Calendar Date

Jul
03
2008
hansron_logo.png
ਰਾਜਨੀਤੀ
ਭੱਠਲ ਕੁਰਸੀ ਲਈ ਕੈਪਟਨ ਦੀਆਂ ਲੱਤਾਂ ਖਿੱਚਦੀ ਰਹੀ : ਮਜੀਠੀਆ
Thursday, 07 February 2008
bhathal.jpgc_amrinder_singh.gifmaji.jpgਜਲੰਧਰ - ਅਕਾਲੀਆਂ ਨੂੰ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜਪਾਈ ਦਾ ਘਰ ਘੇਨਰ ਦੀਆਂ ਮੱਤਾਂ ਦੇਣ ਵਾਲੀ ਪੰਜਾਬ ਪ੍ਰਦੇਸ਼ ਕਾਂਗਰਸ ਤੇ ਕਾਂਗਰਸ ਵਿਧਾਇਕ ਦਲ ਦੀ ਨੇਤਾ ਬੀਬੀ ਰਾਜਿੰਦਰ ਕੌਰ ਭੱਠਲ ਪਹਿਲਾਂ ਇਹ ਦੱਸਣ ਕਿ ਉਹ ਆਪਣੀ ਪੰਜ ਸਾਲਾ ਕਾਂਗਰਸ ਸਰਕਾਰ ਦੌਰਾਨ ਸੂਬੇ ਲਈ ਕਿਹੜਾ ਪ੍ਰਾਜੈਕਟ ਲੈ ਕੇ ਆਏ। ਬੀਬੀ ਭੱਠਲ ਤਾਂ ਪੂਰੇ 5 ਸਾਲ ਇਸੇ ਕੰਮ ਵਿੱਚ ਲੱਗੇ ਰਹੇ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਕਦੋਂ ਕੁਰਸੀ ਖੋਹ ਲੈਣ ਅਤੇ ਇਨ੍ਹਾਂ ਚੱਕਰਾਂ ਵਿੱਚ ਲੜਦੇ-ਭਿੜਦੇ ਉਨ੍ਹਾਂ ਪੰਜ ਸਾਲ ਕੱਢ ਲਏ। ਇਹ ਗੱਲ ਪੰਜਾਬ ਦੇ ਲੋਕ ਸੰਪਰਕ ਤੇ ਵਾਤਾਵਰਣ ਮੰਤਰੀ ਬਿਕਰਮ ਮਜੀਠੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖੀ। ਸ੍ਰੀ ਮਜੀਠੀਆ ਨੇ ਕਿਹਾ ਕਿ ਬੀਬੀ ਭੱਠਲ ਭੁੱਲ ਗਏ ਹਨ ਕਿ ਜਿੰਨੇ ਵੀ ਪੰਜਾਬ ਨੂੰ ਵੱਡੇ ਪ੍ਰਾਜੈਕਟ ਦਿੱਤੇ ਹਨ, ਉਹ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਵਾਜਪਾਈ ਨੇ ਹੀ ਦਿੱਤੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੀ ਵਾਜਪਾਈ ਸਰਕਾਰ ਕੋਲੋਂ ਬਠਿੰਡਾ ਰੀਫਾਈਨਰੀ ਲੈ ਕੇ ਆਏ ਸਨ ਪਰ ਬੀਬੀ ਭੱਠਲ ਤੇ ਕੈਪਟਨ ਅਮਰਿੰਦਰ ਸਿੰਘ ਨੇ ਪੰਜ ਸਾਲਾਂ ਦੌਰਾਨ ਇਸ ਪ੍ਰਾਜੈਕਟ ਨੂੰ ਵਾਪਸ ਭੇਜਣ ਲਈ ਹੀ ਕੰਮ ਕੀਤਾ। ਹੁਣ ਜਦੋਂ ਦੀ ਅਕਾਲੀ-ਭਾਜਪਾ ਸਰਕਾਰ ਬਣੀ ਹੈ, ਉਦੋਂ ਹੀ ਮੁੱਖ ਮੰਤਰੀ ਸ੍ਰੀ ਬਾਦਲ ਤੇ ਲੋਕ ਸਭਾ ਮੈਂਬਰ ਸ੍ਰੀ ਸੁਖਬੀਰ ਬਾਦਲ ਨੇ ਕੇਂਦਰ ਸਰਕਾਰ ‘ਤੇ ਦਬਾਅ ਪਾ ਕੇ ਫਿਰ ਪੰਜਾਬ ਨੂੰ ਰੀਫਾਈਨਰੀ ਲੈ ਕੇ ਦਿੱਤੀ ਅਤੇ ਇਸ ਪ੍ਰਾਜੈਕਟ ‘ਤੇ ਕੰਮ ਸ਼ੁਰੂ ਕਰਵਾਇਆ। ਉਨ੍ਹਾਂ ਕਿਹਾ ਕਿ ਰੀਫਾਈਨਰੀ ਲੱਗਣ ਨਾਲ ਪੰਜਾਬ ਦੀ ਕਾਇਆ-ਕਲਪ ਹੋਵੇਗੀ। ਸ੍ਰੀ ਮਜੀਠੀਆ ਨੇ ਕਿਹਾ ਕਿ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਫਰਜ਼ ਬਣਦਾ ਹੈ ਕਿ ਉਹ ਕਰਜ਼ੇ ਦੇ ਬੋਝ ਥੱਲੇ ਖੁਦਕੁਸ਼ੀਆਂ ਕਰ ਰਹੇ ਕਿਸਾਨਾਂ ਦੀ ਬਾਂਹ ਫੜਨ ਅਤੇ ਜੇ ਦੂਜੇ ਰਾਜਾਂ ਦੇ ਕਿਸਾਨਾਂ ਨੂੰ ਆਰਥਿਕ ਪੈਕੇਜ਼ ਦਿੱਤਾ ਜਾ ਸਕਦਾ ਹੈ ਤਾਂ ਉਹ ਪੰਜਾਬ ਦੇ ਕਿਸਾਨਾਂ ਨੂੰ ਕਿਉਂ ਨਹੀਂ ਦਿੱਤਾ ਜਾ ਸਕਦਾ। ਪੰਜਾਬ ਦੇ ਕਿਸਾਨਾਂ ਦਾ ਕੇਂਦਰੀ ਮੂਲ ਭੰਡਾਰ ਵਿੱਚ 60 ਫੀਸਦੀ ਯੋਗਦਾਨ ਹੈ। ਇਸ ਲਈ ਬੀਬੀ ਭੱਠਲ ਤੇ ਕੈਪਟਨ ਅਮਰਿੰਦਰ ਸਿੰਘ ਦਾ ਫਰਜ਼ ਬਣਦਾ ਹੈ ਕਿ ਉਹ ਸੂਬੇ ਦੇ ਕਿਸਾਨਾਂ ਨੂੰ ਆਰਥਿਕ ਪੈਕੇਜ਼ ਲੈ ਕੇ ਦਿੰਦੇ।
 
ਰਾਹੁਲ ਦੀ ‘ਕਾਮਰਾਜ ਯੋਜਨਾ’ ਨਾਲ ਕਾਂਗਰਸ ਵਿੱਚ ਮੱਚਿਆ ਭੜਥੂ
Thursday, 07 February 2008

rahul.jpgਚੰਡੀਗੜ੍ਹ - ਅਗਲੇ ਸਾਲ ਲੋਕ ਸਭਾ ਦੀਆਂ ਚੋਣਾਂ ਦੇ ਮੱਦੇਨਜਰ ਅਤੇ ਗੁਜਰਾਤ-ਹਿਮਾਚਲ ਪ੍ਰਦੇਸ਼ ਦੀ ਕਰਾਰੀ ਹਾਰ ਤੋਂ ਪ੍ਰੇਸ਼ਾਨ ਕਾਂਗਰਸ ਦੇ ਜਨਰਲ ਸਕੱਤਰ ਅਤੇ ਯੁਵਾ ਨੇਤਾ ਰਾਹੁਲ ਗਾਂਧੀ ਨੇ ਪਾਰਟੀ ਵਿੱਚ 65 ਸਾਲ ਤੋ ਉੱਪਰ ਦੇ ‘ਚੱਲੇ ਕਾਰਤੂਸਾਂ’ ਨੂੰ ਬਾਹਰ ਕਰਕੇ ਯੁਵਾ ਨੇਤਾਵਾਂ ਨੂੰ ਉਤਸ਼ਾਹ ਦਿੰਦੇ ਹੋਏ ਪਾਰਟੀ ਵਿੱਚ ਨਵੀਂ ਜਾਨ ਫੂਕਣ ਲਈ ‘ਨਵੀਂ ਕਾਮਰਾਜ ਯੋਜਨਾ’ ‘ਤੇ ਅਮਲ ਕਰਨ ਦਾ ਮਨ ਬਣਾਇਆ ਹੈ। ਇਸ ਯੋਜਨਾ ਦੀ ਭਿਣਕ ਮਿਲਦੇ ਹੀ ਪਾਰਟੀ ਦੇ ਵੱਡੇ-ਵੱਡੇ ਨੇਤਾਵਾਂ ਦੇ ਪੈਰਾਂ ਹੇਠੋਂ ਜਮੀਨ ਖਿਸਕਣੀ ਸ਼ੁਰੂ ਹੋ ਗਈ ਹੈ ਅਤੇ ਪਾਰਟੀ ਨੂੰ ਪਾਰ ਲਾਉਣ ਵਾਲੇ ਅਤੇ ਕਰਨਦਾਰ ਸਮਝੇ ਜਾਣ ਵਾਲੇ ਬਜੁ਼ਰਗ ਮੰਤਰੀਆਂ ਅਤੇ ਪਾਰਟੀ ਦੇ ਅਹੁਦੇਦਾਰਾਂ ਵਿੱਚ ਭੜਥੂ ਮਚ ਗਿਆ ਹੈ। ਕਾਂਗਰਸ ਦੇ ਮੁੱਖ ਦਫਤਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਰਾਹੁਲ ਗਾਂਧੀ ਨੇ ਇਸ ਮਸਲੇ ‘ਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨਾਲ ਪਾਰਟੀ ਦੀ ‘ਡੈੱਡਵੁੱਡ’ ਨੂੰ ਬਾਹਰ ਸੁੱਟ ਕੇ ਨੌਜੁਆਨ ਨੇਤਾਵਾਂ ਨਾਲ ਪਾਰਟੀ ਨੂੰ ਮਜਬੂਤ ਬਣਾਉਣ ਲਈ ਗੰਭੀਰ ਵਿਚਾਰ ਵਟਾਂਦਰਾ ਕੀਤਾ।
ਕਾਂਗਰਸ ਪ੍ਰਧਾਨ ਨਾਲ ਆਪਣੀ ਬੈਠਕ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਅਲਵਰ ਦੇ ਰਾਜਕੁਮਾਰ ਜਤਿੰਦਰ ਸਿੰਘ, ਪਾਰਟੀ ਦੇ ਜਨਰਲ ਸਕੱਤਰ ਦਿਗਵਿਜੇ ਸਿੰਘ, ਸਚਿਨ ਪਾਇਲਟ, ਸਾਬਕਾ ਵਿਦਿਆਰਥੀ ਨੇਤਾ ਮਿਨਾਕਸ਼ੀ ਨਟਰਾਜਨ ਅਤੇ ਕੇਂਦਰੀ ਮੰਤਰੀਆਂ ਪੂਰਨ ਦੇਸ਼ਵਰੀ ਦੇਵੀ ਤੇ ਜੈ ਰਾਮ ਰਮੇਸ਼ ਜਿਹੇ ਆਪਣੇ ਨਜ਼ਦੀਕੀ ਨੌਜੁਆਨ ਆਗੂਆਂ ਨਾਲ ਇਸ ਸਿਲਸਿਲੇ ਵਿੱਚ ਪਿਛਲੇ ਹਫਤੇ ਬੰਦ ਕਮਰੇ ਵਿੱਚ ਇੱਕ ਲੰਮੀ ਮੀਟਿੰਗ ਕੀਤੀ ਜਿਸ ਵਿੱਚ ਇਸ ਯੋਜਨਾ ਦੀ ਰੂਪ-ਰੇਖਾ ਤਿਆਰ ਕੀਤੀ ਗਈ। ਇੱਥੇ ਜਿ਼ਕਰਯੋਗ ਹੈ ਕਿ ਰਾਹੁਲ ਗਾਂਧੀ ਜਦ ਤੋਂ ਅਮੇਠੀ ਤੋਂ ਸੰਸਦ ਮੈਂਬਰ ਚੁਣੇ ਗਏ ਹਨ, ਉਦੋਂ ਤੋਂ ਹੀ ਉਨ੍ਹਾਂ ਦੀ ਲੋਕਪ੍ਰਿਯਤਾ ਵਿੱਚ ਲਗਾਤਾਰ ਵਾਧਾ ਹੋਇਆ ਹੈ ਪਰ ਪਾਰਟੀ ਵਿੱਚ ਉਨ੍ਹਾਂ ਦੇ ਸਿੱਕੇ ਅਤੇ ਦਬਦਬੇ ਦੀ ਛਾਪ ਤਦ ਡੂੰਘੀ ਹੋਈ ਜਦੋਂ ਉਹ ਉੱਤਰ ਪ੍ਰਦੇਸ਼ ਦੇ ਸਾਬਕਾ ਕਾਂਗਰਸ ਪ੍ਰਧਾਨ ਸਲਮਾਨ ਖੁਰਸ਼ੀਦ ਨੂੰ ਉਨ੍ਹਾਂ ਦੇ ਅਹੁਦੇ ਤੋਂ ਉਖਾੜ ਸੁੱਟਣ ਵਿੱਚ ਸਫਲ ਹੋਏ ਸੀ। ਯੂ.ਪੀ. ਦੀਆਂ ਚੋਣਾਂ ਵਿੱਚ ਪਾਰਟੀ ਦੀ ਹਾਰ ਲਈ ਖੁਰਸ਼ੀਦ ਨੇ ਪਾਰਟੀ ਸੰਗਠਨ ਦੀ ਅਸਫਲਤਾ ਅਤੇ ਅਸਿੱਧੇ ਤੌਰ ‘ਤੇ ਰਾਹੁਲ ਨੂੰ ਹੀ ਜਿੰਮੇਵਾਰ ਠਹਿਰਾਇਆ ਸੀ।

 

Read more...
 
ਹਿਲੇਰੀ ਅਤੇ ਓਬਾਮਾ ਵਿੱਚ ਕਾਂਟੇ ਦੀ ਟੱਕਰ
Thursday, 07 February 2008
clinton_obama.jpgਵਾਸਿ਼ੰਗਟਨ - ਅਮਰੀਕਾ ਵਿੱਚ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਲਈ ਚੱਲ ਰਹੀ ਚੋਣ ਜੰਗ ਦੌਰਾਨ 24 ਸੂਬਿਆਂ ਵਿੱਚ ਸੁਪਰ ਟਿਊਜ਼ਡੇ ਵਿੱਚ ਹੋਈ ਸਮੂਹਿਕ ਪੋਲਿੰਗ ਤੋਂ ਬਾਅਦ ਡੈਮੋਕ੍ਰੇਟਿਕ ਪਾਰਟੀ ਵਿੱਚ ਸੈਨੇਟਰ ਮੈਕਕੇਨ ਦੀ ਉਮੀਦਵਾਰੀ ਲਗਭਗ ਤੈਅ ਮੰਨੀ ਜਾ ਰਹੀ ਹੈ। ਸਭ ਤੋਂ ਵੱਡੇ ਸੂਬੇ ਕੈਲੀਫੋਰਨੀਆ ਵਿੱਚ ਰਿਪਬਲਿਕਨ ਪਾਰਟੀ ਵੱਲੋਂ ਜਾਨ ਮੈਕਕੇਨ ਅਤੇ ਡੈਮੋਕ੍ਰੇਟਿਕ ਪਾਰਟੀ ਵੱਲੋਂ ਸੈਨੇਟਰ ਹਿਲੇਰੀ ਕਲਿੰਟਨ ਨੇ ਜਿੱਤ ਹਾਸਲ ਕੀਤੀ ਹੈ। ਲਾਸ ਏਂਜਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਰਾਸ਼ਟਰਪਤੀ ਦੀ ਚੋਣ ਵਿੱਚ ਫੈਸਲਾਕੁੰਨ ਭੂਮਿਕਾ ਨਿਭਾਉਣ ਵਾਲੇ ਸੂਬੇ ਕੈਲੀਫੋਰਨੀਆ ਵਿੱਚ ਸਥਾਨਕ ਸਮੇਂ ਅਨੁਸਾਰ 11 ਵਜੇ ਤੱਕ ਪੋਲਿੰਗ ਤੋਂ ਭਾਅਦ ਐਲਾਨੇ ਨਤੀਜੇ ਵਿੱਚ ਸ੍ਰੀਮਤੀ ਕਲਿੰਟਨ ਅਤੇ ਸ੍ਰੀ ਮੈਕਕੇਨ ਨੂੰ ਸਫਲਤਾ ਮਿਲੀ ਹੈ। ਸ੍ਰੀਮਤੀ ਕਲਿੰਟਨ ਅਤੇ ਸ੍ਰੀ ਮੈਕਕੇਨ ਦੋਹਾਂ ਦੀ ਇਹ ਨੌਵੀਂ ਜਿੱਤ ਹੈ। ਹੁਣ ਤੱਕ 20 ਸੂਬਿਆਂ ਦੇ ਨਤੀਜਿਆਂ ਵਿੱਚ ਡੈਮੋਕ੍ਰੇਟਿਕ ਪਾਰਟੀ ਦੇ ਦਾਅਵੇਦਾਰ ਬਰਾਕ ਓਬਾਮਾ ਨੂੰ 13 ਅਤੇ ਸ੍ਰੀਮਤੀ ਕਲਿੰਟਨ ਨੂੰ 8 ਸੂਬਿਆਂ ਵਿੱਚ ਜਿੱਤ ਮਿਲੀ ਹੈ ਜਦਕਿ ਰਿਪਬਲਿਕਨ ਪਾਰਟੀ ਦੇ ਦਾਅਵੇਦਾਰ ਸ੍ਰੀ ਮੈਕਕਨ ਨੂੰ 9 ਅਤੇ ਉਨ੍ਹਾਂ ਦੇ ਵਿਰੋਧੀਆਂ ਮਾਈਕ ਹਿਜਰੂਬੇ ਅਤੇ ਮਿਟ ਰੋਮਨੀ ਨੂੰ 5-5 ਸੂਬਿਆਂ ਵਿੱਚ ਕਾਮਯਾਬੀ ਮਿਲੀ ਹੈ। ਸ੍ਰੀਮਤੀ ਕਲਿੰਟਨ ਨੂੰ ਕੈਲੀਫੋਰਨੀਆ ਵਿੱਚ ਸਫਲਤਾ ਮਿਲਣ ਤੋਂ ਬਾਅਦ ਓਬਾਮਾ ਦੀ ਦਾਅਵੇਦਾਰੀ ਨੂੰ ਕੁਝ ਗ੍ਰਹਿਣ ਜਰੂਰ ਲੱਗਾ ਹੈ ਪਰ ਫੇਰ ਵੀ ਉਨ੍ਹਾਂ ਵਿੱਚ ਕਾਂਟੇ ਦੀ ਟੱਕਰ ਹੈ। ਕੈਲੀਫੋਰਨੀਆ ਦਾ ਨਤੀਜਾ ਆਉਣ ਤੋਂ ਬਾਅਦ ਅਮਰੀਕੀ ਮੀਡੀਆ ਵਿੱਚ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਦੇ ਤੌਰ ‘ਤੇ ਡੈਮੋਕ੍ਰੇਟਿਕ ਪਾਰਟੀ ਵੱਲੋਂ ਸ੍ਰਮਿਤੀ ਕਲਿੰਟਨ ਅਤੇ ਰਿਪਬਲਿਕਨ ਪਾਰਟੀ ਵੱਲੋਂ ਸ੍ਰੀ ਮੈਕਕੇਨ ਦੇ ਅੰਤਮ ਦਾਅਵੇਦਾਰ ਦੇ ਰੂਪ ਵਿੱਚ ਉਭਰਨ ਦੀ ਸੰਭਾਵਨਾ ਪ੍ਰਗਟਾਏ ਜਾਣ ਲੱਗੀ ਹੈ। ਚੋਣ ਮਾਹਿਰਾਂ ਅਨੁਸਾਰ ਚਾਰ ਸੂਬਿਆਂ ਦੇ ਨਤੀਜੇ ਅਜੇ ਵੀ ਆਉਣੇ ਬਾਕੀ ਹਨ। ਇਸ ਤੋਂ ਬਾਅਦ ਹੀ ਅਧਿਕਾਰਤ ਤੌਰ ‘ਤੇ ਦੋਹਾਂ ਪਾਰਟੀਆਂ ਦੇ ਉਮੀਦਵਾਰਾਂ ਦੇ ਨਾਂ ਐਲਾਨੇ ਜਾਣਗੇ।
 
ਮੌਜੂਦਾ ਸਰਕਾਰ ਦੀ ਮਾਲੀ ਹਾਲਤ ਮੰਦੀ -ਡਾ.ਅਮਰਜੀਤ ਟਾਂਡਾ
Thursday, 07 February 2008

australia.jpg   ਸਿਡਨੀ, 7 ਫਰਵਰੀ, 2008- ਇੰਡੀਅਨ ਓਵਰਸੀਜ ਕਾਂਗਰਸ ਆਸਟ੍ਰੇਲੀਆ ਦੇ ਪ੍ਰਧਾਨ ਡਾ.ਅਮਰਜੀਤ ਸਿੰਘ ਟਾਂਡਾ ਨੇ ਕਿਹਾ ਹੈ ਕਿ ਸ ਪ੍ਰਕਾਸ਼ ਸਿੰਘ ਬਾਦਲ ਨੇ ਇਸ ਵਾਰੀ ਸਰਕਾਰ ਬਣਾਉਣ ਲਈ ਲੋਕਾਂ ਨੂੰ ਜਿਹੜੇ ਲਾਰੇ ਲਾਏ ਸਨ, ਉਨ੍ਹਾਂ ‘ਚੋਂ ਪ੍ਰਮੁੱਖ ਗਰੀਬਾਂ ਨੂੰ ਚਾਰ ਰੁਪਏ ਕਿਲੋ ਦੀ ਆਟਾ ਤੇ ਵੀਹ ਰੁਪਏ ਕਿਲੋ ਦੀ ਦਾਲ ਦੇਣ ਵਾਲਾ ਹੀ ਸੀ। ਦੋ-ਚਾਰ ਮਹੀਨੇ ਅੱਜ ਭਲਕ ਕਹਿਣ ਪਿੱਛੋਂ ਹੁਣ ਇਸ ਬਾਰੇ ਸਰਕਾਰ ਚੁੱਪ ਹੀ ਵੱਟ ਗਈ ਹੈ। ਪਹਿਲਾਂ ਗਰੀਬਾਂ ਦੀ ਗਿਣਤੀ ਕਰਵਾਈ ਸੀ, ਫੇਰ ਗਰੀਬਾਂ ਦੀ ਗਿਣਤੀ ਘਟਾਉਣ ਲਈ ਗਰੀਬਾਂ ‘ਚੋਂ ਵੀ ਮਹਾਂ ਗਰੀਬ ਗਿਣਵਾਏ ਗਏ। ਪੱਲੇ ਉਨ੍ਹਾਂ ਦੀ ਖੱਜਲ-ਖੁਆਰੀ ਪਈ, ਆਟਾ-ਦਾਲ ਨਹੀਂ ਸਨ ਮਿਲ ਸਕੇ।

         

Read more...
 
ਇੰਡੀਅਨ ਓਵਰਸੀਜ਼ ਕਾਂਗਰਸ ਇਟਲੀ ਦੇ ਸੀਨੀਅਰ ਵਾਈਸ ਪ੍ਰਧਾਨ ਸ੍ਰੀ ਸ਼ਰਮਾ ਵਲੋਂ ਅਸਤੀਫਾ
Tuesday, 05 February 2008
 italy.jpg    
ਬੈਰਗਾਮੋ-ਇਟਲੀ (ਗੁਰਮੁਖ ਸਿੰਘ ਸਰਕਾਰੀਆ)- ਇਟਲੀ ਵਿਚ ਕਾਂਗਰਸ ਦੀ ਇਕਾਈ  ਇੰਡੀਅਨ ਓਵਰਸੀਜ਼ ਕਾਂਗਰਸ ਦੇ ਸੀਨੀਅਰ ਵਾਈਸ ਪ੍ਰਧਾਨ ਸ੍ਰੀ ਅਨਿਲ ਕੁਮਾਰ ਸ਼ਰਮਾ ਨੇ ਆਪਣੇ ਇਸ ਅਹੁੱਦੇ ਤੋਂ ਅਸਤੀਫਾ ਦੇ ਦਿੱਤਾ ਹੈ। ਸ੍ਰੀ ਸ਼ਰਮਾ ਨੇ ਦੱਸਿਆ ਕੇ ਉਹਨਾਂ ਕੋਲ ਹੋਰ ਵੀ ਕਈ ਸੰਸਥਾਵਾਂ ਦੀਆਂ ਜਿ਼ੰਮੇਵਾਰੀਆਂ ਹੋਣ ਕਰਕੇ ਉਹਨਾਂ ਆਪਣਾ ਅਸਤੀਫਾ ਪਾਰਟੀ ਪ੍ਰਧਾਨ ਨੂੰ ਭੇਜ ਦਿੱਤਾ। ਉਹਨਾਂ ਪੱਤਰਕਾਰਾਂ ਨੂੰ ਦੱਸਿਆ ਕਿ ਕਬੱਡੀ ਖੇਡ ਕਲੱਬਾਂ  ਨੂੰ ਉਤਸ਼ਾਹਤ ਕਰਨ ਲਈ ਵੱਧ ਸਮਾਂ ਦੇਣਗੇ ਕਿਉਂ ਕਿ ਅੱਜ ਦੇ ਨੌਜ਼ਵਾਨ ਵਰਗ ਨੂੰ ਨਸਿ਼ਆਂ ਤੇ ਧੜੇਬੰਦਕ ਖਹਿਬਾਜ਼ੀਆਂ ਤੋਂ ਦੂਰ ਰੱਖਣ ਦੀ ਸਖਤ ਲੋੜ ਹੈ। 
 
<< Start < Prev 1 2 3 4 5 6 7 8 9 Next > End >>

Results 46 - 54 of 75
 

Business

article thumbnaiਭਾਰਤ ਵਿਚ ਤੇਜ਼ੀ ਨਾਲ ਵੱਧ ਰਿਹਾ ਹੈ ਖੁਸ਼ਹਾਲ ਵਰਗ

Wednesday, 02 July 2008

ਨਵੀਂ ਦਿੱਲੀ- ਹਾਲਾਂਕਿ ਹੀ ਮਹਿੰਗਾਈ ਦੀ ਦਰ 11 ਫੀਸਦੀ ਦੇ ਪਾਰ ਹੋਵੇ, ਹੋਮ ਲੋਨ ਸਮੇਤ ਹਰ ਕਿਸਮ ਦੇ ਕਰਜ਼ੇ ਦੀਆਂ ਵਧਦੀਆਂ ਦਰਾਂ ਕਾਰਨ ਤੁਹਾਡਾ ਘਰੇਲੂ ਬਜਟ ਗੜਬੜਾ ਗਿਆ ਹੋਵੇ, ਮੰਦੀ ਦੀ ਮਾਰ ਕਾਰਨ ਨੌਕਰੀਆਂ ਮਿਲਣੀਆਂ ਮੁਸ਼ਕਿਲ ਹੋ ਰਹੀਆਂ ਹੋਣ, ਇਸ ਸਭ ਦੇ ਬਾਵਜੂਦ ਭਾਰਤੀਆਂ ਕੋਲ ਮੁਸਕਰਾਉਣ ਦਾ ਕਾਰਨ ਹੈ। ਭਾਰਤ ਵਿਚ ਖੁਸ਼ਹਾਲੀ ਦੀ ਦਰ ਸਭ ਤੋਂ ਤੇਜ਼ ਹੈ। 25 ਸਾਲ ਪਹਿਲਾਂ ਦੇ ਮੁਕਾਬਲੇ ਅੱਜ ਭਾਰਤੀ ਜ਼ਿਆਦਾ ਖੁਸ਼ ਹਨ। ਯਾਨਿ ਦੁਸ਼ਵਾਰੀਆਂ ਦੇ ਬਾਵਜੂਦ ਵੀ ਭਾਰਤੀ ਖੁਸ਼! ਅਮਰੀਕਾ ਦੀ...
+ Full Story

Other Articles

Entertainment

article thumbnailਬ੍ਰਿਟਨੀ ਨੂੰ ਚਾਹੀਦਾ ਹੈ ਸ਼ਾਂਤ ਘਰ ਅਤੇ ਹਰਿਆ-ਭਰਿਆ ਪੜੌਸ

Wednesday, 02 July 2008

ਲਾਸ ਏਂਜਲਸ- ਅਦਾਲਤ ਦੇ ਰਿਕਾਰਡਾਂ ਤੋਂ ਪਤਾ ਲੱਗਦਾ ਹੈ ਕਿ ਬ੍ਰਿਟਨੀ ਸਪੀਅਰਸ ਨੂੰ ਹਰੇ-ਭਰੇ ਸ਼ਾਂਤ ਅਤੇ ਵੱਡੇ ਵਿਹੜੇ ਵਾਲੇ ਘਰ ਦੀ ਤਲਾਸ਼ ਹੈ। ਜਾਰੀ ਦਸਤਾਵੇਜ਼ਾਂ ਤੋਂ ਪਤਾ ਲੱਗਿਆ ਕਿ ਬ੍ਰਿਟਨੀ ਨੁੰ ਵੱਡੇ ਵਿਹੜੇ ਵਾਲੇ ਘਰ ਦੀ ਲੋੜ ਹੈ, ਜਿਸ ਦੇ ਆਸ-ਪਾਸ ਬਗੀਚੇ ਹੋਣ। ਆਪਣੇ ਬੱਚਿਆਂ ਸੀਨ ਪ੍ਰੈਸਟੋਨ ਅਤੇ ਜਾਸਦੇਨ ਜੇਮਸ ਦੇ ਲਈ ਉਸਨੂੰ ਨਵੇਂ ਖੇਤਰ ਦੀ ਤਲਾਸ਼ ਹੈ। ਬ੍ਰਿਟਨੀ ਅਜਿਹਾ ਘਰ ਚਾਹੁੰਦੀ ਹੈ ਜਿੱਥੇ ਉਸਦੇ ਬੇਵਰਲੀ ਹਿਲਜ਼ ਸਥਿਤ ਉਸਦੇ ਵਰਤਮਾਨ ਘਰ ਤੋਂ ਘੱਟ ਆਵਾਜਾਈ ਹੋਵੇ।...
+ Full Story

Other Articles