Calendar Date

Jul
20
2008
hansron_logo.png
Latest Articles
ਸ਼ਹੀਦ ਊਧਮ ਸਿੰਘ ਤੇ ਉਸ ਦੀ ਵਿਚਾਰਧਾਰਾ
Monday, 21 January 2008
ਅੱਜ ਜਨਮ ਦਿਹਾੜੇ ‘ਤੇ ਵਿਸ਼ੇਸ਼
ਜੋ ਖੂਨ ਜਲ੍ਹਿਆਂਵਾਲੇ ਬਾਗ ਅੰਦਰ ਵਿਸਾਖੀ ਵਾਲੇ ਦਿਨ ਸੰਨ 1919 ਵਿੱਚ ਡੁੱਲ੍ਹਿਆ ਸੀ ਉਹ ਖੂਨ ਤਾ ਪੂਰੀ ਪੰਜਾਬੀਅਤ ਦਾ ਸੀ ਤੇ ਇਹ ਧਰਤੀ ਉਸ ਸੂਰਬੀਰ ਊਧਮ ਸਿੰਘ ਦੀ ਹੈ ਜਿਸ ਨੇ ਕਦੇ ਆਪਣਾ ਨਾਂਅ ਰਾਮ, ਮੁਹੰਮਦ ਸਿੰਘ ਆਜਾਦ ਰੱਖਿਆ ਸੀ। ਆਪਣੇ ਕੌਮੀ ਅਪਮਾਨ ਦਾ ਬਦਲਾ ਉਸ ਨੇ ਆਪਣੀ ਕੁਰਬਾਨੀ ਦੇ ਕੇ ਲਿਆ ਜਿਸ ਕਰਕੇ ਅੱਜ ਉਸ ਦਾ ਨਾਉਂ ਪੂਰੀ ਦੁਨੀਆ ਅੰਦਰ ਲਿਆ ਜਾਂਦਾ ਹੈ। ਸ਼ਹੀਦ ਊਧਮ ਸਿੰਘ ਦੇ ਇਸ ਕਾਰਨਾਮੇ ਨੇ ਅੰਗਰੇਜੀ ਸਾਮਰਾਜੀਆਂ ਨੂੰ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਉਨ੍ਹਾ ਦੇ ਦਿਨ ਭਾਰਤ ਅੰਦਰ ਰਾਜ ਕਰਨ ਦੇ ਲੱਦ ਚੁੱਕੇ ਹਨ।
ਇਸ ਮਹਾਨ ਸ਼ਹੀਦ ਦਾ ਜਨਮ 26 ਦਸੰਬਰ 1898 ਨੂੰ ਕਸਬਾ ਸੁਨਾਮ, ਜਿਲ੍ਹਾ ਸੰਗਰੂਰ (ਪੰਜਾਬ) ਅੰਦਰ ਇੱਕ ਅਤਿ ਗਰੀਬ ਟੱਬਰ ਅੰਦਰ ਹੋਇਆ। ਛੋਟੀ ਉਮਰੇ ਊਧਮ ਸਿੰਘ ਦੇ ਸਿਰ ਤੋਂ ਮਾ-ਬਾਪ ਦਾ ਹੱਥ ੳੁੱਠ ਗਿਆ। ਪਿੱਛੇ ਦੇਖਭਾਲ ਕਰਨ ਵਾਲਾ ਕੋਈ ਨਾ ਹੋਣ ਕਰਕੇ ਉਸ ਨੂੰ ਅੰਮ੍ਰਿਤਸਰ ਦੇ ਇੱਕ ਯਤੀਮਖਾਨੇ ਅੰਦਰ ਜਾ ਕੇ ਰਹਿਣ ਨੂੰ ਮਜਬੂਰ ਹੋਣਾ ਪਿਆ। 1919 ਵਿੱਚ ਕਾਂਗਰਸ ਦਾ ਇਜਲਾਸ ਅੰਮ੍ਰਿਤਸਰ ਅੰਦਰ ਕਰਨ ਦਾ ਫੈਸਲਾ ਲਿਆ ਗਿਆ ਜਿਸ ਦੀ ਸਭ ਕਾਸੇ ਦੀ ਜਿੰਮੇਵਾਰੀ ਡਾ.ਕਿਚਲੂ ਤੇ ਸਤਪਾਲ ਦੀ ਲਗਾਈ ਗਈ ਪਰ ਉਨ੍ਹਾ ਨੂੰ ਪਹਿਲਾਂ ਹੀ ਜੇਲ੍ਹ ਅੰਦਰ ਬੰਦ ਕਰ ਦਿੱਤਾ ਗਿਆ। ਇਸ ਇਜਲਾਸ ਵਿੱਚ ਭਾਗ ਲੈਣ ਲਈ ਮਹਾਤਮਾ ਗਾਂਧੀ ਨੇ ਅੰਮ੍ਰਿਤਸਰ ਵੱਲ ਨੂੰ ਰੇਲਗੱਡੀ ਦੇ ਰਸਤੇ ਚਾਲੇ ਪਾ ਦਿਤੇ ਪਰ ਉਨ੍ਹਾ ਨੂੰ ਰਸਤੇ ਵਿੱਚ ਹੀ ਰੋਕ ਕੇ ਵਾਪਸ ਭੇਜ ਦਿੱਤਾ ਗਿਆ। ਪੰਜਾਬ ਅੰਦਰ ਮਾਰਸ਼ਲ ਲਾਅ ਲਗਾ ਦਿੱਤਾ ਗਿਆ। ਇਸ ਦੇ ਵਿਰੋਧ ਵਿੱਚ ਅੰਮ੍ਰਿਤਸਰ ਵਿੱਚ ਇੱਕ ਸਭਾ ਜਲ੍ਹਿਆਂਵਾਲੇ ਬਾਗ ਅੰਦਰ ਕਰਨ ਦਾ ਫੈਸਲਾ ਲਿਆ ਗਿਆ। ਵਿਸਾਖੀ ਵਾਲੇ ਦਿਨ ਜਲ੍ਹਿਆਂਵਾਲੇ ਬਾਗ ਅੰਦਰ ਸਭਾ ਵਿੱਚ ਭਾਗ ਲੈਣ ਲਈ ਕੋਈ 20 ਹਜਾਰ ਦੇ ਕਰੀਬ ਮਰਦਾਂ-ਔਰਤਾ, ਬੱਚੇ ਤੇ ਬੁੱਢੇ ਸ਼ਾਮਲ ਹੋਣ ਲਈ ਇਕੱਤਰ ਹੋਏ ਜਿਸ ਸਮੇਂ ਸਭਾ ਦੀ ਕਾਰਵਾਈ ਸ਼ਾਤੀਪੂਰਵਕ ਢੰਗ ਨਾਲ ਚੱਲ ਰਹੀ ਸੀ ਤਾ ਉਥੇ ਜਨਰਲ ਮਾਈਕਲ ਅਡਵਾਇਰ ਵੱਡੀ ਗਿਣਤੀ ਵਿੱਚ ਫੋਰਸ ਲੈ ਕੇ ਆਇਆ। ਉਸ ਨੇ ਜਲ੍ਹਿਆਂਵਾਲੇ ਬਾਗ ਅੰਦਰ ਜਾਣ ਵਾਲੇ ਰਸਤੇ ਨੂੰ ਘੇਰ ਕੇ ਬਿਨ੍ਹਾ ਨੋਟਿਸ ਦਿੱਤੇ ਸਭਾ ਅੰਦਰ ਹਾਜਰ ਹਜੂਮ ‘ਤੇ  ਗੋਲੀ ਵਰ੍ਹਾਉਣ ਦਾ ਹੁਕਮ ਦੇ ਦਿੱਤਾ, ਜਿਸ ਦੇ ਫਲਸਰੂਪ ਕੋਈ ਮੌਕੇ ‘ਤੇ ਹੀ 800 ਤੋਂ ਵੱਧ ਲੋਕ ਮਾਰੇ ਗਏ, ਸੈਂਕੜੇ ਬੁਰੀ ਤਰ੍ਹਾਂ ਜਖਮੀ ਹੋ ਗਏ। ਇਹ ਸਭ ਕੁਝ ਉਸ ਨੇ ਆਪਣੀ ਅੱਖੀਂ ਦੇਖਿਆ ਤੇ ਇਹ ਪ੍ਰਣ ਲਿਆ ਕਿ ਉਹ ਇੱਕ ਦਿਨ ਇਸ ਦਾ ਬਦਲਾ ਜਰੂਰ ਲੈ ਕੇ ਰਹੇਗਾ।
 
ਸਿੰਘਾਂ ਦੀ ਅੱਖ ਦਾ ਰੋੜਾ!
Monday, 21 January 2008
- ਤਰਲੋਚਨ ਸਿੰਘ ਦੁਪਾਲਪੁਰ
ਤਕਰੀਬਨ ਤਿੰਨ ਕੁ ਸਦੀਆਂ ਪਹਿਲਾਂ ਦਾ ਦ੍ਰਿਸ਼ ----- ਦੇਸ਼ ਪੰਜਾਬ ਦਾ ਮਾਲਵਾ ਇਲਾਕਾ ਜਿੱਥੇ ਕੌਮੀ ਅਣਖ ਤੇ ਸਵੈਮਾਣ ਖਾਤਰ ਆਪਣਾ ਸਾਰਾ ਪਰਿਵਾਰ ਵਾਰਨ ਉਪਰੰਤ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਪੁੱਤਰਾਂ ਨਾਲੋਂ ਵੱਧ ਪਿਆਰੇ ਮਲਵਈ ਸਿੰਘਾਂ ਪਾਸ ਠਹਿਰੇ ਹੋਏ ਸਨ। ਦਿੱਲੀ ਤੋਂ ਸ਼ਾਹੀ ਫੁਰਮਾਨ ਮਲਵੱਈਆਂ ਤੱਕ ਪਹੁੰਚਦਾ ਹੈ, ਅਖੇ ਤੁਸੀਂ ਸਰਕਾਰ ਦੇ ਬਾਗੀ ਨੂੰ ‘ਪਨਾਹ’ ਦਿੱਤੀ ਹੋਈ ਹੈ, ਇਸ ਨੂੰ ਜਿਊਂਦੇ ਜੀਅ ਸਾਡੇ ਹਵਾਲੇ ਕਰੋ, ਨਹੀਂ ਤਾਂ ਤੁਹਾਡਾ ਘਾਣ-ਬੱਚਾ ਪੀੜ ਦਿੱਤਾ ਜਾਵੇਗਾ! ਇਹ ਸ਼ਾਹੀ ਫੁਰਮਾਨ ਪੜ੍ਹਦਿਆਂ ਹੀ ਗੁਰੂ ਦੇ ਸ਼ਰਧਾਲੂ, ਲਖਮੀਰ ਤੇ ਸ਼ਮੀਰ ਭਰਾਵਾਂ ਦਾ ਖੂਨ ਉਬਾਲੇ ਖਾਣ ਲੱਗਾ। ਇਸ ਹੁਕਮ ਦੇ ਜਵਾਬ ਵਿੱਚ ਜੋ ਖ਼ਤ ਦਿੱਲੀ ਦੇ ਤਾਜਦਾਰ ਨੂੰ ਲਿਖਿਆ ਗਿਆ, ਉਹ ਸਿੱਖ ਕੌਮ ਦੇ ਇਤਿਹਾਸ ਦੀ ਸ਼ਾਨ ਬਣਿਆ ਹੋਇਆ ਹੈ। ਸਖਤ ਸ਼ਬਦਾਵਲੀ ਵਿੱਚ ਲਿਖੇ ਇਸ ਖਤ ਵਿੱਚ, ਸੱਪ ਦੇ ਡੰਗ ਵਰਗੇ ਸ਼ਬਦਾਂ ਰਾਹੀਂ, ਇਸ ‘ਹੁਕਮ’ ਨੂੰ ਜੁੱਤੀ ਦੀ ਨੋਕ ‘ਤੇ ਉਡਾਉਂਦਿਆਂ ਹੋਇਆਂ ਆਖਿਆ ਗਿਆ - “ਤ੍ਰਿਲੋਕੀ ਦੇ ਪਾਲਣਹਾਰ, ਸਮਰੱਥ ਸਤਿਗੁਰੂ ਨੂੰ ਅਸੀਂ ਕੌਣ ਹੁੰਦੇ ਹਾਂ ਪਨਾਹ ਦੇਣ ਵਾਲੇ ---- ਤੂੰ ਗੁਰੂ ਨੂੰ ਗ੍ਰਿਫਤਾਰ ਕਰਾਉਣ ਦੀ ਬਕਵਾਸ ਕਰ ਰਿਹੈਂ। ਅਸੀਂ ਤਾਂ ਗੁਰੂ ਵੱਲ ਉਂਗਲ ਉਠਾਉਣ ਵਾਲੇ ਦੀ ਧੌਣ ਉਡਾ ਦਿਆਂਗੇ --- ਆਪਣਾ ਬਾਲ-ਬੱਚਾ ਪਰਿਵਾਰ, ਜਾਇਦਾਦ, ਸਭ ਕੁਝ ਗੁਰੂ ਦੀ ਭੇਂਟ ਚੜ੍ਹਾ ਕੇ ਸਾਨੂੰ ਪ੍ਰਸੰਨਤਾ ਹੋਵੇਗੀ
ਹਮ ਕਾਰਨਿ ਗੁਰ ਕੁਲਹਿ ਗਵਾਈ।
ਹਮ ਕੁਲ ਰਾਖਹਿ ਕਵਨ ਵਡਾਈ।
 
ਕੰਮ, ਕਾਮ, ਡਾਟ-ਕਾਮ
Monday, 21 January 2008
- ਤਰਲੋਚਨ ਸਿੰਘ ਦੁਪਾਲਪੁਰ
ਵਿਆਹ ਤੋਂ ਬਾਅਦ ਇੱਕ-ਦੋ ਨਿਆਣਿਆਂ ਦਾ ਬਾਪ ਬਣ ਚੁੱਕੇ ਕਿਸੇ ਨੌਜਵਾਨ ਦੇ ਮੂੰਹ ਵਿੱਚੋਂ ‘ਦੋਹਿਰਾ’ ਅਕਸਰ ਸੁਣਿਆ ਜਾ ਸਕਦਾ ਹੈ :
ਭੁੱਲ ਗਏ ਸਭ ਰਾਗ-ਰੰਗ, ਭੁੱਲ ਗਈਆਂ ਸਭ ਯੱਕੜੀਆਂ,
ਤਿੰਨੇ ਚੀਜਾਂ ਯਾਦ ਰਹੀਆਂ, ਲੂਣ-ਤੇਲ-ਲੱਕੜੀਆਂ।
ਕਬੀਲਦਾਰੀ ਦੇ ਅਹਿਸਾਸ ਨਾਲ ਲਬਾ-ਲਬ ਭਰੇ ਹੋਏ ਇਸ ਦੋ-ਮਤਰੀਏ ਦੀ ਤਸ਼ਬੀਹ ਹਿੱਤ, ਇੱਕ ਨਿੱਕੀ ਜਿਹੀ ਗੱਲ ਸੁਣਾਉਂਦਾ ਜਾਵਾਂ। ਅਨੰਦਪੁਰ ਸਾਹਿਬ ਦੇ ਹੋਲੇ-ਮਹੱਲੇ ਮੌਕੇ ਕਈ ਚਿਰਾਂ ਬਾਅਦ, ਇੱਕ ਪੁਰਾਣਾ ਦੋਸਤ ਮਿਲ ਗਿਆ। ਦੁਆ-ਸਲਾਮ ਤੋਂ ਬਾਅਦ ਚੱਲਦੀਆਂ ਗੱਲਾਂ ‘ਤੇ ਮੈਂ ਉਸ ਨੂੰ ਪੁੱਛਿਆ ਕਿ ਕੀ ਉਸ ਨੇ ਵਿਆਹ ਕਰਵਾ ਲਿਆ ਹੈ ਜਾਂ ਨਹੀਂ? ਉਸ ਵੱਲੋਂ ਵਿਆਹ ਨਾ ਕਰਵਾਉਣ ਦਾ ਅਸਲ ਕਾਰਨ ਤਾਂ ਕੋਈ ਹੋਰ ਹੋਵੇਗਾ, ਪਰ ਉਸਨੇ ਬੜੀ ਮਸਾਲੇਦਾਰ ਅਤੇ ਲੱਛੇਦਾਰ ਸ਼ਬਦਾਵਲੀ ਵਰਤਦਿਆਂ ਮੈਨੂੰ ਉੱਤਰ ਦਿੱਤਾ :-
“ਸੱਜਣਾ ਤੂੰ ਸੋਚ ਜ਼ਰਾ, ਕਿ ਜੇ ਮੇਰੇ ਵਰਗੇ ਫੱਕਰ ਬੰਦੇ ਵਿਆਹ ਕਰਵਾ ਲੈਣ, ਫਿਰ ਐਨ੍ਹਾਂ ਮੇਲਿਆਂ-ਮਸਵਿਆਂ ਦੀਆਂ ਰੌਣਕਾਂ ਕੌਣ ਵਧਾਊ? .... ਵਿਆਹ ਵਾਲੇ ‘ਜਾਲ’ ਵਿੱਚ ਮੈਂਨਹੀਂ ਫਸਿਆ ਹਾਲੇ ਭਰਾਵਾ!”
ਜਿਵੇਂ ਗ੍ਰਹਿਸਤੀ ਬਣੇ ਬੰਦਿਆਂ ਨੂੰ ਲੂਣ-ਤੇਲ-ਲੱਕੜੀਆਂ, ਘੁੰਮਣਘੇਰੀਆਂ ਵਿੱਚ ਫਸਾਈ ਰੱਖਦੀਆਂ ਹਨ, ਇਵੇਂ ਹੀ ਅੱਜ ਦਾ ਮਨੁੱਖ ਕੰਮ, ਕਾਮ ਅਤੇ ਕਿਸੇ ਹੱਦ ਤੱਕ ‘ਡਾਟ-ਕਾਮ’ ਦੇ ਚੱਕਰਵਿਊ ਵਿੱਚ ਘਿਰਿਆ ਹੋਇਆ ਜਾਪਦਾ ਹੈ। ਅਚੰਭੇ ਵਾਲੀ ਗੱਲ ਇਹ ਹੈ ਕਿ ਇਹ ਤਿੰਨੇ ਹੀ ਨਾਮ, ਮਨੁੱਖੀ ਭਾਈਚਾਰੇ ਦੇ ਜੀਵਨ ਨੂੰ ਸੁਖਮਾਈ, ਸੁਹਿਰਦ ਅਤੇ ਸੰਤੁਲਿਤ ਬਣਾਉਣ ਨਾਲ ਸਬੰਧਤ ਹਨ, ਪਰ ਪਰ ਅਜੋਕਾ ਮਨੁੱਖ ਇਨ੍ਹਾਂ ਤਿੰਨਾਂ ਦੇ ਅੜਿੱਕੇ ਇੰਝ ਆਇਆ ਹੋਇਆ ਹੈ ਜਿਵੇਂ ਕੈਦਾ ਵਿੱਚ ਫਸਿਆ ਕੋਈ ਕੈਦੀ। ਇੱਥੇ ਦਿਲਚਸਪ ਗੱਲ ਇਹ ਹੈ ਕਿ ਕੈਦੀ ਤਾਂ ਸੁੱਖਾ ਸੁੱਖਦੇ ਹੋਣਗੇ, ਕਦ ਸਜ਼ਾ ਖਤਮ ਹੋਵੇ ਤੇ ਕਦੋਂ ਉਨ੍ਹਾਂ ਦੀ ਬੰਦ-ਖਲਾਸੀ ਹੋਵੇ। ਪਰ ਕੰਮ, ਕਾਮ, ਡਾਟ-ਕਾਮ ਦੀ ਤਿਕੜੀ ਵਿੱਚ ਫਸਿਆ ਮਨੁੱਖ ਚਾਹੁੰਦਾ ਵੀ ਨਹੀਂ ਕਿ ਮੇਰਾ ਇਨ੍ਹਾਂ ਤੋਂ ਛੁਟਕਾਰਾ ਹੋਵੇ।
 
<< Start < Prev 1 2 Next > End >>

Results 10 - 12 of 12
 

Business

article thumbnaiStocks pare sharp losses on reports that Fed chief could let Fannie, Freddie borrow money

Friday, 11 July 2008

NEW YORK (AP) -- Stocks have pared steep losses on reports that the Federal Reserve has told mortgage companies Fannie Mae and Freddie Mac they can borrow money from the central bank if necessary. The Dow Jones industrials, which had been down more than 250 points in the session, have at times moved into positive territory in volatile trading. The Dow is now off 55 at the 11,173 level.  
+ Full Story

Other Articles

Entertainment

article thumbnailMISS PUNJABAN USA 2008 HELD CONTEST IN BAKERSFIELD CALIFORNIA

Monday, 14 July 2008

 14 ਜੁਲਾਈ ਲੁਧਿਆਣਾ ਆਧਾਰਿਤ ਤੋਂ ਸਭਿਆਚਾਰਕ ਸੱਥ ਪੰਜਾਬ ਵੱਲੋਂ ਅਮਰੀਕਾ ਦੇ ਸ਼ਹਿਰ ਬੇਕਰਜ਼ਫੀਲਡ ਵਿਖੇ ਬਿਜ਼ਨਸ ਐਂਡ ਕਲਚਰਲ ਸੈਂਟਰ ਦੇ ਸਹਿਯੋਗ ਨਾਲ ਕਰਵਾਏ ਗਏ ਪਲੇਠੇ ਮਿਸ ਯੂ. ਐਸ. ਏ. ਪੰਜਾਬਣ 2008 ‘ਮੁਕਾਬਲੇ ਵਿਚ ਵਾਸ਼ਿੰਗਟਨ ਡੀ. ਸੀ. ਤੋਂ ਆਈ ਮੁਟਿਆਰ ‘ਸੁਪਰੀਤ ਮੱਲ੍ਹੀ’ ਨੇ ਜੇਤੂ ਸੱਗੀ ਫੁੱਲ ਹਾਸਲ ਕਰਕੇ ਪਹਿਲਾ ਸਥਾਨ ਹਾਸਲ ਕੀਤਾ। ਸੁਪਰੀਤ ਮੱਲ੍ਹੀ ਦਸੰਬਰ ਮਹੀਨੇ ਲੁਧਿਆਣਾ ਵਿਖੇ ਹੋਣ ਵਾਲੇ ਦਸਵੇਂ ਅੰਤਰਰਾਸ਼ਟਰੀ ‘ਮਿਸ ਵਰਲਡ ਪੰਜਾਬਣ 2008’ ਮੁਕਾਬਲੇ ਵਿਚ ਅਮਰੀਕਾ...
+ Full Story

Other Articles