Calendar Date

Jul
20
2008
hansron_logo.png
ਪਰਾਦੇਸ਼ਕ
ਸਿੱਖ ਧਰਮ ਤੋਂ ਬਹੁਤ ਪ੍ਰਭਾਵਿਤ ਹਨ ਗੁਜਰਾਤ ਦੇ ਦਲਿਤ
Friday, 18 April 2008

ਅੰਮ੍ਰਿਤਸਰ- ਸਿੱਖ ਧਰਮ ਵਿਚਲੀ ਬਰਾਬਰਤਾ ਅਤੇ ਭਾਈਚਾਰਕ ਸਾਂਝ ਤੋਂ ਪ੍ਰਭਾਵਤ ਗੁਜਰਾਤ ਦੇ ਦਲਿਤ ਭਾਈਚਾਰੇ ਨਾਲ ਸਬੰਧਿਤ ਲੋਕ ਡਾ ਉੁਦਿਤ ਨਰਾਇਣ ਦੀ ਅਗਵਾਈ ਹੇਠ ਕਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਅਤੇ ਹੋਰ ਪੰਥਕ ਜਥੇਬੰਦੀਆਂ ਨਾਲ ਮੀਟਿੰਗ ਕਰਨਗੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਆਲ ਇੰਡੀਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਜਸਵੰਤ ਸਿੰਘ ਮਾਨ ਨੇ ਦੱਸਿਆ ਕਿ ਡਾਕਟਰ ਉਦਿਤ ਨਰਾਇਣ ਸਿੱਖ ਧਰਮ ਵਿਚਲੀ ਵਿਸ਼ਾਲਤਾ ਅਤੇ ਉੂਚ ਨੀਚ ਤੋਂ ਰਹਿਤ ਰਹਿਣੀ ਬਹਿਣੀ ਤੋਂ ਬੇਹੱਦ ਪ੍ਰਭਾਵਤ ਹੋਏ ਹਨ।ਉਨ੍ਹਾਂ ਦੀ ਦਿਲੀ ਮਨਸ਼ਾ ਹੈ ਕਿ ਉਹ ਦੁਨੀਆ ਦੇ ਅਤਿ ਆਧੁਨਿਕ ਦਾ ਇੱਕ ਹਿੱਸਾ ਬਣ ਕੇ ਮਨੁੱਖਤਾ ਦੀ ਸੇਵਾ ਕਰਨ। ਸ੍ਰ ਮਾਨ ਨੇ ਦੱਸਿਆ ਕਿ 1937ਵਿੱਚ ਵੀ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ ਭੀਮ  ਰਾਉ ਅੰਬੇਦਕਰ ਨੇ ਆਪਣੇ ਨਾਲ ਸੱਤ ਕਰੋੜ ਦਲਿਤ ਭਾਈਚਾਰੇ ਦੇ ਲੋਕਾਂ ਨੂੰ ਲੈ ਕੇ ਸਿੱਖ ਧਰਮ ਅਪਣਾਉਣ ਦੀ ਇੱਛਾ ਜ਼ਾਹਿਰ ਕੀਤੀ ਸੀ। ਪਰ ਕੁਝ ਹਾਲਾਤਾਂ ਕਰਕੇ ਇਹ ਸੰਭਵ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਜੇਕਰ 1947 ਤੋਂ ਪਹਿਲਾਂ ਦੇ ਸਿੱਖ ਆਗੂ ਦੂਰ ਅੰਦੇਸ਼ੀ ਤੋਂ ਕੰਮ ਲੈਂਦੇ ਤਾਂ ਅੱਜ ਭਾਰਤ ਦਾ ਨਕਸ਼ਾ ਕੁਝ ਹੋਰ ਹੋਣਾ ਸੀ। ਸ੍ਰ ਮਾਨ ਨੇ ਕਿਹਾ ਕਿ ਸੰਭਵ ਹੈ ਕਿ ਪੰਥ ਛੇਤੀ ਹੀ ਗੁਜਰਾਤ ਵਿੱਚ ਆਪਣੇ ਭਾਈਚਾਰੇ ਦੀ ਵੱਡੀ ਗਿਣਤੀ ਦੇਖੇਗਾ।

 

 
ਸ.ਕੰਗ ਨੂੰ ਪ੍ਰਧਾਨ ਅਤੇ ਮਜੀਠੀਆ ਨੂੰ ਸਰਪ੍ਰਸਤ ਬਣਾਉਣ ਨਾਲ ਯੂਥ ਵਿੰਗ ਹੋਰ ਮਜਬੂਤ ਹੋਵੇਗਾ- ਭਜਨ ਸਿੰਘ ਧੀਰਪੁਰ
Thursday, 17 April 2008

foto_bhajan_singh_030.jpgਬੀਬੀ ਜਗੀਰ ਕੌਰ, ਜਥੇ.ਵਡਾਲਾ ਤੇ ਅਵਿਨਾਸ਼ ਨੂੰ ਪਾਰਟੀ ਚ ਯੋਗ ਸਨਮਾਨ ਮਿਲਣ ਤੇ ਖੁਸ਼ੀ
ਕਰਤਾਰਪੁਰ-ਪ ਪ-ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦੀ ਹੋਈ ਚੋਣ ਤੇ ਆਪਣਾ ਪ੍ਰਤੀਕਰਮ ਪ੍ਰਗਟ ਕਰਦਿਆ ਸ਼੍ਰੋਮਣੀ ਯੂਥ ਅਕਾਲੀ ਦਲ ਦੇ ਜਿਲ੍ਹਾ ਜਲੰਧਰ ਦੇ ਜਰਨਲ ਸਕੱਤਰ ਸ. ਭਜਨ ਸਿੰਘ ਧੀਰਪੁਰ ਨੇ ਸ਼੍ਰੋਮਣੀ ਅਕਾਲੀ ਦਲ ਦੇ  ਯੂਥ ਵਿੰਗ ਦੀ ਕਮਾਂਡ ਜਿਸ ਤਰ੍ਹਾਂ ਸ. ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਯੋਗ ਅਤੇ ਮਿਹਨਤੀ  ਵਰਕਰ ਸ. ਕਿਰਨਵੀਰ ਸਿੰਘ ਕੰਗ ਨੂੰ ਪ੍ਰਧਾਨ ਅਤੇ ਸ. ਬਿਕਰਮਜੀਤ ਸਿੰਘ ਮਜੀਠੀਆਂ ਨੂੰ ਸਰਪ੍ਰਸਤ ਬਣਾ ਕਿ ਆਪਣੀ ਯੋਗਤਾ ਨਾਲ ਸਹੀ ਅਤੇ ਯੋਗ ਵਿਆਕਤੀਆ ਦੀ ਚੋਣ ਕਰ ਕਿ ਯੂਥ ਵਿੰਗ ਨੂੰ ਹੋਰ ਮਜਬੂਤ ਕੀਤਾ ਹੈ ਇਸ ਲਈ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੇ ਦਿਲੋ ਧੰਨਵਾਦੀ ਹਨ ਜਿਹਨਾਂ ਯੂਥ ਵਿੰਗ ਦੀ ਡੋਰ ਯੋਗ ਨੇਤਾਵਾਂ ਨੂੰ ਸੋਪੀ ਹੈ ।ਸ. ਭਜਨ ਸਿੰਘ ਧੀਰਪੁਰ ਨੇ ਯੂਥ ਵਿੰਗ ਦੇ ਪ੍ਰਧਾਨ ਸ. ਕਿਰਨਵੀਰ ਸਿੰਘ ਕੰਗ ਅਤੇ ਸ. ਬਿਕਰਮਜੀਤ ਸਿੰਘ ਮਜੀਠੀਆਂ ਨੂੰ ਸਰਪ੍ਰਸਤ ਬਣਨ ਤੇ ਵਧਾਈਆ ਦਿੱਤੀਆ ।
ਇੱਕ ਵੱਖਰੇ ਬਿਆਨ ਚ ਸ. ਭਜਨ ਸਿੰਘ ਧੀਰਪੁਰ ਨੇ ਬੀਬੀ ਜਗੀਰ ਕੌਰ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਮੀਤ ਪ੍ਰਧਾਨ ਬਣਾਏ ਜਾਣ ਅਤੇ ਸ਼੍ਰੀ ਅਵਿਨਾਸ਼ ਚੰਦਰ  ਐਮ.ਐਲ.ਏ ਹਲਕਾ ਕਰਤਾਰਪੁਰ ਅਤੇ ਪਾਰਲੀਮਾਨੀ ਸਕੱਤਰ ਨੂੰ ਜਥੈਬੰਦਕ ਸਕੱਤਰ ਬਣਾਏ ਜਾਣ ਅਤੇ ਦੁਆਬੇ ਦੇ ਅਕਾਲੀ ਜਰਨੈਲ ਜਥੇਦਾਰ ਕੁਲਦੀਪ ਸਿੰਘ ਵਡਾਲਾ ਨੂੰ ਪੀ.ਏ.ਸੀ ਦੇ ਮੈਬਰ ਲਏ ਜਾਣ ਤੇ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕਰਦਿਆ ਕਿਹਾਂ ਜਿਸ ਤਰ੍ਹਾਂ ਦੁਆਬੇ ਦੇ ਇਹਨਾਂ ਯੋਗ ਲੀਡਰਾਂ ਨੂੰ ਪਾਰਟੀ ਵਿੱਚ ਯੋਗ ਅਸਥਾਨ ਤੇ ਬਠਾਇਆ ਗਿਆ ਹੈ ਇਸ ਨਾਲ ਪਾਰਟੀ ਨੂੰ ਹੋਰ ਮਜਬੂਤੀ ਮਿਲੇਗੀ । ਪਿਛਲੀਆ ਚੋਣਾਂ ਵਾਗ ਆਉਦੀਆ ਪੰਚਾਇਤੀ ਚੋਣਾ ਚ ਵੀ ਪਾਰਟੀ ਦੁਆਬੇ ਚ ਵੱਡੀ ਜਿੱਤ ਪ੍ਰਾਪਤ ਕਰੇਗੀ ।ਬੀਬੀ ਜਗੀਰ ਕੌਰ, ਜਥੇਦਾਰ ਕੁਲਦੀਪ ਸਿੰਘ ਵਡਾਲਾ, ਸ਼੍ਰੀ ਅਵਿਨਾਸ਼ ਚੰਦਰ ਅਤੇ ਸ. ਬਲਵਿੰਦਰ ਸਿੰਘ ਭੂੰਦੜ ਨੂੰ ਪਾਰਟੀ ਵਿੱਚ ਮਿਲੇ ਮਾਣ ਸਨਮਾਨ ਲਈ ਵਧਾਈਆ ਦੇਣ ਵਾਲਿਆ ਚ ਸ਼ਾਮਲ ਹਨ ਸ. ਭਜਨ ਸਿੰਘ ਧੀਰਪੁਰ ਜਰਨਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਜਿਲ੍ਹਾ ਜਲੰਧਰ, ਗੁਰਦੀਪ ਸਿੰਘ ਬਾਹੀਆ ਪ੍ਰਧਾਨ ਯੂਥ ਵਿੰਗ ਸਰਕਲ ਕਰਤਾਰਪੁਰ,ਗੁਰਜਿੰਦਰ ਸਿੰਘ ਭਤੀਜਾ, ਸਤਨਾਮ ਸਿੰਘ ਸੱਤੀ ਸਰਪ੍ਰਸਤ ਸਰਕਲ ਕਰਤਾਰਪੁਰ,ਗੁਰਦੇਬ ਸਿੰਘ ਰੱਜਬ,ਮਨੀਸ਼ ਓਹਰੀ ਕਰਤਾਰਪੁਰ, ਧੀਰਜ ਸਕਸੈਨਾ, ਜਗਤਾਰ ਸਿੰਘ ਕਾਹਲੋ, ਕਮਲਜੀਤ ਸਿੰਘ ਸਿੱਧੂ, ਜਗਰੂਪ ਸਿੰਘ ਟਾਹਲੀ ਸਾਹਿਬ, ਕਮਲਜੀਤ ਸਿੰਘ ਡੱਲੀ ਜਥੇਬੰਦਕ ਸਕੱਤਰ, ਹੇਮ ਸਿੰਘ ਹੇਮੀ, ਗੁਰਦਿਆਲ ਸਿੰਘ ਸੇਖੋਂ, ਪਰਮਜੀਤ ਸਿੰਘ ਪੱਡਾ ਦਿਆਲਪੁਰ ਅਤੇ ਜਗਦੀਸ਼ ਚੰਦਰ ਸ਼ਰਮਾ ਨੇ ਵਧਾਈਆ  ਭੇਜੀਆਂ । 

 
<< Start < Prev 1 2 3 4 5 Next > End >>

Results 37 - 38 of 38
 

Business

article thumbnaiStocks pare sharp losses on reports that Fed chief could let Fannie, Freddie borrow money

Friday, 11 July 2008

NEW YORK (AP) -- Stocks have pared steep losses on reports that the Federal Reserve has told mortgage companies Fannie Mae and Freddie Mac they can borrow money from the central bank if necessary. The Dow Jones industrials, which had been down more than 250 points in the session, have at times moved into positive territory in volatile trading. The Dow is now off 55 at the 11,173 level.  
+ Full Story

Other Articles

Entertainment

article thumbnailMISS PUNJABAN USA 2008 HELD CONTEST IN BAKERSFIELD CALIFORNIA

Monday, 14 July 2008

 14 ਜੁਲਾਈ ਲੁਧਿਆਣਾ ਆਧਾਰਿਤ ਤੋਂ ਸਭਿਆਚਾਰਕ ਸੱਥ ਪੰਜਾਬ ਵੱਲੋਂ ਅਮਰੀਕਾ ਦੇ ਸ਼ਹਿਰ ਬੇਕਰਜ਼ਫੀਲਡ ਵਿਖੇ ਬਿਜ਼ਨਸ ਐਂਡ ਕਲਚਰਲ ਸੈਂਟਰ ਦੇ ਸਹਿਯੋਗ ਨਾਲ ਕਰਵਾਏ ਗਏ ਪਲੇਠੇ ਮਿਸ ਯੂ. ਐਸ. ਏ. ਪੰਜਾਬਣ 2008 ‘ਮੁਕਾਬਲੇ ਵਿਚ ਵਾਸ਼ਿੰਗਟਨ ਡੀ. ਸੀ. ਤੋਂ ਆਈ ਮੁਟਿਆਰ ‘ਸੁਪਰੀਤ ਮੱਲ੍ਹੀ’ ਨੇ ਜੇਤੂ ਸੱਗੀ ਫੁੱਲ ਹਾਸਲ ਕਰਕੇ ਪਹਿਲਾ ਸਥਾਨ ਹਾਸਲ ਕੀਤਾ। ਸੁਪਰੀਤ ਮੱਲ੍ਹੀ ਦਸੰਬਰ ਮਹੀਨੇ ਲੁਧਿਆਣਾ ਵਿਖੇ ਹੋਣ ਵਾਲੇ ਦਸਵੇਂ ਅੰਤਰਰਾਸ਼ਟਰੀ ‘ਮਿਸ ਵਰਲਡ ਪੰਜਾਬਣ 2008’ ਮੁਕਾਬਲੇ ਵਿਚ ਅਮਰੀਕਾ...
+ Full Story

Other Articles