|
Wednesday, 18 June 2008 |
ਟੋਰਾਂਟੋ- ਸੈਂਟਰ ਆਫ ਡੀ ਅਡਿਕਸ਼ਨ ਐਂਡ ਮੈਂਟਲ ਹੈਲਥ ਨਾਂ ਦੀ ਸੰਸਥਾ ਵੱਲੌਂ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਵਿਚ ਕਿਹਾ ਗਿਆ ਹੈ ਕਿ ਕੈਨੇਡਾ ਵਿਚ ਸ਼ਰਾਬੀਆਂ ਦੇ ਇਲਾਜ ਲਈ ਸਾਲਾਨਾ ਇਕ ਬਿਲੀਅਨ ਡਾਲਰ ਖਰਚ ਆਉਂਦਾ ਹੈ। ਇਸ ਤਰ੍ਹਾਂ ਕੈਨੇਡਾ ਦੇ ਹਰੇਕ ਬਾਸ਼ਿੰਦੇ ਦੇ ਹਿੱਸੇ 463 ਡਾਲਰ ਆਉਂਦੇ ਹਨ। ਸੈਂਟਰ ਦਾ ਕਹਿਣਾ ਹੈ ਕਿ ਸ਼ਰਾਬ ਦੇ ਇਲਾਜ ਦਾ ਖਰਚਾ ਕੈਂਸਰ ਦੇ ਖਰਚ ਨਾਲੋਂ ਵੀ ਵੱਧ ਗਿਆ ਹੈ। ਇਸ ਤਾਜ਼ਾ ਸਟੱਡੀ ਵਿਚ ਇਹ ਵੀ ਕਿਹਾ ਗਿਆ ਹੈ ਕਿ ਜੇ ਸ਼ਰਾਬ ਦੀ ਬਿਮਾਰੀ ਨੂੰ ਘੱਟ ਕਰਨਾ ਹੈ ਤਾਂ ਸ਼ਰਾਬ ਪੀਣ ਦੀ ਉਮਰ ਵਧਾ ਕੇ 21 ਸਾਲਾ ਕਰ ਦੇਣੀ ਚਾਹੀਦੀ ਹੈ, ਜਿਸ ਨਾਲ ਵੱਧ ਜਾਨਾਂ ਵੀ ਬਚ ਸਕਦੀਆਂ ਹਨ ਅਤੇ ਖਰਚ ਵੀ ਘੱਟ ਸਕਦਾ ਹੈ।
ਇਹ ਵੀ ਸੁਝਾਅ ਦਿੱਤਾ ਗਿਆ ਹੈ ਕਿ ਸ਼ਰਾਬ ਮਹਿੰਗੀ ਕਰ ਦੇਣੀ ਚਾਹੀਦੀ ਹੈ, ਜਿਸ ਨਾਲ ਸ਼ਰਾਬ ਦੀ ਖਪਤ ਘੱਟ ਜਾਵੇਗੀ।
ਹੋਰ ਸੁਝਾਵਾਂ ਵਿਚ ਸ਼ਰਾਬ ਪੀ ਕੇ ਗੱਡੀ ਚਲਾਉਣ ਲਈ ਖੂਨ ਵਿਚ ਸ਼ਰਾਬ ਦੀ ਮਿਕਦਾਰ 0.08 ਤੋਂ ਘਟਾ ਕੇ 0.05 ਕਰਨਾ ਸ਼ਾਮਲ ਹੈ, ਜਿਸ ਨਾਲ ਵੀ ਹਾਦਸੇ ਘੱਟ ਸਕੇਦ ਹਨ। ਸੈਂਟਰ ਦਾ ਕਹਿਣਾ ਹੈ ਕਿ ਸ਼ਰਾਬ ਨਾਲ ਸਬੰਧਤ ਇਲਾਜ ਦਾ ਖਰਚਾ ਬਹੁਤ ਹੀ ਜ਼ਿਆਦਾ ਹੈ ਅਤੇ ਇਸ ਬਾਰੇ ਸਰਕਾਰ ਨੂੰ ਕੁਝ ਸਖਤ ਕਦਮ ਚੁੱਕਣੇ ਪੈਣਗੇ।
ਯਾਦ ਰਹੇ ਬੀਤੇ ਹਫਤੇ ਹੀ ਇਕ ਰਿਪੋਰਟ ਆਈ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਕੈਨੇਡਾ ਦੇ ਲੋਕ ਹੁਣ ਪਹਿਲਾਂ ਨਾਲੋਂ ਸ਼ਰਾਬ ਦਾ ਵੱਧ ਸੇਵਨ ਕਰਦੇ ਹਨ ਅਤੇ ਸੈਂਟਰ ਦਾ ਕਹਿਣਾ ਹੈ ਕਿ ਸ਼ਰਾਬ ਦਾ ਸੇਵਨ ਘਟਾਉਣ ਵਾਸਤੇ ਕੋਈ ਤਰਕੀਬ ਕੱਢਣੀ ਬਹੁਤ ਹੀ ਜ਼ਰੂਰੀ ਹੈ, ਨਹੀਂ ਤਾਂ ਸ਼ਰਾਬੀਆਂ ਦੇ ਇਲਾਜ ਦੇ ਵੱਧ ਰਹੇ ਬੋਝ ਕਾਰਨ ਇਹ ਬਿਮਾਰੀ ਕੈਨੇਡਾ ਦੇ ਹੈਲਥ ਸਿਸਟਮ ਨੂੰ ਇਕ ਦਿਨ ਲੈ ਡੁੱਬੇਗੀ।
|
|
|
Monday, 16 June 2008 |
ਨਿਊਯਾਰਕ- ਆਕਸਫੋਰਡ ਯੂਨੀਵਰਸਿਟੀ ਦੇ ਖਗੋਲ ਵਿਗਿਆਨੀ ਇਕ ਵੱਡੇ ਤਾਰੇ ਦੇ ਅੰਤਿਮ ਪਲਾਂ ਦੇ ਗਵਾਹ ਬਣੇ ਹਨ। ਇਹ ਕਿਸੇ ਸੁਪਨੇ ਤੋਂ ਘੱਟ ਨਹੀਂ, ਕਿਉਂਕਿ ਉਹਨਾਂ ਨੇ ਪਹਿਲੀ ਵਾਰ ਪਰਾਬੈਂਗਣੀ ਸੰਕੇਤਾਂ ਦੇ ਜ਼ਰੀਏ ਧਮਾਕੇ ਦੇ ਨਾਲ ਹੋਏ ਵੱਡੇ ਤਾਰੇ ਦੇ ਅੰਤ ਨੂੰ ਦੇਖਿਆ।
ਆਕਸਫੋਰਡ ਯੂਨੀਵਰਸਿਟੀ ਦੇ ਪ੍ਰਮੁੱਖ ਖੋਜਕਾਰ ਕੇਵਿਨ ਸਕੇਵਿੰਸਕੀ ਦੇ ਹਵਾਲੇ ਨਾਲ ਸਪੇਸ ਡਾਟ ਕਾਮ ਨੇ ਦੱਸਿਆ ਕਿ ਪਿਛਲੇ 30 ਸਾਲਾਂ ਤੋਂ ਖਗੋਲ ਵਿਗਿਆਨੀ ਇਕ ਤਾਰੇ ਦੇ ਅੰਤ ਦੇ ਪ੍ਰਕਾਸ਼ ਨੂੰ ਦੇਖਣ ਦਾ ਸੁਪਨਾ ਦੇਖ ਰਹੇ ਹਨ। ਉਹਨਾਂ ਨੇ ਕਿਹਾ ਕਿ ਵੱਡੇ ਤਾਰਿਆਂ ਦੇ ਹੋਂਦ ਦੇ ਕਾਲ ਦੇ ਆਖਰੀ ਚਰਣ ਅਤੇ ਸੁਪਰਨੋਵਾ ਦੇ ਭੌਤਿਕ ਵਿਗਿਆਨ ਦੇ ਖੇਤਰ ਵਿਚ ਅਧਿਐਨ ਦੇ ਲਈ ਸਾਡੇ ਅੰਦਾਜ਼ੇ ਨੇ ਨਵੇਂ ਪੱਧਰ ਦਿਖਾਏ ਹਨ। ਸਕੇਵਿੰਸਕੀ ਅਤੇ ਉਹਨਾਂ ਦੇ ਸਾਥੀਆਂ ਨੇ ਤਾਰੇ ਤੋਂ ਨਿਕਲਣ ਵਾਲੀਆਂ ਪਰਾਬੈਂਗਣੀ ਕਿਰਨਾਂ ਨੂੰ ਦੇਖਿਆ, ਜਿਸਦਾ ਵਰਣਨ ਇਹਨਾਂ ਲੋਕਾਂ ਨੇ 13 ਜੂਨ ਨੂੰ ਸਾਇੰਸ ਮੈਗਜ਼ੀਨ ਦੇ ਇਕ ਅੰਕ ਵਿਚ ਕੀਤਾ ਹੈ। ਸਕੇਵਿੰਸਕੀ ਨੇ ਹਵਾਈ ਵਿਚ ਸਥਿਤ ਦੂਰਬੀਨ ਦੇ ਜ਼ਰੀਏ ਇਸ ਪੂਰੇ ਘਟਨਾਕ੍ਰਮ ਦੇ ਦੌਰਾਨ ਸੁਪਰਨੋਵਾ ਦੀ ਹਰ ਪਲ ਦੀ ਤਸਵੀਰ ਨੂੰ ਦੇਖਿਆ। ਪੁਲਾੜ ਦੂਰਬੀਨ ਗੇਲੇਕਸ ਦੇ ਜ਼ਰੀਏ ਖੋਜਕਾਰਾਂ ਨੇ ਇਕ ਵਿਸ਼ਾਲ ਤਾਰੇ ਨੂੰ ਦੇਖਿਆ ਜਿਸਦੇ ਵਿਸਫੋਟ ਦੇ ਸਮੇਂ ਉਸਦਾ ਆਕਾਰ ਸੂਰਜ ਤੋਂ 500 ਤੋਂ ਇਕ ਹਜ਼ਾਰ ਗੁਣਾਂ ਜ਼ਿਆਦਾ ਵੱਡਾ ਸੀ। ਸਕੇਵਿੰਸਕੀ ਨੇ ਸਪੇਸ ਡਾਟ ਕਾਮ ਨੂੰ ਦੱਸਿਆ ਕਿ ਆਮ ਤੌਰ ‘ਤੇ ਜਦੋਂ ਖਗੋਲ ਵਿਗਿਆਨੀ ਸੁਪਰਨੋਵਾ ਨੂੰ ਦੇਖਦੇ ਹਨ ਪਰ ਉਹ ਪਹਿਲਾਂ ਹੀ ਨਸ਼ਟ ਹੋ ਚੁੱਕਾ ਹੁੰਦਾ ਹੈ। ਉਹਨਾਂ ਨੇ ਕਿਹਾ ਕਿ ਸੰਖੇਪ ਤੌਰ ‘ਤੇ ਇਹ ਦੱਸਣਾ ਕਾਫੀ ਮੁਸ਼ਕਿਲ ਹੈ ਕਿ ਨਸ਼ਟ ਹੋ ਚੁੱਕਾ ਤਾਰਾ ਕਿਸ ਤਰ੍ਹਾਂ ਦਾ ਹੈ। ਉਹਨਾਂ ਨੇ ਦੱਸਿਆ ਕਿ ਅੰਦਾਜ਼ੇ ਦੇ ਬਾਰੇ ਸਭ ਤੋਂ ਚੰਗੀ ਗੱਲ ਤਾਰੇ ਦੇ ਅੰਤ ਤੋਂ ਪਹਿਲਾਂ ਉਸ ਵਿਚੋਂ ਨਿਕਲ ਰਹੀਆਂ ਬਿਜਲਈ ਤਰੰਗਾਂ ਦੇ ਅੰਗੇ ਚੱਲ ਰਹੇ ਪ੍ਰਕਾਸ਼ ਨੂੰ ਦੇਖਣਾ ਹੈ।
|
|
|
Saturday, 07 June 2008 |
|
ਡਗਲਸ- ਅਮੀਰਾਂ ‘ਚ ਅਮੀਰ ਮੁਲਕ ਅਮਰੀਕਾ ‘ਚ ਮੁਫਤ ਭੋਜਨ ‘ਤੇ ਨਿਰਭਰ ਲੋਕਾਂ ਦੀ ਗਿਣਤੀ ਵੱਧ ਰਹੀ ਹੈ। ਖੁਰਾਕ ਬੈਂਕਾਂ ‘ਚ ਉਹਨਾਂ ਲੋਕਾਂ ਦੀ ਗਿਣਤੀ ਵੱਧ ਰਹੀ ਹੈ, ਜੋ ਸੰਘਰਸ਼ ਕਰਕੇ ਵੀ ਆਪਣੇ ਘਰਾਂ ਲਈ ਪੂਰਾ ਭੋਜਨ ਨਹੀਂ ਹਾਸਲ ਕਰ ਸਕਦੇ। ਇਕ ਸਾਲ ‘ਚ ਇਹ ਗਿਣਤੀ 15 ਤੋਂ ਵੱਧ ਕੇ 20 ਫੀਸਦੀ ਹੋ ਗਈ ਹੈ ਤੇ ਕਈ ਭੋਜਨ ਬੈਂਕਾਂ ਨੂੰ ਸਭ ਨੂੰ ਸੰਭਾਲਣਾ ਔਖਾ ਹੋ ਗਿਆ ਹੈ। ਇਹ ਜਾਣਕਾਰੀ ਅਮਰੀਕਾ ਦੇ ਸਭ ਤੋਂ ਵੱਡੇ ਭੋਜਨ ਬੈਂਕ ਸੈਕਿੰਡ ਹਾਰਵੈਸਟ ਨੇ ਦਿੱਤੀ ਹੈ। ਇਸ ਬੈਂਕ ਦੀਆਂ 200 ਹੋਰ ਸ਼ਾਖਾਵਾਂ ਵੀ ਹਨ। ਭੋਜਨ ਬੈਂਕ ਨੈਟਵਰਕ ਤਾਜ਼ਾ ਤੇ ਨਾ ਖਰਾਬ ਹੋਣ ਵਾਲੇ ਉਤਪਾਦਨ, ਸਪਲਾਇਰਾਂ ਤੋਂ ਖਰੀਦ ਕੇ ਗੁਦਾਮਾਂ ‘ਚ ਰੱਖ ਲੈਂਦਾ ਹੈ ਤੇ ਫਿਰ ਦੇਸ਼ ਭਰ ਵਿਚ ਸਮੂਹਿਕ ਭੋਜਨ ਬੈਂਕਾਂ ਦੀ ਲੜੀ ਰਾਹੀਂ ਇਸ ਦੀ ਵੰਡ ਕੀਤੀ ਜਾਂਦੀ ਹੈ। ਭਾਵੇਂ ਇਸ ਖੁਰਾਕ ਦੀ ਵਰਤੋਂ ਕਰਨ ਵਾਲੇ ਲੋਕਾਂ ਦੀ ਸਹੀ ਗਿਣਤੀ ਨਹੀਂ ਪਤਾ ਪਰ ਇਸ ਤੋਂ ਅਮਰੀਕਾ ਦੀ ਆਰਥਿਕਤਾ ਦੀ ਗਿਰਾਵਟ ਦਾ ਜ਼ਰੂਰ ਪਤਾ ਲੱਗਦਾ ਹੈ। ਅਸਮਾਨੀ ਚੜ੍ਹੀਆਂ ਤੇਲ ਕੀਮਤਾਂ ਤੇ ਹੋਰ ਵਸਤਾਂ ਲਈ ਮਹਿੰਗਾਈ ਵਧਣ ਨਾਲ ਜਾਂ ਤਾਂ ਲੋਕ ਇੱਕਦਮ ਹੇਠਲੇ ਆਮਦਨ ਸਮੂਹ ‘ਚ ਆ ਗਏ ਹਨ ਜਾਂ ਫਿਰ ਬੇਰੁਜ਼ਗਾਰੀ ਭੁਗਤ ਰਹੇ ਹਨ।
ਬੈਂਕਾਂ ਦਾ ਕਹਿਣਾ ਹੈ ਕਿ ਚੰਗੀਆਂ-ਭਲੀਆਂ ਨੌਕਰੀਆਂ ਵਾਲੇ ਲੋਕ ਮੁਫਤ ਭੋਜਨ ਬੈਂਕਾਂ ਕੋਲ ਆ ਰਹੇ ਹਨ। ਉਹ ਫਾਰਮ ਭਰ ਕੇ ਮੁਫਤ ਜਾਂ ਰਿਆਇਤੀ ਦਰ ‘ਤੇ ਰਾਸ਼ਨ ਖਰੀਦ ਰਹੇ ਹਨ। ਉੱਤਰੀ ਡਕੌਟਾ ‘ਚ ਗਰੇਟ ਪਲੇਜ਼ ਫੂਡ ਬੈਂਕ ਦੀ ਤਰਜਮਾਨ ਮਾਹਸ਼ੀਆ ਪੋਲਸਨ ਅਨੁਸਾਰ ਹੁਣ ਘੱਟ ਉਜਰਤ ਵਾਲੀ ਜਾਂ ਫਿਰ ਦੋ ਤਿੰਨ ਨੌਕਰੀਆਂ ਵੀ ਕਾਫੀ ਨਹੀਂ ਹਨ। ਇੱਥੇ ਘੱਟੋ-ਘੱਟ ਅੱਧੇ ਘਰ ਫੂਡ ਸਟੈਂਪਸ ਦਾ ਲਾਭ ਲੈ ਰਹੇ ਹਨ। ਸਰਕਾਰੀ ਭੋਜਨ ਲੈਣ ਲਈ ਖੁਰਾਕੀ ਮੋਹਰ ਦੀ ਵੀ ਮੰਗ ਵੱਧ ਗਈ ਹੈ।
|
|
|
Wednesday, 21 May 2008 |
ਵਾਸ਼ਿੰਗਟਨ- ਕੇਂਟਕੀ ਅਤੇ ਓਰੇਗਾਨ ਵਿਚ ਖਿੰਡੇ ਨਤੀਜੇ ਆਉਣ ਦੀ ਉਮੀਦ ਦੇ ਵਿਚਕਾਰ ਰਾਸ਼ਟਰਪਤੀ ਦੇ ਅਹੁਦੇ ਲਈ ਦਾਅਵੇਦਾਰ ਡੈਮੋਕ੍ਰੇਟਿਕ ਪਾਰਟੀ ਦੀ ਲੀਡਰ ਹਿਲੇਰੀ ਕਲਿੰਟਨ ਨੇ ਕਿਹਾ ਹੈ ਕਿ ਲੜਾਈ ਹਾਲੇ ਖਤਮ ਨਹੀਂ ਹੋਈ ਹੈ। ਉਮੀਦਵਾਰੀ ਦੇ ਲਈ ਉਹਨਾਂ ਦੀ ਲੜਾਈ ਬਰਾਕ ਓਬਾਮਾ ਨਾਲ ਹੈ। ਹਿਲੇਰੀ ਨੇ ਕੇਂਟਕੀ ਦੀ ਆਪਣੀ ਮੁਹਿੰਮ ਵਿਚ ਸਮਰਥਕਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਜਦੋਂ ਤੱਕ ਇਕ ਉਮੀਦਵਾਰ ਦੀ ਚੋਣ ਨਹੀਂ ਹੋ ਜਾਂਦੀ, ਉਦੋਂ ਤੱਕ ਮੈਂ ਮੁਕਾਬਲੇ ਵਿਚ ਹਾਂ। ਹਾਲੇ ਇਹ ਲੜਾਈ ਖਤਮ ਨਹੀਂ ਹੋਈ ਹੈ। ਅਸੀਂ ਦੋਵਾਂ ਵਿਚੋਂ ਕਿਸੇ ਦੇ ਕੋਲ ਲੋੜੀਂਦੇ ਪ੍ਰਤੀਨਿਧੀਆਂ ਦਾ ਸਮਰਥਨ ਨਹੀਂ ਹੈ। ਕੀਟਕੀ ਵਿਚ ਲਗਾਏ ਗਏ ਅੰਦਾਜ਼ਿਆਂ ਮੁਤਾਬਕ ਕਲਿੰਟਨ ਨੂੰ 58 ਅਤੇ ਓਬਾਮਾ ਨੂੰ 28 ਫੀਸਦੀ ਵੋਟਾਂ ਮਿਲਣ ਦੀ ਉਮੀਦ ਹੈ। ਓਰੇਗਾਨ ਵਿਚ ਓਬਾਮਾ ਨੂੰ 50 ਅਤੇ ਕਲਿੰਟਨ ਨੂੰ 40 ਫੀਸਦੀ ਵੋਟਾਂ ਪ੍ਰਾਪਤ ਹੋਣ ਦੀ ਉਮੀਦ ਹੈ। ਅਮਰੀਕਾ ਦੇ ਪਹਿਲੇ ਕਾਲੇ ਰਾਸ਼ਟਰਪਤੀ ਬਣਨ ਦੇ ਰਾਹ ‘ਤੇ ਚੱਲ ਰਹੇ ਓਬਾਮਾ ਦੇ ਕੋਲ 1904 ਪ੍ਰਤੀਨਿਧੀਆਂ ਦਾ ਸਮਰਥਨ ਹੈ ਜਦਕਿ ਹਿਲੇਰੀ ਕੋਲ ਕੇਵਲ 1717 ਪ੍ਰਤੀਨਿਧੀਆਂ ਦਾ ਸਮਰਥਨ ਹਾਸਲ ਹੈ। ਦੂਜੇ ਪਾਸੇ ਬਰਾਕ ਓਬਾਮਾ ਨੇ ਆਪਣੀ ਟਿੱਪਣੀ ਵਿਚ ਕਿਹਾ ਕਿ ਸਾਰਿਆ ਨੂੰ ਹੈਰਾਨੀ ਹੋ ਰਹੀ ਹੈ ਕਿ ਮੈਂ ਇੱਥੇ ਹਾਂ।
|
|
|
Tuesday, 20 May 2008 |
|
(Fremont, California) May 19, 2008 - In a major development for the Sikh community, the Sikh Coalition announces the opening of a Western Region office in the San Francisco Bay Area this summer. For the first time, the Sikh community will have full-time staff defending Sikh interests on both coasts. The Coalition congratulates and thanks the Sikh community for its support in making this possible. The Sikh Coalition's Western Region has been in planning for over a year and key staff members will be transferred from New York to jumpstart operations. The new Western Region office will have three-full time staff by the end of 2008. The Coalition's New York office will have four full-time staff members through 2008. Both offices will champion Sikh civil rights concerns utilizing education, litigation and advocacy.
Making a Difference in the Western Region
The Coalition is already working to make a difference on the West coast. Just last week the Contra Costa Times issued a strong editorial supporting the Sikh Coalition's concerns on TSA screening procedures at San Francisco International Airport. In March, the Alameda County Prosecutor's office dropped criminal charges against a Sikh for carrying his kirpan after the Coalition's intervention. In November, partnering with the Seattle Sikh community, the Coalition helped ensure that Sukhvir Singh's attackers were charged with a hate crime.
|
|
|
|
<< Start < Prev 1 2 3 4 5 Next > End >>
|
| Results 10 - 18 of 38 |