Calendar Date

Aug
08
2008
hansron_logo.png
    

mod_zoom_pics

mod_zoom_menue

 

mod_zoom_info

ERROR-CODE: 1000
ਪਰਾਦੇਸ਼ਕ
ਬਠਿੰਡਾ : ਟਰੇਨ ’ਚ ਟਾਈਮਰ ਸੀ ਪਰ ਬੰਬ ਨਹੀਂ
Thursday, 12 June 2008
 ਮਲੋਟ, 11 ਜੂਨ (ਪ ਪ) : ਅਬੋਹਰ ਤੋਂ ਬੀਕਾਨੇਰ ਜਾ ਰਹੀ ਟਰੇਨ ਵਿਚ ਹੁਣ ਇਸ ਗੱਲ ਦੀ ਪੁਸ਼ਟੀ ਹੋ ਗਈ ਹੈ ਕਿ ਟਰੇਨ ਵਿਚ ਟਾਈਮਰ ਸੀ ਬੰਬ ਨਹੀਂ। ਅਤਿਵਾਦੀ ਅਨਸਰਾਂ ਵਲੋਂ ਆਪਣੇ ਦਹਿਸ਼ਤਨੁਮਾ ਕਾਰਨਾਮਿਆਂ ਦੀ ਕੜੀ ਤਹਿਤ ਮਾਲਵਾ ਖੇਤਰ ਵਿਚ ਦਹਿਸ਼ਤ ਪਾਉਣ ਦੇ ਇਰਾਦੇ ਨਾਲ ਅਬੋਹਰ ਤੋਂ ਬੀਕਾਨੇਰ ਜਾਣ ਵਾਲੀ ਗੱਡੀ (ਨੰ. 339 ਡਾਊਨ) ਨੂੰ ਬੰਬ ਨਾਲ ਉਡਾਉਣ ਦੇ ਇਰਾਦੇ ਨਾਲ ਡੱਬੇ ਦੇ ਇਕ ਹਿੱਸੇ ਵਿਚ ਟਾਈਮਰ ਫਿੱਟ ਕਰ ਦਿੱਤਾ ਪਰ ਕਿਸੇ ਕਾਰਨ ਉਹ ਬੰਬ ਫਿੱਟ ਨਹੀ ਕਰ ਸਕੇ ਅਤੇ ਮਲੋਟ ਤੋਂ ਕਰੀਬ 12 ਕਿਲੋਮੀਟਰ ਦੂਰ ਪਿੰਡ ਪੱਕੀ ਪਹੁੰਚਣ ’ਤੇ ਗਾਰਡ ਨੇ ਇਸ ਨੂੰ ਦੇਖਿਆ ਤਾਂ ਉਸ ਵਲੋਂ ਦਿੱਤੀ ਸੂਚਨਾ ਦੇ ਆਧਾਰ ’ਤੇ ਬੰਬ ਵਿਰੋਧੀ ਦਸਤਿਆਂ ਅਤੇ ਉਚ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਪ੍ਰਭਾਵਿਤ ਬੋਗੀ ਨੂੰ ਗੱਡੀ ਤੋਂ ਅਲੱਗ ਕਰਕੇ ਡੂੰਘੀ ਛਾਣਬੀਣ ਸ਼ੁਰੂ ਕਰਕੇ ਇਸ ਨੂੰ ਬੰਬ ਨਾਲ ਫਿੱਟ ਹੋਣ ਵਾਲਾ ਟਾਈਮਰ ਹੋਣ ਦੀ ਪੁਸ਼ਟੀ ਕੀਤੀ ਅਤੇ ਪ੍ਰਭਾਵਿਤ ਡੱਬੇ ਨੂੰ ਕੱਟੇ ਜਾਣ ਤੋਂ ਬਾਅਦ ਕਰੀਬ ਚਾਰ ਘੰਟੇ ਬਾਅਦ ਗੱਡੀ ਨੂੰ ਆਪਦੀ ਮੰਜ਼ਿਲ ਵੱਲ ਰਵਾਨਾ ਕੀਤਾ ਗਿਆ।
 ਪ੍ਰਾਪਤ ਜਾਣਕਾਰੀ ਅਨੁਸਾਰ ਅਬੋਹਰ ਤੋਂ ਬੀਕਾਨੇਰ ਜਾਣ ਵਾਲੀ ਗੱਡੀ ਬੀਤੀ ਰਾਤ 11.43 ਵਜੇ ਮਲੋਟ ਪਹੁੰਚੀ ਤਾਂ ਗਾਰਡ ਅਵਤਾਰ ਸਿੰਘ ਨੇ ਆਪਣੇ ਡੱਬੇ ਵਿਚ ਕੁਝ ਸ਼ੱਕੀ ਸਮੱਗਰੀ ਦੇਖੀ। ਗੱਡੀ ਪਿੰਡ ਪੱਕੀ ਦੇ ਨਜ਼ਦੀਕ ਹੋਣ ਕਰਕੇ ਗੱਡੀ ਨੂੰ ਮਲੋਟ ਵਿਖੇ ਰੋਕ ਲਿਆ ਗਿਆ।ਗਾਰਡ ਦੀ ਸੂਚਨਾ ’ਤੇ ਜੀ. ਆਰ. ਪੀ. ਅਤੇ ਪੰਜਾਬ ਪੁਲਿਸ ਦੀ ਸਾਂਝੀ ਟੀਮ ਨੇ ਗੱਡੀ ਦੇ ਪ੍ਰਭਾਵਿਤ ਡੱਬੇ ਨੂੰ ਗੱਡੀ ਨਾਲੋਂ ਕੱਟ ਕੇ ਵੱਖ ਕਰਵਾਉਣ ਉਪਰੰਤ ਇਸ ਦੀ ਜਾਂਚ ਸ਼ੁਰੂ ਕੀਤੀ ਅਤੇ ਐਸ. ਐਸ. ਪੀ. ਮੁਕਤਸਰ ਨੂੰ ਸੂਚਿਤ ਕੀਤਾ ਅਤੇ ਉਨ•ਾਂ ਬੰਬ ਨਕਾਰਾ ਕਰਨ ਵਾਲੀਆਂ ਟੀਮਾਂ ਨੂੰ ਫਿਰੋਜ਼ਪੁਰ, ਬਠਿੰਡਾ ਅਤੇ ਜ¦ਧਰ ਤੋਂ ਬੁਲਾਇਆ।
 
ਜਨਰਲ ਮੁਸ਼ੱਰਫ ‘ਤੇ ਸ਼ਿਕੰਜਾ ਕਸਿਆ ਪਾਕਿਸਤਾਨ ਸਰਕਾਰ ਨੇ!
Thursday, 12 June 2008

musharaff.jpgਇਸਲਾਮਾਬਾਦ- ਅੱਠ ਸਾਲਾਂ ਤੋਂ ਵੀ ਜ਼ਿਆਦਾ ਸਮੇਂ ਤੱਕ ਪਾਕਿਸਤਾਨ  ਵਿਚ ਪੂਰੀ ਬੇਸ਼ਰਮੀ ਨਾਲ ਰਾਜ ਕਰਨ ਵਾਲੇ ਪਰਵੇਜ਼ ਮੁਸ਼ੱਰਫ ਦੀਆਂ ਮੁਸਕਿਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਪਾਕਿਸਤਾਨ ਦੇ ਇਕ ਪ੍ਰਮੁੱਖ ਅਖਬਾਰ ਮੁਤਾਬਕ ਗਿਲਾਨੀ ਸਰਕਾਰ ਨੇ ਉਹਨਾਂ ਦੀ ਕਵਰੇਜ ‘ਤੇ ਰੋਕ ਲਗਾ ਦਿੱਤੀ ਹੈ। ਦਾ ਨਿਊਜ਼ ਨੇ ਨਵੀਂ ਸਰਕਾਰ ਦੀ ਅਗਵਾਈ ਕਰ ਰਹੀ ਪਾਕਿਸਤਾਨ ਪੀਪਲਜ਼ ਪਾਰਟੀ ਦੇ ਸੂਤਰਾਂ ਦੇ ਹਵਾਲੇ ਨਾਲ ਦਾਅਵਾ ਕੀਤਾ ਹੈ ਕਿ ਪੀ. ਟੀ. ਵੀ. ਅਤੇ ਸਰਕਾਰੀ ਰੇਡੀਓ ਨੂੰ ਮੁਸ਼ੱਰਫ ਨੂੰ ਜ਼ਿਆਦਾ ਕਵਰੇਜ ਨਾ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ। ਅਖਬਾਰ ਨੇ ਆਪਣੀ ਰਿਪੋਰਟ ਵਿਚ ਦਾਅਵਾ ਕੀਤਾ ਹੈ ਕਿ ਪਿਛਲੇ ਦਿਨੀਂ ਮੁਸ਼ੱਰਫ ਦੁਅਰਾ ਕੀਤੀ ਗਈ ਇਕ ਪ੍ਰੈਸ ਕਾਨਫਰੰਸ ਨੂੰ ਪੀ. ਟੀ. ਵੀ. ਵਿਚ ਪੂਰੀ ਕਵਰੇਜ ਨਹੀਂ ਦਿੱਤੀ ਗਈ। ਉਹਨਾ ਦੇ ਪ੍ਰਮੁੱਖ ਨਿਊਜ਼ ਬੁਲਿਟਨ ਦੇ ਅੰਤ ਵਿਚ ਕੁਝ ਸਕਿੰਟ ਹੀ ਕਵਰ ਕੀਤੇ ਗਏ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਕੁਝ ਦਿਨਾਂ ਵਿਚ ਮੁਸ਼ੱਰਫ ਦੇ ਖਿਲਾਫ ਸੰਸਦ ਵਿਚ ਮਹਾਂਦੋਸ਼ ਚਲਾਇਆ ਜਾ ਸਕਦਾ ਹੈ। ਵਰਣਨਯੋਗ ਹੈ ਕਿ ਹਾਲ ਹੀ ਵਿਚ ਪੀ. ਪੀ. ਪੀ. ਦੇ ਸਹਿ ਮੁਖੀ ਆਸਿਫ ਅਲੀ ਜ਼ਰਦਾਰੀ ਇਹ ਕਹਿ ਚੁੱਕੇ ਹਨ ਕਿ 10 ਜੂਨ ਤੱਕ ਜੇਕਰ ਮੁਸ਼ੱਰਫ ਅਹੁਦਾ ਨਹੀਂ ਛੱਡਦੇ ਤਾਂ ਉਹਨਾਂ ਦੇ ਖਿਲਾਫ ਸੰਸਦ ਕਾਰਵਾਈ ਕਰੇਗੀ।

 

Read more...
 
Prime Minister Yousaf Raza Gilani also condemned the attack
Wednesday, 11 June 2008
"We will take a stand for sovereignty, integrity and self-respect and we will not allow our soil (to be attacked)," he told parliament.Earlier, a Pakistani security official said the soldiers were killed after militants had launched an attack into Afghanistan.

"The militants launched a cross-border attack into Afghanistan ... our soldiers were killed in a counter-offensive by forces in Afghanistan," said the official, who declined to be identified.

Syed Hasnet
Read more...
 
ਪਾਕਿਸਤਾਨ ਦੇ ਸਾਬਕਾ ਫੌਜ ਮੁਖੀਆਂ ਨੇ ਕੀਤੀ ਕਾਰਗਿਲ ਜਾਂਚ ਦੀ ਮੰਗ
Monday, 09 June 2008
musharaff_and_qwani.jpgਇਸਲਾਮਾਬਾਦ- ਕਾਰਗਿਲ ਯੁੱਧ ਦੇ ਸਮੇਂ ਭਰੋਸੇ ਵਿਚ ਨਾ ਲਏ ਜਾਣ ਦਾ ਦਾਅਵਾ ਕਰਦੇ ਹੋਏ 1999 ਵਿਚ ਪਾਕਿਸਤਾਨੀ ਹਵਾਈ ਫੌਜ ਅਤੇ ਸਮੁੰਦਰੀ ਫੌਜ ਦੇ ਮੁਖੀ ਰਹੇ ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਦੇ ਲਈ ਕਮਿਸ਼ਨ ਗਠਿਤ ਕਰਨ ਦੀ ਮੰਗ ਕੀਤੀ ਹੈ। ਰਿਟਾਇਰ ਏਅਰ ਚੀਫ ਮਾਰਸ਼ਲ ਪਰਵੇਜ਼ ਮਹਿਦੀ ਕੁਰੈਸ਼ੀ ਅਤੇ ਰਿਟਾਇਰ ਐਡਮਿਰਲ ਫਸਿਹ ਬੁਖਾਰੀ ਨੇ ਕਿਹਾ ਕਿ ਜਿਸ ਸਮੇਂ ਕਾਰਗਿਲ ਯੋਜਨਾ ਬਣਾਈ ਗਈ ਸੀ, ਉਸ ਦੌਰਾਨ ਉਹਨਾਂ ਦੀਆਂ ਫੋਰਸਾਂ ਨੂੰ ਭਰੋਸੇ ਵਿਚ ਨਹੀਂ ਲਿਆ ਗਿਆ ਸੀ। ਕੁਰੈਸ਼ੀ ਨੇ ਕਿਹਾ ਕਿ ਪੂਰੀ ਦੁਨੀਆਂ ਜਾਣਦੀ ਹੈ ਕਿ ਕਾਰਗਿਲ ਮੁਹਿੰਮ ਦੀ ਚਰਚਾ ਦੇ ਦੌਰਾਨ ਪਾਕਿਸਤਾਨੀ ਹਵਾਈ ਫੌਜ ਇਸ ਵਿਚ ਸ਼ਾਮਲ ਨਹੀਂ ਸੀ। ਉਹਨਾਂ ਨੇ ਦਾ ਨਿਊਜ਼ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੂਰਾ ਦੇਸ਼ ਜਾਣਦਾ ਹੈ ਕਿ ਕਾਰਵਾਈ ਤੋਂ ਬਾਅਦ ਕਾਰਗਿਲ ਵਿਚ ਕੀ ਹੋਇਆ। ਕੁਰੈਸ਼ੀ ਨੇ ਕਿਹਾ ਕਿ ਸਰਕਾਰ ਨੂੰ ਕਾਰਗਿਲ ਮਾਮਲੇ ਦੀ ਜਾਂਚ ਦੇ ਆਦੇਸ਼ ਦੇਣੇ ਚਾਹੀਦੇ ਹਨ। ਉਹਨਾਂ ਨੇ ਕਿਹਾ ਕਿ ਮੁਹਿੰਮ ਦੇ ਦੌਰਾਨ ਜੋ ਘਟਨਾਵਾਂ ਹੋਈਆਂ, ਉਹ ਹਵਾਈ ਫੌਜ ਦੇ ਦਸਤਾਵੇਜਾਂ ਵਿਚ ਸੰਭਾਲੀਆਂ ਪਈਆਂ ਹਨ। ਕੁਰੈਸ਼ੀ ਨੇ ਕਾਰਗਿਲ ਨੂੰ ਗੰਭੀਰ ਮਾਮਲਾ ਦੱਸਿਆ। ਸਾਬਕਾ ਸਮੁੰਦਰੀ ਫੌਜ ਮੁਖੀ ਨੇ ਕਿਹਾ ਕਿ ਉਹ ਵੀ ਸਰਕਾਰ ਦੁਆਰਾ ਗਠਿਤ ਜਾਂਚ ਕਮਿਸ਼ਨ ਦੇ ਸਾਹਮਣੇ ਸ਼ਾਮਲ ਹੋਣ ਦੇ ਲਈ ਤਿਆਰ ਹਨ। ਅਜਿਹਾ ਕਰਕੇ ਕਮਿਸ਼ਨ ਪੂਰੇ ਮਾਮਲੇ ਦੀ ਸਚਾਈ ਸਾਹਮਣੇ ਲਿਆ ਸਕਦਾ ਹੈ।
 
ਸੋਨੀਆ ਗਾਂਧੀ ਅਤੇ ਗ੍ਰਹਿ ਮੰਤਰਾਲੇ ਦੀ ਸਹਿਮਤੀ ਨਾਲ ਆਉਂਦੇ ਹਨ ਅਰੂਸਾ ਦੇ ਮਹਿਮਾਨ
Wednesday, 04 June 2008

arusa.jpg ਪਟਿਆਲਾ- ਇਕ ਪਾਸੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਨਾਉਣ ਦੀ ਗੱਲ ਚੱਲ ਰਹੀ ਹੈ। ਦੂਜੇ ਪਾਸੇ ਉਸ ਤੋਂ ਕੇਂਦਰੀ ਗ੍ਰਹਿ ਮੰਤਰਾਲੇ ਨੇ ਜਵਾਬ ਮੰਗਿਆ ਹੈ ਕਿ ਪਾਕਿਸਤਾਨੀ ਵਫ਼ਦ ਤੁਹਾਡੇ ਕੋਲ ਕਿਨ੍ਹਾਂ ਰਵਾਇਤਾਂ ਅਨੁਸਾਰ ਆਉਂਦੇ ਹਨ? ਇਕ ਅੰਗਰੇਜ਼ੀ ਮੈਗਜ਼ੀਨ ਅਨੁਸਾਰ ਇਹ ਬੁਲਾਵਾ ਕੈਪਟਨ ਅਮਰਿੰਦਰ ਸਿੰਘ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੇ ਵਿਦੇਸ਼ ਮੰਤਰਾਲੇ ਦੀ ਸਹਿਮਤੀ ਨਾਲ ਭੇਜਿਆ ਹੈ, ਜਿਸ ਵਿਚ ਇਹ ਦਸਿਆ ਗਿਆ ਹੈ ਕਿ ਪਿਛਲੇ ਸਮੇਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਕੋਲ ਪਾਕਿਸਤਾਨ ਤੋਂ ਕਾਫ਼ੀ ਵਫ਼ਦ ਆਏ ਹਨ, ਜਿਨ੍ਹਾਂ ਵਿਚ ਪਾਕਿਸਤਾਨ ਪੀਪਲਜ਼ ਪਾਰਟੀ ਦੇ ਚੇਅਰਮੈਨ ਅਮੀਨ, ਸ਼ਾਹੀਨ, ਫ਼ਾਹੀਨ ਵੀ ਆਏ ਸਨ। ਇਸ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਕੋਲ ਹੋਰ ਵੀ ਕਈ ਡੈਲੀਗੇਟਸ ਆਏ ਹਨ। ਹਾਲਾਂਕਿ ਇਸ ਬਾਰੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੱਲ ਕਰਦਿਆਂ ਕਿਹਾ ਹੈ ਕਿ ਇਹ ਮਹਿਜ਼ ਅਫ਼ਵਾਹ ਹੈ ਜੋ ਪ੍ਰਕਾਸ਼ ਸਿੰਘ ਬਾਦਲ ਦਾ ਖ਼ੇਮਾ ਅਤੇ ਉਸ ਦੇ ਨਾਲ ਮਿਲੇ ਹੋਏ ਕੁੱਝ ਕਾਂਗਰਸੀ, ਜੋ ਮੇਰੇ ਵਿਰੋਧੀ ਹਨ, ਫੈਲਾਅ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸੱਚ ਹੈ ਕਿ ਮੇਰੇ ਕੋਲ ਪਾਕਿਸਤਾਨੀ ਵਫ਼ਦ ਪਿਛਲੇ ਸਮੇਂ ਦੌਰਾਨ ਛੇ ਸੱਤ ਵਾਰ ਆ ਚੁਕੇ ਹਨ, ਜਿਨ੍ਹਾਂ ਵਿਚ ਪਾਕਸਿਤਾਨ ਪੀਪਲਜ਼ ਪਾਰਟੀ ਦੇ ਚੇਅਰਮੈਨ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਜਦੋਂ ਮੈਂ ਮੁੱਖ ਮੰਤਰੀ ਸੀ, ਉਸ ਸਮੇਂ ਵੀ ਮੇਰੇ ਪਾਕਿਸਤਾਨੀ ਪੰਜਾਬ ਦੇ ਮੁੱਖ ਮੰਤਰੀ ਚੌਧਰੀ ਪ੍ਰਵੇਜ਼ ਇਲਾਹੀ ਨਾਲ ਚੰਗੇ ਸਬੰਧ ਸਨ ਅਤੇ ਇਹ ਸਬੰਧ ਮੇਰੇ ਬਰਕਰਾਰ ਹਨ। ਉਸ ਸਮੇਂ ਅੰਤਰਰਾਸ਼ਟਰੀ ਪੱਧਰ ‘ਤੇ ਪਾਕਿਸਤਾਨ ਅਤੇ ਭਾਰਤ ਵਿਚਲੇ ਸਬੰਧਾਂ ਵਿਚ ਸੁਖਾਵਾਂਪਣ ਆਉਣ ਕਾਰਨ ਮੇਰੀ ਸ਼ਲਾਘਾ ਵੀ ਕੀਤੀ ਗਈ ਸੀ, ਪਰ ਹੁਣ ਜਦੋਂ ਮੈਂ ਮੁੱਖ ਮੰਤਰੀ ਨਹੀਂ ਹਾਂ ਤਾਂ ਮੇਰੇ ਵਿਰੁਧ ਮੇਰੇ ਵਿਰੋਧੀ ਅਜਿਹੀਆਂ ਅਫ਼ਵਾਹਾਂ ਫੈਲਾਅ ਕੇ ਮੈਨੂੰ ਬਦਨਾਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਇਥੇ 12 ਮਈ ਨੂੰ ਪਾਕਿਸਤਾਨ ਡੈਲੀਗੇਟਸ਼ ਆਏ ਸਨ ਤਾਂ ਮੈਂ ਕੁਲ ਹਿੰਦ ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆਂ ਗਾਂਧੀ ਨੂੰ ਲਿਖਿਆ ਸੀ ਕਿ ਮੇਰੇ ਕੋਲ ਮੇਰੇ ਨਿਜੀ ਦੋਸਤ ਪਾਕਿਸਤਾਨ ਤੋਂ ਆ ਰਹੇ ਹਨ, ਜੋ ਦੋ ਹਫ਼ਤਿਆਂ ਲਈ ਆਉਣਗੇ। ਉਨ੍ਹਾਂ ਦੇ ਕਹਿਣ ਅਨੁਸਾਰ ਹੀ ਮੈਂ ਉਨ੍ਹਾਂ ਡੈਲੀਗੈਟਸ ਨੂੰ ਹਿਮਾਚਲ ਪ੍ਰਦੇਸ਼ ਵਿਚ ਲੈ ਗਿਆ ਸੀ। ਮੈਂ ਸ੍ਰੀਮਤੀ ਸੋਨੀਆ ਗਾਂਧੀ ਨੂੰ ਇਹ ਵੀ ਬੇਨਤੀ ਕੀਤੀ ਸੀ ਕਿ ਜੋ ਪਾਕਿਸਤਾਨ ਤੋਂ ਪਾਕਿਸਤਾਨ ਪੀਪਲਜ਼ ਪਾਰਟੀ ਦੇ ਡੈਲੀਗੇਟਜ਼ ਆਏ ਹਨ ਉਨ੍ਹਾਂ ਨਾਲ ਤੁਸੀਂ ਮਿਲ ਲਉ ਤਾਂ ਸ੍ਰੀਮਤੀ ਸੋਨੀਆ ਗਾਂਧੀ ਨੇ 21 ਮਈ ਨੂੰ ਪਾਕਿਸਤਾਨੀ ਡੈਲੀਗੇਟਜ਼ ਨਾਲ ਮਿਲਣੀ ਵੀ ਕੀਤੀ ਸੀ। ਉਨ੍ਹਾਂ ਕਿਹਾ ਕਿ ਮੇਰੇ ਪਾਕਿਸਤਾਨ ਵਿਚ ਬਹੁਤ ਸਾਰੇ ਮਿੱਤਰ ਹਨ, ਪਰ ਉਨ੍ਹਾਂ ਨਾਲ ਮੇਰਾ ਅਜਿਹਾ ਕੋਈ ਵਿਅਕਤੀ ਨਹੀਂ ਮਿਲਿਆ ਹੋਇਆ ਜੋ ਸਾਡੇ ਦੇਸ਼ ਵਿਰੁਧ ਕੋਈ ਕਾਰਵਾਈ ਕਰ ਰਿਹਾ ਹੋਵੇ। ਕੈਪਟਨ ਅਮਰਿੰਦਰ ਸਿੰਘ ਨੇ ਇਹ ਵੀ ਕਿਹਾ ਕਿ ਜੋ ਡੈਲੀਗੇਟਜ਼ ਇਥੇ ਆਏ ਹਨ, ਉਨ੍ਹਾਂ ਸਬੰਧੀ ਪਹਿਲਾਂ ਵਿਦੇਸ਼ ਮੰਤਰਾਲੇ ਨਾਲ ਗੱਲ ਹੁੰਦੀ ਹੈ, ਉਸ ਤੋਂ ਬਾਅਦ ਵੀ ਗ੍ਰਹਿ ਮੰਤਰਾਲੇ ਨਾਲ ਗੱਲ ਹੁੰਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅਜਿਹਾ ਕੋਈ ਪੱਤਰ ਨਹੀਂ ਮਿਲਿਆ ਜਿਸ ਵਿਚ ਗ੍ਰਹਿ ਮੰਤਰਾਲੇ ਵਲੋਂ ਡੈਲੀਗੇਟਜ਼ ਬਾਰੇ ਪੁਛ-ਪੜਤਾਲ ਦੀ ਗੱਲ ਕਹੀ ਗਈ ਹੋਵੇ।

 

 
<< Start < Prev 1 2 3 4 5 Next > End >>

Results 19 - 27 of 40
 

Business

article thumbnailਲੈਪਟਾਪ ਤੋਂ ਪਤਾ ਲੱਗੇਗੀ ਪਾਰਕਿੰਗ ਦੀ ਥਾਂ

Monday, 28 July 2008

 ਸਟ੍ਰੀਟ ਲਾਈਨ ਵਿਚ ਤਕਨੀਕੀ ਵਿਭਾਗ ਦੇ ਉਪ ਪ੍ਰਘਾਨ ਜਿਮ ਰੀਚ ਨੇ ਦੱਸਿਆ ਕਿ ਪੂਰੇ ਸ਼ਹਿਰ ਦੀਆਂ ਵੱਖ-ਵੱਖ ਪਾਰਕਿੰਗ ਥਾਵਾਂ ‘ਤੇ ਲੱਗਭੱਗ ਛੇ ਹਜ਼ਾਰ ਵਾਇਰਲੈਸ ਸੈਂਸਰ ਲਗਾਉਣ ਦੀ ਯੋਜਨਾ ਹੈ। ਇਸ ਤੋਂ ਪਾਰਕਿੰਗ ਸਥਾਨਾਂ ‘ਤੇ ਉਪਲਬਧ ਥਾਵਾਂ ਅਤੇ ਇੱਥੋਂ ਲੰਘਣ ਵਾਲੀਆਂ ਗੱਡੀਆਂ ਦੀ ਰਫਤਾਰ ਅਤੇ ਗਿਣਤੀ ‘ਤੇ ਨਜ਼ਰ ਰੱਖੀ ਜਾ ਸਕੇਗੀ।  ਕੰਪਨੀ ਦਾ ਮੰਨਣਾ ਹੈ ਕਿ ਸੈਂਸਰ ਤੋਂ ਪ੍ਰਾਪਤ ਜਾਣਕਾਰੀ ਨੂੰ ਵੈਬ ਨਕਸ਼ੇ, ਸਮਾਰਟ ਫੋਨ ਅਤੇ ਟ੍ਰੈਫਿਕ ਸਿਗਨਲ ‘ਤੇ ਦੇ ਕੇ ਟ੍ਰੈਫਿਕ ‘ਤੇ...
+ Full Story

Other Articles

Entertainment

article thumbnailਚਲੋ ਚਲੀ ਦਾ ਮੇਲਾ

Sunday, 03 August 2008

ਸਿਆਣੇ ਆਖਦੇ ਹਨ ਕਿ ਇਹ ਦੁਨੀਆਂ ਇਕ ਮੁਸਾਫਰਖਾਨਾ ਹੈ। ਜਿੱਥੇ ਤੁਸੀਂ ਘੜੀ ਪਲ ਲਈ ਸੀਟ ਦੇ ਮਾਲਕ ਹੋ ਪਰ ਇਹ ਸੀਟ ਤੁਹਾਡੀ ਨਹੀਂ। ਤੁਸੀਂ ਜਾਵੋ, ਕੋਈ ਹੋਰ ਇਸਨੂੰ ਆਪਣੀ ਆਖ ਮੱਲ ਲਵੇਗਾ। ਤਾਰੇ ਹੋਏ ਮੁੱਲ ਦਾ ਰੋਅਬ ਵੀ ਦੇ ਸਕਦਾ ਹੈ। ਪਰ ਕੀ ਇਹ ਦੁਨੀਆ ਸਿਰਫ ਇਨਸਾਨਾਂ ਲਈ ਹੈ? ਨਹੀਂ, ਇਹ ਤਾਂ ਕੁਦਰਤ ਦੇ ਰਚੇ ਹਰ ਜੀਵ ਦੀ ਸਾਂਝੀ ਹੈ। ਨੀਲੀ ਛੱਤ ਸਭ ਦੀ ਸਾਂਝੀ ਹੈ। ਖੁੱਲੀ  ਅਬਾਦ ਬੇ–ਅਬਾਦ ਧਰਤੀ ਸਭ ਦੀ ਸਾਂਝੀ ਹੈ। ਕਦੇ ਸੋਚਿਆ ਹੈ ਕਿ ਜਿਸ ਧਰਤੀ ਨੂੰ ਤੁਸੀਂ ਆਪਣਾ ਕਹਿੰਦੇ ਹੋ ਉਸ...
+ Full Story

Other Articles