Calendar Date

Aug
08
2008
hansron_logo.png
    

mod_zoom_pics

mod_zoom_menue

 

mod_zoom_info

ERROR-CODE: 1000
ਅਮਰੀਕਾ
ਸੁਨੀਤਾ ਵਿਲੀਅਮਜ਼ ਨੇ ਪ੍ਰਾਪਤ ਕੀਤਾ ਪਦਮ ਵਿਭੂਸ਼ਣ
Saturday, 05 July 2008

images2.jpg ਹਿਊਸਟਨ, 5 ਜੁਲਾਈ : ਸਭ ਤੋਂ ¦ਬੀ ਪੁਲਾੜ ਯਾਤਰਾ ਕਰਨ ਵਾਲੀ ਭਾਰਤੀ ਮੂਲ ਦੀ ਅਮਰੀਕੀ ਮਹਿਲਾ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਨੇ ਇਥੇ ਪਦਮ ਵਿਭੂਸ਼ਨ ਪੁਰਸਕਾਰ ਹਾਸਲ ਕੀਤਾ। ਸੁਨੀਤਾ ਨੂੰ ਉਨਾਂ ਦੀਆਂ ਬੇਹਤਰੀਨ ਪ੍ਰਾਪਤੀਆਂ ਲਈ ਭਾਰਤ ਦਾ ਦੂਜਾ ਸਰਵਉਚ ਪੁਰਸਕਾਰ ਦਿੱਤਾ ਗਿਆ। ਭਾਰਤ ਦੇ ਵਣਜ ਮਹਾਂਦੂਤ ਐਸ. ਐਮ. ਗਵਈ ਨੇ ਇਕ ਸਮਾਗਮ ਦੌਰਾਨ ਉਨਾਂ ਨੂੰ ਇਹ ਪੁਰਸਕਾਰ ਪ੍ਰਦਾਨ ਕੀਤਾ। ਇਸ ਮੌਕੇ ਕਾਫੀ ਗਿਣਤੀ ਵਿਚ ਭਾਰਤੀ ਮੂਲ ਦੇ ਅਮਰੀਕੀ ਨਾਗਰਿਕ ਮੌਜੂਦ ਸਨ। ਇਸ ਸਾਲ ਸੁਨੀਤਾ ਨੂੰ ਇਹ ਪੁਰਸਕਾਰ ਦੇਣ ਦਾ ਫੈਸਲਾ ਕੀਤਾ ਗਿਆ ਸੀ ਪਰ ਆਪਣੇ ਰੁਝੇਵਿਆਂ ਕਾਰਨ ਸੁਨੀਤਾ ਇਹ ਐਵਾਰਡ ਹਾਸਲ ਕਰਨ ਲਈ ਦਿੱਲੀ ਨਹੀਂ ਆ ਸਕੀ ਸੀ। ਸੁਨੀਤਾ ਨੇ ਇਹ ਸਨਮਾਨ ਹਾਸਲ ਕਰਨ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਉਨਾਂ ਦੇ ਨਾਲ ਉਨਾਂ ਦੇ ਪਿਤਾ ਦੀਪਕ ਪਾਂਡਯਾ ਵੀ ਮੌਜੂਦ ਸਨ।

 

 
ਅਮਰੀਕਾ ਨੇ ਨਵਾਜ਼ ਸ਼ਰੀਫ ਨੂੰ ਮੁਸ਼ੱਰਫ ਨਾਲ ਨਿਭਾਉਣ ਦੀ ਘੁਰਕੀ ਦਿੱਤੀ
Thursday, 03 July 2008
nawaz_sharif.jpg ਲਾਹੌਰ-ਪਾਕਿਸਤਾਨੀ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ‘ਤੇ ਅਮਰੀਕਾ ਕਿੰਨਾ ਮਿਹਰਬਾਨ ਹੈ, ਇਹ ਇਕ ਵਾਰ ਫਿਰ ਸਾਬਤ ਹੋ ਚੁੱਕਾ ਹੈ। ਅਮਰੀਕਾ ਨੇ ਮੁਸ਼ੱਰਫ ਦੇ ਖਿਲਾਫ ਪਾਕਿਸਤਾਨੀ ਸੰਸਦ ਵਿਚ ਚੱਲਣ ਵਾਲੇ ਮਹਾਂਦੋਸ਼ ਵਿਚ ਨਰਮ ਰਵੱਈਆ ਅਪਣਾਉਣ ਦੀ ਸਿਫਾਰਿਸ਼ ਕੀਤੀ ਹੈ ਅਤੇ ਉਹਨਾਂ ਨੂੰ ਆਪਣੀ ਕਿਸਮਤ ਦਾ ਫੈਸਲਾ ਖੁਦ ਕਰਨ ਦੀ ਇਜਾਜ਼ਤ ਦੇਣ ਦੀ ਵੀ ਵਕਾਲਤ ਕੀਤੀ ਹੈ। ਲਾਹੌਰ ਦੇ ਨੇੜੇ ਇਕ ਫਾਰਮ ਹਾਊਸ ਵਿਚ ਸਾਬਕਾ ਪ੍ਰਧਾਨ ਮੰਤਰੀ ਅਤੇ ਪਾਕਿਸਤਾਨ ਮੁਸਲਿਮ ਲੀਗ-ਐਨ ਦੇ ਮੁਖੀ ਨਵਾਜ਼ ਸ਼ਰੀਫ ਨਾਲ ਇਕ ਮੁਲਾਕਾਤ ਦੌਰਾਨ ਅਮਰੀਕਾ ਦੇ ਸਹਾਇਕ ਵਿਦੇਸ਼ ਮੰਤਰੀ ਰਿਚਰਡ ਵਾਊਚਰ ਨੇ ਇਹ ਗੱਲ ਕਹੀ। ਪੀ. ਐਮ. ਐਲ.-ਐਨ ਦੇ ਸੰਸਦੀ ਨੇਤਾ ਨਿਸਾਰ ਅਲੀ ਖਾਨ ਨੇ ਕਿਹਾ, ਸ਼ਰੀਫ ਨੇ ਵਾਊਚਰ ਨੂੰ ਦੱਸਿਆ ਕਿ ਅੱਤਵਾਦ ਦੇ ਖਿਲਾਫ ਮੁਹਿੰਮ ਦੀ ਰਾਸ਼ਟਰਪਤੀ ਮੁਸ਼ੱਰਫ ਦੀ ਯੋਜਨਾ ਦੀ ਸਮੀਖਿਆ ਕਰਨੀ ਜ਼ਰੂਰੀ ਹੈ। ਅਤੇ ਮੁਸ਼ੱਰਫ ਦੇ ਹੁੰਦਿਆਂ ਮੁਲਕ ਵਿਚ ਲੋਕਤੰਤਰ ਸਥਾਪਤ ਕਰਨਾ ਮੁਸ਼ਕਿਲ ਹੈ। ਉਹਨਾਂ ਨੇ ਦੋਸ਼ ਲਗਾਇਆ ਕਿ ਮੁਸ਼ੱਰਫ ਨਾ ਸਿਰਫ ਲੋਕਤੰਤਰ ਦੀ ਪ੍ਰਕਿਰਿਆ ਵਿਚ ਅੜਿੱਕਾ ਬਣ ਰਹੇ ਹਨ, ਬਲਕਿ ਉਹ ਹਟਾਏ ਹੋਏ ਜੱਜਾਂ ਦੀ ਬਹਾਲੀ ਦੇ ਵੀ ਖਿਲਾਫ ਹਨ। ਨਿਸਾਰ ਨੇ ਅਮਰੀਕੀ ਮੰਤਰੀ ਨੂੰ ਇਸ ਗੱਲ ਤੋਂ ਜਾਣੂ ਕਰਵਾਇਆ ਕਿ ਦੇਸ਼ ਦੀ ਜਨਤਾ ਜੱਜਾਂ ਦੀ ਬਹਾਲੀ ਚਾਹੁੰਦੀ ਹੈ ਅਤੇ ਇਸਦਾ ਸੰਕੇਤ ਉਸਨੇ 18 ਫਰਵਰੀ ਨੂੰ ਹੋਈਆਂ ਆਮ ਚੋਣਾਂ ਵਿਚ ਹੀ ਦੇ ਦਿੱਤਾ ਹੈ। ਉਹਨਾਂ ਨੇ ਇਹ ਵੀ ਦੱਸਿਆ ਕਿ ਸ਼ਰੀਫ ਨੇ ਅਮਰੀਕਾ ਦੀ ਅਗਵਾਈ ਵਾਲੀ ਗੱਠਜੋੜ ਫੌਜ ਦੁਆਰਾ ਪਾਕਿਸਤਾਨ ਦੇ ਕਬਾਇਲੀ ਖੇਤਰਾਂ ਵਿਚ ਹਮਲਿਆਂ ਦਾ ਵੀ ਵਿਰੋਧ ਕਰਦੇ ਹੋਏ ਵਾਊਚਰ ਨੂੰ ਸਖਤ ਸ਼ਬਦਾਂ ਵਿਚ ਕਿਹਾ ਹੈ ਕਿ ਇਹ ਹਮਲੇ ਦੇਸ਼ ਦੀ ਪ੍ਰਭੂਸੱਤਾ ਦੇ ਖਿਲਾਫ ਹਨ।
 
ਤਾਲਿਬਾਨ ਮੁੜ ਸਿਰ ਚੁੱਕਣ ਲੱਗਾ : ਅਮਰੀਕਾ
Saturday, 28 June 2008
 ਵਾ²ਿਸ਼ੰਗਟਨ, 28 ਜੂਨ  : ਦੇਸ਼ ਦੇ ਇਕ ਉ¤ਚ ਰੱਖਿਆ ਅਧਿਕਾਰੀ ਵੱਲੋਂ ਅਫਗਾਨਿਸਤਾਨ ਵਿਚ ਵਧਦੀਆਂ ਹਿੰਸਾ ਦੀਆਂ ਘਟਨਾਵਾਂ ’ਤੇ ਚਿੰਤਾ ਪ੍ਰਗਟ ਕੀਤੇ ਜਾਣ ਦੇ ਇਕ ਦਿਨ ਬਾਅਦ ਹੀ ਅਮਰੀਕੀ ਰੱਖਿਆ ਮੰਤਰਾਲੇ ਪੈਂਟਾਗਨ ਨੇ ਆਪਣੀਆਂ ਦੋ ਰਿਪੋਰਟਾਂ ਵਿਚ ਤਾਲਿਬਾਨ ਦੇ ਮੁੜ ਸਿਰ ਚੁੱਕਣ ਦੀ ਗੱਲ ਆਖੀ ਹੈ। ਅਫਗਾਨਿਸਤਾਨ ਵਿਚ ਸੁਰੱਖਿਆ ਅਤੇ ਸਥਿਰਤਾ ਬਾਰੇ ਪੇਸ਼ ਰਿਪੋਰਟ ਵਿਚ ਪੈਂਟਾਗਨ ਨੇ ਕਿਹਾ ਕਿ ਤਾਲਿਬਾਨ ਮੁੜ ਪਣਪ ਰਿਹਾ ਹੈ ਅਤੇ ਇਹ ਜਲਦੀ ਅਫਗਾਨ ਸਰਕਾਰ ਦੇ ਸਾਹਮਣੇ ਵੱਡੀ ਚੁਣੌਤੀ ਪੇਸ਼ ਕਰੇਗਾ। ਰਿਪੋਰਟ ਵਿਚ ਇਹ ਅੰਦਾਜ਼ਾ ਪ੍ਰਗਟ ਕੀਤਾ ਗਿਆ ਹੈ ਕਿ ਤਾਲਿਬਾਨ ਇਸ ਸਾਲ ਆਪਣੀਆਂ ਅਤਿਵਾਦੀ ਗਤੀਵਿਧੀਆਂ ਵਿਚ  ਵਾਧਾ ਕਰ ਸਕਦਾ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਅਫਗਾਨਿਸਤਾਨ ਸਰਕਾਰ ਨੂੰ ਦੇਸ਼ ਦੇ ਅੰਦਰੂਨੀ ਇਲਾਕਿਆਂ ਵਿਚ ਤਾਲਿਬਾਨ ਤੋਂ ਸਖਤ ਚੁਣੌਤੀ ਮਿਲਣ ਦੀ ਸੰਭਾਵਨਾ ਹੈ। ਰਿਪੋਰਟ ਵਿਚ ਪਾਕਿਸਤਾਨ ਨੂੰ ਤਾਲਿਬਾਨ ਅਤਿਵਾਦੀਆਂ ਲਈ ਬੇਹੱਦ ਸੁਰੱਖਿਅਤ ਸਥਾਨ ਦੱਸਿਆ ਗਿਆ ਹੈ। ਜ਼ਿਕਰਯੋਗ ਹੈ ਕਿ ਇਹ ਅਤਿਵਾਦੀ ਪਾਕਿਸਤਾਨ ਦੇ ਸਰਹੱਦੀ ਇਲਾਕਿਆਂ ਨੂੰ  ਆਪਣੇ ਸ਼ਰਨ ਸਥਾਨ ਦੇ ਰੂਪ ਵਿਚ ਵਰਤ ਰਹੇ ਹਨ। ਪਾਕਿਸਤਾਨ ਸਰਕਾਰ ਇਨ•ਾਂ ’ਤੇ ਕੰਟਰੋਲ ਕਰਨ ਵਿਚ ਅਸਫਲ ਰਹੀ ਹੈ।
 
ਅਮਰੀਕਾ ਦੇ ਵੱਖ-ਵੱਖ ਸੂਬਿਆਂ ਵਿਚ ਸਿੱਖਾਂ ਬਾਰੇ ਮੂਵੀ ਦਿਖਾਉਣ ਦੀ ਮੰਗ
Friday, 27 June 2008

ਕੈਲੀਫੋਰਨੀਆ- ਸੈਕਰਾਮੈਂਟੋ ਵਿਚ ਅਮਰੀਕਾ ਦੀਆਂ ਵੱਖ-ਵੱਖ ਸਕਿਊਰਟੀ ਏਜੰਸੀਆਂ ਦੀ ਮੀਟਿੰਗ ਵਿਚ ਸ਼ਾਮਲ ਸਿੱਖ ਪ੍ਰਤੀਨਿਧੀ ਸ. ਦਰਸ਼ਨ ਸਿੰਘ ਮੁੰਡੀ ਨੇ ਏਜੰਸੀਆਂ ਤੋਂ ਮੰਗ ਕੀਤੀ ਕਿ ਭਾਵੇਂ ਪਹਿਲਾਂ ਨਾਲੋਂ ਸਿੱਖਾਂ ਨਾਲ ਘ੍ਰਿਣਾ ਘਟੀ ਹੈ ਤੇ ਕੁਝ ਥਾਵਾਂ ਉਪਰ ਅਜੇ ਵੀ ਬਦਸਲੂਕੀ ਜਾਰੀ ਹੈ। ਏਜੰਸੀਆਂ ਨੂੰ ਮੁਖਾਤਿਬ ਹੁੰਦਿਆਂ ਉਹਨਾਂ ਕਿਹਾ ਕਿ ਸੈਨਫਰਾਂਸਿਸਕੋ ਹਵਾਈ ਅੱਡੇ ‘ਤੇ ਅਜੇ ਵੀ ਸਿੱਖਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਤੇ ਸੈਕਰਾਮੈਂਟੋ ਹਵਾਈ ਅੱਡੇ ਉਤੇ ਆਈ ਤਬਦੀਲੀ ਲਈ ਉਨ੍ਹਾਂ ਟੀ. ਐਸ. ਏ. ਦਾ ਧੰਨਵਾਦ ਕੀਤਾ। ਬਾਕੀ ਏਜੰਸੀਆਂ ਵਿਚ ਸ਼ਾਮਲ ਐਫ. ਬੀ. ਆਈ., ਸੈਰਫ ਡਿਪਾਰਟਮੈਂਟ, ਟੀ. ਐਸ. ਏ.  ਹੋਮਲੈਂਡ ਸਕਿਊਰਟੀ ਦੇ ਪ੍ਰਤੀਨਿਧਾਂ ਨੂੰ ਇਹ ਵੀ ਕਿਹਾ ਗਿਆ ਕਿ ਉਹ ਕੈਲੀਫੋਰਨੀਆ ਤੋਂ ਇਲਾਵਾ ਹੋਰ ਸੂਬਿਆਂ ਵਿਚ ਵੀ ਸਿੱਖਾਂ ਦੀ ਜਾਣਕਾਰੀ ਬਾਰੇ ਮੂਵੀ ਉਥੋਂ ਦੀਆਂ ਏਜੰਸੀਆਂ ਨੂੰ ਦਿਖਾਉਣ ਤਾਂ ਜੋ ਸਿੱਖਾਂ ਨਾਲ ਬਦਸਲੂਕੀ ਨਾ ਹੋ ਸਕੇ ਅਤੇ ਅਮਰੀਕੀ ਅਧਿਕਾਰੀਆਂ ਨੂੰ ਸਿੱਖਾਂ ਦੇ ਕਕਾਰਾਂ ਬਾਰੇ  ਪਤਾ ਲੱਗ ਸਕੇ। ਸ. ਮੁੰਡੀ ਨੇ ਕਿਹਾ ਕਿ ਜੇਕਰ ਜਾਣਕਾਰੀ ਲੈਣੀ ਹੋਵੇ ਤਾਂ ਹੋਮਲੈਂਡ ਸਕਿਊਰਟੀ ਦੀ ਵੈਬਸਾਈਟ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।

 

 
ਇਕ ਅਰਬ ਡਾਲਰ ਤਾਂ ਸਾਲਾਨਾ ਕੈਨੇਡਾ ਦੇ ਪਿਆਕੜਾਂ ਦੇ ਇਲਾਜ ‘ਤੇ ਹੀ ਖਰਚ ਹੋ ਜਾਂਦਾ ਹੈ
Wednesday, 18 June 2008
ਟੋਰਾਂਟੋ- ਸੈਂਟਰ ਆਫ ਡੀ ਅਡਿਕਸ਼ਨ ਐਂਡ ਮੈਂਟਲ ਹੈਲਥ ਨਾਂ ਦੀ ਸੰਸਥਾ ਵੱਲੌਂ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਵਿਚ ਕਿਹਾ ਗਿਆ ਹੈ ਕਿ ਕੈਨੇਡਾ ਵਿਚ ਸ਼ਰਾਬੀਆਂ ਦੇ ਇਲਾਜ ਲਈ ਸਾਲਾਨਾ ਇਕ ਬਿਲੀਅਨ ਡਾਲਰ ਖਰਚ ਆਉਂਦਾ ਹੈ। ਇਸ ਤਰ੍ਹਾਂ ਕੈਨੇਡਾ ਦੇ ਹਰੇਕ ਬਾਸ਼ਿੰਦੇ ਦੇ ਹਿੱਸੇ 463 ਡਾਲਰ ਆਉਂਦੇ ਹਨ। ਸੈਂਟਰ ਦਾ ਕਹਿਣਾ ਹੈ ਕਿ ਸ਼ਰਾਬ ਦੇ ਇਲਾਜ ਦਾ ਖਰਚਾ ਕੈਂਸਰ ਦੇ ਖਰਚ ਨਾਲੋਂ ਵੀ ਵੱਧ ਗਿਆ ਹੈ। ਇਸ ਤਾਜ਼ਾ ਸਟੱਡੀ ਵਿਚ ਇਹ ਵੀ ਕਿਹਾ ਗਿਆ ਹੈ ਕਿ ਜੇ ਸ਼ਰਾਬ ਦੀ ਬਿਮਾਰੀ ਨੂੰ ਘੱਟ ਕਰਨਾ ਹੈ ਤਾਂ ਸ਼ਰਾਬ ਪੀਣ ਦੀ ਉਮਰ ਵਧਾ ਕੇ 21 ਸਾਲਾ ਕਰ ਦੇਣੀ ਚਾਹੀਦੀ ਹੈ, ਜਿਸ ਨਾਲ ਵੱਧ ਜਾਨਾਂ ਵੀ ਬਚ ਸਕਦੀਆਂ ਹਨ ਅਤੇ ਖਰਚ ਵੀ ਘੱਟ ਸਕਦਾ ਹੈ।
 ਇਹ ਵੀ ਸੁਝਾਅ ਦਿੱਤਾ ਗਿਆ ਹੈ ਕਿ ਸ਼ਰਾਬ ਮਹਿੰਗੀ ਕਰ ਦੇਣੀ ਚਾਹੀਦੀ ਹੈ, ਜਿਸ ਨਾਲ ਸ਼ਰਾਬ ਦੀ ਖਪਤ ਘੱਟ ਜਾਵੇਗੀ।
 ਹੋਰ ਸੁਝਾਵਾਂ ਵਿਚ ਸ਼ਰਾਬ ਪੀ ਕੇ ਗੱਡੀ ਚਲਾਉਣ ਲਈ ਖੂਨ ਵਿਚ ਸ਼ਰਾਬ ਦੀ ਮਿਕਦਾਰ 0.08 ਤੋਂ ਘਟਾ ਕੇ 0.05 ਕਰਨਾ ਸ਼ਾਮਲ ਹੈ, ਜਿਸ ਨਾਲ ਵੀ ਹਾਦਸੇ ਘੱਟ ਸਕੇਦ ਹਨ। ਸੈਂਟਰ ਦਾ ਕਹਿਣਾ ਹੈ ਕਿ ਸ਼ਰਾਬ ਨਾਲ ਸਬੰਧਤ ਇਲਾਜ ਦਾ ਖਰਚਾ ਬਹੁਤ ਹੀ ਜ਼ਿਆਦਾ ਹੈ ਅਤੇ ਇਸ ਬਾਰੇ ਸਰਕਾਰ ਨੂੰ ਕੁਝ ਸਖਤ ਕਦਮ ਚੁੱਕਣੇ ਪੈਣਗੇ।
 ਯਾਦ ਰਹੇ ਬੀਤੇ ਹਫਤੇ ਹੀ ਇਕ ਰਿਪੋਰਟ ਆਈ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਕੈਨੇਡਾ ਦੇ ਲੋਕ ਹੁਣ ਪਹਿਲਾਂ ਨਾਲੋਂ ਸ਼ਰਾਬ ਦਾ ਵੱਧ ਸੇਵਨ ਕਰਦੇ ਹਨ ਅਤੇ ਸੈਂਟਰ ਦਾ ਕਹਿਣਾ ਹੈ ਕਿ ਸ਼ਰਾਬ ਦਾ ਸੇਵਨ ਘਟਾਉਣ ਵਾਸਤੇ ਕੋਈ ਤਰਕੀਬ ਕੱਢਣੀ ਬਹੁਤ ਹੀ ਜ਼ਰੂਰੀ ਹੈ, ਨਹੀਂ ਤਾਂ ਸ਼ਰਾਬੀਆਂ ਦੇ ਇਲਾਜ ਦੇ ਵੱਧ ਰਹੇ ਬੋਝ ਕਾਰਨ ਇਹ ਬਿਮਾਰੀ ਕੈਨੇਡਾ ਦੇ ਹੈਲਥ ਸਿਸਟਮ ਨੂੰ ਇਕ ਦਿਨ ਲੈ ਡੁੱਬੇਗੀ।
 
<< Start < Prev 1 2 3 4 5 Next > End >>

Results 10 - 18 of 42
 

Business

article thumbnailਲੈਪਟਾਪ ਤੋਂ ਪਤਾ ਲੱਗੇਗੀ ਪਾਰਕਿੰਗ ਦੀ ਥਾਂ

Monday, 28 July 2008

 ਸਟ੍ਰੀਟ ਲਾਈਨ ਵਿਚ ਤਕਨੀਕੀ ਵਿਭਾਗ ਦੇ ਉਪ ਪ੍ਰਘਾਨ ਜਿਮ ਰੀਚ ਨੇ ਦੱਸਿਆ ਕਿ ਪੂਰੇ ਸ਼ਹਿਰ ਦੀਆਂ ਵੱਖ-ਵੱਖ ਪਾਰਕਿੰਗ ਥਾਵਾਂ ‘ਤੇ ਲੱਗਭੱਗ ਛੇ ਹਜ਼ਾਰ ਵਾਇਰਲੈਸ ਸੈਂਸਰ ਲਗਾਉਣ ਦੀ ਯੋਜਨਾ ਹੈ। ਇਸ ਤੋਂ ਪਾਰਕਿੰਗ ਸਥਾਨਾਂ ‘ਤੇ ਉਪਲਬਧ ਥਾਵਾਂ ਅਤੇ ਇੱਥੋਂ ਲੰਘਣ ਵਾਲੀਆਂ ਗੱਡੀਆਂ ਦੀ ਰਫਤਾਰ ਅਤੇ ਗਿਣਤੀ ‘ਤੇ ਨਜ਼ਰ ਰੱਖੀ ਜਾ ਸਕੇਗੀ।  ਕੰਪਨੀ ਦਾ ਮੰਨਣਾ ਹੈ ਕਿ ਸੈਂਸਰ ਤੋਂ ਪ੍ਰਾਪਤ ਜਾਣਕਾਰੀ ਨੂੰ ਵੈਬ ਨਕਸ਼ੇ, ਸਮਾਰਟ ਫੋਨ ਅਤੇ ਟ੍ਰੈਫਿਕ ਸਿਗਨਲ ‘ਤੇ ਦੇ ਕੇ ਟ੍ਰੈਫਿਕ ‘ਤੇ...
+ Full Story

Other Articles

Entertainment

article thumbnailਚਲੋ ਚਲੀ ਦਾ ਮੇਲਾ

Sunday, 03 August 2008

ਸਿਆਣੇ ਆਖਦੇ ਹਨ ਕਿ ਇਹ ਦੁਨੀਆਂ ਇਕ ਮੁਸਾਫਰਖਾਨਾ ਹੈ। ਜਿੱਥੇ ਤੁਸੀਂ ਘੜੀ ਪਲ ਲਈ ਸੀਟ ਦੇ ਮਾਲਕ ਹੋ ਪਰ ਇਹ ਸੀਟ ਤੁਹਾਡੀ ਨਹੀਂ। ਤੁਸੀਂ ਜਾਵੋ, ਕੋਈ ਹੋਰ ਇਸਨੂੰ ਆਪਣੀ ਆਖ ਮੱਲ ਲਵੇਗਾ। ਤਾਰੇ ਹੋਏ ਮੁੱਲ ਦਾ ਰੋਅਬ ਵੀ ਦੇ ਸਕਦਾ ਹੈ। ਪਰ ਕੀ ਇਹ ਦੁਨੀਆ ਸਿਰਫ ਇਨਸਾਨਾਂ ਲਈ ਹੈ? ਨਹੀਂ, ਇਹ ਤਾਂ ਕੁਦਰਤ ਦੇ ਰਚੇ ਹਰ ਜੀਵ ਦੀ ਸਾਂਝੀ ਹੈ। ਨੀਲੀ ਛੱਤ ਸਭ ਦੀ ਸਾਂਝੀ ਹੈ। ਖੁੱਲੀ  ਅਬਾਦ ਬੇ–ਅਬਾਦ ਧਰਤੀ ਸਭ ਦੀ ਸਾਂਝੀ ਹੈ। ਕਦੇ ਸੋਚਿਆ ਹੈ ਕਿ ਜਿਸ ਧਰਤੀ ਨੂੰ ਤੁਸੀਂ ਆਪਣਾ ਕਹਿੰਦੇ ਹੋ ਉਸ...
+ Full Story

Other Articles