Calendar Date

May
17
2008
dhol-ad.jpg
ਸਾਇੰਸ
ਭੁਲੱਕੜਾਂ ਦੇ ਲਈ ਅਨੋਖਾ ਤੋਹਫਾ ਲੈ ਕੇ ਆਈ ਟਰੰਟੋ ਦੇ ਵਿਗਿਆਨੀਆਂ ਦੀ ਇਕ ਟੀਮ
Wednesday, 07 May 2008
brain4.jpgਲੰਡਨ- ਕੀ ਤੁਹਾਨੂੰ ਭੁੱਲਣ ਦੀ ਆਦਤ ਹੈ? ਨਾਂ ਜਾਂ ਚਿਹਰਾ ਯਾਦ ਨਹੀਂ ਰਹਿੰਦੇ? ਜੇਕਰ ਤੁਹਾਡੇ ਦਿਮਾਗ ਵਿਚ ਫਿੱਟ ਹੋਣ ਵਾਲੀ ਕੋਈ ਮੈਮਰੀ ਚਿਪ ਮਿਲ ਜਾਵੇ ਤਾਂ ਹੋ ਸਕਦਾ ਹੈ, ਇਸਦੇ ਲਈ ਤੁਸੀਂ ਮੂੰਹ ਮੰਗੀ ਕੀਮਤ ਦੇਣ ਲਈ ਰਾਜ਼ੀ ਹੋ ਜਾਓ। ਵਿਗਿਆਨੀਆਂ ਨੇ ਪਤਾ ਲਗਾ ਲਿਆ ਹੈ ਕਿ ਤੁਸੀਂ ਕਿਸ ਕਿਸਮ ਦੀਆਂ ਗੱਲਾਂ ਅਤੇ ਚਿਹਰਿਆਂ ਨੂੰ ਚੰਗੀ ਤਰ੍ਹਾਂ ਯਾਦ ਰੱਖ ਸਕਦੇ ਹੋ। ਵੈਸੇ ਕੇਵਲ ਮਨੁੱਖ ਹੀ ਭੁੱਲਦੇ ਹਨ, ਅਜਿਹਾ ਨਹੀਂ ਹੈ। ਘੋਗੇ, ਮੱਖੀਆਂ, ਮੱਕੜੀ, ਚੂਹਾ, ਬਾਂਦਰ ਯਾਨਿ ਲੱਗਭੱਗ ਹਰ ਪ੍ਰਾਣੀ ਨੂੰ ਭੁੱਲਣ ਦੀ ਆਦਤ ਹੁੰਦੀ ਹੈ। ਭੁਲੱਕੜਾਂਦੇ ਲਈ ਟਰੰਟੋ ਦੀ ਰਿਸਰਚ ਟੀਮ ਨੇ ਇਕ ਅਜਿਹੀ ਤਕਨੀਕ ਵਿਕਸਤ ਕੀਤੀ ਹੈ, ਜਿਸਨੂੰ ਦਿਮਾਗ ਵਿਚ ਡੂੰਘਾਈ ‘ਤੇ ਲਗਾ ਦਿੱਤਾ ਜਾਵੇ ਤਾਂ ਸਾਡੇ ਸਰੀਰ ਵਿਚ ਪਹਿਲਾਂ ਤੋਂ ਮੌਜੂਦ ਯਾਦਾਸ਼ਤ ਦੇ ਸਰਕਟ ਵਿਚ ਸੁਧਾਰ ਆ ਸਕਦਾ ਹੈ ਅਤੇ ਸਾਡੀ ਯਾਦਾਸ਼ਤ ਬਹੁਤ ਤੇਜ਼ ਹੋ ਸਕਦੀ ਹੈ। ਪਰ ਇਸ ਤਕਨੀਕ ਨੂੰ ਮਨੁੱਖੀ ਦਿਮਾਗ ਵਿਚ ਲਗਾਉਣ ਤੋਂ ਪਹਿਲਾਂ ਇਸ ਵਿਚ ਕੁਝ ਸੁਧਾਰ ਅਤੇ ਵਿਕਾਸ ਦੀ ਜ਼ਰੂਰਤ ਹੈ। ਇਹ ਤਕਨੀਕ ਹਮੇਸ਼ਾ ਕਾਮਯਾਬ ਹੋਵੇਗੀ ਜਾਂ ਨਹੀਂ, ਭਰੋਸੇਯੋਗ ਰਹੇਗੀ ਜਾਂ ਨਹੀਂ? ਜ਼ਰੂਰਤ ਪੈਣ ‘ਤੇ ਕੰਮ ਕਰੇਗੀ ਜਾਂ ਨਹੀਂ? ਇਹ ਕੁਝ ਅਜਿਹੇ ਸਵਾਲ ਹਨ, ਜਿਹਨਾਂ ਦੇ ਜਵਾਬ ਲੱਭੇ ਜਾ ਰਹੇ ਹਨ। ਰਿਸਰਚ ਟੀਮ ਦਾ ਮੰਨਣਾ ਹੈ ਕਿ ਸਾਡੇ ਦਿਮਾਗ ਨੂੰ ਅਜਿਹੀ ਤਕਨੀਕ ਦੀ ਜ਼ਰੂਰਤ ਹੈ ਜੋ ਕੰਪਿਊਟਰ ‘ਤੇ ਇੰਟਰਨੈਟ ਦੇ ਗੂਗਲ ਸਰਚ ਜਾਂ ਉਸੇ ਕਿਸਮ ਦੇ ਸਰਚ ਇੰਜਨਾਂ ਵਾਂਗ ਕੰਮ ਕਰੇ। ਪਰ ਕੀ ਅਜਿਹਾ ਕਰਨ ਨਾਲ ਸਾਡਾ ਦਿਮਾਗ ਕੰਪਿਊਟਰ ਹੋ ਜਾਵੇਗਾ? ਬਿਲਕੁਲ ਨਹੀਂ। ਦਿਮਾਗ ਵਿਚ ਇਕ ਮਾਸਟਰ ਮੈਮਰੀ ਚਿਪ ਲਗਾਉਣ ਨਾਲ ਤੁਹਾਡੀ ਸੋਚਣ, ਸਮਝਣ, ਮਹਿਸੂਸ ਕਰਨ, ਪਿਆਰ ਕਰਨ, ਹੱਸਣ ਜਾਂ ਰੋਣ ਦੀ ਸਮਰੱਥਾ ਬਰਕਰਾਰ ਰਹਿੰਦੀ ਹੈ। ਇਹ ਚਿੱਪ ਤੁਹਾਡੀ ਭੁਲੱਕੜਪਣ ਦੀ ਆਦਤ ਨਹੀਂ ਛੁਡਵਾ ਸਕੇਗੀ, ਤੁਹਾਡੇ ਦਿਮਾਗ ਦਾ ਆਕਾਰ ਜਾਂ ਮੈਮਰੀ ਬੈਂਕ ਵੀ ਇਸ ਨਾਲ ਨਹੀਂ ਵਧੇਗਾ।
 
ਗਲੋਬਲ ਵਾਰਮਿੰਗ ਦੀ 10 ਸਾਲਾਂ ਤੱਕ ਹੋ ਜਾਵੇਗੀ ਛੁੱਟੀ!
Sunday, 04 May 2008

images82.jpgਨਿਊਯਾਰਕ- ਗਲੋਬਲ ਵਾਰਮਿੰਗ ਦੀ ਸਮੱਸਿਆ ਤੋਂ ਅਗਲੇ 10 ਸਾਲ ਤੱਕ ਨਿਜਾਤ ਮਿਲਣ ਵਾਲੀ ਹੈ। ਜਰਮਨੀ ਦੇ ਜਲਵਾਯੂ ਖੋਜਕਾਰਾਂ ਦੀ ਇਕ ਟੀਮ ਨੇ ਹਾਲ ਹੀ ਵਿਚ ਆਪਣੀ ਖੋਜ ਰਾਹੀਂ ਇਹ ਨਤੀਜਾ ਕੱਢਿਆ ਹੈ। ਟੀਮ ਦਾ ਮੰਨਣਾ ਹੈ ਕਿ ਦੁਨੀਆਂ ਦਾ ਤਾਪਮਾਨ ਔਸਤ ਤੋਂ ਜ਼ਿਆਦਾ ਰਹੇਗਾ ਪਰ ਇਸ ਦਹਾਕੇ ਦੇ ਸ਼ੁਰੂਆਤੀ ਸੱਤ ਸਾਲ ਤੱਕ ਵਾਰਮਿੰਗ ਨਹੀਂ ਹੋਵੇਗੀ। ਇਹ ਪ੍ਰਕਿਰਿਆ ਦਸ ਸਾਲ ਤੱਕ ਜਾਰੀ ਰਹਿ ਸਕਦੀ ਹੈ। ਵਾਤਾਵਰਣ ‘ਤੇ ਕੇਂਦਰਿਤ ਅੰਤਰ-ਰਾਸ਼ਟਰੀ ਮੈਗਜ਼ੀਨ 'ਨੇਚਰ‘ ਦੇ ਤਾਜ਼ਾ ਅੰਕ ਵਿਚ ਇਸ ਪਰਚੇ ਨੂੰ ਸ਼ਾਮਲ ਕੀਤਾ ਗਿਆ ਹੈ। ਟੀਮ ਦਾ ਅਨੁਮਾਨ ਹੈ ਕਿ ਮਹਾਸਾਗਰਾਂ ਵਿਚ ਹੋਣ ਵਾਲੇ ਸੰਚਾਰ (ਸਰਕੂਲੇਸ਼ਨ) ਵਿਚ ਕੁਦਰਤੀ ਤਬਦੀਲੀ ਹੋਵੇਗੀ, ਜਿਸ ਕਰਕੇ ਤਾਪਮਾਨ ‘ਤੇ ਅਸਰ ਪਵੇਗਾ ਜੋ ਅਸਥਾਈ ਤੌਰ ‘ਤੇ ਗ੍ਰੀਨ ਹਾਊਸ ਗੈਸਾਂ ਦੀ ਨਿਕਾਸੀ ਦਾ ਮੁਕਾਬਲਾ ਕਰੇਗਾ। ਜਰਮਨ ਖੋਜਕਾਰਾਂ ਦੀ ਇਹ ਕੋਸ਼ਿਸ਼ ਸਦੀ ਦੀ ਬਜਾਏ ਦਹਾਕੇ ਦੇ ਦੌਰਾਨ ਮੌਸਮ ਦੇ ਹਾਲ ਦੀ ਭਵਿੱਖਬਾਣੀ ਦੀ ਪਹਿਲੀ ਵਾਰ ਪ੍ਰਸਾਰਿਤ ਸੂਚਨਾ ਹੈ। ਪ੍ਰਿਸਟਨ ਯੂਨੀਵਰਸਿਟੀ ਦੇ ਵਿਗਿਆਨੀਆਂ ਦੀ ਟੀਮ ਡੈਲਵਰਥ ਨੇ ਹਾਲਾਂਕਿ ਇਸ ਅਨੁਮਾਨ ਨੂੰ ਸ਼ੱਕੀ ਦੱਸਦੇ ਹੋਏ ਚੌਕਸ ਕੀਤਾ ਹੈ। ਥੋੜ੍ਹਚਿਰੇ ਅਤੇ ਲੰਮੇਰੀਆਂ ਭਵਿੱਖਬਾਣੀਆਂ ਦੇ ਲਈ ਇਕ ਹੀ ਕਿਸਮ ਦੇ ਕੰਪਿਊਟਰ ਮਾਡਲ ਦਾ ਇਯਤੇਮਾਲ ਕੀਤਾ ਗਿਆ ਹੈ।

 

 
ਚਿੜੀਆਘਰ ਦੇ ਬਾਂਦਰ ਦੀਆਂ ਅੱਖਾਂ ‘ਚ ਲੈਂਜ
Saturday, 03 May 2008
 ਮਰੇ- ਅਮਰੀਕਾ ਦੇ ਡਾਕਟਰਾਂ ਨੇ ਹਾਲ ਹੀ ਵਿਚ ਐਲੀ ਨਾਮਕ ਇਕ ਦਸ ਸਾਲਾ ਬਾਂਦਰ ਦੀਆਂ ਅੱਖਾਂ ਦੀ ਸਰਜਰੀ ਕੀਤੀ ਹੈ। ਹਾਲਾਂਕਿ ਉਹ ਸਾਹਮਣੇ ਚਾਰਟ ਵੱਲ ਦੇਖ ਕੇ ਦੱਸ ਨਹੀਂ ਸਕਦਾ ਕਿ ਉਸਦੀ ਨਜ਼ਰ ਠੀਕ ਹੋ ਗਈ ਹੈ ਜਾਂ ਨਹੀਂ। ਪਰ ਚਿੜੀਆਘਰ ਵਿਚ ਉਸਦੀ ਦੇਖਭਾਲ ਕਰਨ ਵਾਲੇ ਕਰਮਚਾਰੀਆਂ ਨੂੰ ਯਕੀਨ ਹੈ ਕਿ ਸਾਲਾਂ ਬਾਅਦ ਪਹਿਲੀ ਵਾਰ ਹੁਣ ਉਹ ਠੀਕ ਢੰਗ ਨਾਲ ਦੇਖ ਸਕਦਾ ਹੈ।
 ਡਾਕਟਰਾਂ ਨੇ ਐਲੀ ਦੀਆਂ ਅੱਖਾਂ ਵਿਚ ਉਤਰ ਆਇਆ ਮੋਤੀਆਬਿੰਦ ਹਟਾ ਕੇ ਉਸਦੀਆਂ ਅੱਖਾਂ ਵਿਚ ਨੈਚੂਰਲ ਲੈਨਜ਼ਾਂ ਦੀ ਜਗ੍ਹਾ ਐਕ੍ਰਾਈਲਿਕ ਲੈਂਜ਼ ਫਿੱਟ ਕਰ ਦਿੱਤੇ। ਇਹ ਲੈਂਜ਼ ਖਾਸ ਤੌਰ ‘ਤੇ ਬੱਚਿਆਂ ਦੇ ਲਈ ਬਣਾਏ ਜਾਂਦੇ ਹਨ। ਪਸ਼ੂ ਡਾਕਟਰ ਲਿਕੋਲ ਮੈਕਲਾਰੇਨ ਨੇ ਦੱਸਿਆ ਕਿ ਸਰਜਰੀ ਦੇ ਕੁਝ ਘੰਟਿਆਂ ਬਾਅਦ ਹੀ ਐਲੀ ਇਸ ਤਰ੍ਹਾਂ ਇੱਧਰ-ਉੱਧਰ ਛਾਲਾਂ ਮਾਰਨ ਲੱØਗਿਆ, ਜਿਵੇਂ  ਉਸਨੂੰ ਸਭ ਦਿਖਾਈ ਦੇ ਰਿਹਾ ਹੋਵੇ। ਐਲੀ ਅਮਰੀਕਾ ਦੀ ਸਾਲਟ ਲੇਕ ਸਿਟੀ ਦੀ ਹੋਗਲ ਜੂ ਵਿਚ ਰਹਿੰਦਾ ਹੈ। ਇਹ ਲੈਨਜ਼ ਟੈਕਸਾਸ ਸਥਿਤ ਐਲਕਨ ਸਰਜੀਕਲ ਨੇ ਡੋਨੇਟ ਕੀਤੇ ਹਨ ਜੋ ਜੀਵਨ ਭਰ ਐਲੀ ਦੇ ਕੰਮ
 
ਚੰਦਰਮਾ ਦਾ ਹਰ ਮਹੀਨੇ ਪੈਂਦਾ ਹੈ ਤੂਫਾਨਾਂ ਨਾਲ ਵਾਹ
Tuesday, 22 April 2008

moon_activity.jpgਨਿਊਯਾਰਕ- ਸੌਰ ਮੰਡਲ ਵਿਚ ਮੌਜੂਦ ਸ਼ਨੀ ਅਤੇ ਬ੍ਰਹਿਸਪਤੀ ਗ੍ਰਹਿਆਂ ਦੇ ਕੋਲ ਕਈ-ਕਈ ਚੰਦਰਮਾ ਹਨ, ਜਦਕਿ ਧਰਤੀ ਦੇ ਕੋਲ ਇਕ ਹੀ ਚੰਦਰਮਾ ਹੈ। ਇਕਲੌਤਾ ਚੰਦਰਮਾ ਪੁਲਾੜ ਸਥਿਤ ਆਪਣੇ ਪੰਥ ਵਿਚ ਧਰਤੀ ਦੀ ਪਰਕਰਮਾ ਕਰਦਾ ਰਹਿੰਦਾ ਹੈ, ਪਰ ਚੰਨ ‘ਤੇ ਹਰ ਮਹੀਨੇ ਕਈ ਅਜਿਹੀਆਂ ਘਟਨਾਵਾਂ ਹੁੰਦੀਆਂ ਹਨ ਜੋ ਮਨੁੱਖੀ ਕਲਪਨਾ ਤੋਂ ਪਰੇ ਹੁੰਦੀਆਂ ਹਨ। ਪੂਰੇ ਚੰਦਰਮਾ ਨੂੰ ਜੇਕਰ ਦੇਖਿਆ ਜਾਵੇ ਤਾਂ ਸਾਨੂੰ ਕਿਤੇ ਪ੍ਰਾਚੀਨ ਜਵਾਲਾਮੁਖੀ ਦੇ ਕ੍ਰੇਟਰ (ਮੂੰਹ) ਅਤੇ ਉਹਨਾਂ ਤੋਂ ਨਿਕਲਿਆ ਜਮਿਆ ਪਿਆ ਲਾਵਾ ਸ਼ਾਂਤ ਅਵਸਥਾ ਵਿਚ ਦਿਖਾਈ ਦੇਵੇਗਾ, ਉਥੇ ਹੀ ਹਵਾ ਰਹਿਤ ਵਾਤਾਵਰਣ ਵੀ ਮੌਜੂਦ ਹੈ। ਸਾਨੂੰ ਇਹ ਸਭ ਦਿਖਾਈ ਦਿੰਦਾ ਹੈ ਪਰ ਇੱਥੇ ਕੁਝ ਵੀ ਠੀਕ ਨਹੀਂ ਹੈ। ਨਾਸਾ ਦੇ ਵਿਗਿਆਨੀਆਂ ਨੇ ਇਹ ਦਾਅਵਾ ਕੀਤਾ ਹੈ ਕਿ ਇੱਥੇ ਹਰ ਮਹੀਨੇ ਉਦੋਂ ਅਜੀਬੋ-ਗਰੀਬ ਘਟਨਾਵਾਂ ਹੁੰਦੀਆਂ ਹਨ, ਜਦੋਂ ਚੰਦਰਮਾ ਧਰਤੀ ਦੀ ਟੇਲ (ਪੂਛ) ਦੇ ਨਜ਼ਦੀਕ ਆਉਂਦਾ ਹੈ। ਇਸ ਦੌਰਾਨ ਧਰਤੀ ਦੀ ਟੇਲ ਦੇ ਚੁੰਬਕੀ ਪ੍ਰਭਾਵ ਦੇ ਕਾਰਨ ਚੰਦਰਮਾ ‘ਤੇ ਹੈਰਾਨੀਜਨਕ ਘਟਨਾਵਾਂ ਹੁੰਦੀਆਂ ਹਨ। ਨਾਸਾ ਦੇ ਵਿਗਿਆਨੀਆਂ ਮੁਤਾਬਕ ਅਜਿਹੀਆਂ ਘਟਨਾਵਾਂ ਹਰੇਕ ਮਹੀਨੇ ਹੁੰਦੀਆਂ ਹਨ। ਪੁਲਾੜ ਵਿਚ ਘੁੰਮਦੇ ਵਕਤ ਧਰਤੀ ਦੇ ਚੁੰਬਕੀ ਪ੍ਰਭਾਵ ਵਿਚ ਚੰਦਰਮਾ ਹਰ ਮਹੀਨੇ ਇਕ ਵਾਰ ਜ਼ਰੂਰ ਆਉਂਦਾ ਹੈ, ਜਿਸ ਕਾਰਨ ਚੰਦਰਮਾ ‘ਤੇ ਤੂਫਾਨ ਹੀ ਆ ਜਾਂਦਾ ਹੈ। ਇਹ ਤੂਫਾਨ ਛੱਡੇ ਕਣਾਂ ਦੇ ਤਿਆਗ ਦੇ ਕਾਰਨ ਪੈਦਾ ਹੁੰਦਾ ਹੈ। ਵਿਗਿਆਨੀਆਂ ਮੁਤਾਬਕ ਇਹ ਕੋਈ ਵੀ ਦੱਸ ਸਕਦਾ ਹੈ ਕਿ ਕਦੋਂ ਚੰਦਰਮਾ ਧਰਤੀ ਦੀ ਟੇਲ ਦੇ ਸੰਪਰਕ ਵਿਚ ਆਵੇਗਾ।

 
ਫੌਜੀਆਂ ਵਰਗੀ ਚੌਂਕੀਦਾਰੀ ਕਰਦੀਆਂ ਹਨ ਚਿੜੀਆਂ!
Saturday, 19 April 2008

bird.jpgਲੰਡਨ- ਜਿਸ ਤਰ੍ਹਾਂ ਬਾਰਡਰ ਦੀ ਰੱਖਿਆ ਦੇ ਲਈ ਸੈਨਿਕ ਚੌਕਸੀ ਕਰਦੇ ਹੋਏ ਰੇਡੀਓ ਤੰਤਰ ਦੇ ਜ਼ਰੀਏ ਸਭ ਕੁਝ ਠੀਕ-ਠਾਕ ਹੋਣ ਦੇ ਸੰਦੇਸ਼ੇ ਅਧਿਕਾਰੀਆਂ ਤੱਕ ਪਹੁੰਚਾਉਂਦੇ ਰਹਿੰਦੇ ਹਨ, ਠੀਕ ਉਸੇ ਤਰ੍ਹਾਂ ਹੀ ਪੰਛੀ ਵੀ ਆਪਣੇ ਸਾਥੀਆਂ ਨੂੰ ਚੌਕਸ ਕਰਨ ਦੇ ਲਈ ਵਿਸ਼ੇਸ਼ ਆਵਾਜ਼ ਕੱਢਦੇ ਹਨ। ਬ੍ਰਿਸਟਲ ਯੂਨੀਵਰਸਿਟੀ ਦੇ ਖੋਜਕਾਰਾਂ ਦੁਆਰਾ ਕੀਤੇ ਗਏ ਅਧਿਐਨ ਤੋਂ ਇਹ ਗੱਲ ਪਤਾ ਲੱਗੀ ਹੈ ਕਿ ਚਿੜੀਆਂ ਖ਼ਤਰਾ ਦੇਖ ਕੇ ਇਕ ਵਿਸ਼ੇਸ਼ ਗੀਤ ਗਾਉਂਦੀਆਂ ਹਨ ਤਾਂ ਜੋ ਦੋਸਤ ਮੁਸੀਬਤ ਦੀ ਸ਼ੰਕਾ ਨੂੰ ਦੇਖਦੇ ਹੋਏ ਜ਼ਿਆਦਾ ਦਾਣਾ-ਪਾਣੀ ਪ੍ਰਾਪਤ ਕਰ ਲੈਣ। ਮੁੱਖ ਖੋਜਕਾਰਾਂ ਐਂਡੀ ਰੈਡਫੋਰਡ ਨੇ ਕਿਹਾ ਕਿ ਇਹ ਆਪਸੀ ਸਹਿਯੋਗ ਦੀ ਅਦਭੁਤ ਉਦਾਹਰਣ ਹੈ। ਉਹਨਾਂ ਨੇ ਦੱਸਿਆ ਕਿ ਅਧਿਐਨ ਦੇ ਦੌਰਾਨ ਜਦੋਂ ਉਸ ਗੀਤ ਦੀ ਰਿਕਾਰਡਿੰਗ ਵਜਾਈ ਗਈ ਤਾਂ ਪਾਇਆ ਗਿਆ ਕਿ ਪੰਛੀ ਤੁਰੰਤ ਹਰਕਤ ਵਿਚ ਆਏ ਅਤੇ ਬਿਨਾਂ ਖ਼ਤਰੇ ਨੂੰ ਜਾਣੇ ਦਾਣਾ-ਪਾਣੀ ਬਟੋਰਨ ਵਿਚ ਲੱਗ ਗਏ।
 ਇਹ ਅਧਿਐਨ ਦੱਖਣੀ ਅਫਰੀਕਾ ਵਿਚ ਪਾਈ ਜਾਣ ਵਾਲੀ 'ਪੀਡ ਬਬਲਰ‘ ਨਾਮੀ ਪ੍ਰਜਾਤੀ ਦੀਆਂ ਚਿੜੀਆਂ ‘ਤੇ ਕੀਤਾ ਗਿਆ। ਇਹ ਛੇ ਜਾਂ ਸੱਤ ਦੇ ਗਰੁੱਪ ਵਿਚ ਰਹਿੰਦੀਆਂ ਹਨ ਅਤੇ ਵਾਰੀ ਵਾਰੀ ਚੌਂਕੀਦਾਰ ਦੀ ਭੂਮਿਕਾ ਨਿਭਾਉਂਦੀਆਂ ਹਨ। ਇਸ ਅਧਿਐਨ ਦੇ ਨਤੀਜੇ ਜਰਨਲ 'ਕਰੰਟ ਬਾਇਓਲਾਜੀ‘ ਅਤੇ 'ਸੇਲ‘ ਦੇ ਤਾਜ਼ਾ ਅੰਕ ਵਿਚ ਪ੍ਰਕਾਸ਼ਿਤ ਹੋਏ ਹਨ। ਕੁਝ ਦਿਨ ਪਹਿਲਾਂ ਆਏ ਇਕ ਅਧਿਐਨ ਵਿਚ ਕਿਹਾ ਗਿਆ ਸੀ ਕਿ ਬਾਂਦਰ ਬੋਲਦੇ ਹਨ, ਆਪਣੀ ਭਾਸ਼ਾ ਦੇ ਅਨੋਖੇ ਸੰਕੇਤਾਂ ਨਾਲ ਉਹ ਸਾਥੀਆਂ ਨਾਲ ਗੱਲ ਕਰਦੇ ਹਨ।

 
 

Business

article thumbnaiਐਚ1-ਬੀ ਵੀਜਾ ਵਾਲੇ ਜ਼ਿਆਦਾਤਰ ਕਿਰਤੀ

Thursday, 01 May 2008

 ਵਾਸ਼ਿੰਗਟਨ- ਹਾਈਟੈਕ ਪ੍ਰੋਫੈਸ਼ਨਲਜ਼ ਦੇ ਨਾਂ ‘ਤੇ ਅਮਰੀਕਾ ਦਾ ਐਚ1-ਬੀ ਵੀਜਾ ਪ੍ਰਾਪਤ ਕਰਨ ਵਾਲੇ ਜ਼ਿਆਦਾਤਰ ਲੋਕ ਔਸਤ ਦਰਜੇ ਦੇ ਹੁੰਦੇ ਹਨ, ਨਾ ਕਿ ਨਵੇਂ ਵਿਚਾਰਾਂ ਵਾਲੇ ਅਸਧਾਰਨ ਰੂਪ ਵਿਚ ਕੁਸ਼ਲ ਕਾਮੇ ਜਿਵੇਂ ਕਿ ਦਾਅਵਾ ਕੀਤਾ ਜਾਂਦਾ ਹੈ। ਇਹ ਗੱਲ ਸੈਂਟਰ ਫਾਰ ਇਮੀਗ੍ਰੇਸ਼ਨ ਸਟੱਡੀਜ਼ ਦੀ ਇਕ ਰਿਪੋਰਟ ਵਿਚ ਕਹੀ ਗਈ ਹੈ। ਰਿਪੋਰਟ ਵਿਚ ਐਚ1-ਬੀ ਵੀਜਾ ਦੀ ਗਿਣਤੀ ਵਧਾਉਣ ਦੀ ਮੰਗ ਦਾ ਵਿਰੋਧ ਕੀਤਾ ਗਿਆ ਹੈ। ਵਰਣਨਯੋਗ ਹੈ ਕਿ ਐਚ1-ਬੀ ਵੀਜਾ ਪ੍ਰਾਪਤ ਕਰਨ ਦੇ ਲਈ ਭਾਰਤੀਆਂ ਸਮੇਤ ਹਾਈਟੈਕ...
+ Full Story

Other Articles

Entertainment

article thumbnailBALBIR SINGH M A EDITOR IN CHIEF IN LONDON WITH AMITABH BACHHAN IN MADAME TUSSAUDS

Friday, 16 May 2008

BALBIR SINGH M A  WITH AMITABH BACHHAN MOVIE STAR IN LONDON(MADAME TUSSAUDS)   QUEEN ELIZABETH AND PRINCE PHILLIPS LONDON ,ENGLAND.  TONY BLAIR EX PRIME MINISTER OF ENGLAND
+ Full Story

Other Articles