Calendar Date

Jul
03
2008
hansron_logo.png
North American
ਅਮਰੀਕਾ ਵਿਚ ਆਰਥਿਕ ਮੰਦੀ ਦੀ ਲਹਿਰ ਕਾਰਨ ਲੋਕਾਂ ਦੀ ਆਮਦਨ ਘਟੀ
Monday, 21 April 2008
images1.jpg ਨਿਊਯਾਰਕ- ਆਰਥਿਕ ਮੰਦੀ ਦੇ ਕਾਰਨ ਅਮਰੀਕਾ ਵਿਚ ਜ਼ਿਆਦਾਤਰ ਕੰਮ-ਧੰਦਿਆਂ, ਉਦਯੋਗਾਂ ਵਿਚ ਕੰਮਕਾਜ ਦੇ ਘੰਟੇ ਘੱਟ ਹੁੰਦੇ ਜਾ ਰਹੇ ਹਨ, ਜਿਸ ਕਰਕੇ ਲੋਕਾਂ ਦੀ ਆਮਦਨੀ ਘਟਦੀ ਜਾ ਰਹੀ ਹੈ। ਸੰਗੀਤ ਸਿੱਖਿਆ, ਕੈਟਰਿੰਗ ਅਤੇ ਮੈਨੇਜਮੈਂਟ ਕੰਸਲਟੈਂਸੀ ਵਗੇ ਸਵੈ-ਰੁਜ਼ਗਾਰ ਵਿਚ ਲੱਗੇ ਨਾਗਰਿਕਾਂ ਦੀ ਆਮਦਨ ਵਿਚ ਵੀ ਕਮੀ ਆਈ ਹੈ। ਕਈ ਲਕ ਫੁੱਲ ਟਾਈਮ ਕੰਮ ਨਾ ਮਿਲਣ ਦੇ ਕਾਰਨ ਪਾਰਟ ਟਾਈਮ ਨੌਕਰੀਆਂ ਨਾਲ ਗੁਜ਼ਾਰਾ ਕਰਨ ਲਈ ਮਜ਼ਬੂਰ ਹਨ। ਲੋਕਾਂ ਦੀ ਘੱਟ ਆਮਦਨ ਦੇ ਕਾਰਨ ਖਰਚੇ ਵਿਚ ਕਮੀ ਦੇ ਕਾਰਨ ਅਰਥ-ਵਿਵਸਥਾ ਵਿਚ ਮੰਦੀ ਦਾ ਇਕ ਚੱਕਰ ਚੱਲ ਪਿਆ ਹੈ। ਨਿਊਯਾਰਕ ਟਾਈਮਜ਼ ਵਿਚ ਪ੍ਰਕਾਸ਼ਿਤ ਖਬਰ ਦੇ ਮੁਤਾਬਕ ਜਨਤਾ ਦੀ ਆਮਦਨ ਘਟਣ ਨਾਲ ਹਾਊਸਿੰਗ ਅਤੇ ਫਾਈਨੈਂਸ ਵਰਗੇ ਅਰਥ-ਵਿਵਸਥਾ ਦੇ ਮਹੱਤਵਪੂਰਨ ਖੇਤਰਾਂ ‘ਤੇ ਅਸਰ ਪਿਆ ਹੈ। ਰੈਸਟੋਰੈਂਟਾਂ ਅਤੇ ਮਨੋਰੰਜਨ ‘ਤੇ ਖਰਚ ਵੀ ਘੱਟ ਗਿਆ ਹੈ। ਹਾਲਾਂਕ ਜ਼ਿਆਦਾਤਰ ਬੇਰੁਜ਼ਗਾਰੀ ਵਿਚ ਸਿਰਫ 5.1 ਫੀਸਦੀ ਦਾ ਹੀ ਵਾਧਾ ਹੋਇਆ ਹੈ ਪਰ ਅਰਥ-ਸ਼ਾਸਤਰੀਆਂ ਦੇ ਮੁਤਾਬਕ ਜੋ ਲੋਕ ਰੁਜ਼ਗਾਰ ਵਿਚ ਹਨ, ਉਹਨਾਂ ਦੀ ਆਮਦਨ ਵਿਚ ਕਮੀ ਅਮਰੀਕੀਆਂ ਦੇ ਲਈ ਪ੍ਰੇਸ਼ਾਨੀ ਦਾ ਸਬੱਬ ਹੈ। ਅਮਰੀਕੀ ਕਿਰਤ ਵਿਭਾਗ ਦੇ ਸੂਚਕ ਅੰਕ ਮੁਤਾਬਕ ਛੇ ਮਹੀਨੇ ਪਹਿਲਾਂ ਦੇ ਸਮੇਂ ਦੇ ਮੁਕਾਬਲੇ ਪਿਛਲੇ ਮਹੀਨੇ ਨੌਕਰੀਪੇਸ਼ਾ ਲੋਕਾਂ ਦੇ ਕੰਮ ਦੇ ਘੰਟਿਆਂ ਵਿਚ ਕਮੀ ਆਈ ਹੈ। ਇਸ ਤੋਂ ਪਹਿਲਾਂ ਫਰਵਰੀ 2001 ਦੇ ਦੌਰਾਨ ਇਹ ਸੂਚਕ ਅੰਕ ਨਕਾਰਾਤਮਕ ਰਿਹਾ ਸੀ। ਉਸ ਸਮੇਂ ਅਰਥ-ਵਿਵਸਥਾ ਮੰਦੀ ਦੇ ਕਿਨਾਰੇ ‘ਤੇ ਪਹੁੰਚ ਗਈ ਸੀ। ਅਗਸਤ 1990 ਦੇ ਮਹੀਨੇ ਵਿਚ ਵੀ ਹਾਲਾਤ ਇਸ ਤੋਂ ਵੀ ਮਾੜੇ ਹੋ ਗਏ ਸਨ। ਇਸ ਸਾਲ ਪਿਛਲੇ ਮਹੀਨੇ ਤੱਕ ਲੱਗਭੱਗ 50 ਲੱਖ ਲੋਕ ਫੁੱਲ ਟਾਈਮ ਕੰਮ ਨਾ ਮਿਲਣ ਕਾਰਨ ਜਾਂ ਆਯੋਜਕ ਦੁਆਰਾ ਕੰਮ ਦੇ ਘੰਟੇ ਘੱਟ ਕਰ ਦਿੱਤੇ ਜਾਣ ਦੇ ਕਾਰਨ ਪਾਰਟ ਟਾਈਮ ਨੌਕਰੀਆਂ ਕਰ ਰਹੇ ਹਨ। ਨਵੰਬਰ ਦੇ ਮਹੀਨੇ ਤੋਂ ਬਾਅਦ ਇਸ ਗਿਣਤੀ ਵਿਚ ਚਾਰ ਲੱਖ ਦਾ ਵਾਧਾ ਹੋਇਆ ਹੈ। ਸਰਕਾਰ ਨੇ ਸਵੀਕਾਰ  ਕੀਤਾ ਹੈ ਕਿ ਖੁਰਾਕੀ ਪਦਾਰਥਾਂ ਅਤੇ ਇੰਧਨ ਦੇ ਵਧਦੇ ਭਾਅ ਦੇ ਕਾਰਨ ਲਗਾਤਾਰ ਛੇ ਮਹੀਨੇ ਤੋਂ ਮੁਦਰਾ ਪਸਾਰ ਦਰ ਦੇ ਸਾਹਮਣੇ ਆਮਦਨੀ ਘੱਟ ਪੈਂਦੀ ਜਾ ਰਹੀ ਹੈ।
 ਘਟਦੀ ਆਮਦਨਦੇ ਕਾਰਨ ਅਮਰੀਕੀ ਹੁਣ ਆਪਣੇ ਪਸੰਦੀਦਾ ਫਾਸਟ ਫੂਡ ਦੇ ਲਈ ਬਾਹਰ ਨਹੀਂ ਜਾਂਦੇ, ਮਾਲਜ਼ ਦੀ ਥਾਂ ਸੈਕਿੰਡ ਹੈਂਡ ਕੱਪੜਿਆਂ ਦੇ ਸਟੋਰ ਤੋਂ ਖਰੀਦਦਾਰੀ ਕਰਦੇ ਹਨ ਅਤੇ ਐਮਯੂਜਮੈਂਟ ਪਾਰਕ ਦੀ ਥਾਂ ਘਰ ਦੇ ਆਸ-ਪਾਸ ਦੇ ਬਗੀਚੇ ਨਾਲ ਹੀ ਕੰਮ ਚਲਾ ਲੈਂਦੇ ਹਨ। ਕਾਰ ਘੱਟ ਤੋਂ ਘੱਟ ਚਲਾਉਂਦੇ ਹਨ।
 
Housing-credit woes spur calls for more federal regulation
Saturday, 19 April 2008

 561.jpg

 Small Business Administration Administrator Steven Preston is seen in New Orleans.

Saturday April 19, 10:33 am ET
By Tom Raum, Associated Press Writer

Housing crises lead to demands for return to greater federal regulation and oversight
WASHINGTON (AP) -- A heavier federal hand is reaching into American life as politicians in both parties demand an overhaul of government financial regulation and more protection for homeowners in the face of mortgage woes and a weakening economy.

This rush to regulate also was apparent in the recent crackdown on the airlines, resulting in thousands of grounded flights for safety inspections as the government beefs up its enforcement of existing laws. There have been mounting proposals for tougher government rules to address climate change. High corporate salaries have come under attack on Capitol Hill, as have oil industry profits and rising food costs.

 
ਸਮੁੰਦਰ ਦੀਆਂ ਡੂੰਘਾਈਆਂ ਵਿਚ ਜ਼ਿੰਦਾ ਹੈ ਟਾਈਟੈਨਿਕ ਦਾ ਇਤਿਹਾਸ
Tuesday, 15 April 2008

titanic5.jpgਵਾਸ਼ਿੰਗਟਨ- 15 ਅਪ੍ਰੈਲ 1912 ਨੂੰ ਇਕ ਦਿਲ ਦਹਿਲਾ ਦੇਣ ਵਾਲਾ ਹਾਦਸਾ, ਨੌਰਥ ਐਟਲਾਂਟਿਕ ਸਮੁੰਦਰ ਅਤੇ ਖੁਦ ਨੁੰ ਬਚਾਉਣ ਦੇ ਲਈ 2 ਘੰਟੇ 40 ਮਿੰਟ ਦਾ ਵਕਤ। ਫਿਰ ਸਮੁੰਦਰ ਦੀਆਂ ਡੂੰਘਾਈਆਂ ਵਿਚ ਖਾਮੋਸ਼ ਹੋ ਜਾਂਦੀਆਂ ਹਨ ਯਾਤਰੀਆਂ ਦੀਆਂ ਚੀਖਾਂ। 15 ਅਪ੍ਰੈਲ 1912 ਨੂੰ ਉਹ ਕਾਲੀ ਰਾਤ ਜਦੋਂ ਰਾਇਲ ਮੇਲ ਸਟੀਮਰ ਟਾਈਟੈਨਿਕ ਸਮੁੰਦਰ ਦੀਆਂ ਡੂੰਘਾਈਆਂ ਵਿਚ ਕਿਤੇ ਗੁਆਚ ਜਾਂਦਾ ਹੈ। ਐਤਵਾਰ 14 ਅਪ੍ਰੈਲ 11.40 ‘ਤੇ ਇਕ ਆਈਸਬਰਗ ਦੇ ਟਕਰਾਉਣ ਕਾਰਨ ਇਸ ਜਹਾਜ਼ ਵਿਚ ਹੇਠਾਂ ਵੱਲ 12 ਸਕੁਆਇਰ ਫੁੱਟ ਦਾ ਇਕ ਸੁਰਾਖ ਹੋ ਗਿਆ ਸੀ, ਜਿਸ ਕਾਰਕੇ ਇਸ ਜਹਾਜ਼ ਵਿਚ ਪਾਣੀ ਭਰ ਗਿਆ ਸੀ। ਉਹਨਾਂ ਦਿਨਾਂ ਵਿਚ ਇਹ ਜਹਾਜ਼ ਸਭ ਤੋਂ ਜ਼ਿਆਦਾ ਸੁਰੱਖਿਅਤ ਅਤੇ ਸਭ ਤੋਂ ਵੱਡਾ ਜਹਾਜ਼ ਸੀ। ਇਹ ਇਕ ਲਗਜ਼ਰੀ ਜਹਾਜ਼ ਸੀ, ਜਿਸ ਵਿਚ ਫਸਟ ਕਲਾਸ ਦੀ ਇਕ ਟਿਕਟ 4700 ਡਾਲਰ ਦੀ ਸੀ। ਇਹ ਜਹਾਜ਼ ਅੱਜ ਤਾਂ ਜ਼ਿੰਦਾ ਨਹੀਂ ਹੈ ਪਰ ਇਸਦਾ ਇਤਿਹਾਸ ਸਮੁੰਦਰ ਦੀਆਂ ਡੂੰਘਾਈਆਂ ਵਿਚ ਅੱਜ ਵੀ ਚੀਖ ਰਿਹਾ ਹੈ।
 ਜਦੋਂ ਟਾਈਟੈਨਿਕ ਡੁੱਬਿਆ ਤਾਂ ਇਸ ਵਿਚ ਸਫਰ ਕਰ ਰਹੀ ਮਿਲਵਿਨਾ ਡੀਨ ਕੇਵਲ 2 ਮਹੀਨੇ ਦੀ ਸੀ। ਅੱਜ ਉਸਦੀ ਉਮਰ 96 ਸਾਲ ਹੈ। ਇਸ ਸਮੇਂ ਉਹ ਇੰਗਲੈਂਡ ਦੇ ਸਾਊਥਐਂਪਟਨ ਵਿਚ ਰਹਿ ਰਹੀ ਹੈ। ਟਾਈਟੈਨਿਕ ਹਾਦਸੇ ਵਿਚ 705 ਲੋਕਾਂ ਨੂੰ ਬਚਾ ਲਿਆ ਗਿਆ ਸੀ, ਜਿਹਨਾਂ ਵਿਚੋਂ ਹੁਣ ਤੱਕ 704 ਲੋਕ ਇਸ ਦੁਨੀਆਂ ਵਿਚ ਨਹੀਂ ਰਹੇ ਹਨ।
 17 ਸਾਲਾ ਰੋਜ ਡੇਵਿਡ ਬਕਟਰ ਟਾਈਟੈਨਿਕ ਰਾਹੀਂ ਨਿਊਯਾਰਕ ਜਾ ਰਹੀ ਸੀ। ਇਸੇ ਦੌਰਾਨ ਉਸਦੀ ਮੁਲਾਕਾਤ ਜੈਕ ਨਾਮੀ ਲੜਕੇ ਨਾਲ ਹੁੰਦੀ ਹੈ ਅਤੇ ਉਹਨਾਂ ਵਿਚ ਪ੍ਰੇਮ ਹੋ ਜਾਂਦਾ ਹੈ। ਇਹ ਜਹਾਜ਼ 10 ਅਪ੍ਰੈਲ ਨੂੰ 2200 ਯਾਤਰੀ ਲੈ ਕੇ ਨਿਊਯਾਰਕ ਰਵਾਨਾ ਹੋਇਆ ਸੀ।

 

 
CELEBRATIONOF VAISAKHI IN SURRY B C CANADA
Sunday, 13 April 2008

surry1_1.jpgsurry1.jpgVaisaki Parade
Celebration which took place in Surrey BC, Canada
yesterday, April 12, 2008.
Over 100,000 people attended the celebration. People
from Washington & Oregon also attended the
celebration.

Gurinder Purewal
Kash Video Production

510-538-1138

 

Happy Vaisakhi to all Pardes Times readers and viewers in the world mostly 73 countries ,who they check our website every day to find latest news and others stories. thanks

Editor

Pardes Times.

USA

 
ਡੀ।ਟੀ।ਐਫ। ਆਗੂ ਅਤੇ ਵਾਈਸ ਪ੍ਰਿੰਸੀਪਲ ਨੂੰ ਸਦਮਾ
Friday, 11 April 2008

ਸ਼ਾਹਕੋਟ, 11 ਅਪ੍ਰੈਲ (ਸੁਖਦੀਪ ਸਚਦੇਵਾ) ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਡੈਲੀਗੇਟ ਅਤੇ ਸਰਕਾਰੀ ਸੈਕੰਡਰੀ ਸਕੂਲ ਬਾਜਵਾ ਕਲਾਂ ਦੇ ਵਾਈਸ ਪ੍ਰਿੰਸੀਪਲ ਸ: ਮਨਜੀਤ ਸਿੰਘ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਕੈਨੇਡਾ ‘ਚ ਰਹਿੰਦੇ ਉਨ੍ਹਾਂ ਦੇ ਭਰਾ ਡਾ: ਗੁਰਦੇਵ ਸਿੰਘ ਦੀ ਧਰਮ ਪਤਨੀ ਸ੍ਰ਼ੀਮਤੀ ਤੀਰਥ ਕੌਰ ਦਾ ਅਚਾਨਕ ਦਿਹਾਂਤ ਹੋ ਗਿਆ . ਸ੍ਰ਼ੀਮਤੀ ਤੀਰਥ ਕੌਰ ਪਿਛਲੇ ਕਾਫੀ ਸਮੇਂ ਤੋਂ ਗੁਰਦਿਆਂ ਦੀ ਬਿਮਾਰੀ ਤੋਂ ਪੀੜਤ ਸਨ .
         ਸ੍ਰ਼ੀਮਤੀ ਤੀਰਥ ਕੋਰ ਦੀ ਹੋਈ ਅਚਨਚੇਤੀ ਅਤੇ ਬੇਵਕਤੀ ਮੌਤ ‘ਤੇ ਡੀ।ਟੀ।ਐਫ। ਜਿ਼ਲ੍ਹਾ ਜਲੰਧਰ ਦੇ ਪ੍ਰਧਾਨ ਗੁਰਮੇਲ ਸਿੰਘ ਬੋਪਾਰਾਏ, ਜਨਰਲ ਸਕੱਤਰ ਕੁਲਵਿੰਦਰ ਸਿੰਘ ਜੋਸਨ, ਵਿੱਤ ਸਕੱਤਰ ਗੁਰਦੇਵ ਚੰਦ ਬਾਲੋਕੀ, ਬਲਾਕ ਲੋਹੀਆਂ ਦੇ ਪ੍ਰਧਾਨ ਦਿਲਬਾਗ ਸਿੰਘ, ਬਲਾਕ ਸ਼ਾਹਕੋਟ ਦੇ ਪ੍ਰਧਾਨ ਗੁਰਮੇਜ ਸਿੰਘ, ਲੋਕ ਮੋਰਚਾ ਪੰਜਾਬ ਦੀ ਇਕਾਈ ਸ਼ਾਹਕੋਟ-ਨਕੋਦਰ ਦੇ ਸਕੱਤਰ ਨਿਰਮਲ ਸਿੰਘ ਜਹਾਂਗੀਰ, ਮੈਂਬਰ ਗੁਰਮੀਤ ਕੋਟਲੀ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਹਰਮੇਸ਼ ਮਾਲੜੀ, ਇਲਾਕਾ ਕਮੇਟੀ ਮੈਂਬਰ ਹਰਭਜਨ ਸਿੰਘ ਮਲਸੀਆਂ, ਟੀ।ਐਸ।ਯੂ। ਸਰਕਲ ਕਪੂਰਥਲਾ ਦੇ ਪ੍ਰਧਾਨ ਮੋਹਨ ਸਿੰਘ, ਸ਼ਹਿਰੀ ਮੰਡਲ ਨਕੋਦਰ ਦੇ ਪ੍ਰਧਾਨ ਬਲਵੰਤ ਮਲਸੀਆਂ, ਭਾਜਪਾ ਆਗੂ ਦੀਪਕ ਸ਼ਰਮਾਂ, ਮਲਸੀਆਂ ਦੇ ਪ੍ਰਿੰਸੀਪਲ ਧਰਮਪਾਲ, ਪਿੰ੍ਰਸੀਪਲ ਸ੍ਰ਼ੀ ਗੁਰਦੀਪ ਸਿੰਘ ਸੰਧੂ, ਪ੍ਰਿੰਸੀਪਲ ਸਤਪਾਲ ਆਲੇਵਾਲੀ, ਐਸ।ਸੀ।/ਬੀ।ਸੀ। ਟੀਚਰਜ਼ ਯੂਨੀਅਨ ਦੇ ਪ੍ਰਧਾਨ ਸਵਰਨ ਸਿੰਘ ਕਲਿਆਣ ਅਤੇ ਜਿ਼ਲ੍ਹਾ ਜਲੰਧਰ ਦੇ ਪ੍ਰਧਾਨ ਗੁਰਮੇਜ਼ ਲਾਲ ਹੀਰ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਦੁੱਖੀ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ  ਹੈ .
ਸੁਖਦੀਪ ਸਿੰਘ ਸਚਦੇਵਾ
ਪੱਤਰਕਾਰ ਸ਼ਾਹਕੋਟ/ਮਲਸੀਆਂ

 
<< Start < Prev 1 2 3 4 Next > End >>

Results 19 - 27 of 32
 

Business

article thumbnaiਭਾਰਤ ਵਿਚ ਤੇਜ਼ੀ ਨਾਲ ਵੱਧ ਰਿਹਾ ਹੈ ਖੁਸ਼ਹਾਲ ਵਰਗ

Wednesday, 02 July 2008

ਨਵੀਂ ਦਿੱਲੀ- ਹਾਲਾਂਕਿ ਹੀ ਮਹਿੰਗਾਈ ਦੀ ਦਰ 11 ਫੀਸਦੀ ਦੇ ਪਾਰ ਹੋਵੇ, ਹੋਮ ਲੋਨ ਸਮੇਤ ਹਰ ਕਿਸਮ ਦੇ ਕਰਜ਼ੇ ਦੀਆਂ ਵਧਦੀਆਂ ਦਰਾਂ ਕਾਰਨ ਤੁਹਾਡਾ ਘਰੇਲੂ ਬਜਟ ਗੜਬੜਾ ਗਿਆ ਹੋਵੇ, ਮੰਦੀ ਦੀ ਮਾਰ ਕਾਰਨ ਨੌਕਰੀਆਂ ਮਿਲਣੀਆਂ ਮੁਸ਼ਕਿਲ ਹੋ ਰਹੀਆਂ ਹੋਣ, ਇਸ ਸਭ ਦੇ ਬਾਵਜੂਦ ਭਾਰਤੀਆਂ ਕੋਲ ਮੁਸਕਰਾਉਣ ਦਾ ਕਾਰਨ ਹੈ। ਭਾਰਤ ਵਿਚ ਖੁਸ਼ਹਾਲੀ ਦੀ ਦਰ ਸਭ ਤੋਂ ਤੇਜ਼ ਹੈ। 25 ਸਾਲ ਪਹਿਲਾਂ ਦੇ ਮੁਕਾਬਲੇ ਅੱਜ ਭਾਰਤੀ ਜ਼ਿਆਦਾ ਖੁਸ਼ ਹਨ। ਯਾਨਿ ਦੁਸ਼ਵਾਰੀਆਂ ਦੇ ਬਾਵਜੂਦ ਵੀ ਭਾਰਤੀ ਖੁਸ਼! ਅਮਰੀਕਾ ਦੀ...
+ Full Story

Other Articles

Entertainment

article thumbnailਬ੍ਰਿਟਨੀ ਨੂੰ ਚਾਹੀਦਾ ਹੈ ਸ਼ਾਂਤ ਘਰ ਅਤੇ ਹਰਿਆ-ਭਰਿਆ ਪੜੌਸ

Wednesday, 02 July 2008

ਲਾਸ ਏਂਜਲਸ- ਅਦਾਲਤ ਦੇ ਰਿਕਾਰਡਾਂ ਤੋਂ ਪਤਾ ਲੱਗਦਾ ਹੈ ਕਿ ਬ੍ਰਿਟਨੀ ਸਪੀਅਰਸ ਨੂੰ ਹਰੇ-ਭਰੇ ਸ਼ਾਂਤ ਅਤੇ ਵੱਡੇ ਵਿਹੜੇ ਵਾਲੇ ਘਰ ਦੀ ਤਲਾਸ਼ ਹੈ। ਜਾਰੀ ਦਸਤਾਵੇਜ਼ਾਂ ਤੋਂ ਪਤਾ ਲੱਗਿਆ ਕਿ ਬ੍ਰਿਟਨੀ ਨੁੰ ਵੱਡੇ ਵਿਹੜੇ ਵਾਲੇ ਘਰ ਦੀ ਲੋੜ ਹੈ, ਜਿਸ ਦੇ ਆਸ-ਪਾਸ ਬਗੀਚੇ ਹੋਣ। ਆਪਣੇ ਬੱਚਿਆਂ ਸੀਨ ਪ੍ਰੈਸਟੋਨ ਅਤੇ ਜਾਸਦੇਨ ਜੇਮਸ ਦੇ ਲਈ ਉਸਨੂੰ ਨਵੇਂ ਖੇਤਰ ਦੀ ਤਲਾਸ਼ ਹੈ। ਬ੍ਰਿਟਨੀ ਅਜਿਹਾ ਘਰ ਚਾਹੁੰਦੀ ਹੈ ਜਿੱਥੇ ਉਸਦੇ ਬੇਵਰਲੀ ਹਿਲਜ਼ ਸਥਿਤ ਉਸਦੇ ਵਰਤਮਾਨ ਘਰ ਤੋਂ ਘੱਟ ਆਵਾਜਾਈ ਹੋਵੇ।...
+ Full Story

Other Articles