Calendar Date

Jul
03
2008
hansron_logo.png
ਪਰਾਦੇਸ਼ਕ
ਖੇਤੀਬਾੜੀ ਵਿਭਾਗ ਵੱਲੋਂ ਕਿਸਾਨ ਸਿਖਲਾਈ ਕੈਂਪ ਲਗਾਇਆ“ਪਾਣੀ ਬਚਾਓ,ਪੰਜਾਬ ਬਚਾਓ” ਪ੍ਰਦਰਸ਼ਨੀ ਵਾਲੀ ਵੈਨ ਰਵਾਨਾ ਕੀਤੀ
Saturday, 19 April 2008

19sukhdeepshahkot1.jpgਸ਼ਾਹਕੋਟ, 19 ਅਪ੍ਰੈਲ (ਸੁਖਦੀਪ ਸਚਦੇਵਾ) ਸ਼ਾਹਕੋਟ ਦਾਣਾ ਮੰਡੀ ਵਿਖੇ ਖੇਤੀਬਾੜੀ ਵਿਭਾਗ ਵੱਲੋਂ ਬਲਾਕ ਪੱਧਰ ਦਾ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ . ਇਸ ਕੈਂਪ ਵਿੱਚ ਮਾਣਯੋਗ ਜਸਬੀਰ ਸਿੰਘ (ਪੀ।ਸੀ।ਐੱਸ।), ਐਸ।ਡੀ।ਐੱਮ। ਸ਼ਾਹਕੋਟ ਨੇ ਮੁੱਖ ਮਹਿਮਾਨ ਵਜੋਂ ਸਿ਼ਰਕਤ ਕੀਤੀ . ਆਪਣੇ ਭਾਸ਼ਨ ਵਿੱਚ ਵੱਖ-ਵੱਖ ਪਿੰਡਾਂ ਤੋਂ ਆਏ ਕਿਸਾਨ ਵੀਰਾਂ ਨੂੰ ਦੱਸਿਆ ਗਿਆ  ਕਿ ਝੋਨੇ ਦੀ ਬਿਜਾਈ ਸਮੇਂ ਤੋਂ ਪਹਿਲਾਂ ਕਰਨ ਨਾਲ ਪੰਜਾਬ ਵਿੱਚ ਪਾਣੀ ਦੀ ਸਤ੍ਹਾ ਹਰ ਸਾਲ ਤਕਰੀਬਨ 2 ਤੋਂ 3 ਫੁੱਟ ਹੇਠਾਂ ਜਾ ਰਹੀ ਹੈ ਅਤੇ ਪੁਰਜ਼ੋਰ ਅਪੀਲ ਕੀਤੀ ਕਿ ਸ਼ਾਹਕੋਟ ਬਲਾਕ ਡਾਰਕ ਜੋਨ ਘੋਸਿ਼ਤ ਹੋਣ ਕਰਕੇ ਝੋਨਾ 15 ਜੂਨ ਤੋਂ ਪਹਿਲਾਂ ਨਾ ਲਾਇਆ ਜਾਵੇ ਅਤੇ ਮਾਨਯੋਗ ਡਿਪਟੀ ਕਮਿਸ਼ਨਰ, ਜਲੰਧਰ ਦੇ ਧਾਰਾ ਅਧੀਨ ਜਾਰੀ ਹੁਕਮਾਂ ਅਨੁਸਾਰ ਕਣਕ ਦੇ ਨਾੜ ਨੂੰ ਅੱਗ ਲਗਾਉਣ ਤੇ ਪਾਬੰਧੀ ਲਗਾਈ ਗਈ ਹੈ ਅਤੇ ਉਲੰਘਣਾ ਕਰਨ ਵਾਲੇ ਤੇ ਕਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ . ਉਨ੍ਹਾਂ ਨੇ ਖੇਤੀਬਾੜੀ ਵਿਭਾਗ, ਸ਼ਾਹਕੋਟ ਨੂੰ ਹਦਾਇਤ ਕੀਤੀ ਕਿ ਉਹ ਪਿੰਡ-ਪਿੰਡ ਜਾ ਕੇ ਕਿਸਾਨਾਂ ਨੂੰ ਜਾਗਰੂਕ ਕਰਨ . ਇਸ ਜਾਣਕਾਰੀ ਨੂੰ ਜਨ-ਜਨ ਤੱਕ ਪਹੁੰਚਾਉਣ ਲਈ  “ਪਾਣੀ ਬਚਾਓ-ਪੰਜਾਬ ਬਚਾਓ” ਪ੍ਰਦਰਸ਼ਨੀ ਵਾਲੀ ਵੈਨ ਨੂੰ ਪਿੰਡਾਂ ਨੂੰ ਰਵਾਨਾ ਕੀਤਾ .


       

Read more...
 
ਸਿੱਖ ਧਰਮ ਤੋਂ ਬਹੁਤ ਪ੍ਰਭਾਵਿਤ ਹਨ ਗੁਜਰਾਤ ਦੇ ਦਲਿਤ
Friday, 18 April 2008

ਅੰਮ੍ਰਿਤਸਰ- ਸਿੱਖ ਧਰਮ ਵਿਚਲੀ ਬਰਾਬਰਤਾ ਅਤੇ ਭਾਈਚਾਰਕ ਸਾਂਝ ਤੋਂ ਪ੍ਰਭਾਵਤ ਗੁਜਰਾਤ ਦੇ ਦਲਿਤ ਭਾਈਚਾਰੇ ਨਾਲ ਸਬੰਧਿਤ ਲੋਕ ਡਾ ਉੁਦਿਤ ਨਰਾਇਣ ਦੀ ਅਗਵਾਈ ਹੇਠ ਕਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਅਤੇ ਹੋਰ ਪੰਥਕ ਜਥੇਬੰਦੀਆਂ ਨਾਲ ਮੀਟਿੰਗ ਕਰਨਗੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਆਲ ਇੰਡੀਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਜਸਵੰਤ ਸਿੰਘ ਮਾਨ ਨੇ ਦੱਸਿਆ ਕਿ ਡਾਕਟਰ ਉਦਿਤ ਨਰਾਇਣ ਸਿੱਖ ਧਰਮ ਵਿਚਲੀ ਵਿਸ਼ਾਲਤਾ ਅਤੇ ਉੂਚ ਨੀਚ ਤੋਂ ਰਹਿਤ ਰਹਿਣੀ ਬਹਿਣੀ ਤੋਂ ਬੇਹੱਦ ਪ੍ਰਭਾਵਤ ਹੋਏ ਹਨ।ਉਨ੍ਹਾਂ ਦੀ ਦਿਲੀ ਮਨਸ਼ਾ ਹੈ ਕਿ ਉਹ ਦੁਨੀਆ ਦੇ ਅਤਿ ਆਧੁਨਿਕ ਦਾ ਇੱਕ ਹਿੱਸਾ ਬਣ ਕੇ ਮਨੁੱਖਤਾ ਦੀ ਸੇਵਾ ਕਰਨ। ਸ੍ਰ ਮਾਨ ਨੇ ਦੱਸਿਆ ਕਿ 1937ਵਿੱਚ ਵੀ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ ਭੀਮ  ਰਾਉ ਅੰਬੇਦਕਰ ਨੇ ਆਪਣੇ ਨਾਲ ਸੱਤ ਕਰੋੜ ਦਲਿਤ ਭਾਈਚਾਰੇ ਦੇ ਲੋਕਾਂ ਨੂੰ ਲੈ ਕੇ ਸਿੱਖ ਧਰਮ ਅਪਣਾਉਣ ਦੀ ਇੱਛਾ ਜ਼ਾਹਿਰ ਕੀਤੀ ਸੀ। ਪਰ ਕੁਝ ਹਾਲਾਤਾਂ ਕਰਕੇ ਇਹ ਸੰਭਵ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਜੇਕਰ 1947 ਤੋਂ ਪਹਿਲਾਂ ਦੇ ਸਿੱਖ ਆਗੂ ਦੂਰ ਅੰਦੇਸ਼ੀ ਤੋਂ ਕੰਮ ਲੈਂਦੇ ਤਾਂ ਅੱਜ ਭਾਰਤ ਦਾ ਨਕਸ਼ਾ ਕੁਝ ਹੋਰ ਹੋਣਾ ਸੀ। ਸ੍ਰ ਮਾਨ ਨੇ ਕਿਹਾ ਕਿ ਸੰਭਵ ਹੈ ਕਿ ਪੰਥ ਛੇਤੀ ਹੀ ਗੁਜਰਾਤ ਵਿੱਚ ਆਪਣੇ ਭਾਈਚਾਰੇ ਦੀ ਵੱਡੀ ਗਿਣਤੀ ਦੇਖੇਗਾ।

 

 
ਸ.ਕੰਗ ਨੂੰ ਪ੍ਰਧਾਨ ਅਤੇ ਮਜੀਠੀਆ ਨੂੰ ਸਰਪ੍ਰਸਤ ਬਣਾਉਣ ਨਾਲ ਯੂਥ ਵਿੰਗ ਹੋਰ ਮਜਬੂਤ ਹੋਵੇਗਾ- ਭਜਨ ਸਿੰਘ ਧੀਰਪੁਰ
Thursday, 17 April 2008

foto_bhajan_singh_030.jpgਬੀਬੀ ਜਗੀਰ ਕੌਰ, ਜਥੇ.ਵਡਾਲਾ ਤੇ ਅਵਿਨਾਸ਼ ਨੂੰ ਪਾਰਟੀ ਚ ਯੋਗ ਸਨਮਾਨ ਮਿਲਣ ਤੇ ਖੁਸ਼ੀ
ਕਰਤਾਰਪੁਰ-ਪ ਪ-ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦੀ ਹੋਈ ਚੋਣ ਤੇ ਆਪਣਾ ਪ੍ਰਤੀਕਰਮ ਪ੍ਰਗਟ ਕਰਦਿਆ ਸ਼੍ਰੋਮਣੀ ਯੂਥ ਅਕਾਲੀ ਦਲ ਦੇ ਜਿਲ੍ਹਾ ਜਲੰਧਰ ਦੇ ਜਰਨਲ ਸਕੱਤਰ ਸ. ਭਜਨ ਸਿੰਘ ਧੀਰਪੁਰ ਨੇ ਸ਼੍ਰੋਮਣੀ ਅਕਾਲੀ ਦਲ ਦੇ  ਯੂਥ ਵਿੰਗ ਦੀ ਕਮਾਂਡ ਜਿਸ ਤਰ੍ਹਾਂ ਸ. ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਯੋਗ ਅਤੇ ਮਿਹਨਤੀ  ਵਰਕਰ ਸ. ਕਿਰਨਵੀਰ ਸਿੰਘ ਕੰਗ ਨੂੰ ਪ੍ਰਧਾਨ ਅਤੇ ਸ. ਬਿਕਰਮਜੀਤ ਸਿੰਘ ਮਜੀਠੀਆਂ ਨੂੰ ਸਰਪ੍ਰਸਤ ਬਣਾ ਕਿ ਆਪਣੀ ਯੋਗਤਾ ਨਾਲ ਸਹੀ ਅਤੇ ਯੋਗ ਵਿਆਕਤੀਆ ਦੀ ਚੋਣ ਕਰ ਕਿ ਯੂਥ ਵਿੰਗ ਨੂੰ ਹੋਰ ਮਜਬੂਤ ਕੀਤਾ ਹੈ ਇਸ ਲਈ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੇ ਦਿਲੋ ਧੰਨਵਾਦੀ ਹਨ ਜਿਹਨਾਂ ਯੂਥ ਵਿੰਗ ਦੀ ਡੋਰ ਯੋਗ ਨੇਤਾਵਾਂ ਨੂੰ ਸੋਪੀ ਹੈ ।ਸ. ਭਜਨ ਸਿੰਘ ਧੀਰਪੁਰ ਨੇ ਯੂਥ ਵਿੰਗ ਦੇ ਪ੍ਰਧਾਨ ਸ. ਕਿਰਨਵੀਰ ਸਿੰਘ ਕੰਗ ਅਤੇ ਸ. ਬਿਕਰਮਜੀਤ ਸਿੰਘ ਮਜੀਠੀਆਂ ਨੂੰ ਸਰਪ੍ਰਸਤ ਬਣਨ ਤੇ ਵਧਾਈਆ ਦਿੱਤੀਆ ।
ਇੱਕ ਵੱਖਰੇ ਬਿਆਨ ਚ ਸ. ਭਜਨ ਸਿੰਘ ਧੀਰਪੁਰ ਨੇ ਬੀਬੀ ਜਗੀਰ ਕੌਰ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਮੀਤ ਪ੍ਰਧਾਨ ਬਣਾਏ ਜਾਣ ਅਤੇ ਸ਼੍ਰੀ ਅਵਿਨਾਸ਼ ਚੰਦਰ  ਐਮ.ਐਲ.ਏ ਹਲਕਾ ਕਰਤਾਰਪੁਰ ਅਤੇ ਪਾਰਲੀਮਾਨੀ ਸਕੱਤਰ ਨੂੰ ਜਥੈਬੰਦਕ ਸਕੱਤਰ ਬਣਾਏ ਜਾਣ ਅਤੇ ਦੁਆਬੇ ਦੇ ਅਕਾਲੀ ਜਰਨੈਲ ਜਥੇਦਾਰ ਕੁਲਦੀਪ ਸਿੰਘ ਵਡਾਲਾ ਨੂੰ ਪੀ.ਏ.ਸੀ ਦੇ ਮੈਬਰ ਲਏ ਜਾਣ ਤੇ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕਰਦਿਆ ਕਿਹਾਂ ਜਿਸ ਤਰ੍ਹਾਂ ਦੁਆਬੇ ਦੇ ਇਹਨਾਂ ਯੋਗ ਲੀਡਰਾਂ ਨੂੰ ਪਾਰਟੀ ਵਿੱਚ ਯੋਗ ਅਸਥਾਨ ਤੇ ਬਠਾਇਆ ਗਿਆ ਹੈ ਇਸ ਨਾਲ ਪਾਰਟੀ ਨੂੰ ਹੋਰ ਮਜਬੂਤੀ ਮਿਲੇਗੀ । ਪਿਛਲੀਆ ਚੋਣਾਂ ਵਾਗ ਆਉਦੀਆ ਪੰਚਾਇਤੀ ਚੋਣਾ ਚ ਵੀ ਪਾਰਟੀ ਦੁਆਬੇ ਚ ਵੱਡੀ ਜਿੱਤ ਪ੍ਰਾਪਤ ਕਰੇਗੀ ।ਬੀਬੀ ਜਗੀਰ ਕੌਰ, ਜਥੇਦਾਰ ਕੁਲਦੀਪ ਸਿੰਘ ਵਡਾਲਾ, ਸ਼੍ਰੀ ਅਵਿਨਾਸ਼ ਚੰਦਰ ਅਤੇ ਸ. ਬਲਵਿੰਦਰ ਸਿੰਘ ਭੂੰਦੜ ਨੂੰ ਪਾਰਟੀ ਵਿੱਚ ਮਿਲੇ ਮਾਣ ਸਨਮਾਨ ਲਈ ਵਧਾਈਆ ਦੇਣ ਵਾਲਿਆ ਚ ਸ਼ਾਮਲ ਹਨ ਸ. ਭਜਨ ਸਿੰਘ ਧੀਰਪੁਰ ਜਰਨਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਜਿਲ੍ਹਾ ਜਲੰਧਰ, ਗੁਰਦੀਪ ਸਿੰਘ ਬਾਹੀਆ ਪ੍ਰਧਾਨ ਯੂਥ ਵਿੰਗ ਸਰਕਲ ਕਰਤਾਰਪੁਰ,ਗੁਰਜਿੰਦਰ ਸਿੰਘ ਭਤੀਜਾ, ਸਤਨਾਮ ਸਿੰਘ ਸੱਤੀ ਸਰਪ੍ਰਸਤ ਸਰਕਲ ਕਰਤਾਰਪੁਰ,ਗੁਰਦੇਬ ਸਿੰਘ ਰੱਜਬ,ਮਨੀਸ਼ ਓਹਰੀ ਕਰਤਾਰਪੁਰ, ਧੀਰਜ ਸਕਸੈਨਾ, ਜਗਤਾਰ ਸਿੰਘ ਕਾਹਲੋ, ਕਮਲਜੀਤ ਸਿੰਘ ਸਿੱਧੂ, ਜਗਰੂਪ ਸਿੰਘ ਟਾਹਲੀ ਸਾਹਿਬ, ਕਮਲਜੀਤ ਸਿੰਘ ਡੱਲੀ ਜਥੇਬੰਦਕ ਸਕੱਤਰ, ਹੇਮ ਸਿੰਘ ਹੇਮੀ, ਗੁਰਦਿਆਲ ਸਿੰਘ ਸੇਖੋਂ, ਪਰਮਜੀਤ ਸਿੰਘ ਪੱਡਾ ਦਿਆਲਪੁਰ ਅਤੇ ਜਗਦੀਸ਼ ਚੰਦਰ ਸ਼ਰਮਾ ਨੇ ਵਧਾਈਆ  ਭੇਜੀਆਂ । 

 
<< Start < Prev 1 2 3 4 Next > End >>

Results 28 - 30 of 30
 

Business

article thumbnaiਭਾਰਤ ਵਿਚ ਤੇਜ਼ੀ ਨਾਲ ਵੱਧ ਰਿਹਾ ਹੈ ਖੁਸ਼ਹਾਲ ਵਰਗ

Wednesday, 02 July 2008

ਨਵੀਂ ਦਿੱਲੀ- ਹਾਲਾਂਕਿ ਹੀ ਮਹਿੰਗਾਈ ਦੀ ਦਰ 11 ਫੀਸਦੀ ਦੇ ਪਾਰ ਹੋਵੇ, ਹੋਮ ਲੋਨ ਸਮੇਤ ਹਰ ਕਿਸਮ ਦੇ ਕਰਜ਼ੇ ਦੀਆਂ ਵਧਦੀਆਂ ਦਰਾਂ ਕਾਰਨ ਤੁਹਾਡਾ ਘਰੇਲੂ ਬਜਟ ਗੜਬੜਾ ਗਿਆ ਹੋਵੇ, ਮੰਦੀ ਦੀ ਮਾਰ ਕਾਰਨ ਨੌਕਰੀਆਂ ਮਿਲਣੀਆਂ ਮੁਸ਼ਕਿਲ ਹੋ ਰਹੀਆਂ ਹੋਣ, ਇਸ ਸਭ ਦੇ ਬਾਵਜੂਦ ਭਾਰਤੀਆਂ ਕੋਲ ਮੁਸਕਰਾਉਣ ਦਾ ਕਾਰਨ ਹੈ। ਭਾਰਤ ਵਿਚ ਖੁਸ਼ਹਾਲੀ ਦੀ ਦਰ ਸਭ ਤੋਂ ਤੇਜ਼ ਹੈ। 25 ਸਾਲ ਪਹਿਲਾਂ ਦੇ ਮੁਕਾਬਲੇ ਅੱਜ ਭਾਰਤੀ ਜ਼ਿਆਦਾ ਖੁਸ਼ ਹਨ। ਯਾਨਿ ਦੁਸ਼ਵਾਰੀਆਂ ਦੇ ਬਾਵਜੂਦ ਵੀ ਭਾਰਤੀ ਖੁਸ਼! ਅਮਰੀਕਾ ਦੀ...
+ Full Story

Other Articles

Entertainment

article thumbnailਬ੍ਰਿਟਨੀ ਨੂੰ ਚਾਹੀਦਾ ਹੈ ਸ਼ਾਂਤ ਘਰ ਅਤੇ ਹਰਿਆ-ਭਰਿਆ ਪੜੌਸ

Wednesday, 02 July 2008

ਲਾਸ ਏਂਜਲਸ- ਅਦਾਲਤ ਦੇ ਰਿਕਾਰਡਾਂ ਤੋਂ ਪਤਾ ਲੱਗਦਾ ਹੈ ਕਿ ਬ੍ਰਿਟਨੀ ਸਪੀਅਰਸ ਨੂੰ ਹਰੇ-ਭਰੇ ਸ਼ਾਂਤ ਅਤੇ ਵੱਡੇ ਵਿਹੜੇ ਵਾਲੇ ਘਰ ਦੀ ਤਲਾਸ਼ ਹੈ। ਜਾਰੀ ਦਸਤਾਵੇਜ਼ਾਂ ਤੋਂ ਪਤਾ ਲੱਗਿਆ ਕਿ ਬ੍ਰਿਟਨੀ ਨੁੰ ਵੱਡੇ ਵਿਹੜੇ ਵਾਲੇ ਘਰ ਦੀ ਲੋੜ ਹੈ, ਜਿਸ ਦੇ ਆਸ-ਪਾਸ ਬਗੀਚੇ ਹੋਣ। ਆਪਣੇ ਬੱਚਿਆਂ ਸੀਨ ਪ੍ਰੈਸਟੋਨ ਅਤੇ ਜਾਸਦੇਨ ਜੇਮਸ ਦੇ ਲਈ ਉਸਨੂੰ ਨਵੇਂ ਖੇਤਰ ਦੀ ਤਲਾਸ਼ ਹੈ। ਬ੍ਰਿਟਨੀ ਅਜਿਹਾ ਘਰ ਚਾਹੁੰਦੀ ਹੈ ਜਿੱਥੇ ਉਸਦੇ ਬੇਵਰਲੀ ਹਿਲਜ਼ ਸਥਿਤ ਉਸਦੇ ਵਰਤਮਾਨ ਘਰ ਤੋਂ ਘੱਟ ਆਵਾਜਾਈ ਹੋਵੇ।...
+ Full Story

Other Articles