Calendar Date

Jul
20
2008
hansron_logo.png
ਰਾਜਨੀਤੀ
ਖੁਰਾਣਾ ਦੀ ਭਾਜਪਾ ਵਿੱਚ ਵਾਪਸੀ ਕੁਝ ਹੀ ਦਿਨਾਂ ਵਿੱਚ
Sunday, 30 March 2008
khurana.jpgਨਵੀਂ ਦਿੱਲੀ - ਦਿੱਲੀ ਦੇ ਸਾਬਕਾ ਮੁੱਖ ਮੰਤਰੀ ਮਦਨ ਲਾਲ ਖੁਰਾਣਾ ਦੀ ਭਾਰਤੀ ਜਨਤਾ ਪਾਰਟੀ ਵਿੱਚ ਵਾਪਸੀ ਤਕਰੀਬਨ ਤੈਅ ਹੈ ਅਤੇ ਇਸ ਦਾ ਐਲਾਨ ਅਗਲੇ ਦੋ-ਚਾਰ ਦਿਨਾਂ ਵਿੱਚ ਹੋਣ ਦੀ ਸੰਭਾਵਨਾ ਹੈ। ਭਾਜਪਾ ਦੇ ਦਿੱਲੀ ਯੂਨਿਟ ਦੇ ਉੱਚ ਪੱਧਰੀ ਸੂਤਰਾਂ ਅਨੁਸਾਰ ਸ੍ਰੀ ਖੁਰਾਣਾ ਦੀ ਪਾਰਟੀ ਵਿੱਚ ਵਾਪਸੀ ਲਈ ਸਾਰੀਆਂ ਕਾਰਵਾਈਆਂ ਪੂਰੀਆਂ ਕਰ ਲਈਆਂ ਗਈਆਂ ਹਨ ਅਤੇ ਅਗਲੇ ਕੁਝ ਦਿਨਾਂ ਵਿੱਚ ਇਸ ਬਾਰੇ ਐਲਾਨ ਸੰਭਵ ਹੈ। ਸੂਤਰਾਂ ਅਨੁਸਾਰ ਸ੍ਰੀ ਖੁਰਾਣਾ ਦੀ ਪਾਰਟੀ ਵਿੱਚ ਵਾਪਸੀ ਬਿਨ੍ਹਾ ਸ਼ਰਤ ਹੋਵੇਗੀ।
 
ਤਿੱਬਤੀ ਮੱਠ ਨੇ ਚੀਨ ਨੂੰ ਝੂਠਾ ਕਰਾਰ ਦਿੱਤਾ
Thursday, 27 March 2008
bodhi_in_tibet.jpgਲਹਾਸਾ- ਤਿੱਬਤ ਦੇ ਬੋਧੀ ਭਿਕਸ਼ੂਆਂ ਨੇ ਅੱਜ ਵਿਦੇਸ਼ੀ ਮੀਡੀਆ ਨੂੰ ਸਪਸ਼ਟ ਤੋਰ ‘ਤੇ ਕਿਹਾ ਹੈ ਕਿ ਚੀਨ ਝੂਠ ਬੋਲ ਰਿਹਾ ਹੈ। ਸਾਰਾ ਤਿੱਬਤ ਅਤੇ ਤਿੱਬਤ ਤੋਂ ਤੋੜ ਕੇ ਬਣਾਏ ਗਏ ਨਵੇਂ ਰਾਜਾਂ ਵਿਚ ਤਿੱਬਤੀ ਜਨਤਾ ਚੀਨ ਤੋਂ ਆਜ਼ਾਦੀ ਚਾਹੁੰਦੀ ਹੈ ਅਤੇ ਚੀਨ ਝੂਠ ਬੋਲ ਰਿਹਾ ਹੈ।
 ਚੀਨ ਵੱਲੋਂ ਵਿਦੇਸ਼ੀ ਪੱਤਰਕਾਰਾਂ ਨੂੰ ਅੱਜ ਤਿੱਬਤ ਦਾ ਦੌਰਾ ਕਰਵਾਉਣ ਦੇ ਦੌਰਾਨ ਕਰੀਬ 20 ਭਿਕਸ਼ੂਆਂ ਨੇ ਪਾਬੰਦੀਆਂ ਤੋੜ ਕੇ ਇਸ ਪੱਤਰਕਾਰ ਸੰਮੇਲਨ ਵਿਚ ਸ਼ਰੇਆਮ ਐਲਾਨ ਕੀਤਾ ਕਿ ਤਿੱਬਤ ਚੀਨ ਦਾ ਅੰਗ ਨਹੀਂ ਅਤੇ ਅਸੀਂ ਆਜ਼ਾਦੀ ਚਾਹੁੰਦੇ ਹਾਂ। ਉਹਨਾਂ ਨੇ ਕਿਹਾ ਕਿ ਸਾਰੇ ਬੋਧੀ ਮਠ ਬੰਦ ਕਰ ਦਿੱਤੇ ਗਏ ਅਤੇ ਉਹਨਾਂ ਵਿਚ ਬੰਦ ਭਿਕਸ਼ੂਆਂ ਨੂੰ ਕੈਦ ਕਰ ਲਿਆ ਗਿਆ ਹੈ। ਇਸ ਤੋਂ ਬਾਅਦ ਇਹਨਾਂ ਭਿਕਸ਼ੂਆਂ ਨੂੰ ਚੀਨੀ ਫੌਜ ਨੇ ਪਕੜ ਲਿਆ ਅਤੇ ਉਹਨਾਂ ‘ਤੇ ਲਾਠੀਆਂ ਬਰਸਾਉਂਦੇ ਮਚ ਵਿਚ ਲੈ ਗਏ। ਵਿਦੇਸ਼ੀ ਪੱਤਰਕਾਰਾਂ ਨੇ ਕਿਹਾ ਕਿ ਇਹ ਪਤਾ ਨਹੀਂ ਲੱਗ ਸਕਿਆ ਕਿ ਬਾਅਦ ਵਿਚ ਉਹਨਾਂ ਭਿਕਸ਼ੂਆਂ ਨਾਲ ਕੀ ਸਲੂਕ ਕੀਤਾ ਗਿਆ। ਇਹਨਾਂ ਭਿਕਸ਼ੂਆਂ ਨੂੰ ਤਿੱਬਤ ਵਿਚ ਲਾਮਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਅਤੇ ਇਹੀ ਤਿੱਬਤ ਦੀ ਬੌਧਿਕ ਤਾਕਤ ਹਨ।
 
ਮੁਸ਼ੱਰਫ ਅਲੱਗ-ਥਲੱਗ ਪਏ ਦੇ ਸਕਦੇ ਹਨ ਅਸਤੀਫਾ
Thursday, 27 March 2008

mussharraf05081_thumb.jpgਸਿਡਨੀ - ਪਾਕਿਸਤਾਨ ਦੇ ਰਾਸ਼ਠਰਪਤੀ ਪ੍ਰਵੇਜ਼ ਮੁਸ਼ੱਰਫ ਅਹੁਦੇ ਤੋਂ ਅਸਤੀਫਾ ਦੇ ਸਕਦੇ ਹਨ। ਉਹ ਪੂਰੀ ਤਰ੍ਹਾਂ ਅਲੱਗ-ਥਲੱਗ ਪੈ ਗਏ ਹਨ। ਯੂਸਫ ਰਜ਼ਾ ਗਿਲਾਨੀ ਨੂੰ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁਕਾਏ ਜਾਣ ਦੌਰਾਨ ਮੁਸ਼ੱਰਫ ਦਾ ਵਿਰੋਧ ਪ੍ਰਗਟਾਉਂਦੇ ਹੋਏ ਨਵਾਜ਼ ਸ਼ਰੀਫ ਅਤੇ ਆਸਿਫ ਅਲੀ ਜ਼ਰਦਾਰੀ ਨੇ ਸਹੁੰ ਚੁੱਕ ਸਮਾਰੋਹ ਦਾ ਬਾਈਕਾਟ ਕੀਤਾ ਸੀ। ਨਵੀਂ ਗੱਠਜੋੜ ਸਰਕਾਰ ਦੇ ਕਈ ਸੀਨੀਅਰ ਆਗੂਆਂ ਨੇ ਵੀ ਸਮਾਰੋਹ ਦਾ ਬਾਈਕਾਟ ਕੀਤਾ। ਇਸ ਦੌਰਾਨ ਅਟਾਰਨੀ ਜਨਰਲ ਮਲਿਕ ਮੁਹੰਮਦ ਕਿਊਮ ਨੇ ਕਿਹਾ ਹੈ ਕਿ ਜੱਜਾਂ ਦੀ ਰਿਹਾਈ ਵਿਰੁੱਧ ਮੁਸ਼ੱਰਫ ਸੁਪਰੀਮ ਕੋਰਟ ਨਹੀਂ ਜਾਣਗੇ। ਦੂਜੇ ਪਾਸੇ ਰਾਸ਼ਟਰਪਤੀ ਮੁਸ਼ੱਰਫ ਵੱਲੋਂ ਤਿਆਰ ਕੀਤੀ ਵਿਵਾਦਪੂਰਨ ਸੰਵਿਧਾਨਕ ਸੋਧ ਦਾ ਖਰੜਾ ਤਿਆਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਕਾਨੂੰਨੀ ਮਾਹਿਰ ਸ਼ਰੀਫੂਦੀਨ ਪੀਰਜ਼ਾਦਾ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਪੀਰਜ਼ਾਦਾ ਤੋਂ ਇਲਾਵਾ ਹੋਰ ਸਲਾਹਕਾਰਾਂ ਅਤੇ ਫੌਜੀ ਸ਼ਾਸਨ ਦੇ ਸਹਾਇਕਾਂ ਨੂੰ ਵੀ ਹਟਾ ਦਿੱਤਾ ਗਿਆ ਹੈ। ਮੁਸ਼ੱਰਫ ਦੇ ਬਚੇ ਹੋਏ ਪ੍ਰਮੁੱਖ ਸਹਾਇਕਾਂ ਵਿੱਚ ਹੁਣ ਸਿਰਫ ਅਟਾਰਨੀ ਜਨਰਲ ਮਲਿਕ ਕਿਊਮ, ਕੌਮੀ ਸੁਰੱਖਿਆ ਕੌਂਸਲ ਦੇ ਸਕੱਤਰ ਤਾਰਿਕ ਅਜੀਜ਼ ਅਤੇ ਰਾਸ਼ਟਰਪਤੀ ਦੇ ਬੁਲਾਰੇ ਮੇਜਰ ਜਨਰਲ (ਰਿਟਾ.) ਰਾਸਿ਼ਕ ਕੁਰੈਸ਼ੀ ਸ਼ਾਮਲ ਹਨ।

 
ਕੈਪਟਨ ਅਮਰਿੰਦਰ ਸਿੰਘ ਹੀ ਕੇਂਦਰ ਰਹੇ ਹੋਲਾ ਮਹੱਲਾ ਕਾਨਫਰੰਸਾਂ ਦੇ
Monday, 24 March 2008
amrinder_singh.jpgਜਲੰਧਰ - ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਭਾਵੇਂ ਪਿਛਲੇ ਕਰੀਬ ਇੱਕ ਸਾਲ ਤੋਂ ਸਰਗਰਮ ਰਾਜਨੀਤੀ ਤੋਂ ਆਮ ਰੂਪ ਵਿੱਚ ਲਾਂਭੇ ਹੀ ਚੱਲੇ ਆ ਰਹੇ ਹਨ ਤੇ ਕਾਂਗਰਸ ਦੀ ਕੇਂਦਰੀ ਲੀਡਰਸਿ਼ਪ ਨੇ ਵੀ ਉਨ੍ਹਾਂ ਨੂੰ ਮੂੰਹ ਲਗਾਉਣੋਂ ਛੱਡ ਦਿੱਤਾ ਸੀ ਪਰ ਫਿਰ ਵੀ ਉਹ ਪੰਜਾਬ ਦੀ ਸਿਆਸਤ ਵਿੱਚ ਅਹਿਮ ਸਥਾਨ ਰੱਖਦੇ ਆ ਰਹੇ ਹਨ। ਲੱਗਦਾ ਹੈ ਕਿ ਅਜੇ ਵੀ ਜੇ ਅਕਾਲੀ ਦਲ ਲਈ ਕੋਈ ਵਿਰੋਧੀ ਸਿਆਸੀ ਆਗੂ ਹੈ ਤਾਂ ਕੈਪਟਨ ਅਮਰਿੰਦਰ ਸਿੰਘ ਹੀ ਨਜ਼ਰ ਆਉਂਦਾ ਹੈ ਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਬੀਬੀ ਰਾਜਿੰਦਰ ਕੌਰ ਭੱਠਲ ਲਈ ਅਜੇ ਤੱਕ ਖਤਰੇ ਦੀ ਘੰਟੀ ਉਹੀ ਬਣੇ ਹੋਏ ਹਨ। ਇਸ ਗੱਲ ਦਾ ਸੰਕੇਤ ਹੋਲੇ ਮਹੱਲੇ ਉੱਪਰ ਦੋਵਾਂ ਪ੍ਰਮੁੱਖ ਪਾਰਟੀਆਂ ਅਕਾਲੀ ਦਲ ਤੇ ਕਾਂਗਰਸ ਦੀਆਂ ਕਾਨਫਰੰਸਾਂ ਦੀ ਭਾਸ਼ਣਬਾਜ਼ੀ ਤੋਂ ਵੀ ਮਿਲਿਆ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਸਮੁੱਚੇ ਭਾਸ਼ਣ ਦਾ ਜ਼ੋਰ ਕੈਪਟਨ ਅਮਰਿੰਦਰ ਸਿੰਘ ਖਿਲਾਫ ਤਿੱਖੀ ਨੋਕ-ਝੋਕ ਉੱਪਰ ਹੀ ਲੱਗਾ ਰਿਹਾ। ਜਦਕਿ ਕਾਂਗਰਸ ਦੀ ਕਾਨਫਰੰਸ ਵਿੱਚ ਬੀਬੀ ਭੱਠਲ ਤੋਂ ਲੈ ਕੇ ਬੀਬੀ ਮਾਰਗਰੇਟ ਅਲਵਾ ਤੱਕ ਚਰਚਾ ਦਾ ਵਿਸ਼ਾ ਕੈਪਟਨ ਦਾ ਪੰਜਾਬ ਵਿੱਚ ਅਕਾਲੀ-ਕਾਂਗਰਸ ਸਦਭਾਵਨਾ ਵਿਰੁੱਧ ਦਿੱਤਾ ਬਿਆਨ ਹੀ ਰਿਹਾ। ਦੋਵਾਂ ਹੀ ਪਾਰਟੀਆਂ ਦੀਆਂ ਸਟੇਜਾਂ ਉੱਪਰੋਂ ਕੈਪਟਨ ਵਿਰੁੱਧ ਖੁੱਲ੍ਹੇ ਮੋਰਚੇ ਨੇ ਇਹ ਗੱਲ ਫਿਰ ਉਭਾਰੀ ਹੈ ਕਿ ਅਕਾਲੀ ਤੇ ਕਾਂਗਰਸ ਅਜੇ ਵੀ ਕੈਪਟਨ ਦੇ ਪ੍ਰੇਤ ਛਾਏ ਤੋਂ ਮੁਕਤ ਨਹੀਂ ਹੋਏ। ਉਹ ਅਜੇ ਵੀ ਕਿਸੇ ਰੂਪ ਵਿੱਚ ਪ੍ਰਗਟ ਹੋ ਕੇ ਉਨ੍ਹਾਂ ਲਈ ਸਹਿਮ ਦਾ ਕਾਰਨ ਬਣਦਾ ਰਹਿੰਦਾ ਹੈ।
ਕਾਂਗਰਸ ਹਲਕਿਆਂ ਅੰਦਰ ਇਹ ਆਮ ਚਰਚਾ ਹੈ ਕਿ ਇਸ ਤੋਂ ਪਹਿਲਾਂ ਕਦੇ ਵੀ ਅਜਿਹਾ ਨਹੀਂ ਹੋਇਆ ਕਿ ਕੇਂਦਰੀ ਲੀਡਰਸਿ਼ਪ ਦੇ ਮੂੰਹੋਂ ਲੱਥੇ ਆਗੂਆਂ ਨਾਲ ਵਿਧਾਇਕਾਂ ਜਾਂ ਪਾਰਟੀ ਆਗੂਆਂ ਦਾ ਧੜਾ ਨੰਗੇ ਧੜ ਖੜ੍ਹਦਾ ਰਿਹਾ ਹੋਵੇ। ਇਹ ਪਹਿਲੀ ਵਾਰ ਹੈ ਕਿ ਦਰਜਨ ਦੇ ਕਰੀਬ ਵਿਧਾਇਕ ਕੈਪਟਨ ਦੇ ਵਿਧਾਨ ਸਭਾ ਵਿੱਚ ਜਾਂਦੇ ਸਮੇਂ ਉਨ੍ਹਾਂ ਦੇ ਸਵਾਗਤ ਲਈ ਗੇਟ ਉੱਪਰ ਆ ਖੜ੍ਹੇ ਤੇ ਹੁਣ ਪੰਚਾਇਤੀ ਚੋਣਾਂ ਰੱਦ ਕਰਨ ਵਿੱਚ ਕਾਂਗਰਸ ਵੱਲੋਂ ਦਿੱਤੀ ਹਮਾਇਤ ਦੇ ਮਾਮਲੇ ਨੂੰ ਲੈ ਕੇ ਕੈਪਟਨ ਵੱਲੋਂ ਬੀਬੀ ਭੱਠਲ ਉੱਪਰ ਬੋਲੇ ਹਮਲੇ ਦੀ ਮੱਦਦ ਲਈ ਵੀ ਖੁੱਲ੍ਹਮ-ਖੁੱਲ੍ਹੇ ਮੈਦਾਨ ਵਿੱਚ ਆ ਨਿੱਤਰੇ ਹਨ। ਜਾਣਕਾਰੀ ਕਾਂਗਰਸੀ ਹਲਕਿਆਂ ਦਾ ਮੰਨਣਾ ਹੈ ਕਿ ਹੁਣ ਕੇਂਦਰੀ ਲੀਡਰਸਿ਼ਪ ਇੱਕ ਸਾਲ ਪਹਿਲਾਂ ਵਾਂਗ ਕੈਪਟਨ ਨੂੰ ਪੰਜਾਬ ਅੰਦਰ ਸਰਗਰਮੀ ਕਰਨ ਤੋਂ ਨਹੀਂ ਵਰਜੇਗੀ। ਉਸ ਸਮੇਂ ਪੰਜਾਬ ਦੇ ਇੰਚਾਰਜ ਜਨਾਰਦਨ ਦਿਵੇਦੀ ਕੈਪਟਨ ਦੇ ਨਿੱਜੀ ਰੂਪ ਵਿੱਚ ਖਿਲਾਫ ਸਨ ਪਰ ਹੁਣ ਇੰਚਾਰਜ ਬੀਬੀ ਮਾਰਗਰੇਟ ਅਲਵਾ ਉਨ੍ਹਾਂ ਪ੍ਰਤੀ ਨਰਮਗੋਸ਼ਾ ਵੀ ਹੈ ਅਤੇ ਦੂਜਾ ਬੀਬੀ ਭੱਠਲ ਬਾਰੇ ਪ੍ਰਭਾਵ ਹੈ ਕਿ ਉਹ ਕੇਂਦਰੀ ਮੰਤਰੀ ਅੰਬਿਕਾ ਸੋਨੀ ਦੇ ਨਜ਼ਦੀਕੀ ਹਨ। ਕੇਂਦਰ ਵਿੱਚ ਬੀਬੀ ਅਲਵਾ ਦੀ ਬੀਬੀ ਸੋਨੀ ਨਾਲ ਕੋਈ ਸਾਂਝ ਚੰਗੀ ਨਹੀਂ ਹੈ। ਅਜਿਹੀ ਹਾਲਤ ਵਿੱਚ ਪੰਜਾਬ ਇੰਚਾਰਜ ਨੂੰ ਲੈ ਕੇ ਕੈਪਟਨ ਨਾਲ ਕੋਈ ਇਤਰਾਜ਼ ਨਹੀਂ ਹੋਵੇਗਾ ਤਾਂ ਉਸ ਦੀ ਸਰਗਰਮੀ ਨੂੰ ਰੋਕਣਾ ਮੁਸ਼ਕਲ ਹੋਵੇਗਾ। ਘੱਟੋ-ਘੱਟ ਬੀ ਭੱਠਲ ਕਾਂਗਰਸ ਆਗੂਆਂ ਨੂੰ ਕੈਪਟਨ ਦੀਆਂ ਮੀਟਿੰਗਾਂ ਜਾਂ ਰੈਲੀਆਂ ਵਿੱਚ ਨਾ ਜਾਣ ਦਾ ਹੁਕਮ ਤਾਂ ਨਹੀਂ ਦੇ ਸਕੇਗੀ। ਇਨ੍ਹਾਂ ਹਲਕਿਆਂ ਦਾ ਮੰਨਣਾ ਹੈ ਕਿ ਜੇਕਰ ਕੈਪਟਨ ਪੰਜਾਬ ਦਾ ਦੌਰਾ ਕਰਨ ਵਿੱਚ ਸਫਲ ਹੋ ਗਿਆ ਜਿਵੇਂ ਕਿ ਉਸ ਨੇ ਦਾਅਵਾ ਕੀਤਾ ਹੈ ਤਾਂ ਪੰਜਾਬ ਕਾਂਗਰਸ ਦੀ ਸਿਆਸਤ ਅੰਦਰ ਲੀਡਰਸਿ਼ਪ ਲਈ ਜ਼ੋਰ ਅਜ਼ਮਾਈ ਦਾ ਦੌਰ ਇੱਕ ਵਾਰ ਫਿਰ ਆਰੰਭ ਹੋ ਜਾਵੇਗਾ।
 
ਰਾਹੁਲ ਗਾਂਧੀ ‘ਚ ਪ੍ਰਧਾਨ ਮੰਤਰੀ ਬਣਨ ਦੇ ਸਾਰੇ ਗੁਣ : ਬਲੇਅਰ
Sunday, 23 March 2008
rahul.jpgਨਵੀਂ ਦਿੱਲੀ - ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਟੋਨੀ ਬਲੇਅਰ ਨੇ ਕਾਂਗਰਸ ਦੇ ਨੌਜਵਾਨ ਆਗੂ ਰਾਹੁਲ ਗਾਂਧੀ ਦੀਆਂ ਤਾਰੀਫਾਂ ਦੇ ਪੁਲ ਬੰਨ੍ਹਦਿਆਂ ਕਿਹਾ ਕਿ ਉਨ੍ਹਾਂ ਵਿੱਚ ਇੱਕ ਚੰਗੇ ਪ੍ਰਧਾਨ ਮੰਤਰੀ ਬਣਨ ਲਾਇਕ ਸਾਰੇ ਗੁਣ ਹਨ। ਬਲੇਅਰ ਨੇ ਇੱਥੋਂ ਤੱਕ ਵੀ ਕਹਿ ਦਿੱਤਾ ਕਿ ਰਾਹੁਲ ਦੁਨੀਆਂ ਭਰ ਵਿੱਚ ਸਭ ਤੋਂ ਵੱਧ ਪ੍ਰਤਿਭਾਵਾਨ ਨੌਜਵਾਨ ਨੇਤਾ ਹਨ। ਸ੍ਰੀ ਬਲੇਅਰ ਨੇ ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਨਾਲ ਬੀਤੇ ਵੀਰਵਾਰ ਨੂੰ ਨਵੀਂ ਦਿੱਲੀ ਵਿੱਚ ਮੁਲਾਕਾਤ ਕੀਤੀ ਅਤੇ ਕਈ ਮੁੱਦਿਆਂ ‘ਤੇ ਚਰਚਾ ਕੀਤੀ। ਇਸ ਤੋਂ ਬਾਅਦ ਇੱਕ ਟੀ.ਵੀ. ਚੈਨਲ ਨਾਲ ਖਾਸ ਇੰਟਰਵਿਊ ਵਿੱਚ ਕਿਹਾ
 
<< Start < Prev 1 2 3 4 5 6 7 8 9 10 Next > End >>

Results 28 - 36 of 84
 

Business

article thumbnaiStocks pare sharp losses on reports that Fed chief could let Fannie, Freddie borrow money

Friday, 11 July 2008

NEW YORK (AP) -- Stocks have pared steep losses on reports that the Federal Reserve has told mortgage companies Fannie Mae and Freddie Mac they can borrow money from the central bank if necessary. The Dow Jones industrials, which had been down more than 250 points in the session, have at times moved into positive territory in volatile trading. The Dow is now off 55 at the 11,173 level.  
+ Full Story

Other Articles

Entertainment

article thumbnailMISS PUNJABAN USA 2008 HELD CONTEST IN BAKERSFIELD CALIFORNIA

Monday, 14 July 2008

 14 ਜੁਲਾਈ ਲੁਧਿਆਣਾ ਆਧਾਰਿਤ ਤੋਂ ਸਭਿਆਚਾਰਕ ਸੱਥ ਪੰਜਾਬ ਵੱਲੋਂ ਅਮਰੀਕਾ ਦੇ ਸ਼ਹਿਰ ਬੇਕਰਜ਼ਫੀਲਡ ਵਿਖੇ ਬਿਜ਼ਨਸ ਐਂਡ ਕਲਚਰਲ ਸੈਂਟਰ ਦੇ ਸਹਿਯੋਗ ਨਾਲ ਕਰਵਾਏ ਗਏ ਪਲੇਠੇ ਮਿਸ ਯੂ. ਐਸ. ਏ. ਪੰਜਾਬਣ 2008 ‘ਮੁਕਾਬਲੇ ਵਿਚ ਵਾਸ਼ਿੰਗਟਨ ਡੀ. ਸੀ. ਤੋਂ ਆਈ ਮੁਟਿਆਰ ‘ਸੁਪਰੀਤ ਮੱਲ੍ਹੀ’ ਨੇ ਜੇਤੂ ਸੱਗੀ ਫੁੱਲ ਹਾਸਲ ਕਰਕੇ ਪਹਿਲਾ ਸਥਾਨ ਹਾਸਲ ਕੀਤਾ। ਸੁਪਰੀਤ ਮੱਲ੍ਹੀ ਦਸੰਬਰ ਮਹੀਨੇ ਲੁਧਿਆਣਾ ਵਿਖੇ ਹੋਣ ਵਾਲੇ ਦਸਵੇਂ ਅੰਤਰਰਾਸ਼ਟਰੀ ‘ਮਿਸ ਵਰਲਡ ਪੰਜਾਬਣ 2008’ ਮੁਕਾਬਲੇ ਵਿਚ ਅਮਰੀਕਾ...
+ Full Story

Other Articles