Calendar Date

Aug
28
2008
hansron_logo.png
  
Regional
ਪੰਜਾਬ ‘ਚ ਅਹਿਮ ਅਹੁਦਿਆਂ ‘ਤੇ ਤਾਇਨਾਤ ਹਨ ਦੋਸ਼ੀ ਅਫਸਰ
Tuesday, 27 May 2008
badal.jpgਲੁਧਿਆਣਾ- ਪੰਜਾਬ ਵਿਚ 27 ਅਜਿਹੇ ਪੀ. ਸੀ. ਐਸ. ਅਫਸਰ ਹਨ ਜੋ ਸਰਕਾਰ ਦੇ ਮਹੱਤਵਪੂਰਨ ਅਹੁਦੇ ਸੰਭਾਲ ਰਹੇ ਹਨ। ਇਹਨਾਂ ਵਿਚੋਂ ਕਿਸੇ ‘ਤੇ ਰਿਸ਼ਵਤਖੋਰੀ ਦੇ ਦੋਸ਼ ਹਨ ਤਾਂ ਕਿਸੇ ‘ਤੇ ਸਰਕਾਰੀ ਜ਼ਮੀਨ ਹੜੱਪਣ ਦੇ। ਤਾਂ ਕੋਈ ਜੂਝ ਰਿਹਾ ਹੈ ਫਾਰਜਰੀ ਦੇ ਦੋਸ਼ਾਂ ਨਾਲ। ਇਹਨਾਂ ਅਫਸਰਾਂ ਦੀ ਤਾਇਨਾਤੀ ਵੀ ਅਜਿਹੀਆਂ ਪੋਸਟਾਂ ‘ਤੇ ਹੈ, ਜਿਵੇਂ ਇਹਨਾਂ ਤੋਂ ਬਿਨਾਂ ਕੰਮ ਚੱਲ ਹੀ ਨਹੀਂ ਸਕਦਾ। ਰਾਜ ਦੀਆਂ ਸਾਰੀਆਂ ਮਲਾਈਦਾਰ ਪੋਸਟਾਂ ‘ਤੇ ਇਹ ਦੋਸ਼ੀ ਅਫਸਰ ਤਾਇਨਾਤ ਹਨ।
 ਅਜਿਹਾ ਨਹੀਂ ਹੈ ਕਿ ਸਰਕਾਰ ਦੀ ਜਾਣਕਾਰੀ ਵਿਚ ਇਹ ਗੱਲ ਨਹੀਂ ਹੈ, ਸਰਕਾਰੀ ਫਾਈਲਾਂ ਤੋਂ ਹੀ ਇਹ ਸਭ ਜਾਣਕਾਰੀ ਨਿਕਲ ਕੇ ਆਈ ਹੈ। ਆਰ. ਟੀ. ਆਈ. ਦੇ ਤਹਿਤ ਮੰਗੀ ਗਈ ਸੂਚਨਾ ਵਿਚ ਖੁਦ ਸਰਕਰਾ ਨੇ ਦੋਸ਼ਾਂ ਨਾਲ ਜੂਝ ਰਹੇ ਅਫਸਰਾਂ ਦੀ ਜਾਣਕਾਰੀ ਦਿੱਤੀ ਹੈ। ਪੰਜਾਬ ਸਰਕਾਰ ਤੋਂ ਇਹ ਸੂਚਨਾ 'ਦਾ ਲੁਧਿਆਣਾ ਹੈਲਪੇਜ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਗੁਰਦੀਪ ਸਿੰਘ ਅਲੱਗ ਨੇ ਮੰਗੀ ਸੀ।
 ਪੀ. ਸੀ. ਐਸ. ਪੁਨੀਤ ਗੋਇਲ ਨੇ ਪਠਾਨਕੋਟ ਵਿਚ ਐਸ. ਡੀ. ਐਮ. ਹੁੰਦਿਆਂ ਕੌਮੀ ਪੰਛੀਆਂ ਦਾ ਸ਼ਿਕਾਰ ਕੀਤਾ। ਇਹ ਮਾਮਲਾ ਹਾਲੇ ਕੋਰਟ ਵਿਚ ਪੈਂਡਿੰਗ ਹੈ। ਮਲਵਿੰਦਰ ਸਿੰਘ ਜੱਗੀ ‘ਤੇ ਦੋਸ਼ ਹੈ ਕਿ ਉਹਨਾਂ ਨੇ ਲੁਧਿਆਣਾ ਵਿਚ ਬਤੌਰ ਐਸ. ਡੀ. ਐਮ. ਹੁੰਦਿਆਂ ਇਕ ਲੱਖ ਰੁਪਏ ਦੀ ਰਿਸ਼ਵਤ ਲਈ। ਇਹ ਮਾਮਲਾ ਵੀ ਹਾਲੇ ਜਾਂਚ ਵਿਚ ਉਲਝਿਆ ਹੈ। ਹੈਰਾਨੀ ਦੀ ਗੱਲ ਹੈ ਕਿ ਇਹਨਾਂ ਨੂੰ ਹੀ ਦੂਜਿਆਂ ਦੀ ਸ਼ਿਕਾਇਤ ਸੁਣਨ ਦੇ ਲਈ ਮੋਗਾ ਵਿਚ ਏ. ਸੀ. ਗ੍ਰੀਵੈਂਸ ਦੇ ਅਹੁਦੇ ‘ਤੇ ਭੇਜ ਦਿੱਤਾ ਗਿਆ ਹੈ। ਟੀ. ਐਨ. ਪਾਸੀ ‘ਤੇ ਦੋਸ਼ ਹੈ ਕਿ ਇਹਨਾਂ ਨੇ ਖਡੂਰ ਸਾਹਿਬ ਵਿਚ ਬਤੌਰ ਐਸ. ਡੀ. ਐਮ. ਹੁੰਦਿਆਂ ਜਾਅਲੀ ਡ੍ਰਾਈਵਿੰਗ ਲਾਇਸੈਂਸ ਜਾਰੀ ਕੀਤੇ ਅਤੇ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਗੱਡੀਆਂ ਦੀ ਰਜਿਸਟ੍ਰੇਸ਼ਨ ਵੀ ਕੀਤੀ। ਵਿਭਾਗ ਇਹਨਾਂ ਨੂੰ ਮਈ 99 ਤੋਂ ਚਾਰਜਸ਼ੀਟ ਦੇ ਚੁੱਕਾ ਹੈ ਅਤੇ ਇਸਦੀ ਜਾਂਚ ਵੀ ਕੀਤੀ ਜਾ ਰਹੀ ਸੀ। ਵਿਭਾਗੀ ਜਾਂਚ ਦੇ ਵਿਰੁੱਧ ਇਹ ਹਾਈਕੋਰਟ ਦੀ ਸ਼ਰਨ ਵਿਚ ਹਨ। ਇਹਨਾਂ ਦੋਸ਼ਾਂ ਦੇ ਬਾਵਜੂਦ ਇਹਨਾਂ ਦੀ ਤਾਇਨਾਤੀ ਜੀਰਾ ਵਿਚ ਐਸ. ਡੀ. ਐਮ. ਵਜੋਂ ਕੀਤੀ ਗੲਂ ਹੈ। ਪੀ. ਸੀ. ਐਸ. ਕੁਲਵੰਤ ਸਿੰਘ ਅਤੇ ਪੀ. ਸੀ. ਐਸ. ਕਿਰਪਾਲ ਸਿੰਘ ‘ਤੇ ਦੋਸ਼ ਹੈ ਕਿ ਇਹਨਾਂ ਨੇ ਪਠਾਨਕੋਟ ਵਿਚ ਭੂਮੀ ਐਕਵਾਇਰ ਅਧਿਕਾਰੀ ਦੇ ਅਹੁਦੇ ‘ਤੇ ਹੁੰਦਿਆਂ ਡਿਫੈਂਸ ਵਿਭਾਗ ਦੇ ਲਈ 300 ਏਕੜ ਭੂਮੀ ਐਕਵਾਇਰ ਕਰਦੇ ਸਮੇਂ ਭਾਰੀ ਘਪਲਾ ਕੀਤਾ। ਸੀ. ਬੀ. ਆਈ. ਦੀ ਪਟਿਆਲਾ ਅਦਾਲਤ ਵਿਚ ਇਹ ਮਾਮਲਾ ਚੱਲ ਰਿਹਾ ਹੈ। ਗੁਰਦਾਸਪੁਰ ਦੇ ਮੌਜੂਦਾ ਏ. ਡੀ. ਸੀ. ਇੰਦਰ ਯਸ਼ ਭੱਟੀ ‘ਤੇ ਦੋਸ਼ ਹੈ ਕਿ ਅਜਨਾਲਾ ਵਿਚ ਐਸ. ਡੀ. ਐਮ. ਦੀ ਪੋਸਟਿੰਗ ਦੇ ਦੌਰਾਨ ਇਹਨਾਂ ਨੇ ਮੁਕਾਮ ਪਿੰਡ ਦੀ ਵੋਟਰ ਲਿਸਟ ਵਿਚ ਹੇਰਾਫੇਰੀ ਕੀਤੀ। ਇਸ ਦੇ ਲਈ ਇਹਨਾਂ ਨੂੰ ਲੋਅਰ ਲੈਵਲ ‘ਤੇ ਲਿਆਉਣ ਦਾ ਪ੍ਰਸਤਾਵ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਨੂੰ ਭੇਜਿਆ ਜਾ ਚੁੱਕਾ ਹੈ। ਮਿਸ ਕਿਰਨ ਰੋਜੀ ‘ਤੇ ਦੋਸ਼ ਹੈ ਕਿ ਉਦਯੋਗਿਕ ਖੇਤਰ ਵਿਚ ਭੂਮੀ ਐਕਵਾਇਰ ਅਧਿਕਾਰੀ ਹੁੰਦਿਆਂ ਭੂਮੀ ਦੀ ਕਿਸਮ ਬਦਲ ਕੇ ਲੋਕਾਂ ਨੂੰ ਨਿਯਮਾਂ ਤੋਂ ਜ਼ਿਆਦਾ ਭੁਗਤਾਨ ਕੀਤਾ ਗਿਆ। ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਅਫਸਰ ਹਨ, ਜਿਹਨਾਂ ਉਤੇ ਦੋਸ਼ ਲੱਗੇ ਹਨ ਪਰ ਉਹਨਾਂ ਦਾ ਵਿਗੜਿਆ ਕੁਝ ਨਹੀਂ।
 
ਕੈਪਟਨ-ਭੱਠਲ ਜੰਗ ਨਿਰਣਾਇਕ ਮੋੜ ‘ਤੇ
Sunday, 25 May 2008
images42.jpgਚੰਡੀਗੜ੍ਹ- ਪੰਜਾਬ ਕਾਂਗਰਸ ਦੀ ਪ੍ਰਧਾਨ ਅਤੇ ਵਿਰੋਧੀ ਧਿਰ ਦੀ ਨੇਤਾ ਰਾਜਿੰਦਰ ਕੌਰ ਭੱਠਲ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਚਕਾਰ ਦਬਦਬੇ ਦੀ ਜੰਗ ਨਿਰਣਾਇਕ ਮੋੜ ‘ਤੇ ਪਹੁੰਚ ਗਈ ਹੈ। ਭੱਠਲ ਅੱਜਕਲ੍ਹ ਸਰਕਾਰ ਦੇ ਨਾਲ ਦੋਸਤਾਨਾ ਸਬੰਧਾਂ ਦਾ ਆਪਣਾ ਅਕਸ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ। ਵਿਧਾਨ ਸਭਾ ਦੀ ਅੰਮ੍ਰਿਤਸਰ ਸੀਟ ਦੀ ਉਪ ਚੋਣ ਤੋਂ ਬਾਅਦ ਭੱਠਲ ਨੇ ਹਮਲਾਕਾਰੀ ਤੇਵਰ ਅਪਣਾ ਲਏ ਹਨ। ਇਸ ਤੋਂ ਉਹ ਰਾਜ ਸਰਕਾਰ ਦੇ ਪ੍ਰਤੀ ਸਖਤ ਰਵੱਈਆ ਅਪਣਾ ਕੇ ਵਰਕਰਾਂ ਅਤੇ ਲੋਕਾਂ ਵਿਚ ਵਾਹ-ਵਾਹ ਖੱਟਣ ਵਾਲੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜਵਾਬ ਦੇਣ ਦੇ ਮੂਡ ਵਿਚ ਹੈ।
 ਪਿਛਲੇ ਦਿਨੀਂ ਭੱਠਲ ਨੇ ਸਰਕਾਰ ਦੇ ਨਾਲ ਦੋਸਤਾਨਾ ਸਬੰਧਾਂ ਨੂੰ ਪੰਜਾਬ ਦੀ ਰਾਜਨੀਤੀ ਵਿਚ ਇਕ ਨਵੀਂ ਸ਼ੁਰੂਆਤ ਕਹਿ ਕੇ ਇਹਨਾਂ ਸਬੰਧਾਂ ਨੂੰ ਅੱਗੇ ਵਧਾਉਣ ਦੀ ਗੱਲ ਕੀਤੀ ਸੀ। ਕ੍ਰਿਕਟ ਮੈਚ ਦਾ ਆਯੋਜਨ, ਦਾਅਵਤ ਦਾ ਸੱਦਾ ਅਤੇ ਪੰਚਾਇਤੀ ਰਾਜ ਸੰਸਥਾਵਾਂ ਦੀਆਂ ਚੋਣਾਂ ਸਰਕਾਰ ਦੀ ਸਹਿਮਤੀ ਨਾਲ ਸਥਾਪਤ ਕਰਨ ਸਬੰਧੀ ਕੈਪਟਨ ਨੇ ਭੱਠਲ ‘ਤੇ ਜ਼ੋਰਦਾਰ ਨਿਸ਼ਾਨਾ ਮਾਰਿਆ ਸੀ। ਇਕ ਸਾਲ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦਾ ਖੁੱਲ੍ਹੇਆਮ ਇਹ ਪਹਿਲਾ ਵੱਡਾ ਹਮਲਾ ਸੀ। ਭੱਠਲ ਨੇ ਪਹਿਲਾਂ ਤਾਂ ਇਸਨੂੰ ਡਿਫੈਂਸ ਕੀਤਾ, ਪਰ ਇਹ ਸਟੈਂਡ ਜ਼ਿਆਦਾ ਦੇਰ ਤੱਕ ਨਹੀਂ ਚੱਲ ਸਕਿਆ।
 ਹੁਣ ਭੱਠਲ ਨੇ ਕਿਹਾ ਹੈ ਕਿ ਉਹ ਪੰਜਾਬ ਦੇ ਵਿਕਾਸ ਦੇ ਲਈ ਹਮੇਸ਼ਾ ਸਰਕਾਰ ਦੇ ਨਾਲ ਚੱਲਣ ਲਈ ਤਿਆਰ ਹੈ। ਪਰ ਜ਼ਿਲ੍ਹਾ ਪ੍ਰੀਸ਼ਦ, ਬਲਾਕ ਕਮੇਟੀਆਂ ਅਤੇ ਪੰਚਾਇਤ ਚੋਣਾਂ ਵਿਚ ਸਰਕਾਰ ਨੇ ਜ਼ੋਰ-ਜ਼ਬਰਦਸਤੀ ਕੀਤੀ ਹੈ। ਇਸ ਕਰਕੇ ਕਾਂਗਰਸ ਨੂੰ ਸਰਕਾਰ ਦੇ ਖਿਲਾਫ ਸੰਘਰਸ਼ ਦਾ ਬਿਗਲ ਵਜਾਉਣਾ ਪਿਆ। ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜਿੱਥੇ ਵੀ ਜਾਣਗੇ, ਕਾਂਗਰਸ ਉਹਨਾਂ ਨੂੰ ਚੈਨ ਨਾਲ ਨਹੀਂ ਬੈਠਣ ਦੇਵੇਗੀ। ਮੁੱਖ ਮੰਤਰੀ ਦਾ 29 ਮਈ ਤੋਂ ਬਾਅਦ ਹਰੇਕ ਜਗ੍ਹਾ ਘਿਰਾਓ ਕੀਤਾ ਜਾਵੇਗਾ।
 ਕੈਪਟਨ ਅਮਰਿੰਦਰ ਸਿੰਘ ਦੇ ਪ੍ਰਤੀ ਹਮਦਰਦੀ ਰੱਖਣ ਵਾਲੇ ਵਿਧਾਇਕਾਂ ਨੇ ਕਿਹਾ ਹੈ ਕਿ ਸਰਕਾਰ ਦੇ ਖਿਲਾਫ ਇਹਨਾਂ ਵਰਕਰਾਂ ਵਿਚ ਜੇਕਰ ਅਮਰਿੰਦਰ ਸਿੰਘ ਨਾ ਆਏ ਤਾਂ ਉਹਨਦਾ ਨੁਕਸਾਨ ਹੋਵੇਗਾ, ਕਿਉਂਕਿ ਵਿਧਾਇਕਾਂ ਨੂੰ ਮਜ਼ਬੂਰੀ ਵਿਚ ਸਾਰੇ ਵਰਕਰਾਂ ਵਿਚ ਜਾਣਾ ਪਵੇਗਾ।
 ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਵੀ ਦਬਦਬੇ ਦੀ ਇਸ ਲੜਾਈ ਨੂੰ ਨਿਰਣਾਇਕ ਮੋੜ ਦੇਣ ਦੇ ਮੂਡ ਵਿਚ ਲੱਗ ਰਹੇ ਹਨ। ਬੇਸ਼ੱਕ ਹੀ ਕਾਂਗਰਸ ਹਾਈਕਮਾਨ ਨੇ ਦੋਵਾਂ ਨੂੰ 31 ਮਈ ਤੱਕ ਇਕ-ਦੂਜੇ ਦੇਖਿਲਾਫ ਬਿਆਨਬਾਜ਼ੀ ਨਾ ਕਰਨ ਲਈ ਕਿਹਾ ਸੀ ਪਰ ਵਿਧਾਇਕਾਂ ਦੇ ਅਸਤੀਫਿਆਂ ਦੇ ਮੁੱਦੇ ‘ਤੇ ਅਮਰਿੰਦਰ ਸਿੰਘ ਆਪਣੀ ਨਾਖੁਸ਼ੀ ਖੁੱਲ੍ਹੇਆਮ ਜਾਹਿਰ ਕਰ ਚੁੱਕੇ ਹਨ।
 
ਬੀਬੀ ਭੱਠਲ ਸਾਜ਼ਿਸ਼ਾਂ ਰਚ ਕੇ ਆਪਣੇ ਸਮਰਥਕਾਂ ਵੱਲੋਂ ਮੇਰੇ ਵਿਰੁੱਧ ਬਿਆਨ ਦਿਵਾ ਰਹੀ ਹੈ- ਕੈਪਟਨ ਅਮਰਿੰਦਰ ਸਿੰਘ
Friday, 23 May 2008

amrinder_singh.jpg ਪਟਿਆਲਾ- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਇਕ ਪਾਸੇ ਬੀਬੀ ਰਾਜਿੰਦਰ ਕੌਰ ਭੱਠਲ ਹਾਈ ਕਮਾਂਡ ਵੱਲੋਂ ਮੇਰੇ ਨਾਲ ਕਰਵਾਏ ਗਏ ਸਮਝੌਤੇ ਦੀ ਦੁਹਾਈ ਦੇ ਰਹੀ ਹੈ ਪਰ ਆਪ ਖੁਦ ਆਪਣੇ ਸਮਰਥਕਾਂ ਵੱਲੋਂ ਮੇਰੇ ਵਿਰੁੱਧ ਸਾਜ਼ਿਸ਼ਾਂ ਰਚਾਉਣ ਵਿਚ ਵੀ ਸਰਗਰਮ ਹੈ। ਉਸ ਦੇ ਸਮਰਥਕ ਮੈਨੂੰ ਕਦੇ ਅਕਾਲੀ ਦਲ ਦਾ ਏਜੰਟ ਦੱਸਦੇ ਹਨ ਅਤੇ ਕਦੇ ਮੈਨੂੰ ਉਹ ਕਾਂਗਰਸ ਵਿਚੋਂ ਭਗੌੜਾ ਕਰਾਰ ਦੱਸਦੇ ਹਨ। ਇਹ ਗੱਲ ਬਰਦਾਸ਼ਤ ਤੋਂ ਬਾਹਰ ਹੈ, ਇਸ ਕਰਕੇ ਬੀਬੀ ਭੱਠਲ ਹਾਈ ਕਮਾਂਡ ਵਿਚ ਹੋਏ ਸਮਝੌਤੇ ਦੀਆਂ ਕਦਰਾਂ ਕੀਮਤਾਂ ਨੂੰ ਧਿਆਨ ਵਿਚ ਰੱਖੇ ਨਹੀਂ ਤਾਂ ਮੇਰੀ ਵੱਲੋਂ ਚੁੱਪ ਕੀਤੀ ਜੁਬਾਨ ਦੁਬਾਰਾ ਵੀ ਖੁੱਲ੍ਹ ਸਕਦੀ ਹੈ। ਅਸਲ ਵਿਚ ਜੋ ਦੋਸ਼ ਬੀਬੀ ਭੱਠਲ ਦੇ ਸਮਰਥਕ ਮੇਰੇ ‘ਤੇ ਲਗਾ ਰਹੇ ਹਨ ਉਹ ਦੋਸ਼ ਬੀਬੀ ਭੱਠਲ ‘ਤੇ ਹੀ ਲੱਗਦੇ ਹਨ, ਕਿ ਬੀਬੀ ਭੱਠਲ ਚੋਣਵੇਂ ਤੌਰ ‘ਤੇ ਅਕਾਲੀ ਦਲ ਨੂੰ ਹਰ ਇਕ ਚੋਣ ਵਿਚ ਜਿਤਾਉਣ ਲਈ ਸਰਗਰਮ ਹੈ ਨਾ ਕਿ ਹਰਾਉਣ ਲਈ। ਇਹ ਬਿਆਨ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿੱਜੀ ਸਕੱਤਰ ਮੇਜਰ ਅਮਰਦੀਪ ਰਾਹੀਂ ਕੈਪਟਨ ਅਮਰਿੰਦਰ ਸਿੰਘ ਨੇ ਗੱਲਬਾਤ ਕਰਦਿਆਂ ਦਿੱਤਾ। 

Read more...
 
ਅਮਰਿੰਦਰ ਅਤੇ ਅਰਸਾ ਹਾਲੇ ਵੀ ਮਨਾਲੀ ਵਿਚ
Wednesday, 21 May 2008
arusa.jpg ਮਨਾਲੀ-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੀ ਪਾਕਿਸਤਾਨੀ ਦੋਸਤ ਅਰੂਸਾ ਆਲਮ ਦੇ ਨਾਲ ਹਾਲੇ ਵੀ ਮਨਾਲੀ ਵਿਚ ਮੌਜੂਦ ਹਨ। ਸ਼ਨਾਂਗ ਪਿੰਡ ਦੇ ਇਕ ਕਾਟੇਜ ਵਿਚ ਅਰੂਸਾ ਨਾਲ ਸਕੂਨ ਭਰੇ ਪਲ ਬਿਤਾ ਰਹੇ ਹਨ। ਕੈਪਟਨ ਇੱਥੇ ਸਖਤ ਸੁਰੱਖਿਆ ਘੇਰੇ ਵਿਚ ਹਨ। ਕਾਟੇਜ ਦੇ ਆਸ-ਪਾਸ ਕਿਸੇ ਨੂੰ ਫਟਕਣ ਨਹੀਂ ਦਿੱਤਾ ਜਾ ਰਿਹਾ ਹੈ। ਬਲੈਕ ਕੈਟ ਕਮਾਂਡੋ ਨੇ ਕਾਟੇਜ ਨੂੰ ਚਾਰੇ ਪਾਸਿਉਂ ਘੇਰਿਆ ਹੋਇਆ ਹੈ। ਆਪਣੀ ਸਥਾਨਕ ਮਿੱਤਰ ਅਮਿਤਾਬ ਸ਼ਰਮਾ ਦੇ ਸੱਦੇ ‘ਤੇ ਕੈਪਟਨ ਅਰੂਸਾ ਨੂੰ ਨਾਲ ਲੈ ਕੇ ਸੋਲੰਗਨਾਲਾ ਸਥਿਤ ਉਸਦੀ ਰਿਹਾਇਸ਼ ਗਏ। ਦੁਪਹਿਰ ਦਾ ਭੋਜਨ ਵੀ ਉਹਨਾਂ ਨੇ ਉਥੇ ਹੀ ਕੀਤਾ। ਕੈਪਟਨ ਦਾ ਇਕ-ਦੋ ਦਿਨ ਹੋਰ ਮਨਾਲੀ ਵਿਚ ਰਹਿਣ ਦਾ ਪ੍ਰੋਗਰਾਮ ਹੈ। ਪਾਕਿਸਤਾਨੀ ਪੱਤਰਕਾਰ 50 ਸਾਲਾ ਅਰੂਸਾ ਆਲਮ ਦੇ ਨਾਲ ਦੋਸਤੀ ਦੇ ਕਾਰਨ ਕੈਪਟਨ ਅੱਜਕਲ੍ਹ ਮੀਡੀਆ ਵਿਚ ਬਦਨਾਮ ਹੋ ਗਏ ਹਨ। ਪਟਿਆਲਾ ਤੋਂ ਅੰਮ੍ਰਿਤਸਰ ਅਤੇ ਬਠਿੰਡਾ ਤੋਂ ਚੰਡੀਗੜ੍ਹ ਤੱਕ ਹਰ ਜਗ੍ਹਾ ਕੈਪਟਨ ਨੂੰ ਇਸ ਮਾਮਲੇ ‘ਤੇ ਪੱਤਰਕਾਰਾਂ ਤੋਂ ਖਹਿੜਾ ਛੁਡਾਉਣਾ ਔਖਾ ਹੋ ਜਾਂਦਾ ਹੈ। ਤਪਦੀ ਗਰਮੀ ਤੋਂ ਬਚਣ ਦੇ ਲਈ ਕੈਪਟਨ ਅੱਜਕਲ੍ਹ ਅਰੂਸਾ ਦੇ ਨਾਲ ਮਨਾਲੀ ਦੌਰੇ ‘ਤੇ ਆਏ ਹਨ। ਪਿਛਲੇ ਪੰਜ ਛੇ ਦਿਨਾਂ ਤੋਂ ਦੋਵੇਂ ਮਨਾਲੀ ਦੀਆਂ ਠੰਡੀਆਂ ਵਾਦੀਆਂ ਵਿਚ ਸਕੂਨ ਭਰੇ ਪਲ ਬਿਤਾ ਰਹੇ ਹਨ। ਇਸ ਪ੍ਰਵਸਾ ਨੂੰ ਗੋਪਤ ਰੱਖਿਆ ਗਿਆ ਹੈ। ਸੁਰੱਖਿਆ ਕਾਰਨਾਂ ਕਰਕੇ ਕੈਪਟਨ ਦੇ ਇਸ ਪ੍ਰਵਾਸ ਬਾਰੇ ਸ਼ਨਾਗ ਪਿੰਡ ਵਾਲਿਆਂ ਨੂੰ ਚੁੱਪ ਰਹਿਣ ਦੀ ਸਲਾਹ ਦਿੱਤੀ ਗਈ ਹੈ। ਅਰੂਸਾ ਅਤੇ ਕੈਪਟਨ ਕਿੱਥੇ ਜਾਂਦੇ ਹਨ, ਕਿਸ ਨੂੰ ਮਿਲਦੇ ਹਨ, ਇਹ ਜਾਣਕਾਰੀ ਗੁਪਤ ਰੱਖੀ ਜਾ ਰਹੀ ਹੈ।
 
ਇਸ ਵਾਰ ਪੰਜਾਬ ਨੇ ਰਿਕਾਰਡਤੋੜ ਕਣਕ ਪੈਦਾ ਕੀਤੀ
Wednesday, 07 May 2008
ਬਠਿੰਡਾ- ਇਸ ਵਾਰ ਰਾਜ ਵਿਚ ਕਣਕ ਦੀ ਫਸਲ ਦਾ ਰਿਕਾਰਡ ਉਤਪਾਦਨ ਹੋਇਆ ਹੈ। ਕਿਸਾਨ ਵੀ ਕਣਕ ਦੀ ਪੈਦਾਵਾਰ ਨੂੰ ਬੰਪਰ ਮੰਨ ਰਹੇ ਹਨ। ਕਣਕ ਦੀ ਫਸਲ ਦੇਖ ਕੇ ਕਿਸਾਨਾਂ ਦੀ ਬੱਲੇ-ਬੱਲੇ ੋ ਰਹੀ ਹੈ। ਬੀਤੇ ਸਾਲ ਦੀ ਤੁਲਨਾ ਵਿਚ ਪੰਜ ਮਈ ਤੱਕ ਰਾਜ ਦੀਆਂ ਮੰਡੀਆਂ ਵਿਚ 25 ਲੱਖ 45 ਹਜ਼ਾਰ 210 ਮੀਟ੍ਰਿਕ ਟਨ ਕਣਕ ਜ਼ਿਆਦਾ ਪਹੁੰਚ ਚੁੱਕੀ ਹੈ। ਖੇਤੀ ਵਿਭਾਗ ਤੋਂ ਲਏ ਗਏ ਸਰਕਾਰੀ ਅੰਕੜਿਆਂ ਦੇ ਮੁਤਾਬਕ ਬੀਤੀ 5 ਮਈ 2007 ਨੂੰ 70 ਲੱਖ 162 ਹਜ਼ਾਰ 198 ਮੀਟ੍ਰਿਕ ਟਨ ਫਸਲ ਦੀ ਖਰੀਦ ਕੀਤੀ ਗਈਸੀ, ਜੋ ਇਸ ਸਾਲ 5 ਮਈ ਤੱਕ ਵੱਧ ਕੇ 96 ਲੱਖ, 7 ਹਜ਼ਾਰ 408 ਮੀਟ੍ਰਿਕ ਟਨ ਤੱਕ ਪਹੁੰਚ ਗਈ ਹੈ। ਭਾਰਤੀ ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਕਹਿੰਦੇ ਹਨ ਕਿ ਇਸ ਸਾਲ ਕਣਕ ਦੀ ਫਸਲ ਬਹੁਤ ਹੋਈ ਹੈ ਪਰ ਓਲੇ ਪੈਣ ਦੇ ਕਾਰਨ ਕੁਝ ਥਾਵਾਂ ‘ਤੇ ਨੁਕਸਾਨ ਵੀ ਹੋਇਆ ਹੈ। ਉਮੀਦ ਹੈ ਕਿ ਰਾਜ ਵਿਚ ਇਸ ਸਾਲ ਕਣਕ ਦੀ ਆਮਦ 150 ਲੱਖ ਮੀਟ੍ਰਿਕ ਟਨ ਦਾ ਅੰਕੜਾ ਪਾਰ ਕਰ ਸਕਦੀ ਹੈ।
 
<< Start < Prev 1 2 3 4 5 Next > End >>

Results 28 - 36 of 44
 

Business

article thumbnailਲੈਪਟਾਪ ਤੋਂ ਪਤਾ ਲੱਗੇਗੀ ਪਾਰਕਿੰਗ ਦੀ ਥਾਂ

Monday, 28 July 2008

 ਸਟ੍ਰੀਟ ਲਾਈਨ ਵਿਚ ਤਕਨੀਕੀ ਵਿਭਾਗ ਦੇ ਉਪ ਪ੍ਰਘਾਨ ਜਿਮ ਰੀਚ ਨੇ ਦੱਸਿਆ ਕਿ ਪੂਰੇ ਸ਼ਹਿਰ ਦੀਆਂ ਵੱਖ-ਵੱਖ ਪਾਰਕਿੰਗ ਥਾਵਾਂ ‘ਤੇ ਲੱਗਭੱਗ ਛੇ ਹਜ਼ਾਰ ਵਾਇਰਲੈਸ ਸੈਂਸਰ ਲਗਾਉਣ ਦੀ ਯੋਜਨਾ ਹੈ। ਇਸ ਤੋਂ ਪਾਰਕਿੰਗ ਸਥਾਨਾਂ ‘ਤੇ ਉਪਲਬਧ ਥਾਵਾਂ ਅਤੇ ਇੱਥੋਂ ਲੰਘਣ ਵਾਲੀਆਂ ਗੱਡੀਆਂ ਦੀ ਰਫਤਾਰ ਅਤੇ ਗਿਣਤੀ ‘ਤੇ ਨਜ਼ਰ ਰੱਖੀ ਜਾ ਸਕੇਗੀ।  ਕੰਪਨੀ ਦਾ ਮੰਨਣਾ ਹੈ ਕਿ ਸੈਂਸਰ ਤੋਂ ਪ੍ਰਾਪਤ ਜਾਣਕਾਰੀ ਨੂੰ ਵੈਬ ਨਕਸ਼ੇ, ਸਮਾਰਟ ਫੋਨ ਅਤੇ ਟ੍ਰੈਫਿਕ ਸਿਗਨਲ ‘ਤੇ ਦੇ ਕੇ ਟ੍ਰੈਫਿਕ ‘ਤੇ...
+ Full Story

Other Articles

Entertainment

article thumbnailਚਲੋ ਚਲੀ ਦਾ ਮੇਲਾ

Sunday, 03 August 2008

ਸਿਆਣੇ ਆਖਦੇ ਹਨ ਕਿ ਇਹ ਦੁਨੀਆਂ ਇਕ ਮੁਸਾਫਰਖਾਨਾ ਹੈ। ਜਿੱਥੇ ਤੁਸੀਂ ਘੜੀ ਪਲ ਲਈ ਸੀਟ ਦੇ ਮਾਲਕ ਹੋ ਪਰ ਇਹ ਸੀਟ ਤੁਹਾਡੀ ਨਹੀਂ। ਤੁਸੀਂ ਜਾਵੋ, ਕੋਈ ਹੋਰ ਇਸਨੂੰ ਆਪਣੀ ਆਖ ਮੱਲ ਲਵੇਗਾ। ਤਾਰੇ ਹੋਏ ਮੁੱਲ ਦਾ ਰੋਅਬ ਵੀ ਦੇ ਸਕਦਾ ਹੈ। ਪਰ ਕੀ ਇਹ ਦੁਨੀਆ ਸਿਰਫ ਇਨਸਾਨਾਂ ਲਈ ਹੈ? ਨਹੀਂ, ਇਹ ਤਾਂ ਕੁਦਰਤ ਦੇ ਰਚੇ ਹਰ ਜੀਵ ਦੀ ਸਾਂਝੀ ਹੈ। ਨੀਲੀ ਛੱਤ ਸਭ ਦੀ ਸਾਂਝੀ ਹੈ। ਖੁੱਲੀ  ਅਬਾਦ ਬੇ–ਅਬਾਦ ਧਰਤੀ ਸਭ ਦੀ ਸਾਂਝੀ ਹੈ। ਕਦੇ ਸੋਚਿਆ ਹੈ ਕਿ ਜਿਸ ਧਰਤੀ ਨੂੰ ਤੁਸੀਂ ਆਪਣਾ ਕਹਿੰਦੇ ਹੋ ਉਸ...
+ Full Story

Other Articles