|
Tuesday, 01 July 2008 |
ਚੰਡੀਗੜ੍ਹ- ਮਹਿੰਗਾਈ ਨੇ ਲੋਕਾਂ ਦਾ ਲੱਕ ਤੋੜ ਦਿੱਤਾ ਹੈ। ਆਮ ਆਦਮੀ ਬੜੀ ਮੁਸ਼ਕਿਲ ਨਾਲ ਦੋ ਵਕਤ ਦੀ ਰੋਟੀ ਦਾ ਜੁਗਾੜ ਕਰ ਪਾ ਰਿਹਾ ਹੈ। ਅਜਿਹੇ ਵਿਚ ਪੀ. ਜੀ. ਆਈ. ਦੇ ਇਕ ਦਿਲ ਰੋਗ ਮਾਹਿਰ ਦੁਆਰਾ ਤਿਆਰ ਫਾਰਮੂਲੇ 'ਇਟ ਵਿਦ ਹੈਲਪ ਆਫ ਬ੍ਰੇਨ ਸਿਗਨਲ‘ ਨੂੰ ਅਜ਼ਮਾਇਆ ਜਾਵੇ ਤਾਂ ਭੋਜਨ ‘ਤੇ ਖਰਚ ਦਾ ਬੋਝ ਘੱਟ ਕੀਤਾ ਜਾ ਸਕਦਾ ਹੈ। ਯਾਨਿ ਹੁਣ ਸਿਰਫ ਇਕ ਰੋਟੀ ਤੁਹਾਡਾ ਪੇਟ ਭਰ ਦੇਵੇਗੀ। ਕਾਰਡੀਓਲਾਜਿਸਟ ਡਾ. ਯਸ਼ਪਾਲ ਨੇ 'ਯਸ਼ ਇੰਡੀਆ ਟੈਕਨੀਕ‘ ਦੇ ਨਾਂ ‘ਤੇ ਇਸ ਖੋਜ ਦਾ ਕਾਪੀਰਾਈਟ ਵੀ ਕਰਵਾ ਲਿਆ ਹੈ ਅਤੇ ਇਸਨੂੰ 'ਅਮੈਰੀਕਨ ਜਨਰਲ ਆਫ ਕਾਰਡੀਓਲਾਜੀ‘ ਵਿਚ ਵੀ ਛਪਣ ਦੇ ਲਈ ਭੇਜ ਦਿੱਤਾ ਹੈ। ਡਾਕਟਰਾਂ ਦਾ ਦਾਅਵਾ ਹੈ ਕਿ ਜੇਕਰ ਲੋਕ ਇਸਨੂੰ ਅਪਣਾ ਲੈਣ ਤਾਂ ਰੋਜ਼ਾਨਾ ਅਰਬਾਂ ਰੁਪਏ ਦੇ ਰਾਸ਼ਨ ਦੀ ਬੱਚਤ ਹੋਵੇਗੀ।
ਇਕ ਹਜ਼ਾਰ ਲੋਕਾਂ ‘ਤੇ ਆਧਾਰਿਤ ਇਸ ਖੋਜ ਦੇ ਨਤੀਜਿਆਂ ਬਾਰੇ ਡਾ. ਯਸ਼ਪਾਲ ਦਾ ਕਹਿਣਾ ਹੈ ਕਿ ਵਿਅਕਤੀ ਖਾਣਾ ਖਾਂਦੇ ਸਮੇਂ ਸਿਰਫ ਇਕ ਰੋਟੀ ਨੂੰ ਛੋਟੇ ਛੋਟੇ ਟੁਕੜੇ ਕਰਕੇ ਦੇਰ ਤੱਕ (ਤਕਰੀਬਨ ਸੱਤ ਤੋਂ ਦਸ ਮਿੰਟ) ਤੱਕ ਚਬਾ ਕੇ ਖਾਵੇ ਤਾਂ ਪੇਟ ਦੇ ਅੰਦਰ ਭੋਜਨ ਪਹੁੰਚਦੇ ਹੀ ਕੁਝ ਤਰੰਗਾਂ 'ਵੈਗਨ ਨਰਵਸ‘ ਦੇ ਜ਼ਰੀਏ ਬ੍ਰੇਨ ਦੇ ਇਕ ਹਿੱਸੇ (ਹਾਈਪੋਥੈਲੇਮਸ) ਵਿਚ ਪਹੁੰਚਣ ਲੱਗਦੀ ਹੈ ਜੋ ਕਿ ਹਾਈਪੋਥੇਲੇਮਸ ਸਥਿਤ ਸਟਾਈਟੀ ਸੈਂਟਰ ਵਿਚ ਜਾਂਦੀ ਹੈ। ਇਸ ਸੈਂਟਰ ਤੱਕ ਪਹੁੰਚੀਆਂ ਤਰੰਗਾਂ ਦੱਸਦੀਆਂ ਹਨ ਕਿ ਹੁਣ ਤੁਹਾਨੂੰ ਖਾਣਾ ਅਤੇ ਖਾਣ ਦੀ ਜ਼ਰੂਰਤ ਨਹੀਂ ਹੈ। ਉਹਨਾਂ ਨੇ ਦੱਸਿਆ ਕਿ ਜਦੋਂ ਕੋਈ ਵਿਅਕਤੀ ਜਲਦੀ-ਜਲਦੀ ਖਾਣਾ ਖਾਂਦਾ ਹੈ ਤਾਂ ਪੇਟ ਤੋਂ ਨਿਕਲੇ ਇਹ ਸਿਗਨਲ ਸਟਾਈਟੀ ਸੈਂਟਰ ਤੱਕ ਨਹੀਂ ਪਹੁੰਚ ਪਾਉਂਦੇ ਹਨ ਅਤੇ ਜ਼ਿਆਦਾ ਭੋਜਨ ਕਰ ਜਾਂਦੇ ਹਨ। ਥੋੜ੍ਹੀ ਦੇਰ ਬਾਅਦ ਜਦੋਂ ਖਾਣਾ ਖਾਣ ਖਾਣ ਦੀ ਪ੍ਰਕਿਰਿਆ ਬੰਦ ਹੁੰਦੀ ਹੈ ਤਾਂ ਇਹ ਸਿਗਨਲ ਉਕਤ ਸੈਂਟਰ ਤੱਕ ਪਹੁੰਚ ਕੇ ਜ਼ਿਆਦਾ ਭੋਜਨ ਕਰਨ ਦਾ ਅਹਿਸਾਸ ਕਰਵਾਉਂਦੇ ਹਨ। ਡਾ. ਯਸ਼ਪਾਲ ਦੇ ਮੁਤਾਬਕ ਖੋਜ ਵਿਚ ਸ਼ਾਮਲ ਲੋਕਾਂ ਦੀ ਕਾਰਡੀਓਵਸਕੂਲਰ ਡਿਜੀਜ ਦੀ ਸੰਭਾਵਨਾ ਤਾਂ ਘੱਟ ਹੋਈ ਹੀ ਨਾਲ ਹੀ ਮੋਟਾਪੇ ਵਰਗੀ ਸਮੱਸਿਆ ਤੋਂ ਵੀ ਛੁਟਕਾਰਾ ਮਿਲ ਗਿਆ। ਉਹਨਾਂ ਨੇ ਕਿਹਾ ਕਿ ਭੋਜਨ ਕਰਨ ਤੋਂ ਬਾਅਦ ਸਰੀਰ ਦੇ ਸਾਰੇ ਅੰਗਾਂ ਦਾ ਕਾਫੀ ਖੂਨ ਇਸਨੂੰ ਡਾਈਜੈਸਟ ਕਰਨ ਦੇ ਲਈ ਪੇਟ ਦੇ ਹਿੱਸੇ ਵਿਚ ਆ ਜਾਂਦਾ ਹੈ। ਅਜਿਹੀ ਦਸ਼ਾ ਵਿਚ ਹੋਰ ਹਿੱਸਿਆਂ ਵਿਚ ਖੂਨ ਦੀ ਕਮੀ ਹੋ ਜਾਂਦੀ ਹੈ। ਇਸ ਕਾਰਨ ਦਿਲ ਨੂੰ ਧੜਕਣ ਵਿਚ ਮੁਸ਼ਕਿਲ ਹੁੰਦੀ ਹੈ। ਲੰਮੇ ਸਮੇਂ ਤੱਕ ਅਜਿਹਾ ਹੋਣ ‘ਤੇ ਦਿਲ ਦੀ ਬਿਮਾਰੀ ਹੋਣ ਦਾ ਵੀ ਡਰ ਵਧਦਾ ਹੈ।
|
|
|
Saturday, 21 June 2008 |
|
ਬੀਜਿੰਗ- ਚੀਨੀ ਸੁਰੱਖਿਆ ਬਲਾਂ ਵੱਲੋਂ ਸਿੱਕਮ ਦੀ ਸੀਮਾ ਵਿਚ ਨਿਰੰਤਰ ਹਮਲੇ ਅਤੇ ਉਲੰਘਣਾ ਦੀਆਂ ਰਿਪੋਰਟਾਂ ‘ਤੇ ਸਾਮਵਾਦੀ ਦੇਸ਼ ਚੀਨ ਨੇ ਕਿਹਾ ਕਿ ਭਾਰਤ ਦੇ ਨਾਲ ਜਟਿਲ ਸੀਮਾ ਵਿਵਾਦ ਇਕ ਬੇਹੱਦ ਸੰਵੇਦਨਸ਼ੀਲ ਮੁੱਦਾ ਹੈ। ਚੀਨ ਨੇ ਕਿਹਾ ਕਿ ਫਿਲਹਾਲ ਦੋਵੇਂ ਮੁਲਕ ਇਸ ਗੱਲ ‘ਤੇ ਸਹਿਮਤ ਹਨ ਕਿ ਇਸ ਵਿਵਾਦ ਕਾਰਨ ਹੋਰ ਖੇਤਰਾਂ ਵਿਚ ਰਣਨੀਤਿਕ ਸਹਿਯੋਗ ਪ੍ਰਭਾਵਿਤ ਨਹੀਂ ਹੋਣਾ ਚਾਹੀਦਾ। ਚੀਨੀ ਉਪ ਵਿਦੇਸ਼ ਮੰਤਰੀ ਵੂ ਦਾਵੇਈ ਨੇ ਕਿਹਾ ਕਿ ਪਹਿਲਾਂ ਦੀ ਤੁਲਨਾ ਵਿਚ ਭਾਰਤ-ਚੀਨ ਸਬੰਧ ਵਿਚ ਵਰਣਨਯੋਗ ਤਬਦੀਲੀ ਆਈ ਹੈ। ਦੋਵੇਂ ਪੱਖ ਸੁਰੱਖਿਆ ਸਹਿਯੋਗ ਲਈ ਸਹਿਮਤ ਹਨ।
|
|
Read more...
|
|
|
Thursday, 19 June 2008 |
|
ਲਾਹੌਰ- ਪਾਕਿ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਅਤੇ ਵਕੀਲਾਂ ਦਾ ਦਬਾਅ ਆਖਿਰਕਾਰ ਅਸਰ ਕਰਨ ਲੱਗਿਆ ਹੈ। ਸੱਤਾਧਾਰੀ ਗੱਠਜੋੜ ਦੇ ਸਭ ਤੋਂ ਵੱਡੇ ਦਲ ਪਾਕਿਸਤਾਨ ਪੀਪਲਜ਼ ਪਾਰਟੀ ਦੇ ਸਹਿ ਪ੍ਰਧਾਨ ਆਸਿਫ ਅਲੀ ਜ਼ਰਦਾਰੀ ਨੇ ਕਿਹਾ ਹੈ ਕਿ ਹੁਣ ਰਾਸ਼ਟਰਪਤੀ ਦੇ ਅਹੁਦੇ ‘ਤੇ ਪਰਵੇਜ਼ ਮੁਸ਼ੱਰਫ ਦੇ ਦਿਨ ਥੋੜ੍ਹੇ ਰਹਿ ਗਏ ਹਨ। ਉਹਨਾਂ ਨੇ ਇਹ ਵੀ ਕਿਹਾ ਹੈ ਕਿ ਦੇਸ਼ ਦਾ ਨਵਾਂ ਰਾਸ਼ਟਰਪਤੀ ਸਲਮਾਨ ਤਸੀਰ ਨੂੰ ਬਣਾਇਆ ਜਾ ਸਕਦਾ ਹੈ। ਲਾਹੌਰ ਸਥਿਤ ਗਵਰਨਰ ਹਾਊਸ ਵਿਚ ਪਾਰਟੀ ਦੇ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਜ਼ਰਦਾਰੀ ਨੇ ਕਿਹਾ ਕਿ ਤਸੀਰ ਹਾਲ ਹੀ ਵਿਚ ਪੰਜਾਬ ਰਾਜ ਦੇ ਗਵਰਨਰ ਨਿਯੁਕਤ ਕੀਤੇ ਗਏ ਸਨ। ਜ਼ਰਦਾਰੀ ਦੇ ਇਸ ਸੰਕੇਤ ਤੋਂ ਇਹ ਸਾਫ ਹੋ ਗਿਆ ਕਿ ਉਹ ਮੁਸ਼ੱਰਫ ਨੂੰ ਹਟਾਉਣ ਦੀ ਮੁਹਿੰਮ ਵਿਚ ਸ਼ਰੀਫ ਦੇ ਨਾਲ ਆ ਗਏ ਹਨ। ਵਰਣਨਯੋਗ ਹੈ ਕਿ ਸੱਤਾਧਾਰੀ ਗੱਠਜੋੜ ਵਿਚ ਸ਼ਾਮਲ ਪਾਕਿਸਤਾਨ ਮੁਸਲਿਮ ਲੀਗ- ਐਨ ਦੇ ਪ੍ਰਧਾਨ ਨਵਾਜ਼ ਸ਼ਰੀਫ ਸਰਕਾਰ ਬਣਨ ਤੋਂ ਬਾਅਦ ਤੋਂ ਹੀ ਮੁਸ਼ੱਰਫ ਨੂੰ ਹਟਾਉਣ ਲਈ ਦਬਾਅ ਪਾਉਂਦੇ ਰਹੇ ਹਨ। ਹਾਲ ਹੀ ਵਿਚ ਰਾਜਧਾਨੀ ਇਸਲਾਮਾਬਾਦ ਵਿਚ ਵਕੀਲਾਂ ਦੀ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਸ਼ਰੀਫ ਨੇ ਕਿਹਾ ਸੀ ਕਿ ਮੁਸ਼ੱਰਫ ਨੂੰ ਇਸ ਤਰ੍ਹਾਂ ਨਹੀਂ ਛੱਡਿਆ ਜਾ ਸਕਦਾ, ਉਹ ਪਿਛਲੇ ਅੱਠ ਸਾਲਾਂ ਤੋਂ ਗੈਰ ਸੰਵਿਧਾਨਕ ਕੰਮਾਂ ਦੇ ਲਈ ਜ਼ਿੰਮੇਵਾਰ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਫੌਜੀ ਤਾਨਾਸ਼ਾਹ ਨੂੰ ਫਾਂਸੀ ਦਿੱਤੀ ਜਾਣੀ ਚਾਹੀਦੀ ਹੈ।
|
|
|
Monday, 16 June 2008 |
ਕਾਠਮੰਡੂ- ਕਦੀ ਜਰਮਨੀ ਦੇ ਤਾਨਾਸ਼ਾਹ ਹਿਟਲਰ ਦੁਆਰਾ ਨੇਪਾਲ ਨਰੇਸ ਨੁੰ ਤੋਹਫੇ ਵਿਚ ਦਿੱਤੀ ਗਈ ਮਰਸੀਡੀਜ਼ ਬੈਂਸ ਕਾਰ ਹੁਣ ਇੱਥੋਂ ਦੇ ਮਿਊਜ਼ੀਅਮ ਦੀ ਸ਼ੋਭਾ ਵਧਾਵੇਗੀ। ਨੇਪਾਲ ਵਿਚ 239 ਸਾਲ ਪੁਰਾਣੇ ਰਾਜਤੰਤਰ ਸ਼ਾਸਨ ਦੇ ਖਤਮ ਹੋਣ ਅਤੇ ਰਾਜਾ ਗਿਆਨੇਂਦਰ ਦੇ ਮਹਿਲ ਛੱਡਣ ਤੋਂ ਬਾਅਦ ਸਰਕਾਰੀ ਵਸਤਾਂ ਨੂੰ ਸੰਭਾਲਣ ਲਈ ਇਹ ਕਦਮ ਚੁੱਕਿਆ ਗਿਆ ਹੈ। ਅਧਿਕਾਰੀਆਂ ਦੇ ਮੁਤਾਬਕ 1939 ਵਿਚ ਰਾਜਾ ਗਿਆਨੇਂਦਰ ਦੇ ਦਾਦਾ ਤ੍ਰਿਭੁਵਨ ਨੂੰ ਹਿਟਲਰ ਨੇ ਇਹ ਕਾਰ ਤੋਹਫੇ ਵਜੋਂ ਦਿੱਤੀ ਸੀ। ਫਿਲਹਾਲ ਉਹ ਨਰਾਇਣਹਿਤੀ ਮਹਿਲ ਵਿਚ ਪਈ ਧੂੜ ਫੱਕ ਰਹੀ ਹੈ। ਇਸਨੂੰ ਤਿੰਨ ਸਾਲਾਂ ਤੱਕ ਕਾਠਮੰਡੂ ਦੇ ਇੰਜੀਨੀਅਰਿੰਗ ਕਾਲਜ ਵਿਚ ਵੀ ਰੱਖਿਆ ਗਿਆ ਸੀ। ਜਿੱਥੇ ਮਕੈਨੀਕਲ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਨੂੰ ਇਸਦੀ ਤਕਨੀਕ ਦੇ ਬਾਰੇ ਪੜ੍ਹਾਇਆ ਜਾਂਦਾ ਸੀ। ਬਾਅਦ ਵਿਚ ਇਸਦੇ ਪੁਰਜ਼ੇ ਨਾ ਮਿਲਣ ‘ਤੇ ਇਸਨੂੰ ਠੀਕ ਰੱਖਣਾ ਮੁਸ਼ਕਿਲ ਹੋ ਗਿਆ ਅਤੇ ਇਸਨੂੰ ਨਰਾਇਣਹਿਤੀ ਮਹਿਲ ਵਿਚ ਛੱਡ ਦਿੱਤਾ ਗਿਆ, ਕਿਉਂਕਿ ਹੁਣ ਸਰਕਾਰ ਨੇ ਮਹਿਲ ਨੂੰ ਮਿਊਜ਼ੀਅਮ ਵਿਚ ਤਬਦੀਲ ਕਰ ਦਿੱਤਾ ਹੈ, ਇਸ ਕਰਕੇ ਇਸਨੂੰ ਸੰਭਾਲਣ ਦੀ ਯੋਜਨਾ ਬਣਾਈ ਗਈ ਹੈ। ਰਾਜਾ ਗਿਆਨੇਂਦਰ ਦੀ ਜ਼ਮੀਨ-ਜਾਇਦਾਦ ਅਤੇ ਮਹਿੰਗੀਆਂ ਵਸਤੂਆਂ ਦੀ ਸੂਚੀ ਬਣਾਉਣ ਵਾਲੇ ਪ੍ਰਮੁੱਖ ਪ੍ਰਸ਼ਾਸਕ ਗੋਵਿੰਦ ਪ੍ਰਸਾਦ ਕੁਸਮ ਦਾ ਕਹਿਣਾ ਹੈ ਕਿ ਕਾਰ ਨੂੰ ਨਵੇਂ ਮਿਊਜ਼ੀਅਮ ਵਿਚ ਸੁਰੱਖਿਅਤ ਰੱਖਿਆ ਜਾਵੇਗਾ। ਰਾਜਾ ਦੀਆਂ ਸਾਰੀਆਂ ਬੇਸ਼ਕੀਮਤੀ ਵਸਤਾਂ ‘ਤੇ ਸਰਕਾਰ ਦਾ ਹੀ ਅਧਿਕਾਰ ਰਹੇਗਾ।
|
|
|
Sunday, 15 June 2008 |
|
ਕਾਠਮੰਡੂ- ਹੁਣ ਤੱਕ ਆਪਣੀਆਂ ਸ਼ਰਤਾਂ ‘ਤੇ ਕੰਮ ਕਰਨ ਵਾਲੇ ਮਾਓਵਾਦੀ ਹੌਲੀ ਹੌਲੀ ਨਰਮ ਪੈਂਦੇ ਜਾ ਰਹੇ ਹਨ। ਨੇਪਾਲ ਦੇ ਗਣਰਾਜ ਘੋਸ਼ਿਤ ਹੋਣ ਤੋਂ ਬਾਅਦ ਸਾਰੇ ਵੱਡੇ ਅਹੁਦਿਆਂ ‘ਤੇ ਦਾਅਵਾ ਕਰਨ ਵਾਲੇ ਮਾਓਵਾਦੀਆਂ ਨੇ ਆਪਣਾ ਰਵੱਈਆ ਬਦਲਦੇ ਹੋਏ ਕਿਹਾ ਹੈ ਕਿ ਰਾਸ਼ਟਰਪਤੀ ਦੀ ਨਿਯੁਕਤੀ ਸਰਬ-ਸੰਮਤੀ ਨਾਲ ਕਰ ਲਈ ਜਾਵੇਗੀ। ਦੂਜੇ ਪਾਸੇ ਸੰਵਿਧਾਨ ਸਭਾ ਚੋਣਾਂ ਵਿਚ ਤੀਜੇ ਨੰਬਰ ‘ਤੇ ਰਹੀ ਸੀ. ਪੀ. ਐਨ-ਯੂ. ਐਮ. ਐਲ. ਨੇ ਆਪਣਾ ਦਾਅਵਾ ਠੋਕ ਦਿੱਤਾ ਹੈ। ਇਸ ਤੋਂ ਪਹਿਲਾਂ ਦੂਜੇ ਨੰਬਰ ‘ਤੇ ਆਉਣ ਵਾਲੀ ਨੇਪਾਲੀ ਕਾਂਗਰਸ ਨੇ ਵੀ ਇਸ ਅਹੁਦੇ ‘ਤੇ ਦਾਅਵਾ ਕੀਤਾ ਸੀ। ਨੇਪਾਲੀ ਕਾਂਗਰਸ ਨੇ ਕੰਮ ਚਲਾਊ ਪ੍ਰਧਾਨ ਮੰਤਰੀ ਗਿਰਜਾ ਪ੍ਰਸਾਦ ਕੋਇਰਾਲਾ ਨੂੰ ਦੇਸ਼ ਦਾ ਪਹਿਲਾ ਰਾਸ਼ਟਰਪਤੀ ਬਣਾਏ ਜਾਣ ਦੀ ਮੰਗ ਕੀਤੀ ਸੀ, ਹਾਲਾਂਕਿ ਮਾਓਵਾਦੀਆਂ ਦੇ ਨੇਤਾ ਪ੍ਰਚੰਡ ਨੇ ਉਹਨਾਂ ਦੇ ਇਸ ਦਾਅਵੇ ਨੂੰ ਨਕਾਰ ਦਿੱਤਾ ਸੀ। ਸੀ. ਪੀ. ਐਨ-ਮਾਓਵਾਦੀ ਦੇ ਪ੍ਰਮੁੱਖ ਨੇਤਾ ਬਾਬੂਰਾਮ ਭੱਟਾਰਾਈ ਨੇ ਕਿਹਾ ਹੈ ਕਿ ਸਰਬ-ਸੰਮਤੀ ਨਾਲ ਨਵੀਂ ਸਰਕਾਰ ਬਣਾ ਲਈ ਜਾਵੇਗੀ। ਭੱਟਾਰਾਈ ਨੇ ਅੰਤਰਿਮ ਸਰਕਾਰ ਦੇ ਪ੍ਰਧਾਨ ਮੰਤਰੀ ਕੋਇਰਾਲਾ ਨਾਲ ਮੁਲਾਕਾਤ ਤੋਂ ਬਾਅਦ ਕਿਹਾ ਕਿ ਨਵੇਂ ਸੰਵਿਧਾਨ ਨੂੰ ਤਿਆਰ ਕਰਨ ਤੋਂ ਪਹਿਲਾਂ ਉਸ ‘ਤੇ ਸਹਿਮਤੀ ਬਣਾਏ ਜਾਣ ਦੀ ਜ਼ਰੂਰਤ ਹੈ। ਅਸੀਂ ਇਸ ‘ਤੇ ਸਹਿਮਤੀ ਦੇ ਲਈ ਲਚਕੀਲਾ ਰਵੱਈਆ ਅਪਣਾਉਣ ਲਈ ਤਿਆਰ ਹਾਂ।
|
|
|
|
<< Start < Prev 1 2 3 4 5 6 7 8 9 10 Next > End >>
|
| Results 10 - 18 of 84 |