|
Sunday, 15 June 2008 |
|
ਜਰਮਨੀ-16 ਜੂਨ (ਮਪ) ਜਪ,ਤਪ,ਸਿਮਰਨ,ਅਭਿਆਸ,ਪਰਉਪਕਾਰੀ,ਨਿਮਰਤਾ,ਗਰੀਬੀ,ਸ਼੍ਰੇਸ਼ਟ ਆਚਰਣ ਅਤੇ ਕਹਿਣੀ ਕਰਣੀ ਵਾਲੇ ਸਿਖ ਕੌਮ ਦੇ ਮਹਾਨ ਸੰਤ ਸਿਪਾਹੀ ਬਾਬਾ ਪ੍ਰੇਮ ਸਿੰਘ ਜੀ ਮੁਰਾਲੇਵਾਲਿਆਂ ਦੀ 58ਵੀਂ ਮਹਾਨ ਬਰਸੀ ਮਿਤੀ 15 ਜੂਨ ਦਿਨ ਐਤਵਾਰ ਨੂੰ ਗੁਰਦੁਆਰਾ ਸਿੰਘ ਸਭਾ ਡਿਊਸਬਰਗ (ਮਿਊਰਸ ਜਰਮਨੀ ਵਿਖੇ ਇਲਾਕੇ ਦੀ ਸਾਧ ਸੰਗਤ ਵਲੋਂ ਬੜੀ ਧੂਮ ਧਾਮ ਨਾਲ ਮਨਾਈ ਗਈ। ਸੰਤ ਬਾਬਾ ਪ੍ਰੇਮ ਸਿੰਘ ਜੀ ਯਾਦਗਾਰ ਕਮੇਟੀ ਜਰਮਨੀ ਵੱਲੋਂ ਹਰ ਸਾਲ ਮਨਾਈ ਜਾਂਦੀ ਬਰਸੀ ਮੌਕੇ ਦੁਰੋ-ਦੁਰੋ ਸਿਖ ਸੰਗਤਾਂ ਪਹੁੰਚ ਕੇ ਸੰਤਾਂ ਨੂੰ ਸਰਧਾਂਜਲੀਆਂ ਭੇਂਟ ਕਰਦੀਆਂ ਹਨ, ਇਸ ਮੌਕੇ ਸਿਖ ਪੰਥ ਦੇ ਇੰਟਰਨੈਸ਼ਨਲ ਗੋਲਡ ਮੈਡਲਲਿਸਟ ਗਿਆਨੀ ਜਵਾਲਾ ਸਿੰਘ ਪਤੰਗਾ ਦਾ ਢਾਡੀ ਜਥਾ ਅਤੇ ਉਹਨਾਂ ਦੇ ਸਾਥੀ ਭਾਈ ਦੌਲਤ ਸਿੰਘ ਸਰਾਏ,ਭਾਈ ਕੁਲਦੀਪ ਸਿੰਘ ਗਿਲ, ਅਤੇ ਸਰੰਗੀ ਮਾਸਟਰ ਭਾਈ ਪਰਮਜੀਤ ਸਿੰਘ
ਮਾਹਲ ਨੇ ਸਿਖ ਸੰਗਤਾਂ ਨੂੰ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇਵਾਲਿਆਂ ਦੀ ਜੀਵਨੀ ਅਤੇ ਉਹਨਾ ਵਲੋਂ ਕੀਤੇ ਗਏ ਸਮਾਜ ਸੁਧਾਰ, ਅਤੇ ਧਾਰਮਿਕ ਪ੍ਰਚਾਰ ਅਤੇ ਰਾਜਨੀਤਕ ਜੀਵਨ ਬਾਰੇ ਸੰਖੇਪ ਇਤਿਹਾਸ ਸੁਣਾਕੇ ਸੰਤਾ ਦੀ ਬਰਸੀ ਮਨਾਉਣਾਂ ਤਾਂ ਹੀ ਸਫਲ ਹੈ
|
|
Read more...
|
|
|
Thursday, 12 June 2008 |
|
ਜਰਮਨੀ- ਕਲੋਨ-ਸਰਦੂਲ ਸਿੰਘ ਸੇਖੋਂ - ਗੁਰਦੁਆਰਾ ਸ਼੍ਰੀ ਦਸਮੇਸ਼ ਸਿੰਘ ਸਭਾ ਕਲੋਨ ਜਰਮਨੀ ਵਿਖੇ ਜੂਨ 1984 ਦੇ ਘੱਲੂਘਾਰੇ ਦੇ ਸਮੇ ਸ਼ਹੀਦ ਹੋਏ ਸਮੂੰਹ ਸਿੰਘਾ ਦੀ ਯਾਦ ਵਿੱਚ ਮਹਾਨ ਸ਼ਹੀਦੀ ਸਮਾਗਮ ਕੀਤਾ ਗਿਆ ਜਿਸ ਵਿੱਚ ਜਰਮਨ ਭਰ ਤੋ ਸਿੱਖ ਸੰਗਤਾਂ ਗੁਰਦੁਆਰਾ ਪ੍ਰਬੰਧਕ ਕਮੇਟੀਆ ,ਪੰਥਕ ਜਥੇਬੰਦੀਆ ਦੇ ਆਗੂ ਸ਼ਾਮਲ ਹੋਏ । ਇਸ ਮੌਕੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਕੀਰਤਨ ਦਰਬਾਰ ਸਜਾਏ ਗਏ ,ਭਾਈ ਜਸਵੰਤ ਸਿੰਘ ਬੱਬਰ ਨੇ ਕਵੀਸ਼ਰੀ ਨਾਲ ਸ਼ਹੀਦੀ ਸਮਾਗਮ ਦੀ ਅਰੰਭਤਾ ਕੀਤੀ,ਕਾਕਾ ਮਨਵੀਰ ਸਿੰਘ ਨੇ ਸ਼ਹੀਦਾ ਦੀ ਯਾਦ ਚ ਕਵਿਤਾ ਪੜ੍ਹੀ । ਉਪਰੰਤ ਪੰਥਕ ਢਾਡੀ ਜਥਾ ਗਿਆਨੀ ਜਵਾਲਾ ਸਿੰਘ ਪਤੰਗਾ ਮਾਧੋਪੁਰ ਵਾਲਿਆ ਨੇ ਜੋਸ਼ੀਲੀਆ ਵਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ ।ਉਪਰੰਤ ਸਿੱਖ ਫੇਡਰੇਸ਼ਨ ਜਰਮਨੀ ਦੇ ਆਗੂ ਭਾਈ ਗੁਰਦਿਆਲ ਸਿੰਘ ਲਾਲੀ ਨੇ ਜੂਨ 1984 ਦੇ ਸ਼ਹੀਦਾ ਅਤੇ ਸਿੱਖ ਸੰਘਰਸ਼ ਦੇ ਸਮੂੰਹ ਸ਼ਹੀਦਾ ਨੂੰ ਸ਼ਰਧਾਜਲੀਆ ਭੇਟ ਕੀਤੀਆ ।
|
|
Read more...
|
|
|
Thursday, 12 June 2008 |
|
ਮੋਦਨਾ - ਇਟਲੀ (ਗੁਰਮੁਖ ਸਿੰਘ ਸਰਕਾਰੀਆ) ਬੀਤੇ ਦਿਨੀਂ ਮੋਦਨਾ ਜਿ਼ਲੇ ਦੇ ਪਿੰਡ ਮੀਰਾਂਦੌਲਾ ਵਿਖੇ ਸਾਰੇ ਦੇਸ਼ਾਂ ਦਾ ਸਾਂਝਾ ਤੀਜਾ ਮਲਟੀ ਕਲਚਰਲ ਆਯੋਜਿਤ ਕੀਤਾ ਗਿਆ ਜਿਸ ਪੰਜਾਬੀ ਗੱਭਰੂਆਂ ਦੇ ਭੰਗੜੇ ਨੇ ਵਾਹ - ਵਾਹ ਖੱਟੀ । ਮੇਲੇ ਦੇ ਪੰਜਾਬੀ ਪ੍ਰਬੰਧਕ ਸ੍ਰ ਮਨਮੋਹਣ ਸਿੰਘ, ਨਿਰਮਲ ਖਾਨਪੁਰੀ, ਐਦੀ , ਤੇਜਿੰਦਰ ਸਿੰਘ ਜੌਹਨੀ, ਮਨਜੀਤ ਸਿੰਘ , ਗੁਰਵਿੰਦਰ ਸਿੰਘ ਬੱਬੀ, ਗੁਰਦੇਵ ਸਿੰਘ ਮਠਾਰੂ , ਸੁਭਾਸ਼ , ਚੈਂਚਲ ਸਿੰਘ ਤੇ ਪੰਮਾ ਸਨ ਤੇ ਇਟਾਲੀਅਨ ਪ੍ਰਬੰਧਕਾ ਵਿਚ ਚੈਂਤਰੋ ਜਿਵਾਨੀ, ਅਕਵਾਰਾਜੋ ਦਾਵੀਦੇ, ਕਾਮੈਲਾ, ਅਲੀ ਮੈਨਾਨੀ ਪ੍ਰਮੁੱਖ ਸਨ। ਇਸ ਮੇਲੇ ਵਿਚ ਐਮਚਿਉਰ ਕਬੱਡੀ ਫੇਡਰੇਸ਼ਨ ਯੌਰਪ ਦੇ ਪ੍ਰਧਾਨ ਸ੍ਰੀ ਅਨਿਲ ਕੁਮਾਰ ਸ਼ਰਮਾ, ਸਤਵਿੰਦਰ ਸਿੰਘ ਪਰਹਾਰ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਫਾਬਰੀਕੋ ਤੋਂ ਸਪੋਟਰਸ ਐਂਡ ਸੱਭਿਆਚਾਰਕ ਕਲੱਬ ਦੀ ਭੰਗੜਾ ਟੀਮ ਤੇ ਨੌਵੇਲਾਰਾ ਤੋਂ ਸ੍ਰ ਪਰਮਜੀਤ ਸਿੰਘ ਚਾਹਲ ਵੀ ਭੰਗੜੇ ਵਾਲੇ ਨੌਜ਼ਵਾਨਾਂ ਨੂੰ ਲੈ ਕੇ ਪਹੁੰਚੇ ਹੋਏ ਸਨ। ਇਸ ਮੌਕੇ ਵੱਖ ਵੱਖ ਦੇਸ਼ਾਂ ਦੇ ਲੋਕਾਂ ਨੇ ਖਾਣਿਆ ਦੇ ਸਟਾਲ ਵੀ ਲਾਏ ਹੋਏ ਸਨ ਤੇ ਪੰਜਾਬੀਆਂ ਨੇ ਸਮੋਸਿਆਂ ਦਾ ਸਵਾਦ ਚਖਾਇਆ ਜੋ ਬਹੁਤ ਪਸੰਦ ਕੀਤਾ। ਸਭ ਤੋਂ ਪਹਿਲਾ ਮਰੋਕੋ ਮੂਲ ਦੇ ਲੋਕਾਂ ਨੇ ਸੱਭਿਆਚਾਰਕ ਗਰੁੱਪ ਗੀਤ ਪੇਸ਼ ਕੀਤਾ । ਇਸ ਉਪਰੰਤ ਨੌਵੇਲਾਰਾ ਦੀ ਭੰਗੜਾ ਟੀਮ ਨੇ 'ਪੋਚ ਪੋਚ ਪੱਗਾਂ ਬੰਨਣ ਜਵਾਨੀਆਂ' ਤੇ ਪੇਸ਼ ਕੀਤਾ ਤਾਂ ਇੱਧਰ ਉੱਧਰ ਘੁੰਮਦੇ ਲੋਕ ਇਕਦਮ ਹਾਲ ਵਿਚ ਇਕੱਠੇ ਹੋ ਗਏ। ਇਸ ਉਪਰੰਤ ਇਟਾਲੀਅਨ ਮਰੀਆ ਗਰਾਸੀਆ ਮਾਸਾ ਨੇ ਭਾਰਤੀ ਨ੍ਰਿਤਕ ਪੇਸ਼ ਕਰਕੇ ਸਾਰਿਆਂ ਨੂੰ ਹੈਰਾਨੀ ਵਿਚ ਪਾ ਦਿੱਤਾ। ਫਿਰ ਵਾਰੀ ਆਈ ਫਾਬਰੀਕੋ ਸਪੋਰਟਸ ਤੇ ਸੱਭਿਆਚਾਰ ਕਲੱਬ ਦੇ ਗੱਭਰੂਆਂ ਦੀ ਜਿਨ੍ਹਾਂ ਸਰਬਜੀਤ ਚੀਮੇ ਦੇ ਝੁੰਮਰ ਤੇ ਭੰਗੜੇ ਦੇ ਜੌਹਰ ਵਿਖਾਏ। ਉਪਰੰਤ ਸਟੇਜ ਸੈਕਟਰੀ ਦੀ ਭੂਮਿਕਾ ਨਿਭਾ ਰਹੇ ਸ੍ਰ ਮਨਮੋਹਣ ਸਿੰਘ ਨੇ ਨਿਰਮਲ ਖਾਨਪੁਰੀ ਨੂੰ ਸੱਦਾ ਦਿੱਤਾ ਜਿਹਨਾਂ ਧਾਰਮਿਕ ਗੀਤ 'ਜਿੰਦਗੀ ਦੀ ਬੇੜੀ ਪਾਰ ਲਾਂਈ ਬਾਬਾ ਨਾਨਕਾ' ਸਮੇਤ ਕੋਈ ਦਰਜ਼ਨ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ਤੇ ਪੱਪੂ ਖੇੜੀ ਵਾਲੇ ਨੇ ਮਿਰਜ਼ਾ ਪੇਸ਼ ਕੀਤਾ ਤੇ 'ਬਾਰਸ਼ ਪੈਂਦੀ ਤਾਣ ਲੈ ਛਤਰੀ , ਤਾਣ ਲੈ ਛਤਰੀ' ਨਾਲ ਹਾਜ਼ਰੀ ਲਵਾਈ। ਅੰਤ ਵਿਚ ਸ੍ਰ ਮਨਮੋਹਣ ਸਿੰਘ ਨੇ ਇਸ ਮੇਲੇ ਵਿਚ ਵਿਸ਼ੇਸ਼ ਤੌਰ ਸ਼ਾਮਲ ਹੋਏ ਸ੍ਰੀ ਅਨਿਲ ਕੁਮਾਰ ਸ਼ਰਮਾ, ਸ੍ਰ ਸਤਵਿੰਦਰ ਸਿੰਘ ਪਰਹਾਰ ਸਮੇਤ ਸਾਰੇ ਪੰਜਾਬਆਂਿ ਦਾ ਦਿਲੋਂ ਧੰਨਵਾਦ ਕੀਤਾ।
|
|
|
Thursday, 12 June 2008 |
|
ਲੰਡਨ- ਦੁਨੀਆਂ ਦਾ ਹਰ ਦੇਸ਼ ਨਕਲੀ ਨੋਆਂ ਤੋਂ ਪ੍ਰੇਸ਼ਾਨ ਹੈ। ਅਮਰੀਕਾ, ਕੈਨੇਡਾ, ਭਾਰਤ ਹੋਵੇ ਜਾਂ ਫਿਰ ਬ੍ਰਿਟੇਨ ਬਾਜ਼ਾਰ ਵਿਚ ਹਰ ਮੁਲਕ ਦੇ ਨਕਲੀ ਨੋਟਾਂ ਦੀ ਭਰਮਾਰ ਹੈ। ਹਰ ਦੇਸ਼ ਨਕਲੀ ਨੋਟਾਂ ਤੋਂ ਬਚਣ ਦੇ ਲਈ ਕਦਮ ਚੁੱਕਦਾ ਰਹਿੰਦਾ ਹੈ, ਫਿਰ ਵੀ ਇਹ ਸਮੱਸਿਆ ਜਿਉਂ ਦੀ ਤਿਉਂ ਕਾਇਮ ਹੈ। ਜ਼ਰਾ ਸੋਚੋ ਜੇਕਰ ਤੁਸੀਂ ਨੋਟ ਨੂੰ ਮੋੜਦੇ ਹੀ ਪਛਾਣ ਜਾਓ ਕਿ ਇਹ ਨਕਲੀ ਹੈ ਜਾਂ ਅਸਲੀ ਤਾਂ ਇਹ ਸਮੱਸਿਆ ਪੂਰੀ ਤਰ੍ਹਾਂ ਖਤਮ ਹੋ ਜਾਵੇਗੀ। ਬ੍ਰਿਟਿਸ਼ ਮਾਹਿਰਾਂ ਦੇ ਇਕ ਨਵੇਂ ਸੁਝਾਅ ਤੋਂ ਕੁਝ ਇਸੇ ਕਿਸਮ ਦੀ ਉਮੀਦ ਜਾਗੀ ਹੈ।
ਬ੍ਰਿਟੇਨ ਦੀ ਫੌਜ ਦੇ ਲਈ ਖੋਜ ਦਾ ਕੰਮ ਕਰਨ ਵਾਲੇ ਕਯੂਨੇਟਿਕ ਕੰਪਨੀ ਦੇ ਇਕ ਮਾਹਿਰ ਨੇ ਸੁਝਾਅ ਦਿੱਤਾ ਹੈ ਕਿ ਇਸ ਸਮੱਸਿਆ ਨਾਲ ਮੈਗਨੈਟਿਕ ਇੰਕ ਦੇ ਜ਼ਰੀੇਏ ਨਿਪਟਿਆ ਜਾ ਸਕਦਾ ਹੈ। ਉਹਨਾਂ ਨੇ ਕਿਹਾ ਕਿ ਜੇਕਰ ਨੋਟ ਮੈਗਟੈਲਿਕ ਇੰਕ ਨਾਲ ਛਾਪਿਆ ਹੋਵੇ ਤਾਂ ਉਸਨੂੰ ਮੋੜਦੇ ਹੀ ਪਤਾ ਲੱਗ ਜਾਵੇਗਾ ਕਿ ਇਹ ਅਸਲੀ ਹੈ ਜਾਂ ਨਕਲੀ। ਅਜਿਹੇ ਨੋਟਾਂ ਦੀ ਕਾਪੀ ਕਰਕੇ ਨਕਲੀ ਬਣਾਉਣਾ ਸੰਭਵ ਨਹੀਂ ਹੋਵੇਗਾ। ਇਸ ਤਕਨੀਕ ਦੇ ਮੁਤਾਬਕ ਹਰ ਨੋਟ ‘ਤੇ ਦੋ ਧਰੁਵ ਬਣ ਜਾਣਗੇ, ਜੋ ਨੋਟ ਨੁੰ ਮੋੜਦੇ ਹੀ ਇਕ ਦੂਜੇ ਨੂੰ ਆਪਣੇ ਵੱਲ ਖਿੱਚਣਗੇ, ਇਹ ਖਿਚਾਅ ਕਾਫੀ ਹਲਕਾ ਹੋਵੇਗਾ। ਇਸ ਤਰ੍ਹਾਂ ਅਸਲੀ ਅਤੇ ਨਕਲੀ ਨੋਟਾਂ ਵਿਚ ਆਸਾਨੀ ਨਾਲ ਫਰਕ ਕੀਤਾ ਜਾ ਸਕਦਾ ਹੈ।
ਬ੍ਰਿਟਿਸ਼ ਮਾਹਿਰਾਂ ਦੇਮੁਤਾਬਕ ਇਸ ਤਕਨੀਕ ਦਾ ਇਸਤੇਮਾਲ ਪਾਸਪੋਰਟ ਅਤੇ ਦੂਜੇ ਮਹੱਤਵਪੂਰਨ ਕਾਗਜ਼ਾਤਾਂ ਵਿਚ ਵੀ ਕੀਤਾ ਜਾ ਸਕਦਾ ਹੈ। ਹਾਲੇ ਨੋਟਾਂ ‘ਤੇ ਸੁਰੱਖਿਆ ਦੇ ਲਿਹਾਜ ਨਾ ਵਾਟਰਮਾਰਕ ਅਤੇ ਹੋਲੋਗ੍ਰਾਮ ਤਕਨੀਕ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਸ ਤਰ੍ਹਾਂ ਦੇ ਸੁਰੱਖਿਆ ਮਾਪਦੰਡਾਂ ਨੂੰ ਅਲਟਰਾਵਾਇਲਟ ਪ੍ਰਕਾਸ਼ ਵਿਚ ਸਾਫ ਪਛਾਣਿਆ ਜਾ ਸਕਦਾ ਹੈ। ਬ੍ਰਿਟਿਸ਼ ਮਾਹਿਰਾਂ ਨੇ ਹਾਲਾਂਕਿ ਇਹ ਨਹੀਂ ਦੱਸਿਆ ਕਿ ਇਸ ਨਵੀਂ ਤਕਨੀਕ ਦੀ ਜਾਲਸਾਜ਼ ਕਾਪੀ ਕਰ ਸਕਣਗੇ ਜਾਂ ਨਹੀਂ।
|
|
|
Tuesday, 27 May 2008 |
|
ਨਿਊ ਹੈਵਨ-ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਟੋਨੀ ਬਲੇਅਰ ਨੇ ਯਾਲੇ ਯੂਨੀਵਰਸਿਟੀ ਦੇ ਗ੍ਰੈਜੂਏਟਾਂ ਨੂੰ ਕਿਹਾ ਕਿ ਭਾਰਤ ਅਤੇ ਚੀਨ ਵਰਗੇ ਦੇਸ਼ ਤੇਜ਼ੀ ਨਾਲ ਸ਼ਕਤੀਸ਼ਾਲੀ ਹੋ ਰਹੇ ਹਨ, ਇਸ ਕਰਕੇ ਇਹਨਾਂ ਨਾਲ ਵਿਵਾਦਾਂ ਤੋਂ ਬਚਣ ਦੇ ਲਈ ਹਿੱਸੇਦਾਰੀ ਜ਼ਰੂਰੀ ਹੈ। ਬਲੇਅਰ ਨੇ ਕਿਹਾ ਕਿ ਪਹਿਲੀ ਵਾਰ ਤਾਕਤ ਪੂਰਬ ਵੱਲ ਜਾ ਰਹੀ ਹੈ।
ਉਹਨਾਂ ਨੇ ਕਿਹਾ ਕਿ ਅਗਲੇ ਦੋ ਦਹਾਕਿਆਂ ਵਿਚ ਭਾਰਤ ਅਤੇ ਚੀਨ ਵਿਚ ਉਦਯੋਗੀਕਰਨ ਅਮਰੀਕੀ ਦੀ ਤੁਲਨਾ ਵਿਚ ਚਾਰ ਗੁਣਾਂ ਹੋਵੇਗਾ। ਬਲੇਅਰ ਨੇ ਕਿਹਾ ਕਿ ਸਾਨੂੰ ਜਾਣਨਾ ਚਾਹੀਦਾ ਹੈ ਕਿ ਇਸ ਨਵੇਂ ਵਿਸ਼ਵ ਵਿਚ ਸਾਨੂੰ ਹਿੱਸੇਦਾਰੀ ਦਾ ਰਸਤਾ ਚੁਣਨਾ ਹੋਵੇਗਾ ਨਾ ਕਿ ਤਾਕਤ ਨੂੰ ਲੈ ਕੇ ਇਕ ਦੂਜੇ ਦੇ ਆਹਮੋ-ਸਾਹਮਣੇ ਹੋਣਾ ਹੋਵੇਗਾ। ਬਲੇਅਰ ਨੇ ਇਹ ਵੀ ਕਿਹਾ ਕਿ ਗ੍ਰੈਜੂਏਟਾਂ ਨੂੰ ਮੌਸਮ ਤਬਦੀਲੀ, ਖੁਰਾਕ ਸੁਰੱਖਿਆ, ਵਧਦੀ ਆਬਾਦੀ ਅਤੇ ਧਰਮ ਆਧਾਰਿਤ ਅੱਤਵਾਦ ਵਰਗੇ ਕੌਮਾਂਤਰੀ ਮੁੱਦਿਆਂ ਨਾਲ ਜੂਝਣਾ ਹੋਵੇਗਾ। ਉਹਨਾਂ ਨੇ ਵਿਦਿਆਰਥੀਆਂ ਨੂੰ ਇਕ ਉਦੇਸ਼ ਮਈ ਜ਼ਿੰਦਗੀ ਜਿਊਣ ਲਈ ਕਿਹਾ।
|
|
|
|
<< Start < Prev 1 2 3 4 5 Next > End >>
|
| Results 19 - 27 of 37 |