Calendar Date

Aug
30
2008
hansron_logo.png
  
ਸਿਹਤ
ਫਲਾਂ ਦੇ ਰਾਜੇ ਅੰਬ ਦੀ ਭਾਰਤੀ ਬਾਜ਼ਾਰਾਂ ਵਿਚ ਧੂਮ
Friday, 23 May 2008
mango.jpg ਨਵੀਂ ਦਿੱਲੀ- ਭਾਰਤ ਵਿਚ ਅੰਬ ਕਾਫ਼ੀ ਮਾਤਰਾ ਵਿਚ ਆ ਰਿਹਾ ਹੈ ਅਤੇ ਲੋਕਾਂ ਦੁਆਰਾ ਖ੍ਰੀਦਦਾਰੀ ਵੀ ਖ਼ੂਬ ਕੀਤੀ ਜਾ ਰਹੀ ਹੈ। ਸਵਾਦ ਦੇ ਪੱਖੋਂ ਇਸ ਅੰਬ ‘ਚ ਉਹ ਮਿਠਾਸ ਨਹੀਂ ਹੈ ਜੋ ਕਿ ਹੋਣੀ ਚਾਹੀਦੀ ਹੈ। ਇਹ ਅੰਬ ਕਾਹਲੀ ਵਿਚ ਮਸਾਲੇ ਨਾਲ ਪਕਾਇਆ ਗਿਆ ਹੈ। ਬਜ਼ਾਰ ਵਿਚ ਇਹ ਅੰਬ 20 ਤੋਂ 30-35 ਰੁਪਏ ਕਿਲੋ ਦੇ ਹਿਸਾਬ ਨਾਲ ਵਿੱਕ ਰਿਹਾ ਹੈ। ਗੁਣਤਾਂ ਦੇ ਪੱਖੋਂ ਇਹ ਅੰਬ ਵਧੀਆ ਨਹੀਂ ਹੈ। ਦਿੱਲੀ ਦੀ ਅਜ਼ਾਦਪੁਰ ਮੰਡੀ ਅਤੇ ਖਿਆਲਾ ਦੀ ਸਬਜ਼ੀ ਮੰਡੀ ਵਿਚ ਸਭ ਤੋਂ ਜ਼ਿਆਦਾ ਹਰ ਪਾਸੇ ਅੰਬ ਹੀ ਵਿਖਾਈ ਦਿੰਦਾ ਹੈ। ਇਸ ਅੰਬ ਦੀ ਸ਼ੁਰੂ ਵਿਚ ਹੀ ਘੱਟ ਕੀਮਤ ਰਹੀ ਹੈ। ਅਜ਼ਾਦਪੁਰ ਮੰਡੀ ਦੇ ਹੋਲ ਸੇਲਰ ਜੋ ਕਿ ਇਸ ਮੌਸਮ ਵਿਚ ਉਹ ਅੰਬ ਦਾ ਕਾਰੋਬਾਰ ਕਰ ਰਿਹਾ ਹੈ, ਉਸ ਨੇ ਦੱਸਿਆ ਕਿ ਆਂਧਰਾ ਪ੍ਰਦੇਸ਼ ਤੋਂ ਦਿੱਲੀ ਵਿਚ ਸਭ ਤੋਂ ਜ਼ਿਆਦਾ ਅੰਬ ਦੀ ਸਪਲਾਈ ਹੋ ਰਹੀ ਹੈ। ਉਸ ਨੇ ਇਹ ਵੀ ਦੱਸਿਆ ਕਿ ਤੂਫ਼ਾਨ ਆਉਣ ਕਾਰਨ ਅੰਬ ਵਿਚ ਕਾਲਾਪਨ ਆ ਗਿਆ ਹੈ, ਜਿਸ ਕਰਕੇ ਉਸ ਨੂੰ ਥੋੜ੍ਹੀ ਕੀਮਤ ‘ਤੇ ਵੀ ਵੇਚਿਆ ਜਾ ਰਿਹਾ ਹੈ ਕਿਉਂਕਿ ਇਸ ਨੂੰ ਬਹੁਤੀ ਦੇਰ ਰੱਖਿਆ ਵੀ ਨਹੀਂ ਜਾ ਸਕਦਾ। ਖਿਆਲਾ ਦੀ ਸਬਜ਼ੀ ਮੰਡੀ ਦੇ ਤੁਲਾ ਰਾਮ ਨੇ ਦੱਸਿਆ ਕਿ ਜ਼ਿਆਦਾ ਅੰਬ ਮੰਡੀ ਵਿਚ ਆਉਣ ਕਾਰਨ ਇਸ ਦਾ ਮੁੱਲ ਪਿਛਲੇ ਸਾਲ ਤੋਂ ਘੱਟ ਹੈ ਅਤੇ ਅੰਬ ਐਨਾ ਆ ਰਿਹਾ ਹੈ ਕਿ ਉਸ ਨੂੰ ਖ੍ਰੀਦਣਾ ਵੀ ਮੁਸ਼ਕਲ ਹੋ ਰਿਹਾ ਹੈ, ਵਪਾਰੀ ਲੋਕ ਆਪਣਾ ਮਾਲ ਜਲਦੀ ਕੱਢਣ ਦੇ ਚੱਕਰ ਵਿਚ ਸਸਤਾਂ ਵੀ ਵੇਚ ਜਾਂਦੇ ਹਨ। ਦਿੱਲੀ ਦੇ ਲੋਕਾਂ ਦੇ ਮੂੰਹ ‘ਤੇ ਜ਼ਿਆਦਾ ਦੁਸਹਿਰੀ ਅੰਬ ਚੜ੍ਹਿਆ ਹੋਇਆ ਹੈ ਲੇਕਿਨ ਅਜੇ ਬਜ਼ਾਰ ਵਿਚ ਇਹ ਨਹੀਂ ਮਿਲ ਰਿਹਾ। ਕੁੱਝ ਦੁਕਾਨਦਾਰ ਚੰਗੀ ਸ਼ਕਲ ਵਾਲੇ ਅੰਬ ਨੂੰ ਦੁਸਹਿਰੀ ਕਹਿ ਕੇ ਵੇਚ ਤਾਂ ਰਹੇ ਹਨ ਪਰ ਅਸਲੀ ਦੁਸਹਿਰੀ ਅੰਬ ਆਉਣ ਵਿਚ ਥੋੜ੍ਹਾ ਹੀ ਸਮਾਂ ਬਾਕੀ ਹੈ ਉਮੀਦ ਹੈ ਕਿ ਇਹ ਅੰਬ ਮਈ ਦੇ ਅਖ਼ੀਰ ਵਿਚ ਦਿੱਲੀ ‘ਚ ਆਪਣੀ ਹਾਜ਼ਰੀ ਦੀ ਦਸਤਕ ਦੇ ਦੇਵੇਗਾ। ਹੋਮ ਫ਼ਲਾਂ ਦੇ ਮੁਕਾਬਲੇ ਵੱਡੀਆਂ ਸਬਜ਼ੀ ਮੰਡੀਆਂ ਵਿਚ ਅੰਬ ਦਾ ਕਾਰੋਬਾਰ ਇਸ ਸਮੇਂ ਸਭ ਤੋਂ ਉਪਰ ਹੈ। ਰੇਹੜੀਆਂ, ਫੜ੍ਹੀਆਂ ਤੇ ਦੁਕਾਨਾਂ ਵਾਲੇ ਹੋਰਾਂ ਫ਼ਲਾਂ ਨਾਲੋਂ ਅੰਬ ਨੂੰ ਖਰੀਦਣਾ ਚੰਗਾ ਸਮਝਦੇ ਹਨ।
 
ਰੋਟੀ ਨਹੀਂ, ਪਿਜਾ ਅਤੇ ਕੇਕ ਖਾਓ
Tuesday, 06 May 2008
potato-pizza1.jpg ਨਵੀਂ ਦਿੱਲੀ- ਇਸਨੂੰ ਤੁਸੀਂ ਸ਼ਾਇਦ ਹੈਰਾਨੀਗੀ ਹੀ ਕਹੋਗੇ ਕਿ ਇਕ ਪਾਸੇ ਆਮ ਆਦਮੀ ਰੋਟੀ ਦੇ ਸੰਕਟ ਨਾਲ ਜੂਝ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਬਹੁਕੌਮੀ ਕੰਪਨੀਆਂ ਦੀ ਬਦੌਲਤ ਕਣਕ ਦਾ ਇਸਤੇਮਾਲ ਕੇਕ, ਪਿਜ਼ਾ, ਬਰਗਰ, ਬ੍ਰੈਡ ਅਤੇ ਬਿਸਕੁਟ ਬਣਾਉਣ ਲਈ ਕੀਤਾ ਜਾ ਰਿਹਾ ਹੈ।
 ਇਹ ਹਾਲਾਤ ਫਰਾਂਸ ਦੀ ਮਹਾਰਾਣੀ ਮੈਰੀ ਅੰਤਵਾਨੇਤ ਦੇ ਇਤਿਹਾਸਕ ਕਰੂਰ ਬਿਆਨ ਦੀ ਯਾਦ ਦਿਵਾਉਂਦਾ ਹੈ ਕਿ ਬ੍ਰੈਡ ਨਹੀਂ ਹੈ ਤਾਂ ਲੋਕ ਕੇਕ ਕਿਉਂ ਨਹੀਂ ਖਾਂਦੇ। ਇਸ ‘ਤੇ 1789 ਵਿਚ ਕਰੀਬ ਡੇਢ ਕਰੋੜ ਫਰਾਂਸੀਸੀਆਂ ਨੇ ਰਾਜਾਸ਼ਾਹੀ ਨੂੰ ਜੜ੍ਹ ਤੋਂ ਉਖਾੜ ਸੁੱਟਿਆ ਸੀ। ਅੱਜ ਭਾਰਤ ਵਿਚ ਖੁਰਾਕੀ ਸੰਕਟ ਨਾਲ ਜੂਝ ਰਹੇ ਗਰੀਬਾਂ ਦੀ ਗਿਣਤੀ ਹੀ 30 ਕਰੋੜ ਤੋਂ ਜ਼ਿਆਦਾ ਹੈ। ਇਕ ਪਾਸੇ ਉਹਨਾਂ ਨੂੰ ਰੋਟੀ ਦੇ ਲਈ ਆਟਾ ਨਸੀਬ ਨਹੀਂ ਹੋ ਪਾ ਰਿਹਾ ਹੈ, ਦੂਜੇ ਪਾਸੇ ਉਹਨਾਂ ਦੀ ਰੋਟੀ ਦੀ ਕਣਕ ਨੂੰ ਪਿਜ਼ਾ-ਬਰਗਰ, ਬਿਸਕੁਟ-ਬ੍ਰੈਡ ਖਾ ਰਹੇ ਹਨ। ਨਤੀਜੇ ਵਜੋਂ ਦੁਨੀਆਂ ਭਰ ਵਿਚ ਖੁਰਾਕੀ ਸੰਕਟ ਦੇ ਬਾਵਜੂਦ ਖੇਤੀ ਉਤਪਾਦਨਾਂ ਨਾਲ ਜੁੜੀਆਂ ਬਹੁਕੌਮੀ ਕੰਪਨੀਆਂ ਦੇ ਮੁਨਾਫੇ ਵਿਚ ਕਈ ਗੁਣਾਂ ਵਾਧਾ ਦਰਜ ਕੀਤਾ ਗਿਆ ਹੈ। ਯਾਨਿ ਰੋਟੀ ਨਹੀਂ ਹੁਣ ਪਿਜ਼ਾ ਅਤੇ ਕੇਕ ਖਾਓ।
 ਇਕ ਰਿਪੋਰਟ ਦੇ ਮੁਤਾਬਕ ਆਮਦਨੀ ਦਾ 80 ਫੀਸਦੀ ਹਿੱਸਾ ਕੇਵਲ ਖਾਣੇ ਦੀ ਮੱਦ ਵਿਚ ਖਰਚ ਕਰਨ ਵਾਲੇ ਗਰੀਬ ਲੋਕਾਂ ਨੂੰ ਭੁੱਖਮਰੀ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਦੂਜੇ ਪਾਸੇ ਸਿਰਫ ਭਾਰਤ ਵਿਚ ਹੀ ਕਰੀਬ ਅੱਧਾ ਕਰੋੜ ਟਨ ਤੋਂ ਜ਼ਿਆਦਾ ਕਣਕ ਬੇਕਰੀ ਉਦਯੋਗ ਵਿਚ ਖਪ ਰਹੀ ਹੈ। ਇਸ ਕਾਰੋਬਾਰ ਨਾਲ ਜੁੜੀਆਂ ਬਹੁਕੌਮੀ ਕੰਪਨੀਆਂ ਸਰਕਾਰ ਤੋਂ ਜ਼ਿਆਦਾ ਕੀਮਤ ਦੇ ਕੇ ਕਿਸਾਨਾਂ ਤੋਂ ਕਣਕ ਖਰੀਦ ਰਹੀਆਂ ਹਨ। ਨਿੱਜੀ ਕੰਪਨੀਆਂ ਦੀ ਖਰੀਦ ਦੇ ਕਾਰਨ ਕਣਕ ਦਾ ਬਫਰ ਸਟਾਕ ਲੱਗਭੱਗ ਖਤਮ ਹੋਇਆ ਹੈ ਅਤੇ ਭਾਅ ਵਧੇ ਹਨ। ਭਾਰਤ ਵਿਚ 2006 ਵਿਚ ਸਰਕਾਰ ਨੇ ਕਣਕ ਦੀ ਕੀਮਤ 700 ਰੁਪਏ ਪ੍ਰਤੀ ਕੁਇੰਟਲ ਦਿੱਤੀ ਤਾਂ ਨਿੱਜੀ ਕੰਪਨੀਆਂ ਨੇ 750 ਰੁਪਏ ਤੋਂ ਜ਼ਿਆਦਾ ਕੀਮਤ ‘ਤੇ ਖਰੀਦਦਾਰੀ ਕੀਤੀ। 2007 ਵਿਚ ਸਰਕਾਰ ਨੇ ਪ੍ਰਤੀ ਕੁਇੰਟਲ ਕਣਕ ਦੇ 850 ਰੁਪਏ ਦਿੱਤੇ ਤਾਂ ਕੰਪਨੀਆਂ ਨੇ 1000 ਰੁਪਏ ਤੱਕ ਦੀ ਖਰੀਦਦਾਰੀ ਕੀਤੀ। ਇਸੇ ਦੇ ਕਾਰਨ 2006 ਵਿਚ ਟੀਚੇ ਦੇ ਉਲਟ ਕੇਵਲ 94 ਲੱਖ ਟਨ ਕਣਕ ਹੀ ਖਰੀਦੀ ਜਾ ਸਕੀ। ਰੋਟੀ ਦੀ ਕਣਕ ਨੂੰ ਬੇਕਰੀ ਅਤੇ ਹੋਰ ਉਦਯੋਗਾਂ ਵਿਚ ਖਰਚ ਕਰ ਰਹੀਆਂ ਇਹ ਕੰਪਨੀਆਂ ਮੋਟਾ ਮੁਨਾਫਾ ਕਮਾ ਰਹੀਆਂ ਹਨ। ਖੇਤੀ ਆਧਾਰਿਤ ਬਹੁਕੌਮੀ ਕੰਪਨੀ ਕਾਰਗਿਲ ਦੀ ਆਮਦਨ ਵਿਚ 86 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ। ਪਿਛਲੇ ਸਾਲ ਇਸੇ ਸਮੇਂ ਵਿਚ ਕੰਪਨੀ ਦੀ ਆਮਦਨ 55.30 ਕਰੋੜ ਡਾਲਰ ਤੋਂ ਵੱਧ ਕੇ ਇਸ ਸਾਲ 103 ਕਰੋੜ ‘ਤੇ ਜਾ ਪਹੁੰਚੀ।
 
ਦਿਲ ਅਤੇ ਕਿਡਨੀ ਨੂੰ ਨੁਕਸਾਨ ਪਹੁੰਚਾਉਣ ਵਾਲੇ ਜੀਨਸ ਦਾ ਪਤਾ ਲੱਗਿਆ
Thursday, 01 May 2008
heart.jpg ਲੰਡਨ- ਖੋਜਕਾਰਾਂ ਨੇ ਅਜਿਹੇ ਦੋ ਜੀਨਸ ਦੀ ਪਹਿਚਾਣ ਕੀਤੀ ਹੈ, ਜਿਸ ਵਿਚੋਂ ਇਕ ਦਿਲ ਦਾ ਸਾਈਜ਼ ਵਧਾਉਂਦਾ ਹੈ, ਜਿਸ ਕਰਕੇ ਦਿਲ ਦੇ ਰੋਗ ਹੋਣ ਦਾ ਖ਼ਤਰਾ ਹੁੰਦਾ ਹੈ। ਦੂਜਾ ਜੀਨ ਕਿਡਨੀ ਵਿਚ ਸੋਜਿਸ਼ ਦਾ ਕਾਰਕ ਹੈ, ਜਿਸ ਕਰਕੇ ਕਿਡਨੀ ਫੇਲ੍ਹ ਹੋ ਜਾਂਦੀ ਹੈ। ਹਾਰਟ ਸਟੱਡੀ ਦੇ ਮਾਮਲੇ ਵਿਚ ਖੋਜਕਾਰਾਂ ਨੇ ਪਾਇਆ ਕਿ ਆਸੀਟਯੋਗਲਾਈਸਿਨ ਨਾਮੀ ਇਕ ਜੀਨ ਦਿਲ ਦੇ ਮੁੱਖ ਪੰਪਿੰਡ ਸਥਾਨ ਇਸਦੇ ਲੈਫਟ ਵੈਂਟ੍ਰੀਕਲ ਦੀ ਗ੍ਰੋਥ ਨਿਯਮਿਤ ਕਰਦਾ ਹੈ। ਇਸਦੇ ਮੋਟਾ ਹੋ ਜਾਣ ਨਾਲ ਲੈਫਟ ਵੈਂਟ੍ਰੀਕਲ ਦਾ ਆਕਰ ਵੀ ਵੱਧ ਜਾਂਦਾ ਹੈ ਅਤੇ ਦਿਲ ਦੇ ਰੋਗਾਂ ਦੀ ਸਮੱਸਿਆ ਪੈਦਾ ਹੁੰਦੀ ਹੈ। 'ਨੇਚਰ ਜੈਨੇਟਿਕਸ‘ ਨਾਮੀ ਮੈਗਜ਼ੀਨ ਦੇ ਤਾਜ਼ਾ ਅੰਕ ਵਿਚ ਪ੍ਰਕਾਸ਼ਿਤ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਓ. ਜੀ. ਐਨ. ਦਾ ਆਮ ਪੱਧਰ ਵਧਣ ਨਾਲ ਚੂਹਿਆਂ ਅਤੇ ਇਨਸਾਨਾਂ ਦੇ ਦਿਲ ਦਾ ਆਕਾਰ ਵੀ ਵੱਧ ਜਾਂਦਾ ਹੈ। ਮੁੱਖ ਖੋਜਕਾਰ ਡਾ. ਸਟੂਅਰਟ ਕੂਕ ਦੇ ਮੁਤਾਬਕ ਦਿਲ ਦਾ ਆਕਾਰ ਵੱੜਾ ਹੋਣਾ ਇਕ ਆਮ ਰੋਗ ਹੈ। ਅਜਿਹੇ ਲੋਕਾਂ ਨੂੰ ਹਾਰਟ ਅਟੈਕ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ। ਅਸੀਂ ਫਿਲਹਾਲ ਇਸ ਹਾਲਤ ਦਾ ਇਲਾਜ ਨਹੀਂ ਕਰ ਸਕਦੇ ਹਾਂ, ਇਸ ਕਰਕੇ ਅਸੀਂ ਜ਼ਿਆਦਾ ਤੋਂ ਜ਼ਿਆਦਾ ਉਹੀ ਕਰਦੇ ਹਾਂ ਜੋ ਕਿ ਮਰੀਜ਼ ਦਾ ਬਲੱਡ ਪ੍ਰੈਸ਼ਰ ਘੱਟ ਹੋਵੇ। ਹੁਣ ਪਤਾ ਲੱਗ ਰਿਹਾ ਹੈ ਕਿ ਦਿਲ ਨੂੰ ਵਧਾਉਣ ਦਾ ਕੰਮ ਜੀਨਸ ਵੀ ਕਰਦੇ ਹਨ। ਇਸ ਵਿਚ ਸਾਨੂੰ ਦਿਲ ਦੀਆਂ ਬਿਮਾਰੀਆਂ ਦੇ ਆਮ ਰੂਪ ਨੂੰ ਬਿਹਤਰ ਤਰੀਕੇ ਨਾਲ ਸਮਝਣ ਵਿਚ ਮਦਦ ਮਿਲੇਗੀ, ਲੋਕਾਂ ਦਾ ਬਿਹਤਰ ਇਲਾਜ ਹੋ ਸਕੇਗਾ।
 
ਤਣਾਅ ਵਧਣ ਨਾਲ ਸਿਹਤ ਦੇ ਲਈ ਖ਼ਤਰਾ
Thursday, 24 April 2008
stress.jpg ਵਾਸ਼ਿੰਗਟਨ- ਦਫਤਰ ਵਿਚ ਸਾਰਾ ਦਿਨ ਰੱਜ ਕੇ ਮਿਹਨਤ ਕਰਨ ਤੋਂ ਬਾਅਦ ਵੀ ਘਰ ਪਹੁੰਚਣ ‘ਤੇ ਜੇਕਰ ਬੌਸ ਦੇ ਰਵੱਈਏ ਤੋਂ ਮਨ ਖਰਾਬ ਹੋਣ ਦੇ ਕਾਰਨ ਚੈਨ ਨਾਲ ਸੌਣ ਦੀ ਤਮੰਨਾ ਤਾਰ-ਤਾਰ ਹੋ ਜਾਵੇ ਤਾਂ ਸਮਝੋ ਤੁਹਾਡੀ ਸਿਹਤ ਦੇ ਲਈ ਖ਼ਤਰੇ ਦੀ ਘੰਟੀ ਵੱਜ ਰਹੀ ਹੈ। ਅਜਿਹੇ ਵਿਚ ਚੰਗਾ ਹੋਵੇਗਾ ਕਿ ਕਿਸੇ ਮਨੋਵਿਗਿਆਨਕ ਦੀ ਮਦਦ ਲੈ ਕੇ ਤੁਸੀਂ ਆਫਿਸ ਵਿਚ ਸਹਿਯੋਗੀਆਂ ਦੇ ਵਿਵਹਾਰ ਅਤੇ ਕੰਮ ਦੇ ਦਬਾਅ ਤੋਂ ਪੈਦਾ ਹੋਈ ਪ੍ਰੇਸ਼ਾਨੀ ਅਤੇ ਤਣਾਅ ਤੋਂ ਛੁਟਕਾਰਾ ਪਾਉਣ ਦਾ ਰਸਤਾ ਲੱਭ ਲਓ।
 ਹਾਲ ਹੀ ਵਿਚ ਇਕ ਅਧਿਐਨ ਤੋਂ ਪਤਾ ਲੱਗਿਆ ਹੈ ਕਿ ਕੰਮ ਵਾਲੀ ਥਾਂ ਦੀਆਂ ਪ੍ਰੇਸ਼ਾਨੀਆਂ ਅਤੇ ਸਹਿਯੋਗੀਆਂ ਦੇ ਨਾਲ ਵਿਵਾਦ ਵਿਅਕਤੀ ਦਾ ਪਿੱਛੇ ਕਰਦੇ-ਕਰਦੇ ਘਰ ਤੱਕ ਚਲੇ ਆਉਂਦੇ ਹਨ। ਇੱਥੋਂ ਤੱਕ ਕਿ ਜਦੋਂ ਵਿਅਕਤੀ ਸੌਣ ਦੇ ਲਈ ਬਿਸਤਰ ‘ਤੇ ਪਹੁੰਚਦਾ ਹੈ ਤਾਂ ਉਸਦੀ ਨੀਂਦ ਵਿਚ ਵੀ ਅੜਿੱਕਾ ਪੈਦਾ ਹੁੰਦਾ ਹੈ। ਦਸ ਸਾਲ ਤੱਕ ਕੀਤੇ ਗਏ ਇਸ ਅਧਿਐਨ ਵਿਚ ਕੁੱਲ 23 ਸੌ ਲੋਕਾਂ ‘ਤੇ ਅਧਿਐਨ ਕੀਤਾ ਗਿਆ। ਇਹਨਾਂ ਵਿਚੋਂ ਅੱਧੇ ਲੋਕਾਂ ਨੇ ਆਪਣੀ ਪ੍ਰਤੀਕਿਰਿਆ ਵਿਚ ਚੈਨ ਨਾਲ ਨਾ ਸੌਂ ਸਕਣ ਦੀ ਸ਼ਿਕਾਇਤ ਕੀਤੀ। ਪੜਤਾਲ ਕਰਨ ‘ਤੇ ਇਹ ਗੱਲ ਸਾਹਮਣੇ ਆਈ ਕਿ ਜਿਹਨਾਂ ਲੋਕਾਂ ਦਾ ਕੰਮਕਾਜ ਅਤੇ ਸੌਣ ਦਾ ਢੰਗ ਸਹੀ ਨਹੀਂ ਹੈ, ਉਹਨਾਂ ਨੂੰ ਇਸ ਕਿਸਮ ਦੀ ਸ਼ਿਕਾਇਤ ਜ਼ਿਆਦਾ ਰਹਿੰਦੀ ਹੈ। ਜੋ ਲੋਕ ਉਦਾਸ ਸਨ ਜਾਂ ਕਿਸੇ ਕਾਰਨ ਵੱਸ ਕੰਮ ਵਾਲੀ ਥਾਂ ‘ਤੇ ਚਿੰਤਤ ਸਨ, ਜਿਹਨਾਂ ਦਾ ਆਪਣੇ ਸਹਿਯੋਗੀਆਂ ਜਾਂ ਬੌਸ ਦੇ ਨਾਲ ਨਿੱਜੀ ਵਿਵਾਦ ਸੀ, ਉਹਨਾਂ ਨੂੰ ਨੀਂਦ ਨਾਲ ਜੁੜੀਆਂ ਪ੍ਰੇਸ਼ਾਨੀਆਂ ਹੋਣ ਦਾ ਖ਼ਤਰਾ 1.7 ਗੁਣਾਂ ਜ਼ਿਆਦਾ ਰਹਿੰਦਾ ਸੀ। ਸਮਾਜ ਸ਼ਾਸਤਰੀ ਸਾਰਾ ਬਰਗਾਰਡ ਕਹਿੰਦੀ ਹੈ ਕਿ ਪਿਛਲੇ ਪੰਜ ਦਹਾਕਿਆਂ ਦੇ ਅੰਦਰ ਆਈਆਂ ਤਬਦੀਲੀਆਂ ਦੇ ਕਾਰਨ ਕੰਮ ਵਾਲੀ ਥਾਂ ਦਾਮਾਹੌਲ ਇੱਕਦਮ ਬਦਲ ਚੁੱਕਾ ਹੈ। ਇਸ ਤਬਦੀਲੀ ਦਾ ਸਭ ਤੋਂ ਜ਼ਿਆਦਾ ਅਸਰ ਵਿਅਕਤੀ ਦੀ ਨੀਂਦ ‘ਤੇ ਪਿਆ ਹੈ। ਕਈ ਕਰਮਚਾਰੀਆਂ ਨੂੰ ਮਨੋਵਿਗਿਆਨਕ ਤਣਾਅ ਦੇ ਕਾਰਨ ਸਰੀਰਕ ਨੁਕਸਾਨ ਸਹਿਣ ਕਰਨਾ ਪਿਆ ਹੈ। ਪਹਿਲਾਂ ਦੇ ਅਧਿਐਨ ਵਿਚ ਵੀ ਇਹ ਗੱਲ ਸਾਹਮਣੇ ਆਈ ਸੀ ਕਿ ਘੱਟ ਨੀਂਦ ਲੈਣ ਨਾਲ ਸੜਕ ਦੁਰਘਟਨਾ, ਸਿਹਤ ਵਿਕਾਰ, ਲੰਮੀ ਬਿਮਾਰੀਆਂ ਅਤੇ ਜਲਦੀ ਮਰਨ ਦਾ ਖ਼ਤਰਾ ਵੱਧ ਜਾਂਦਾ ਹੈ। ਮੌਜੂਦਾ ਅਧਿਐਨ ਸਾਇੰਸ ਡੇਲੀ ਵਿਚ ਪ੍ਰਕਾਸ਼ਿਤ ਹੋਏ ਹਨ। ਇਸ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਕਿਸ ਪ੍ਰਕਾਰ ਪਰਿਵਾਰਕ ਵਿਵਾਦ, ਲਿੰਗ, ਸਿੱਖਿਆ ਅਤੇ ਨੌਕਰੀ ਦੀ ਸਥਿਤੀ ਕੰਮ ਅਤੇ ਨੀਂਦ ਦੇ ਸਬੰਧ ਨੂੰ ਵਿਗਾੜ ਦਿੰਦੀ ਹੈ।
 
ਇਨਵੋਸੇਲ ਡਿਵਾਈਸ ਨਾਲ ਆਈ. ਵੀ. ਐਫ. ਤਕਨੀਕ ਵਿਚ ਕ੍ਰਾਂਤੀ ਨਕਲੀ ਗਰਭਧਾਰਨ ਹੋਵੇਗਾ ਹੁਣ ਆਸਾਨ ਅਤੇ ਸਸਤਾ
Tuesday, 22 April 2008
pragnency.jpg
 ਲੰਡਨ- ਆਈ. ਵੀ. ਐਫ. ਤਕਨੀਕ ਦੇ ਜ਼ਰੀਏ ਬੱਚਾ ਚਾਹੁਣ ਵਾਲੇ ਜੋੜਿਆਂ ਦੇ ਲਈ ਖੁਸ਼ਖਬਰੀ ਹੈ। ਬੇਸ਼ੱਕ ਹੀ ਇਸ ਤਕਨੀਕ ਦੇ ਆਮ ਹੋਣ ਵਿਚ ਥੋੜ੍ਹਾ ਸਮਾਂ ਲੱਗੇ ਪਰ ਇਸ ਵਿਚ ਵਕਤ ਦੀ ਕਾਫੀ ਬੱਚਤ ਹੋਣ ਵਾਲੀ ਹੈ। ਵਿਗਿਆਨੀਆਂ ਨੇ ਅਜਿਹੀ ਤਕਨੀਕ ਤਿਆਰ ਕੀਤੀ ਹੈ, ਜਿਸ ਤੋਂ ਨਕਲੀ ਤਰੀਕੇ ਨਾਲ ਆਸਾਨੀ ਨਾਲ ਗਰਭਧਾਰਨ ਕੀਤਾ ਜਾ ਸਕਦਾ ਹੈ। ਇਹਨਾਂ ਵਿਟਰੋ ਫਰਟੀਲਾਈਜੇਸ਼ਨ (ਆਈ. ਵੀ. ਐਫ.) ਦਾ ਇਹ ਉੱਨਤ ਤਰੀਕਾ ਬਹੁਤ ਸਧਾਰਨ ਅਤੇ ਸਸਤਾ ਵੀ ਹੋਵੇਗਾ। ਇਸ ਵਿਧੀ ਵਿਚ ਸਮਾਂ ਵੀ ਡੇਢ ਤੋਂ ਦੋ ਘੰਟਾ ਹੀ ਲੱਗੇਗਾ।
 ਵਿਗਿਆਨੀਆਂ ਮੁਤਾਬਕ ਇਨਵੋਸੇਲ ਡਿਵਾਈਸ ਦੀ ਮਦਦ ਨਾਲ ਆਈ. ਵੀ. ਐਫ. ਪ੍ਰਕਿਰਿਆ ਦੇ ਲਈ ਜਟਿਲ ਲੈਬ ਉਪਕਰਨਾਂ ਦੀ ਜ਼ਰੂਰਤ ਨਹੀਂ ਪੈਂਦੀ। ਨਾਲ ਹੀ ਇਸ ਤੋਂ ਪੂਰੀ ਪ੍ਰਕਿਰਿਆ ਬਹੁਤ ਤੇਜ਼, ਆਸਾਨ ਅਤੇ ਸਸਤੀ ਵੀ ਹੋ ਜਾਵੇਗੀ। ਮੈਸਾਚਿਊਸੇਟਸ ਸਥਿਤ ਬਾਇਓਕਸੇਲ ਦੇ ਪ੍ਰਮੁੱਖ ਵਿਗਿਆਨੀ ਕਲਾਡ ਰੈਨਾਕਸ ਨੇ ਕਿਹਾ ਕਿ ਤੁਹਾਨੂੰ ਇਕ ਵੱਡੀ ਆਈ. ਵੀ. ਐਫ. ਸੈਂਟਰ ਵਿਚ ਜਾਣ ਦੀ ਜ਼ਰੂਰਤ ਨਹੀਂ ਹੈ। ਨਾ ਹੀ ਲੈਬ ਅਤੇ ਬਹੁਤ ਸਾਰੇ ਉਪਕਰਨਾਂ ਦੀ ਜ਼ਰੂਰਤ ਹੈ। ਇਸ ਪ੍ਰਕਰਿਆ ਨੂੰ ਤੁਸੀਂ ਆਪਣੇ ਆਫਿਸ ਤੋਂ ਪੂਰੀ ਕਰ ਸਕਦੇ ਹੋ। ਉਹ ਇਸ ਡਿਵਾਈਸ ਨੂੰ ਬ੍ਰਿਟੇਨ ਵਿਚ ਇਸ ਸਾਲ ਲਾਂਚ ਕਰਨ ਦੀ ਯੋਜਨਾ ਬਣਾ ਰਹੇ ਹਨ। ਇਸ ਪ੍ਰਕਿਰਿਆ ਵਿਚ ਔਰਤ ਦੀ ਓਵਰੀ ਨੂੰ ਸਰਗਰਮ ਕਰਨ ਦੇ ਲਈ ਉਸਨੂੰ ਕੁਝ ਦਵਾਈਆਂ ਦੇਣੀਆਂ ਹੁੰਦੀਆਂ ਹਨ। ਔਰਤ ਨੂੰ ਦਰਦ ਨਿਵਾਰਕ ਦਵਾਈਆਂ ਦੇ ਕੇ ਉਸਦੇ ਕੁਝ ਅੰਡੇ ਕੱਢ ਲਏ ਜਾਂਦੇ ਹਨ। ਉਸ ਤੋਂ ਬਾਅਦ ਸੱਤ ਅੰਡਾਣੂਆਂ ਨੂੰ ਧੋਤੇ ਸ਼ੁਕਰਾਣੂਆਂ ਦੇ ਨਾਲ ਇਨਵੋਸੇਲ ਕੈਪਸੂਲ ਵਿਚ ਰੱਖ ਦਿੱਤਾ ਜਾਂਦਾ ਹੈ ਅਤੇ ਫਿਰ ਕੈਪਸੂਲ ਨੂੰ ਔਰਤ ਦੇ ਅੰਦਰ ਰੱਖ ਦਿੱਤਾ ਜਾਂਦਾ ਹੈ। ਫਿਰ ਇਸ ਕੈਪਸੂਲ ਨੂੰ ਬਾਹਰ ਕੱਢ ਕੇ ਬਣ ਚੁੱਕੇ ਭਰੂਣਾਂ ਵਿਚ ਸਭ ਤੋਂ ਚੰਗੇ ਇਕ ਜਾਂ ਦੋ ਭਰੂਣਾਂ ਨੂੰ ਗਰਭਦਾਨ ਵਿਚ ਪਾ ਦਿੱਤਾ ਜਾਂਦਾ ਹੈ।
 
<< Start < Prev 1 2 3 Next > End >>

Results 10 - 18 of 22
 

Business

article thumbnailਲੈਪਟਾਪ ਤੋਂ ਪਤਾ ਲੱਗੇਗੀ ਪਾਰਕਿੰਗ ਦੀ ਥਾਂ

Monday, 28 July 2008

 ਸਟ੍ਰੀਟ ਲਾਈਨ ਵਿਚ ਤਕਨੀਕੀ ਵਿਭਾਗ ਦੇ ਉਪ ਪ੍ਰਘਾਨ ਜਿਮ ਰੀਚ ਨੇ ਦੱਸਿਆ ਕਿ ਪੂਰੇ ਸ਼ਹਿਰ ਦੀਆਂ ਵੱਖ-ਵੱਖ ਪਾਰਕਿੰਗ ਥਾਵਾਂ ‘ਤੇ ਲੱਗਭੱਗ ਛੇ ਹਜ਼ਾਰ ਵਾਇਰਲੈਸ ਸੈਂਸਰ ਲਗਾਉਣ ਦੀ ਯੋਜਨਾ ਹੈ। ਇਸ ਤੋਂ ਪਾਰਕਿੰਗ ਸਥਾਨਾਂ ‘ਤੇ ਉਪਲਬਧ ਥਾਵਾਂ ਅਤੇ ਇੱਥੋਂ ਲੰਘਣ ਵਾਲੀਆਂ ਗੱਡੀਆਂ ਦੀ ਰਫਤਾਰ ਅਤੇ ਗਿਣਤੀ ‘ਤੇ ਨਜ਼ਰ ਰੱਖੀ ਜਾ ਸਕੇਗੀ।  ਕੰਪਨੀ ਦਾ ਮੰਨਣਾ ਹੈ ਕਿ ਸੈਂਸਰ ਤੋਂ ਪ੍ਰਾਪਤ ਜਾਣਕਾਰੀ ਨੂੰ ਵੈਬ ਨਕਸ਼ੇ, ਸਮਾਰਟ ਫੋਨ ਅਤੇ ਟ੍ਰੈਫਿਕ ਸਿਗਨਲ ‘ਤੇ ਦੇ ਕੇ ਟ੍ਰੈਫਿਕ ‘ਤੇ...
+ Full Story

Other Articles

Entertainment

article thumbnailਚਲੋ ਚਲੀ ਦਾ ਮੇਲਾ

Sunday, 03 August 2008

ਸਿਆਣੇ ਆਖਦੇ ਹਨ ਕਿ ਇਹ ਦੁਨੀਆਂ ਇਕ ਮੁਸਾਫਰਖਾਨਾ ਹੈ। ਜਿੱਥੇ ਤੁਸੀਂ ਘੜੀ ਪਲ ਲਈ ਸੀਟ ਦੇ ਮਾਲਕ ਹੋ ਪਰ ਇਹ ਸੀਟ ਤੁਹਾਡੀ ਨਹੀਂ। ਤੁਸੀਂ ਜਾਵੋ, ਕੋਈ ਹੋਰ ਇਸਨੂੰ ਆਪਣੀ ਆਖ ਮੱਲ ਲਵੇਗਾ। ਤਾਰੇ ਹੋਏ ਮੁੱਲ ਦਾ ਰੋਅਬ ਵੀ ਦੇ ਸਕਦਾ ਹੈ। ਪਰ ਕੀ ਇਹ ਦੁਨੀਆ ਸਿਰਫ ਇਨਸਾਨਾਂ ਲਈ ਹੈ? ਨਹੀਂ, ਇਹ ਤਾਂ ਕੁਦਰਤ ਦੇ ਰਚੇ ਹਰ ਜੀਵ ਦੀ ਸਾਂਝੀ ਹੈ। ਨੀਲੀ ਛੱਤ ਸਭ ਦੀ ਸਾਂਝੀ ਹੈ। ਖੁੱਲੀ  ਅਬਾਦ ਬੇ–ਅਬਾਦ ਧਰਤੀ ਸਭ ਦੀ ਸਾਂਝੀ ਹੈ। ਕਦੇ ਸੋਚਿਆ ਹੈ ਕਿ ਜਿਸ ਧਰਤੀ ਨੂੰ ਤੁਸੀਂ ਆਪਣਾ ਕਹਿੰਦੇ ਹੋ ਉਸ...
+ Full Story

Other Articles