|
Thursday, 10 July 2008 |
ਲੀਅਰ(ਰੁਪਿੰਦਰ ਢਿੱਲੋ ਮੋਗਾ/ਡਿੰਪਾ ਵਿਰਕ)-ਬੀਤੇ ਦਿਨੀ ਗੁਰੂਦੁਆਰਾ ਸ਼੍ਰੀ ਗੁਰੂ ਨਾਨਕ ਨਿਵਾਸ(ਲੀਅਰ) ਵਿਖੇ ਗੁਰੂ ਘਰ ਦੀ ਪ੍ਰੰਬੱਧਕ ਕਮੇਟੀ ਅੱਤੇ ਮਾਪਿਆਂ ਦੇ ਸਹਿਯੋਗ ਸੱਦਕੇ ਦੋ ਦਿਨ ਗੁਰਮਤਿ ਕੈਪ ਦਾ ਆਜੋਯਨ ਕਰਵਾਇਆ ਗਿਆ, ਜਿਸ ਵਿੱਚ ਤਕਰੀਬਨ 30-35 ਬੱਚਿਆ ਨੇ ਹਿੱਸਾ ਲਿਆ ਅੱਤੇ ਨਾਰਵੇ ਵਿੱਚ ਹੀ ਜੰਮੇ ਪੱਲੇ ਨੋਜਵਾਨ ਸੰਦੀਪ ਸਿੰਘ,ਬਲਰਾਜ ਸਿੰਘ, ਬੀਬੀ ਪ੍ਰਭਲੀਨ ਕੋਰ ਅੱਤੇ ਬੀਬੀ ਮਨਦੀਪ ਕੋਰ ਹੋਣਾ ਨੇ ਬਹੁਤ ਹੀ ਸਰਲ ਅੱਤੇ ਵਿਸਥਾਰ ਨਾਲ ਅੱਠ ਤੋ ਤੇਰਾ ਸਾਲ ਦੇ ਕੈਪ ਚ ਭਾਗ ਲੈਣ ਵਾਲੇ ਬੱਚੇ ਬੱਚੀਆਂ ਨੂੰ ਸਿੱਖੀ ਦੀ ਮਹਾਨਤਾ,ਸਿੱਖ ਇਤਿਹਾਸ,ਗੁਰਬਾਣੀ, ਰਹਿਤ ਮਰਿਆਦਾ, ਸਿੱਖ ਗੁਰੂਆਂ ਦੀ ਜੀਵਨੀ ਆਦਿ ਤੋ ਜਾਣੂ ਕਰਵਾਇਆ ।ਇਸ ਮੋਕੇ ਲੀਅਰ ਗੁਰੂ ਘਰ ਦੀ ਪੰ੍ਰਬੱਧਕ ਕਮੇਟੀ ਦੇ ਪ੍ਰਧਾਨ ਭਾਈ ਇੰਦਰਜੀਤ ਸਿੰਘ ਹੋਣਾ ਨੇ ਸੰਬੋਧਨ ਕਰਦੇ ਕਿਹਾ ਕਿ ਸਾਨੂੰ ਇਸ ਤਰਾ ਦੇ ਕੈਪਾਂ ਦਾ ਆਜੌਯਨ ਸਮੇ ਸਮੇ ਤੇ ਕਰਾਓੁਣਾ ਚਾਹਿਦਾ ਹੈ, ਤਾਕਿ ਵਿਦੇਸ਼ ਵਿੱਚ ਜੰਮੀ ਪੱਲੀ ਸਾਡੀ ਨਵੀ ਪੀੜੀ ਨੂੰ ਸਿੱਖੀ ਅੱਤੇ ਗੁਰਬਾਣੀ ਪ੍ਰਤੀ ਸਹੀ ਸੇਧ ਮਿੱਲੇ।ਗੁਰਮਤਿ ਕੈਪ ਦੀ ਸਮਾਪਤੀ ਦੋਰਾਨ ਭਾਗ ਲੈਣ ਵਾਲੇ ਬੱਚਿਆ ਨੂੰ ਹੋਸਲਾ ਅਫਜਾਈ ਲਈ ਇਨਾਮ ਦੇ ਸਨਮਾਨਿਆ ਗਿਆ। ਇਸ ਕੈਪ ਦਾ ਆਜੋਯਨ ਕਰਾਓੁਣ ਚ ਸਹਿਯੋਗ ਗੁਰੂ ਘਰ ਲੀਅਰ ਦੀ ਪ੍ਰੰਬੱਧਕ ਕਮੇਟੀ ਅੱਤੇ ਬੱਚਿਆ ਦੇ ਮਾਪਿਆ ਦਾ ਰਿਹਾ। ਕੈਪ ਸਮਾਪਤੀ ਦੋਰਾਨ ਭਾਈ ਇੰਦਰਜੀਤ ਸਿੰਘ,ਭਾਈ ਹਰਿੰਦਰ ਪਾਲ ਸਿੰਘ(ਬੀੜ ਚੜਿਕ),ਭਾਈ ਭੁਪਿੰਦਰ ਪਾਲ ਸਿੰਘ, ਰਾਜਪ੍ਰੀਤ ਸਿੰਘ ਪੰਨੂੰ, ਸੁਖਵਿੰਦਰ ਸਿੰਘ, ਮਨਜੋ਼ਰ ਸਿੰਘ,ਪਰਮਜੀਤ ਸਿੰਘ, ਅਜੈਬ ਸਿੰਘ, ਅਜਮੇਰ ਸਿੰਘ ਆਦਿ ਨੇ ਬੱਚਿਆ ਅੱਤੇ ਗੁਰੂ ਘਰ ਚ ਹਾਜਿ਼ਰ ਸੰਗਤ ਦਾ ਤਹਿ ਦਿੱਲੋ ਧੰਨਵਾਦ ਕੀਤਾ।
|
|
|
Tuesday, 08 July 2008 |
ਲੰਡਨ- ਬ੍ਰਿਟੇਨ ਦੇ ਨਿਊਕੈਸਲ ਯੂਨਾਈਟਿਡ ਫੁਟਬਾਲ ਕਲੱਬ ਨੂੰ ਅਲ-ਕਾਇਦਾ ਪ੍ਰਮੁੱਖ ਓਬਾਮਾ ਬਿਨ ਲਾਦੇਨ ਦੇ ਪਰਿਵਾਰ ਨੂੰ ਵੇਚਣ ਦੀ ਯੋਜਨਾ ਨੇ ਕਲੱਬ ਦੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਵਰਣਨਯੋਗ ਹੈ ਕਿ ਬਿਨ ਲਾਦੇਨ ਪਰਿਵਾਰ ਇਕ ਅਰਬੀ ਨਿਰਮਾਣ ਫਰਮ ਦਾ ਮਾਲਕ ਹੈ। ਫਰਮ ਨੇ ਕਲੱਬ ਦੇ ਮਾਲਕ ਮਾਈਕ ਐਸਲੇ ਨੂੰ ਤੀਹ ਕਰੋੜ ਪੌਂਡ ਦੇ ਕੇ ਪ੍ਰੀਮੀਅਰ ਲੀਗ ਜਾਇੰਟਸ ਦਾ ਮਾਲਕਾਨਾ ਹੱਕ ਲੈਣ ਦਾ ਮਨ ਬਣਾ ਲਿਆ ਹੈ। ਇਸ ਤੋਂ ਇਲਾਵਾ ਲਾਦੇਨ ਪਰਿਵਾਰ ਸੇਂਟ ਜੇਮਸ ਪਾਰਕ ਦੇ ਨੇੜੇ ਆਰਾਮ ਸਥਾਨ ਅਤੇ ਰੀਟੇਲ ਇੰਡਸਟਰੀ ਸਥਾਪਤ ਕਰਨ ਦੇ ਲਈ ਲੱਖਾਂ ਖਰਚ ਕਰਨ ਦੀ ਤਿਆਰੀ ਵੀ ਕਰ ਰਿਹਾ ਹੈ। ਇਸ ਸਬੰਧ ਵਿਚ ਫਰਮ ਦੇ ਪ੍ਰਤੀਨਿਧੀ ਸ਼ਹਿਰ ਵਿਚ ਰਹਿ ਕੇ ਉਚਿਤ ਸਥਾਨ ਦੀ ਤਲਾਸ਼ ਕਰ ਰਹੇ ਹਨ।
ਇੰਡੀਪੈਡੈਂਟ ਨਿਊਕੈਸਲ ਯੂਨਾਈਟਿਡ ਸਪੋਰਟਸ ਐਸੋਸੀਏਸ਼ਨ ਦੇ ਫ੍ਰੈਂਕ ਗਿਲਮਰ ਨੇ ਇਸਨੂੰ ਕੋਰੀ ਬਕਵਾਸ ਅਤੇ ਭੱਦਾ ਮਜ਼ਾਕ ਕਰਾਰ ਦਿੰਦੇ ਹੋਏ ਕਿਹਾ ਹੈ ਕਿ ਮਾਈਕ ਨੂੰ ਕਲੱਬ ਦੇ ਪ੍ਰਸ਼ੰਸਕਾਂ ਦੀਆਂ ਭਾਵਨਾਵਾਂ ਦਾ ਅਪਮਾਨ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਹੁਣ ਸਭ ਕੁਝ ਉਹਨਾਂ ਦੀ ਸੋਚ ‘ਤੇ ਨਿਰਭਰ ਕਰਦਾ ਹੈ ਕਿ ਉਹ ਵਾਕਿਆ ਹੀ ਇਕ ਅੱਤਵਾਦੀ ਦੇ ਪਰਿਵਾਰ ਨੂੰ ਕਲੱਬ ਵੇਚ ਦੇਣਾ ਚਾਹੁੰਦੇ ਹਨ। 9/11 ਦੀ ਘਟਨਾ ਤੋਂ ਪਹਿਲਾਂ ਹੀ ਲਾਦੇਨ ਪਰਿਵਾਰ ਦੇ ਅੱਤਵਾਦੀ ਸਰਗਣਾ ਨਾਲ ਖਤਮ ਹੋ ਚੁੱਕੇ ਸਬੰਧਾਂ ਤੋਂ ਪ੍ਰਸ਼ੰਸਕਾਂ ‘ਤੇ ਕੋਈ ਫਰਕ ਨਹੀਂ ਪੈਂਦਾ। ਉਹ ਆਪਣੀ ਵਿਰਾਸਤ ਅੱਤਵਾਦੀ ਦੇ ਪਰਿਵਾਰ ਨੂੰ ਨਹੀਂ ਸੌਂਪਣਾ ਚਾਹੁੰਦੇ। ਵਰਣਨਯੋਗ ਹੈ ਕਿ ਲਾਦੇਨ ਦੇ ਨਾਂ ਤੋਂ ਹੀ ਅਮਰੀਕਾ ਅਤੇ ਯੂਰਪ ਦੇ ਲੋਕ ਘਬਰਾ ਜਾਂਦੇ ਹਨ। ਡਰ ਦੀ ਇਹ ਭਾਵਨਾ ਅਮਰੀਕਾ ਅਤੇ ਯੂਰਪ ਦੇ ਕਈ ਦੇਸ਼ਾਂ ਵਿਚ ਅਲ-ਕਾਇਦਾ ਦੁਅਰਾ ਕੀਤੇ ਗਏ ਹਮਲਿਆਂ ਕਾਰਨ ਪੈਦਾ ਹੋਈ।
|
|
|
Wednesday, 02 July 2008 |
|
ਨਿਊਯਾਰਕ- ਪੇਂਟਾਗਨ ਅਧਿਕਾਰੀਆਂ ਨੂੰ ਡਰ ਹੈ ਕਿ ਇਸ ਸਾਲ ਦੇ ਅੰਤ ਤੱਕ ਇਰਾਨ ਦੇ ਪਰਮਾਣੂ ਰੀਐਕਟਰਾਂ ‘ਤੇ ਇਜ਼ਰਾਈਲ ਹਮਲਾ ਕਰ ਸਕਦਾ ਹੈ, ਜਿਸਦਾ ਅਸਰ ਪੂਰੀ ਦੁਨੀਆਂ ‘ਤੇ ਪਵੇਗੀ। ਏ. ਬੀ. ਸੀ. ਟੀ. ਵੀ. ਨੈਟਵਰਕ ਨੇ ਪੇਂਟਾਗਨ ਦੇ ਇਕ ਪ੍ਰਮੁੱਖ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਕਿ ਇਸ ਗੱਲ ਦੇ ਸ਼ੰਕੇ ਲਗਾਤਾਰ ਵਧਦੇ ਜਾ ਰਹੇ ਹਨ ਕਿ ਇਜ਼ਰਾਈਲ ਇਸ ਕਿਸਮ ਦਾ ਹਮਲਾ ਕਰ ਸਕਦਾ ਹੈ, ਜਿਸ ਕਾਰਨ ਤੇਹਰਾਨ ਨਾ ਸਿਰਫ ਇਜ਼ਰਾਈਲ ਬਲਕਿ ਅਮਰੀਕਾ ਦੇ ਖਿਲਾਫ ਵੀ ਕਾਰਵਾਈ ਕਰ ਸਕਦਾ ਹੈ। ਟੀ. ਵੀ. ਦੀ ਰਿਪੋਰਟ ਵਿਚ ਕਿਹਾ ਗਿਆ ਕਿ ਪੇਂਟਾਗਨ ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਜ਼ਰਾਈਲੀ ਹਮਲੇ ਕਾਰਨ ਇਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਬੱਸ ਕੁਝ ਅਸਥਾਈ ਨੁਕਸਾਨ ਪਹੁੰਚੇਗਾ, ਪਰ ਇਸ ਕਾਰਨ ਦਿੱਕਤਾਂ ਕਾਫੀ ਖੜ੍ਹੀਆਂ ਹੋ ਜਾਣਗੀਆਂ। ਇਸ ਤੋਂ ਬਾਅਦ ਇਰਾਕ, ਫਾਰਸ ਦੀ ਖਾੜੀ ਅਤੇ ਹੋਰ ਥਾਵਾਂ ‘ਤੇ ਵੀ ਅਮਰੀਕੀ ਹਿੱਤਾਂ ‘ਤੇ ਹਮਲੇ ਸ਼ੁਰੂ ਹੋ ਜਾਣਗੇ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪੇਂਟਾਗਨ ਦੇ ਅਧਿਕਾਰੀਆਂ ਨੇ ਦੋ ਲਾਲ ਰੇਖਾਵਾਂ ਜਾਂ ਦੋ ਖਤਰਨਾਕ ਬਿੰਦੂਆਂ ਦੀ ਪਛਾਣ ਕੀਤੀ ਹੈ, ਜੋ ਇਜ਼ਰਾਈਲੀ ਹਮਲੇ ਦਾ ਕਾਰਨ ਬਣ ਸਕਦੇ ਹਨ। ਪਹਿਲੀ ਲਾਲ ਰੇਖਾ ਇਹ ਹੈ ਕਿ ਜਦੋਂ ਨਤਾਂਜ ਪਰਮਾਣੂ ਰੀਐਕਟਰ ਐਟਮੀ ਹਥਿਆਰ ਬਣਾਉਣ ਲਾਇਕ ਲੋੜੀਂਦਾ ਯੂਰੇਨੀਅਮ ਤਿਆਰ ਕਰ ਲਵੇਗਾ, ਖਬਰਾਂ ਦੇ ਮੁਤਾਬਕ ਤਾਜ਼ਾ ਅਮਰੀਕੀ ਅਤੇ ਇਜ਼ਰਾਈਲੀ ਖੁਫੀਆ ਅੰਦਾਜ਼ੇ ਦੇ ਮੁਤਾਬਕ ਅਜਿਹਾ 2009 ਵਿਚ ਕਿਸੇ ਵੀ ਸਮੇਂ ਸੰਭਵ ਹੋ ਸਕਦਾ ਹੈ ਅਤੇ ਅਜਿਹਾ ਇਸ ਸਾਲ ਦੇ ਅੰਤ ਤੱਕ ਵੀ ਸੰਭਵ ਹੈ। ਪੇਂਟਾਗਨ ਦੇ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਉਹ ਲਾਲ ਰੇਖਾ ਇਹ ਨਹੀਂ ਕਿ ਇਰਾਨ ਉਸ ਬਿੰਦੂ ਤੱਕ ਪਹੁੰਚੇ, ਹਮਲਾ ਪਹਿਲਾਂ ਹੀ ਹੋ ਸਕਦਾ ਹੈ। ਅਧਿਕਾਰੀਆਂ ਨੇ ਕਿਹਾ ਕਿ ਅਸੀਂ ਹਮਲੇ ਦੇ ਨਜ਼ਦੀਕ ਹਾਂ।
|
|
|
Sunday, 29 June 2008 |
ਲੀਅਰ(ਰੁਪਿੰਦਰ ਢਿੱਲੋ ਮੋਗਾ) ਨਾਰਵੇ ਦੇ ਸ਼ਹਿਰ ਡਰਾਮਨ ਦੇ ਇਲਾਕੇ ਲੀਅਰ ਸਥਿਤ ਗੁਰੂ ਘਰ ਚ ਸਿੱਖ ਸੰਗਤਾ ਵੱਲੋ ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹੀ ਸ਼੍ਰੀ ਗੁਰੂ ਅਰਜਨ ਦੇਵ ਜੀ ਅੱਤੇ ਸੰਨ 84 ਦੇ ਘੱਲੂਘਾਰਾ ਚ ਸ਼ਹੀਦ ਹੋਏ ਸਮੂਹ ਸਿੰਘ ਸਿੰਘਣੀਆਂ ਦੀਆਂ ਕੋਮ ਲਈ ਕੁਰਬਾਨੀਆਂ ਨੂੰ ਯਾਦ ਕੀਤਾ ਗਿਆ, ਭਾਰੀ ਸੰਖਿਆ ਚ ਸੰਗਤਾ ਨੇ ਗੁਰੂ ਘਰ ਹਾਜ਼ਰੀਆ ਲਵਾਈਆ ਅੱਤੇ ਸਿੱਖ ਕੋਮ ਦੇ ਸ਼ਹੀਦਾਂ ਨੂੰ ਆਪਣੀਆਂ ਸ਼ਰਧਾਜ਼ਲੀਆਂ ਭੇਟ ਕੀਤੀਆਂ। ਆਖੰਡ ਪਾਠ ਸਾਿਹਬ ਜੀ ਦੇ ਭੋਗ ਉਪਰੱਤ ਭਾਈ ਗੁਰਨਾਮ ਸਿੰਘ (ਸ਼ਾਹਬਾਦ ਮਰਕੰਡਾ ਵਾਲੇ) ਭਾਈ ਹਰਿੰਦਰ ਸਿੰਘ (ਤਰਾਨਬੀ),ਭਾਈ ਸੁਖਵਿੰਦਰ ਸਿੰਘ(ਡਰਾਮਨ) ਨੇ ਆਈ ਹੋਈ ਸੰਗਤ ਨੂੰ ਕਥਾ ਅੱਤੇ ਗੁਰੂ ਕੀ ਬਾਣੀ ਦਾ ਇਲਾਹੀ ਕੀਰਤਨ ਕਰ ਨਿਹਾਲ ਕੀਤਾ ਅੱਤੇ ਭਾਈ ਇੰਦਰਜੀਤ ਸਿੰਘ, ਭਾਈ ਹਰਿੰਦਰ ਪਾਲ ਸਿੰਘ, ਭਾਈ ਅਜੈਬ ਸਿੰਘ ਵੱਲੋ ਆਈ ਹੋਈ ਸੰਗਤ ਨੂੰ ਸੰਬੋਧਨ ਕੀਤਾ ਗਿਆ।ਲੰਗਰ ਦੀ ਸੇਵਾ ਭਾਈ ਗੁਰਨਾਮ ਸਿੰਘ ਭੂਲਰ(ਕੋਗਸਬਰਗ) ਵਾਲਿਆਂ ਦੇ ਪਰਿਵਾਰ ਵੱਲੋ ਨਿਭਾਈ ਗਈ ।ਇਸ ਸ਼ਹੀਦੀ ਦਿਹਾੜੇ ਦੋਰਾਨ ਛਬੀਲ ਵੀ ਲਗਾਈ ਗਈ।ਸਮਾਗਮ ਦੀ ਸਮਾਪਤੀ ਦੋਰਾਨ ਗੁਰੁਦੁਆਰਾ ਪ੍ਰੰਬੱਧਕ ਕਮੇਟੀ ਲੀਅਰ ਦੇ ਪ੍ਰਧਾਨ ਭਾਈ ਇੰਦਰਜੀਤ ਸਿੰਘ,ਭਾਈ ਅਜਮੇਰ ਸਿੰਘ, ਭਾਈ ਹਰਿੰਦਰਪਾਲ ਸਿੰਘ (ਬੀੜ ਚੜਿਕ ਮੋਗਾ)ਭਾਈ ਭੁਪਿੰਦਰ ਪਾਲ ਸਿੰਘ(ਤਰਾਨਬੀ),ਭਾਈ ਮਨਜ਼ੋਰ ਸਿੰਘ,ਭਾਈ ਨਰਿੰਦਰਜੀਤ ਸਿੰਘ,ਭਾਈ ਅਜੈਬ ਸਿੰਘ ਨੇ ਆਈ ਹੋਈ ਸੰਗਤ ਦਾ ਤਹਿ ਦਿੱਲੋ ਧੰਨਵਾਦ ਕੀਤਾ, ਹੋਰਨਾਂ ਤੋ ਇਲਾਵਾ ਗੁਰੂ ਘਰ ਚ ਹੁੰਦੇ ਹਰ ਸਮਾਗਮ ਚ ਵੱਧ ਚੜ ਕੇ ਹਿੱਸਾ ਲੈਣ ਵਾਲੇ ਭਾਈ ਬਲਦੇਵ ਸਿੰਘ(ਬਾਘਾਪੁਰਾਣਾ),ਭਾਈ ਪਰਮਜੀਤ ਸਿੰਘ,ਪਰਮਿੰਦਰ ਸਿੰਘ ਸੂਚ(ਭੋਗਪੁਰ) ਹਰਪਾਲ ਸਿੰਘ,ਪ੍ਰਗਟ ਸਿੰਘ(ਜਲਾਲ) ਡਿੰਪਾ ਵਿਰਕ(ਪੱਤਰਕਾਰ) ਆਦਿ ਹਾਜ਼ਰ ਸਨ।ਆਉਣ ਵਾਲੀ 4-5 ਜੁਲਾਈ ਨੂੰ ਗੁਰੂਦੁਆਰਾ ਸਾਹਿਬ ਦੀ ਕਮੇਟੀ ਵੱਲੋ ਨਾਰਵੇ ਚ ਜੰਮੇ ਪੱਲੇ ਸਿੱਖ ਬੱਚੇ ਬੱਚੀਆਂ ਲਈ ਗੁਰਮਤ ਕੈਪ ਲਗਾਇਆ ਜਾ ਰਿਹਾ ਹੈ।
|
|
|
Friday, 27 June 2008 |
ਲੰਡਨ-ਨੱਕ ਦੇ ਹੇਠਾਂ ਛੋਟੀਆਂ ਜਿਹੀਆਂ ਮੁੱਛਾਂ ਅਤੇ ਸੰਵੇਦਨਸ਼ੀਲ ਚਿਹਰੇ ਵਾਲੇ ਨਾਜ਼ੀ ਤਾਨਾਸ਼ਾਹ ਹਿਟਲਰ ਕਦੀ ਹੱਸਦੇ ਵੀ ਸਨ। ਜੇਕਰ ਇਸ ਵਿਸ਼ੇ ‘ਤੇ ਪੂਰੀ ਦੁਨੀਆਂ ਵਿਚ ਸਰਵੇ ਕਰਵਾਇਆ ਜਾਵੇ ਤਾਂ ਜ਼ਿਆਦਾਤਰ ਦਾ ਜਵਾਬ 'ਨਾਂਹ‘ ਵਿਚ ਹੋਵੇਗਾ। ਪਰ ਉਹਨਾਂ ਦੇ ਅੰਗ ਰੱਖਿਅਕ 90 ਸਾਲਾ ਰੋਕਸ ਮਿਸ਼ ਨੇ ਆਪਣੀ ਕਿਤਾਬ 'ਦਾ ਲਾਸਟ ਵਿਟਨੈਸ‘ ਵਿਚ ਇਹ ਭੇਦ ਜਾਹਿਰ ਕੀਤਾ ਹੈ ਕਿ ਹਿਟਲਰ ਆਪਦੇ ਬੰਕਰ ਵਿਚ ਫੌਜੀ ਸਾਥੀਆਂ ਦੇ ਨਾਲ ਅਕਸਰ ਮਜ਼ਾਕ ਕਰਿਆ ਕਰਦੇ ਸਨ। ਰੋਕਸ ਨੇ ਆਪਣੀ ਕਿਤਾਬ ਵਿਚ ਦੱਸਿਆ ਹੈ ਕਿ ਹਿਟਲਰ ਦਾ ਖੁਦ ਨੂੰ ਆਪਣੇ ਸਾਥੀਆਂ ਨੂੰ ਖੁਸ਼ ਰੱਖਣ ਦਾ ਇਹ ਅਜੀਬ ਅੰਦਾਜ਼ ਸੀ। ਹਿਟਲਰ ਦੇ ਕੋਲ ਆਪਣੇ ਚੁਟਕਲਿਆਂ ਦਾ ਭੰਡਾਰ ਸੀ, ਜਿਹਨਾਂ ਵਿਚੋਂ ਉਹ ਅਕਸਰ ਕੁਝ ਨਾ ਕੁਝ ਸੁਣਾਉਂਦੇ ਰਹਿੰਦੇ ਸਨ। ਰੋਕਸ ਨੇ ਬ੍ਰਿਟੇਨ ਦੇ ਡੇਲੀ ਟੈਲੀਗ੍ਰਾਫ ਨਾਲ ਹੋਈ ਗੱਲਬਾਤ ਵਿਚ ਦੱਸਿਆ ਹੈ ਕਿ ਹਿਟਲਰ ਨੂੰ ਆਪਣੇ ਸਾਥੀਆਂ ਦੀਆਂ ਲੱਤਾਂ ਖਿੱਚਣ ਵਿਚ ਬੜਾ ਮਜ਼ਾ ਆਉਂਦਾ ਹੈ।
ਮਜ਼ਾਕ ਉਡਾਉਣ ਦੇ ਮਾਮਲੇ ਵਿਚ ਉਹਨਾਂ ਦਾ ਸਭ ਤੋਂ ਆਸਾਨ ਸ਼ਿਕਾਰ ਲਿਯੂਟਵੈਫ ਚੀਫ ਹਰਮੈਨ ਗੋਰਿੰਗ ਹੋਇਆ ਕਰਦਾ ਸੀ। ਬਰਲਿਨ ਦੇ ਜਿਸ ਬੰਕਰ ਵਿਚ ਹਿਟਲਰ ਨੇ ਖੁਦ ਨੂੰ ਗੋਲੀ ਮਾਰਨ ਤੋਂ ਪਹਿਲਾਂ ਆਪਣੇ ਜੀਵਨ ਦੇ ਅੰਤਮਿ ਪਲ ਗੁਜ਼ਾਰੇ ਸਨ, ਰੋਕਸ ਉਹਨਾਂ ਵਿਚ ਟੈਲੀਫੋਨ ਅਪਰੇਟਰ ਸੀ। ਆਪਣੀ ਇੰਟਰਵਿਊ ਵਿਚ ਰੋਕਸ ਨੇ ਦੱਸਿਆ ਕਿ ਬੌਸ ਨੂੰ ਪਤੀ-ਪਤਨੀ ‘ਤੇ ਆਧਾਰਿਤ ਜੋਕ ਬੇਹੱਦ ਪਸੰਦ ਸਨ। ਆਪਣੇ ਚੁਟਕਲਿਆਂ ਦੇ ਭੰਡਾਰ ਵਿਚ ਉਹ ਬਿਹਤਰੀਨ ਚੁਟਕਲੇ ਅਕਸਰ ਕਿਸੇ ਨਾ ਕਿਸੇ ਨੂੰ ਕੇਂਦਰਿਤ ਕਰਕੇ ਸੁਣਾਉਂਦੇ ਰਹਿੰਦੇ ਸਨ। ਬ੍ਰਿਟੇਨ ਵਿਚ ਇਸ ਸਾਲ ਦੇ ਅੰਤ ਵਿਚ ਛਪਣ ਵਾਲੀ ਇਸ ਕਿਤਾਬ ਵਿਚ ਹਿਟਲਰ ਦੁਆਰਾ ਖੁਦ ਨੂੰ ਗੋਲੀ ਮਾਰਨ ਤੋਂ ਬਾਅਦ ਬੰਕਰ ਦਾ ਸੀਨ ਵੀ ਪ੍ਰਦਰਸ਼ਿਤ ਕੀਤਾ ਗਿਆ ਹੈ। ਹਿਟਲਰ ਦੇ ਕੁਝ ਜੋਕ ਜੋ ਯਾਦਗਾਰ ਹਨ, ਉਹਨਾਂ ਵਿਚੋਂ ਇਕ ਤਾਂ ਹਰਮੈਨ ਗੋਰਿੰਗ ਅਤੇ ਉਹਨਾਂ ਦੀ ਪਤਨੀ ‘ਤੇ ਹੈ ਅਤੇ ਦੂਜਾ ਉਹਨਾਂ ਦੇ ਫੋਟੋਗ੍ਰਾਫਰ ਹੈਂਰਿਕ ਹਾਫਮੈਨ ਦੇ ਬਾਰੇ ਹੈ। ਇਕ ਵਾਰ ਹੈਂਰਿਕ ਬਹੁਤ ਜ਼ਿਆਦਾ ਸ਼ਰਾਬ ਪੀਣ ਤੋਂ ਬਾਅਦ ਅੱਗ ਦੇ ਕੋਲ ਖੜ੍ਹਾ ਹੋਇਆ ਸੀ। ਇਸ ‘ਤੇ ਹਿਟਲਰ ਨੇ ਚੁਟਕੀ ਲੈਂਦੇ ਕਿਹਾ, ਹੈਨੀ ਅੱਗ ਦੇ ਇੰਨਾ ਨਜ਼ਦੀਕ ਖੜ੍ਹੇ ਹੋਣਗੇ ਤਾਂ ਤੁਸੀਂ ਫਟ ਜਾਓਗੇ। ਉਹਨਾਂ ਦੀ ਇਯ ਗੱਲ ਤੋਂ ਪੂਰੇ ਬੰਕਰ ਵਿਚ ਲੋਕ ਹੱਸਣ ਲੱਗੇ ਸਨ।
|
|
|
|
<< Start < Prev 1 2 3 4 Next > End >>
|
| Results 10 - 18 of 33 |