂੰ ਮਿਲ ਕੇ ਸ੍ਰੀ ਅਡਵਾਨੀ ਨੂੰ ਹੀ ਅਗਲਾ ਪ੍ਰਧਾਨ ਮੰਤਰੀ ਬਣਾਉਣਾ ਚਾਹੀਦਾ ਹੈ। ਉਨ੍ਹਾਂ ਸਭ ਸਿਆਸੀ ਪਾਰਟੀਆਂ ਅਤੇ ਚੋਣ ਕਮਿਸ਼ਨ ਨੂੰ ਵੀ ਬੇਨਤੀ ਕੀਤੀ ਕਿ ਉਹ ਦੇਸ਼ ਵਿੱਚ ਵਿਧਾਨ ਸਭਾ ਅਤੇ ਲੋਕ ਸਭਾ ਦੀਆਂ ਚੋਣਾਂ ਇੱਕੋ ਵੇਲੇ ਕਰਵਾਉਣ ਬਾਰੇ ਗੰਭੀਰਤਾ ਨਾਲ ਵਿਚਾਰ ਕਰਨ। ਰਾਜਨਾਥ ਸਿੰਘ ਨੇ ਕਿਹਾ ਕਿ ਕੁਝ ਸਾਲ ਪਹਿਲਾਂ ਦੇਸ਼ ਵਿੱਚ ਇੰਨੇ ਘੱਟ ਸਮੇਂ ਵਿੱਚ ਕਿਸੇ ਨਾ ਕਿਸੇ ਸੂਬੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਨਹੀਂ ਹੁੰਦੀਆਂ ਸਨ, ਜਿੰਨੀਆਂ ਅੱਜ ਕੱਲ੍ਹ ਹੋ ਰਹੀਆਂ ਹਨ। ਇੱਕ ਸਮਾਂ ਸੀ ਜਦੋਂ ਲੋਕ ਸਭਾ ਅਤੇ ਵਿਧਾਨ ਸਭਾ ਦੀਆਂ ਚੋਣਾਂ ਨਾਲੋ-ਨਾਲ ਹੁੰਦੀਆਂ ਸਨ। ਪਿਛਲੇ ਸਾਲ ਦੇਸ਼ ਵਿੱਚ 6 ਸੂਬਿਆਂ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ।
 
<< Start < Prev 1 2 3 4 5 6 7 8 9 10 Next > End >>

Results 64 - 72 of 86
 

Business

article thumbnailਲੈਪਟਾਪ ਤੋਂ ਪਤਾ ਲੱਗੇਗੀ ਪਾਰਕਿੰਗ ਦੀ ਥਾਂ

Monday, 28 July 2008

 ਸਟ੍ਰੀਟ ਲਾਈਨ ਵਿਚ ਤਕਨੀਕੀ ਵਿਭਾਗ ਦੇ ਉਪ ਪ੍ਰਘਾਨ ਜਿਮ ਰੀਚ ਨੇ ਦੱਸਿਆ ਕਿ ਪੂਰੇ ਸ਼ਹਿਰ ਦੀਆਂ ਵੱਖ-ਵੱਖ ਪਾਰਕਿੰਗ ਥਾਵਾਂ ‘ਤੇ ਲੱਗਭੱਗ ਛੇ ਹਜ਼ਾਰ ਵਾਇਰਲੈਸ ਸੈਂਸਰ ਲਗਾਉਣ ਦੀ ਯੋਜਨਾ ਹੈ। ਇਸ ਤੋਂ ਪਾਰਕਿੰਗ ਸਥਾਨਾਂ ‘ਤੇ ਉਪਲਬਧ ਥਾਵਾਂ ਅਤੇ ਇੱਥੋਂ ਲੰਘਣ ਵਾਲੀਆਂ ਗੱਡੀਆਂ ਦੀ ਰਫਤਾਰ ਅਤੇ ਗਿਣਤੀ ‘ਤੇ ਨਜ਼ਰ ਰੱਖੀ ਜਾ ਸਕੇਗੀ।  ਕੰਪਨੀ ਦਾ ਮੰਨਣਾ ਹੈ ਕਿ ਸੈਂਸਰ ਤੋਂ ਪ੍ਰਾਪਤ ਜਾਣਕਾਰੀ ਨੂੰ ਵੈਬ ਨਕਸ਼ੇ, ਸਮਾਰਟ ਫੋਨ ਅਤੇ ਟ੍ਰੈਫਿਕ ਸਿਗਨਲ ‘ਤੇ ਦੇ ਕੇ ਟ੍ਰੈਫਿਕ ‘ਤੇ...
+ Full Story

Other Articles

Entertainment

article thumbnailਚਲੋ ਚਲੀ ਦਾ ਮੇਲਾ

Sunday, 03 August 2008

ਸਿਆਣੇ ਆਖਦੇ ਹਨ ਕਿ ਇਹ ਦੁਨੀਆਂ ਇਕ ਮੁਸਾਫਰਖਾਨਾ ਹੈ। ਜਿੱਥੇ ਤੁਸੀਂ ਘੜੀ ਪਲ ਲਈ ਸੀਟ ਦੇ ਮਾਲਕ ਹੋ ਪਰ ਇਹ ਸੀਟ ਤੁਹਾਡੀ ਨਹੀਂ। ਤੁਸੀਂ ਜਾਵੋ, ਕੋਈ ਹੋਰ ਇਸਨੂੰ ਆਪਣੀ ਆਖ ਮੱਲ ਲਵੇਗਾ। ਤਾਰੇ ਹੋਏ ਮੁੱਲ ਦਾ ਰੋਅਬ ਵੀ ਦੇ ਸਕਦਾ ਹੈ। ਪਰ ਕੀ ਇਹ ਦੁਨੀਆ ਸਿਰਫ ਇਨਸਾਨਾਂ ਲਈ ਹੈ? ਨਹੀਂ, ਇਹ ਤਾਂ ਕੁਦਰਤ ਦੇ ਰਚੇ ਹਰ ਜੀਵ ਦੀ ਸਾਂਝੀ ਹੈ। ਨੀਲੀ ਛੱਤ ਸਭ ਦੀ ਸਾਂਝੀ ਹੈ। ਖੁੱਲੀ  ਅਬਾਦ ਬੇ–ਅਬਾਦ ਧਰਤੀ ਸਭ ਦੀ ਸਾਂਝੀ ਹੈ। ਕਦੇ ਸੋਚਿਆ ਹੈ ਕਿ ਜਿਸ ਧਰਤੀ ਨੂੰ ਤੁਸੀਂ ਆਪਣਾ ਕਹਿੰਦੇ ਹੋ ਉਸ...
+ Full Story

Other Articles