|
Monday, 21 April 2008 |
|
ਇਹ ਅਜੀਬ ਸਥਿਤੀ ਅੱਜ ਦਾ ਸੱਚ ਬਣਦੀ ਜਾ ਰਹੀ ਹੈ। ਸਾਡੇ ਦੇਸ਼ ਵਿਚ ਪਾਣੀ ਦੀ ਕਿੱਲਤ ਬੇਮੁਹਾਰੀ ਵੱਧ ਰਹੀ ਹੈ। ਫਸਲਾਂ ਲਈ ਅਸੀਂ ਜੋ 170 ਲੀਟਰ ਪਾਣੀ ਕੱਢਦੇ ਹਾਂ ਉਸ ਵਿਚੋਂ ਸਿਰਫ 100 ਲੀਟਰ ਪਾਣੀ ਹੀ ਵਾਪਸ ਧਰਤੀ ਵਿਚ ਪਹੁੰਚਦਾ ਹੈ। ਜਿਸ ਤਰ੍ਹਾਂ ਦੇ ਹਾਲਾਤ ਚਲ ਰਹੇ ਹਨ, ਉਸਨੂੰ ਦੇਖਦੇ ਹੋਏ ਇਹ ਕੋਈ ਅਣਹੋਣੀ ਨਹੀਂ ਹੋਵੇਗੀ ਕਿ ਅਗਲੀ ਵਿਸ਼ਵ ਜੰਗ ਪਾਣੀ ਲਈ ਲੜੀ ਜਾਵੇਗੀ। ਦੁਨੀਆਂ ਦੇ ਦੂਜੇ ਦੇਸ਼ ਵੀ ਇਸ ਪਾਣੀ ਦੀ ਕਿੱਲਤ ਤੋਂ ਮੁਕਤ ਨਹੀਂ ਹਨ। ਯਮਨ, ਇਰਾਨ, ਅਫਗਾਨਿਸਤਾਨ, ਮਿਸਰ ਆਦਿ ਬੰਜਰ ਹੁੰਦੇ ਜਾ ਰਹੇ ਹਨ। ਅਮਰੀਕਾ ਦੇ ਮੱਧ ਪੂਰਬੀ ਖੇਤਰ ਤਾਂ ਪਾਣੀ ਦੀ ਘਾਟ ਵਿਚ ਹੀ ਹਨ। ਅੱਜ ਅਮਰੀਕਾ ਵੀ ਪਾਣੀ ਕੈਨੇਡਾ ਤੋਂ ਲੈ ਰਿਹਾ ਹੈ। ਇਕ ਦਿਨ ਆਵੇਗਾ ਕਿ ਮਨੁੱਖ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਪਾਣੀ ਰਹਿਤ ਕਰ ਦੇਵੇਗਾ। ਅੱਜ ਸਭ ਤੋਂ ਵੱਡੀ ਲੋੜ ਸਾਨੂੰ ਆਪਣੇ ਪਾਣੀ ਤੇ ਖੇਤੀ ਪ੍ਰਬੰਧਾਂ ਨੂੰ ਸੁਧਾਰਨ ਦੀ ਹੈ। ਅੱਜ ਦੇਸ਼ ਦੀਆਂ 31 ਖੇਤੀਵਰਸਿਟੀਆਂ ਇਸ ਕਾਰਜ ਵਿਚ ਫੇਲ੍ਹ ਹਨ। ਆਮ ਲੋਕਾਂ ਦੀ ਸੂਝਬੂਝ ਨੂੰ ਅੱਖੋਂ ਓਹਲੇ ਕਰਕੇ ਰਟੇ ਰਟਾਏ ਫੈਸਲੇ ਹੀ ਕੀਤੇ ਜਾ ਰਹੇ ਹਨ। ਬੀ•ਟੀ• ਦੀ ਖੇਤੀ ਪਾਣੀ ਦੀ ਲੋੜ ਵਧਾਉਂਦੀ ਹੈ। ਇਸੇ ਕਰਕੇ ਕੀੜੇ ਵਧਦੇ ਹਨ। ਝੋਨੇ ਲਗਾਉਣ ਦੀਆਂ ਨਵੀਆਂ ਤਕਨੀਕਾਂ ਕਿਸਾਨਾਂ ਕੋਲੋਂ ਲੈਕੇ, ਇਹ ਯੂਨੀਵਰਸਿਟੀਆਂ ਅੱਗੇ ਖੋਜ ਨਹੀਂ ਕਰ ਰਹੀਆਂ ਹੈ। ਕਿਤੇ ਇੰਜ ਨਾ ਹੋ ਜਾਵੇ: ਕਿਸੇ ਨੇ ਰਾਣੀ ਨੂੰ ਦੱਸਿਆ ਕਿ ਇਹ ਲੋਕ ਗਰੀਬ ਹਨ ਇਸ ਲਈ ਇਹ ਰੋਟੀ ਨਹੀਂ ਖਾ ਸਕਦੇ। ਰਾਣੀ ਨੇ ਹੁਕਮ ਦਿੱਤਾ ਕਿ ਜੇ ਇਹ ਰੋਟੀ ਨਹੀਂ ਖਾਂਦੇ ਤਾਂ ਇਹਨਾਂ ਨੂੰ ਡਬਲ ਰੋਟੀ ਦੇ ਦੇਵੋ। ਇੰਜ ਹੀ ਲੱਗਦਾ ਹੈ ਕਿ ਕਿਸੇ ਦਿਨ ਕੋਈ ਵੱਡਾ ਵਿਗਿਆਨੀ ਆਖੇਗਾ। ਜੇ ਪਾਣੀ ਘੱਟ ਹੈ ਤਾਂ ਨਹਿਰਾਂ ਨਲਕਿਆਂ ਨਾਲ ਭਰ ਲਵੋ। ਬਸ ਫੇਰ•••••
– ਜਨਮੇਜਾ ਸਿੰਘ ਜੌਹਲ
98159–45018
|
|
|
Thursday, 27 March 2008 |
|
|
|
Saturday, 16 February 2008 |
ਇਹ ਸਦੀਵੀ ਸੱਚ ਹੈ ਕਿ ਮਨੁੱਖ ਜਾਤੀ ਦੀ ਹੋਂਦ ਤਾਂ ਹੀ ਬਣੀ ਰਹਿ ਸਕਦੀ ਹੈ ਜੇਕਰ ਅੱਗੇ ਸੰਤਾਨ ਦੀ ਉਤਪਤੀ ਹੋਵੇ। ਇਸ ਉਤਮਤੀ ਦਾ ਮੋਹ ਹੀ ਇਕ ਇਨਸਾਨ ਨੂੰ ਚੰਗੇ–ਮੰਦੇ ਕਰਮ ਕਰਨ ਲਈ ਮਜ਼ਬੂਰ ਕਰਦਾ ਹੈ। ਬਹੁਤ ਘੱਟ ਲੋਕ ਹੁੰਦੇ ਹਨ ਜੋ ਪੂਰੀ ਮਨੁਖਤਾ ਨੂੰ ਆਪਣੇ ਪ੍ਰੀਵਾਰ ਤੋਂ ਵੱਧ ਜਾਂ ਬਰਾਬਰ ਪਿਆਰ ਸਤਿਕਾਰ ਦੇਂਦੇ ਹੋਣ। ਪੁਰਾਣੇ ਗ੍ਰੰਥਾਂ ਅਨੁਸਾਰ ਸੰਤਾਨ ਉਤਪਤੀ ਦੀਆਂ 12 ਕਿਸਮਾਂ ਹਨ। ਇਹ ਸਾਡੀਆਂ ਭਾਸ਼ਾਵਾਂ ਦੀ ਵੀ ਅਮੀਰੀ ਹੈ ਕਿ ਇੰਨਾਂ ਸਭ ਦੇ ਅਲੱਗ–ਅਲੱਗ ਨਾਮ ਹਨ। ਭਾਵੇਂ ਕਿ ਸਮਾਜ ਇੰਨਾਂ ਸਭ ਨੂੰ ਮਾਨਤਾ ਨਹੀਂ ਦੇਂਦਾ ਪਰ ਇੰਨਾਂ ਦੀ ਉਤਪਤੀ ਹਰ ਯੁਗ ਵਿਚ ਹੁੰਦੀ ਆਈ ਹੈ। ਪੁੱਤਰ ਤੇ ਪੁੱਤਰੀ ਦੇ ਅਰਥ ਹਨ ‘ਨਰਕ 'ਚੋਂ ਕੱਢਣ ਵਾਲਾ/ਵਾਲੀ'। ਪਰ ਨਰਕ/ਸਵਰਗ ਦੀ ਸ਼ੁਰੂਆਤ ਇੰਨਾਂ 12 ਕਿਸਮਾਂ ਨੂੰ ਜਾਨਣ ਤੋਂ ਬਾਅਦ ਸਪੱਸ਼ਟ ਹੋ ਜਾਂਦੀ ਹੈ ਜਿਵੇਂ: 1. ਔਰਸ (ਪਤੀ ਦੁਆਰਾ ਪਤਨੀ ਤੋਂ), 2. ਸ਼ੇਤਰਜ਼ (ਆਪਣੀ ਪਤਨੀ ਤੋਂ ਦੂਸਰੇ ਪੁਰਸ਼ ਦੁਆਰਾ), 3. ਗੁਡਜ (ਪਤਨੀ ਵੱਲੋਂ ਚੁਪਚਾਪ ਕਿਸੇ ਹੋਰ ਤੋਂ), 4. ਕਾਲੀਨ (ਅਣ ਵਿਆਹੀ ਤੋਂ), 5. ਸਹੋੜ (ਵਿਆਹ ਸਮੇਂ ਗਰਭਵਤੀ ਤੋਂ), 6. ਪੌਨਭਵ (ਦੂਸਰੀ ਵਾਰ ਵਿਆਹੀ ਪਤਨੀ ਤੋਂ), 7. ਦੱਤਕ (ਪੁੱਤਰ ਮੋਹ ਨਾਲ ਦੂਸਰੇ ਪਰਿਵਾਰ ਤੋਂ ਲਿਆ), 8. ਕਰੀਡ (ਦੂਸਰੇ ਪਰਿਵਾਰ ਤੋਂ ਖ੍ਰੀਦਿਆ ਹੋਇਆ), 9. ਸਵਯੰਤਦ (ਮਾਤਾ–ਪਿਤਾ ਦੀ ਆਗਿਆ ਤੋਂ ਬਿਨ੍ਹਾਂ ਕਿਸੇ ਦਾ ਪੁੱਤਰ ਬਨਣਾ), 10. ਕਰਿਤਰਮ (ਇੱਛਾ ਨਾਲ ਪੁੱਤਰ ਬਨਣਾ), 11. ਅਪਵਿਦਰ (ਕਿਤੇ ਪਿਆ ਮਿਲਣਾ), 12. ਪੁਤਰਕਪੁਤਰ (ਪੁੱਤਰ ਦਾ ਪੁੱਤਰ)। ਇੰਨਾਂ 'ਚੋਂ ਹਰ ਮਨੁੱਖ ਪਹਿਲੀ ਹੀ ਕਿਸਮ ਨੂੰ ਮਾਨਤਾ ਦੇਂਦਾ ਹੈ। ਪਰ ਸਮਾਜ ਵਿਚ ‘ਨਰਕ 'ਚੋਂ ਨਿਕਲਣ' ਦੀ ਲਾਲਸਾ ਹੇਠ ਦਬੀ ਜ਼ੁਬਾਨ ਵਿਚ ਬਾਕੀ ਕਿਸਮਾਂ ਨੂੰ ਵੀ ਬਹੁਤੀ ਵਾਰ ਪ੍ਰਵਾਨ ਕਰ ਲਿਆ ਜਾਂਦਾ ਹੈ।
– ਜਨਮੇਜਾ ਸਿੰਘ ਜੌਹਲ
98159–45018
|
|
|
Tuesday, 12 February 2008 |
|
ਡਾਕਟ ਜੀ- ਅੱਜ ਸਾਰੀਆਂ ਲੱਤਾਂ ਬਾਹਾਂ ਜੇਈਆਂ ਕੈਮ ਹੀ ਲਈ ਫਿਰਦੇ ਹੋ-ਛੁੱਟੀਆਂ ਲਗਦੀਆਂ ਨੇ ਘਰ ਚ-
-ਹਾਹੋ ਜਰਾ ਯਾਤਰਾ ਤੇ ਗਏ ਸੀਗੇ ਸੁੱਖ ਲਾਉਣ ਏਸ ਕਰਕੇ ਵਿਹਲ ਨਈ ਲੱਗੀ ਲੱਤ ਬਾਂਅ ਭੰਨੌਣ ਦੀ-
- ਕਿੱਥੇ ਯਾਤਰਾ ਤੇ ਗਏ ਸੀਗੇ?
-ਹੈਥੇ ਹੀ ਜਿਥੇ ਕਹਿੰਦੇ ਨੇ ਕਿ 3 ਭੈਣਾਂ ਰਹਿੰਦੀਆਂ ਨੇ ਪਾੜ੍ਹਾਂ ਵੱਲ-ਹੋਰ ਏਥੇ ਹੈ ਕੇੜੀ ਜਗਾ ਜਾਣ ਨੂੰ ਕਿਤੇ-ਇਕ ਹਾਬੜਾ ਬਰੇਜ ਆ ਇਕ ਹਾਅ 2-3 ਭੈਣਾਂ।
-ਹੱਛਾ! ਥਰੀ ਸਿਸਟਰਜ ਦੀ ਗੱਲ ਕਰਦੇ ਹੋ-
-ਹਾਂ 2, ਓਹੀ 2-ਪਰ ਮੈਂ ਐਤਕੀ ਨੇੜੇ ਹੀ ਇੱਕ ਲੋਕਾਂ ਲਈ ਭੈਣਾਂ ਦੇ ਫੁੱਫੜ ਦੀ ਬੀ ਖੋਜ ਕੀਤੀ ਆ-ਧੁੱਪ ਸੇਕਦਾ ਖੜਾ ਦੇਖਿਆ ਸੀ -ਕੰਜਰ ਕਦੇ 2 ਹੀ ਦਿਸਦਾ ਆ, ਜਦੋਂ ਦਿਨ ਸਾਫ ਹੋਬੇ ਤਾਂ, ਤੈਨੂੰ ਬੀ ਦਖਾਓੂਂ ਚੱਲੀ ਮੇਰੇ ਨਾਲ ਕਦੇ-
-ਪਰ ਸੁੱਖ ਕਾਦੀ ਸੀ ਜੀ?
|
|
Read more...
|
|
|
Monday, 11 February 2008 |
|
ਮੇਰੇ ਕੌਮੀ ਸੰਘਰਸ਼ ਦੇ ਬਾਨੀਆਂ ਉਏ
ਅੱਜ ਰੜਕਦੀ ਏ ਤੇਰੀ ਘਾਟ ਮੈਨੂੰ
ਤੇਰੇ ਬਾਝੋਂ ਇਹ ਕਾਫ਼ਲਾ ਘਿਰ ਗਿਆ ਏ
ਔਖੀ ਤੁਰਨੀ ਸੰਘਰਸ਼ ਦੀ ਵਾਟ ਮੈਨੂੰ
ਤੇਰੀ ਬੁੱਕਲ ਦਾ ਨਿੱਘ ਜੋ ਮਾਣਦੇ ਰਹੇ
ਸੱਪ ਬੁੱਕਲ ਦੇ ਅੱਜ ਉਹੀ ਬਣ ਗਏ ਨੇ
ਪਾ ਕੇ ਦਿੱਲੀ ਦੇ ਨਾਲ ਪਿਆਰ ਡਾਹਢਾ
ਫਣ ਸਾਡੇ ਹੀ ਸਾਹਮਣੇ ਤਣ ਲਏ ਨੇ ।
ਰਹੇ ਵਾਂਗ ਪਰਛਾਵੇਂ ਜੋ ਨਾਲ ਤੇਰੇ
ਅੱਜ ਅੱਤਵਾਦੀ ਤੈਨੂੰ ਉਹ ਕਹਿਣ ਲੱਗੇ
ਮਾਰੇ ਕੋਹ-ਕੋਹ ਪੰਜਾਬ ਦੇ ਪੁੱਤ ਜਿੰਨਾਂ
ਉਹਨਾਂ ਯਾਰਾਂ ਨਾ ਮਹਿਫ਼ਲਾਂ ’ਚ ਬਹਿਣ ਲੱਗੇ
ਜਿਹੜੇ ਕਹਿੰਦੇ ਸੀ ਮਰਾਂਗੇ ਨਾਲ ਤੇਰੇ
ਜਨਮ ਦਿਨ ਅੱਜ ਆਪਣੇ ਮਨਾ ਰਹੇ ਨੇ
ਕਦੇ ਕਹਿੰਦੇ ਸੀ ਹਿੰਦ ਨਹੀਂ ਦੇਸ਼ ਸਾਡਾ
ਸਾਨੂੰ ਦੇਸ਼ ਭਗਤੀ ਦੇ ਗੁਰ ਸਿਖਾ ਰਹੇ ਨੇ
ਵਿੱਚ ਦਿੱਲੀ ਦੇ ਸਾੜਿਆ ਸੰਵਿਧਾਨ ਜਿੰਨਾਂ
ਅੱਜ ਉਹ ਸਿੱਖੀ ਸਿਧਾਂਤਾਂ ਨੂੰ ਸਾੜਦੇ ਨੇ
ਹਵਨਾਂ ਵਿੱਚ ਬਿਭੂਤੀਆਂ ਪਾਉਣ ’ਕਾਲੀ
ਚੰਦ ਨਵੇਂ ਤੋਂ ਨਵੇਂ ਨਿੱਤ ਚਾੜ੍ਹਦੇ ਨੇ ।
|
|
Read more...
|
|
|
|
<< Start < Prev 1 2 3 Next > End >>
|
| Results 1 - 9 of 25 |