Calendar Date

Aug
29
2008
hansron_logo.png
  
Europe
ਸ਼੍ਰੀ ਗੁਰੂ ਸਿੰਘ ਸਭਾ ਡੈਨਹਾਗ ਹਾਲੈਂਡ ਵਿਖੇ ਕਰਨਲ ਗੁਰਬੀਰਇੰਦਰ ਸਿੰਘ ਸੰਧੂ (ਰਿਟ.) ਦਾ ਸਨਮਾਨ
Tuesday, 26 August 2008


ਬੈਲਜੀਅਮ(ਭੋਗਲ) ਕਰਨਲ ਗੁਰਬੀਰਇੰਦਰ ਸਿੰਘ ਸੰਧੂ ਬੀਤੇ ਐਤਵਾਰ ਨੂੰ ਆਪਣੀ ਯੋਰਪ ਫੇਰੀ ਦੋਰਾਨ ਸ਼੍ਰੀ ਗੁਰੂ ਸਿੰਘ ਸਭਾ ਡੈਨਹਾਗ ਹਾਲੈਂਡ ਵਿਖੇ ਪਹੂੰਚੇ ਜਿਸ ਵਿੱਚ ਕਰਨਲ ਸੰਧੂ ਨੇ ਭਿਰਸ਼ਟਾਚਾਰ ਦੇ ਖਿਲਾਫ ਅਤੇ ਅਖੌਤੀ ਨਿਹੰਗ ਪੂਹਲੇ ਦੇ ਬਾਰੇ ਸੰਗਤਾ ਨਾਲ ਖੁੱਲਕੇ ਵਿਚਾਰ ਸਾਝੇ ਕੀਤੇ।ਸ਼੍ਰ; ਕਰਨਲ ਸੰਧੂ ਜੀ ਨੇ ਸਮੂਹ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਡੈਨਹਾਗ ਦੀ ਸਾਧ ਸੰਗਤ ਨੂੰ ਸੰਬੋਧਿਤ ਕਰਦਿਆ ਕਿਹਾ ਕਿ ਸਾਨੂੰ ਯਹੂਦੀਆ ਤੋਂ ਵੀ ਕੁਝ ਸਿਖਿਆ ਲੈਣੀ ਚਾਹੀਦੀ ਹੈ ਜਿਂਵੇ ਸਾਡੇ ਪੰਜਾਬੀਆ ਵਿੱਚੋ ਪੰਜਾਹ ਹਜਾਰ ਜਾ ਸੱਠ ਹਜਾਰ ਸ਼ਹੀਦ ਹੋਏ ਹੋਣਗੇ ਅਤੇ ਸਾਨੂੰ ਸ਼ਹੀਦਾ ਦੇ ਡੁਲੇ ਖੂਨ ਵੱਲ ਧਿਆਨ ਰੱਖਣਾ ਚਾਹੀਦਾ ਹੈ, ਬਹੁਤ ਵੱਡੀ ਕੁਰਬਾਨੀ ਸੀ ਪਰ ਲੀਡਰਸ਼ਿਪ ਕੋਈ ਨਹੀਂ ਸੀ। ਉਹਨਾਂ ਨੇ ਯਹੂਦੀਆ ਦੀ ਕੁਰਬਾਨੀਆ ਬਾਰੇ ਦਸਿਆ ਕਿ 10 ਲੱਖ ਯਹੂਦੀਆ ਨੂੰ ਹਿਟਲਰ ਨੇ ਮੌਤ ਦੇ ਘਾਟ ਉਤਾਰ ਦਿੱਤਾ ਸੀ ਤੇ ਉਸ ਕੌਮ ਨੂੰ ਵੇਖੋ ਕਿਤਨੀ ਤੱਰਕੀ ਕੀਤੀ ਹੈ, ਪਰ ਸਾਡੇ ਪੰਜਾਬੀ ਵੀ ਉਹਨਾਂ ਤੋਂ ਘਟ ਨਹੀਂ ਪਰ ਉਹਨਾਂ ਦੀ ਹਿਸਟਰੀ ਤੋਂ ਵੀ ਸਾਨੂੰ ਕੁਝ ਸਿਖਿਆ ਲੈਣੀ ਚਾਹੀਦੀ ਹੈ ਜਿਂਵੇ ਉਹਨਾਂ ਦੇ ਸਕੂਲ ਵੇਖਕੇ ਜਾ ਉਹਨਾਂ ਦਾ ਇੱਕਠ ਵੇਖਕੇ ਸਾਨੂੰ ਹੈਰਾਨੀ ਹੁੰਦੀ ਹੈ ਕਿ ਕਿਂਵੇ ਉਹ ਬੇਸਹਾਰਾ ਦੀ ਬਾਂਹ ਪਕੜਦੇ ਹਨ ਤੇ ਜੇ ਕੋਈ ਪਰਿਵਾਰ ਆਪਣੇ ਬਚਿਆ ਨੂੰ ਪੜਾਈ ਨ੍ਹਹੀਂ ਕਰਵਾ ਸਕਦਾ ਤਾਂ ਉਹ ਉਹਨਾਂ ਦੇ ਪਰਿਵਾਰ ਨੂੰ ਪੜਾਈ ਕਰਨ ਵਿੱਚ ਵੀ ਮਦਦ ਕਰਦੇ ਹਨ, ਬਿਜਨੈਸ ਵਿੱਚ ਵੀ ਮਦਦ ਕਰਦੇ ਹਨ। ਉਹਨਾਂ ਨੇ ਸ਼੍ਰੀ ਗੁਰੂ ਗੰ੍ਰਥ ਸਾਹਿਬ ਜੀ ਦਾ ਆਸਰਾ ਲੈਕੇ ਨਾਮ ਜੱਪਣ ਦੀ ਵੀ ਬੇਨਤੀ ਕੀਤੀ ਅਤੇ ਕਿਹਾ ਕਿ ਸਾਨੂੰ ਆਪਣੀ ਸਿੱਖੀ ਨੂੰ ਕਾਇਮ ਰੱਖਣਾ ਚਾਹੀਦਾ ਹੈ।

ਅੰਤ ਵਿੱਚ ਸ੍ਰੀ ਗੁਰੂ ਸਿੰਘ ਸਭਾ ਵਲੋ ਭਾਈ ਜੁਗਿੰਦਰ ਸਿੰਘ ਜੀ ਨੇ ਕਰਨਲ ਗੁਰਬੀਰਇੰਦਰ ਸਿੰਘ ਸੰਧੂ ਨੂੰ ਸਿਰੋਪਾ ਦੇ ਕੇ ਸਨਮਾਨਤ ਕੀਤਾ।ਪ੍ਰਬੰਧਕ ਕਮੇਟੀ ਨੇ ਕਰਨਲ ਸੰਧੂ ਅਤੇ ਆਈ ਸਾਧ ਸੰਗਤ ਦਾ ਧੰਨਵਾਦ ਕੀਤਾ।

 

Read more...
 
ਸ੍ਰ: ਦਲਜੀਤ ਸਿੰਘ ਸਹੋਤਾ(ਪ੍ਰਧਾਨ ਓਵਰਸੀਜ਼ ਕਾਂਗਰਸ ਯੂ ਕੇ) ਵੱਲੋ ਨਾਰਵੇ ਚ ਓਵਰਸੀਜ਼ ਕਾਂਗਰਸ ਪ੍ਰਧਾਨ ਦੀ ਨਿਯੁੱਕਤੀ।
Tuesday, 19 August 2008
1.jpg                          ਓਸਲੋ-ਰੁਪਿੰਦਰ ਢਿੱਲੋ ਮੋਗਾ-ਇੰਡੀਅਨ ਓਵਰਸੀਜ਼ ਕਾਂਗਰਸ ਯੂ ਕੇ ਦੇ ਪ੍ਰਧਾਨਫ਼ਯਰੂਪ ਇੰਚਾਰਾਜ ਸ੍ਰ ਦਲਜੀਤ ਸਿੰਘ ਸਹੋਤਾ ਦਾ ਨਾਰਵੇ ਪੁੰਹਚਣ ਤੇ ਨਿੱਘਾ ਸਵਾਗਤ ਕੀਤਾ ਗਿਆ।ਆਪਣੀ ਇਸ ਨਾਰਵੇ ਫੇਰੀ ਦੋਰਾਨ  ਕਾਂਗਰਸ ਹਾਈ ਕਮਾਨ ਦੇ ਨਿਰਦੇਸ਼ਾ ਅਨੁਸਾਰ ਸ੍ਰ ਗੁਰਮੇਲ ਸਿੰਘ ਗਿੱਲ(ਦਰਾਮਨ) ਨੂੰ ਇੰਡੀਅਨ ਓਵਰਸ਼ੀਜ ਕਾਂਗਰਸ  ਨਾਰਵੇ ਦਾ ਪ੍ਰਧਾਨ ਨਿਯੁੱਕਤ ਕੀਤਾ।ਸ੍ਰ ਦਲਜੀਤ ਸਿੰਘ ਦਾ ਨਾਰਵੇ ਪਹੁੰਚਣ ਤੇ ਨਵ ਨਿਯੁੱਕਤ ਪ੍ਰਧਾਨ ਸ੍ਰ ਗੁਰਮੇਲ ਸਿੰਘ ਗਿੱਲ ਤੋ ਇਲਾਵਾ  ਬਹੁਤ ਸਾਰੇ ਹੋਰ ਨਾਰਵੇ ਚ ਕਾਂਗਰਸੀ ਵਰਕਰਾਂ ਅੱਤੇ ਹੋਰ ਭਾਰਤੀਆ ਵੱਲੋ ਓੁਹਨਾ ਨੂੰ ਜੀ ਆਇਆਂ ਕਿਹਾ ਗਿਆ। ਉਕੱਤ ਤਸਵੀਰ ਵਿੱਚ ਖੱਬਿਓ ਸ੍ਰ ਜੋਗਿੰਦਰ ਸਿੰਘ ਬੈਸ(ਤੱਲਣ) 3 ਨੰਬਰ ਤੇ ਸ੍ਰ ਦਲਜੀਤ ਸਿੰਘ ਸਹੋਤਾ, ਸ੍ਰ ਸੁਰਜੀਤ ਸਿੰਘ(ਪ੍ਰਧਾਨ ਇੰਡੀਅਨ ਵੈਲਫੇਅਰ ਸੋਸਾਇਟੀ ਨਾਰਵੇ), ਸ੍ਰ ਗੁਰਮੇਲ ਸਿੰਘ ਗਿੱਲ,ਸ੍ਰ ਲਖਬੀਰ ਸਿੰਘ ਖੈਹਿਰਾ,ਸ਼੍ਰੀ ਸ਼ਾਮ ਲਾਲ ਜੀ, ਸ੍ਰ ਸੰਤੋਖ ਸਿੰਘ ਬੈਸ; ਸ੍ਰ ਹਰਮਿੰਦਰ ਸਿੰਘ ਪਲਾਹਾ,ਸ੍ਰ ਪ੍ਰਭਸ਼ਰਨ ਸਿੰਘ  ਆਦਿ ਨਜ਼ਰ ਆ ਰਹੇ ਹਨ।
 
ਸ਼ਾਨੋ ਸ਼ੋਕਤ ਨਾਲ ਹੋ ਨਿਬੜਿਆ ਨਾਰਵੇ ਚ ਕੱਬਡੀ ਮਹਾਂ ਕੁੰਭ ਖੇਡ ਮੇਲਾ
Friday, 15 August 2008

             main.jpg         ਓਸਲੋ-(ਰੁਪਿੰਦਰ ਢਿੱਲੋ ਮੋਗਾ)-ਨਾਰਵੇ ਚ ਨਵ ਸੰਗਠਤ ਸਾਂਝੀਵਾਲਤਾ ਸਪੋਰਟਸ ਕੱਲਬ ਵੱਲੋ ਆਪਣਾ ਪਲੇਠਾ ਕੱਬਡੀ ਟੂਰਨਾਂਮੈਟ ਬੜੀ ਸਫਲਤਾ ਨਾਲ ਕਰਵਾਇਆ ਗਿਆ।ਨਾਰਵੇ ਦੀ ਰਾਜਧਾਨੀ ਓਸਲੋ ਦੇ ਏਕੇਬਰਗ  ਮੈਦਾਨ ਵਿੱਚ 2 ਦਿਨੀ ਚੱਲੇ ਇਸ ਟੂਰਨਾਂਮੈਟ  ਵਿੱਚ ਯਰੂਪ ਤੋ ਉੱਚ ਕੋਟੀ ਦੀਆ  ਟੀਮਾਂ ਨੇ ਭਾਗ ਲਿਆ।ਸਾਂਝੀਵਾਲਤਾ ਅੱਤੇ ਭਾਈਚਾਰੇ ਦੇ ਸੰਦੇਸ਼ ਨੂੰ ਮੁੱਖ ਰੱਖਦੇ ਕਰਵਾਇਆ ਗਿਆ ਇਹ ਮੇਲਾ ਆਜ਼ਾਦੀ ਦੇ ਸ਼ਹੀਦਾ ਅੱਤੇ 15 ਅਗਸਤ ਨੁੰ ਵੀ ਸਮਰਪਿਤ ਸੀ।ਖੇਡ ਮੇਲੇ ਦਾ ਓਦਘਾਟਨ  ਇੱਟਲੀ ਤੋ ਉੱਘੇ ਬਿਜਨਸਮੈਨ ਅੱਤੇ ਖੇਡ ਪ੍ਰੋਮਟਰ ਐਮਓਚਰ ਕੱਬਡੀ ਫੈਡਰੇਸ਼ਨ ਯਰੂਪ ਦੇ ਪ੍ਰਧਾਨ ਸ਼੍ਰੀ ਅਨਿਲ ਕੁਮਾਰ ਸ਼ਰਮਾ ਵੱਲੋ ਕੀਤਾ ਗਿਆ ਅੱਤੇ ਜੋ ਜੈਲਦਾਰ  ਸੁਰਿੰਦਰ ਸਿੰਘ ਚੈੜੀਆ, ਅਵਤਾਰ ਸਿੰਘ ਚੈੜੀਆ ਅੱਤੇ  ਸ੍ਰ ਸੰਤੋਖ ਸਿੰਘ ਲਾਲੀ(ਓੱਘੇ ਖੇਡ ਪ੍ਰੋਮਟਰ ਦੇ ਨਾਲ ਮੇਲੇ ਦੇ ਮੁੱਖ ਮਹਿਮਾਨ ਹੋਣ ਤੋ ਇਲਾਵਾ  ਆਪਣੀ ਕੱਬਡੀ ਟੀਮ ਲੈ ਕੇ ਆਏ ਸਨ।ਇਸ ਟੂਰਨਾਂਮੈਟ ਦੇ ਪਹਿਲੇ ਦਿਨ  ਬੱਚਿਆ  ਦੇ ਫੁੱਟਬਾਲ ਮੈਚਾ ਤੋ ਇਲਾਵਾ  ਵਾਲੀਬਾਲ ਕੱਲਬਾ ਦੇ ਵਿੱਚਕਾਰ ਆਪਸੀ ਮੈਚ ਹੋਏ।

 

Read more...
 
'ਯੌਰਪ ਵਿਚ ਪੰਜਾਬੀ' ਨੈੱਟ ਅਖ਼ਬਾਰ 15 ਅਗਸਤ ਨੂੰ ਪੈਰਿਸ ਵਿਚ ਲਾਂਚ ਹੋਵੇਗੀ
Wednesday, 13 August 2008

 ਇਟਲੀ ( ਗੁਰਮੁਖ ਸਿੰਘ ਸਰਕਾਰੀਆ) ਅੱਜ ਦੇ ਯੁੱਗ ਨੂੰ ਕੰਪਿਊਟਰ ਦਾ ਯੁੱਗ ਕਹਿ ਲਿਆ ਜਾਵੇ ਤਾਂ ਇਸ ਵਿਚ ਕੋਈ ਅਤਿਕਥਨੀ ਨਹੀਂ ਤੇ ਨੈੱਟ ਨੇ ਦੁਨੀਆਂ ਬਹੁਤ ਛੋਟੀ ਕਰ ਕੇ ਰੱਖ ਦਿੱਤੀ ਹੈ ਤੇ ਅੱਜ ਹਰ ਨਵੀਂ ਤਾਜੀ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਦੁਨੀਆਂ ਦੇ ਕੋਨੇ ਕੋਨੇ ਵਿਚ ਘੁੰਮ ਜਾਂਦੀ ਹੈ । ਅੱਜ ਨੈੱਟ ਦੇ ਜ਼ਰੀਏ ਸੈਂਕੜੇ ਨੈੱਟ ਅਖ਼ਬਾਰਾਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੀਆਂ ਹਨ । ਯੌਰਪ ਵਿਚ ਵਸਣ ਵਾਲੇ ਪੰਜਾਬੀ ਆਪਣੀ ਮਾਂ ਬੋਲੀ ਪੰਜਾਬੀ ਦੀ ਸੇਵਾ ਰੋਜ਼ਾਨਾਂ ਅਖ਼ਬਾਰਾਂ ਰਾਂਹੀ ਕਰ ਰਹੇ ਹਨ ਜਿਹਨਾਂ ਦੀ ਗਿਣਤੀ ਵਿਚ ਇੱਕ ਹੋਰ ਨਵਾਂ ਨਾਂ 'ਯੌਰਪ ਵਿਚ ਪੰਜਾਬੀ' ਜੁੜ ਗਿਆ ਹੈ ਜਿਸ ਵਿਚ ਯੌਰਪ ਦੀਆਂ ਖ਼ਬਰਾਂ ਤੋਂ ਇਲਾਵਾ ਦੇਸ਼ ਪੰਜਾਬ , ਭਾਰਤ ਅਤੇ ਅਮਰੀਕਾ ਕੈਨੇਡਾ ਦੀਆਂ ਖ਼ਬਰਾਂ ਵੀ ਪੜ੍ਹਨ ਨੂੰ ਮਿਲਣਗੀਆਂ । ਇਸ ਅਖ਼ਬਾਰ ਨੂੰ ਪੜ੍ਹਨ ਲਈ www.europevichpunjabi.com ਸਾਈਟ ਤੇ ਜਾ ਸਕਦੇ ਹੋ। 15 ਅਗਸਤ ਦੇ ਅਜ਼ਾਦੀ ਦਿਵਸ ਦੇ ਸ਼ੁਭ ਦਿਹਾੜੇ ਤੇ 'ਯੌਰਪ ਵਿਚ ਪੰਜਾਬੀ' ਅਖ਼ਬਾਰ ਨੂੰ ਇੰਡੀਆ ਤੇ ਯੌਰਪ ਵਿਚ ਲਾਂਚ ਕੀਤਾ ਜਾਵੇਗਾ । ਯੌਰਪ ਵਿਚ ਇਸ ਅਖ਼ਬਾਰ ਨੂੰ ਪੈਰਿਸ (ਫਰਾਂਸ) ਵਿਚ ਲਾਂਚ ਕੀਤਾ ਜਾਵੇਗਾ।
 
Overseas Congress Celebrates in Belgium---Amarjit Bhogal
Thursday, 31 July 2008
ਬੈਲਜੀਅਮ (ਅਮਰਜੀਤ ਸਿੰਘ ਭੋਗਲ ) ਡਾ: ਮਨਮੋਹਨ ਸਿੰਘ ਸਮੁਚੇ ਤੋਰ ਤੇ ਉਹ ਪ੍ਰਧਾਨ ਮੰਤਰੀ ਹਨ, ਜੋ ਦੇਸ਼ ਨੂੰ ਖੁਸ਼ਹਾਲ ਅਤੇ ਉਨਤੀ ਦੇ ਪਧਰ ਤੇ ਉਚਾ ਦੇਖਣਾ ਚਾਹੁੰਦੇ ਹਨ ਇਹ ਸਬਦ ਅੱਜ ਇਥੇ ਇੰਡੀਅਨ ਉਵਰਸੀਜ ਕਾਗਰਸ ਯੁਰਪ ਦੇ ਪ੍ਰਧਾਨ ਸ: ਸੁਰਿੰਦਰ ਸਿੰਘ ਰਾਣਾ ਅਤੇ ਸੱਜਣ ਸਿੰਘ ਵਿਰਦੀ ਪ੍ਰਧਾਨ ਬੈਲਜੀਅਮ ਨੇ ਕਹੇ ਉਨਾ ਕਿਹਾ ਕਿ ਅਮਰੀਕਾ ਨਾਲ ਪ੍ਰਮਾਣੂ ਸਮਝੋਤੇ ਰਾਹੀ ਦੇਸ਼ ਭਰ ਵਿਚ ਬਿਜਲੀ, ਪਾਣੀ ਤੇ ਮਹਿੰਗਾਈ ਦਾ ਸੰਕਟ ਦੂਰ ਕੀਤਾ ਜਾ ਸਕਦਾ ਹੈ  ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆਂ ਗਾਂਧੀ ਅਤੇ ਦੇਸ਼ ਦੇ ਸਾਬਕਾ ਰਾਸ਼ਟਰਪਤੀ ਮਾਨਯੋਗ ਸ੍ਰੀ ਏ. ਪੀ. ਜੇ. ਅਬਦੁਲ ਕਲਾਮ ਬਹੁਤ ਹੀ ਸੂਝਵਾਨ ਅਤੇ ਦੇਸ਼ ਦੇ ਹਿਤਾਂ ਲਈ ਦੂਰ ਅੰਦੇਸ਼ੀ ਹਨ  ਅਤੇ ਇਸ ਫੇਸਲੇ ਵਿਚ ਇਨ੍ਹਾਂ ਦੋਨਾ ਦਾ ਇਕ ਅਹਿਮ ਸਥਾਨ ਹੈ ਅਸੀ ਉਹਨਾਂ ਦੂਜੀਆਂ ਪਾਰਟੀਆਂ ਦੇ ਮੈਂਬਰਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣੀ ਕੁਰਸੀ ਦਾ ਨਹੀ, ਬਲਕਿ ਦੇਸ਼ ਦੇ ਹਿਤਾਂ ਦਾ ਖਿਆਲ ਰਖਿਆ ਅਤੇ ਡਾ: ਮਨਮੋਹਨ ਸਿੰਘ ਨੂੰ ਵੋਟ ਦਿਤੀ 20 ਸਾਲ ਪਹਿਲਾਂ ਵੀ ਜਦੋਂ ਰਾਜੀਵ ਸਰਕਾਰ ਨੇ ਕੰਪਿਊਟਰ ਇੰਡੀਆ ਵਿਚ ਲਿਆਂਦਾ ਸੀ, ਤਾਂ ਉਦੋਂ ਵੀ ਇਸੇ ਤਰਾਂ ਵਿਰੋਧ ਹੋਇਆ ਸੀ ਲੇਕਿਨ ਅਜ ਇੰਡੀਅਨ ਕੰਮਪਿਊਟਰ ਇੰਜਨੀਅਰਾਂ ਦੀ ਦੇਸ਼ਾਂ ਵਿਦੇਸ਼ਾਂ ਵਿਚ ਮੰਗ ਹੈ ਇਸ ਪ੍ਰਮਾਣੂ ਸਮਝੌਤੇ ਦਾ ਵੀ ਕੁਝ ਦੇਰ ਬਾਅਦ ਨਤੀਜਾ ਸਾਹਮਣੇ ਆਏਗਾ ਹੁਣ ਤਕ ਕਾਂਗਰਸ ਦਾ ਹਰ ਫੈਸਲਾ ਭਾਰਤ ਲਈ ਬਹੁਤ ਹੀ ਲਾਹੇਵੰਦ ਸਿਧ ਹੋਇਆ ਹੈ ਤੇ ਦੇਸ਼ ਨੂੰ ਤਰਕੀ ਦੀਆਂ ਸਿਖਰਾਂ ਤੇ ਪਹੁੰਚਾ ਦਿਤਾ
ਉਹਨਾਂ ਦੀ ਜਿਤ ਤੇ ਖੁਸ਼ੀ ਦਾ ਪ੍ਰਗਟਾਵਾ ਕਰਨ ਵਾਲਿਆਂ ਵਿਚ ਹੋਰਨਾ ਤੋ ਇਲਾਵਾਂ ਇਟਲੀ ਦੇ ਪ੍ਰਧਾਨ ਕਰਮਜੀਤ ਸਿੰਘ ਢਿਲੋ,ਜਰਮਨ ਤੋ ਸੁਖਵੀਰ ਸਿੰਘ ਸਿਧੂ ਫਰਾਸ ਤੋ ਹਰਜਿੰਦਰ ਸਿੰਘ ਸਹੋਤਾ,ਸਪੇਨ ਤੋ ਗੁਰਵਿੰਦਰ ਸਿੰਘ ਬਿਟੂ,ਪੁਰਤਾਗਾਲ ਤੋ ਨਰਿੰਦਰ ਸਿੰਘ, ਨਾਰਵੇ ਤੋ ਸੁਰਜੀਤ ਸਿੰਘ,ਡੈਨਮਾਰਕ ਤੋ ਸੁਰਜੀਤ ਰਾਏ ਆਹਲੂਵਾਲੀਆ ਸਵੀਡਨ ਤੋ ਕੇ ਐਸ ਰਾਣਾ ਅਤੇ ਸਾਰੇ ਆਹੁਦੇਦਾਰਾ ਦੇ ਨਾਮ ਵਰਨਣਯੋਗ ਹਨ
 
<< Start < Prev 1 2 3 4 5 Next > End >>

Results 1 - 9 of 37
 

Business

article thumbnailਲੈਪਟਾਪ ਤੋਂ ਪਤਾ ਲੱਗੇਗੀ ਪਾਰਕਿੰਗ ਦੀ ਥਾਂ

Monday, 28 July 2008

 ਸਟ੍ਰੀਟ ਲਾਈਨ ਵਿਚ ਤਕਨੀਕੀ ਵਿਭਾਗ ਦੇ ਉਪ ਪ੍ਰਘਾਨ ਜਿਮ ਰੀਚ ਨੇ ਦੱਸਿਆ ਕਿ ਪੂਰੇ ਸ਼ਹਿਰ ਦੀਆਂ ਵੱਖ-ਵੱਖ ਪਾਰਕਿੰਗ ਥਾਵਾਂ ‘ਤੇ ਲੱਗਭੱਗ ਛੇ ਹਜ਼ਾਰ ਵਾਇਰਲੈਸ ਸੈਂਸਰ ਲਗਾਉਣ ਦੀ ਯੋਜਨਾ ਹੈ। ਇਸ ਤੋਂ ਪਾਰਕਿੰਗ ਸਥਾਨਾਂ ‘ਤੇ ਉਪਲਬਧ ਥਾਵਾਂ ਅਤੇ ਇੱਥੋਂ ਲੰਘਣ ਵਾਲੀਆਂ ਗੱਡੀਆਂ ਦੀ ਰਫਤਾਰ ਅਤੇ ਗਿਣਤੀ ‘ਤੇ ਨਜ਼ਰ ਰੱਖੀ ਜਾ ਸਕੇਗੀ।  ਕੰਪਨੀ ਦਾ ਮੰਨਣਾ ਹੈ ਕਿ ਸੈਂਸਰ ਤੋਂ ਪ੍ਰਾਪਤ ਜਾਣਕਾਰੀ ਨੂੰ ਵੈਬ ਨਕਸ਼ੇ, ਸਮਾਰਟ ਫੋਨ ਅਤੇ ਟ੍ਰੈਫਿਕ ਸਿਗਨਲ ‘ਤੇ ਦੇ ਕੇ ਟ੍ਰੈਫਿਕ ‘ਤੇ...
+ Full Story

Other Articles

Entertainment

article thumbnailਚਲੋ ਚਲੀ ਦਾ ਮੇਲਾ

Sunday, 03 August 2008

ਸਿਆਣੇ ਆਖਦੇ ਹਨ ਕਿ ਇਹ ਦੁਨੀਆਂ ਇਕ ਮੁਸਾਫਰਖਾਨਾ ਹੈ। ਜਿੱਥੇ ਤੁਸੀਂ ਘੜੀ ਪਲ ਲਈ ਸੀਟ ਦੇ ਮਾਲਕ ਹੋ ਪਰ ਇਹ ਸੀਟ ਤੁਹਾਡੀ ਨਹੀਂ। ਤੁਸੀਂ ਜਾਵੋ, ਕੋਈ ਹੋਰ ਇਸਨੂੰ ਆਪਣੀ ਆਖ ਮੱਲ ਲਵੇਗਾ। ਤਾਰੇ ਹੋਏ ਮੁੱਲ ਦਾ ਰੋਅਬ ਵੀ ਦੇ ਸਕਦਾ ਹੈ। ਪਰ ਕੀ ਇਹ ਦੁਨੀਆ ਸਿਰਫ ਇਨਸਾਨਾਂ ਲਈ ਹੈ? ਨਹੀਂ, ਇਹ ਤਾਂ ਕੁਦਰਤ ਦੇ ਰਚੇ ਹਰ ਜੀਵ ਦੀ ਸਾਂਝੀ ਹੈ। ਨੀਲੀ ਛੱਤ ਸਭ ਦੀ ਸਾਂਝੀ ਹੈ। ਖੁੱਲੀ  ਅਬਾਦ ਬੇ–ਅਬਾਦ ਧਰਤੀ ਸਭ ਦੀ ਸਾਂਝੀ ਹੈ। ਕਦੇ ਸੋਚਿਆ ਹੈ ਕਿ ਜਿਸ ਧਰਤੀ ਨੂੰ ਤੁਸੀਂ ਆਪਣਾ ਕਹਿੰਦੇ ਹੋ ਉਸ...
+ Full Story

Other Articles