Calendar Date

Aug
08
2008
hansron_logo.png
    

mod_zoom_pics

mod_zoom_menue

 

mod_zoom_info

ERROR-CODE: 1000
ਅਮਰੀਕਾ
ਕੈਰੋਲਿਨਾ ‘ਚ ਉਬਾਮਾ, ਇੰਡੀਆਨਾ ‘ਚ ਹਿਲੇਰੀ ਜੇਤੂ
Wednesday, 07 May 2008

obama.jpgਵਾਸ਼ਿੰਗਟਨ- ਨਵੰਬਰ ‘ਚ ਹੋਣ ਵਾਲੀਆਂ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਲਈ ਡੈਮੋਕ੍ਰੇਟਿਕ ਪਾਰਟੀ ਤੋਂ ਉਮੀਦਵਾਰੀ ਦੀ ਦੌੜ ‘ਚ ਅੱਗੇ ਵਧਦੇ ਹੋਏ ਬਰਾਕ ਉਬਾਮਾ ਨੇ ਕੈਰੋਲਿਨਾ ਦੀ ਪ੍ਰਾਇਮਰੀ ਚੋਣ ਜਿੱਤ ਲਈ। ਇਸ ਚੋਣ ‘ਚ 115 ਡੇਲੀਗ੍ਰੇਟਸ ਦਾ ਮਤਦਾਨ ਦਾਅ ‘ਤੇ ਸੀ। ਇਸ ਦੌਰਾਨ ਹਿਲੇਰੀ, ਕਲਿੰਟਨ ਨੇ ਇਡੀਆਨਾ ਡੈਮੋਕ੍ਰੇਟਿਕ ਪ੍ਰਾਇਮਰੀ ‘ਚ ਜਿੱਤ ਹਾਸਲ ਕੀਤੀ। ਉਬਾਮਾ ਦੀ ਇਸ ਜ਼ੋਰਦਾਰ ਜਿੱਤ ਦਾ ਅਰਥ ਉਸ ਦੀ ਵਿਰੋਧੀ ਹਿਲੇਰੀ ਕਲਿੰਟਨ ਲਈ ਮੁਸ਼ਕਲਾਂ ਦਾ ਵਧਣਾ ਹੈ। ਕਲਿੰਟਨ ਹਾਲੇ ਡੇਲੀਗ੍ਰੇਟਸ ਦੇ ਸਮਰਥਨ ਦੇ ਮਾਮਲੇ ‘ਚ ਉਬਾਮਾ ਗਿਣਤੀ ਤੋਂ ਕੁੱਝ ਪਿੱਛੇ ਹੈ। ਹਾਲਾਂਕਿ ਨਿਊਯਾਰਕ ਦੀ ਸੀਨੇਟਰ ਕਲਿੰਟਨ ਨੇ ਇੰਡੀਆਨਾ ‘ਚ ਬੜਤ ਬਣਾਈ ਹੋਈ ਹੈ। ਜਿਥੇ 72 ਡੇਲੀਗ੍ਰੇਟਸ ਭਾਗ ਲੈ ਰਹੇ ਹਨ। ਕੁਲ ਡੇਲੀਗ੍ਰੇਟਸ ਦੀ ਗਿਣਤੀ ‘ਚੋਂ ਉਬਾਮਾ ਦੇ ਸਮਰਥਨ ‘ਚ 55 ਫ਼ੀ ਸਦੀ ਉਮੀਦਵਾਰਾਂ ਦੇ ਆਉਣ ਦੀ ਸੰਭਾਵਨਾ ਹੈ। ਕੁੱਝ ਵੋਟ ਸਮਾਨ ਅਨੁਪਾਤ ਵੰਡ ਪ੍ਰਣਾਲੀ ਦੇ ਜ਼ਰੀਏ ਕਲਿੰਟਨ ਨੂੰ ਮਿਲਣਗੇ। ਚੋਣਾਂ ਤੋਂ ਬਾਅਦ ਹੋਏ ਸਰਵੇਖਣ ਦੇ ਮੁਤਾਬਕ ਉਬਾਮਾ ਨੂੰ ਅਫ਼ਰੀਕੀ ਅਤੇ ਅਮਰੀਕੀਆਂ ਦੀਆਂ 91 ਫ਼ੀ ਸਦੀ ਵੋਟਾਂ ਮਿਲੀਆਂ ਹਨ। ਇਸ ਸ਼੍ਰੇਣੀ ਵਿਚ ਕਲਿੰਟਨ ਨੂੰ ਬਹੁਤ ਘੱਟ 6 ਫ਼ੀ ਸਦੀ ਵੋਟਾਂ ਹੀ ਹਾਸਲ ਹੋਈਆਂ।

 

Read more...
 
ਸੈਂਟਰਲ ਵੈਲੀ ਅਤੇ ਬੇ-ਏਰੀਆ ਵਿੱਚ ਟਰੱਕ ਮਾਲਕਾਂ ਵਲੋਂ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ,
Monday, 05 May 2008

truck1.jpg

 

 

 

 

 

 

 

ਲੈਥਰੋਪ-5 ਮਈ ( ਸਵੱਦੀ ਨਿਊਜ਼ ਸਰਵਿਸ ) ਕੈਲੇਫੋਰਨੀਆਂ ਵਿੱਚ ਟਰੱਕ ਬਿਜ਼ਨਸ ਦੇ ਕੇਂਦਰ ਸਮਝੇ ਜਾਂਦੇ ਸੈਂਟਰਲ ਵੈਲੀ ਅਤੇ ਬੇ-ਏਰੀਆ ਵਿੱਚ ਟਰੱਕ ਮਾਲਕਾਂ ਵਲੋਂ ਅਣਮਿੱਥੇ ਸਮੇਂ ਦੀ ਹੜਤਾਲ ਸ਼ੁਰੂ ਕਰ ਦਿੱਤੀ ਹੈ।ਡੰਪ ਟਰੱਕ ਮਾਲਕਾ ਨੂੰ ਵੀ ਹੜਤਾਲ ਵਿੱਚ ਸ਼ਾਮਲ ਹੋਣ ਦੀ ਕੀਤੀ ਅਪੀ ਹੜਤਾਲ ਭਾਵੇਂ ਦੋ ਮਈ ਤੋਂ ਹੀ ਸ਼ੁਰੂ ਹੋ ਗਈ ਸੀ। ਪਰ ਅੱਜ ਇਸ ਦਾ ਕਾਫੀ ਅਸਰ ਹੋਇਆ। ਸੈਂਟਰਲ ਵੈਲੀ ਦੇ ਟਰੱਕ ਮਾਲਕਾਂ ਵਲੋਂ ਲੈਥਰੋਪ ਵਿੱਚ ਭਾਰੀ ਗਿਣਤੀ ਵਿੱਚ ਇਕੱਠੇ ਹੋ ਕੇ ਆਪਣੀਆਂ ਮੰਗਾਂ ਲਈ ਜ਼ੋਰਦਾਰ ਵਿਖਾਵਾ ਕੀਤਾ ਗਿਆ। ਇਸ ਤੋਂ ਇਲਾਵਾ ਉਕਲੈਂਡ ਵਿੱਚ ਵੀ ਟਰੱਕ ਮਾਲਕਾਂ ਵਲੋਂ ਵਿਖਾਵਾ ਕੀਤਾ ਗਿਆ। ਟਰੱਕ ਮਾਲਕਾਂ ਵਲੋਂ ਡੀਜ਼ਲ ਦੀਆਂ ਕੀਮਤਾਂ ਵਿੱਚ ਹੋਏ ਬੇਹੱਦ ਵਾਧੇ ਅਤੇ ਹੋਰ ਟਰੱਕਾਂ ਦੇ ਵਧੇ  ਖਰਚਿਆਂ ਜਿੰਨਾਂ ਕਰਕੇ ਟਰੱਕ ਮਾਲਕ ਨੂੰ ਟਰੱਕ ਕਾਰੋਬਾਰ ਵਿੱਚ ਰਹਿਣਾ ਮੁਸ਼ਕਲ ਹੋ ਗਿਆ ਹੈ। ਪਿੱਛਲੇ ਦੋ ਹਫਤੇ ਪਹਿਲਾਂ ਟਰੱਕ ਮਾਲਕਾ ਵਲੋਂ ਵੱਖ-ਵੱਖ ਸ਼ਹਿਰਾਂ ਵਿੱਚ ਮੀਟਿੰਗਾ ਕਰਕੇ ਬਰੋਕਰਾਂ ਅਤੇ ਵੱਡੀਆਂ ਟਰੱਕ ਕੰਪਨੀਆਂ ਨੂੰ ਟਰੱਕਾਂ ਦੇ ਰੇਟਾਂ ( ਭਾੜਿਆਂ) ਵਿੱਚ ਵਾਧਾ ਕਰਨ ਅਤੇ ਫਿਊਲ ਸਰਚਾਰਜ਼ ਦੇਣ ਲਈ ਦੋ ਹਫਤੇ ਦਾ ਨੋਟਿਸ ਦਿੱਤਾ ਸੀ। ਅਤੇ ਟਰੱਕ ਮਾਲਕਾ ਨੇ ਕਿਹਾ ਸੀ ਕਿ ਅਗਰ ਰੇਟਾਂ ਵਿੱਚ ਵਾਧਾ ਨਹੀਂ ਹੁੰਦਾ ਤਾਂ ਟਰੱਕ ਮਾਲਕਾ ਨੂੰ ਟਰੱਕ ਖੜਾਉਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ, ਕਿਉਂਕਿ ਅੱਜ ਦੀ ਹਾਲਤ ਵਿੱਚ ਟਰੱਕ ਮਾਲਕ ਦੇ ਪੱਲੇ ਕੁੱਝ ਵੀ ਨਹੀਂ ਪੈ ਰਿਹਾ। ਅਤੇ ਕਈ ਵਾਰ ਤਾਂ ਡੀਜ਼ਲ ਦਾ ਖਰਚਾ ਵੀ ਪੂਰਾ ਨਹੀਂ ਹੁੰਦਾ। ਅਗਰ ਟਰੱਕ ਮਾਲਕ ਨੂੰ ਕੋਈ ਵੱਡੀ ਟਰੱਕ ਰਿਪੇਅਰ ਪੈ ਜਾਂਦੀ ਹੈ ਤਾਂ ਸਾਰਾ ਸੀਜ਼ਨ ਉਠਣ ਜੋਕਰਾ ਨਹੀਂ ਰਹਿੰਦਾ। ਟਰੱਕ ਮਾਲਕਾ ਦੇ ਬੁਲਾਰੇ ਅਜੀਤ ਸਿੰਘ ਗਿੱਲ ਨੇ ਸਮੂੰਹ ਟਰੱਕ ਮਾਲਕਾ ਨੂੰ ਨਿਮਰਤਾ ਸਹਿਤ ਅਪੀਲ ਕੀਤੀ ਹੈ ਕਿ ਹੜਤਾਲ ਵਿੱਚ ਜਰੂਰ ਸ਼ਾਮਲ ਹੋਵੋ।ਭਾਵੇਂ ਇਸ ਹੜਤਾਲ ਵਿੱਚ ਕੰਨਟੇਨਰਾ ਤੇ ਕੰਮ ਕਰਨ ਵਾਲੇ ਹੀ ਟਰੱਕ ਮਾਲਕ ਸ਼ਾਮਲ ਹੋਏ ਹਨ। ਟਰੱਕ ਮਾਲਕਾ ਨੇ ਡੰਪ ਟਰੱਕ ਮਾਲਕਾ ਨੂੰ ਵੀ ਹੜਤਾਲ ਵਿੱਚ ਸ਼ਾਮਲ ਹੋਣ ਦੀ ਨਿਮਰਤਾ ਸਹਿਤ ਅਪੀਲ ਕੀਤੀ ਹੈ। ਵਧੇਰੇ ਜਾਣਕਾਰੀ ਲਈ ਅਜੀਤ ਸਿੰਘ ਗਿੱਲ ਦੇ ਫੋਨ 209-649-3780 ਤੇ ਸੰਪਰਕ ਕੀਤਾ ਜਾ ਸਕਦਾ ਹੈ।

 

Read more...
 
ਬਹੁ-ਭਾਸ਼ੀ ਕਵੀ ਦਰਬਾਰ ਵਿਚ 30 ਦੇ ਕਰੀਬ ਸ਼ਾਇਰਾਂ ਅਤੇ 80 ਦੇ ਕਰੀਬ ਸਾਹਿਤ ਪ੍ਰੇਮੀਆਂ ਨੇ ਸ਼ਿਰਕਤ ਕੀਤੀ
Sunday, 04 May 2008

sahit_sabha1.jpgਫਰੀਮਾਂਟ: ਪੰਜਾਬੀ ਸਾਹਿਤ ਸਭਾ ਕੈਲੇਫੋਰਨੀਆਂ ਬੇਅ-ਏਰੀਆ ਇਕਾਈ  ਰਜਿ:ਵਲੋਂ  27 ਅਪ੍ਰੈਲ,2008 ਨੂੰ ਤਾਰਾ ਸਾਗਰ ਦੀ ਪ੍ਰਧਾਨਗੀ ਹੇਠਾਂ ਕਿਡੇਂਗੋ, ਫਰੀਮਾਂਟ ਵਿਖੇ ਕਰਵਾਇਆ ਗਿਆ ਬਹੁ-ਭਾਸ਼ੀ ਕਵੀ ਦਰਬਾਰ ਆਪਣੀ ਅਮਿਟ ‐ਛਾਪ ਛਂਡ ਗਿਆ।ਇਸ ਪ੍ਰੋਗਰਾਮ ਦੇ ਪਹਿਲੇ ਸੈਸ਼ਨ ਵਿਚ ‘ਅਮਰੀਕੀ ਪੰਜਾਬੀ ਕਹਾਣੀ ਦਾ ਮੁਲਾਂਕਣ ਕਰਦਾ ਮੈਗਜ਼ੀਨ ‘ਪ੍ਰਤੀਮਾਨ’,
ਪ੍ਰੋ: ਹਰਭਜਨ ਦਾ ਕਾਵਿ ਸੰਗ੍ਰਿਹ ‘ਸ਼ਬਦ ਸੁਪਨਾ ਤੇ ਸੰਗਰਾਮ’, ਪਸ਼ੌਰਾ ਸਿੰਘ ਢਿਂਲੋਂ ਦਾ ‘ਦੀਵਾ ਬਲੇ ਸਮੁੰਦਰੋਂ ਪਾਰ’, ਹਰਭਜਨ ਢਿਂਲੋਂ ਦੇ ‘ ਦਰਦ ਕੇ ਆਂਸੂ’ ਅਤੇ ‘ਰੰਗੀਨ ਮਹਿਫ਼ਲ’ ਅਤੇ ਊਸ਼ਾ ਦੀਵਾਕਰ ਦਾ ‘ਸ਼ਰਧਾਂਜਲੀ’ (ਹਿੰਦੀ ਪੁਸਤਕ) ਲੋਕ ਅਰਪਿਤ ਕੀਤੇ ਗਏ।ਇਸ ਸੈਸ਼ਨ ਦੀ ਪ੍ਰਧਾਨਗੀ ਸ: ਸੁਰਿੰਦਰ ਧਨੋਆ, ਹਰਬੰਸ ਸਿੰਘ ਜਗਿਆਸੂ ਅਤੇ ਰਾਠੀ ਸੂਰਾਪੁਰੀ, ਮੇਜਰ ਭੁਪਿੰਦਰ ਦਲੇਰ ਅਤੇ ਗੁਰਚਰਨ ਮਾਨ  ਨੇ ਕੀਤੀ।
‘ਸ਼ਬਦ ਸੁਪਨਾ ਤੇ ਸੰਗਰਾਮ: ਸ਼ਬਦਾਂ ਰਾਹੀਂ ਸੁਪਨਿਆਂ ਲਈ ਸੰਗਰਾਮ’ ‐ਰਾਜਿੰਦਰ ਪਾਲ ਸਿੰਘ (ਡਾ.) ਦਾ ਲਿਖਿਆ ਪੇਪਰ ਸਿਆਸਤ ਸਿੰਘ ਜੰਮੂ ਨੇ ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ।ਡਾ. ਸ਼ਾਹਿਬ ਨੇ ਪ੍ਰੋ: ਹਰਭਜਨ ਦੀਆਂ ਕਵਿਤਾਵਾਂ ਦੀ ਵਿਆਖਿਆ , ਵਿਸ਼ਲੇਸ਼ਣ ਅਤੇ ਮੁਲਾਂਕਣ ਕਰਨਾ ਇਕ ਔਖਾ ਕਾਰਜ ਦਂਸਿਆ ਕਿਉਂਕਿ ਇਹ ਵਿਸ਼ੇਸ਼ ਰਾਜਸੀ ਵਿਚਾਰਧਾਰਾ ਨਾਲ ਪ੍ਰਤੀਬਂਧ ਵਿਅਕਤੀ ਦੇ ਅਵਚੇਤਨ ਦਾ ਪ੍ਰਗਟਾਅ ਹੈ।  ਪ੍ਰੋ: ਗੁਰਬਖ਼ਸ਼ ਸਿੰਘ ਸਂਚਦੇਵ ਅਤੇ ਰਾਠੀ ਸੂਰਾਪੁਰੀ ਨੇ ਵੀ ਇਸ ਪੁਸਤਕ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।ਨੀਲਮ ਸੈਣੀ ਨੇ ਪ੍ਰੋ: ਸਾਹਿਬ ਨੂੰ ਵਧਾਈ ਦਿੰਦਿਆਂ ਸਭ ਨੂੰ ‘ਨਕਸਲਾਈਟ ਮੂਵਮੈਂਟ’ ਦਾ ਰੇਖਾ ਚਿਂਤਰ ਪੜ੍ਹਨ ਦੀ ਪੁਰਜ਼ੋਰ ਬੇਨਤੀ ਕੀਤੀ।
‘ਦੀਵਾ ਬਲੇ ਸਮੁਦਰੋਂ ਪਾਰ’ਲਈ ਡਾ. ਤ੍ਰਿਪਤ ਸਿੰਘ ਭਂਟੀ ਨੇ ਆਪਣਾ ਲਿਖਿਆ ਪੇਪਰ ਪੜ੍ਹਦੇ ਕਿਹਾ ਕਿ ਪਸ਼ੌਰਾ ਸਿੰਘ ਢਿਂਲੋਂ ਦੀਆਂ ਕਵਿਤਾਵਾਂ ਵਨੰਗੀ ਭਰਪੂਰਹਨ।ਆਦਿਕਾਲ ਤੋਂ ਮਨੁਂਖੀ ਜਾਤੀ ਦੀ ਸਭ ਤੋਂ ਵਂਡੀ ਸਮਂਸਿਆ ਆਰਥਕ ਵਸੀਲਿਆ ਦੀ ਕਾਣੀ ਵੰਡ ਰਹੀ ਹੈ ਅਤੇ ਇਸ ਦਾ ਜ਼ਿਕਰ ਇਸ ਵਿਚ ਬਾਖੂਬੀ ਕੀਤਾ ਗਿਆ ਹੈ।।
‘ਹਰਭਜਨ ਢਿਲੋਂ ਕਾਵਿ ਸਮਰਂਥਾ ਤੇ ਕਾਵਿ ਪ੍ਰਾਪਤੀ’ ਮੇਜਰ ਭੁਪਿੰਦਰ ਦਲੇਰ ਨੇ ਡਾ. ਸ਼. ਨ. ਸੇਵਕ ਦਾ ਲਿਖਿਆ ਪੇਪਰ  ਪੜ੍ਹ ਕੇ ਵਾਹਵਾ ਖਂਟੀ।ਸ਼੍ਰੋਮਣੀ ਕਵੀ ਆਜ਼ਾਦ ਜਲੰਧਰੀ ਨੇ ‘ ਹਰਭਜਨ ਢਿਂਲੋਂ ਦੀ ਨਜ਼ਰ ਪੜ੍ਹਦੇ ਹੋਏ ਪੂਰੇ ਜੋਸ਼ ਵਿਚ ਕਿਹਾ : ਆਪਣੀ ਬੋਲੀ ਆਪਣੀ ਸਭਿਅਤਾ ਦਾ ਅਲੰਬਰਦਾਰ ਹੈ।
              ਹਰਭਜਨ ਢਿਲੋਂ ਬੜਾ ਮਸ਼ਹੂਰ ਸਾਹਿਤਕਾਰ ਹੈ।
ਪ੍ਰਧਾਨ ਤਾਰਾ ਸਾਗਰ ਨੇ ਇਨ੍ਹਾਂ ਸਮੂਹ ਸਾਹਿਤਕਾਰਾਂ ਨੂੰ ਵਧਾਈ ਦਿਂਤੀ ਅਤੇ ਆਏ ਸਭ ਮਹਿਮਾਨਾਂ ਨੂੰ ਜੀ ਆਇਆਂ ਵੀ ਕਿਹਾ।
ਦੂਜੇ ਸੈਸ਼ਨ ਵਿਚ ਬਹੁ-ਭਾਸ਼ੀ ਕਵੀ ਦਰਬਾਰ ਹੋਇਆ, ਜਿਸ ਦੀ ਪ੍ਰਧਾਨਗੀ ਮੁਂਖ ਮਹਿਮਾਨ ਐਂਸ ਅਸ਼ੌਕ ਭੌਰਾ, ਨੀਲੂ ਗੁਪਤਾ, ਗੁਰਚਰਨ ਬਂਧਣ ਅਤੇ ਫਾਰੂਖ਼ ਤਰਾਜ਼ ਨੇ ਕੀਤੀ। ਕਵੀ ਦਰਬਾਰ ਦਾ ਆਗਾਜ਼ ਵੀ ਸ੍ਰੀ ਫ਼ਾਰੂਖ ਤਰਾਜ਼ ਨੇ ਆਪਣੀ ਉਰਦੂ ਗਜ਼ਲ ਨਾਲ ਕੀਤਾ।ਇਸ ਤੋਂ ਬਾਅਦ ਮਹਿੰਦਰ ਸਿੰਘ ਘਂਗ, ਆਜ਼ਾਦ ਜਲੰਧਰੀ, ਊਸ਼ਾ ਅਤੇ ਜਗਦੀਸ਼ ਦੀਵਾਕਰ, ਹਰਜਿੰਦਰ ਪੰਧੇਰ, ਹਰਬੰਸ ਸਿੰਘ ਜਗਿਆਸੂ, ਬਖਸ਼ੀ ਸੰਧੂ, ਪਸ਼ੌਰਾ ਢਿਲੋਂ, ਦੀਵਾਕਰ ਪਾਲੀਵਾਲ, ਗੁਰਦੇਵ ਘਣਗਸ, ਜਯੋਤੀ ਸਿੰਘ, ਮਂਖਣ ਲੁਹਾਰ, ਡਾ. ਤ੍ਰਿਪਤ ਭਂਟੀ, ਨਵਨੀਤ ਪੰਨੂ, ਅਮਰਜੀਤ ਦਰਦੀ, ਤਾਰਾ ਸਾਗਰ, ਹਰਭਜਨ ਢਿਂਲੋਂ, ਮੇਜਰ ਭੁਪਿੰਦਰ ਦਲੇਰ. ਪ੍ਰਿੰਸੀਪਲ ਦਰਸ਼ਨ ਨਂਤ, ਹਰੀ ਸਿੰਘ ਗਰੇਵਾਲ, ਸੁਰਿੰਦਰ ਧਨੋਆ, ਬਲਬੀਰ ਸਿੰਘ ਐਮ.ਏ., ਨੀਲਮ ਸੈਣੀ, ਨੋਸ਼ੀ ਗਿਲਾਨੀ,ਰਾਠੀ ਸੂਰਪੁਰੀ,  ਪਰਮਿੰਦਰ ਪਰਵਾਨਾ, ਨੀਲੂ ਗੁਪਤਾ, ਗੁਰਚਰਨ ਬਂਧਣ ਅਤੇ ਐਂਸ ਅਸ਼ੋਕ ਭੌਰਾ ਨੇ ਗੀਤਾਂ, ਗਜ਼ਲਾਂ ਅਤੇ ਨਜ਼ਮਾਂ ਦੀ ਛਹਿਬਰ ਲਾਈ।ਇਸ ਦੌਰਾਨ ਨੀਲਮ ਸੈਣੀ ਦੇ ਪਿਤਾ ਸ੍ਰੀ ਆਤਮਾ ਰਾਮ ਜੀ ਦੀ ਰੂਹ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਦਿਂਤੀ ਗਈ।ਨੀਲਮ ਸੈਣੀ ਨੇ ਆਪਣੇ ਇਸ ਸਾਹਿਤਕ ਪਰਿਵਾਰ ਦਾ ਇਸ ਦੁਂਖ ਦੀ ਘੜੀ ਵਿਚ ਸ਼ਰੀਕ ਹੋਣ ਲਈ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਪਿਆਰ ਦੀ ਤਾਕਤ ਨੇ ਹੀ ਅਂਜ ਇਹ ਸਾਹਿਤਕ ਜ਼ਿੰਮੇਵਾਰੀ ਨਿਭਾਉਣ ਦੀ ਸਮਰਂਥਾ ਬਖ਼ਸ਼ੀ ਹੈ।
ਪੰਜਾਬੀ ਸਾਹਿਤ ਸਭਾ ਵਲੋਂ ਸ੍ਰੀ ਐਂਸ ਅਸ਼ੌਕ ਭੌਰਾ ਦਾ ਸਨਮਾਨ ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ ਅਤੇ ਸੁਰਿੰਦਰ ਧਨੋਆ ਨੇ ਉਨ੍ਹਾਂ ਦੀ ਜਾਣ-ਪਹਿਚਾਣ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਕਰਵਾਈ।ਆਪਣੇ ਪ੍ਰਧਾਨਗੀ ਭਾਸ਼ਣ ਵਿਚ ਸ੍ਰੀ ਭੌਰਾ ਨੇ ਕਿਹਾ ਕਿ ਉਨ੍ਹਾਂ ਜਿੰਨ੍ਹਾਂ ਇਕਂਠ ਪੰਜਾਬੀ ਸਾਹਿਤ ਸਭਾ ਵਿਚ ਦੇਖਿਆ ਹੈ, ਉਨ੍ਹਾਂ ਕਦੇ ਪੰਜਾਬ ਦੀ ਕਿਸੇ ਸਾਹਿਤ ਸਭਾ ਵਿਚ ਵੀ ਨਹੀਂ ਦੇਖਿਆ। ਉਨ੍ਹਾਂ ਪੰਜਾਬੀ ਸਾਹਿਤ ਸਭਾ ਨੂੰ ਪ੍ਰੋਗਰਾਮ ਦੀ ਸ਼ਾਨਦਾਰ ਸਫ਼ਲਤਾ ਦੀ ਵਧਾਈ ਵੀ ਦਿਂਤੀ।ਇਸ ਸਮੁਂਚੇ ਪ੍ਰੋਗਰਾਮ ਦਾ ਮੰਚ ਸੰਚਾਲਨ ਨੀਲਮ ਸੈਣੀ ਨੇ ਬਹੁਤ ਸੁਚਂਜੇ ਢੰਗ ਨਾਲ ਕੀਤਾ।
ਪੰਜਾਬੀ, ਹਿੰਦੀ, ਉਰਦੂ ਅਤੇ ਅੰਗ਼ਰੇਜ਼ੀ ਭਾਸ਼ਾਵਾਂ ਦੀ ਤਰਜ਼ਮਾਨੀ ਕਰਦੇ ਇਸ ਬਹੁ-ਭਾਸ਼ੀ ਕਵੀ ਦਰਬਾਰ ਵਿਚ ਰਬਿੰਦਰ ਸਿੰਘ ਅਟਵਾਲ, ਤਤਿੰਦਰ ਕੌਰ, ਜਸਵਿੰਦਰ, ਗੁਰਮੀਤ ਹਯਾਤਪੁਰੀ , ਪਰਮਜੀਤ ਭਾਨੂੰ, ਗੁਲਵਿੰਦਰ ਦਰਦੀ, ਲਾਲੀ ਧਨੋਆ , ਲਾਜ ਸੈਣੀ ਅਤੇ ਅਭੀਤਾਬ ਸੈਣੀ ਤੋਂ ਇਲਾਵਾ 80 ਦੇ ਕਰੀਬ ਸਾਹਿਤ ਪ੍ਰੇਮੀਆਂ ਨੇ ਸ਼ਿਰਕਤ ਕੀਤੀ  ਅਤੇ ਇਸ ਨੂੰ ਬੇ-ਹਂਦ ਪਸੰਦ ਕੀਤਾ।
ਪੰਜਾਬੀ ਸਾਹਿਤ ਸਭਾ ਵਲੋਂ ਇਕ ਵਾਰੀ ਫਿਰ ਬੇਨਤੀ ਕੀਤੀ ਜਾਂਦੀ ਹੈ ਕਿ ਜੇ ਕਿਸੇ ਸ਼ਾਇਰ ਨੇ ਅਜੇ ਤਂਕ ਆਪਣੀ ਜ਼ਿੰਦਗ਼ੀ ਦੀਆਂ ਪੰਜ ਬੇਹਤਰੀਨ ਕਵਿਤਾਵਾਂ, ਪਾਸਪੋਰਟ ਸਾਈਜ਼ ਫੋਟੋ ਅਤੇ ਸੰਖੇਪ ਜੀਵਨੀ ਨਹੀਂ ਭੇਜੀ ੳੋਹ ਜਲਦੀ ਭੇਜਣ ਦੀ ਕੋਸ਼ਿਸ਼ ਕਰੇ।
ਹੋਰ ਜਾਣਕਾਰੀ ਲਈ ਸੰਪਰਕ ਕਰੋ:
ਤਾਰਾ ਸਾਗਰ (ਪ੍ਰਧਾਨ)                           ਨੀਲਮ ਸੈਣੀ (ਜਨਰਲ ਸਕਂਤਰ)
(510) 453-5779                                         (510) 502-0551

 
ਗੁਆਮ ‘ਚ 7 ਵੋਟਾਂ ਨਾਲ ਜਿੱਤੇ ਬਰਾਕ ਉਬਾਮਾ
Sunday, 04 May 2008

obama.jpg
ਗਾਤਨਾ-ਗੁਆਮ ‘ਚ ਅਮਰੀਕੀ ਰਾਸ਼ਟਰਪਤੀ ਅਹੁਦੇ ਦੇ ਹੋਈਆਂ ਪ੍ਰਾਇਮਰੀ ਚੋਣਾਂ ‘ਚ ਡੈਮੋਕ੍ਰੇਟਿਕ ਪਾਰਟੀ ਦੇ ਬਰਾਕ ਉਬਾਮਾ ਨੇ ਅਪਣੀ ਹੀ ਪਾਰਟੀ ਦੀ ਹਿਲੇਰੀ ਕਲਿੰਟਨ ਨੂੰ ਸਿਰਫ਼ 7 ਵੋਟਾਂ ਨਾਲ ਹਰਾ ਦਿਤਾ। ਪ੍ਰਸ਼ਾਂਤ ਮਹਾਂਸਾਗਰ ‘ਚ ਸਥਿਤ ਇਸ ਛੋਟੇ ਜਿਹੇ ਟਾਪੂ ‘ਚ ਵੋਟਾਂ ਤੋਂ ਬਾਅਦ 12 ਘੰਟੇ ਤਕ ਚੱਲੀ ਗਿਣਤੀ ‘ਚ ਉਬਾਮਾ ਨੂੰ 2264 ਵੋਟ ਜਦਕਿ ਹਿਲੇਰੀ ਨੂੰ 2257 ਵੋਟ ਪ੍ਰਾਪਤ ਹੋਏ। ਇਸ ਵਾਰ ਪ੍ਰਾਇਮਰੀ ਚੋਣਾਂ ‘ਚ ਰਿਕਾਰਡ ਗਿਣਤੀ ‘ਚ ਵੋਟਰਾਂ ਨੇ ਅਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ, ਜਦਕਿ ਸਾਲ 2004 ‘ਚ ਸਿਰਫ਼ 1500 ਵਿਅਕਤੀਆਂ ਨੇ ਇਸ ਦੀ ਵਰਤੋਂ ਕੀਤੀ ਸੀ। ਉਬਾਮਾ ਦੇ ਪ੍ਰਚਾਰ ਪ੍ਰਬੰਧਕ ਜੋਸ਼ ਟਿਨੋਰੀਉ ਨੇ ਕਿਹਾ ਕਿ ਇਨ੍ਹਾਂ ਚੋਣਾਂ ਤੋਂ ਸਪਸ਼ਟ ਹੈ ਕਿ ਦੋਵੇਂ ਹੀ ਬਹੁਤ ਲੋਕਪ੍ਰਿਅ ਹਨ ਅਤੇ ਸਾਨੂੰ ਸੱਭ ਨੂੰ ਇਸ ਗੱਲ ਦੀ ਖ਼ੁਸ਼ੀ ਮਨਾਉਣੀ ਚਾਹੀਦੀ ਹੈ।

 
ਓਬਾਮਾ ਦੀ ਲੋਕਪ੍ਰਿਅਤਾ ਘਟੀ
Thursday, 01 May 2008
obama.jpgਨਿਊਯਾਰਕ- ਨਿਊਯਾਰਕੀ ਪੈਨਸੇਲਵੇਨੀਆ ਪ੍ਰਾਇਮਰੀ ਵਿਚ ਹਾਰ ਅਤੇ ਆਪਣੇ ਧਰਮ ਗੁਰੂ ਦੀ ਅਮਰੀਕਾ ਵਿਰੋਧੀ ਟਿੱਪਣੀਆਂ ਕਾਰਨ ਰਾਸ਼ਟਰਪਤੀ ਦੇ ਅਹੁਦੇ ਲਈ ਸੰਭਾਵੀ ਉਮੀਦਵਾਰ ਬਰਾਕ ਓਬਾਮਾ ਦੀ ਲੋਕਪ੍ਰਿਅਤਾ ਘਟੀ ਹੈ। ਇਸਦੇ ਬਾਵਜੂਦ ਉਹ ਆਪਣੀ ਵਿਰੋਧੀ ਹਿਲੇਰੀ ਕਲਿੰਟਨ ਤੋਂ ਅੱਗੇ ਚੱਲ ਰਹੇ ਹਨ। ਨਿਊਯਾਰਕ ਟਾਈਮਜ਼ ਅਤੇ ਸੀ. ਬੀ. ਐਸ. ਸਰਵੇ ਵਿਚ ਜਾਰੀ ਨਤੀਜਿਆਂ ਦੇ ਮੁਤਾਬਕ 51 ਫੀਸਦੀ ਡੈਮੋਕ੍ਰੇਟ ਪ੍ਰਾਇਮਰੀ ਵੋਟਰਾਂ ਨੂੰ ਓਬਾਮਾ ਦੇ ਉਮੀਦਵਾਰ ਬਣਨ ਦੀ ਉਮੀਦ ਹੈ। ਇਕ ਮਹੀਨੇ ਪਹਿਲਾਂ ਇਹ ਅੰਕੜਾ 69 ਫੀਸਦੀ ਸੀ। 48 ਫੀਸਦੀ ਡੈਮੋਕ੍ਰੇਟਸ ਦਾ ਕਹਿਣਾ ਹੈ ਕਿ ਰਿਪਬਲਿਕਨ ਜਾਨ ਮੈਕੇਨ ਨੂੰ ਹਰਾਉਣ ਨਾਲ ਓਬਾਮਾ ਕਾਫੀ ਦਮਦਾਰ ਸਾਬਤ ਹੋ ਸਕਦੇ ਹਨ। ਇਕ ਮਹੀਨੇ ਪਹਿਲਾਂ ਅਜਿਹਾ ਮੰਨਣ ਵਾਲਿਆਂ ਦਾਪ੍ਰਤੀਸ਼ਤ 56 ਫੀਸਦੀ ਸੀ। ਇਹ ਸਰਵੇ 25 ਤੋਂ 29 ਅਪ੍ਰੈਲ ਵਿਚਕਾਰ ਕਰਵਾਇਆ ਗਿਆ, ਜਦਕਿ ਧਰਮਗੁਰੂ ਜੇਰੇਮੀਆ ਰਾਈਟ ਨਾਲੋਂ ਸਬੰਧ ਤੋੜਨ ਦੀ ਘੋਸ਼ਣਾ ਵੀ ਓਬਾਮਾ ਨੇ 29 ਨੂੰ ਹੀ ਕੀਤੀ ਸੀ। ਸਰਵੇਖਣ ਤੋਂ ਪਤਾ ਲੱਗਿਆ ਕਿ ਕਈ ਮਹੱਤਵਪੂਰਨ ਮਾਮਲਿਆਂ ਵਿਚ ਓਬਾਮਾ ਹੁਣ ਵੀ ਹਿਲੇਰੀ ਤੋਂ ਅੱਗੇ ਹਨ। 46 ਫੀਸਦੀ ਡੈਮੋਕ੍ਰੇਟਸ ਪ੍ਰਾਇਮਰੀ ਵੋਟਰ ਉਹਨਾਂ ਨੂੰ ਰਾਸ਼ਟਰਪਤੀ ਦੇ ਅਹੁਦੇ ਦਾ ਉਮੀਦਵਾਰ ਦੇਖਣਾ ਚਾਹੁੰਦੇ ਹਨ, ਜਦਕਿ ਹਿਲੇਰੀ ਨੂੰ ਕੇਵਲ 38 ਫੀਸਦੀ ਵੋਟਰ ਪਸੰਦ ਕਰਦੇ ਹਨ। ਹਿਲੇਰੀ ਦਾ ਇਕ ਮਹੀਨੇ ਪਹਿਲਾਂ ਇਹ ਪ੍ਰਤੀਸ਼ਤ 43 ਦੇ ਅੰਕੜੇ ‘ਤੇ ਸੀ।
 ਸਰਵੇ ਦੱਸਦਾ ਹੈ ਕਿ ਹਾਲ ਦੇ ਹਫਤਿਆਂ ਵਿਚ ਪੁਰਸ਼ਾਂ ਵਿਚ ਹਿਲੇਰੀ ਦੇ ਸਮਰਥਕ ਘਟੇ ਹਨ। ਇਮਾਨਦਾਰੀ ਅਤੇ ਸਚਾਈ ਦੀ ਰੇਟਿੰਗ ਵਿਚ ਓਬਾਮਾ ਨੂੰ ਹਿਲੇਰੀ ‘ਤੇ ਬੜਤ ਮਿਲੀ ਹੋਈ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਹਿਲੇਰੀ ਅਤੇ ਓਬਾਮਾ ਵਿਚਕਾਰ ਟੱਕਰ ਨੂੰ ਪਾਰਟੀ ਦੀ ਏਕਤਾ ਦੇ ਲਈ ਖ਼ਤਰੇ ਦੇ ਰੂਪ ਵਿਚ ਦੇਖਿਆ ਜਾਣ ਲੱਗਿਆ ਹੈ। 56 ਫੀਸਦੀ ਡੈਮੋਕ੍ਰੇਅਸ ਮੰਨਦੇ ਹਨ ਕਿ ਪਰਟੀ ਵੰਡੀ ਹੋਈ ਹੈ। ਇਸ ਦੇ ਉਲਟ 60 ਫੀਸਦੀ ਰਿਪਬਲਿਕਨ ਦੀ ਰਾਏ ਹੈ ਕਿ ਉਹਨਾਂ ਦੀ ਪਾਰਟੀ ਵਿਚ ਪੂਰੀ ਏਕਤਾ ਹੈ। ਡੈਮਕ੍ਰੇਟਾਂ ਦਾ ਤਾਂ ਇਹ ਵੀ ਮੰਨਣਾ ਹੈ ਕਿ ਓਬਾਮਾ ਅਤੇ ਹਿਲੇਰੀ ਵਿਚਕਾਰ ਇਹ ਟੱਕਰ ਜਲਦੀ ਖਤਮ ਨਹੀਂ ਹੋਵੇਗੀ।
 
<< Start < Prev 1 2 3 4 5 Next > End >>

Results 19 - 27 of 42
 

Business

article thumbnailਲੈਪਟਾਪ ਤੋਂ ਪਤਾ ਲੱਗੇਗੀ ਪਾਰਕਿੰਗ ਦੀ ਥਾਂ

Monday, 28 July 2008

 ਸਟ੍ਰੀਟ ਲਾਈਨ ਵਿਚ ਤਕਨੀਕੀ ਵਿਭਾਗ ਦੇ ਉਪ ਪ੍ਰਘਾਨ ਜਿਮ ਰੀਚ ਨੇ ਦੱਸਿਆ ਕਿ ਪੂਰੇ ਸ਼ਹਿਰ ਦੀਆਂ ਵੱਖ-ਵੱਖ ਪਾਰਕਿੰਗ ਥਾਵਾਂ ‘ਤੇ ਲੱਗਭੱਗ ਛੇ ਹਜ਼ਾਰ ਵਾਇਰਲੈਸ ਸੈਂਸਰ ਲਗਾਉਣ ਦੀ ਯੋਜਨਾ ਹੈ। ਇਸ ਤੋਂ ਪਾਰਕਿੰਗ ਸਥਾਨਾਂ ‘ਤੇ ਉਪਲਬਧ ਥਾਵਾਂ ਅਤੇ ਇੱਥੋਂ ਲੰਘਣ ਵਾਲੀਆਂ ਗੱਡੀਆਂ ਦੀ ਰਫਤਾਰ ਅਤੇ ਗਿਣਤੀ ‘ਤੇ ਨਜ਼ਰ ਰੱਖੀ ਜਾ ਸਕੇਗੀ।  ਕੰਪਨੀ ਦਾ ਮੰਨਣਾ ਹੈ ਕਿ ਸੈਂਸਰ ਤੋਂ ਪ੍ਰਾਪਤ ਜਾਣਕਾਰੀ ਨੂੰ ਵੈਬ ਨਕਸ਼ੇ, ਸਮਾਰਟ ਫੋਨ ਅਤੇ ਟ੍ਰੈਫਿਕ ਸਿਗਨਲ ‘ਤੇ ਦੇ ਕੇ ਟ੍ਰੈਫਿਕ ‘ਤੇ...
+ Full Story

Other Articles

Entertainment

article thumbnailਚਲੋ ਚਲੀ ਦਾ ਮੇਲਾ

Sunday, 03 August 2008

ਸਿਆਣੇ ਆਖਦੇ ਹਨ ਕਿ ਇਹ ਦੁਨੀਆਂ ਇਕ ਮੁਸਾਫਰਖਾਨਾ ਹੈ। ਜਿੱਥੇ ਤੁਸੀਂ ਘੜੀ ਪਲ ਲਈ ਸੀਟ ਦੇ ਮਾਲਕ ਹੋ ਪਰ ਇਹ ਸੀਟ ਤੁਹਾਡੀ ਨਹੀਂ। ਤੁਸੀਂ ਜਾਵੋ, ਕੋਈ ਹੋਰ ਇਸਨੂੰ ਆਪਣੀ ਆਖ ਮੱਲ ਲਵੇਗਾ। ਤਾਰੇ ਹੋਏ ਮੁੱਲ ਦਾ ਰੋਅਬ ਵੀ ਦੇ ਸਕਦਾ ਹੈ। ਪਰ ਕੀ ਇਹ ਦੁਨੀਆ ਸਿਰਫ ਇਨਸਾਨਾਂ ਲਈ ਹੈ? ਨਹੀਂ, ਇਹ ਤਾਂ ਕੁਦਰਤ ਦੇ ਰਚੇ ਹਰ ਜੀਵ ਦੀ ਸਾਂਝੀ ਹੈ। ਨੀਲੀ ਛੱਤ ਸਭ ਦੀ ਸਾਂਝੀ ਹੈ। ਖੁੱਲੀ  ਅਬਾਦ ਬੇ–ਅਬਾਦ ਧਰਤੀ ਸਭ ਦੀ ਸਾਂਝੀ ਹੈ। ਕਦੇ ਸੋਚਿਆ ਹੈ ਕਿ ਜਿਸ ਧਰਤੀ ਨੂੰ ਤੁਸੀਂ ਆਪਣਾ ਕਹਿੰਦੇ ਹੋ ਉਸ...
+ Full Story

Other Articles