Calendar Date

May
17
2008
dhol-ad.jpg
Europe
ਨੀਂ ਤੂੰ ਨਰਕਾਂ ਨੂੰ ਜਾਵੇਂ ਦਿੱਲੀ ਦੀਏ ਸਰਕਾਰੇ
Saturday, 03 May 2008
ਰਿੱਜੋਮਿਲੀਆ - ਇਟਲੀ (ਗੁਰਮੁਖ ਸਿੰਘ ਸਰਕਾਰੀਆ) ਪੰਜਾਬੀ ਜਿੱਥੇ ਵੀ ਜਾਂਦੇ ਆਪਣੀ ਇਮਾਨਦਾਰੀ ਤੇ  ਮਿਹਨਤ ਦੇ ਬਲਬੂਤੇ  ਆਪਣੇ ਕਾਰੋਬਾਰ ਸਥਾਪਤ ਕਰ ਰਹੇ ਹਨ। ਇਟਲੀ ਦੇ ਸਮਾਜ ਸੇਵਕ ਤੇ ਬਿਜ਼ਨਸਮੈਨ ਸ੍ਰ ਸੁਰਿੰਦਰ ਸਿੰਘ ਜ਼ੈਲਦਾਰ ਨੇ ਆਪਣੇ ਕਾਰੋਬਾਰ ਵਿਚ ਵਾਧਾ ਕਰਦਿਆਂ ਮਾਹਲ ਮੈਰਿਜ ਪੈਲੇਸ ਕਾਇਮ ਕੀਤਾ ਤੇ ਪੈਲੇਸ ਦੇ ਉਦਘਾਟਨੀ ਸਮਾਰੋਹ ਉਸ ਸਮੇਂ ਇੱਕ ਸੱਭਿਆਚਾਰਕ ਮੇਲੇ ਦਾ ਰੂਪ ਧਾਰਨ ਕਰ ਗਿਆ ਜਦੋਂ ਲੰਡਨ ਵਾਲੇ ਮੇਜਰ ਸੰਧੂ (ਮੂੰਡਾ ਸਾਊਥਵਾਲ ਵਾਲਾ) ਆਪਣੇ ਪ੍ਰਸਿੱਧ ਗੀਤਾਂ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ ਤੇ ਥੋੜੇ ਸਮੇਂ ਬਾਅਦ ਹੀ ਮਾਇਕ ਮੰਚ ਸੰਚਾਲਕ ਨੂੰ ਦੇ ਦਿੱਤਾ ਕਿ ਉਹ ਚਾਹੁੰਦੇ ਹਨ ਕਿ ਉੱਭਰਦੇ ਗਾਇਕਾਂ ਨੂੰ ਆਪਣੀ ਕਲਾ ਦਿਖਾਉਣ ਦਾ ਮੌਕਾ ਮਿਲਣਾ ਚਾਹੀਦਾ ਹੈ। ਮੇਜਰ ਦਾ ਮਸ਼ਹੂਰ ਗੀਤ 'ਨੀਂ ਤੁੰ ਨਰਕਾਂ ਨੂੰ ਜਾਂਵੇ ਦਿੱਲੀ ਦੀਏ ਸਰਕਾਰੇ' ਇਕ ਕੌੜੀ ਸਚਾਈ ਪੇਸ਼ ਕਰ ਗਿਆ । ਇਟਲੀ ਦੇ ਪੱਤਰਕਾਰ ਤੇ ਲੋਕ ਗਾਇਕ ਪੰਮਾ ਲਸਾੜੀਆ ਦੇ 'ਦਸਤਾਰ' ਗਾਣੇ ਦੇ ਬੋਲ ਵੀ ਦਿਲ ਟੁੰਬਵੇਂ ਸਨ।   ਨਿਰਮਲ ਸਿੱਧੂ ਦੀ ਪੇਸ਼ਕਸ਼ ਦਰਸ਼ਕਾਂ ਨੇ ਬਹੁਤ ਹੀ ਪਸੰਦ ਕੀਤੀ । ਇਸ ਮੌਕੇ ਤੇ ਬਾਕੀ ਕਲਾਕਾਰ ਵਿਚ ਪਾਲ ਜ਼ੈਲਦਾਰ, ਜੱਸਾ ਧਾਰਨੀ ,ਪੰਮਾ ਲਧਾਣਾ ਐਰੀ ਸੰਧੂ , ਸੁਰਿੰਦਰ ਢਿੱਲੋਂ, ਸੰਤੋਖ ਢੀਂਡਸਾ, ਬਲਦੀਪ ਸਿੰਘ , ਪਵਿੱਤਰ ਤਿਹਾੜ, ਕੁਲਵਿੰਦਰ ਕੂਨਰ , ਜਸਵੀਰ ਸਿੰਘ, ਕੇਵਲ ਵਿਚੈਂਸਾ ਨੇ ਆਪਣੀ ਕਲਾ ਨਾਲ ਦਰਸ਼ਕ ਕੀਲ ਲਏ। ਮੰਚ ਦੀ ਸੰਚਾਲਨਾ ਉੱਘੇ ਕਬੱਡੀ ਕੁਮੈਂਟਰ ਤੇ 'ਮਿੱਤਰਾਂ ਦਾ ਨਾਂ ਚਲਦਾ ਦੇ ਪ੍ਰੈਂਜਟਰ' ਪੱਪਾ ਸਿੰਘਪੁਰੀਆ ਤੇ ਰਾਜੂ ਚਮਕੌਰ ਸਾਹਿਬ ਵਾਲਾ ਨੇ ਬਾਖੂਬੀ ਨਿਭਾਈ ਪ੍ਰੰਤੂ ਸਮੇਂ ਦੀ ਘਾਟ ਨੂੰ ਮੁੱਖ ਰੱਖਦਿਆਂ ਮੰਚ ਸੰਚਾਲਕਾਂ ਵਲੋਂ ਗਾਇਕਾਂ ਨੂੰ ਇਕ ਇਕ ਗੀਤ ਪੇਸ ਼ਕਰਨ ਦੀ ਅਪੀਲ ਕਰਨ ਉਪਰੰਤ ਵੀ ਕਲਾਕਾਰ ਮੱਲੋ ਮੱਲੀ ਵਾਧੂ ਸਮਾਂ ਲਾ ਹੀ ਜਾਂਦੇ ਸਨ। ਜੈਲਦਾਰ ਪ੍ਰਵਾਰ ਨੂੰ ਮੁਬਾਰਕਾਂ ਦੇਣ ਲਈ ਇਟਲੀ ਦੀਆਂ ਪ੍ਰਮੁੱਖ ਸ਼ਖਸ਼ੀਅਤਾਂ ਪਹੁੰਚੀਆਂ ਜਿਹਨਾਂ ਵਿਚ ਮੁੱਖ ਤੌਰ ਤੇ ਐਮਚਿਉਰ ਕਬੱਡੀ ਫੈਡਰੇਸ਼ਨ ਯੌਰਪ ਦੇ ਪ੍ਰਧਾਨ ਤੇ ਵੀਨਸ ਟੀਮ ਯੌਰਪ ਦੇ ਡਾਇਰੈਕਟਰ ਸ੍ਰੀ ਅਨਿਲ ਸ਼ਰਮਾ, ਲੰਡਨ ਤੋਂ ਮੇਜਰ ਸੰਧੂ, ਸ੍ਰ ਸੁਰਜੀਤ ਸਿੰਘ ਵਿਰਕ  ,ਰਾਜ ਕੁਮਾਰ ਸੱਲਾ , ਸੁਖਵਿੰਦਰ ਸਿੰਘ ਗੋਬਿੰਦਪੁਰੀ ਬਾਬਾ ਮੇਵਾ ਸਿੰਘ ਜੀ, ਸ੍ਰ ਕਿਰਪਾਲ ਸਿੰਘ ਹੁੰਦਲ, ਸ੍ਰੀ ਪਰਵਿੰਦਰ ਸ਼ਰਮਾ, ਸ੍ਰੀ ਅਸ਼ੋਕ ਕੁਮਾਰ ਸ਼ੌਕੀ,ਰਛਪਾਲ ਸਿੰਘ ਹੰਸ, ਰਾਣਾ ਗੁਰਜੀਤ, ਜੱਸੀ ਬਨਵੈਤ,ਹਰਦੀਪ ਪਠਾਣੀਆ,ਨਿਰਮਲ, ਜਤਿੰਦਰ ਸਿੰਘ ਬੁਗਲੀ, ਜੱਸਾ ਪੀ.ਟੀ, ਪੱਤਰਕਾਰ ਵਿਸ਼ਾਲ , ਪੱਤਰਕਾਰ ਬਲਦੇਵ ਸਿੰਘ ਬੂਰੁਜੱਟਾਂ, ਸਰਬਜੀਤ ਸਿੰਘ ਢੱਕ, ਗੁਰਮੁਖ ਮਣੀ ਤੇ ਜਸਵੀਰ ਸਿੰਘ ਪ੍ਰਮੁੱਖ ਸਨ। ਅੰਤ ਵਿਚ ਸ੍ਰ ਸੁਰਿੰਦਰ ਸਿੰਘ ਜ਼ੈਲਦਾਰ ਦੇ ਇਸ ਸਮਾਗਮ ਵਿਚ ਪਹੁੰਚੇ ਸਾਰੇ ਦੋਸਤਾਂ ਮਿੱਤਰਾਂ ਤੇ ਪੱਤਰਕਾਰਾਂ ਦਾ ਸਾਰੇ ਹੀ ਪ੍ਰਵਿਾਰ ਵਲੋਂ ਤਹਿ ਦਿਲੋਂ ਧੰਨਵਾਦ ਕੀਤਾ।
 
ਸਦਕੇ ਜਾਈਏ ਸੁਪਰੀਮ ਕੋਰਟ ਦੀ ਨਿਆਂ ਪ੍ਰਣਾਲੀ ਦੇ ਢੰਗ ਤੋਂ
Tuesday, 29 April 2008
ਇਟਲੀ (ਗੁਰਮੁਖ ਸਿੰਘ ਸਰਕਾਰੀਆ) ਨਵੰਬਰ 1984 ਦੇ ਸਿੱਖ ਵਿਰੋਧੀ ਕਤਲੇਆਮ ਨੂੰ 24 ਦਾ ਸਮਾਂ ਬੀਤ ਚੱਲਾ ਪ੍ਰੰਤੂ ਸਦਕੇ ਜਾਈਏ ਭਾਰਤੀ ਹਾਈਕੋਰਟਾਂ ਤੇ ਸੁਪਰੀਮ ਕੋਰਟਾਂ ਦੀ ਨਿਆਂ ਪ੍ਰਣਾਲੀ ਦੇ ਢੰਗ ਤੋਂ ਜਿਹਨਾਂ ਸਿੱਖ ਕਤਲੇਆਮ ਦੇ ਇਕ ਵੀ ਦੋਸ਼ੀ ਨੂੰ ਫਾਂਸੀ ਦੀ ਸਜਾ ਨਹੀਂ ਦਿੱਤੀ ਪੰ੍ਰਤੂ ਇਸ ਹੀ ਸੁਪਰੀਮ ਕੋਰਟ ਨੇ ਹਿੰਦੂ ਹੁਕਮਰਾਨਾਂ ਦੇ ਇਸ਼ਾਰਿਆਂ ਤੇ ਸਿੱਖ ਨੌਜ਼ਵਾਨਾਂ ਨੂੰ ਇਕ ਇਕ ਕਤਲ ‘ਚ ਦੋਸ਼ੀ ਸਾਬਤ ਕਰਕੇ ਫਾਂਸੀ ਤੇ ਟੰਗ ਦਿੱਤਾ ਤੇ ਪ੍ਰੋ. ਦਵਿੰਦਰ ਸਿੰਘ ਭੁੱਲਰ ਅਤੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਵੀ ਫਾਂਸੀ ਦੇਣ ਦੀਆਂ ਵਿਉਤਾਂ ਬਣਾਈਆ ਜਾ ਰਹੀਆਂ ਹਨ ਪ੍ਰੰਤੂ ਹਜਾਰਾਂ ਸਿੱਖਾਂ ਦੇ ਕਾਤਲ ਸੱਜਣ ਕੁਮਾਰ, ਭਜਨ ਲਾਲ, ਜਗਦੀਸ਼ ਟਾਈਟਲਰ ਤੇ ਹੋਰ ਅਨੇਕਾ ਦੋਸ਼ੀ ਸੁਰੱਖਿਆਂ ਦਸਤਿਆਂ ਦੀ ਛਾਂ ਹੇਠਾਂ ਅਜਾਦ ਘੁੰਮ ਹੀ ਨਹੀਂ ਰਹੇ ਰਾਜ ਭਾਗ ਵੀ ਮਾਣ ਰਹੇ ਹਨ ।ਇਹ ਵਿਚਾਰ ਇਟਲੀ ਦੇ ਨੌਜਵਾਨ ਆਗੂ ਸ੍ਰ ਗੁਰਵਿੰਦਰ ਸਿੰਘ ਪਾਂਸ਼ਟਾ ,ਭਾਈ ਜਸਵੀਰ ਸਿੰਘ ਬੈਰਗਾਮੋ ਨੇ ਇਸ ਪੱਤਰਕਾਰ ਨਾਲ ਫੋਨ ਤੇ ਸਾਂਝੇ ਕਰਦਿਆਂ ਕਿਹਾ ਕਿ ਜੇ ਹੁਣ ਦਿੱਲੀ ਕਤਲੇਆਮ ਦੇ ਪੀੜਤਾਂ ਨੂੰ ਸਰਕਾਰ ਨੇ ਕੁਝ ਸਹਾਇਤਾ ਦੇਣ ਦਾ ਲਾਰਾ ਲਾਇਆ ਹੈ ਤਾਂ ਸਰਕਾਰੀ ਕਰਮਚਾਰੀ ਵੱਢੀ ਖਾ ਕੇ ਹਰ ਕਿਸੇ ਦੰਗਾ ਪੀੜਤ ਕਾਰਡ ਜਾਰੀ ਕਰੀ ਜਾ ਰਹੇ ਹਨ। ਜਿਸ ਨੂੰ ਸਰਕਾਰ ਨੱਥ ਪਾਵੇ ਤਾਂ ਕਿ ਕਤਲੇਆਮ ਪੀੜਤਾਂ ਨੂੰ ਹੀ ਇਨਸਾਫ ਮਿਲ ਸਕੇ।
              ਸ੍ਰ ਪਾਂਸ਼ਟਾ ਨੇ ਪਾਕਿਸਤਾਨ ਦੀ ਲੱਖਪਤ ਲਹੌਰ ਜੇਲ੍ਹ ਵਿਚ ਫਾਂਸੀ ਦੀ ਸਜਾ ਦਾ ਸਾਹਮਣਾ ਕਰ ਰਹੇ ਸਰਬਜੀਤ ਸਿੰਘ ਦੀ ਫਾਂਸੀ ਰੱਦ ਕਰਨ ਮੰਗ ਦੀ ਪ੍ਰੌੜਤਾ ਕਰਦਿਆਂ ਕਿਹਾ ਕਿ ਸਰਬਜੀਤ ਸਿੰਘ ਇਕ ਬੇਗੁਨਾਹ ਹੈ ਤੇ ਜਿਸ ਦੀ ਬੇਗੁਨਾਹੀ ਸਾਬਤ ਵੀ ਹੋ ਚੁੱਕੀ ਹੈ ਤੇ ਪਾਕਿ ਸਰਕਾਰ ਸਰਬਜੀਤ ਸਿੰਘ ਨੂੰ ਰਿਹਾਅ ਕਰਕੇ ਭਾਰਤ ਵਾਪਸੀ ਯਕੀਨੀ ਬਣਾਵੇ ਪਰ ਇਸ ਮੁੱਦੇ ਤੇ ਭਾਰਤ ਸਰਕਾਰ ਅਤੇ ਭਾਜਪਾ ਦੀ ਨੁਕਤਾ ਚੀਨੀ ਕਰਦਿਆਂ ਕਿਹਾ ਇਹ ਲੋਕ ਕਿਹੜੇ ਮੂੰਹ ਨਾਲ ਮੰਗ ਕਰ ਰਹੇ ਹਨ ਜਦ ਭਾਰਤ ਵਿਚ ਕੇਹਰ ਸਿੰਘ ਵਰਗੇ ਬੇਗੁਨਾਹਾਂ ਨੂੰ ਫਾਂਸੀ ਚਾੜਿਆ ਗਿਆ ਉਦੋਂ ਇਹਨਾਂ ਦੇ ਮੂੰਹਾਂ ਵਿਚ ਘੁੰਗਣੀਆਂ ਪਈਆਂ ਸਨ ਤੇ ਅੱਜ ਭਾਈ ਜਗਤਾਰ ਸਿੰਘ ਤੇ ਪ੍ਰੋ. ਦਵਿੰਦਰ ਸਿੰਘ ਭੁੱਲਰ ਵੀ ਸਰਬਜੀਤ ਸਿੰਘ ਵਾਂਗੂੰ ਫਾਂਸੀ ਦੀ ਸਜਾ ਦਾ ਸਾਹਮਣਾ ਕਰ ਰਹੇ ਹਨ ਤੇ ਇਹਨਾਂ ਸਿੰਘਾਂ ਦੀ ਫਾਂਸੀ ਦਾ ਵਿਰੋਧ ਇਹ ਲੋਕ ਕਿਉਂ ਨਹੀਂ ਕਰਦੇ ਅਖੇ ' ਆਪ ਕਿਸੇ ਜਿਹੀ ਨਾ ਤੇ ਗੱਲ ਕਰਨੋਂ ਰਹੀ ਨਾ' , ਇਹ ਲੋਕ ਸਿਰਫ ਵੋਟਾਂ ਹਥਿਆਉਣ ਲਈ ਫਾਂਸੀ ਰੱਦ ਕਰਨ ਦੀਆਂ ਅਪੀਲਾਂ ਕਰ ਰਹੇ ਹਨ ਨਾ ਕਿ ਉਸ ਦੇ ਭਾਰਤੀ ਹੋਣ ਦਾ ਹੇਜ ਕਰਕੇ।
 
ਅੱਜ ਦਾ ਸਿੱਖ ਗੁਰੂ ਡੰਮੀਆਂ ਦਾ ਪਿੱਛਲੱਗ ਬਣ ਗਿਆ - ਬਾਬਾ ਪਿਆਰਾ ਸਿੰਘ ਕੈਨੇਡਾ
Saturday, 26 April 2008

  * 51 ਪ੍ਰਾਣੀ ਅੰਮ੍ਰਿਤ ਛਕ ਗੁਰੂ ਦੇ ਲੜ ਲੱਗੇ
ਰਿੱਜੋਮਿਲੀਆ - ਇਟਲੀ  (ਗੁਰਮੁਖ ਸਿੰਘ ਸਰਕਾਰੀਆ) ਬਾਬਾ ਪਿਆਰਾ ਸਿੰਘ ਕੈੇਨੇਡਾ ਵਾਲੇ ਯੌਰਪ ਵਿਚ ਹਰ ਸਾਲ ਸਿੱਖੀ ਦੇ ਪ੍ਰਚਾਰ ਲਈ ਆਉਂਦੇ ਹਨ ਸੰਗਤਾਂ ਬਾਬਾ ਜੀ ਦੇ ਪ੍ਰਚਾਰ ਤੋਂ ਪ੍ਰਭਾਵਤ ਹੋ ਕੇ ਅੰਮ੍ਰਿਤ ਛਕ ਕੇ ਸਿੰਘ ਸਜ ਰਹੇ ਹਨ । ਪ੍ਰਚਾਰ ਲੜੀ ਤਹਿਤ ਬਾਬਾ ਜੀ ਨੇ ਗੁਰਦੁਆਰਾ ਸਾਹਿਬ ਸਿੰਘ ਸਭਾ ਨੌਵੇਲਾਰਾ ਵਿਖੇ ਰਾਤ ਦੇ ਦੀਵਾਨ ਸਜਾਏ ਤੇ 51 ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਦੇ ਲੜ ਲਾਇਆ। ਰਾਤ ਦੇ ਦੀਵਾਨ ਵਿਚ ਗੁਰੂ ਦੇ ਲੜ ਲੱਗਣ ਵਾਲੇ ਪ੍ਰਾਣੀਆਂ ਨੁ ਵਧਾਈ ਦਿੰਦਿਆਂ ਕਿਹਾ ਅੰਮ੍ਰਿਤ ਦੀ ਦਾਤ ਨੂੰ ਸੁਰ ਨਰ ਤੇ ਮੁਨ ਜਨ ਤਰਸਦੇ ਚਲੇ ਗਏ ਉਹਨਾਂ ਨੂੰ ਵੀ ਨਸੀਬ ਨਹੀਂ ਹੋਇਆ ਤੇ ਤੁਸੀਂ ਕਿੱਡੇ ਭਾਗਾਂ ਵਾਲੇ ਹੋ ਜੋ ਅੱਜ ਅੰਮ੍ਰਿਤ ਛਕ ਕੇ ਸਿੰਘ ਸਜ ਗਏ ਹੋ ਤੇ ਅੱਜ ਤੋਂ ਤੁਹਾਡਾ ਨਵਾਂ ਜਨਮ ਹੋਇਆ ਅਤੇ ਤੁਸੀਂ ਆਨੰਦਪੁਰ ਸਾਹਿਬ ਦੇ ਵਾਸੀ ਬਣ ਗਏ ਹੋ। ਅੱਜ ਤੋਂ ਤੁਹਾਡਾ ਪਿਤਾ ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਤੇ ਮਾਤਾ ਸਾਹਿਬ ਕੌਰ ਜੀ ਤੁਹਾਡੇ ਮਾਤਾ ਹਨ। ਬਾਬਾ ਜੀ ਨੇ ਕਿਹਾ ਅੱਜ ਦਾ ਸਿੱਖ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਰਾਹ ਦੇ ਸੁਆਮੀਆਂ , ਨਿਰੰਕਾਰੀਆਂ ਤੇ ਹੋਰ ਗੁਰੂ ਡੰਮੀਆਂ ਦੇ ਪਿੱਛ ਲੱਗ ਬਣ ਗਏ ਹਨ , ਜਿਹਨਾਂ ਦੇ ਆਪ ਛਪਾਏ ਗ੍ਰੰਥਾਂ ਵਿਚ ਪ੍ਰਮਾਤਮਾਂ ਦੀ ਉਸਤਤ ਨਹੀਂ ਬਲਕਿ ਇਹਨਾਂ ਡੇਰੇਦਾਰਾਂ ਦੀ ਆਪਣੀ ਹੀ ਵਡਿਆਈ ਹੈ । ਅੱਜ ਦੇ ਸਿੱਖਾਂ ਵਿਚ ਆ ਰਹੀਆਂ ਕੁਰੀਤੀਆਂ ਬਾਰੇ ਬੋਲਦਿਆਂ ਬਾਬਾ ਜੀ ਨੇ ਕਿਹਾ ਕਿ ਅੱਜ ਦਾ ਸਿੱਖ ਮਦ (ਸ਼ਰਾਬ) ਅਤੇ ਚੌਧਰਾਂ (ਪ੍ਰਧਾਨਗੀਆਂ) ਦੇ ਮਗਰ ਤਾਂ ਦੌੜ ਰਹੇ ਹਨ ਪ੍ਰੰਤੂ ਅੰਮ੍ਰਿਤ ਦੀ ਦਾਤ ਤੋਂ ਦੂਰ ਭੱਜ ਰਹੇਂ ਹਾਂ। ਬਾਬਾ ਪਿਆਰਾ ਸਿੰਘ ਜੀ ਨੇ ਅਜੋਕੇ ਪ੍ਰਚਾਰਕਾਂ ਨੂੰ ਵੀ ਲੰਮੇਹੱਥੀਂ ਲੈਂਦਿਆਂ ਕਿਹਾ ਇਹ ਲੋਕ ਹਮੇਸ਼ਾਂ ਸਿੱਖ ਧਰਮ ਵਿਚ ਦੁਫੇੜ ਪਾਉਣ ਵਾਲੀਆਂ ਗੱਲਾਂ ਕਦੇ ਕਹਿੰਦੇ ਰਾਗ ਬਾਣੀ ਗੁਰਬਾਣੀ ਨਹੀਂ ਤੇ ਕਦੇ ਦਸਮ ਗ੍ਰੰਥ ਨੂੰ ਮੰਨਣ ਤੋਂ ਇਨਕਾਰੀ ਹੁੰਦੇ ਹਨ । ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰਨ ਵਾਲੇ ਤਾਂ ਇਹ ਵੀ ਪ੍ਰਚਾਰ ਕਰੀ ਜਾਂਦੇ ਹਨ ਕਿ ਪੰਜਾਂ ਪਿਆਰਿਆਂ ਨੇ ਰਾਮ ਰਾਇਆਂ ਨੂੰ ਪੰਥ ‘ਚ ਸ਼ਾਮਲ ਕਰ ਲਿਆ ਪਰ ਇਹ ਸਭ ਕੁਝ ਝੂਠ ਹੈ , ਜੇ ਉਹਨਾਂ ਨੂੰ ਪੰਥ ਸ਼ਾਮਲ ਕੀਤਾ ਹੁੰਦਾ ਤਾਂ ਪੰਜਾਂ ਪਿਆਰਿਆਂ ਨੇ ਅੰਮ੍ਰਿਤ ਛਕਾਉਣ ਸਮੇਂ ਇਹ ਹੀ ਕਹਿਣਾ ਸੀ ਕਿ ਸਿੰਘੋ ਕੁੜੀ ਮਾਰ , ਨੜੀ ਮਾਰ ਨਾਲ ਨਹੀਂ ਵਰਤਣਾ ਜਦ ਕਿ ਅੱਜ ਵੀ ਇਹ ਹੀ ਕਿਹਾ ਜਾਂਦਾ ਕੁੜੀ ਮਾਰ ,ਨੜੀ ਮਾਰ ਤੇ ਰਾਮ ਰਾਇਆਂ ਨਾਲ ਰੋਟੀ ਬੇਟੀ ਦੀ ਸਾਂਝ ਨਹੀਂ ਰੱਖਣੀ ਨਹੀਂ ।

 
ਨਾਰਵੇ ਵਿਚ ਵੀ ਪੰਜਾਬੀਆਂ ਦੀ ਬੱਲੇ-ਬੱਲੇ
Tuesday, 22 April 2008

images45.jpgਓਸਲੋ- ਹਾਲਾਂਕਿ ਉਹ 32 ਸਾਲ ਪਹਿਲਾਂ ਜਲੰਧਰ ਛੱਡ ਕੇ ਯੂਰਪ ਵਿਚ ਜਾ ਵੱਸੀ ਹੈ, ਫਿਰ ਵੀ ਉਹ ਸਿਰ ‘ਤੇ ਚੁੰਨੀ ਲੈਂਦੀ ਹੈ ਅਤੇ ਪੰਜਾਬੀ ਵਿਚ ਗੱਲਬਾਤ ਕਰਦੀ ਹੈ। ਓਸਲੋ ਕਮਿਊਨ ਦੀ ਮੈਂਬਰ 53 ਸਾਲਾ ਬਲਵਿੰਦਰ ਕੌਰ ਕਹਿੰਦੀ ਹੈ, ਮੇਰਾ ਕੰਮ ਤਾਂ ਹਾਲੇ ਸ਼ੁਰੂ ਹੋਇਆ ਹੈ। ਨਾਰਵੇ ਵਿਚ ਆਪਣੇ ਲੋਕਾਂ ਦੇ ਲਈ ਮੈਨੂੰ ਬਹੁਤ ਕੰਮ ਕਰਨਾ ਹੋਵੇਗਾ। ਪੇਸ਼ੇ ਤੋਂ ਅਧਿਆਪਕ ਬਲਵਿੰਦਰ ਨੇ ਦੱਸਿਆ ਕਿ ਮੈਂ ਜਲੰਧਰ ਤੋਂ ਪਹਿਲਾਂ ਯੂ. ਕੇ. ਗਈ ਸੀ। ਉਥੇ ਪੰਜ ਸਾਲ ਰਹਿਣ ਤੋਂ ਬਾਅਦ 1980 ਵਿਚ ਪਰਿਵਾਰ ਦੇ ਨਾਲ ਇੱਥੇ ਆ ਗਈ ਸੀ। ਕੁਝ ਸਾਲਾਂ ਤੋਂ ਇੱਥੇ ਕਾਫੀ ਪੰਜਾਬੀ ਪਹੁੰਚ ਰਹੇ ਹਨ। ਉਹਨਾਂ ਵਿਚੋਂ ਕਈਆਂ ਨੂੰ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਕਰਕੇ ਮੈਂ ਉਹਨਾਂ ਦੀ ਮਦਦ ਕਰਨ ਦੇ ਲਈ ਚੋਣਾਂ ਲੜਨ ਦਾ ਫੈਸਲਾ ਕੀਤਾ।
 ਉਹ ਪਿਛਲੇ ਸਾਲ ਅਕਤੂਬਰ ਵਿਚ ਚੋਣਾਂ ਜਿੱਤੀ ਸੀ। ਉਹ ਸੋਸ਼ਲਿਸਟ ਲੈਫਟ ਪਾਰਟੀ ਨਾਲ ਸਬੰਧਤ ਹੈ। ਨਾਰਵੇ ਸੰਸਦ ਦੀਆਂ 169 ਸੀਟਾਂ ਵਿਚ ਉਹਨਾਂ ਦੀ ਪਾਰਟੀ ਦੀਆਂ 15 ਸੀਟਾਂ ਹਨ ਅਤੇ ਓਸਲੋ ਨਗਰਪਾਲਿਕਾ ਦੀਆਂ 59 ਸੀਟਾਂ ਵਿਚੋਂ 6 ਸੀਟਾਂ ਤੇ ਉਹਨਾਂ ਦੀ ਪਾਰਟੀ ਦੇ ਮੈਂਬਰ ਬਿਰਾਜਮਾਨ ਹਨ। ਓਸਲੇ ਵਿਚ ਕਰੀਬ ਤਿੰਨ ਹਜ਼ਾਰ ਪੰਜਾਬੀ ਰਹਿੰਦੇ ਹਨ, ਜਦਕਿ ਸਮੁੱਚੇ ਨਾਰਵੇ ਵਿਚ ਇਹਨਾਂ ਦੀ ਗਿਣਤੀ 6000 ਹੈ। ਸਥਾਨਕ ਸੰਸਥਾਵਾਂ ਵਿਚ ਉਹਨਾਂ ਦੀ ਪ੍ਰਤੀਨਿਧਤਾ ਵੀ ਇਸੇ ਅਨੁਪਾਤ ਵਿਚ ਵਧੀ ਹੈ। ਮੁਲਕ ਵਿਚ ਪੰਜਾਬੀਆਂ ਅਤੇ ਭਾਰਤੀਆਂ ਦਾ ਰਿਕਾਰਡ ਰੱਖਣ ਵਾਲੇ ਸੁਰਜੀਤ ਸਿੰਘ ਜੋ 'ਇੰਡੀਅਨ ਵੈਲਫੇਅਰ ਸੁਸਾਇਟੀ ਾਫ ਨਾਰਵੇ‘ ਨਾਲ ਜੁੜੇ ਹਨ, ਨੇ ਦੱਸਿਆ ਕਿ ਪਿਛਲੇ ਸਾਲ ਵੱਖ ਵੱਖ ਨਗਰ ਪਾਲਿਕਾਵਾਂ ਦੇ ਲਈ ਘੱਟ ਤੋਂ ਘੱਟ ਅੱਠ ਭਾਰਤੀ ਚੁਣੇ ਜਾ ਚੁੱਕੇ ਹਨ। ਪਿਛਲੇ ਸਾਲ ਨਾਰਵੇ ਵਿਚ ਵਿਦੇਸ਼ੀ ਸਕਿੱਲਡ ਪ੍ਰੋਫੈਸ਼ਨਲਜ਼ ਦੀ ਸੂਚੀ ਵਿਚ ਭਾਰਤੀ ਸਭ ਤੋਂ ਉਪਰ ਸਨ। ਇਸਮੁਲਕ ਵਿਚ 618 ਪ੍ਰੋਫੈਸ਼ਨਲ ਭਾਰਤੀ ਕੰਮ ਕਰ ਰਹੇ ਹਨ। ਦੂਜੇ ਪਾਸੇ ਬਲਵਿੰਦਰ ਕੌਰ ਆਪਣੀ ਐਸ. ਵੀ. ਪਾਰਟੀ ਵਿਚ ਆਪਣੇ ਲਈ ਵਧੀਆ ਫਿਊਚਰ ਦੇਖ ਰਹੀ ਹੈ। ਉਹਨਾਂ ਨੇ ਕਿਹਾ- ਮੇਰੇ ਸਾਰੇ ਸਾਥੀ ਮੈਂਬਰ ਮੇਰੇ ਸੰਸਕ੍ਰਿਤਕ ਰੀਤੀ-ਰਿਵਾਜਾਂ ਨਾਲ ਬੜੇ ਸੌਖੇ ਮਹਿਸੂਸ ਕਰਦੇ ਹਨ। ਮੈਂ ਟਾਊਨਹਾਲ ਵਿਚ ਜਦੋਂ ਚੁੰਨੀ ਨਾਲ ਸਿਰ ਢਕ ਕੇ ਜਾਂਦੀ ਹਾਂ ਤਾਂ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਹੁੰਦਾ। ਇਸੇ ਪ੍ਰਕਾਰ ਕਈ ਹੋਰ ਸਿੱਖ ਵੀ ਅਜਿਹਾ ਹੀ ਕਰਦੇ ਹਨ। ਸਮਾਜ ਵਿਚ ਪੰਜਾਬੀਆਂ ਦੀ ਵਧਦੀ ਭੂਮਿਕਾ ਨਾਰਵੇ ਦੇ ਲੋਕਾਂ ਨੂੰ ਸਵੀਕਾਰ ਹੈ। ਇਸ ਕਰਕੇ ਵੀ ਉਹਨਾਂ ਦਾ ਪ੍ਰਭਾਵ ਵੱਧ ਰਿਹਾ ਹੈ।

 

 
ਯੂਰਪੀ ਯੂਨੀਅਨ ਦੇ ਪਾਰਲੀਮੈਂਟ ਮੈਂਬਰ ਨੇ ਮਾਰਿਆ ਮਨੁੱਖੀ ਅਧਿਕਾਰਾਂ ‘ਤੇ ਦੋਹਰੇ ਮਾਪਦੰਡ ਅਪਣਾਉਣ ਵਾਲਿਆਂ ਨੂੰ ਤਾਅਨਾ
Monday, 21 April 2008

 ਅੰਮ੍ਰਿਤਸਰ- ਯੂਰਪੀਅਨ ਪਾਰਲੀਮੈਂਟ ਦੇ ਮੈਂਬਰ ਸ੍ਰੀ. ਗੋਡਫਰੇਅ ਬਲੂਮ ਨੇ ਮਨੁੱਖੀ ਹੱਕਾਂ ਬਾਰੇ ਦੋਹਰੇ ਮਾਪਦੰਡਾਂ ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਦੁਨੀਆ ਦੇ ਹਰੇਕ ਬਾਸ਼ਿੰਦੇ ਨੂੰ ਸਵੈ ਨਿਰਣੇ ਦਾ ਹੱਕ ਹੋਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪਿਛਲੇ ਢਾਈ ਸਾਲ ਤੋਂ ਭਾਰਤੀ ਜੇਲ੍ਹ ਵਿੱਚ ਬੰਦ ਬ੍ਰਿਟਿਸ਼ ਨਾਗਰਿਕ ਪਰਮਜੀਤ ਸਿੰਘ ਢਾਡੀ ਦਾ ਮਾਮਲਾ ਉਹ ਯੂਰਪੀਅਨ ਪਾਰਲੀਮੈਂਟ ਵਿੱਚ ਉਠਾਉਣਗੇ। ਸ੍ਰੀ ਬਲੂਮ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਜ਼ਿਕਰਯੋਗ ਹੈ ਕਿ ਸ੍ਰੀ ਬਲੂਮ ਸਿੱਖ ਫੈਡਰੇਸ਼ਨ ਯੂ.ਕੇ, ਖਾਲਸਾ ਐਕਸ਼ਨ ਕਮੇਟੀ ਦੇ ਕਨਵੀਨਰ ਭਾਈ ਮੋਹਕਮ ਸਿੰਘ, ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਰੋਡੇ, ਦਲ ਖਾਲਸਾ ਦੇ ਭਾਈ ਕਵਰਪਾਲ ਸਿੰਘ ਬਿੱਟੂ, ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਸ੍ਰ. ਹਰਿੰਦਰ ਸਿੰਘ ਨਾਰਵੇ ਅਤੇ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਚੇਅਰਮੈਨ ਭਾਈ ਦਲਜੀਤ ਸਿੰਘ ਬਿੱਟੂ ਤੋਂ ਇਲਾਵਾ ਹੋਰ ਸਿੱਖ ਜਥੇਬੰਦੀਆਂ ਦੀ ਪਹਿਲ ਕਦਮੀ ਨਾਲ ਵਿਸ਼ੇਸ਼ ਤੌਰ ਤੇ ਪੰਜਾਬ ਦੇ ਦੌਰੇ ਤੇ ਆਏ ਹਨ। ਇਥੇ ਇਹ ਵੀ ਦੱਸਣਯੋਗ ਹੈ ਕਿ ਸ੍ਰੀ ਬਲੂਮ ਨੇ 1984 ਦੇ ਸਿੱਖ ਦੰਗਿਆਂ ਅਤੇ ਉਸ ਤੋਂ ਬਾਅਦ ਪੰਜਾਬ ਵਿੱਚ ਪੁਲਿਸ ਵੱਲੋਂ ਝੂਠੇ ਮੁਕਾਬਲਿਆਂ ਵਿੱਚ ਮਾਰੇ ਗਏ ਸਿੱਖ ਨੌਜਵਾਨਾਂ ਦਾ ਮਾਮਲਾ ਯੂ.ਐਨ.ਓ. ਵਿੱਚ ਵੀ ਉਠਾਇਆ ਸੀ।  ਸ੍ਰੀ ਬਲੂਮ ਨੇ ਕਿਹਾ ਕਿ ਇੱਕ ਪਾਸੇ ਭਾਰਤ ਦਾ ਵਿਦੇਸ਼ ਮੰਤਰੀ ਸ੍ਰੀ. ਪ੍ਰਣਾਬ ਮੁਖਰਜੀ ਪਾਕਿਸਤਾਨੀ ਜੇਲ੍ਹ ਵਿੱਚ ਬੰਦ ਸਰਬਜੀਤ ਸਿੰਘ ਨੂੰ ਰਿਹਾਅ ਕਰਨ ਦੀ ਗੱਲ ਕਰਦੇ ਹਨ ਜਦ ਕਿ ਦੂਜੇ ਪਾਸੇ ਪਿਛਲੇ ਕਾਫੀ ਸਮੇਂ ਤੋਂ ਭਾਰਤ ਦੀ ਜੇਲ੍ਹ ਵਿੱਚ ਬੰਦ ਬ੍ਰਿਟਿਸ਼ ਨਾਗਰਿਕ ਪਰਮਜੀਤ ਸਿੰਘ ਢਾਡੀ, ਫਾਂਸੀ ਦੀ ਸਜਾ ਪ੍ਰਾਪਤ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਅਤੇ ਹੋਰ ਕੈਦੀਆਂ ਬਾਰੇ ਦੋਹਰੀ ਨੀਤੀ ਅਪਣਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮਨੁੱਖੀ ਅਧਿਕਾਰਾਂ ਵਾਸਤੇ ਦੋਹਰੇ ਮਾਪਦੰਡ ਨਹੀਂ ਅਪਣਾਏ ਜਾਣੇ ਚਾਹੀਦੇ। ਇਸ ਦੇ ਨਾਲ ਹੀ ਉਨ੍ਹਾਂ ਨੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਸਵੈ ਨਿਰਣੇ ਦਾ ਹੱਕ ਸਮੁੱਚੀ ਦੁਨੀਆ ਦੇ ਬਾਸ਼ਿੰਦਿਆਂ ਨੂੰ ਹੋਣਾ ਚਾਹੀਦਾ ਹੈ। ਵਿਦੇਸ਼ਾਂ ਵਿੱਚ ਸਿੱਖ ਭਾਈਚਾਰੇ ਨੂੰ ਦਸਤਾਰ ਦੇ ਮਾਮਲੇ ਵਿੱਚ ਪਰੇਸ਼ਾਨੀਆਂ ਦਾ ਸਾਹਮਣਾ ਕਰਨ ਬਾਰੇ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਸ੍ਰੀ ਬਲੂਮ ਨੇ ਕਿਹਾ ਕਿ ਕੁਝ ਮੁਲਕਾਂ ਵਿੱਚ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਦਸਤਾਰ ਸਜਾਉਣ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸਮੱਸਿਆ ਦਾ ਮੂਲ ਜੜ੍ਹ ਆਮ ਲੋਕਾਂ ਵਿੱਚ ਦਸਤਾਰ ਸਬੰਧੀ ਜਾਣਕਾਰੀ ਦੀ ਘਾਟ ਹੋਣਾ ਹੈ।
 
<< Start < Prev 1 2 Next > End >>

Results 1 - 9 of 13
 

Business

article thumbnaiਐਚ1-ਬੀ ਵੀਜਾ ਵਾਲੇ ਜ਼ਿਆਦਾਤਰ ਕਿਰਤੀ

Thursday, 01 May 2008

 ਵਾਸ਼ਿੰਗਟਨ- ਹਾਈਟੈਕ ਪ੍ਰੋਫੈਸ਼ਨਲਜ਼ ਦੇ ਨਾਂ ‘ਤੇ ਅਮਰੀਕਾ ਦਾ ਐਚ1-ਬੀ ਵੀਜਾ ਪ੍ਰਾਪਤ ਕਰਨ ਵਾਲੇ ਜ਼ਿਆਦਾਤਰ ਲੋਕ ਔਸਤ ਦਰਜੇ ਦੇ ਹੁੰਦੇ ਹਨ, ਨਾ ਕਿ ਨਵੇਂ ਵਿਚਾਰਾਂ ਵਾਲੇ ਅਸਧਾਰਨ ਰੂਪ ਵਿਚ ਕੁਸ਼ਲ ਕਾਮੇ ਜਿਵੇਂ ਕਿ ਦਾਅਵਾ ਕੀਤਾ ਜਾਂਦਾ ਹੈ। ਇਹ ਗੱਲ ਸੈਂਟਰ ਫਾਰ ਇਮੀਗ੍ਰੇਸ਼ਨ ਸਟੱਡੀਜ਼ ਦੀ ਇਕ ਰਿਪੋਰਟ ਵਿਚ ਕਹੀ ਗਈ ਹੈ। ਰਿਪੋਰਟ ਵਿਚ ਐਚ1-ਬੀ ਵੀਜਾ ਦੀ ਗਿਣਤੀ ਵਧਾਉਣ ਦੀ ਮੰਗ ਦਾ ਵਿਰੋਧ ਕੀਤਾ ਗਿਆ ਹੈ। ਵਰਣਨਯੋਗ ਹੈ ਕਿ ਐਚ1-ਬੀ ਵੀਜਾ ਪ੍ਰਾਪਤ ਕਰਨ ਦੇ ਲਈ ਭਾਰਤੀਆਂ ਸਮੇਤ ਹਾਈਟੈਕ...
+ Full Story

Other Articles

Entertainment

article thumbnailBALBIR SINGH M A EDITOR IN CHIEF IN LONDON WITH AMITABH BACHHAN IN MADAME TUSSAUDS

Friday, 16 May 2008

BALBIR SINGH M A  WITH AMITABH BACHHAN MOVIE STAR IN LONDON(MADAME TUSSAUDS)   QUEEN ELIZABETH AND PRINCE PHILLIPS LONDON ,ENGLAND.  TONY BLAIR EX PRIME MINISTER OF ENGLAND
+ Full Story

Other Articles