Calendar Date

Aug
08
2008
hansron_logo.png
    

mod_zoom_pics

mod_zoom_menue

 

mod_zoom_info

ERROR-CODE: 1000
ਪਰਾਦੇਸ਼ਕ
ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਵਿਜੀਲੈਂਸ ਅੱਗੇ ਅੱਜ ਪੇਸ਼ ਹੋਣਗੇ
Saturday, 05 July 2008

images19.jpg

 ਪਟਿਆਲਾ, 5 ਜੁਲਾਈ (ਜਤਿਨ ਕੰਬੋਜ)-ਸਾਬਕਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ, ਉਸ ਦੇ ਸਪੁੱਤਰ ਰਣਇੰਦਰ ਸਿੰਘ ਅਤੇ ਉਨਾਂ ਦੇ ਸਾਬਕਾ ਮੀਡੀਆ ਸਲਾਹਕਾਰ ਭਰਤਇੰਦਰ ਸਿੰਘ ਚਾਹਲ ਖਿਲਾਫ ਵਿਜੀਲੈਂਸ ਵਿਭਾਗ ਵੱਲੋਂ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਵੱਖ-ਵੱਖ ਧਰਾਵਾਂ ਤਹਿਤ ਪਿਛਲੇ ਦਿਨੀ ਦਰਜ ਕੀਤੇ ਗਏ ਮੁਕੱਦਮਾ ਨੰਬਰ 28 ਮਿਤੀ 20 ਜੂਨ 2008 ਜਿਹੜੀ ਕਿ 26 ਪੰਨਿਆਂ ਦੀ ਐਫ. ਆਈ. ਆਰ ਹੈ, ਸਬੰਧੀ ਪੁੱਛ ਗਿੱਛ ਕਰਨ ਲਈ 6 ਜੁਲਾਈ ਨੂੰ ਸਥਾਨਕ ਸਰਕਟ ਹਾਊਸ ਵਿਚ ਬੁਲਾਇਆ ਗਿਆ ਹੈ। ਜਿਥੇ ਕਿ ਆਪੋ-ਆਪਣਾ ਸ਼ਕਤੀ ਪ੍ਰਦਰਸ਼ਨ ਕਰਨ ਲਈ ਵੱਡੀ ਗਿਣਤੀ ਵਿਚ ਕਾਂਗਰਸੀ ਆਗੂ ਪਹੁੰਚਣਗੇ। ਕਾਂਗਰਸੀ ਸੂਤਰਾਂ ਮੁਤਾਬਿਕ ਕੇਂਦਰੀ ਹਾਈ ਕਮਾਨ ਸੂਬੇ ਦੇ ਕਾਂਗਰਸੀ ਅਧਾਰ ਨੂੰ ਲਗਾਤਾਰ ਲੱਗ ਰਹੇ ਖੋਰੇ ਕਾਰਨ ਇਹ ਮਨ ਬਣਾ ਚੁੱਕੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ਦੀਆਂ ਮੁੱਢਲੀ ਲੀਡਰਸ਼ਿਪ ਵਿੱਚ ਲਿਆਂਦਾ ਜਾਵੇ, ਜਿਸ ਕਾਰਨ ਹੁਣ ਬੀਬੀ ਰਜਿੰਦਰ ਕੌਰ ਭੱਠਲ ਇਸ ਕਾਰਨ ਵੀ ਚੇਤਨ ਹਨ ਕਿ ਕੈਪਟਨ ਅਮਰਿੰਦਰ ਸਿੰਘ ਕਿਤੇ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਹੀ ਨਾਂ ਬਣ ਜਾਵੇ, ਜਿਸ ਕਾਰਨ ਉਨਾਂ ਆਪਣੀਆਂ ਸਰਗਰਮੀਆਂ ਵਿੱਚ ਇਕਦਮ ਵਾਧਾ ਕਰ ਦਿੱਤਾ ਹੈ ਅਤੇ ਬਾਦਲ ਨਾਲ ਸਾਂਝ ਭਿਆਲੀ ਦੀ ਚੱਲੀ ਚਰਚਾ ਨੂੰ ਰੋਕਣ ਲਈ ਬੀਬੀ ਭੱਠਲ ਨੇ ਬਾਦਲ ਖਿਲਾਫ਼ ਤਿੱਖੇ ਬਿਆਨ ਵੀ ਦੇਣੇ ਸ਼ੁਰੂ ਕੀਤੇ ਹੋਏ ਹਨ।
 ਕਾਂਗਰਸ ਦੀ ਕੇਂਦਰੀ ਹਾਈ ਕਮਾਨ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕੈਪਟਨ ਅਮਰਿੰਦਰ ਸਿੰਘ ਨੂੰ ਬਣਦਾ ਮਾਨਤਾਣ ਦੇ ਕੇ ਨਾਲ ਰੱਖਣਾ ਚਾਹੁੰਦੀ ਹੈ, ਜਿਸ ਕਾਰਨ ਕੇਂਦਰੀ ਹਾਈ ਕਮਾਨ ਨੇ ਬੀਬੀ ਭੱਠਲ ਨੂੰ ਕੈਪਟਨ ਅਮਰਿੰਦਰ ਸਿੰਘ ਖਿਲਾਫ਼ ਬਿਆਨਬਾਜ਼ੀ ਕਰਨ ਤੋਂ ਮਨਾ ਕੀਤਾ ਹੋਇਆ ਹੈ। ਇਸ ਕਾਰਨ ਕਾਂਗਰਸੀ ਹਲਕਿਆਂ ਵਿੱਚ ਇਹ ਗੱਲ ਪੂਰੀ ਚਰਚਾ ਵਿੱਚ ਹੈ ਕਿ ਕੇਂਦਰੀ ਹਾਈਕਮਾਨ ਕੈਪਟਨ ਅਮਰਿੰਦਰ ਸਿੰਘ ਦਾ ਸਿਆਸੀ ਵਕਾਰ ਬਹਾਲ ਕਰਕੇ ਪੰਜਾਬ ਕਾਂਗਰਸ ਦੀ ਪ੍ਰਧਾਨ ਦੇ ਪੱਧਰ ਦਾ ਅਹੁਦਾ ਦੇ ਦੇਵੇਗੀ।  ਸਾਬਕਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅੱਜ ਵਿਜੀਲੈਂਸ ਵਲੋਂ ਦਰਜ ਕੀਤੇ ਕੇਸ ਸਬੰਧੀ ਕੀਤੀ ਜਾਣ ਵਾਲੀ ਪੁਛਗਿੱਛ ਮੌਕੇ ਪਟਿਆਲਾ ਸ਼ਹਿਰ ਦੇ ਨਾਲ-ਨਾਲ ਆਲੇ-ਦੁਆਲੇ ਅਤੇ ਹੋਰਨਾਂ ਜ਼ਿਲਿਆਂ ਤੋਂ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂਆਂ ਅਤੇ ਵਰਕਰਾਂ ਦੇ ਪਹੁੰਚਣ ਦੀ ਉਮੀਦ ਜਤਾਈ ਜਾ ਰਹੀ ਹੈ।

 
ਜੇਲ੍ਹਾਂ ‘ਚ ਬੰਦ ਸਜ਼ਾ ਭੁਗਤ ਚੁੱਕੇ ਪਾਕਿਸਤਾਨੀ ਕੈਦੀ ਪੰਜਾਬ ਸਰਕਾਰ ਲਈ ਬਣੇ ਮੁਸੀਬਤ
Thursday, 03 July 2008

ਅੰਮ੍ਰਿਤਸਰ- ਸਜ਼ਾ ਪੂਰੀ ਕਰ ਚੁੱਕੇ ਪਾਕਿਸਤਾਨੀ ਕੈਦੀਆਂ ਦੀ ਰਿਹਾਈ ਵਿਚ ਕੇਂਦਰ ਸਰਕਾਰ ਦੀ ਨਾਕਾਮੀ ਅਤੇ ਪਾਕਿ ਸਰਕਾਰ ਦੀ ਬੇਰੁੱਖੀ ਦਾ ਖਮਿਆਜ਼ਾ ਰਾਜ ਸਰਕਾਰ ਨੂੰ ਭੁਗਤਣਾ ਪੈ ਰਿਹਾ ਹੈ। ਜੇਲ੍ਹ ਮੰਤਰੀ ਹੀਰਾ ਸਿੰਘ ਗਾਬੜੀਆ ਦੇ ਮੁਤਾਬਕ ਇਨ੍ਹਾਂ ਕੈਦੀਆਂ ਦੇ ਖਾਤੇ ਵਿਚ ਰਾਜ ਸਰਕਾਰ ਨੂੰ ਹਰ ਮਹੀਨੇ ਤਿੰਨ ਹਜ਼ਾਰ ਰੁਪਏ ਜਮ੍ਹਾ ਕਰਵਾਉਣੇ ਪੈ ਰਹੇ ਹਨ। ਇਸ ਤੋਂ ਇਲਾਵਾ ਉਹਨਾਂ ਦੀ ਰਾਸ਼ਨ ਮਨੀ ਦੇ ਰੂਪ ਵਿਚ ਹਰ ਰੋਜ਼ 72 ਰੁਪਏ ਵੱਖਰੇ ਖਰਚ ਹੋ ਰਹੇ ਹਨ। ਸਜ਼ਾ ਪੂਰੀ ਕਰ ਚੁੱਕੇ ਕੁੱਲ 38 ਪਾਕਿਸਤਾਨੀ ਕੈਦੀ ਇਸ ਵਕਤ ਕੇਂਦਰੀ ਜੇਲ੍ਹ ਗੁਮਟਾਲਾ ਸਮੇਤ ਰਾਜ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਬੰਦ ਹਨ। ਇਹਨਾਂ ਵਿਚ ਦੋ ਔਰਤਾਂ ਅਤੇ ਇਕ ਬੱਚਾ ਵੀ ਸ਼ਾਮਲ ਹਨ। ਇਹਨਾਂ ਕੈਦੀਆਂ ਦੀ ਸਜ਼ਾ ਸੰਨ 2004 ਵਿਚ ਪੂਰੀ ਹੋ ਚੁੱਕੀ ਹੈ। ਇਹਨਾਂ ਨੂੰ ਹਾਈ ਕੋਰਟ ਦੇ ਆਦੇਸ਼ ਮੁਤਾਬਕ ਪੰਜ ਲੱਖ ਰੁਪਏ ਮੁਆਵਜ਼ਾ ਹਾਸਲ ਹੋ ਜਾਵੇਗਾ। ਬਾਕੀ 30 ਕੈਦੀਆਂ ਦੀ ਰਾਸ਼ੀ ਉਹਨਾਂ ਦੇ ਜੇਲ੍ਹ ਵਿਚ ਨਜਾਇਜ਼ ਤੌਰ ‘ਤੇ ਰਹਿਣ ਦੇ ਆਧਾਰ ‘ਤੇ ਤਹਿ ਹੋਵੇਗੀ। ਗੁਮਟਾਲਾ ਜੇਲ੍ਹ ਦੇ ਸੁਪਰਡੈਂਟ ਕੈਪਟਨ ਐਸ. ਪੀ. ਸਿੰਘ ਦਾ ਕਹਿਣਾ ਹੈ ਕਿ ਹਰੇਕ ਮਾਸਿਕ ਰਿਪੋਰਟ ਵਿਚ ਇਸ ਕਿਸਮ ਦੇ ਮਾਮਲਿਆਂ ਦੀ ਜਾਣਕਾਰੀ ਭੇਜੀ ਜਾਂਦੀ ਹੈ। ਜੇਲ੍ਹ ਮੰਤਰੀ ਗਾਬੜੀਆ ਨੇ ਦੱਸਿਆ ਕਿ ਹਰ ਮਹੀਨੇ ਰਾਜ ਸਰਕਾਰ ਨੂੰ ਪਾਕਿਸਤਾਨੀ ਕੈਦੀਆਂ ‘ਤੇ ਲੱਖਾਂ ਰੁਪਏ ਫਾਲਤੂ ਖਰਚ ਕਰਨੇ ਪੈ ਰਹੇ ਹਨ।

 
ਕਰਤਾਰਪੁਰ ਸਾਹਿਬ ਮਾਰਗ ਖੋਲਣ ਲਈ ਹਿੰਦੋਸਤਾਨ ਦੀ ਸਰਕਾਰ ਵਲੌ ਹਾਂ ਪੱਖੀ ਹੁੰਗਾਰਾ”
Tuesday, 01 July 2008

terisikhi-200-100-logo-final.jpg 

 ਕਰਤਾਰਪੁਰ ਸਾਹਿਬ ਮਾਰਗ ਖੋਲਣ ਲਈ ਹਿੰਦੋਸਤਾਨ ਦੀ ਸਰਕਾਰ ਵਲੌ ਹਾਂ ਪੱਖੀ ਹੁੰਗਾਰਾ”

ਭਾਰਤ ਦੇ ਡੇਰਾ ਬਾਬਾ ਨਾਨਕ ਅਤੇ ਪਾਕਿਸਤਾਨ ਦੇ ਸ੍ਰੀ ਕਰਤਾਰਪੁਰ ਸਾਹਿਬ ਵਿਚਕਾਰ ਸਾਂਝਾ ਕੋਰੀਡੋਰ ਜਲਦ ਹੀ ਬਣੇਗਾ। ਇਹ ਖੁਲਾਸਾ ਭਾਰਤ ਦੇ ਵਿਦੇਸ ਮੰਤਰੀ ਪ੍ਰਣਾਬ ਮੁਖਰਜੀ ਨੇ ਡੇਰਾ ਬਾਬਾ ਨਾਨਕ ਦੇ ਦੌਰੇ ਦੌਰਾਨ ਕੀਤਾ ।  ਉਨਾਂ ਦੱਸਿਆ ਕਿ ਉਕਤ ਇਤਿਹਾਸਕ ਅਤੇ ਧਾਰਮਿਕ ਮਹੱਤਤਾ ਵਾਲੇ ਦੋਹਾਂ ਸਹਿਰਾਂ ‘ਚ ਕੋਰੀਡੋਰ ਬਣਾਉਣ ਲਈ ਭਾਰਤੀ ਮਾਹਿਰਾਂ ਅਤੇ ਅਧਕਾਰੀਆਂ ਦੀ ਇੱਕ ਟੀਮ ਜਲਦੀ ਹੀ ਪਾਕਿਸਤਾਨ ਜਾਵੇਗੀ ਜੋ ਕੋਰੀਡੋਰ ਦੀ ਉਸਾਰੀ ਬਾਰੇ ਆਧਿਐਨ ਕਰੇਗੀ। ਉਨਾ ਕਿਹਾ ਕਿ ਭਾਰਤ ਸਰਕਾਰ ਸਿੱਖ ਭਾਈਚਾਰੇ ਵੱਲੋਂ ਕੀਤੀ ਜਾ ਰਹੀ ਮੰਗ ਦੀ ਭਾਵਨਾ ਤੋਂ ਚੰਗੀ ਤਰ੍ਹਾਂ ਵਾਕਫ ਹੈ ਅਤੇ ਉਹਨਾਂ ਪਹਿਲਾਂ ਵੀ ਇਹ ਮਾਮਲਾ ਵਿਸਥਾਰ ਰੂਪ ਵਿੱਚ ਪਾਕਿਸਤਾਨ ਦੇ ਵਿਦੇਸ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਹੈ।

 

 

Read more...
 
ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਸਾਹਿਬ ਤੱਕ ਲਾਂਘੇ ਲਈ ਰਾਹ ਸਾਫ
Saturday, 28 June 2008
 ਡੇਰਾ ਬਾਬਾ ਨਾਨਕ, 28 ਜੂਨ (ਜਤਿਨ ਕੰਬੋਜ) : ਡੇਰਾ ਬਾਬਾ ਨਾਨਕ ਤੋਂ ਪਾਕਿਸਤਾਨ ਵਿਚ ਸਥਿਤ ਸ੍ਰੀ ਕਰਤਾਰਪੁਰ ਸਾਹਿਬ ਤੱਕ ਸਿੰਧਾ ਸੰਪਰਕ ਸਥਾਪਿਤ ਕਰਨ ਲਈ ਰਾਹ ਪੱਧਰਾ ਹੋ ਗਿਆ ਹੈ। ਇਹ ਸੰਕੇਤ ਸ੍ਰੀ ਪ੍ਰਣਬ ਮੁਖਰਜੀ ਵਿਦੇਸ਼ ਮੰਤਰੀ ਵਲੋਂ ਪੰਜਾਬ ਦੇ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤੇ ਗਏ ਉਸ ਭਰੋਸੇ ਤੋਂ ਮਿਲਿਆ ਕਿ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਸਿੱਖਾਂ ਦੀ ¦ਮੇ ਸਮੇਂ ਤੋਂ ਚੱਲੀ ਆ ਰਹੀ ਮੰਗ ਦੇ ਮੱਦੇਨਜ਼ਰ ਦੋਵਾਂ ਇਤਿਹਾਸਕ ਅਤੇ ਪਵਿੱਤਰ ਸ਼ਹਿਰਾਂ ਦਰਮਿਆਨ ਲਾਂਘਾ ਕਾਇਮ ਕਰਨ ਲਈ ਆਪਸੀ ਸਮਝੌਤੇ ਦੇ ਨੇੜੇ ਪੁੱਜ ਗਈਆਂ ਹਨ। ਸ੍ਰੀ ਪ੍ਰਣਬ ਮੁਖਰਜੀ ਨੇ ਇਸ ਸਬੰਧ ਵਿਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤੀ ਮਾਹਿਰਾਂ ਦਾ ਇਕ ਉ¤ਚ ਪੱਧਰੀ ਵਫਦ ਡੇਰਾ ਬਾਬਾ ਨਾਨਕ ਤੱਕ ਲਾਂਘਾ ਕਾਇਮ ਕਰਨ ਦੀਆਂ ਸੰਭਾਵਨਾਵਾਂ ਤਲਾਸ਼ਣ ਲਈ ਪਾਕਿਸਤਾਨ ਜਾਵੇਗਾ। ਪਾਕਿਸਤਾਨ ਸਰਕਾਰ ਵਲੋਂ ਇਸ ਲਾਂਘੇ ਨੂੰ ਕਾਇਮ ਕਰਨ ਲਈ ਰਣਨੀਤਕ ਮਨਜ਼ੂਰੀ ਦੇ ਦਿੱਤੀ ਗਈ ਹੈ। ਉਨਾਂ ਕਿਹਾ ਕਿ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੂੰ ਉਨਾਂ ਨੇ ਡੇਰਾ ਬਾਬਾ ਨਾਨਕ-ਕਰਤਾਰਪੁਰ ਸਾਹਿਬ ਲਾਂਘੇ ਲਈ ਸਿੱਖ ਭਾਵਨਾਵਾਂ ਤੋਂ ਜਾਣੂ ਕਰਵਾਇਆ। ਉਨਾਂ ਨੇ ਭਰੋਸਾ ਦਿੱਤਾ ਕਿ ਉਹ ਪਾਕਿਸਤਾਨ ਜਾ ਕੇ ਇਸ ਬਾਰੇ ਜਲਦ ਤੋਂ ਜਲਦ ਕਾਰਵਾਈ ਸ਼ੁਰੂ ਕਰਨਗੇ। ਸ੍ਰੀ ਮੁਖਰਜੀ ਨੇ ਅੱਜ ਅੰਮ੍ਰਿਤਸਰ ਵਿਖੇ ਖੇਤਰੀ ਪਾਸਪੋਰਟ ਦਫਤਰ ਦਾ ਉਦਘਾਟਨ ਵੀ ਕੀਤਾ।
 ਇਹ ਪੰਜਾਬ ਵਿਚ ਤੀਸਰਾ ਪਾਸਪੋਰਟ ਦਫਤਰ ਹੈ। ਸ੍ਰੀ ਮੁਖਰਜੀ ਨੇ ਕਿਹਾ ਕਿ ਜਲਦ ਹੀ ਅੰਮ੍ਰਿਤਸਰ ਵਿਖੇ ਵੀਜ਼ਾ ਦਫਤਰ ਵੀ ਖੋਲ• ਦਿੱਤਾ ਜਾਵੇਗਾ, ਜਿਸ ਨਾਲ ਪਾਕਿਸਤਾਨ ਜਾਣ ਲਈ ਸਿੱਖ ਸ਼ਰਧਾਲੂਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਪੰਜਾਬ ਦੇ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਨੇ ਇਸ ਮੌਕੇ ਵਿਦੇਸ਼ ਮੰਤਰੀ ਦਾ ਧੰਨਵਾਦ ਕਰਦਿਆਂ ਸਿੱਖ ਭਾਈਚਾਰੇ ਲਈ ਯਤਨ ਕਰਨ ਦੀ ਸ਼ਲਾਘਾ ਕੀਤੀ।  ਸ੍ਰ. ਪ੍ਰਕਾਸ਼ ਸਿੰਘ ਬਾਦਲ ਨੇ ਇਸ ਮੌਕੇ ਕਿਹਾ ਕਿ ਕੇਂਦਰ ਸਰਕਾਰ ਨੂੰ ਪਾਕਿਸਤਾਨ, ਅਫਗਾਨਿਸਤਾਨ, ਇਰਾਨ, ਮੱਧ ਪੂਰਬ ਅਤੇ ਪੱਛਮੀ ਏਸ਼ੀਆਈ ਦੇਸ਼ਾਂ ਸਮੇਤ ਯੂਰਪ, ਅਮਰੀਕਾ, ਅਸਟਰੇਲੀਆ ਅਤੇ ਨਿਊਜ਼ੀਲੈਂਡ ਦੀਆਂ ਸਰਕਾਰਾਂ ਕੋਲ ਅੰਮ੍ਰਿਤਸਰ ਵਿਖੇ ਵੀਜ਼ਾ ਕੇਂਦਰ ਖੋਲ•ਣ ਦੀ ਮੰਗ ਉਠਾਉਣੀ ਚਾਹੀਦੀ ਹੈ। ਉਨਾਂ ਕਿਹਾ ਕਿ ਅੰਮ੍ਰਿਤਸਰ ਵਿਖੇ ਅੰਤਰਰਾਸ਼ਟਰੀ ਹਵਾਈ ਅੱਡਾ ਹੋਣ ਤੇ ਪੰਜਾਬ ’ਚ ਭਾਰੀ ਗਿਣਤੀ ਵਿਚ ਪ੍ਰਵਾਸੀਆਂ ਦੇ ਆਉਣ ਜਾਣ ਕਾਰਨ ਵੀਜ਼ਾ ਕੇਂਦਰਾਂ ਦੀ ਸਥਾਪਨਾ ਸਮੇਂ ਦੀ ਮੁੱਖ ਲੋੜ ਬਣ ਗਿਆ ਹੈ।
 
ਲੋਕ ਸਭਾ ਚੋਣਾਂ ਦਾ ਐਲਾਨ ਹੋਣ ਤੋਂ ਬਾਅਦ ਹੀ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਜਾਵੇਗੀ : ਸੁਖਬੀਰ ਬਾਦਲ
Saturday, 28 June 2008

  ਮੁਕਤਸਰ, 28 ਜੂਨ (ਜਤਿਨ ਕੰਬੋਜ): ਸ੍ਰ. ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅਤੇ ਮੈਂਬਰ ਪਾਰਲੀਮੇਂਟ  ਨੇ ਅੱਜ ਮੁਕਤਸਰ  ਤੋਂ 20 ਕਿਲੋਮੀਟਰ  ਦੂਰ ਪਿੰਡ ਬਾਜਾ ਮਰਾੜ ਵਿਖੇ ਪੰਜਾਬ ਰਾਜ ਬਿਜਲੀ  ਬੋਰਡ ਵਲੋਂ 3 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲ 66 ਕੇ .ਵੀ. ਬਿਜਲੀ ਘਰ ਦਾ ਨੀਂਹ ਪੱਥਰ  ਰੱਖਣ ਤੋਂ ਬਾਅਦ ਇਕ ਪ੍ਰੈਸ ਕਾਨਫਰੰਸ  ਦੌਰਾਨ  ਪੱਤਰਕਾਰਾਂ ਵਲੋਂ ਪੁੱਛੇ ਸਵਾਲਾਂ ਦਾ ਜਵਾਬ ਦਿੰਦਿਆਂ  ਸਪੱਸ਼ਟ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ  ਲੋਕ ਸਭਾ ਚੋਣਾਂ ਦਾ ਐਲਾਨ ਹੋਣ ਤੋਂ ਬਾਅਦ ਹੀ  ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕਰੇਗਾ। ਉਨ  ਕਿਹਾ ਕਿ  ਆ ਰਹੀਆਂ ਲੋਕ ਸਭਾ ਚੋਣਾਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਲੋਂ ਇਕੱਠਿਆਂ ਮਿਲ ਕੇ ਲੜੀਆਂ ਜਾਣਗੀਆਂ। ਲੋਕ ਸਭਾ ਚੋਣਾਂ ਦੌਰਾਨ ਮੁੱਦਿਆਂ ਸਬੰਧੀ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਸ੍ਰੀ ਬਾਦਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ  ਮਹਿੰਗਾਈ ਅਤੇ ਵਿਕਾਸ ਦੇ ਮੁੱਦਿਆਂ  ਨੂੰ ਲੈ ਕੇ  ਚੋਣਾਂ ਲੜੇਗਾ ਅਤੇ ਪੰਜਾਬ ਦੀਆਂ ਸਾਰੀਆਂ ਦੀਆਂ ਸਾਰੀਆਂ 13 ਸੀਟਾਂ ’ਤੇ ਜਿੱਤ ਪ੍ਰਾਪਤ ਕਰੇਗਾ। 

 

Read more...
 
<< Start < Prev 1 2 3 4 5 Next > End >>

Results 10 - 18 of 40
 

Business

article thumbnailਲੈਪਟਾਪ ਤੋਂ ਪਤਾ ਲੱਗੇਗੀ ਪਾਰਕਿੰਗ ਦੀ ਥਾਂ

Monday, 28 July 2008

 ਸਟ੍ਰੀਟ ਲਾਈਨ ਵਿਚ ਤਕਨੀਕੀ ਵਿਭਾਗ ਦੇ ਉਪ ਪ੍ਰਘਾਨ ਜਿਮ ਰੀਚ ਨੇ ਦੱਸਿਆ ਕਿ ਪੂਰੇ ਸ਼ਹਿਰ ਦੀਆਂ ਵੱਖ-ਵੱਖ ਪਾਰਕਿੰਗ ਥਾਵਾਂ ‘ਤੇ ਲੱਗਭੱਗ ਛੇ ਹਜ਼ਾਰ ਵਾਇਰਲੈਸ ਸੈਂਸਰ ਲਗਾਉਣ ਦੀ ਯੋਜਨਾ ਹੈ। ਇਸ ਤੋਂ ਪਾਰਕਿੰਗ ਸਥਾਨਾਂ ‘ਤੇ ਉਪਲਬਧ ਥਾਵਾਂ ਅਤੇ ਇੱਥੋਂ ਲੰਘਣ ਵਾਲੀਆਂ ਗੱਡੀਆਂ ਦੀ ਰਫਤਾਰ ਅਤੇ ਗਿਣਤੀ ‘ਤੇ ਨਜ਼ਰ ਰੱਖੀ ਜਾ ਸਕੇਗੀ।  ਕੰਪਨੀ ਦਾ ਮੰਨਣਾ ਹੈ ਕਿ ਸੈਂਸਰ ਤੋਂ ਪ੍ਰਾਪਤ ਜਾਣਕਾਰੀ ਨੂੰ ਵੈਬ ਨਕਸ਼ੇ, ਸਮਾਰਟ ਫੋਨ ਅਤੇ ਟ੍ਰੈਫਿਕ ਸਿਗਨਲ ‘ਤੇ ਦੇ ਕੇ ਟ੍ਰੈਫਿਕ ‘ਤੇ...
+ Full Story

Other Articles

Entertainment

article thumbnailਚਲੋ ਚਲੀ ਦਾ ਮੇਲਾ

Sunday, 03 August 2008

ਸਿਆਣੇ ਆਖਦੇ ਹਨ ਕਿ ਇਹ ਦੁਨੀਆਂ ਇਕ ਮੁਸਾਫਰਖਾਨਾ ਹੈ। ਜਿੱਥੇ ਤੁਸੀਂ ਘੜੀ ਪਲ ਲਈ ਸੀਟ ਦੇ ਮਾਲਕ ਹੋ ਪਰ ਇਹ ਸੀਟ ਤੁਹਾਡੀ ਨਹੀਂ। ਤੁਸੀਂ ਜਾਵੋ, ਕੋਈ ਹੋਰ ਇਸਨੂੰ ਆਪਣੀ ਆਖ ਮੱਲ ਲਵੇਗਾ। ਤਾਰੇ ਹੋਏ ਮੁੱਲ ਦਾ ਰੋਅਬ ਵੀ ਦੇ ਸਕਦਾ ਹੈ। ਪਰ ਕੀ ਇਹ ਦੁਨੀਆ ਸਿਰਫ ਇਨਸਾਨਾਂ ਲਈ ਹੈ? ਨਹੀਂ, ਇਹ ਤਾਂ ਕੁਦਰਤ ਦੇ ਰਚੇ ਹਰ ਜੀਵ ਦੀ ਸਾਂਝੀ ਹੈ। ਨੀਲੀ ਛੱਤ ਸਭ ਦੀ ਸਾਂਝੀ ਹੈ। ਖੁੱਲੀ  ਅਬਾਦ ਬੇ–ਅਬਾਦ ਧਰਤੀ ਸਭ ਦੀ ਸਾਂਝੀ ਹੈ। ਕਦੇ ਸੋਚਿਆ ਹੈ ਕਿ ਜਿਸ ਧਰਤੀ ਨੂੰ ਤੁਸੀਂ ਆਪਣਾ ਕਹਿੰਦੇ ਹੋ ਉਸ...
+ Full Story

Other Articles