|
Tuesday, 22 April 2008 |
|
ਓਸਲੋ- ਹਾਲਾਂਕਿ ਉਹ 32 ਸਾਲ ਪਹਿਲਾਂ ਜਲੰਧਰ ਛੱਡ ਕੇ ਯੂਰਪ ਵਿਚ ਜਾ ਵੱਸੀ ਹੈ, ਫਿਰ ਵੀ ਉਹ ਸਿਰ ‘ਤੇ ਚੁੰਨੀ ਲੈਂਦੀ ਹੈ ਅਤੇ ਪੰਜਾਬੀ ਵਿਚ ਗੱਲਬਾਤ ਕਰਦੀ ਹੈ। ਓਸਲੋ ਕਮਿਊਨ ਦੀ ਮੈਂਬਰ 53 ਸਾਲਾ ਬਲਵਿੰਦਰ ਕੌਰ ਕਹਿੰਦੀ ਹੈ, ਮੇਰਾ ਕੰਮ ਤਾਂ ਹਾਲੇ ਸ਼ੁਰੂ ਹੋਇਆ ਹੈ। ਨਾਰਵੇ ਵਿਚ ਆਪਣੇ ਲੋਕਾਂ ਦੇ ਲਈ ਮੈਨੂੰ ਬਹੁਤ ਕੰਮ ਕਰਨਾ ਹੋਵੇਗਾ। ਪੇਸ਼ੇ ਤੋਂ ਅਧਿਆਪਕ ਬਲਵਿੰਦਰ ਨੇ ਦੱਸਿਆ ਕਿ ਮੈਂ ਜਲੰਧਰ ਤੋਂ ਪਹਿਲਾਂ ਯੂ. ਕੇ. ਗਈ ਸੀ। ਉਥੇ ਪੰਜ ਸਾਲ ਰਹਿਣ ਤੋਂ ਬਾਅਦ 1980 ਵਿਚ ਪਰਿਵਾਰ ਦੇ ਨਾਲ ਇੱਥੇ ਆ ਗਈ ਸੀ। ਕੁਝ ਸਾਲਾਂ ਤੋਂ ਇੱਥੇ ਕਾਫੀ ਪੰਜਾਬੀ ਪਹੁੰਚ ਰਹੇ ਹਨ। ਉਹਨਾਂ ਵਿਚੋਂ ਕਈਆਂ ਨੂੰ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਕਰਕੇ ਮੈਂ ਉਹਨਾਂ ਦੀ ਮਦਦ ਕਰਨ ਦੇ ਲਈ ਚੋਣਾਂ ਲੜਨ ਦਾ ਫੈਸਲਾ ਕੀਤਾ।
ਉਹ ਪਿਛਲੇ ਸਾਲ ਅਕਤੂਬਰ ਵਿਚ ਚੋਣਾਂ ਜਿੱਤੀ ਸੀ। ਉਹ ਸੋਸ਼ਲਿਸਟ ਲੈਫਟ ਪਾਰਟੀ ਨਾਲ ਸਬੰਧਤ ਹੈ। ਨਾਰਵੇ ਸੰਸਦ ਦੀਆਂ 169 ਸੀਟਾਂ ਵਿਚ ਉਹਨਾਂ ਦੀ ਪਾਰਟੀ ਦੀਆਂ 15 ਸੀਟਾਂ ਹਨ ਅਤੇ ਓਸਲੋ ਨਗਰਪਾਲਿਕਾ ਦੀਆਂ 59 ਸੀਟਾਂ ਵਿਚੋਂ 6 ਸੀਟਾਂ ਤੇ ਉਹਨਾਂ ਦੀ ਪਾਰਟੀ ਦੇ ਮੈਂਬਰ ਬਿਰਾਜਮਾਨ ਹਨ। ਓਸਲੇ ਵਿਚ ਕਰੀਬ ਤਿੰਨ ਹਜ਼ਾਰ ਪੰਜਾਬੀ ਰਹਿੰਦੇ ਹਨ, ਜਦਕਿ ਸਮੁੱਚੇ ਨਾਰਵੇ ਵਿਚ ਇਹਨਾਂ ਦੀ ਗਿਣਤੀ 6000 ਹੈ। ਸਥਾਨਕ ਸੰਸਥਾਵਾਂ ਵਿਚ ਉਹਨਾਂ ਦੀ ਪ੍ਰਤੀਨਿਧਤਾ ਵੀ ਇਸੇ ਅਨੁਪਾਤ ਵਿਚ ਵਧੀ ਹੈ। ਮੁਲਕ ਵਿਚ ਪੰਜਾਬੀਆਂ ਅਤੇ ਭਾਰਤੀਆਂ ਦਾ ਰਿਕਾਰਡ ਰੱਖਣ ਵਾਲੇ ਸੁਰਜੀਤ ਸਿੰਘ ਜੋ 'ਇੰਡੀਅਨ ਵੈਲਫੇਅਰ ਸੁਸਾਇਟੀ ਾਫ ਨਾਰਵੇ‘ ਨਾਲ ਜੁੜੇ ਹਨ, ਨੇ ਦੱਸਿਆ ਕਿ ਪਿਛਲੇ ਸਾਲ ਵੱਖ ਵੱਖ ਨਗਰ ਪਾਲਿਕਾਵਾਂ ਦੇ ਲਈ ਘੱਟ ਤੋਂ ਘੱਟ ਅੱਠ ਭਾਰਤੀ ਚੁਣੇ ਜਾ ਚੁੱਕੇ ਹਨ। ਪਿਛਲੇ ਸਾਲ ਨਾਰਵੇ ਵਿਚ ਵਿਦੇਸ਼ੀ ਸਕਿੱਲਡ ਪ੍ਰੋਫੈਸ਼ਨਲਜ਼ ਦੀ ਸੂਚੀ ਵਿਚ ਭਾਰਤੀ ਸਭ ਤੋਂ ਉਪਰ ਸਨ। ਇਸਮੁਲਕ ਵਿਚ 618 ਪ੍ਰੋਫੈਸ਼ਨਲ ਭਾਰਤੀ ਕੰਮ ਕਰ ਰਹੇ ਹਨ। ਦੂਜੇ ਪਾਸੇ ਬਲਵਿੰਦਰ ਕੌਰ ਆਪਣੀ ਐਸ. ਵੀ. ਪਾਰਟੀ ਵਿਚ ਆਪਣੇ ਲਈ ਵਧੀਆ ਫਿਊਚਰ ਦੇਖ ਰਹੀ ਹੈ। ਉਹਨਾਂ ਨੇ ਕਿਹਾ- ਮੇਰੇ ਸਾਰੇ ਸਾਥੀ ਮੈਂਬਰ ਮੇਰੇ ਸੰਸਕ੍ਰਿਤਕ ਰੀਤੀ-ਰਿਵਾਜਾਂ ਨਾਲ ਬੜੇ ਸੌਖੇ ਮਹਿਸੂਸ ਕਰਦੇ ਹਨ। ਮੈਂ ਟਾਊਨਹਾਲ ਵਿਚ ਜਦੋਂ ਚੁੰਨੀ ਨਾਲ ਸਿਰ ਢਕ ਕੇ ਜਾਂਦੀ ਹਾਂ ਤਾਂ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਹੁੰਦਾ। ਇਸੇ ਪ੍ਰਕਾਰ ਕਈ ਹੋਰ ਸਿੱਖ ਵੀ ਅਜਿਹਾ ਹੀ ਕਰਦੇ ਹਨ। ਸਮਾਜ ਵਿਚ ਪੰਜਾਬੀਆਂ ਦੀ ਵਧਦੀ ਭੂਮਿਕਾ ਨਾਰਵੇ ਦੇ ਲੋਕਾਂ ਨੂੰ ਸਵੀਕਾਰ ਹੈ। ਇਸ ਕਰਕੇ ਵੀ ਉਹਨਾਂ ਦਾ ਪ੍ਰਭਾਵ ਵੱਧ ਰਿਹਾ ਹੈ।
|
|
|
Monday, 21 April 2008 |
ਅੰਮ੍ਰਿਤਸਰ- ਯੂਰਪੀਅਨ ਪਾਰਲੀਮੈਂਟ ਦੇ ਮੈਂਬਰ ਸ੍ਰੀ. ਗੋਡਫਰੇਅ ਬਲੂਮ ਨੇ ਮਨੁੱਖੀ ਹੱਕਾਂ ਬਾਰੇ ਦੋਹਰੇ ਮਾਪਦੰਡਾਂ ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਦੁਨੀਆ ਦੇ ਹਰੇਕ ਬਾਸ਼ਿੰਦੇ ਨੂੰ ਸਵੈ ਨਿਰਣੇ ਦਾ ਹੱਕ ਹੋਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪਿਛਲੇ ਢਾਈ ਸਾਲ ਤੋਂ ਭਾਰਤੀ ਜੇਲ੍ਹ ਵਿੱਚ ਬੰਦ ਬ੍ਰਿਟਿਸ਼ ਨਾਗਰਿਕ ਪਰਮਜੀਤ ਸਿੰਘ ਢਾਡੀ ਦਾ ਮਾਮਲਾ ਉਹ ਯੂਰਪੀਅਨ ਪਾਰਲੀਮੈਂਟ ਵਿੱਚ ਉਠਾਉਣਗੇ। ਸ੍ਰੀ ਬਲੂਮ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਜ਼ਿਕਰਯੋਗ ਹੈ ਕਿ ਸ੍ਰੀ ਬਲੂਮ ਸਿੱਖ ਫੈਡਰੇਸ਼ਨ ਯੂ.ਕੇ, ਖਾਲਸਾ ਐਕਸ਼ਨ ਕਮੇਟੀ ਦੇ ਕਨਵੀਨਰ ਭਾਈ ਮੋਹਕਮ ਸਿੰਘ, ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਰੋਡੇ, ਦਲ ਖਾਲਸਾ ਦੇ ਭਾਈ ਕਵਰਪਾਲ ਸਿੰਘ ਬਿੱਟੂ, ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਸ੍ਰ. ਹਰਿੰਦਰ ਸਿੰਘ ਨਾਰਵੇ ਅਤੇ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਚੇਅਰਮੈਨ ਭਾਈ ਦਲਜੀਤ ਸਿੰਘ ਬਿੱਟੂ ਤੋਂ ਇਲਾਵਾ ਹੋਰ ਸਿੱਖ ਜਥੇਬੰਦੀਆਂ ਦੀ ਪਹਿਲ ਕਦਮੀ ਨਾਲ ਵਿਸ਼ੇਸ਼ ਤੌਰ ਤੇ ਪੰਜਾਬ ਦੇ ਦੌਰੇ ਤੇ ਆਏ ਹਨ। ਇਥੇ ਇਹ ਵੀ ਦੱਸਣਯੋਗ ਹੈ ਕਿ ਸ੍ਰੀ ਬਲੂਮ ਨੇ 1984 ਦੇ ਸਿੱਖ ਦੰਗਿਆਂ ਅਤੇ ਉਸ ਤੋਂ ਬਾਅਦ ਪੰਜਾਬ ਵਿੱਚ ਪੁਲਿਸ ਵੱਲੋਂ ਝੂਠੇ ਮੁਕਾਬਲਿਆਂ ਵਿੱਚ ਮਾਰੇ ਗਏ ਸਿੱਖ ਨੌਜਵਾਨਾਂ ਦਾ ਮਾਮਲਾ ਯੂ.ਐਨ.ਓ. ਵਿੱਚ ਵੀ ਉਠਾਇਆ ਸੀ। ਸ੍ਰੀ ਬਲੂਮ ਨੇ ਕਿਹਾ ਕਿ ਇੱਕ ਪਾਸੇ ਭਾਰਤ ਦਾ ਵਿਦੇਸ਼ ਮੰਤਰੀ ਸ੍ਰੀ. ਪ੍ਰਣਾਬ ਮੁਖਰਜੀ ਪਾਕਿਸਤਾਨੀ ਜੇਲ੍ਹ ਵਿੱਚ ਬੰਦ ਸਰਬਜੀਤ ਸਿੰਘ ਨੂੰ ਰਿਹਾਅ ਕਰਨ ਦੀ ਗੱਲ ਕਰਦੇ ਹਨ ਜਦ ਕਿ ਦੂਜੇ ਪਾਸੇ ਪਿਛਲੇ ਕਾਫੀ ਸਮੇਂ ਤੋਂ ਭਾਰਤ ਦੀ ਜੇਲ੍ਹ ਵਿੱਚ ਬੰਦ ਬ੍ਰਿਟਿਸ਼ ਨਾਗਰਿਕ ਪਰਮਜੀਤ ਸਿੰਘ ਢਾਡੀ, ਫਾਂਸੀ ਦੀ ਸਜਾ ਪ੍ਰਾਪਤ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਅਤੇ ਹੋਰ ਕੈਦੀਆਂ ਬਾਰੇ ਦੋਹਰੀ ਨੀਤੀ ਅਪਣਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮਨੁੱਖੀ ਅਧਿਕਾਰਾਂ ਵਾਸਤੇ ਦੋਹਰੇ ਮਾਪਦੰਡ ਨਹੀਂ ਅਪਣਾਏ ਜਾਣੇ ਚਾਹੀਦੇ। ਇਸ ਦੇ ਨਾਲ ਹੀ ਉਨ੍ਹਾਂ ਨੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਸਵੈ ਨਿਰਣੇ ਦਾ ਹੱਕ ਸਮੁੱਚੀ ਦੁਨੀਆ ਦੇ ਬਾਸ਼ਿੰਦਿਆਂ ਨੂੰ ਹੋਣਾ ਚਾਹੀਦਾ ਹੈ। ਵਿਦੇਸ਼ਾਂ ਵਿੱਚ ਸਿੱਖ ਭਾਈਚਾਰੇ ਨੂੰ ਦਸਤਾਰ ਦੇ ਮਾਮਲੇ ਵਿੱਚ ਪਰੇਸ਼ਾਨੀਆਂ ਦਾ ਸਾਹਮਣਾ ਕਰਨ ਬਾਰੇ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਸ੍ਰੀ ਬਲੂਮ ਨੇ ਕਿਹਾ ਕਿ ਕੁਝ ਮੁਲਕਾਂ ਵਿੱਚ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਦਸਤਾਰ ਸਜਾਉਣ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸਮੱਸਿਆ ਦਾ ਮੂਲ ਜੜ੍ਹ ਆਮ ਲੋਕਾਂ ਵਿੱਚ ਦਸਤਾਰ ਸਬੰਧੀ ਜਾਣਕਾਰੀ ਦੀ ਘਾਟ ਹੋਣਾ ਹੈ।
|
|
|
Monday, 21 April 2008 |
|
ਬੈਰਗਾਮੋ - ਇਟਲੀ (ਗੁਰਮੁਖ ਸਿੰਘ ਸਰਕਾਰੀਆ) ਇਟਲੀ ਦੇ ਉੱਘੇ ਬਿਜਨਿਸਮੈਨ ਤੇ ਸਮਾਜ ਸੇਵਕ ਸੀ ਅਨਿਲ ਕੁਮਾਰ ਸ਼ਰਮਾ ਨੇ ਸ਼ਰਮਾ ਸਪੋਰਟਸ ਕਲੱਬ ਇਟਲੀ ਕਾਇਮ ਕੀਤੀ ਗਈ ਹੈ ਜੋ ਬਕਾਇਦਾ ਰਜਿਸਟਰਡ ਕਰਵਾਈ ਗਈ ਹੈ । ਬਨਿਉਲੋਮੇਲਾ ਦੇ ਹਵੇਲੀ ਰੈਸਟੋਰੈਂਟ ਤੇ ਬਾਰ ਵਿਖੇ ਇਸ ਕਲੱਬ ਦਾ ਐਲਾਨ ਕਰਦਿਆਂ ਦੱਸਿਆ ਕਿ ਇਹ ਕਲੱਬ ਇਟਲੀ ਦੇ ਸਾਰੇ ਖੇਡ ਮੇਲਿਆਂ ਵਿਚ ਵਧ ਚੜ੍ਹ ਕੇ ਹਿੱਸਾ ਲਵੇਗੀ ਤੇ ਖੇਡ ਮੇਲੇ ਵੀ ਆਯੋਜਿਤ ਕਰੇਗੀ । ਸ੍ਰੀ ਸ਼ਰਮਾ ਨੇ ਕਿਹਾ ਇਸ ਕਲੱਬ ਦਾ ਮਕਸਦ ਨੌਜਵਾਨਾਂ ਨੂੰ ਨਸਿ਼ਆਂ ਤੇ ਲੜਾਈਆਂ ਤੋਂ ਦੂਰ ਰੱਖ ਕੇ ਖੇਡਾਂ ਵਾਲੇ ਪਾਸੇ ਰੁਚੀ ਪੈਦਾ ਕਰਨੀਂ ਹੋਵੇਗਾ। ਇਸ ਕਲੱਬ ਨੂੰ ਬਨਾਉਣ ਦਾ ਐਲਾਨ ਕਬੱਡੀ ਯੌਰਪ ਕੱਪ ਕਰਵਾਉਣ ਦੇ ਸਬੰਧ ਵਿਚ ਵਿਚਾਰਾਂ ਕਰਨ ਲਈ ਇਕੱਤਰ ਹੋਈਆਂ ਕਲੱਬਾਂ ਦੀ ਹਾਜਰੀ ਵਿਚ ਕੀਤਾ ਜਿਸ ਦਾ ਇਟਲੀ ਦੀਆਂ 15 ਕਲੱਬਾਂ ਦੇ ਅਹੁੱਦੇਦਾਰਾਂ ਨੇ ਸਵਾਗਤ ਕੀਤਾ।
ਸਾਰੀਆਂ ਕਲੱਬਾਂ ਦੇ ਪਹੁੰਚੇ ਅਹੁੱਦੇਦਾਰਾਂ ਨੇ ਸਪੱਸ਼ਟ ਕੀਤਾ ਕਿ ਕਬੱਡੀ ਯੌਰਪ ਕੱਪ 1 ਜੂਨ 2008 ਨੂੰ ਕਰਵਾਇਆ ਜਾ ਰਿਹਾ ਹੈ ਤੇ ਇਸ ਸਾਲ ਹੋਣ ਵਾਲੇ ਖੇਡ ਮੇਲੇ ਰੱਦ ਨਹੀਂ ਕੀਤੇ ਗਏ।
|
|
|
Monday, 21 April 2008 |
|
ਬਰੇਸ਼ੀਆ-ਇਟਲੀ(ਗੁਰਮੁਖ ਸਿੰਘ ਸਰਕਾਰੀਆ) ਗੁਰਦੁਆਰਾ ਸਾਹਿਬ ਸਿੰਘ ਸਭਾ ਵਿਸਕਵਾਤੋ(ਕਰਮੋਨਾ) ਦੇ ਮੁੱਖ ਸੇਵਾਦਾਰ ਭਾਈ ਸਰਵਣ ਸਿੰਘ ਜੀ ਨੂੰ ਉਸ ਸਮੇਂ ਗਹਿਰਾ ਸਦਮਾ ਪਹੁੰਚਿਆ ਜਦੋਂ ਉਹਨਾਂ ਦੇ ਛੋਟੇ ਭਰਾ ਸ੍ਰ ਸੁਰਿੰਦਰ ਸਿੰਘ ਦਾ ਦਿਹਾਂਤ ਦੀ ਖਬ਼ਰ ਮਿਲੀ। ਇਸ ਮੌਕੇ ‘ਤੇ ਇਟਲੀ ਦੀਆਂ ਵੱਖ ਵੱਖ ਜੱਥੇਬੰਦੀਆਂ ਦੇ ਆਗੂਆਂ ਨੇ ਭਾਈ ਸਰਵਣ ਸਿੰਘ ਨਾਲ ਹਮਦਰਦੀ ਪ੍ਰਗਟਾੳਂੁਦਿਆਂ ਦੁੱਖ ਜਾਹਰ ਕੀਤਾ।ਇਟਲੀ ਸਿੱਖ ਕੋਂਸਿਲ ਤੇ ਖ਼ਾਲਸਾ ਵੈਲਫੇਅਰ ਐਸੋਸੀਏਸ਼ਨ ਦੇ ਆਗੂ ਭਾਈ ਜਸਵੀਰ ਸਿੰਘ ਬੈਰਗਾਮੋ, ਭਾਈ ਗੁਰਵਿੰਦਰ ਸਿੰਘ ਪਾਂਸ਼ਟਾ, ਭਾਈ ਸੁਰਜੀਤ ਸਿੰਘ, ਭਾਈ ਕੁਲਦੀਪ ਸਿੰਘ , ਭਾਈ ਹਰਪਾਲ ਸਿੰਘ , ਭਾਈ ਗੁਰਮੀਤ ਸਿੰਘ , ਮਾ.ਦਲਜੀਤ ਸਿੰਘ ,ਸ੍ਰ. ਬਲਜਿੰਦਰ ਸਿੰਘ , ਭਾਈ ਅਵਤਾਰ ਸਿੰਘ ਖਾਲਸਾ ਤੇ ਭਾਈ ਹਰਪਾਲ ਸਿੰਘ ਜੀ ਨੇ ਭਾਈ ਸਰਵਣ ਸਿੰਘ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਵਾਹਿਗੁਰੂ ਦਾ ਭਾਣੇ ਵਿਚ ਸਭ ਕੁਝ ਹੋ ਰਿਹਾ ਹੈ ਤੇ ਵਿਛੜੀ ਆਤਮਾ ਦੀ ਸ਼ਾਂਤੀ ਲਈ ਵਾਹਿਗੁਰੂ ਅੱਗੇ ਅਰਦਾਸ ਕੀਤੀ।
|
|
|
Sunday, 20 April 2008 |
|
 
ੳਸਲੋ-ਰੁਪਿੰਦਰ ਢਿੱਲੋ ਮੋਗਾ-ਖਾਲਸਾ ਪੰਥ ਦਾ ਸਿਰਜਣਾ/ਜਨਮ ਦਿਹਾੜਾ ਵਿਸਾਖੀ ਦਾ ਤਿੳਹਾਰ ਨਾਰਵੇ ਵਿੱਚ ਵੱਸਦੀ ਗੁਰੂ ਦੀ ਸੰਗਤ ਵੱਲੋ ਬੜੇ ਉਤਸ਼ਾਹ ਨਾਲ ਮਨਾਇਆ ਗਿਆ।ਇਸ ਖੁਸ਼ੀ ਦੇ ਮੋਕੇ ਇਸ ਹਫਤੇ ਪਹਿਲਾ ੳਸਲੋ ਦੇ ਗੁਰੂਦੁਆਰਾ ਸਾਹਿਬ ਦੇ ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਬੱਦਲਣ ਦੀ ਰਸਮ ਸ੍ਰ ਸਰਬਣ ਸਿੰਘ ਦੇ ਪਰਿਵਾਰ ਵੱਲੋ ਸਾਧ ਸੰਗਤ ਦੇ ਸਹਿਯੋਗ ਨਾਲ ਨਿਭਾਈ ਗਈ । ਮਿਤੀ 19 ਅਪ੍ਰੈਲ ਨੂੰ ਗੁਰੂਦੁਆਰਾ ਸਾਹਿਬ ਦੀ ਪ੍ਰੰਬਧੱਕ ਕਮੇਟੀ ਅੱਤੇ ਸੰਗਤਾ ਦੇ ਸਹਿਯੋਗ ਨਾਲ ਹਰ ਸਾਲ ਦੀ ਤਰਾ ਇਸ ਸਾਲ ਵੀ ੳਸਲੋ ਵਿਖੇ ਇੱਕ ਪ੍ਰਭਾਵਸ਼ਾਲੀ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਓਸਲੋ ਅੱਤੇ ਨਜਦੀਕ ਪੈਦੇ ਸ਼ਹਿਰ ਆਸਕਰ, ਡਰਾਮਨ,ਤਰਾਨਬੀ,ਦਰੋਬਾਕ, ਟੋਨਸਬਰਗ ਆਦਿ ਤੋ ਭਾਰੀ ਸੰਖਿਆ ਵਿੱਚ ਗੁਰੂ ਦੇ ਪਿਆਰਿਆ ਨੇ ਹਿੱਸਾ ਲਿਆ।ਇਹਨਾ ਨਜਦੀਕੀ ਸ਼ਹਿਰਾ ਚੋ ਸੰਗਤਾਂ ਨੂੰ ਲਿਆਉਣ ਲਈ ਸਪੈਸ਼ਲ ਬੱਸਾ ਦਾ ਪ੍ਰਬੰਧ ਕੀਤਾ ਗਿਆ।ੳਸਲੋ ਦੇ ਵੱਧ ਭੀੜ ਵਾਲੇ ਇਲਾਕੇ ਯੰਗਥੋਰਗੇ ਰੋਡ ਦੇ ਇੱਕ ਪਾਸੇ ਤੋ ਸ਼ੁਰੂ ਹੋ ਇਹ ਨਗਰ ਕੀਰਤਨ ਯੂਨੀਵਰਸਿਟੀ ਪਲਾਸ ਕੋਲ ਜਾ ਸਮਾਪਤ ਹੋਇਆ।ਇਸ ਨਗਰ ਕੀਰਤਨ ਦੀ ਅਗਵਾਈ ਖਾਲਸੀ ਪੋਸ਼ਾਕ ਚ ਪੰਜ ਪਿਆਰਿਆ ਕਰ ਰਹੇ ਸਨ
|
|
Read more...
|
|
|
|
<< Start < Prev 1 2 3 4 5 Next > End >>
|
| Results 28 - 36 of 37 |