Calendar Date

Aug
29
2008
hansron_logo.png
  
ਲਾਲ ਬੱਤੀ ਨਾ ਲਾਹੀ ਤਾਂ ਸ੍ਰੋਮਣੀ ਕਮੇਟੀ ਮੈਂਬਰਾਂ ਦੇ ਹੋਣਗੇ ਚਲਾਨ : ਔਲਖ
Wednesday, 30 January 2008
punjab.jpgਜਲੰਧਰ - ਪੰਜਾਬ ਪੁਲਸ ਦੇ ਮੁਖੀ ਸ੍ਰੀ ਐੱਨ.ਪੀ.ਐੱਸ. ਔਲਖ ਨੇ ਕਿਹਾ ਹੈ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਨਿਰਦੇਸ਼ਾਂ ਨੂੰ ਦੇਖਦਿਆਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਆਪਣੀਆਂ ਮੋਟਰਗੱਡਆਂ ਤੋਂ ਲਾਲ ਬੱਤੀ ਲਾਹ ਦੇਣੀ ਚਾਹੀਦੀ ਹੈ। ਨਹੀਂ ਤਾਂ ਪੰਜਾਬ ਪੁਲਸ ਵੱਲੋਂ ਕਾਨੂੰਨ ਦੀ ਪਾਲਣਾ ਕਰਦਿਆਂ ਉਨ੍ਹਾਂ ਦੀਆਂ ਮੋਟਰਗੱਡੀਆਂ ਦੇ ਚਲਾਨ ਕੀਤੇ ਜਾਣਗੇ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਔਲਖ ਨੇ ਕਿਹਾ ਕਿ ਕਾਨੂੰਨ ਸਭ ਲਈ ਬਰਾਬਰ ਹੈ ਅਤੇ ਅਦਾਲਤੀ ਹੁਕਮਾਂ ਦੀ ਪਾਲਣਾ ਕਰਨੀ ਪੁਲਸ ਦਾ ਫਰਜ਼ ਬਣਦਾ ਹੈ। ਇਹ ਪੁੱਛੇ ਜਾਣ ‘ਤੇ ਕਿ ਪੰਜਾਬ ਵਿੱਚ ਅਪਰਾਧਾਂ ਦੀ ਕੀ ਹਾਲਤ ਹੈ ਤਾਂ ਉਨ੍ਹਾਂ ਕਿਹਾ ਕਿ ਸ਼ਹਿਰਾਂ ਵਿੱਚ ਆਬਾਦੀ ਵਧ ਚੁੱਕੀ ਹੈ ਜਿਸ ਕਾਰਨ ਅਪਰਾਧਾਂ ਦੀ ਗਿਣਤੀ ਵੀ ਬੀਤੇ ਸਾਲ ਦੇ ਮੁਕਾਬਲੇ ਵਧੀ ਹੈ। ਪੰਜਾਬ ਪੁਲਸ ਦੇ ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਉਹ ਹੁਣ ਹੋਰ ਵਧੇਰੇ ਚੌਕਸੀ ਵਰਤਣ ਕਿਉਂਕਿ ਅਪਰਾਧਿਕ ਗਰੋਹ ਕੋਈ ਨਾ ਕੋਈ ਵਾਰਦਾਤ ਕਰਨ ਦੀ ਤਾਕ ਵਿੱਚ ਬੈਠੇ ਹਨ।
 
< Prev   Next >
 

Business

article thumbnailਲੈਪਟਾਪ ਤੋਂ ਪਤਾ ਲੱਗੇਗੀ ਪਾਰਕਿੰਗ ਦੀ ਥਾਂ

Monday, 28 July 2008

 ਸਟ੍ਰੀਟ ਲਾਈਨ ਵਿਚ ਤਕਨੀਕੀ ਵਿਭਾਗ ਦੇ ਉਪ ਪ੍ਰਘਾਨ ਜਿਮ ਰੀਚ ਨੇ ਦੱਸਿਆ ਕਿ ਪੂਰੇ ਸ਼ਹਿਰ ਦੀਆਂ ਵੱਖ-ਵੱਖ ਪਾਰਕਿੰਗ ਥਾਵਾਂ ‘ਤੇ ਲੱਗਭੱਗ ਛੇ ਹਜ਼ਾਰ ਵਾਇਰਲੈਸ ਸੈਂਸਰ ਲਗਾਉਣ ਦੀ ਯੋਜਨਾ ਹੈ। ਇਸ ਤੋਂ ਪਾਰਕਿੰਗ ਸਥਾਨਾਂ ‘ਤੇ ਉਪਲਬਧ ਥਾਵਾਂ ਅਤੇ ਇੱਥੋਂ ਲੰਘਣ ਵਾਲੀਆਂ ਗੱਡੀਆਂ ਦੀ ਰਫਤਾਰ ਅਤੇ ਗਿਣਤੀ ‘ਤੇ ਨਜ਼ਰ ਰੱਖੀ ਜਾ ਸਕੇਗੀ।  ਕੰਪਨੀ ਦਾ ਮੰਨਣਾ ਹੈ ਕਿ ਸੈਂਸਰ ਤੋਂ ਪ੍ਰਾਪਤ ਜਾਣਕਾਰੀ ਨੂੰ ਵੈਬ ਨਕਸ਼ੇ, ਸਮਾਰਟ ਫੋਨ ਅਤੇ ਟ੍ਰੈਫਿਕ ਸਿਗਨਲ ‘ਤੇ ਦੇ ਕੇ ਟ੍ਰੈਫਿਕ ‘ਤੇ...
+ Full Story

Other Articles

Entertainment

article thumbnailਚਲੋ ਚਲੀ ਦਾ ਮੇਲਾ

Sunday, 03 August 2008

ਸਿਆਣੇ ਆਖਦੇ ਹਨ ਕਿ ਇਹ ਦੁਨੀਆਂ ਇਕ ਮੁਸਾਫਰਖਾਨਾ ਹੈ। ਜਿੱਥੇ ਤੁਸੀਂ ਘੜੀ ਪਲ ਲਈ ਸੀਟ ਦੇ ਮਾਲਕ ਹੋ ਪਰ ਇਹ ਸੀਟ ਤੁਹਾਡੀ ਨਹੀਂ। ਤੁਸੀਂ ਜਾਵੋ, ਕੋਈ ਹੋਰ ਇਸਨੂੰ ਆਪਣੀ ਆਖ ਮੱਲ ਲਵੇਗਾ। ਤਾਰੇ ਹੋਏ ਮੁੱਲ ਦਾ ਰੋਅਬ ਵੀ ਦੇ ਸਕਦਾ ਹੈ। ਪਰ ਕੀ ਇਹ ਦੁਨੀਆ ਸਿਰਫ ਇਨਸਾਨਾਂ ਲਈ ਹੈ? ਨਹੀਂ, ਇਹ ਤਾਂ ਕੁਦਰਤ ਦੇ ਰਚੇ ਹਰ ਜੀਵ ਦੀ ਸਾਂਝੀ ਹੈ। ਨੀਲੀ ਛੱਤ ਸਭ ਦੀ ਸਾਂਝੀ ਹੈ। ਖੁੱਲੀ  ਅਬਾਦ ਬੇ–ਅਬਾਦ ਧਰਤੀ ਸਭ ਦੀ ਸਾਂਝੀ ਹੈ। ਕਦੇ ਸੋਚਿਆ ਹੈ ਕਿ ਜਿਸ ਧਰਤੀ ਨੂੰ ਤੁਸੀਂ ਆਪਣਾ ਕਹਿੰਦੇ ਹੋ ਉਸ...
+ Full Story

Other Articles