Calendar Date

Aug
30
2008
hansron_logo.png
  
Latest Articles
ਇੰਝ ਰਿਹਾ ਮੇਰਾ ਜਹਾਜ਼ ਦਾ ਪਹਿਲਾ 'ਹੂਟਾ' !
Saturday, 26 July 2008

c51.jpg                                                 

     ਮਨਦੀਪ ਖੁਰਮੀ ਹਿੰਮਤਪੁਰਾ(ਇੰਗਲੈਂਡ)     ਵਿਆਹ ਹੋਣ ਤੋਂ ਬਾਦ ਐਸਾ ਕੱਦੂ 'ਚ ਤੀਰ ਵੱਜਾ ਕਿ ਡੇਢ ਮਹੀਨੇ ਦੇ ਵਕਫੇ 'ਚ ਹੀ ਇੰਗਲੈਂਡ ਲਈ ਪਰਮਾਨੈਂਟ ਸੈਟਲਮੈਂਟ ਵੀਜਾ ਮਿਲ ਗਿਆ। ਬੇਸ਼ੱਕ ਹਰ ਕਿਸੇ ਨੂੰ 'ਬਾਹਰ' ਜਾਣ ਦੀ ਕਾਹਲ ਲੱਗੀ ਹੋਈ ਹੈ ਪਰ ਇੱਕ ਸੱਚਾਈ ਦਿਲ ਦੀ ਨੁੱਕਰੇ ਤੜਪ ਰਹੀ ਸੀ, ਉਹ ਇਹ ਕਿ ਮੈਂ ਕਾਗਜਾਂ ਉੱਪਰ ਲੱਗੀਆਂ ਮੋਹਰਾਂ ਅੱਗੇ ਝੁਕਦਿਆਂ ਹੋਇਆਂ ਵੀ ਜਹਾਜ਼ ਵੱਲ ਨੱਕ ਕਰਨ ਨੂੰ ਤਿਆਰ ਨਹੀਂ ਸੀ।
      16 ਫਰਵਰੀ 2008 ਦਾ ਦਿਨ ਆਇਆ ਤਾਂ 'ਆਪਣਿਆਂ' ਤੋਂ ਦੂਰ ਹੋਣ ਦਾ ਭੈਅ ਸਤਾਉਣ ਲੱਗਾ। ਅੰਤ ਨੂੰ ਮਨ ਤਕੜਾ ਜਿਹਾ ਕੀਤਾ ਪਰ ਘਰ ਦੇ ਬਾਕੀ ਜੀਆਂ ਦੀਆਂ ਅੱਖਾਂ 'ਚ ਆਏ ਹੰਝੂਆਂ ਨੇ ਮੈਨੂੰ ਵੀ ਰੋਣ ਲਈ ਮਜ਼ਬੂਰ ਕਰ ਦਿੱਤਾ। ਸ਼ਾਇਦ ਇਹ ਪ੍ਰਵਾਸੀ ਬਨਣ ਜਾ ਰਹੇ ਹਰ ਦਿਲ ਦੀ ਕਹਾਣੀ ਹੋਵੇ ਪਰ ਕਿਤਾਬਾਂ 'ਚ ਪੜ੍ਹਨ ਅਤੇ ਫਿਲਮਾਂ 'ਚ ਦੇਖਣ ਤੋਂ ਬਾਦ ਉਸੇ ਕਹਾਣੀ ਦਾ ਮੁੱਖ ਪਾਤਰ ਅੱਜ ਮੈਂ ਖੁਦ ਬਣਿਆ ਹੋਇਆ ਸੀ। 17 ਫਰਵਰੀ ਨੂੰ ਦਿੱਲੀ ਦੇ ਹਵਾਈ ਅੱਡੇ ਅੰਦਰ ਦਾਖਲ ਹੋਣ ਤੋਂ ਪਹਿਲਾਂ ਛੋਟੇ ਤੇ ਵੱਡੇ ਵੀਰ ਦੀਆਂ ਬੇਵੱਸ ਜਿਹੀਆਂ ਅੱਖਾਂ ਦੇਖਕੇ ਮਨ ਖੁਰ ਜਿਹਾ ਰਿਹਾ ਸੀ। ਪਿਛਲਿਆਂ ਦੀ ਯਾਦ ਨੂੰ ਪਲ ਦੋ ਪਲ ਭੁਲਾਉਣ ਲਈ ਉਡੀਕ ਕੁਰਸੀ ਤੇ ਬੈਠਾ ਹੀ ਸਾਂ ਕਿ ਸਮਾਨ ਦੇ ਭਾਰ ਬਾਰੇ ਪੁਛਦਾ ਪੁੱਛਦਾ ਇੱਕ ਲੁਧਿਆਣੇ ਵਾਲਾ ਬਾਬਾ ਮੇਰਾ ਯਾਰ ਬਣ ਬੈਠਾ। ਇੰਗਲੈਂਡ ਤੋਂ ਲੱਤ ਦਾ ਇਲਾਜ ਕਰਾਉਣ ਇੰਡੀਆ ਆਇਆ ਬਾਬਾ ਮੈਨੂੰ 'ਪੁੱਤਰ' ਕੀ ਕਹਿ ਬੈਠਾ ਕਿ ਬਸ ਦਿਲ ਮੋਮ ਬਣ ਗਿਆ।

 

Read more...
 
ਪੈਰਿਸ ਵਿੱਚ ਪੰਜਾਬੀ ਸੁਖਵੀਰ ਸਿੰਘ ਸੰਧੂ ਪੈਰਿਸ
Friday, 18 July 2008

dsc00620modif2.jpgਕੋਈ ਵਿਰਲਾ ਹੀ ਹੋਵੇਗਾ ਜੋ ਫਰਾਂਸ ਦੀ ਰਾਜਧਾਨੀ ਪੈਰਿਸ ਨੂੰ ਨਾਂ ਜਾਣਦਾ ਹੋਵੇ।ਇਹ ਆਪਣੀ ਮਿਸਾਲ ਆਪ ਹੀ ਹੈ।ਜਿਸ ਵਿੱਚ ਵੱਖ ਵੱਖ ਨਸਲਾਂ ਧਰਮਾਂ ਦੇ ਲੋਕ ਰਹਿ ਰਹੇ ਹਨ।ਫਰੈਂਚ ਲੋਕਾਂ ਤੋਂ ਬਾਅਦ ਇਥੇ ਜਿਆਦਾ ਗਿਣਤੀ ਅਰਬੀ ਅਤੇ ਅਫਰੀਕਨ ਮੂਲ ਦੇ ਲੋਕਾਂ ਦੀ ਹੈ।ਯੋਰਪੀਨ ਲੋਕਾਂ ਦਾ ਮਿਲ ਗੋਭਾ ਜਿਹਾ ਹੋਇਆ ਪਿਆ ਹੈ। ਇਥੇ ਕ੍ਰਿਸਚਨ ਧਰਮ ਤੋਂ ਬਾਅਦ ਇਸਲਾਮ ਦਾ ਦੁਸਰਾ ਨੰਬਰ ਹੈ।ਹਿੰਦੁ ਵੀ ਥੋੜੀ ਗਿਣਤੀ ਵਿੱਚ ਹੀ ਹਨ।ਸਿੱਖਾਂ ਦੀ ਗਿਣਤੀ ਤਾਂ ਆਟੇ ਵਿੱਚ ਲੂਣ ਬਰਾਬਰ ਹੀ ਹੈ।

 

Read more...
 
ਕਾਕੂ ਬਾਬੇ ਦੀ ਡਰਾਈਵਰੀ।
Sunday, 06 July 2008
c5.jpgਵਿਅੰਗ

                                                     ਮਨਦੀਪ ਖੁਰਮੀ ਹਿੰਮਤਪੁਰਾ(ਇੰਗਲੈਂਡ)
          ਸਿਰੇ ਦਾ ਮਖੌਲੀ ਸੀ ਬਾਬਾ ਕਾਕੂ। ਮਜਾਲ ਕੀ ਸੀ ਕਿ ਕੋਈ ਉਹਨੂੰ ਗੱਲਾਂ 'ਚ ਜਿੱਤ ਲਵੇ। ਜਵਾਨੀ ਪਹਿਰਾ ਤਾਂ ਘੋੜੇ ਦੀ ਪਿੱਠ ਤੇ ਸਵਾਰੀ ਕਰਦਿਆਂ ਲੰਘਿਆ। ਢਲਦੀ ਉਮਰੇ ਕਿਸੇ ਨਾ ਕਿਸੇ ਹੀਲੇ 3511 ਟਰੈਕਟਰ ਖਰੀਦ ਲਿਆ। ਡਰਾਈਵਰੀ ਵੀ ਸਿੱਖ ਲਈ ਪਰ ਬਹੁਤੇ ਟ੍ਰੈਫਿਕ ਨਿਯਮਾਂ ਤੋਂ ਕੋਰਾ ਹੀ ਰਿਹਾ। ਟਰੈਕਟਰ ਚਲਾਉਣ ਬਾਰੇ ਬਾਬੇ ਦੀ ਦਲੀਲ ਸੀ ਕਿ," ਸਟੇਰਿੰਗ ਹੀ ਸਿੱਧਾ ਰੱਖਣੈ, ਇਹ ਕਿਹੜਾ ਸੈਕਲ ਜਾਂ ਸਕੂਟਰ ਅੰਗੂੰ(ਵਾਂਗੂੰ) ਇਕ ਪਾਸੇ ਡਿੱਗਪੂ।" ਡਰਾਈਵਰੀ ਕਰਦੇ ਸਮੇਂ ਰਾਹ ਖੜ੍ਹੇ ਵੀ ਉਹਦੇ ਕਿਸੇ ਨਾ ਕਿਸੇ ਨਾਲ ਸਿੰਗ ਫਸੇ ਹੀ ਰਹਿੰਦੇ ਪਰ ਅੱਗੇ ਵਾਲਾ ਉਹਦੀ ਹਾਜਰ ਜੁਆਬੀ ਤੇ ਭੋਲੇ ਭਾਲੇ ਜੁਆਬ ਅੱਗੇ ਗੋਡੇ ਟੇਕ ਦਿੰਦਾ। ਇਹੋ ਜਿਹਾ ਕੁਝ ਹੀ ਇੱਕ ਮਾਰੂਤੀ ਕਾਰ ਵਾਲੇ ਭਾਈ ਨਾਲ ਵਾਪਰਿਆ। ਹੋਇਆ ਇੰਝ ਕਿ ਬਾਬਾ ਕਾਕੂ ਟਰੈਕਟਰਟਰਾਲੀ 'ਚ ਗੁਰਦੁਆਰਾ ਸਾਹਿਬ ਵਿਖੇ ਚਲਦੀ ਕਾਰ ਸੇਵਾ ਲਈ ਭੱਠੇ ਤੋਂ ਇੱਟਾਂ ਲਿਆ ਰਿਹਾ ਸੀ। ਟਰੈਕਟਰ ਦੀ ਟੇਪ ਤੋਂ ਮਾਣਕ ਦੇ ਗੀਤ 'ਤੇਰੇ ਟਿੱਲੇ ਤੋਂ ਔਹ ਸੂਰਤ ਦੀਂਹਦੀ ਐ ਹੀਰ ਦੀ' ਨੇ ਐਨਾ ਮਸਤ ਕਰ ਦਿੱਤਾ ਕਿ ਆਸੇ ਪਾਸੇ ਦੀ ਸੁੱਧ ਬੁੱਧ ਭੁੱਲ ਗਈ। ਟਰੈਕਟਰ ਸੜਕ ਦੇ ਐਨ ਵਿਚਾਲੇ ਤੇ ਪਿੱਛੋਂ ਕਾਰ ਵਾਲ ਹਾਰਨ ਤੇ ਹਾਰਨ ਮਾਰੀ ਜਾਵੇ। ਕਿਵੇਂ ਨਾ ਕਿਵੇਂ ਉਹਨੇ ਕਾਰ ਅੱਗੇ ਲੰਘਾਈ ਤੇ ਫਿਲਮਾਂ ਵਾਲਿਆਂ ਵਾਂਗੂੰ ਸੜਕ ਤੇ ਟੇਢੀ ਕਰਕੇ ਰੋਕ ਲਈ ਤੇ ਲੱਗਾ ਬਾਬੇ ਕਾਕੂ ਤੇ ਰੋਹਬ ਝਾੜਨ, "ਘਰੇ ਨੀ ਟਿਕਿਆ ਜਾਂਦਾ,ਦੀਂਹਦਾ ਨੀਂ? ਸੁਣਦਾ ਨੀਂ? ਮੈਂ ਭੱਠੇ ਤੋਂ ਹਾਰਨ ਮਾਰਦਾ ਆਉਨਾਂ।" ਫਿਰ ਕੀ ਸੀ ਬਾਬਾ ਕਾਕੂ ਸੰਨੀ ਦਿਓਲ ਵਾਂਗੂੰ ਟਰੈਕਟਰ ਤੋਂ ਉਤਰਿਆ ਤੇ ਕਾਰ ਵਾਲੇ ਨੂੰ ਥਾਪੀ ਦਿੰਦਿਆਂ ਭੋਲੇ ਜਿਹੇ ਮੂੰਹ ਨਾਲ ਬੋਲਿਆ,"ਹਾਰਨ ਤਾਂ ਮੈਂਨੂੰ ਵੀ ਸੁਣ ਗਿਆ ਸੀ ਸ਼ੇਰ ਬੱਗਿਆ, ਮੈਂ ਆਖਿਆ ਕਿਤੇ ਤੇਰੇ ਹਾਰਨ ਦੀਆਂ ਤਾਰਾਂ ਜੁੜਗੀਆਂ,ਬਾਕੀ ਰਹੀ ਰਾਹ ਦੇਣ ਦੀ ਗੱਲ, ਗੁਰਦੁਆਰੇ ਦੀਆਂ ਇੱਟਾਂ ਨੇ, ਤੂੰ ਲੱਦਲਾ ਰਾਹ ਤੂੰ ਨਾ ਦੇਈਂ।" ਬਾਬੇ ਦਾ ਜੁਆਬ ਸੁਣਕੇ ਕਾਰ ਵਾਲਾ ਬੁੜ-ਬੁੜ ਕਰਦਾ ਤੁਰ ਗਿਆ ਤੇ ਖਚਰੀ ਜਿਹੀ ਹਾਸੀ ਹੱਸਦਾ ਬਾਬਾ ਕਾਕੂ ਗੁਰਦੁਆਰੇ ਦੇ ਰਾਹ ਪੈ ਗਿਆ।
                                                     ਮਨਦੀਪ ਖੁਰਮੀ ਹਿੰਮਤਪੁਰਾ(ਇੰਗਲੈਂਡ)
                                                          ਮੋਬਾ:-0044-75191-12312
 
ਡੀ ਸੀ ਦੀ ਟਰਾਲੀ
Friday, 04 July 2008

c5.jpgਵਿਅੰਗ
                                                      ਮਨਦੀਪ ਖੁਰਮੀ ਹਿੰਮਤਪੁਰਾ(ਇੰਗਲੈਂਡ)
                     ਕਈ ਵਾਰ ਨਾਵਾਂ ਦਾ ਰਲੇਵਾਂ ਜਾਂ ਭੁਲੇਖਾ ਲਾਭ ਵੀ ਦੁਆ ਦਿੰਦੈ ਤੇ ਕਈ ਵਾਰ ਸਿਆਪਾ ਵੀ ਪਵਾ ਦਿੰਦੈ। ਇਹੋ ਜਿਹਾ ਕੁਝ ਹੀ ਸਾਡੇ ਪਿੰਡ ਵਾਲੇ ਦੇਬੂ ਨਾਲ ਵਾਪਰਿਆ। ਦੇਬੂ ਆਪਣੇ ਟਰੈਕਟਰ ਟਰਾਲੀ ਨਾਲ ਸ਼ਹਿਰ ਲਿਜਾਕੇ ਤੂੜੀ ਵੇਚਣ ਦਾ ਧੰਦਾ ਕਰਦਾ ਸੀ। ਵੱਡਾ ਸਾਰਾ ਭੂੰਗ ਲਗਾ ਕੇ ਭਰੀ ਟਰਾਲੀ ਦਿਨ ਵੇਲੇ ਟ੍ਰੈਫਿਕ ਦੀ ਸਮੱਸਿਆ ਪੈਦਾ ਕਰਦੀ ਤਾਂ ਜਣਾ ਖਣਾ ਕੌੜਾ ਜਿਹਾ ਝਾਕ ਕੇ ਲੰਘਦਾ। ਪੁਲਿਸ ਵਾਲੇ ਵੀ ਦਾਨ ਦੱਛਣਾ ਲਏ ਬਗੈਰ ਟਰੈਕਟਰ ਦਾ ਗੇਅਰ ਨਾ ਪਾਉਣ ਦਿੰਦੇ। ਇੱਕ ਦਿਨ ਡਰਾਈਵਰ ਹਿੰਮਤਪੁਰਾ ਡਰੇਨ ਦੇ ਪੁਲ ਤੋਂ ਟਰਾਲੀ ਲੰਘਾਉਣ ਲੱਗਾ ਤਾਂ ਸਿਪਾਹੀ ਨੇ ਰੋਕ ਲਿਆ। ਦੇਬੂ ਧਰਤੀ ਤੋਂ 10-12 ਫੁੱਟ ਉੱਚਾ ਟਰਾਲੀ ਦੇ ਉੱਤੇ ਸੁੱਤਾ ਪਿਆ ਸੀ। ਸਿਪਾਹੀ ਨੇ ਆਪਣੀ ਪੁਲਸੀਆ ਬੋਲੀ 'ਚ ਪੁਛਿਆ," ਕੀਹਦੀ ਟਰਾਲੀ ਆ ਓਏ?" ਅੱਗੋਂ ਡਰਾਈਵਰ ਵਿਚਾਰਾ ਹੌਲੀ ਦੇਣੇ ਬੋਲਿਆ,"ਡੀ ਸੀ ਦੀ ਆ ਜਨਾਬ।" ਡੀ ਸੀ ਦਾ ਨਾਂ ਸੁਣਕੇ ਸਿਪਾਹੀ ਦੀ ਫੂਕ ਜਿਹੀ ਨਿਕਲ ਗਈ, ਵਿਚਾਰੇ ਦਾ ਉਤਲਾ ਸਾਹ ਉੱਤੇ ਤੇ ਹੇਠਲਾ ਸਾਹ ਹੇਠਾਂ ਰਹਿ ਗਿਆ। ਵਿਚਾਰਾ ਸਿਪਾਹੀ ਸੋਚੇ ਕਿ ਕਿੱਥੋਂ ਪੰਗਾ ਲੈ ਲਿਆ। ਉਹਦਾ ਡਰਨਾ ਵੀ ਸੁਭਾਵਿਕ ਸੀ ਕਿਉਂਕਿ ਸਾਡੇ ਮੋਗੇ ਵਾਲੇ ਡੀ ਸੀ ਦੀ ਸਕੀ ਭੂਆ ਜੋ ਸਾਡੇ ਪਿੰਡ ਵਿਆਹੀ ਹੋਈ ਸੀ। ਸਿਪਾਹੀ ਨੇ ਅੱਖਾਂ ਰਾਹੀਂ ਹੀ ਡਰਾਈਵਰ ਨੂੰ ਜਾਣ ਲਈ ਹਰੀ ਝੰਡੀ ਦੇ ਦਿੱਤੀ। ਅੱਜ ਪਹਿਲੀ ਵਾਰ ਸੀ ਕਿ ਉਹ ਜੇਬ ਨੂੰ ਬਿਨਾਂ ਥੁੱਕ ਲਵਾਏ ਲੰਘ ਰਹੇ ਸਨ। ਫਿਰ ਕੀ ਸੀ ਦੂਜੇ ਤੀਜੇ ਦਿਨ ਜਦ ਵੀ ਦੇਬੂ ਦਾ ਟਰੈਕਟਰ ਲੰਘਦਾ ਤਾਂ ਸਿਪਾਹੀ 'ਸਾਸਰੀ ਕਾਲ' ਤਾਂ ਬੁਲਾਉਂਦਾ ਹੀ ਚਾਹ ਪਾਣੀ ਦੀ ਸੁਲ੍ਹਾ ਵੀ ਜਰੂਰ ਮਾਰਦਾ। ਪਰ ਇਸ ਬਦਲੇ ਰਵੱਈਏ ਤੋਂ ਦੇਬੂ ਤੇ ਉਸਦਾ ਡਰਾਈਵਰ ਹੈਰਾਨ ਸਨ। 

            

Read more...
 
ਵਿਅੰਗ ਜਦੋਂ ਮੈਂ ਕ੍ਰਿਕਟ ਵਰਲਡ ਕੱਪ ਖੇਡਿਆ।।।।।।।।।।।।।।।
Thursday, 03 July 2008
c5.jpg
                                                        ਮਨਦੀਪ ਖੁਰਮੀ ਹਿੰਮਤਪੁਰਾ(ਇੰਗਲੈਂਡ)
                   ਕ੍ਰਿਕਟ ਵਰਲਡ ਕੱਪ ਚੱਲ ਰਿਹਾ ਸੀ। ਉੱਪਰੋਂ ਐੱਮ ਏ ਦੇ ਪੇਪਰ ਵੀ ਸਿਰ ਤੇ ਸਨ। ਮਾਤਾ ਵਾਰ ਵਾਰ ਇੱਕ ਚਿੱਤ ਹੋ ਕੇ ਪੜ੍ਹਨ ਨੂੰ ਕਹਿੰਦੀ। ਕ੍ਰਿਕਟ ਵੱਲ ਥੋੜ੍ਹਾ ਬਹੁਤਾ ਝੁਕਾਅ ਤਾਂ ਪਹਿਲਾਂ ਹੀ ਸੀ,ਪਰ ਟੀ ਵੀ ਤੇ ਕੱਪ ਸ਼ੁਰੂ ਹੋਣ ਤੋਂ ਪਹਿਲਾਂ ਚੱਲ ਰਹੀਆਂ ਮਸ਼ਹੂਰੀਆਂ ਨੇ ਵੀ ਧਿਆਨ ਆਪਣੇ ਵੱਲ ਖਿੱਚਿਆ ਹੋਇਆ ਸੀ। ਆਪਾਂ ਵੀ ਮੁੱਕਦੀ ਗੱਲ ਸ਼ਾਹੀ ਸ਼ੌਕ ਵਾਂਗ ਕ੍ਰਿਕਟ ਦਾ ਸ਼ੌਕ ਪਾਲਿਆ ਹੋਇਆ ਸੀ। ਜਦੋਂ ਵੀ ਜੀਅ ਕਰਦਾ ਡਾਕਟਰਾਂ ਦੇ ਨਿੰਦੇ ਤੇ ਜੀਤੇ ਨਾਲ ਰਲਕੇ ਛੋਟੇ ਜਿਹੇ ਵਿਹੜੇ 'ਚ ਹੀ ਵਿਕਟਾਂ ਦੀ ਜਗ੍ਹਾ ਇੱਟਾਂ ਰੱਖਕੇ ਬਿੰਦਰ ਮਿਸਤਰੀ ਤੋਂ ਬਣਵਾਏ ਲੱਕੜ ਦੇ ਥਾਪੇ ਨਾਲ ਗੇਂਦ ਕੁੱਟਣੀ ਸ਼ੁਰੂ ਕਰ ਦੇਣੀ। ਬੇਸ਼ੱਕ ਮੈਂ ਕ੍ਰਿਕਟ ਦੇ ਇੱਕ ਚੰਗੇ ਖਿਡਾਰੀ ਵਜੋਂ ਕਿਸੇ ਦੇ ਚਿੱਤ ਚੇਤੇ ਵੀ ਨਾ ਹੋਵਾਂ ਪਰ ਉਸ ਵੇਲੇ ਸਭ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ ਜਦੋਂ 'ਆਪਾਂ' ਨੂੰ ਵੀ ਕ੍ਰਿਕਟ ਵਰਲਡ ਕੱਪ ਲਈ ਅੱਧ ਵਿਚਾਲਿਉਂ ਜਿਹੇ ਹੀ ਭਾਰਤੀ ਟੀਮ ਲਈ ਚੁਣ ਲਿਆ ਗਿਆ। ਅਖਬਾਰਾਂ ਵਿੱਚ ਖਬਰਾਂ ਛਪੀਆਂ,ਚੈਨਲਾਂ ਵਾਲੇ ਮੇਰੇ ਅੱਗੇ ਪਿੱਛੇ। ਲੋਕ ਇਸ ਤੋਂ ਵੀ ਵਧੇਰੇ ਇਸ ਗੱਲੋਂ ਹੈਰਾਨ ਕਿ ਇਹ ਕ੍ਰਿਸ਼ਮਾ ਹੋਇਆ ਕਿਵੇਂ? ਲੋਕਾਂ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਚੁੰਝ ਚਰਚਾਵਾਂ ਚੱਲ ਪਈਆਂ। ਕੋਈ ਕਹੇ,"ਸਾਰੀ ਦਿਹਾੜੀ ਤਾਂ ਤੁਰਿਆ ਫਿਰਦਾ ਰਹਿੰਦੈ,ਕੋਈ ਨਾ ਕੋਈ ਜੁਗਾੜ ਲਾ ਗਿਐ।" ਕੋਈ ਕਹੇ, "ਇਹਨਾਂ ਦਾ ਕੋਈ ਰਿਸ਼ਤੇਦਾਰ ਚੋਣ ਕਮੇਟੀ ਦਾ ਮੈਂਬਰ ਐ,ਉਹਦੀ ਮਿੰਨਤ-ਮੁੰਨਤ ਕਰਕੇ ਕਹਾਣੀ ਫਿੱਟ ਕਰਲੀ ਹੋਊ।" ਪਰ ਜਿਆਦਾਤਰ ਲੋਕ ਇਸ ਕਰਕੇ ਖੁਸ਼ ਕਿ ਚਲੋ ਕੁੱਝ ਵੀ ਹੋਵੇ ਪਰ ਹਿੰਮਤਪੁਰੇ ਦਾ ਨਾਂ ਤਾਂ ਵਿਸ਼ਵ ਪੱਧਰ ਤੇ ਚਮਕੇਗਾ ਹੀ। ਉਹ ਦਿਨ ਵੀ ਆ ਗਿਆ ਜਦੋਂ ਮੈਂ 'ਪੋਰਟ ਆਫ ਸਪੇਨ' ਵੱਲ ਨੂੰ ਜਹਾਜੇ ਚੜ੍ਹਨਾ ਸੀ। ਲੋਕਾਂ ਨੇ ਹਾਰਾਂ ਨਾਲ ਲੱਦ ਦਿੱਤਾ, ਮਾਤਾ ਨੇ ਮੱਥੇ ਟਿੱਕਾ ਲਾ ਕੇ ਮੂੰਹ ਮਿੱਠਾ ਕਰਵਾਕੇ ਏਅਰਪੋਰਟ ਵੱਲ ਨੂੰ ਸਿੱਧਾ ਕਰ ਦਿੱਤਾ। ਲੋਕਾਂ ਦੀਆਂ ਦੁਆਵਾਂ ਨੇ 'ਕਵੀਂਜ ਪਾਰਕ ਓਵਲ' ਨਾਂ ਦੇ ਸਥਾਨ ਤੇ ਪਹੁੰਚਾ ਦਿੱਤਾ। ਮੇਰੀ ਖੁਸ਼ੀ ਦੀ ਕੋਈ ਹੱਦ ਨਾ ਰਹੀ ਜਦੋਂ ਮੈਨੂੰ ਪਤਾ ਲੱਗਾ ਕਿ ਮੈਂ ਮਾਸਟਰ ਬਲਾਸਟਰ ਵਜੋਂ ਜਾਣੇ ਜਾਂਦੇ ਸਚਿਨ ਤੇਂਦੁਲਕਰ ਨਾਲ ਓਪਨਰ ਵਜੋਂ ਖੇਡਣ ਜਾ ਰਿਹਾ ਹਾਂ। ਸਾਡਾ ਮੈਚ ਬੰਗਲਾਦੇਸ਼ੀਆਂ ਨਾਲ ਸੀ।ਬੜੀ ਰੌਚਕ ਘੜੀ ਸੀ। ਜਿੱਥੇ ਸਚਿਨ ਨੂੰ ਇੱਕ ਵਾਰ ਦੇਖਣਾ ਵੀ ਦੁੱਭਰ ਸੀ,ਉੱਥੇ ਉਸ ਸਖਸ਼ ਨਾਲ ਮੈਂ ਇੱਕ ਸਾਂਝੇਦਾਰ ਵਜੋਂ ਖੇਡ ਰਿਹਾ ਸਾਂ। ਬੰਗਲਾਦੇਸ਼ ਦੇ ਗੇਂਦਬਾਜਾਂ ਦੀਆਂ ਗੇਂਦਾਂ ਦਾ ਸਾਹਮਣਾ ਕਰਦੇ ਪਹਿਲਾਂ ਪਹਿਲਾਂ ਤਾਂ ਅਸੀਂ ਲਿੱਪਾਪੋਚੀ ਜਿਹੀ ਕਰਦੇ ਰਹੇ। ਦੂਜੇ ਖਿਡਾਰੀ ਆਪੋ ਆਪਣੀ ਵਾਰੀ 'ਉਡੀਕਣ',ਪਰ ਮੈਂ ਤੇ ਸਚਿਨ ਜੀ ਨੇ ਘੁੱਗੀ ਨਾ ਖੰਘਣ ਦਿੱਤੀ। ਗੇਂਦਬਾਜ ਮੁਸਰਫ ਮੋਰਤਜਾ ਦੇ ਹੁਨਰ ਤੋਂ ਸ਼ਾਇਦ ਸਚਿਨ ਕਾਫੀ ਫਿਕਰਮੰਦ ਸੀ ਕਿਉਂਕਿ ਮੈਨੂੰ ਨੇੜੇ ਬੁਲਾਕੇ ਉਸਨੇ ਹੌਲੀ ਜਿਹੀ ਆਪਣੀ ਤਿੱਖੀ ਆਵਾਜ 'ਚ ਆਖਿਆ,"ਖੁਰਮੀ,ਦੇਖੀਂ ਕਿਤੇ ਆਊਟ ਨਾ ਹੋਜੀਂ,ਮੋਰਤਜਾ ਦੀ ਗੇਂਦ ਦਾ ਪਤਾ ਜਿਹਾ ਨਹੀਂ ਲਗਦਾ ਕਿ ਆਉਂਦੀ ਕਿਧਰੋਂ ਹੈ ਤੇ ਜਾਂਦੀ ਕਿੱਧਰ ਨੂੰ ਹੈ।" ਮੈਂ ਸਚਿਨ ਦੀ ਘਬਰਾਹਟ ਦੂਰ ਕਰਦਿਆਂ ਕਿਹਾ,"ਸਚਿਨ ਜੀ ਫਿਕਰ ਨਾ ਕਰੋ,ਮੈਂ ਤਾਂ ਡਾਕਟਰਾਂ ਦੇ ਨਿੰਦੇ ਵਰਗਿਆਂ ਤੋਂ ਆਊਟ ਨਹੀਂ ਹੋਇਆ ਮੋਰਤਜਾ ਤਾਂ ਕਿਹੜੇ ਬਾਗ ਦਾ ਸ਼ਲਗਮ ਐ।" ਬੰਗਲਾਦੇਸੀਆਂ ਵੱਲੋਂ ਸਾਡੀ ਟੀਮ ਅੱਗੇ ਰੱਖੇ ਵਿਸ਼ਾਲ ਸਕੋਰ ਦੇ ਪਾੜੇ ਨੂੰ ਖਤਮ ਕਰਨ ਅਤੇ ਉਹਨਾਂ ਂਨੂੰ ਬੁਰੀ ਤਰ੍ਹਾਂ ਹਰਾਉਣ ਦਾ ਜਜਬਾ ਮੇਰੇ ਦਿਲ ਵਿੱਚ ਢਕੇ ਹੋਏ ਦੁੱਧ ਵਾਂਗ ਉੱਬਲ ਰਿਹਾ ਸੀ। ਗੱਲ ਆਖਰੀ ਓਵਰ ਦੀ ਅਖਰੀ ਗੇਂਦ ਅਤੇ ਤਿੰਨ ਦੌੜਾਂ ਲੈਣ ਦੇ ਸਵਾਲ ਤੱਕ ਪੁੱਜ ਗਈ। ਮੇਰਾ ਬੈਟ ਵੀ ਮੋਰਤਜਾ ਦੀ ਗੇਂਦ ਨੂੰ ਰੱਸੇ ਤੋਂ ਪਾਰ ਟਪਾਉਣ ਲਈ ਕਾਹਲਾ ਸੀ। ਜਿਉਂ ਹੀ ਮੋਰਤਜਾ ਨੇ ਗੇਂਦ ਸੁੱਟੀ ਤੇ ਜਿਉਂ ਹੀ ਮੇਰਾ ਬੱਲਾ ਬਾਲ ਨਾਲ ਟਕਰਾਇਆ।।।।।।।।।।।।।।।।।।।।।
ਫਿਰ ਕੀ ਸੀ ਮਿੱਤਰੋ! ਮੇਰਾ ਵਰਲਡ ਕੱਪ ਜਿੱਤਣ ਦਾ ਸੁਪਨਾ ਉਦੋਂ ਚਕਨਾਚੂਰ ਹੋ ਗਿਆ ਜਦੋਂ ਮੇਰੀ ਮਾਤਾ ਨੇ ਮੈਨੂੰ ਜੋਰ ਨਾਲ ਝੰਜੋੜਦਿਆਂ ਕਿਹਾ,"ਵੇ ਮੁੰਡਿਆ,ਕੀ ਗੱਲ ਹੋਗੀ? ਅੱਧਾ ਘੰਟਾ ਹੋ ਗਿਆ ਸੁੱਤਾ ਪਿਆ ਕੰਧ 'ਚ ਈ ਮੁੱਕੀਆਂ ਮਾਰੀ ਜਾਨੈਂ। ਪੇਪਰ ਸਿਰ ਤੇ ਆਏ ਪਏ ਆ, ਉੱਠ ਕੇ ਪੜ੍ਹਿਆ ਨੀਂ ਜਾਂਦਾ।" ਇਸੇ ਗੱਲ ਦਾ ਹੀ ਅਫਸੋਸ ਮਾਰੀ ਜਾਂਦੈ ਕਿ ਜੇ ਮਾਤਾ ਦੋ ਮਿੰਟ ਹੋਰ ਨਾ ਜਗਾਉਂਦੀ ਤਾਂ ਆਸਟਰੇਲੀਆ ਟੀਮ ਦੀ ਕੀ ਮਜਾਲ ਸੀ ਕਿ ਵਰਲਡ ਕੱਪ ਜਿੱਤ ਜਾਂਦੀ। ਚੱਲੋ ਆਪਣੇ ਵੀ ਹੌਸਲੇ ਬੁਲੰਦ ਨੇ,ਰਹਿੰਦੀ ਖੂੰਹਦੀ ਕਸਰ ਕਦੇ ਫੇਰ ਕੱਢ ਦਿਆਂਗੇ।
                                                 ਮਨਦੀਪ ਖੁਰਮੀ ਹਿੰਮਤਪੁਰਾ(ਇੰਗਲੈਂਡ)
 
<< Start < Prev 1 2 Next > End >>

Results 1 - 9 of 13
 

Business

article thumbnailਲੈਪਟਾਪ ਤੋਂ ਪਤਾ ਲੱਗੇਗੀ ਪਾਰਕਿੰਗ ਦੀ ਥਾਂ

Monday, 28 July 2008

 ਸਟ੍ਰੀਟ ਲਾਈਨ ਵਿਚ ਤਕਨੀਕੀ ਵਿਭਾਗ ਦੇ ਉਪ ਪ੍ਰਘਾਨ ਜਿਮ ਰੀਚ ਨੇ ਦੱਸਿਆ ਕਿ ਪੂਰੇ ਸ਼ਹਿਰ ਦੀਆਂ ਵੱਖ-ਵੱਖ ਪਾਰਕਿੰਗ ਥਾਵਾਂ ‘ਤੇ ਲੱਗਭੱਗ ਛੇ ਹਜ਼ਾਰ ਵਾਇਰਲੈਸ ਸੈਂਸਰ ਲਗਾਉਣ ਦੀ ਯੋਜਨਾ ਹੈ। ਇਸ ਤੋਂ ਪਾਰਕਿੰਗ ਸਥਾਨਾਂ ‘ਤੇ ਉਪਲਬਧ ਥਾਵਾਂ ਅਤੇ ਇੱਥੋਂ ਲੰਘਣ ਵਾਲੀਆਂ ਗੱਡੀਆਂ ਦੀ ਰਫਤਾਰ ਅਤੇ ਗਿਣਤੀ ‘ਤੇ ਨਜ਼ਰ ਰੱਖੀ ਜਾ ਸਕੇਗੀ।  ਕੰਪਨੀ ਦਾ ਮੰਨਣਾ ਹੈ ਕਿ ਸੈਂਸਰ ਤੋਂ ਪ੍ਰਾਪਤ ਜਾਣਕਾਰੀ ਨੂੰ ਵੈਬ ਨਕਸ਼ੇ, ਸਮਾਰਟ ਫੋਨ ਅਤੇ ਟ੍ਰੈਫਿਕ ਸਿਗਨਲ ‘ਤੇ ਦੇ ਕੇ ਟ੍ਰੈਫਿਕ ‘ਤੇ...
+ Full Story

Other Articles

Entertainment

article thumbnailਚਲੋ ਚਲੀ ਦਾ ਮੇਲਾ

Sunday, 03 August 2008

ਸਿਆਣੇ ਆਖਦੇ ਹਨ ਕਿ ਇਹ ਦੁਨੀਆਂ ਇਕ ਮੁਸਾਫਰਖਾਨਾ ਹੈ। ਜਿੱਥੇ ਤੁਸੀਂ ਘੜੀ ਪਲ ਲਈ ਸੀਟ ਦੇ ਮਾਲਕ ਹੋ ਪਰ ਇਹ ਸੀਟ ਤੁਹਾਡੀ ਨਹੀਂ। ਤੁਸੀਂ ਜਾਵੋ, ਕੋਈ ਹੋਰ ਇਸਨੂੰ ਆਪਣੀ ਆਖ ਮੱਲ ਲਵੇਗਾ। ਤਾਰੇ ਹੋਏ ਮੁੱਲ ਦਾ ਰੋਅਬ ਵੀ ਦੇ ਸਕਦਾ ਹੈ। ਪਰ ਕੀ ਇਹ ਦੁਨੀਆ ਸਿਰਫ ਇਨਸਾਨਾਂ ਲਈ ਹੈ? ਨਹੀਂ, ਇਹ ਤਾਂ ਕੁਦਰਤ ਦੇ ਰਚੇ ਹਰ ਜੀਵ ਦੀ ਸਾਂਝੀ ਹੈ। ਨੀਲੀ ਛੱਤ ਸਭ ਦੀ ਸਾਂਝੀ ਹੈ। ਖੁੱਲੀ  ਅਬਾਦ ਬੇ–ਅਬਾਦ ਧਰਤੀ ਸਭ ਦੀ ਸਾਂਝੀ ਹੈ। ਕਦੇ ਸੋਚਿਆ ਹੈ ਕਿ ਜਿਸ ਧਰਤੀ ਨੂੰ ਤੁਸੀਂ ਆਪਣਾ ਕਹਿੰਦੇ ਹੋ ਉਸ...
+ Full Story

Other Articles