Calendar Date

Aug
30
2008
hansron_logo.png
  
ਬੜੇ ਕੰਮ ਦੀ ਚੀਜ਼ ਹੈ ਰਾਈ
Monday, 21 January 2008
ਸ਼ਾਇਦ ਹੀ ਕੋਈ ਅਜਿਹਾ ਹੋਵੇਗਾ ਜੋ ਰਾਈ ਨੂੰ ਪਛਾਣਦਾ ਨਾ ਹੋਵੇ। ਛੋਟੀ-ਛੋਟੀ, ਗੋਲ-ਗੋਲ ਰਾਈ, ਲਾਲ ਤੇ ਕਾਲੇ ਦਾਨਿਆਂ ਵਿਚ ਅਕਸਰ ਮਿਲਦੀ ਹੈ। ਬਾਹਰਲੇ ਦੇਸ਼ਾਂ ਵਿੱਚ ਇਹ ਚਿੱਟੇ ਰੰਗ ਦੀ ਵੀ ਮਿਲਦੀ ਹੈ। ਰਾਈ ਦੇ ਦਾਣੇ ਸਰ੍ਹੌਂ ਦੇ ਦਾਣਿਆਂ ਨਾਲ ਕਾਫੀ ਮਿਲਦੇ ਹਨ। ਬੱਸ ਫਰਕ ਇੰਨਾ ਹੁੰਦਾ ਹੈ ਕਿ ਰਾਈ ਸਰ੍ਹੌਂ ਤੋਂ ਥੋੜ੍ਹੀ ਛੋਟੀ ਹੁੰਦੀ ਹੈ। ਇਹ ਗਰਮੀਆਂ ਦੀ ਰੁੱਤ ਵਿੱਚ ਪੱਕ ਕੇ ਤਿਆਰ ਹੁੰਦੀ ਹੈ। ਇਸ ਦੇ ਬੀਜਾਂ ਦਾ ਤੇਲ ਵੀ ਕੱਢਿਆ ਜਾਂਦਾ ਹੈ।
ਕੁਝ ਘਰੇਲੂ ਉਪਯੋਗ : ਰਾਈ ਰਸੋਈ ਦੇ ਮਸਾਲੇ ਦੇ ਰੂਪ ਵਿੱਚ ਕਾਫੀ ਅਹਿਮ ਹੈ ਜਿਸ ਦੀ ਵਰਤੋਂ ਦਾਲ, ਸਾਗ, ਰਾਇਤਾ, ਅਚਾਰ ਆਦਿ ਵਿੱਚ ਕੀਤੀ ਜਾਂਦੀ ਹੈ। ਦਾਲਾਂ, ਸਾਗ, ਸਬਜ਼ੀਆਂ ਤੇ ਰਾਇਤੇ ਵਿੱਚ ਇਸ ਦਾ ਤੜਕਾ ਵੀ ਲਗਾਇਆ ਜਾਂਦਾ ਹੈ। ਅਚਾਰ ਵਿੱਚ ਇਸ ਦੀ ਵਰਤੋਂ ਅਚਾਰ ਵਿੱਚ ਖੱਟਾਪਨ ਲਿਆਉਣ ਲਈ ਕੀਤੀ ਜਾਂਦੀ ਹੈ। ਰਾਈ ਨਾਲ ਬਣਨ ਵਾਲੇ ਤੇਲ ਨੂੰ ਔਸ਼ਧੀ ਦੇ ਰੂਪ ਵਿੱਚ ਵਰਤੋਂ ਵਿੱਚ ਲਿਆਂਦਾ ਜਾਂਦਾ ਹੈ। ਰਾਈ ਦੇ ਦਾਣਿਆਂ ਨੂੰ ਸੱਟ, ਜਖਮ ਆਦਿ ਨੂੰ ਠੀਕ ਕਰਨ ਲਈ ਲਗਾਇਆ ਜਾ ਸਕਦਾ ਹੈ। ਇਸ ਦੇ ਲਈ ਪਹਿਲਾਂ ਡਾਕਟਰ ਦੀ ਸਲਾਹ ਜਰੂਰ ਲੈਣੀ ਚਾਹੀਦੀ ਹੈ।
ਔਸ਼ਧੀ ਦੇ ਰੂਪ ਵਿੱਚ ਰਾਈ ਦੀ ਵਰਤੋਂ : ਜੁਕਾਮ ਹੋਣ ‘ਤੇ ਰਾਈ ਨੂੰ ਸ਼ੋਹਦ ਵਿੱਚ ਚੰਗੀ ਤਰ੍ਹਾਂ ਮਿਲਾ ਕੇ ਸੁੰਘਣ ਨਾਲ ਤੁਰੰਤ ਰਾਹਤ ਮਿਲੇਗੀ। ਚਮੜੀ ਦਾ ਰੋਗ ਹੋਣ ‘ਤੇ ਰਾਈ ਨੂੰ ਸਿਰਕੇ ਵਿੱਚ ਪੀਸ ਕੇ ਉਸ ਜਗ੍ਹਾ ਲੇਪ ਲਗਾਓ। ਲਾਲ ਰਾਈ ਦਾ ਤੇਲ ਕੰਨ ਵਿੱਚ ਪਾਉਣ ਨਾਲ ਕੰਨ ਦਰਦ, ਕੰਨ ਵਿੱਚ ਫੋੜੇ ਫਿੰਸੀਆਂ ਆਦਿ ਘਟ ਜਾਂਦੇ ਹਨ। ਜੋੜਾਂ ਦਾ ਦਰਦ ਹੋਣ ‘ਤੇ ਰਾਈ ਦੇ ਤੇਲ ਵਿੱਚ ਕੁਝ ਦਿਨ ਲਗਾਤਾਰ ਮਾਲਿਸ਼ ਕਰਨ ਨਾਲ ਰਾਹਤ ਮਿਲਦੀ ਹੈ। ਉਂਝ ਕੋਈ ਵੀ ਘਰੇਲੂ ਨੁਸਖਾ ਵਰਤੋਂ ਵਿੱਚ ਲਿਆਉਣ ਤੋਂ ਪਹਿਲਾਂ ਡਾਕਟਰ ਨਾਲ ਸਲਾਹ ਜਰੂਰ ਕਰ ਲੈਣੀ ਚਾਹੀਦੀ ਹੈ। ਨਿਸ਼ਚਿਤ ਮਾਤਰਾ ਤੇ ਕਿੰਨੇ ਸਮੇਂ ਤੱਕ ਨੁਸਖੇ ਦੀ ਵਰਤੋ ਕਰਨੀ ਹੈ, ਪੁੱਛ ਲਓ।
 
< Prev   Next >
 

Business

article thumbnailਲੈਪਟਾਪ ਤੋਂ ਪਤਾ ਲੱਗੇਗੀ ਪਾਰਕਿੰਗ ਦੀ ਥਾਂ

Monday, 28 July 2008

 ਸਟ੍ਰੀਟ ਲਾਈਨ ਵਿਚ ਤਕਨੀਕੀ ਵਿਭਾਗ ਦੇ ਉਪ ਪ੍ਰਘਾਨ ਜਿਮ ਰੀਚ ਨੇ ਦੱਸਿਆ ਕਿ ਪੂਰੇ ਸ਼ਹਿਰ ਦੀਆਂ ਵੱਖ-ਵੱਖ ਪਾਰਕਿੰਗ ਥਾਵਾਂ ‘ਤੇ ਲੱਗਭੱਗ ਛੇ ਹਜ਼ਾਰ ਵਾਇਰਲੈਸ ਸੈਂਸਰ ਲਗਾਉਣ ਦੀ ਯੋਜਨਾ ਹੈ। ਇਸ ਤੋਂ ਪਾਰਕਿੰਗ ਸਥਾਨਾਂ ‘ਤੇ ਉਪਲਬਧ ਥਾਵਾਂ ਅਤੇ ਇੱਥੋਂ ਲੰਘਣ ਵਾਲੀਆਂ ਗੱਡੀਆਂ ਦੀ ਰਫਤਾਰ ਅਤੇ ਗਿਣਤੀ ‘ਤੇ ਨਜ਼ਰ ਰੱਖੀ ਜਾ ਸਕੇਗੀ।  ਕੰਪਨੀ ਦਾ ਮੰਨਣਾ ਹੈ ਕਿ ਸੈਂਸਰ ਤੋਂ ਪ੍ਰਾਪਤ ਜਾਣਕਾਰੀ ਨੂੰ ਵੈਬ ਨਕਸ਼ੇ, ਸਮਾਰਟ ਫੋਨ ਅਤੇ ਟ੍ਰੈਫਿਕ ਸਿਗਨਲ ‘ਤੇ ਦੇ ਕੇ ਟ੍ਰੈਫਿਕ ‘ਤੇ...
+ Full Story

Other Articles

Entertainment

article thumbnailਚਲੋ ਚਲੀ ਦਾ ਮੇਲਾ

Sunday, 03 August 2008

ਸਿਆਣੇ ਆਖਦੇ ਹਨ ਕਿ ਇਹ ਦੁਨੀਆਂ ਇਕ ਮੁਸਾਫਰਖਾਨਾ ਹੈ। ਜਿੱਥੇ ਤੁਸੀਂ ਘੜੀ ਪਲ ਲਈ ਸੀਟ ਦੇ ਮਾਲਕ ਹੋ ਪਰ ਇਹ ਸੀਟ ਤੁਹਾਡੀ ਨਹੀਂ। ਤੁਸੀਂ ਜਾਵੋ, ਕੋਈ ਹੋਰ ਇਸਨੂੰ ਆਪਣੀ ਆਖ ਮੱਲ ਲਵੇਗਾ। ਤਾਰੇ ਹੋਏ ਮੁੱਲ ਦਾ ਰੋਅਬ ਵੀ ਦੇ ਸਕਦਾ ਹੈ। ਪਰ ਕੀ ਇਹ ਦੁਨੀਆ ਸਿਰਫ ਇਨਸਾਨਾਂ ਲਈ ਹੈ? ਨਹੀਂ, ਇਹ ਤਾਂ ਕੁਦਰਤ ਦੇ ਰਚੇ ਹਰ ਜੀਵ ਦੀ ਸਾਂਝੀ ਹੈ। ਨੀਲੀ ਛੱਤ ਸਭ ਦੀ ਸਾਂਝੀ ਹੈ। ਖੁੱਲੀ  ਅਬਾਦ ਬੇ–ਅਬਾਦ ਧਰਤੀ ਸਭ ਦੀ ਸਾਂਝੀ ਹੈ। ਕਦੇ ਸੋਚਿਆ ਹੈ ਕਿ ਜਿਸ ਧਰਤੀ ਨੂੰ ਤੁਸੀਂ ਆਪਣਾ ਕਹਿੰਦੇ ਹੋ ਉਸ...
+ Full Story

Other Articles