Calendar Date

Aug
28
2008
hansron_logo.png
  
ਹਿਲੇਰੀ ਤੇ ਓਬਾਮਾ ਦੀ ਬਹਿਸ ਨੇ ਡੈਮੋਕ੍ਰੇਟਾਂ ਦੀ ਏਕਤਾ ਦਿਖਾਈ
Saturday, 02 February 2008

ho.jpgਹਾਲੀਵੁੱਡ - ਉਮੀਦ ਦੇ ਮੁਤਾਬਕ ਹੀ ਇੱਥੇ ਆਸਕਰ ਐਵਾਰਡ ਦਿੱਤੇ ਜਾਣ ਵਾਲੇ ਸਥਾਨ ਉੱਤੇ ਬਰਾਕ ਓਬਾਮਾ ਅਤੇ ਹਿਲੇਰੀ ਕਲਿੰਟਨ ਵਿਚਾਲੇ ਹੋਏ ਬਹਿਸ ਹਾਲੀਵੁੱਡ ਫਿਲਮ ਦੀ ਕਿਸੇ ਕਹਾਣੀ ਵਾਂਗ ਹੀ ਖਤਮ ਹੋਈ ਅਤੇ ਜਿੱਤ ਆਖਰ ਡੈਮੋਕ੍ਰੇਟਿਕ ਏਕਤਾ ਦੀ ਹੀ ਹੋਈ। ਅਗਲੇ ਹਫਤੇ ਮੰਗਲਵਾਰ ਨੂੰ ਪੈ ਰਹੀਆਂ ਵੋਟਾਂ ਤੋਂ ਪਹਿਲਾਂ ਦੋਵਾਂ ਡੈਮੋਕ੍ਰੇਟਿਕ ਉਮੀਦਵਾਰਾਂ ਨੇ ਵ੍ਹਾਈਟ ਹਾਊਸ ਤੱਕ ਪਹੁੰਚਣ ਲਈ ਭਖਵੀਂ ਬਹਿਸ ਕੀਤੀ। ਇਲੀਨੋਇਸ ਦੇ ਸੈਨੇਟਰ ਅਤੇ ਅਮਰੀਕਾ ਦੀ ਸਾਬਕਾ ਪ੍ਰਥਮ ਮਹਿਲਾ ਵਿਚਾਲੇ ਨੀਤੀਆਂ ਦੇ ਮਤਭੇਦ ਉੱਤੇ ਭਖਵੀਂ ਬਹਿਸ ਹੋਈ। ਇਸ ਵਾਰ ਉਨ੍ਹਾਂ ਦੀ ਬਹਿਸ ਵਿੱਚ ਉਸ ਪ੍ਰਕਾਰ ਦੀ ਕੁੜੱਤਣ ਨਹੀਂ ਸੀ ਜਿਸ ਤਰ੍ਹਾਂ ਦੀ ਦੱਖਣੀ ਕਰੋਲੀਨਾ ਵਿੱਚ ਬਹਿਸ ਦੌਰਾਨ ਦੇਖਣ ਨੂੰ ਮਿਲੀ ਸੀ। ਬਹਿਸ ਮਗਰੋਂ ਹਿਲੇਰੀ ਕਲਿੰਟਨ ਨੇ ਕਿਹਾ ਕਿ ਚਾਹੇ ਉਸ ਦੇ ਅਤੇ ਓਬਾਮਾ ਦੇ ਸਿਹਤ ਸੰਭਾਲ, ਆਰਥਿਕ ਸੁਧਾਰਾਂ ਅਤੇ ਵਿਦੇਸ਼ੀ ਜ਼ਾਲਮ ਰਾਜਾਂ ਨੂੰ ਕਾਬੂ ਵਿੱਚ ਕਰਨ ਵਰਗੇ ਮਸਲਿਆਂ ਉੱਤੇ ਮਤਭੇਦ ਸਨ ਲੇਕਿਨ ਉਹ ਦੋਵੇਂ ਇਸ ਗੱਲ ਉੱਤੇ ਸਹਿਮਤ ਸਨ ਕਿ ਰਿਪਬਲੀਕਨਾਂ ਨੂੰ ਸੱਤਾ ਤੋਂ ਲਾਂਭੇ ਕਰਨਾ ਜਰੂਰੀ ਹੈ।

 
< Prev   Next >
 

Business

article thumbnailਲੈਪਟਾਪ ਤੋਂ ਪਤਾ ਲੱਗੇਗੀ ਪਾਰਕਿੰਗ ਦੀ ਥਾਂ

Monday, 28 July 2008

 ਸਟ੍ਰੀਟ ਲਾਈਨ ਵਿਚ ਤਕਨੀਕੀ ਵਿਭਾਗ ਦੇ ਉਪ ਪ੍ਰਘਾਨ ਜਿਮ ਰੀਚ ਨੇ ਦੱਸਿਆ ਕਿ ਪੂਰੇ ਸ਼ਹਿਰ ਦੀਆਂ ਵੱਖ-ਵੱਖ ਪਾਰਕਿੰਗ ਥਾਵਾਂ ‘ਤੇ ਲੱਗਭੱਗ ਛੇ ਹਜ਼ਾਰ ਵਾਇਰਲੈਸ ਸੈਂਸਰ ਲਗਾਉਣ ਦੀ ਯੋਜਨਾ ਹੈ। ਇਸ ਤੋਂ ਪਾਰਕਿੰਗ ਸਥਾਨਾਂ ‘ਤੇ ਉਪਲਬਧ ਥਾਵਾਂ ਅਤੇ ਇੱਥੋਂ ਲੰਘਣ ਵਾਲੀਆਂ ਗੱਡੀਆਂ ਦੀ ਰਫਤਾਰ ਅਤੇ ਗਿਣਤੀ ‘ਤੇ ਨਜ਼ਰ ਰੱਖੀ ਜਾ ਸਕੇਗੀ।  ਕੰਪਨੀ ਦਾ ਮੰਨਣਾ ਹੈ ਕਿ ਸੈਂਸਰ ਤੋਂ ਪ੍ਰਾਪਤ ਜਾਣਕਾਰੀ ਨੂੰ ਵੈਬ ਨਕਸ਼ੇ, ਸਮਾਰਟ ਫੋਨ ਅਤੇ ਟ੍ਰੈਫਿਕ ਸਿਗਨਲ ‘ਤੇ ਦੇ ਕੇ ਟ੍ਰੈਫਿਕ ‘ਤੇ...
+ Full Story

Other Articles

Entertainment

article thumbnailਚਲੋ ਚਲੀ ਦਾ ਮੇਲਾ

Sunday, 03 August 2008

ਸਿਆਣੇ ਆਖਦੇ ਹਨ ਕਿ ਇਹ ਦੁਨੀਆਂ ਇਕ ਮੁਸਾਫਰਖਾਨਾ ਹੈ। ਜਿੱਥੇ ਤੁਸੀਂ ਘੜੀ ਪਲ ਲਈ ਸੀਟ ਦੇ ਮਾਲਕ ਹੋ ਪਰ ਇਹ ਸੀਟ ਤੁਹਾਡੀ ਨਹੀਂ। ਤੁਸੀਂ ਜਾਵੋ, ਕੋਈ ਹੋਰ ਇਸਨੂੰ ਆਪਣੀ ਆਖ ਮੱਲ ਲਵੇਗਾ। ਤਾਰੇ ਹੋਏ ਮੁੱਲ ਦਾ ਰੋਅਬ ਵੀ ਦੇ ਸਕਦਾ ਹੈ। ਪਰ ਕੀ ਇਹ ਦੁਨੀਆ ਸਿਰਫ ਇਨਸਾਨਾਂ ਲਈ ਹੈ? ਨਹੀਂ, ਇਹ ਤਾਂ ਕੁਦਰਤ ਦੇ ਰਚੇ ਹਰ ਜੀਵ ਦੀ ਸਾਂਝੀ ਹੈ। ਨੀਲੀ ਛੱਤ ਸਭ ਦੀ ਸਾਂਝੀ ਹੈ। ਖੁੱਲੀ  ਅਬਾਦ ਬੇ–ਅਬਾਦ ਧਰਤੀ ਸਭ ਦੀ ਸਾਂਝੀ ਹੈ। ਕਦੇ ਸੋਚਿਆ ਹੈ ਕਿ ਜਿਸ ਧਰਤੀ ਨੂੰ ਤੁਸੀਂ ਆਪਣਾ ਕਹਿੰਦੇ ਹੋ ਉਸ...
+ Full Story

Other Articles