|
Sunday, 23 March 2008 |
ਵਾਸਿ਼ੰਗਟਨ - ਇੱਕ ਨਵੇਂ ਕੌਮੀ ਸਰਵੇਖਣ ਅਨੁਸਾਰ ਡੈਮੋਕ੍ਰੇਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਬਣਨ ਦੀ ਦੌੜ ਵਿੱਚ ਹਿਲੇਰੀ ਕਲਿੰਟਨ ਨੇ ਫਿਰ ਲੀਡ ਲੈ ਲਈ ਹੈ। ਗੈਲਪ ਡੇਲੀ ਦੇ ਸਰਵੇਖਣ ਅਨੁਸਾਰ ਹਿਲੇਰੀ ਕਲਿੰਟਨ ਬਰਾਕ ਓਬਾਮਾ ਤੋਂ 7 ਫੀਸਦੀ ਵੋਟਾਂ ਨਾਲ ਅੱਗੇ ਚੱਲ ਰਹੀ ਹੈ। ਹਿਲੇਰੀ ਨੂੰ 49 ਫੀਸਦੀ ਅਤੇ ਓਬਾਮਾ ਨੂੰ 42 ਫੀਸਦੀ ਵੋਟਰਾਂ ਦੀ ਹਮਾਇਤ ਹਾਸਲ ਹੈ। ਗੈਲਪ ਦੇ 5 ਫਰਵੀ ਸੁਪਰ ਟਿਊਜ਼ ਡੇ ਮੁਕਾਬਲੇ ਦੇ ਪਹਿਲੇ ਸਰਵੇਖਣ ਵਿੱਚ ਵੀ ਹਿਲੇਰੀ ਨੂੰ ਲੀਡ ਮਿਲੀ ਸੀ ਜਦਕਿ ਚੋਣ ਨਤੀਜਿਆਂ ਵਿੱਚ ਦੋਵੇਂ ਕਰੀਬ ਬਰਾਬਰ ਰਹੇ ਸਨ। ਓਬਾਮਾ ਨੇ ਅੰਕੜਿਆਂ ਦੇ ਆਧਾਰ ‘ਤੇ ਕਈ ਵਾਰ ਮਾਮੂਲੀ ਲੀਡ ਹਾਸਲ ਕੀਤੀ ਹੈ ਪਰ ਪਿਛਲੇ ਹਫਤੇ ਉਸ ਦੇ ਸਾਬਕਾ ਧਰਮ ਗੁਰੂ ਦੇ ਵਿਵਾਦਪੂਰਨ ਬਿਆਨ ਤੋਂ ਬਾਅਦ ਦੇ ਸਰਵੇਖਣ ਵਿੱਚ ਉਸ ਦੀ ਹਰਮਨਪਿਆਰਤਾ ਘਟੀ ਹੈ।
|
|
|
Saturday, 15 March 2008 |
|
ਵਾਸ਼ਿੰਗਟਨ- ਅਮਰੀਕਾ ਵਿਚ ਡੈਮੋਕਰੇਟਿਕ ਪਾਰਟੀ ਦੇ ਬਹੁਮਤ ਵਾਲੀ ਪ੍ਰਤੀਨਿਧੀ ਸਭਾ ਨੇ ਰਾਸ਼ਟਰਪਤੀ ਬੁਸ਼ ਦੇ ਵਿਰੋਧ ਨੂੰ ਨਜ਼ਰਅੰਦਾਜ਼ ਕਰਦੇ ਹੋਏ ਘਰੇਲੂ ਜਾਸੂਸੀ ਬਿਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਬਿਲ ਫੋਨ ਕੰਪਨੀਆਂ ਨੂੰ ਅਦਾਲਤ ਵਿਚ ਖਿੱਚੇ ਜਾਣ ਦੀ ਆਗਿਆ ਦਿੰਦਾ ਹੈ।
ਰਾਸ਼ਟਰਪਤੀ ਨੇ ਇਸ ਬਿਲ ‘ਤੇ ਵੀਟੋ ਕਰਨ ਦੀ ਧਮਕੀ ਦਿੱਤੀ ਸੀ। ਇਸ ਬਿਲ ਨੂੰ 197 ਵੋਟਾਂ ਮਿਲੀਆਂ ਹਨ।
ਇਸਲਾਮਾਬਾਦ ਵਿਚ ਵਿਸਫੋਟ- ਦਸ ਹਲਾਕ
ਇਸਲਾਮਾਬਾਦ- ਇੱਥੋਂ ਦੇ ਇਕ ਰੈਸਟੋਰੈਂਟ ਵਿਚ ਅੱਜ ਹੋਏ ਵਿਸਫੋਟ ਵਿਚ ਦਸ ਲੋਕਾਂ ਦੇ ਮਰਨ ਅਤੇ 15 ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਹ ਵਿਸਫੋਟ ਇੱਥੋਂ ਦੇ ਇਕ ਇਤਾਲਵੀ ਰੈਸਟੋਰੈਂਟ ਵਿਚ ਹੋਇਆ। ਮੌਕੇ ਦੇ ਗਵਾਹਾਂ ਮੁਤਾਬਕ ਧਮਾਕਾ ਇੰਨਾ ਜ਼ਿਆਦਾ ਤੇਜ਼ ਸੀ ਕਿ ਇਹ ਤਿੰਨ ਕਿਲੋਮੀਟਰ ਤੱਕ ਸੁਣਿਆ ਗਿਆ। ਇਹ ਧਮਾਕਾ ਸਵੇਰੇ 9 ਵੱਜ ਕੇ 10 ਮਿੰਟ ‘ਤੇ ਹੋਇਆ। ਧਮਾਕੇ ਕਾਰਨ ਸ਼ਹਿਰ ਵਿਚ ਦਹਿਸ਼ਤ ਵਾਲਾ ਮਾਹੌਲ ਪਾਇਆ ਜਾ ਰਿਹਾ ਹੈ।
|
|
|
<< Start < Prev 1 2 3 4 5 Next > End >>
|
| Results 37 - 38 of 38 |