Calendar Date

Aug
28
2008
hansron_logo.png
  
ਰਾਜਨੀਤੀ
ਬਠਿੰਡੇ ਦੇ ਤਿੰਨ ਵਿਧਾਇਕਾਂ ਖੁੱਲ੍ਹੇਆਮ ਕੈਪਟਨ ਅਮਰਿੰਦਰ ਦੇ ਹੱਕ ‘ਚ ਹਾਅ ਦਾ ਨਾਅਰਾ ਮਾਰਿਆ
Saturday, 22 March 2008
amrinder_singh.jpg ਬਠਿੰਡਾ- ਵਿਧਾਨ ਸਭਾ ‘ਚ ਪੰਚਾਇਤੀ ਚੋਣਾਂ ਦੇ ਮੱਦੇ ਨੂੰ ਲੈ ਕੇ ਵਿਰੋਧੀ ਧਿਰ ਦੀ ਨੇਤਾ ਅਤੇ ਪੰਜਾਬ ਕਾਂਗਰਸ ਦੀ ਪ੍ਰਧਾਨ ਬੀਬੀ ਰਾਜਿੰਦਰ ਕੌਰ ਭੱਠਲ ਵੱਲੋਂ ਸੱਤਾਧਾਰੀ ਪਾਰਟੀ ਨੂੰ ਹਮਾਇਤ ਦੇਣ ਦਾ ਮਾਮਲਾ ਗਰਮਾ ਗਿਆ ਹੈ। ਇਸ ਮਾਮਲੇ ਵਿਚ ਕੈਪਟਨ ਅਮਰਿੰਦਰ ਸਿੰਘ ਦੇ ਹਮਾਇਤੀ ਵਿਧਾਇਕ ਖੁੱਲ੍ਹ ਕੇ ਆਪਣੇ ਆਗੂ ਦੇ ਹੱਕ ਵਿਚ ਨਿੱਤਰ ਆਏ ਹਨ। ਇਸਦੀ ਸ਼ੁਰੂਆਤ ਬਠਿੰਡਾ ਜ਼ਿਲ੍ਹੇ ਦੇ ਤਿੰਨ ਵਿਧਾਹਿਕਾਂ ਗੁਰਪ੍ਰੀਤ ਸਿੰਘ ਕਾਂਗੜਾ, ਅਜਾਇਬ ਸਿੰਘ ਭੱਟੀ ਅਤੇ ਮੱਖਣ ਸਿੰਘ ਵੱਲੋਂ ਕੀਤ ਗਈ ਹੈ। ਤਿੰਨਾਂ ਵਿਧਾਇਕਾਂ ਨੇ ਮੰਗ ਕੀਤੀ ਹੈ ਕਿ ਬੀਬੀ ਭੱਠਲ ਵੱਲੋਂ ਬਾਦਲਾਂ ਦੀ ਕੀਤੀ ਹਮਾਇਤ ਦੀ ਕਾਂਗਰਸ ਹਾਈਕਮਾਨ ਜਾਂਚ ਕਰੇ। ਉਕਤ ਵਿਧਾਇਕਾਂ ਨੇ ਫੋਨ ‘ਤੇ ਸੰਪਰਕ ਕਰਦਿਆਂ ਕਿਹਾ ਕਿ ਇਕ ਪਾਸੇ ਸੱਤਾਧਾਰੀ ਪਾਰਟੀ ਵੱਲੋਂ ਕਾਂਗਰਸੀ ਵਰਕਰਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਅਤੇ ਦੂਜੇ ਪਾਸੇ ਕਾਂਗਰਸ ਮੁਖੀ ਬਾਦਲਾਂ ਦੀ ਖੁੱਲ੍ਹੇ ਤੌਰ ‘ਤੇ ਹਮਾਇਤ ਕਰਕੇ ਪਾਰਟੀ ਵਰਕਰਾਂ ਦੇ ਮਨੋਬਲ ਨੂੰ ਹੋਰ ਡੇਗ ਰਹੇ ਹਨ। ਵਿਧਾਇਕਾਂ ਨੇ ਬੀਬੀ ਭੱਠਲ ਨੂੰ ਸਵਾਲ ਕਰਦੇ ਹੋਏ ਕਿਹਾ ਕਿ ਕੀ ਪ੍ਰਕਾਸ਼ ਸਿੰਘ ਬਾਦਲ ਨੂੰ ਪਹਿਲਾਂ ਇਹ ਪਤਾ ਨਹੀਂ ਸੀ ਕਿ ਪੰਜਾਬ ਵਿਚ ਵਾਢੀ ਦੀ ਰੁੱਤ ਹੈ ਅਤੇ ਬੱਚਿਆਂ ਦੇ ਪੇਪਰ ਹੋ ਰਹੇ ਹਨ? ਸ. ਕਾਂਗੜ ਨੇ ਕਿਹਾ ਕਿ ਪੰਚਾਇਤੀ ਚੋਣਾਂ ਅੱਗੇ ਪਾਉਣਾ ਬਾਦ ਦੀ ਮਜ਼ਬੂਰੀ ਬਣ ਗਈ ਸੀ ਕਿਉਂਕਿ ਇਸ ਮੁੱਦੇ ਨੂੰ ਲੈ ਕੇ ਸੱਤਾਧਾਰੀ ਗੱਠਜੋੜ ਵਿਚ ਵੱਡੀਆਂ ਤਰੇੜਾਂ ਆ ਗਈਆਂ ਸਨ, ਜਿਸ ਦਾ ਕਾਂਗਰਸ ਪਾਰਟੀ ਨੂੰ ਭਾਰੀ ਲਾਭ ਮਿਲਣਾ ਸੀ ਪਰ ਬੀਬੀ ਭੱਠਲ ਨੇ ਬਾਦਲਾਂ ਦੀ ਹਮਾਇਤ ਕਰਕੇ ਪਾਰਟੀ ਦੀ ਪਿੱਠ ਵਿਚ ਛੁਰੀ ਮਾਰੀ ਹੈ। ਤਿੰਨਾਂ ਵਿਧਾਇਕਾਂ ਨੇ ਕਿਹਾ ਕਿ ਉਹ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਡੱਟ ਕੇ ਖੜ੍ਹੇ ਹਨ ਕਿਉਂਕਿ ਉਨ੍ਹਾਂ ਪੰਜਾਬ ਦੇ ਹਿੱਤਾਂ ਖਾਤਰ ਵੱਡੀਆਂ ਕੁਰਬਾਨੀਆਂ ਕੀਤੀਆਂ ਹਨ।
 
ਅਕਾਲੀਆਂ ਅਤੇ ਭਾਜਪਾਈਆਂ ਦੀ ਫੁੱਟ ਖੁੱਲ੍ਹ ਕੇ ਸਾਹਮਣੇ ਆਈ
Friday, 21 March 2008

ਬਾਦਲਕੇ ਅਤੇ ਭਾਜਪਾਈ ਭਰੇ ਬਾਜ਼ਾਰ ਲੜੇ, ਲੱਤਾਂ-ਘਸੁੰਨਾਂ ਦੀ ਖੁੱਲ੍ਹ ਕੇ ਵਰਤੋਂ ਹੋਈ!
ਕਈ ਗੰਭੀਰ ਜ਼ਖਮੀ ਤੇ ਕਈਆਂ ਦੇ ਦੰਦ ਟੁੱਟੇ!
ਪਟਿਆਲਾ- ਅੱਜ ਸ਼ਾਹੀ ਸ਼ਹਿਰ ਪਟਿਆਲਾ ਵਿਚ ਦੋਵੇਂ ਪਾਰਟੀਆਂ ਦੇ ਆਗੂ ਆਪਸ ਵਿਚ ਛੋਟੀ ਜਿਹੀ ਗੱਲ ਨੂੰ ਲੈ ਕੇ ਲੱਤਾਂ-ਘਸੁੰਨਾਂ ‘ਤੇ ਉਤਰ ਆਏ। ਦੋਵੇਂ ਪਾਰਟੀਆਂ ਦੇ ਆਗੂ ਅੱਜ ਗੰਦੇ ਪਾਣੀ ਦੇ ਨਿਕਾਸੀ ਮਾਮਲੇ ਨੂੰ ਲੈ ਕੇ ਸਦਰ ਬਾਜ਼ਾਰ ਵਿਚ ਉਲਝ ਪਏ ਤੇ ਭਾਜਪਾ ਵਪਾਰ ਮੰਡਲ ਪ੍ਰਧਾਨ ਤ੍ਰਿਭੁਵਨ ਗੁਪਤਾ ਤੇ ਅਕਾਲੀ ਨੇਤਾਵਾਂ ਵਿਚਕਾਰ ਯੁੱਧ ਹੋਇਆ ਜਿਸ ਵਿਚ ਸ੍ਰੀ ਗੁਪਤਾ ਦੇ ਦੰਦ ਟੁੱਟ ਗਏ ਤੇ ਮੂੰਹ ਵਿਚੋਂ ਖ਼ੂਨ ਵਗਣ ਲੱਗਾ। ਦੂਜੇ ਪਾਸੇ ਕੁੱਝ ਸੱਟਾਂ ਅਕਾਲੀ ਨੇਤਾ ਬਾਬੂ ਸਿੰਘ ਨੂੰ ਵੀ ਲਗੀਆਂ। ਪੁਲਿਸ ਨੇ ਕਾਫ਼ੀ ਮਿਹਨਤ ਪਿਛੋਂ ਨੇਤਾਵਾਂ ਨੂੰ ਵੱਖ ਕੀਤਾ। ਫਿਰ ਪਾਰਟੀਆਂ ਦੇ ਸੀਨੀਅਰ ਨੇਤਾ ਮਾਮਲੇ ਨੂੰ ਲੈ ਕੇ ਕੋਤਵਾਲੀ ਥਾਣੇ ਪੁੱਜ ਗਏ, ਜਿਥੇ ਜੰਮ ਕੇ ਇਕ ਦੂਜੇ ਵਿਰੁਧ ਨਾਅਰੇਬਾਜ਼ੀ ਹੋਈ, ਜਿਸ ਕਾਰਨ ਦੇਰ ਸ਼ਾਮ ਤਕ ਮਾਹੌਲ ਤਨਾਅਪੂਰਨ ਬਣਿਆ ਰਿਹਾ। ਸਦਰ ਬਾਜ਼ਾਰ ਵਿਚ ਸਥਿਤ ਚੌਕ ਵਿਚ ਕੁੱਝ ਦੁਕਾਨਾਂ ਦਾ ਗੰਦਾ ਪਾਣੀ ਅੱਗੇ ਨਹੀਂ ਸੀ ਜਾ ਰਿਹਾ, ਜਿਸ ‘ਤੇ ਨਿਗਮ ਨੇ ਮੁੱਖ ਸਦਰ ਬਾਜ਼ਾਰ ਦੇ ਦੁਕਾਨਦਾਰਾਂ ਵਲੋਂ ਅਪਣੀਆਂ ਦੁਕਾਨਾਂ ਅੱਗੇ ਛੱਡੀਆਂ ਨਾਲੀਆਂ ਤੋੜਨੀਆਂ ਸ਼ੁਰੂ ਕਰ ਦਿਤੀਆਂ। ਮਾਮਲਾ ਮੇਅਰ ਦਰਬਾਰ ਵਿਚ ਪੁੱਜ ਗਿਆ। ਮੇਅਰ ਨੇ ਮੌਕਾ ਵੇਖਿਆ, ਜਿਸ ‘ਤੇ ਭਾਜਪਾ ਦਾ ਵਫ਼ਦ ਮੇਅਰ ਅਜੀਤਪਾਲ ਕੋਹਲੀ ਨੂੰ ਮਿਲਿਆ ਕਿ ਦੁਕਾਨਦਾਰਾਂ ਦੇ ਅੱਗੇ ਬਣੀਆਂ ਨਾਲੀਆਂ ਨਾ ਤੋੜੀਆਂ ਜਾਣ ਤਾਂ ਮੇਅਰ ਨੇ ਵਫ਼ਦ ਨੂੰ ਭਰੋਸਾ ਦਿਤਾ ਕਿ ਵਾਜਬ ਕਾਰਵਾਈ ਹੋਵੇਗੀ ਪਰ ਅੱਜ ਸਵੇਰੇ ਫਿਰ ਨਿਗਮ ਦੀ ਟੀਮ ਅਪਣੇ ਲਸ਼ਕਰ ਨਾਲ ਦੁਕਾਨਦਾਰਾਂ ਅੱਗੇ ਬਣੀਆਂ ਨਾਲੀਆਂ ਤੋੜਨ ਲਈ ਪੁੱਜ ਗਈ। ਇਸ ਲਾਈਨ ਦੇ ਦੁਕਾਨਦਾਰ ਭਾਜਪਾ ਨਾਲ ਸਬੰਧਤ ਹਨ। ਭਾਜਪਾ ਦੇ ਦੁਕਾਨਦਾਰ ਨੇ ਨਿਗਮ ਟੀਮ ਦਾ ਵਿਰੋਧ ਕੀਤਾ ਤਾਂ ਭਾਜਪਾ ਪੱਖੀ ਦੁਕਾਨਦਾਰਾਂ ਦੇ ਹੱਕ ਵਿਚ ਵਪਾਰ ਮੰਡਲ ਦੇ ਪ੍ਰਧਾਨ ਤ੍ਰਿਭੁਵਨ ਕੁਮਾਰ ਗੁਪਤਾ ਪੁੱਜ ਗਏ ਤੇ ਉਧਰੋਂ ਅਕਾਲੀ ਪੱਖੀ ਦੁਕਾਨਦਾਰਾਂ ਦੇ ਹੱਕ ਵਿਚ ਅਕਾਲੀ ਨੇਤਾ ਬਾਬੂ ਸਿੰਘ, ਕੌਂਸਲਰ ਕੰਵਲਜੀਤ ਸਿੰਘ ਗੋਨਾ ਤੇ ਹੋਰ ਅਕਾਲੀ ਪੁੱਜ ਗਏ। ਬਹਿਸਬਾਜ਼ੀ ਤੋਂ ਬਾਅਦ ਝਗੜਾ ਲੜਾਈ ਵਿਚ ਬਦਲ ਗਿਆ।

 

 

Read more...
 
ਦਿਲਚਸਪ ਮੋੜ ਲੈ ਚੁੱਕਾ ਹੈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਾ ਮੁੱਦਾ
Tuesday, 18 March 2008

 ਇਸਲਾਮਾਬਾਦ- ਪਾਕਿਸਤਾਨ ਵਿਚ ਪ੍ਰਧਾਨ ਮੰਤਰੀ ਦੇ ਅਹੁਦੇ ਨੂੰ ਲੈ ਕੇ ਚੱਲ ਰਹੀ ਖਿੱਚੋਤਾਣ ਉਸ ਵਕਤ ਦਿਲਚਸਪ ਮੋੜ ਲੈ ਗਈ ਜਦੋਂ ਪੀ. ਪੀ. ਪੀ. ਦੇ ਸਹਿ ਪ੍ਰਧਾਨ ਆਸਿਫ ਅਲੀ ਜਰਦਾਰੀ ਦਾ ਪਾਰਟੀ ਦੇ ਉਪ ਪ੍ਰਧਾਨ ਮਖਦੂਮ ਅਮੀਨ ਫਹੀਮ ਨੂੰ ਮਨਾਉਣ ਦੇ ਲਈ ਚੱਲਿਆ ਗਿਆ ਆਖਰੀ ਦਾਅ ਵੀ ਅਸਫਲ ਹੋ ਗਿਆ।
 ਪਾਕਿਸਤਾਨੀ ਅਖਬਾਰ ਜੰਗ ਵਿਚ ਪ੍ਰਕਾਸ਼ਿਤ ਰਿਪੋਰਟ ਮੁਤਾਬਕ ਪੀ. ਪੀ. ਪੀ. ਵੱਲੋਂ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਦਾਅਵੇਦਾਰ ਫਹੀਮ ਨੂੰ ਦਾਅਵੇਦਾਰੀ ਵਾਪਸ ਲੈਣ ਲਈ ਮਨਾਉਣ ਵਿਚ ਜੁਟੇ ਜਰਦਾਰੀ ਨੇ ਉਹਨਾਂ ਦੀ ਪਸੰਦ ਦੇ ਤਿੰਨ ਮੰਤਰੀ ਸੰਘੀ ਸਰਕਾਰ ਵਿਚ ਅਤੇ ਛੇ ਮੰਤਰੀ ਸਿੰਧ ਸਰਕਰ ਵਿਚ ਲੈ ਲਏ ਹਨ। ਫਹੀਮ ਦੁਆਰਾ ਇਸ ਨੂੰ ਠੁਕਰਾਏ ਜਾਣ ਤੋਂ ਬਾਅਦ ਹੁਣ ਪੀ. ਪੀ. ਪੀ. ਵਿਚ ਪ੍ਰਧਾਨ ਮੰਤਰੀ ਦੀ ਦਾਅਵੇਦਾਰੀ ਨੂੰ ਲੈ ਕੇ ਚੱਲ ਰਹੀ ਰੱਸਾਕਸ਼ੀ ਦਿਲਚਸਪ ਹੋ ਗਈ ਹੈ।

 
ਗੱਦੀ ਤੋਂ ਕਿਨਾਰਾ ਕਰਨਾ ਹੀ ਪਵੇਗਾ ਮੁਸ਼ੱਰਫ ਨੂੰ
Thursday, 13 March 2008

musharif.jpgਇਸਲਾਮਬਾਦ- ਰਾਜਨੀਤਿਕ ਤੌਰ ‘ਤੇ ਅਲੱਗ-ਥਲੱਗ ਪੈ ਚੁੱਕੇ ਮੁਸ਼ੱਰਫ ਦੇ ਹੱਥਾਂ ਵਿਚ ਨਾ ਤਾਂ ਫੌਜ ਦੀ ਕਮਾਨ ਹੀ ਰਹੀ ਹੈ ਅਤੇ ਨਾ ਹੀ ਜਨਤਾ ਦਾ ਸਮਰਥਨ, ਇਸ ਕਰਕੇ ਆਗਾਮੀ ਹਫਤੇ ਵਿਚ ਕੌਮੀ ਅਸੈਂਬਲੀ ਦੀ ਬੈਠਕ ਉਹਨਾਂ ਦੇ ਲਈ ਨਵੀਆਂ ਮੁਸ਼ਕਿਲਾਂ ਲੈ ਕੇ ਆ ਸਕਦੀ ਹੈ। ਭਵਿੱਖੀ ਗੱਠਜੋੜ ਸਰਕਾਰ ਦੁਆਰਾ ਬਰਖਾਸਤ ਜੱਜਾਂ ਦੀ ਬਹਾਲੀ ਦਾ ਪ੍ਰਸਤਾਵ ਵੀ ਮੁਸ਼ੱਰਫ ਦੇ ਲਈ ਕਿਸੇ ਮੁਸੀਬਤ ਤੋਂ ਘੱਟ ਨਹੀਂ ਕਿਉਂਕਿ ਪਿਛਲੇ ਸਾਲ ਮੁਸ਼ੱਰਫ ਦੇ ਆਦੇਸ਼ ‘ਤੇ ਹੀ ਜੱਜ ਬਰਖਾਸਤ ਕੀਤੇ ਗਏ ਸਨ।
 ਆਜ਼ਾਦ ਵਿਸ਼ਲੇਸ਼ਕ ਨਸੀਮ ਜਾਹਰਾ ਦੇ ਮੁਤਾਬਕ ਮੇਰਾ ਵਿਚਾਰ ਹੈ ਕਿ ਮੁਸ਼ੱਰਫ ਨੂੰ ਹਟਾਉਣ ਦੀ ਤਿਆਰੀ ਪੂਰੀ ਹੋ ਚੁੱਕੀ ਹੈ। ਪਾਕਿਸਤਾਨ ਸੰਵਿਧਾਨਕ ਲੋਕਤੰਤਰ ਦੀ ਉਸ ਰਾਹ ‘ਤੇ ਚੱਲ ਪਿਆ ਹੈ, ਜਿਸ ਵਿਚ ਵਾਪਸੀ ਦੀ ਗੁੰਜਾਇਸ਼ ਨਹੀਂ ਹੈ। ਮੁਸ਼ੱਰਫ ਨੇ ਨਵੀਂ ਸੰਸਦ ਦੀ ਬੈਠਕ ਅਗਲੇ ਸੋਮਵਾਰ ਨੂੰ ਬੁਲਾਈ ਹੈ। ਮਰਹੂਮ ਬੇਨਜ਼ੀਰ ਭੁੱਟੋ ਦੇ ਪਤੀ ਆਸਿਫ ਅਲੀ ਜਰਦਾਰੀ ਅਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਵਿਚਕਾਰ ਜੱਜਾਂ ਦੀ ਬਹਾਲੀ ਦੇ ਬਾਰੇ ਬਣੀ ਸਹਿਮਤੀ ਵੀ ਨਵੀਂ ਸੰਸਦ ਦੇ ਲਈ ਅਹਿਮ ਵਿਸ਼ਾ ਰਹੇਗਾ। ਪਾਕਿਸਤਾਨ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਵੇਗਾ, ਜਦੋਂ ਦੇਸ਼ ਦੇ ਪ੍ਰਮੁੱਖ ਦੋ ਦਲ ਹੱਥ ਮਿਲਾ ਰਹੇ ਹਨ। ਆਪਣੇ ਛੋਟੇ ਸਹਿਯੋਗੀਆਂ ਦੇ ਨਾਲ ਮਿਲ ਕੇ ਇਹ ਦਲ ਦੋ-ਤਿਹਾਈ ਬਹੁਮਤ ਬਣਾ ਰਹੇ ਹਨ। ਇਸ ਕਰਕੇ ਜੇਕਰ ਇਹ ਦਲ ਚਾਹੁਣ ਤਾਂ ਮੁਸ਼ੱਰਫ ਦੇ ਖਿਲਾਫ ਮਹਾਂਦੋਸ਼ ਵੀ ਚਲਾ ਸਕਦੇ ਹਨ। ਜਾਹਰਾ ਦਾ ਮੰਨਣਾ ਹੈ ਕਿ ਜੱਜਾਂ ਦੀ ਬਹਾਲੀ ‘ਤੇ ਮੁਸ਼ੱਰਫ ਦਾ ਨਰਾਜ਼ ਹੋਣਾ ਲਾਜ਼ਮੀ ਹੈ ਪਰ ਉਹ ਕੁਝ ਕਰ ਵੀ ਨਹੀਂ ਸਕਦੇ ਕਿਉਂਕਿ ਰਾਜਨੀਤਕਿ ਅਤੇ ਸੰਵਿਧਾਨਕ ਸਥਿਤੀਆਂ ਉਹਨਾਂ ਦੇ ਪੱਖ ਵਿਚ ਨਹੀਂ ਹਨ। ਹਾਲਾਂਕਿ ਮੁਸ਼ੱਰਫ ਦੇ ਕੋਲ ਸਰਕਾਰ ਨੂੰ ਬਰਖਾਸਤ ਕਰਨ ਦਾ ਅਧਿਕਾਰ ਹੈ, ਪਰ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਇਯ ਸ਼ਕਤੀ ਦਾ ਇਸਤੇਮਾਲ ਕਰਕੇ ਉਹ ਆਮ ਜਨਤਾ ਦਾ ਵਿਰੋਧ ਮੁੱਲ ਨਹੀਂ ਲੈ ਸਕਦੇ। ਇਸਲਾਮਾਬਾਦ ਦੇ ਰਾਜਨੀਤਿਕ ਹਲਕਿਆਂ ਵਿਚ ਅਜਿਹਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਅਮਰੀਕਾ ਦੇ ਸਹਿਯੋਗੀ ਰਹੇ ਮੁਸ਼ੱਰਫ ਦੀ ਖੇਡ ਖਤਮ ਹੋਣ ਵਾਲੀ ਹੈ। ਪਰ ਇਹ ਸੰਭਾਵਨਾ ਸਭ ਤੋਂ ਜ਼ਿਆਦਾ ਪੱਛਮੀ ਦੇਸ਼ਾਂ ਅਤੇ ਪਾਕਿਸਤਾਨ ਦੇ ਪੜੌਸੀ ਦੇਸ਼ਾਂ ਨੂੰ ਚਿੰਤਤ ਕਰ ਰਹੀ ਹੈ। ਉਹਨਾਂ ਨੂੰ ਇਹ ਚਿੰਤਾ ਹੈ ਕਿ ਕਿਤੇ ਇਸ ਮਾਜਰੇ ਵਿਚ ਅਲ-ਕਾਇਦਾ ਸਮਰਥਕ ਅੱਤਵਾਦੀ ਹਮਲਾ ਨਾ ਕਰ ਦੇਣ। ਕਿਉਂਕਿ ਪਾਕਿਸਤਾਨ ਪਰਮਾਣੂ ਹਥਿਆਰਾਂ ਨਾਲ ਲੈਸ ਦੇਸ਼ ਹੈ, ਇਸ ਕਰਕੇ ਨਤੀਜੇ ਭਿਅਨਕ ਵੀ ਹੋ ਸਕਦੇ ਹਨ। ਜਿੱਥੋਂ ਤੱਕ ਅੱਤਵਾਦ ਦੇ ਖਿਲਾਫ ਲੜਾਈ ਦੀ ਗੱਲ ਹੈ ਤਾਂ ਮੁਸ਼ੱਰਫ ਦੇਸ਼ ਦੀ ਜਨਤਾ ਨੂੰ ਅਮਰੀਕਾ ਦੀ ਅਗਵਾਈ ਵਿਚ ਲੜੇ ਜਾ ਰਹੇ ਅੱਤਵਾਦ ਦੇ ਖਿਲਾਫ ਯੁੱਧ ਦੇ ਬਾਰੇ ਸਮਝਾਉਣ  ਵਿਚ ਅਸਫਲ ਰਹੇ ਹਨ।

 

 
ਮੇਰੇ ‘ਤੇ ਕਾਰਵਾਈ ਕਰਕੇ ਦਿਖਾਵੇ ਬਾਦਲ!
Wednesday, 12 March 2008

amrinder_singh.jpg ਪਟਿਆਲਾ- ਅਹਿਮ ਅਧਿਕਾਰੀਆਂ ‘ਤੇ ਵਰਤਮਾਨ ਸਰਕਾਰ ਜੋ ਕਾਰਵਾਈ ਕਰ ਰਹੀ ਹੈ, ਉਹ ਰਾਜਨੀਤਿਕ ਅਤੇ ਨਫਰਤ ਤੋਂ ਪ੍ਰਭਾਵਿਤ ਹੈ। ਜੇਕਰ ਸਰਕਾਰ ਇਮਾਨਦਾਰੀ ਦਾ ਢੰਡੋਰਾ ਕੁੱਟ ਰਹੀ ਹੈ ਤਾਂ ਮੇਰੇ ‘ਤੇ ਕਾਰਵਾਈ ਕਰਕੇ ਦਿਖਾਵੇ। ਅਧਿਕਾਰੀਆਂ ਨੂੰ ਦਬਾ ਕੇ ਸਰਕਾਰ ਗਲਤ ਕੰਮ ਕਰਨਾ ਚਾਹੁੰਦੀ ਹੈ। ਇਹ ਗੱਲਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਜਨਮ ਦਿਨ ਮੌਕੇ ਕਹੀਆਂ।
 ਕੈਪਟਨ ਅਮਰਿੰਦਰ ਸਿੰਘ ਖੁੱਲ੍ਹ ਕੇ ਆਮ ਲੋਕਾਂ ਨੂੰ ਮਿਲੇ ਅਤੇ ਖੁੱਲ੍ਹੇ ਮੂਡ ਵਿਚ ਨਜ਼ਰ ਆਏ। ਉਹਨਾਂ ਨੇ ਕਿਹਾ ਕਿ ਪ੍ਰਦੇਸ਼ ਵਿਚ ਇਸ ਸਮੇਂ ਅਰਾਜਕਤਾ ਦਾ ਮਾਹੌਲ ਹੈ। ਸਰਕਾਰ ਦਾ ਖਜ਼ਾਨਾ ਬਿਲਕੁਲ ਖਾਲੀ ਹੈ। ਜਨਤਾ ਬਾਦਲ ਸਰਕਾਰ ਤੋਂ ਤੰਗ ਆ ਚੁੱਕੀ ਹੈ ਅਤੇ ਪੰਚਾਇਤ ਚੋਣਾਂ ਵਿਚ ਕਰਾਰਾ ਜਵਾਬ ਦੇਣ ਲਈ ਅਸੀਂ ਪੂਰੀ ਤਰ੍ਹਾਂ ਤਿਆਰ ਹਾਂ। ਅਸੀਂ ਵੀ ਸਰਕਾਰ ਨੂੰ ਪੰਚਾਇਤ ਚੋਣਾਂ ਵਿਚ ਕੋਈ ਗੜਬੜ ਨਹੀਂ ਕਰਨ ਦਿਆਂਗੇ।
 ਆਗਾਮੀ ਲੋਕ ਸਭਾ ਚੋਣਾਂ ਬਾਰੇ ਕੈਪਟਨ ਨੇ ਕਿਹਾ ਕਿ ਅਸੀਂ ਪ੍ਰਦੇਸ਼ ਦੀਆਂ ਸਾਰੀਆਂ 13 ਸੀਟਾਂ ‘ਤੇ ਜਿੱਤ ਦਰਜ ਕਰਵਾਵਾਂਗੇ। ਇਸ ਦੇ ਲਈ ਅਸੀਂ ਰਣਨੀਤੀ ਬਣਾਉਣੀ ਵੀ ਸ਼ੁਰੂ ਕਰ ਦਿੱਤੀ ਹੈ। ਧੜੇਬੰਦੀ ਨੂੰ ਉਹਨਾਂ ਨੇ ਸਿਰੇ ਤੋਂ ਨਕਾਰ ਦਿੱਤਾ ਅਤੇ ਕਿਹਾ ਕਿ ਅਸੀਂ ਸਾਰੇ ਇੱਕ ਹੋ ਕੇ ਕਾਂਗਰਸ ਦੀ ਗ੍ਰੋਥ ਦੇ ਲਈ ਕੰਮ ਕਰਾਂਗੇ। ਕੈਪਟਨ ਨੇ ਸਾਫ ਕਰ ਦਿੱਤਾ ਕਿ ਜੇਕਰ ਸਰਕਾਰ ਨੇ 13 ਹਜ਼ਾਰ ਕਰੋੜ ਦੀ ਸਰਕਾਰੀ ਪ੍ਰਾਪਰਟੀ ਵੇਚਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੂੰ ਘੇਰਿਆ ਜਾਵੇਗਾ। ਇਸ ਮਾਮਲੇ ਨੂੰ ਲੈ ਕੇ ਅਸੀਂ ਅਦਾਲਤ ਵਿਚ ਜਾਵਾਂਗੇ।


ਅਰੂਸਾ ਨੂੰ ਲੈ ਕੇ ਉੱਡੀਆਂ ਅਫਵਾਹਾਂ
 ਕੈਪਟਨ ਦੇ ਜਨਮ ਦਿਨ ਮੌਕੇ ਇਕ ਵਾਰ ਫਿਰ ਅਰੂਸਾ ਆਲਮ ਦੇ ਚਰਚੇ ਗਰਮ ਹੋਏ। ਕਾਗਰਸੀਆਂ ਸਮੇਤ ਆਮ ਲੋਕਾਂ ਨੂੰ ਉਮੀਦ ਸੀ ਕਿ ਕੈਪਟਨ ਦੀ ਪਾਕਿਸਤਾਨੀ ਦੋਸਤ ਜ਼ਰੂਰ ਉਹਨਾਂ ਨੂੰ ਹੈਪੀ ਬਰਥ ਡੇ ਕਹਿਣ ਮਹਿਲ ਵਿਚ ਪਹੁੰਚੇਗੀ, ਪਰ ਸਾਰਿਆਂ ਨੂੰ ਨਿਰਾਸ਼ਾ ਹੀ ਹੱਥ ਲੱਗੀ। ਰਾਤ ਦੇ ਹਨੇਰੇ ਵਿਚ ਜਦੋਂ ਮਹਿਲ ਵਿਚ ਕੁਝ ਆਲੀਸ਼ਾਨ ਗੱਡੀਆਂ ਪਹੁੰਚੀਆਂ ਤਾਂ ਇਕ ਵਾਰ ਫਿਰ ਸ਼ਹਿਰ ਵਿਚ ਅਫਵਾਹਾਂ ਉਡਣ ਲੱਗੀਆ ਕਿ ਅਰੂਸਾ ਆਲਮ ਆ ਗਈ ਪਰ ਅਸਲੀਅਤ ਵਿਚ ਅਜਿਹਾ ਕੁਝ ਨਹੀਂ ਸੀ।

 

 
<< Start < Prev 1 2 3 4 5 6 7 8 9 10 Next > End >>

Results 37 - 45 of 86
 

Business

article thumbnailਲੈਪਟਾਪ ਤੋਂ ਪਤਾ ਲੱਗੇਗੀ ਪਾਰਕਿੰਗ ਦੀ ਥਾਂ

Monday, 28 July 2008

 ਸਟ੍ਰੀਟ ਲਾਈਨ ਵਿਚ ਤਕਨੀਕੀ ਵਿਭਾਗ ਦੇ ਉਪ ਪ੍ਰਘਾਨ ਜਿਮ ਰੀਚ ਨੇ ਦੱਸਿਆ ਕਿ ਪੂਰੇ ਸ਼ਹਿਰ ਦੀਆਂ ਵੱਖ-ਵੱਖ ਪਾਰਕਿੰਗ ਥਾਵਾਂ ‘ਤੇ ਲੱਗਭੱਗ ਛੇ ਹਜ਼ਾਰ ਵਾਇਰਲੈਸ ਸੈਂਸਰ ਲਗਾਉਣ ਦੀ ਯੋਜਨਾ ਹੈ। ਇਸ ਤੋਂ ਪਾਰਕਿੰਗ ਸਥਾਨਾਂ ‘ਤੇ ਉਪਲਬਧ ਥਾਵਾਂ ਅਤੇ ਇੱਥੋਂ ਲੰਘਣ ਵਾਲੀਆਂ ਗੱਡੀਆਂ ਦੀ ਰਫਤਾਰ ਅਤੇ ਗਿਣਤੀ ‘ਤੇ ਨਜ਼ਰ ਰੱਖੀ ਜਾ ਸਕੇਗੀ।  ਕੰਪਨੀ ਦਾ ਮੰਨਣਾ ਹੈ ਕਿ ਸੈਂਸਰ ਤੋਂ ਪ੍ਰਾਪਤ ਜਾਣਕਾਰੀ ਨੂੰ ਵੈਬ ਨਕਸ਼ੇ, ਸਮਾਰਟ ਫੋਨ ਅਤੇ ਟ੍ਰੈਫਿਕ ਸਿਗਨਲ ‘ਤੇ ਦੇ ਕੇ ਟ੍ਰੈਫਿਕ ‘ਤੇ...
+ Full Story

Other Articles

Entertainment

article thumbnailਚਲੋ ਚਲੀ ਦਾ ਮੇਲਾ

Sunday, 03 August 2008

ਸਿਆਣੇ ਆਖਦੇ ਹਨ ਕਿ ਇਹ ਦੁਨੀਆਂ ਇਕ ਮੁਸਾਫਰਖਾਨਾ ਹੈ। ਜਿੱਥੇ ਤੁਸੀਂ ਘੜੀ ਪਲ ਲਈ ਸੀਟ ਦੇ ਮਾਲਕ ਹੋ ਪਰ ਇਹ ਸੀਟ ਤੁਹਾਡੀ ਨਹੀਂ। ਤੁਸੀਂ ਜਾਵੋ, ਕੋਈ ਹੋਰ ਇਸਨੂੰ ਆਪਣੀ ਆਖ ਮੱਲ ਲਵੇਗਾ। ਤਾਰੇ ਹੋਏ ਮੁੱਲ ਦਾ ਰੋਅਬ ਵੀ ਦੇ ਸਕਦਾ ਹੈ। ਪਰ ਕੀ ਇਹ ਦੁਨੀਆ ਸਿਰਫ ਇਨਸਾਨਾਂ ਲਈ ਹੈ? ਨਹੀਂ, ਇਹ ਤਾਂ ਕੁਦਰਤ ਦੇ ਰਚੇ ਹਰ ਜੀਵ ਦੀ ਸਾਂਝੀ ਹੈ। ਨੀਲੀ ਛੱਤ ਸਭ ਦੀ ਸਾਂਝੀ ਹੈ। ਖੁੱਲੀ  ਅਬਾਦ ਬੇ–ਅਬਾਦ ਧਰਤੀ ਸਭ ਦੀ ਸਾਂਝੀ ਹੈ। ਕਦੇ ਸੋਚਿਆ ਹੈ ਕਿ ਜਿਸ ਧਰਤੀ ਨੂੰ ਤੁਸੀਂ ਆਪਣਾ ਕਹਿੰਦੇ ਹੋ ਉਸ...
+ Full Story

Other Articles