Calendar Date

Jul
20
2008
hansron_logo.png
ਰਾਜਨੀਤੀ
ਇਸ ਵਾਰ ਵੀ ਬਾਦਲ ਦਾ ਸ੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਨਾ ਤੈਅ!
Tuesday, 29 January 2008

badal.jpgਲੁਧਿਆਣਾ - ਸਿੱਖਾਂ ਦੀ ਸਭ ਤੋਂ ਵੱਡੀ ਰਾਜਸੀ ਪਾਰਟੀ ਵਜੋਂ ਜਾਣੀ ਜਾਂਦੀ ਸ੍ਰੋਮਣੀ ਅਕਾਲੀ ਦਲ ਜੋ 1920 ਨੂੰ ਹੋਂਦ ਵਿੱਚ ਆਈ ਸੀ। ਪੰਜਾਬ ਵਿੱਚ ਸਭ ਤੋਂ ਵੱਡੀ ਸਿੱਖਾਂ ਦੀ ਇਸ ਰਾਜਸੀ ਪਾਰਟੀ ਦੇ ਸਮੇਂ-ਸਮੇਂ ਸਿਰ ਕਈ ਘਾਗ ਅਕਾਲੀ ਆਗੂ ਇਸ ਦੇ ਪ੍ਰਧਾਨ ਰਹੇ ਪਰ 35 ਸਾਲ ਤੱਕ ਸ੍ਰੋਮਣੀ ਅਕਾਲੀ ਦਲ ਦੀ ਕੁਰਸੀ ‘ਤੇ ਲਗਾਤਾਰ ਮਾਸਟਰ ਤਾਰਾ ਸਿੰਘ ਕਾਬਜ਼ ਰਹੇ। ਉਸ ਤੋਂ ਬਾਅਦ ਜੇਕਰ ਕੋਈ ਨੇਤਾ ਇਸ ਕੁਰਸੀ ‘ਤੇ ਬਿਰਾਜਮਾਨ ਹੈ ਤਾਂ ਉਹ ਹੈ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜੋ 1986 ਵਿੱਚ ਬਰਨਾਲਾ ਸਰਕਾਰ ਮੌਕੇ ਪੈਰਰਲ ‘ਤੇ ਸ੍ਰੋਮਣੀ ਅਕਾਲੀ ਦਲ ਬਾਦਲ ਬਣਾ ਕੇ ਪ੍ਰਧਾਨ ਬਣੇ ਸਨ, ਉਸ ਤੋਂ ਬਾਅਦ ਉਨ੍ਹਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਅੱਜ ਤੱਕ ਚੱਲੇ ਆ ਰਹੇ ਹਨ। ਇਸ ਸਮੇਂ ਉਨ੍ਹਾਂ ਨੇ ਪਹਿਲਾਂ ਵੀ 1997 ਤੋਂ ਲੈ ਕੇ 2002 ਤੱਕ ਰਾਜ ਭਾਗ ਕੀਤਾ ਅਤੇ ਹੁਣ ਵੀ ਇਸੇ ਕੁਰਸੀ ਦੀ ਬਦੌਲਤ ਹੀ ਰਾਜ ਭਾਗ ‘ਤੇ ਕਾਬਜ਼ ਹਨ। ਉਨ੍ਹਾਂ ਨੇ ਪਿਛਲੇ ਸਮੇਂ ਵਿੱਚ ਕਈ ਉਤਰਾਅ-ਚੜ੍ਹਾਅ ਅਤੇ ਅੱਤਵਾਦ ਦੇ ਕਾਲੇ ਦਿਨ ਅਤੇ ਜੇਲ੍ਹਾਂ ਵੀ ਕੱਟੀਆਂ। ਹੁਣ ਇਸ ਸ੍ਰੋਮਣੀ ਅਕਾਲੀ ਦਲ ਦੀ 31 ਜਨਵਰੀ ਨੂੰ ਫਿਰ ਚੋਣ ਹੋਣ ਜਾ ਰਹੀ ਹੈ। ਇਸ ਵਾਰ ਵੀ ਲਗਭਗ ਪ੍ਰਕਾਸ਼ ਸਿੰਘ ਬਾਦਲ ਦਾ ਮੁੜ ਪ੍ਰਧਾਨ ਬਣਨਾ ਤੈਅ ਹੋਣ ਦੀ ਖਬਰ ਹੈ। ਭਾਵੇਂ ਇਸ ਕੁਰਸੀ ‘ਤੇ ਬੈਠਣ ਲਈ ਉਨ੍ਹਾਂ ਦੇ ਲਖਤੇ ਜਿਗਰ ਸੁਖਬੀਰ ਸਿੰਘ ਬਾਦਲ ਜੋ ਅੱਜ ਕੱਲ੍ਹ ਸ੍ਰੋਮਣੀ ਅਕਾਲੀ ਦਲ ਦੇ ਐਕਟਿੰਗ ਪ੍ਰਧਾਨ ਹਨ, ਉਨ੍ਹਾਂ ਦਾ ਨਾਂ ਵੀ ਉੱਛਾਲਿਆ  ਗਿਆ ਸੀ ਪਰ ਅੱਧੀ ਦਰਜਨ ਦੇ ਕਰੀਬ ਹੋਰ ਸੀਨੀਅਰ ਨੇਤਾਵਾਂ ਦਾ ਪ੍ਰਧਾਨਗੀ ਲਈ ਨਾਂ ਅਖਬਾਰਾਂ ਦੀਆਂ ਸੁਰਖੀਆਂ ਬਣਨ ਤੋਂ ਬਹਿਸ ਛਿੜੀ।

 
ਲਾਲ ਕ੍ਰਿਸ਼ਨ ਅਡਵਾਨੀ ਭਾਰਤ ਦੇ ਅਗਲੇ ਪ੍ਰਧਾਨ ਮੰਤਰੀ ਹੋਣਗੇ : ਰਾਜਨਾਥ ਸਿੰਘ
Monday, 28 January 2008
rajn.jpgਨਵੀਂ ਦਿੱਲੀ - ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਸ੍ਰੀ ਰਾਜਨਾਥ ਸਿੰਘ ਨੇ ਪਾਰਟੀ ਵਰਕਰਾਂ ਨੂੰ ਸੀਨੀਅਰ ਨੇਤਾ ਸ੍ਰੀ ਲਾਲ ਕ੍ਰਿਸ਼ਨ ਅਡਵਾਨੀ ਨੂੰ ਦੇਸ਼ ਦਾ ਅਗਲਾ ਪ੍ਰਧਾਨ ਮੰਤਰੀ ਬਣਾਉਣ ਲਈ ਲੋਕ ਸਭਾ ਦੀਆਂ ਆਉਣ ਵਾਲੀਆਂ ਚੋਣਾਂ ਵਿੱਚ ਰਾਜਗ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਜੀਅ-ਜਾਨ ਨਾਲ ਜੁਟ ਜਾਣ ਦਾ ਸੱਦਾ ਦਿੱਤਾ ਹੈ। ਭਾਰਤੀ ਜਨਤਾ ਪਾਰਟੀ ਦੀ ਕੌਮੀ ਕਾਰਜਕਾਰਨੀ ਦਾ ਬੈਠਕ ਦਾ ਉਦਘਾਟਨ ਕਰਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਰਾਜਗ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਅਧੂਰੇ ਕੰਮਾਂ ਨੂੰ ਪੂਰਾ ਕਰਨ ਦੀ ਜਿੰਮੇਵਾਰੀ ਲਾਲ ਕ੍ਰਿਸ਼ਨ ਅਡਵਾਨੀ ਦੇ ਮੋਢਿਆਂ ‘ਤੇ ਪਾਈ ਹੈ ਅਤੇ ਸਾਨੂੰ ਸਾਰਿਆਂ ਨੂੰ ਇਸ ਸੁਨਹਿਰੀ ਮੌਕੇ ਨੂੰ ਜਿੱਤ ਵਿੱਚ ਤਬਦੀਲ ਕਰਨਾ ਚਾਹੀਦਾ ਹੈ। ਇਹ ਤਦ ਹੀ ਸੰਭਵ ਹੋਵੇਗਾ ਜੇ ਅਸੀਂ ਆਪਣੇ ਖੇਤਰ ਵਿੱਚ ਦਿਲੋਂ ਕੰਮ ਕਰਾਂਗੇ। ਉਨ੍ਹਾਂ ਉਮੀਦ ਪ੍ਰਗਟਾਈ ਕਿ ਜਿੱਤ ਸਾਡੀ ਹੋਵੇਗੀ ਅਤੇ ਅਡਵਾਨੀ ਹੀ ਭਾਰਤ ਦੇ ਅਗਲੇ ਪ੍ਰਧਾਨ ਮੰਤਰੀ ਹੋਣਗੇ। ਸਾਨੂੰ ਸਾਰਿਆਂ ਨੂੰ ਮਿਲ ਕੇ ਸ੍ਰੀ ਅਡਵਾਨੀ ਨੂੰ ਹੀ ਅਗਲਾ ਪ੍ਰਧਾਨ ਮੰਤਰੀ ਬਣਾਉਣਾ ਚਾਹੀਦਾ ਹੈ। ਉਨ੍ਹਾਂ ਸਭ ਸਿਆਸੀ ਪਾਰਟੀਆਂ ਅਤੇ ਚੋਣ ਕਮਿਸ਼ਨ ਨੂੰ ਵੀ ਬੇਨਤੀ ਕੀਤੀ ਕਿ ਉਹ ਦੇਸ਼ ਵਿੱਚ ਵਿਧਾਨ ਸਭਾ ਅਤੇ ਲੋਕ ਸਭਾ ਦੀਆਂ ਚੋਣਾਂ ਇੱਕੋ ਵੇਲੇ ਕਰਵਾਉਣ ਬਾਰੇ ਗੰਭੀਰਤਾ ਨਾਲ ਵਿਚਾਰ ਕਰਨ। ਰਾਜਨਾਥ ਸਿੰਘ ਨੇ ਕਿਹਾ ਕਿ ਕੁਝ ਸਾਲ ਪਹਿਲਾਂ ਦੇਸ਼ ਵਿੱਚ ਇੰਨੇ ਘੱਟ ਸਮੇਂ ਵਿੱਚ ਕਿਸੇ ਨਾ ਕਿਸੇ ਸੂਬੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਨਹੀਂ ਹੁੰਦੀਆਂ ਸਨ, ਜਿੰਨੀਆਂ ਅੱਜ ਕੱਲ੍ਹ ਹੋ ਰਹੀਆਂ ਹਨ। ਇੱਕ ਸਮਾਂ ਸੀ ਜਦੋਂ ਲੋਕ ਸਭਾ ਅਤੇ ਵਿਧਾਨ ਸਭਾ ਦੀਆਂ ਚੋਣਾਂ ਨਾਲੋ-ਨਾਲ ਹੁੰਦੀਆਂ ਸਨ। ਪਿਛਲੇ ਸਾਲ ਦੇਸ਼ ਵਿੱਚ 6 ਸੂਬਿਆਂ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ।
 
ਤੀਜੇ ਬਦਲ ਵਿੱਚ ਕਾਂਗਰਸ, ਭਾਜਪਾ ਲਈ ਕੋਈ ਥਾਂ ਨਹੀਂ : ਕਾਰਤ
Monday, 28 January 2008
ਨਵੀਂ ਦਿੱਲੀ - ਸੀ.ਪੀ.ਆਈ. (ਐੱਮ.) ਨੇ ਸਪਸੱਟ ਕੀਤਾ ਹੈ ਕਿ ਤੀਜੇ ਬਦਲ ਦੇ ਗਠਨ ਲਈ ਯਤਨਸ਼ੀਲ ਸਿਆਸਤਦਾਨ ਅਤੇ ਪਾਰਟੀਆਂ ਨੂੰ ਭਾਜਪਾ ਨਾਲ ਕੋਈ ਨਾਤਾ ਨਹੀਂ ਰੱਖਣਾ ਪਵੇਗਾ ਅਤੇ ਇਸ ਤੋਂ ਇਲਾਵਾ ਨਵੀਆਂ ਉਦਾਰ ਆਰਥਿਕ ਨੀਤੀਆਂ ਦਾ ਵਿਰੋਧੀ ਵੀ ਲਾਜ਼ਮੀ ਸ਼ਰਤ ਮਿੱਥਿਆ ਹੈ। ਸੀ.ਪੀ.ਆਈ. (ਐੱਮ.) ਦੇ ਸਕੱਤਰ ਜਨਰਲ ਪ੍ਰਕਾਸ਼ ਕਾਰਤ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ, “ਸਾਨੂੰ ਪਤਾ ਹੈ ਕਿ ਖੱਬੀਆਂ ਪਾਰਟੀਆਂ ਨੂੰ ਇਸ ਸਬੰਧ ਵਿੱਚ ਪਹਿਲਮਦਮੀ ਕਰਨੀ ਪਵੇਗੀ ਅਤੇ ਇਸ ਮੌਕੇ ਸਾਡੇ ਯਤਨ ਵਿਚਾਰ-ਵਟਾਂਦਰੇ ਦੇ ਪੱਧਰ ‘ਤੇ ਹਨ। ਅੱਜ ਅਸੀਂ ਇਸ ਨੂੰ ਸੰਸਥਾਗਤ ਕਰਨਾ ਹੈ।” 23 ਮਾਰਚ ਤੋਂ 3 ਅਪ੍ਰੈਲ ਤੱਕ ਕੋਇੰਬਟੂਰ ਵਿਖੇ ਹੋਣ ਵਾਲੀ 19ਵੀਂ ਪਾਰਟੀ ਕਾਂਗਰਸ ਲਈ 55 ਸਫਿਆਂ ਦੇ ਰਾਜਨੀਤਕ ਮਤੇ ਦਾ ਮਸੌਦਾ ਜਾਰੀ ਕਰਦਿਆਂ ਕਾਰਤ ਨੇ ਕਿਹਾ ਕਿ ਉਹ ਗੈਰ ਕਾਂਗਰਸ ਅਤੇ ਗੈਰ ਭਾਜਪਾ ਦਲਾਂ ਨੂੰ ਇੱਕ ਸਾਂਝੇ ਨੀਤੀਗਤ ਮੰਚ ਉੱਪਰ ਇਕੱਤਰ ਕਰਕੇ ‘ਤੀਜਾ ਬਦਲ’ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕਰਨਗੇ। ਕਾਂਗਰਸੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਨੂੰ ਬਾਹਰੋਂ ਸਮਰਥਨ ਦੇ ਰਹੀ ਮਾਕਪਾ ਦੇ ਸਕੱਤਰ ਜਨਰਲ ਪ੍ਰਕਾਸ਼ ਕਾਰਤ ਨੇ ਕਿਹਾ ਕਿ ਅਸੀਂ ਅਜਿਹੀ ਸਥਿਤੀ ਨਹੀਂ ਚਾਹੁੰਦੇ, ਜਿਸ ਵਿੱਚ ਕਾਂਗਰਸ ਜਾਂ ਭਾਜਪਾ ਦੀ ਅਗਵਾਈ ਵਾਲਾ ਗੱਠਜੋੜ ਹੋਵੇ।
 
ਪ੍ਰਮਾਣੂ ਏਜੰਸੀ ਨਾਲ ਵਾਰਤਾ ਜਲਦੀ ਅਤੇ ਸਫਲਤਾਪੂਰਵਕ ਪੂਰੀ ਹੋਵੇਗੀ : ਮਨਮੋਹਨ ਸਿੰਘ
Sunday, 27 January 2008
mms.jpgਨਵੀਂ ਦਿੱਲੀ - ਖੱਬੀਆਂ ਪਾਰਟੀਆਂ ਦੇ ਲਗਾਤਾਰ ਤਿੱਖੇ ਹੋ ਰਹੇ ਤੇਵਰਾਂ ਦਰਮਿਆਨ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕੌਮਾਂਤਰੀ ਪ੍ਰਮਾਣੂ ਊਰਜਾ ਏਜੰਸੀ ਵਿੱਚ ਭਾਰਤ ਕੇਂਦਰਿਤ ਨਿਗਰਾਨੀ ਉਪਾਵਾਂ ‘ਤੇ ਸਮਝੌਤੇ ਦੀ ਵਾਰਤਾ ਬਿਨ੍ਹਾਂ ਸਮਾਂ ਗੁਆਏ ਪੂਰੀ ਹੋਣ ਦਾ ਭਰੋਸਾ ਪ੍ਰਗਟਾਇਆ ਹੈ। ਫਰਾਂਸ ਦੇ ਰਾਸ਼ਟਰਪਤੀ ਨਿਕੋਲਸ ਸਰਕੋਜ਼ੀ ਨਾਲ ਬੇਹੱਦ ਲਾਹੇਵੰਦ ਅਤੇ ਵਿਆਪਕ ਵਾਰਤਾ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਸਾਂਝੇ ਪੱਤਰਕਾਰ ਸੰਮੇਲਨ ਵਿੱਚ ਕਿਹਾ ਕਿ ਕੌਮਾਂਤਰੀ ਸਮਝੌਤਿਆਂ ਵਿੱਚ ਸਮਾਂ ਲੱਗਦਾ ਹੈ ਪਰ ਗੱਲਬਾਤ ਅੱਗੇ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਕੌਮਾਂਤਰੀ ਪ੍ਰਮਾਣੂ ਊਰਜਾ ਏਜੰਸੀ ਵਿੱਚ ਗੱਲਬਾਤ ਅੱਗੇ ਵਧ ਰਹੀ ਹੈ ਤੇ ਮੈਨੂੰ ਯਕੀਨ ਹੈ ਕਿ ਇਸ ਨੂੰ ਬਿਨ੍ਹਾਂ ਸਮਾਂ ਗੁਆਏ ਸਫਲਤਾਪੂਰਵਕ ਪੂਰਾ ਕੀਤਾ ਜਾ ਸਕੇਗਾ। ਯਾਦ ਰਹੇ ਕਿ ਖੱਬੀਆਂ ਪਾਰਟੀਆਂ ਸਰਕਾਰ ਨੂੰ ਆਈ.ਏ.ਈ.ਏ. ਵਿੱਚ ਵਾਰਤਾ ਸਮੇਟਣ ਲਈ ਇੱਕ ਤੋਂ ਬਾਅਦ ਇੱਕ ਅਲਟੀਮੇਟਮ ਦੇ ਰਹੀਆਂ ਹਨ। ਸਰਕਾਰ ਪਹਿਲਾਂ ਹੀ ਸੰਕੇਤ ਦੇ ਚੁੱਕੀ ਹੈ ਕਿ ਵੀਆਨਾ ਵਿੱਚ ਵਾਰਤਾ ਪੂਰੀ ਕਰਨ ਲਈ ਇੱਕ ਦੌਰ ਦੀ ਵਾਰਤਾ ਹੋਰ ਹੋ ਸਕਦੀ ਹੈ। ਪ੍ਰਧਾਨ ਮੰਤਰੀ ਨੇ ਇਨ੍ਹਾਂ ਸ਼ੰਕਿਆਂ ਨੂੰ ਖਾਰਜ ਕਰ ਦਿੱਤਾ ਕਿ ਅਰਥ-ਵਿਵਸਥਾ ‘ਤੇ ਅਮਰੀਕੀ ਮੰਦੇ ਦਾ ਕੋਈ ਅਸਰ ਪਵੇਗਾ। ਉਨ੍ਹਾਂ ਕਿਹਾ ਕਿ ਦੇਸ਼ ਦੀ ਅਰਥ-ਵਿਵਸਥਾ 9 ਤੋਂ 9.5 ਫੀਸਦੀ ਦੀ ਵਿਕਾਸ ਦਰ ਹਾਸਲ ਕਰਨ ਦੇ ਲਿਹਾਜ਼ ਨਾਲ ਮਜ਼ਬੂਤ ਹੈ। ਉਨ੍ਹਾਂ ਕਿਹਾ ਕਿ ਮੈਨੂੰ ਪੂਰਾ ਯਕੀਨ ਹੈ ਕਿ ਕੌਮਾਂਤਰੀ ਹਾਲਾਤ ਦੇ ਬਾਵਜੂਦ ਅਸੀਂ ਆਪਣੀ ਅਰਥ-ਵਿਵਸਥਾ ਨੂੰ ਮਜ਼ਬੂਤੀ ਦੇ ਰਾਹ ‘ਤੇ ਲੈ ਕੇ ਜਾ ਸਕਦੇ ਹਾਂ।
 
ਬੇਨਜ਼ੀਰ ਹੱਤਿਆ ਕਾਂਡ ਸਰਕਾਰ ਹੋਈ ਜਾਂਚ ਤੋਂ ਦੂਰ
Friday, 25 January 2008

benazir.jpgਇਸਲਾਮਾਬਾਦ – ਪਾਕਿਸਤਾਨ ਦੀ ਸਾਬਕਾ ਪ੍ਰਧਾਨ ਮੰਤਰੀ ਬੇਨਜੀਰ ਭੁੱਟੋ ਦੀ ਹੱਤਿਆ ਬਾਰੇ ਜਾਂਚ ਤੋਂ ਸਰਕਾਰ ਦੂਰ ਹੁੰਦੀ ਜਾਪਦੀ ਹੈ। ਬੇਨਜੀਰ ਭੁੱਟੋ ਦੀ ਅੱਤਵਾਦੀ ਹਮਲੇ ਵਿੱਚ ਕੀਤੀ ਗਈ ਹੱਤਿਆ ਦੀ ਜਾਂਚ ਕਰਨ ਆਈ ਸਕਾਟਲੈਂਡ ਯਾਰਡ ਦੀ ਟੀਮ ਨੂੰ 18 ਮਹੱਤਵਪੂਰਨ ਸੁਰਾਗ ਅਤੇ ਸਬੂਤ ਮਿਲੇ ਹਨ। ਦੇਸ਼ ਦੀ ਕਾਰਜਵਾਹਕ ਸਰਕਾਰ ਵਿੱਚ ਗ੍ਰਹਿ ਮੰਤਰੀ ਹਾਮਿਦ ਨਵਾਜ਼ ਨੇ ਜ਼ੀਓ ਟੀ.ਵੀ. ਨੂੰ ਇੱਕ ਵਿਸ਼ੇਸ਼ ਇੰਟਰਵਿਊ ਵਿੱਚ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪ੍ਰਾਪਤ ਸਬੂਤਾਂ ਅਨੁਸਾਰ ਭੁੱਟੋ ਦੀ ਹੱਤਿਆ ਵਿੱਚ ਤਾਲਿਬਾਨ ਕਮਾਂਡਰ ਬੈਤੂੱਲਾ ਮਹਿਸੂਦ ਦੇ ਸ਼ਾਮਲ ਹੋਣ ਦੇ ਸੰਕੇਤ ਹਨ ਅਤੇ ਇਸੇ ਆਧਾਰ ‘ਤੇ ਉਸ ਵਿਰੁੱਧ ਮੁਹਿੰਮ ਛੇੜੀ ਗਈ ਹੈ। ਨਵਾਜ਼ ਨੇ ਕਿਹਾ ਕਿ ਸਵਾਤ ਘਾਟੀ ਅਤੇ ਹੋਰ ਸੰਵੇਦਨਸ਼ੀਲ ਇਲਾਕਿਆਂ ਵਿੱਚ ਸਥਾਨਕ ਤਾਲਿਬਾਨ ਗੁੱਟਾਂ ਨੂੰ ਕਾਬੂ ਕੀਤਾ ਜਾ ਚੁੱਕਾ ਹੈ। ਹੁਣ ਸਿਰਫ ਕੁਝ ਹੀ ਗਰੁੱਪ ਸਰਗਰਮ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਮਾਣੂ ਹਥਿਆਰ ਪੂਰੀ ਤਰ੍ਹਾਂ ਸੁਰੱਖਿਅਤ ਹੱਥਾਂ ਵਿੱਚ ਹਨ। ਉਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਖਤਰਾ ਨਹੀਂ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ 18 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਲਈ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਹਨ ਅਤੇ ਹੋਰ ਸੁਰੱਖਿਆ ਬਲਲਾਂ ਨੂੰ ਸਹਾਇਤਾ ਲਈ ਬੁਲਾਇਆ ਜਾਵੇਗਾ।

 
<< Start < Prev 1 2 3 4 5 6 7 8 9 10 Next > End >>

Results 64 - 72 of 84
 

Business

article thumbnaiStocks pare sharp losses on reports that Fed chief could let Fannie, Freddie borrow money

Friday, 11 July 2008

NEW YORK (AP) -- Stocks have pared steep losses on reports that the Federal Reserve has told mortgage companies Fannie Mae and Freddie Mac they can borrow money from the central bank if necessary. The Dow Jones industrials, which had been down more than 250 points in the session, have at times moved into positive territory in volatile trading. The Dow is now off 55 at the 11,173 level.  
+ Full Story

Other Articles

Entertainment

article thumbnailMISS PUNJABAN USA 2008 HELD CONTEST IN BAKERSFIELD CALIFORNIA

Monday, 14 July 2008

 14 ਜੁਲਾਈ ਲੁਧਿਆਣਾ ਆਧਾਰਿਤ ਤੋਂ ਸਭਿਆਚਾਰਕ ਸੱਥ ਪੰਜਾਬ ਵੱਲੋਂ ਅਮਰੀਕਾ ਦੇ ਸ਼ਹਿਰ ਬੇਕਰਜ਼ਫੀਲਡ ਵਿਖੇ ਬਿਜ਼ਨਸ ਐਂਡ ਕਲਚਰਲ ਸੈਂਟਰ ਦੇ ਸਹਿਯੋਗ ਨਾਲ ਕਰਵਾਏ ਗਏ ਪਲੇਠੇ ਮਿਸ ਯੂ. ਐਸ. ਏ. ਪੰਜਾਬਣ 2008 ‘ਮੁਕਾਬਲੇ ਵਿਚ ਵਾਸ਼ਿੰਗਟਨ ਡੀ. ਸੀ. ਤੋਂ ਆਈ ਮੁਟਿਆਰ ‘ਸੁਪਰੀਤ ਮੱਲ੍ਹੀ’ ਨੇ ਜੇਤੂ ਸੱਗੀ ਫੁੱਲ ਹਾਸਲ ਕਰਕੇ ਪਹਿਲਾ ਸਥਾਨ ਹਾਸਲ ਕੀਤਾ। ਸੁਪਰੀਤ ਮੱਲ੍ਹੀ ਦਸੰਬਰ ਮਹੀਨੇ ਲੁਧਿਆਣਾ ਵਿਖੇ ਹੋਣ ਵਾਲੇ ਦਸਵੇਂ ਅੰਤਰਰਾਸ਼ਟਰੀ ‘ਮਿਸ ਵਰਲਡ ਪੰਜਾਬਣ 2008’ ਮੁਕਾਬਲੇ ਵਿਚ ਅਮਰੀਕਾ...
+ Full Story

Other Articles