|
Friday, 11 April 2008 |
|
ਸ਼ਾਹਕੋਟ, 11 ਅਪ੍ਰੈਲ (ਸੁਖਦੀਪ ਸਚਦੇਵਾ) ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਡੈਲੀਗੇਟ ਅਤੇ ਸਰਕਾਰੀ ਸੈਕੰਡਰੀ ਸਕੂਲ ਬਾਜਵਾ ਕਲਾਂ ਦੇ ਵਾਈਸ ਪ੍ਰਿੰਸੀਪਲ ਸ: ਮਨਜੀਤ ਸਿੰਘ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਕੈਨੇਡਾ ‘ਚ ਰਹਿੰਦੇ ਉਨ੍ਹਾਂ ਦੇ ਭਰਾ ਡਾ: ਗੁਰਦੇਵ ਸਿੰਘ ਦੀ ਧਰਮ ਪਤਨੀ ਸ੍ਰ਼ੀਮਤੀ ਤੀਰਥ ਕੌਰ ਦਾ ਅਚਾਨਕ ਦਿਹਾਂਤ ਹੋ ਗਿਆ . ਸ੍ਰ਼ੀਮਤੀ ਤੀਰਥ ਕੌਰ ਪਿਛਲੇ ਕਾਫੀ ਸਮੇਂ ਤੋਂ ਗੁਰਦਿਆਂ ਦੀ ਬਿਮਾਰੀ ਤੋਂ ਪੀੜਤ ਸਨ .
ਸ੍ਰ਼ੀਮਤੀ ਤੀਰਥ ਕੋਰ ਦੀ ਹੋਈ ਅਚਨਚੇਤੀ ਅਤੇ ਬੇਵਕਤੀ ਮੌਤ ‘ਤੇ ਡੀ।ਟੀ।ਐਫ। ਜਿ਼ਲ੍ਹਾ ਜਲੰਧਰ ਦੇ ਪ੍ਰਧਾਨ ਗੁਰਮੇਲ ਸਿੰਘ ਬੋਪਾਰਾਏ, ਜਨਰਲ ਸਕੱਤਰ ਕੁਲਵਿੰਦਰ ਸਿੰਘ ਜੋਸਨ, ਵਿੱਤ ਸਕੱਤਰ ਗੁਰਦੇਵ ਚੰਦ ਬਾਲੋਕੀ, ਬਲਾਕ ਲੋਹੀਆਂ ਦੇ ਪ੍ਰਧਾਨ ਦਿਲਬਾਗ ਸਿੰਘ, ਬਲਾਕ ਸ਼ਾਹਕੋਟ ਦੇ ਪ੍ਰਧਾਨ ਗੁਰਮੇਜ ਸਿੰਘ, ਲੋਕ ਮੋਰਚਾ ਪੰਜਾਬ ਦੀ ਇਕਾਈ ਸ਼ਾਹਕੋਟ-ਨਕੋਦਰ ਦੇ ਸਕੱਤਰ ਨਿਰਮਲ ਸਿੰਘ ਜਹਾਂਗੀਰ, ਮੈਂਬਰ ਗੁਰਮੀਤ ਕੋਟਲੀ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਹਰਮੇਸ਼ ਮਾਲੜੀ, ਇਲਾਕਾ ਕਮੇਟੀ ਮੈਂਬਰ ਹਰਭਜਨ ਸਿੰਘ ਮਲਸੀਆਂ, ਟੀ।ਐਸ।ਯੂ। ਸਰਕਲ ਕਪੂਰਥਲਾ ਦੇ ਪ੍ਰਧਾਨ ਮੋਹਨ ਸਿੰਘ, ਸ਼ਹਿਰੀ ਮੰਡਲ ਨਕੋਦਰ ਦੇ ਪ੍ਰਧਾਨ ਬਲਵੰਤ ਮਲਸੀਆਂ, ਭਾਜਪਾ ਆਗੂ ਦੀਪਕ ਸ਼ਰਮਾਂ, ਮਲਸੀਆਂ ਦੇ ਪ੍ਰਿੰਸੀਪਲ ਧਰਮਪਾਲ, ਪਿੰ੍ਰਸੀਪਲ ਸ੍ਰ਼ੀ ਗੁਰਦੀਪ ਸਿੰਘ ਸੰਧੂ, ਪ੍ਰਿੰਸੀਪਲ ਸਤਪਾਲ ਆਲੇਵਾਲੀ, ਐਸ।ਸੀ।/ਬੀ।ਸੀ। ਟੀਚਰਜ਼ ਯੂਨੀਅਨ ਦੇ ਪ੍ਰਧਾਨ ਸਵਰਨ ਸਿੰਘ ਕਲਿਆਣ ਅਤੇ ਜਿ਼ਲ੍ਹਾ ਜਲੰਧਰ ਦੇ ਪ੍ਰਧਾਨ ਗੁਰਮੇਜ਼ ਲਾਲ ਹੀਰ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਦੁੱਖੀ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ .
ਸੁਖਦੀਪ ਸਿੰਘ ਸਚਦੇਵਾ
ਪੱਤਰਕਾਰ ਸ਼ਾਹਕੋਟ/ਮਲਸੀਆਂ
|
|
|
Friday, 11 April 2008 |
|
 Waheguru ji ka Khalsa.Wahehguru ji ki fateh.
Recently we celebrated Sikh Children Day in Fremont, a day solely dedicated for our children. Attached is the press release and some photoes.
Photo's by
Pardes TImes Press release for Sikh Children Day 2008
The 4 th Annual Sikh Children Day was celebrated on April 5th Saturday in Fremont
Gurdwara Sahib with high spirits and with lots of enthusiasm. About 250 kids participated
in different activities. Program started with a fascinating, well organized parade that many
Khalsa School students performed in and they were all dressed alike in kesri dastar
/chunnies, and in blue t-shirts. Different kids sang shabads, played an inspirational skit and
performed kaweeshri. The skit was in the form of street theatre which showcased and
was focused on parenting and concept of sangat.
There were six competitions; Dastaar tying, Parshaada Making, Gatka, Shane Khalsa, Sikh
Arts /photo and basketball competitions. Other than competitions there were varieties of
activities for children to learn about sikhi in an interactive way. There was a special tent
for younger kids where informational packages were given to kids to further share in their
regular schools about why and how we celebrate vaisakhi. Sakhiland was anther area
where kids were told inspirational sakhies from our sikh history in an interactive way. It
was beautifully designed and all children who participated in that event received a goody
bag. There was a picture booth where families and kids got their picture taken in the form
of souvenir. Gift booth was very busy where kids were redeeming there prize tickets for
participating in different activities for souvenirs. There were many more activities to keep
all the kids busy all day. Snacks and Guru ka langar were served all day.
Fremont Khlasa School and management of Fremont Gurdwara Sahib arranged this
program together with the great support of sadh sangat. Participation was from all over
the bay area and Sacramento, Yuba City, Tracy, Fresno and Turlock.
Attractive prizes were given to the children at the end of the program after an Kirtan
performance by Khalsa School Fremont children.
We could see kids enjoying every moment of every activity and growing as effective,better
Sikhs every moment. If we as Sikhs really want to do anything for the 'panth' then this is
it---this is the foundation---the new generation –our future. Rather than always criticizing
everybody who is trying to harm us let's look at these kids and put all our energies along
with them built such a strong future.
Mission of this dedicated day is to instill the spirit of Sikhi in your youth and set up the
stage to celebrate the birth day of Khalsa in a way so we feel proud of what we are and of
our history, and our kids stay in our culture.
|
|
Read more...
|
|
|
Wednesday, 09 April 2008 |
ਟੋਰਾਂਟੋ- ਕੈਨੇਡਾ ‘ਚ ਵਿਦੇਸ਼ੀ ਮੂਲ ਦੇ ਲੋਕਾਂ ਦੀ ਗਿਣਤੀ 50 ਲੱਖ ਤੱਕ ਪਹੁੰਚ ਗਈ ਹੈ, ਇਸ ਵਿਚੋਂ ਕਰੀਬ 5 ਲੱਖ ਪੰਜਾਬੀ ਮੂਲ ਦੇ ਹਨ। ਇਹ ਅੰਕੜੇ ਜਾਰੀ ਕਰਨ ਵਾਲੀ ਕੈਨੇਡਾ ਸਟੈਟਿਕਸ ਦੀ ਰਿਪੋਰਟ ਦੇ ਮੁਤਾਬਕ ਹਰ ਸਾਲ ਕਰੀਬ 30 ਹਜ਼ਾਰ ਭਾਰਤੀ ਕੈਨੇਡੀਅਨ ਸਿਟੀਜ਼ਨਸ਼ਿਪ ਹਾਸਲ ਕਰਕੇ ਕੈਨੇਡਾ ਪਹੁੰਚਦੇ ਹਨ।
ਇਹਨਾਂ ਵਿਚੋਂ 15 ਤੋਂ 17 ਹਜ਼ਾਰ ਪੰਜਾਬੀ ਹੁੰਦੇ ਹਨ। ਰਿਪੋਰਟ ਦੇ ਮੁਤਾਬਕ ਪੰਜਾਬੀ ਅਤੇ ਭਾਰਤੀ ਕੈਨੇਡਾ ਦੀ ਦੂਜੀ ਸਭ ਤੋਂ ਵੱਡੀ ਪ੍ਰਵਾਸੀ ਕਮਿਊਨਿਟੀ ਬਣ ਗਈ ਹੈ, ਜਦਕਿ ਪਹਿਲੇ ਨੰਬਰ ‘ਤੇ ਚੀਨੀ ਕਮਿਊਨਿਟੀ ਹੈ। ਕੈਨੇਡਾ ਵਿਚ ਚੀਨੀ ਮੂਲ ਦੇ ਲੋਕਾਂ ਦੀ ਆਬਾਦੀ 12 ਲੱਖ ਤੱਕ ਪਹੁੰਚ ਗਈ ਹੈ। ਆਬਾਦੀ ਦੇ ਮਾਮਲੇ ਵਿਚ ਬੇਸ਼ੱਕ ਚੀਨੀ ਅੱਗੇ ਹਨ, ਪਰ ਪੰਜਾਬੀਆਂ ਦੀ ਪਛਾਣ ਲਗਾਤਾਰ ਵੱਧ ਰਹੀ ਹੈ। ਕੈਨੇਡਾ ਵਿਚ ਘੱਟ ਹੀ ਚੀਨੀ ਪ੍ਰਵਾਸੀ ਸੰਸਦ ਦੀਆਂ ਪੌੜੀਆਂ ਚੜ੍ਹ ਰਹੇ ਹਨ। ਸਿਟੀ ਕੌਂਸਲ ਪੱਧਰ ‘ਤੇ ਵੀ ਪੰਜਾਬੀ ਮੂਲ ਦੇ ਪ੍ਰਵਾਸੀਆਂ ਨੇ ਸਾਰੀਆਂ ਸਿਆਸੀ ਪਾਰਟੀਆਂ ਵਿਚ ਮੈਂਬਰਸ਼ਿਪ ਹਾਸਲ ਕਰਕੇ ਆਪਣਾ ਕੱਦ ਵਧਾ ਲਿਆ ਹੈ। ਹੁਣ ਤੱਕ ਕੈਨੇਡਾ ਵਿਚ ਚਾਈਨਾ ਟਾਊਨ ਹਰ ਪ੍ਰਮੁੱਖ ਸ਼ਹਿਰ ਵਿਚ ਮਿਲਦੇ ਸਨ, ਪਰ ਹੁਣ ਇੱਥੇ ਲਿਟਲ ਇੰਡੀਆ ਅਤੇ ਮਿੰਨੀ ਪੰਜਾਬ ਬਣਨ ਲੱਗੇ ਹਨ।
|
|
|
Monday, 07 April 2008 |
|
ਮੀਟਿੰਗਾ ਦਾ ਸਿਲਸਲਾ ਲੜੀਵਾਰ ਜ਼ਾਰੀ ਰਹੇਗਾ
ਯੂਨੀਅਨ ਸਿਟੀ-(ਸਰਬਜੋਤ ਸਿੰਘ ਸਵੱਦੀ ) ਲੰਘੇ ਐਤਵਾਰ ਬੇ-ਏਰੀਆ ਟਰੱਕ ਉਪਰੇਟਰ ਐਸ਼ੋਸੀਏਸ਼ਨ ਦੇ ਸੱਦੇ ਤੇ ਯੂਨੀਅਨ ਸਿਟੀ ਦੀ ਪਬਲਿਕ ਲਾਇਬਰੇਰੀ ਵਿੱਚ ਟਰੱਕ ਉਪਰੇਟਰਾਂ ਵਲੋਂ ਇਕ ਭਰਵੀਂ ਮੀਟਿੰਗ ਦਾ ਅਯੋਜਨ ਕੀਤਾ ਗਿਆ। ਭਾਵੇਂ ਇਸ ਮੀਟਿੰਗ ਵਿੱਚ ਜਿ਼ਆਦਾਤਰ ਡੰਪ ਟਰੱਕਾਂ ਨਾਲ ਸਬੰਧਤ ਟਰੱਕ ਮਾਲਕ ਅਤੇ ਡਰਾਇਵਰ ਸ਼ਾਮਲ ਹੋਏ। ਮੀਟਿੰਗ ਵਿੱਚ ਟਰੱਕ ਮਾਲਕਾਂ ਦੇ ਵੱਧ ਰਹੇ ਖਰਚਿਆਂ,ਅਤੇ ਹੋਰ ਆਰਥਿਕ ਮਜ਼ਬੂਰੀਆਂ ਨੂੰ ਅੱਖੋ-ਪਰੋਖੇ ਕਰਕੇ ਕੁੱਝ ਪੰਜਾਬੀ ਮੂਲ ਦੇ ਨਵੇਂ ਬਣੇ ਬਰੋਕਰਾਂ ਅਤੇ ਕੰਪਨੀਆਂ ਦੇ ਮਾਲਕਾਂ ਵਲੋਂ ਟਰੱਕ ਭਾੜਿਆਂ (ਰੇਟਾਂ) ਵਿੱਚ ਵੱਡੀ ਪੱਧਰ ਤੇ ਲਿਆਂਦੀ ਗਿਰਾਵਟ,ਸਮੇਂ ਸਿਰ ਅਦਾਇਗੀ ਨਾ ਕਰਨੀ,ਕੰਨਸ਼ਟਰਕੰਸ਼ਨ ਕੰਪਨੀਆ ਕੋਲੋਂ ਜਿ਼ਆਦਾ ਰੇਟ ਲੈ ਕੇ, ਅੱਗੇ ਟਰੱਕ ਮਾਲਕਾਂ ਨੂੰ ਘੱਟ ਅਦਾਇਗੀ ਕਰਨੀ, ਘੰਟਿਆਂ ਦੀ ਜੌਬ ਨੂੰ ਗੇੜਿਆਂ ਵਿੱਚ ਤਬਦੀਲ ਕਰ ਦੇਣ, ਵਰਗੇ ਮਸਲਿਆਂ ਤੇ ਗਹਿਰੀ ਵਿਚਾਰ ਚਰਚਾ ਕੀਤੀ ਗਈ ਅਤੇ ਵਕੀਲਾ ਨਾਲ ਸਲਾਹ ਮਸ਼ਵਰਾ ਕਰਕੇ ਕਨੂੰਨੀ ਤੌਰ ਤੇ ਕੋਈ ਸਾਰਥਿਕ ਕਦਮ ਚੁੱਕਣ ਦਾ ਫੈਸਲਾ ਲਿਆ ਗਿਆ। ਮੀਟਿੰਗ ਵਿੱਚ ਇਹ ਵੀ ਫੈਸਲਾ ਲਿਆ ਗਿਆ,ਕੰਨਸਟਰਕੰਸ਼ਨ ਕੰਪਨੀਆਂ ਵਲੋਂ ਬਰੋਕਰਾਂ ਨੂੰ ਜਾਂ ਟਰੱਕ ਕੰਪਨੀਆਂ ਨੂੰ ਜੋ ਪੇਮਿੰਟ ਕੀਤੀ ਗਈ ਹੈ ਅਤੇ ਉਸ ਦੇ ਮੁਕਾਬਲੇ ਟਰੱਕ ਮਾਲਕਾ ਨੂੰ ਬਹੁਤ ਹੀ ਘੱਟ ਅਦਾਇਗੀ ਹੋਈ ਹੈ ਜਾਂ ਹੋ ਰਹੀ ਹੈ ਉਸ ਅਦਾਇਗੀ ਦੀਆਂ ਅਸਲੀ ਸਟੇਟਮਿੰਟ ਦੀਆਂ ਕਾਪੀਆਂ ਵਕੀਲਾਂ ਰਾਂਹੀ ਕੱਢਵਾਈਆਂ ਜਾਣਗੀਆਂ। ਮੀਟਿੰਗ ਵਿੱਚ ਟਰੱਕ ਮਾਲਕਾ ਨੂੰ ਅਪੀਲ ਕੀਤੀ ਗਈ ਹੈ ਜਦੋਂ ਵੀ ਡਿਸਪੈਚ ਲੈਣਾ ਹੈ, ਤਾਂ ਰੇਟ ਜਰੂਰ ਪੁਛਿਆ ਜਾਵੇ, ਕੀ ਜੌਬ ਘੰਟਿਆਂ ਦੀ,ਘੇੜਿਆਂ ਦੀ,ਜਾਂ ਫਿਰ ਟੰਨਾਂ ਦੀ ਹੈ। ਕੀ ਉਸ ਰੇਟ ਨਾਲ ਟਰੱਕ ਮਾਲਕ ਦੇ ਖਰਚੇ ਪੂਰੇ ਹੁੰਦੇ ਹਨ? ਅਗਰ ਇੱਕ ਟਰੱਕ ਮਾਲਕ ਨੇ ਜੌਬ ਤੇ ਜਾਣ ਤੋਂ ਇਨਕਾਰ ਕੀਤਾ ਹੈ ਤਾਂ ਦੂਸਰਾ ਉਸ ਜੌਬ ਤੇ ਜਾਣ ਤੋਂ ਸੰਕੋਚ ਕਰੇ। ਇਸ ਤੋਂ ਇਲਾਵਾ ਟਰੱਕ ਮਾਲਕਾਂ ਨੂੰ ਪਾਰਕਿੰਗ ਅਤੇ ਹੋਰ ਸਿਟੀ ਨਾਲ ਸਬੰਧਤ ਸਮੱਸਿਆਵਾਂ ਨੂੰ ਹੱਲ ਕਰਾਉਣ ਲਈ ਰਾਜ਼ਨੀਤਕ ਆਗੂਆਂ ਦੀ ਮੱਦਦ ਲਈ ਜਾਵੇਗੀ। ਸਾਰੇ ਟਰੱਕ ਮਾਲਕਾਂ ਵਲੋਂ ਇੱਕ ਮੱਤ ਹੋ ਕੇ ਕੋਈ ਸਥਾਈ ਤੌਰ ਤੇ ਮਸਲੇ ਹੱਲ ਕਰਨ ਲਈ ਸ਼ਕਤੀਸ਼ਾਲੀ ਯੂਨੀਅਨ ਬਣਾਉਣ ਦਾ ਫੈਸਲਾ ਲਿਆ ਗਿਆ। ਮੀਟਿੰਗ ਵਿੱਚ ਕੰਨਟੇਨਰਾਂ ਅਤੇ ਲੌਂਗ ਤੇ ਕੰਮ ਕਰਨ ਵਾਲੇ ਟਰੱਕ ਮਾਲਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਕਨੂੰਨੀ ਤੌਰ ਤੇ ਆਪਣੇ ਬਣਦੇ ਹੱਕ ਹਾਸਲ ਕਰਨ ਲਈ ਯੂਨੀਅਨ ਦੇ ਮੈਂਬਰ ਬਣਨ ਅਤੇ ਹਰ ਤਰਾਂ ਦਾ ਸਹਿਯੋਗ ਦਿੱਤਾ ਜਾਵੇ। ਇਸ ਮੀਟਿੰਗ ਵਿੱਚ ਭਾਈ ਰਾਮ ਸਿੰਘ,ਦਲਬੀਰ ਸਿੰਘ ਧਾਲੀਵਾਲ, ਨਰਿੰਦਰ ਸਿੰਘ ਸੁਜੋ,ਸੁਰਿੰਦਰ ਸਿੰਘ ਧਨੋਆ,ਪ੍ਰੀਤਮ ਸਿੰਘ ਜੋਗਾ ਨੰਗਲ,ਬਲਜੀਵਨ ਦਾਸ, ਮਨਦੀਪ ਸਿੰਘ ਧਾਮੀ, ਮਹਿੰਗਾ ਸਿੰਘ ਸਰਪੰਚ,ਗੁਰਚਰਨ ਸਿੰਘ ਮਾਨ,ਬੰਟੀ ਥਿੰਦਾ,ਸੁਖਦੇਵ ਸਿੰਘ ਬੇਣੀਵਾਲ,ਬਲਬੀਰ ਸਿੰਘ ਐਮ ਏ ਅਤੇ ਕੁਲਬੀਰ ਸਿੰਘ ਬਾਜਵਾ ਨੇ ਆਪਣੇ ਵਿਚਾਰ ਪੇਸ਼ ਕੀਤੇ।ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਜਗਦੀਪ ਸਿੰਘ,ਜਤਿੰਦਰ ਸਿੰਘ ਜਰਗੀਆ,ਦਵਿੰਦਰ ਸਿੰਘ,ਅਵਤਾਰ ਸਿੰਘ ਤਾਰੀ,ਗੋਗਾ ਗਿੱਲ,ਮੰਦਰ ਸਿੰਘ ਰਾਮਗੜ੍ਹ,ਹਰਮਿੰਦਰ ਸਿੰਘ,ਬਲਬੀਰ ਸਿੰਘ, ਬਲਜੀਤ ਸਿੰਘ,ਕਮਲਜੀਤ ਸਿੰਘ ਲੌਂਗੀਆ,ਬਲਹਾਰ ਸਿੰਘ ਸੰਧੂ, ਸੰਦੀਪ ਸਿੰਘ,ਪਵਿਤਰ ਸਿੰਘ,ਸਤਵੰਤ ਸਿੰਘ ਇਯਾਲੀ,ਸੁਖਜਿੰਦਰਪਾਲ ਸਿੰਘ,ਕਰਨੈਲ ਸਿੰਘ ਗੋਲਡੀ,ਅਵਤਾਰ ਸਿੰਘ ਜਸਵਿੰਦਰ ਸਿੰਘ,ਬੌਬੀ,ਰਾਣਾ,ਰਾਜਪੂਤ ਅਤੇ ਮਾਝਾ,ਗੁਰਦੀਪ ਸਿੰਘ, ਜਗਤਾਰ ਸਿੰਘ,ਪਰਪਿੰਦਰ ਸਿੰਘ,ਜਗਪਾਲ ਸਿੰਘ,ਸੁਖਦੇਵ ਸਿੰਘ,ਸਤਨਾਮ ਸਿੰਘ,ਕਸ਼ਮੀਰ ਸਿੰਘ, ਕਰਨੈੇਲ ਸਿੰਘ ਗਿੱਲ, ਭੁਪਿੰਦਰ ਸਿੰਘ,ਸੰਦੀਪ ਸਿੰਘ ਚਾਹਲ ਅਤੇ ਸਰਬਜੋਤ ਸਿੰਘ ਸਵੱਦੀ ਤੋਂ ਇਲਾਵਾ ਹੋਰ ਬਹੁਤ ਸਾਰੇ ਟਰੱਕ ਉਪਰੇਟਰਾਂ ਅਤੇ ਉਨਾਂ ਦੇ ਹਮਾਇਤੀਆਂ ਨੇ ਹਿੱਸਾ ਲਿਆ,ਅਗਲੀ ਮੀਟਿੰਗ ਬਾਰੇ ਕਿਸੇ ਵੀ ਸੱਜਣ ਨੇ ਜਾਣਕਾਰੀ ਹਾਸਲ ਕਰਨੀ ਹੋਵੇ ਤਾਂ ਦਲਬੀਰ ਸਿੰਘ ਧਾਲੀਵਾਲ 408-480-1313, ਨਰਿੰਦਰ ਸਿੰਘ ਸੁਜੋ 510-714-5058,ਦਵਿੰਦਰ ਸਿੰਘ 510-750-5757 ਨਾਲ ਸੰਪਰਕ ਕੀਤਾ ਜਾ ਸਕਦਾ ਹੈ।
|
|
|