|
ਇੰਡੀਅਨ ਓਵਰਸੀਜ਼ ਕਾਂਗਰਸ ਇਟਲੀ ਦੇ ਸੀਨੀਅਰ ਵਾਈਸ ਪ੍ਰਧਾਨ ਸ੍ਰੀ ਸ਼ਰਮਾ ਵਲੋਂ ਅਸਤੀਫਾ |
|
Tuesday, 05 February 2008 |
ਬੈਰਗਾਮੋ-ਇਟਲੀ (ਗੁਰਮੁਖ ਸਿੰਘ ਸਰਕਾਰੀਆ)- ਇਟਲੀ ਵਿਚ ਕਾਂਗਰਸ ਦੀ ਇਕਾਈ ਇੰਡੀਅਨ ਓਵਰਸੀਜ਼ ਕਾਂਗਰਸ ਦੇ ਸੀਨੀਅਰ ਵਾਈਸ ਪ੍ਰਧਾਨ ਸ੍ਰੀ ਅਨਿਲ ਕੁਮਾਰ ਸ਼ਰਮਾ ਨੇ ਆਪਣੇ ਇਸ ਅਹੁੱਦੇ ਤੋਂ ਅਸਤੀਫਾ ਦੇ ਦਿੱਤਾ ਹੈ। ਸ੍ਰੀ ਸ਼ਰਮਾ ਨੇ ਦੱਸਿਆ ਕੇ ਉਹਨਾਂ ਕੋਲ ਹੋਰ ਵੀ ਕਈ ਸੰਸਥਾਵਾਂ ਦੀਆਂ ਜਿ਼ੰਮੇਵਾਰੀਆਂ ਹੋਣ ਕਰਕੇ ਉਹਨਾਂ ਆਪਣਾ ਅਸਤੀਫਾ ਪਾਰਟੀ ਪ੍ਰਧਾਨ ਨੂੰ ਭੇਜ ਦਿੱਤਾ। ਉਹਨਾਂ ਪੱਤਰਕਾਰਾਂ ਨੂੰ ਦੱਸਿਆ ਕਿ ਕਬੱਡੀ ਖੇਡ ਕਲੱਬਾਂ ਨੂੰ ਉਤਸ਼ਾਹਤ ਕਰਨ ਲਈ ਵੱਧ ਸਮਾਂ ਦੇਣਗੇ ਕਿਉਂ ਕਿ ਅੱਜ ਦੇ ਨੌਜ਼ਵਾਨ ਵਰਗ ਨੂੰ ਨਸਿ਼ਆਂ ਤੇ ਧੜੇਬੰਦਕ ਖਹਿਬਾਜ਼ੀਆਂ ਤੋਂ ਦੂਰ ਰੱਖਣ ਦੀ ਸਖਤ ਲੋੜ ਹੈ।
|