Calendar Date

Aug
30
2008
hansron_logo.png
  
ਅਫਗਾਨਿਸਤਾਨ ਇੱਕ ਅਸਫਲ ਦੇਸ਼ ਬਣ ਸਕਦਾ ਹੈ : ਅਧਿਐਨ
Thursday, 07 February 2008
afgan.gifਲੰਡਨ - ਅਫਗਾਨਿਸਤਾਨ ਵਿੱਚ ਜੇ ਨਾਟੋ ਦੇ ਫੌਜੀ ਤਾਲਿਬਾਨ ਨੂੰ ਹਰਾ ਨਾ ਸਕੇ ਤਾਂ ਇਹ ਦੇਸ਼ ਇੱਕ ਅਸਫਲ ਦੇਸ਼ ਦੇ ਰੂਪ ਵਿੱਚ ਤਬਦੀਲ ਹੋ ਸਕਦਾ ਹੈ ਜੋ ਦੁਨੀਆਂ ਭਰ ਵਿੱਚ ਇਸਲਾਮੀ ਕੱਟੜਵਾਦ ਨੂੰ ਹੱਲਾਸ਼ੇਰੀ ਦੇਵੇਗਾ। ਕੌਮਾਂਤਰੀ ਫੌਜੀ ਅਧਿਐਨ ਸੰਸਥਾਨ ਨੇ ਅਫਗਾਨਿਸਤਾਨ ਦੇ ਦੱਖਣੀ ਸੂਬਿਆਂ ਤੋਂ ਬਗਾਵਤ ਦੀ ਹਵਾ ਉੱਤਰੀ ਸੂਬਿਆਂ ਵਿੱਚ ਫੈਲਣ ਸਬੰਧੀ ਵਧਦੇ ਸੰਕੇਤਾਂ ‘ਤੇ ਚਿੰਤਾ ਪ੍ਰਗਟਾਉਂਦੇ ਹੋਏ ਕਿਹਾ ਕਿ ਬਾਗੀ ਇਰਾਕ ਤੋਂ ਸਬਕ ਸਿੱਖ ਰਹੇ ਹਨ। ਦੂਸਰੇ ਪਾਸੇ ਲੰਡਨ ਸਥਿਤ ਇੱਕ ਫੌਜੀ ਮਾਹਿਰ ਨੇ ‘ਦਿ ਮਿਲਟਰੀ ਬੈਲੇਂਸ 2008’ ਨਾਂ ਦੀ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਇਰਾਕ ਦੀ ਬਗਾਵਤ ਦੇ ਹਾਲਾਤ ਵਿੱਚ ਸੁਧਾਰ ਹੋਇਆ ਹੈ। ਇਸ ਸਾਲਾਨਾ ਅਧਿਐਨ ਵਿੱਚ ਕਿਹਾ ਗਿਆ ਹੈ ਕਿ ਅਫਗਾਨਿਸਤਾਨ ਵਿੱਚ ਨਾਟੋ ਦੀ ਮੁਹਿੰਮ ਨੂੰ ਉਨ੍ਹਾਂ ਥਾਵਾਂ ‘ਤੇ ਬੇਹੱਦ ਖਤਰਾ ਹੈ ਜਿੱਥੇ ਉਸ ਦੀ ਤਕਨੀਕੀ ਸਮਰੱਥਾ ਘਟ ਗਈ ਹੈ। ਰਿਪੋਰਟ ਵਿੱਚ ਖਾਸ ਤੌਰ ‘ਤੇ ਪੂਰਬੀ ਅਫਗਾਨਿਸਤਾਨ ਨੂੰ ਅਜਿਹੀ ਜਗ੍ਹਾ ਦੱਸਿਆ ਗਿਆ ਹੈ ਜਿੱਥੇ ਨਾਟੋ ਅਤੇ ਤਾਲਿਬਾਨ ਦਰਮਿਆਨ ਸੰਘਰਸ਼ ਦੀ ਸਥਿਤੀ ਹੈ।
ਲੰਡਨ ਇਸ ਸਥਿਤ ਇਸ ਮਾਹਿਰ ਨੇ ਆਪਣੀ ਰਿਪਰੋਟ ਵਿੱਚ ਕਿਹਾ ਹੈ ਕਿ ਨਾਟੋ ਫੌਜੀਆਂ ਦੇ ਸਫਲ ਨਾ ਹੋਣ ਦੀ ਸਥਿਤੀ ਵਿੱਚ ਨਾ ਸਿਰਫ ਅਫਗਾਨਿਸਤਾਨ ਵਿੱਚ ਇਸਲਾਮੀ ਕੱਟੜਵਾਦ ਵਧ ਜਾਵੇਗਾ ਸਗੋਂ ਫੌਜੀ ਅਹਿਮੀਅਤ ਦੇ ਨਜ਼ਰੀਏ ਤੋਂ ਇਸ ਖੇਤਰ ਵਿੱਚ ਇੱਕ ਅਸਫਲ ਦੇਸ਼ ਪੈਦਾ ਹੋ ਜਾਵੇਗਾ। ਅਫਗਾਨਿਸਤਾਨ ਅੱਤਵਾਦੀ ਸੰਗਠਨਾਂ ਅਤੇ ਨਸ਼ੀਲੀਆਂ ਵਸਤਾਂ ਦਾ ਅਰਾਮਗਾਹ ਵਿੱਚ ਤਬਦੀਲ ਹੋ ਜਾਵੇਗਾ। ਅਧਿਐਨ ਅਨੁਸਾਰ ਇਸ ਨਾਲ ਨਾਟੋ ਦੀ ਭਰੋਸੇਯੋਗਤਾ ਵੀ ਸਵਾਲਾਂ ਦੇ ਘੇਰੇ ਵਿੱਚ ਆ ਜਾਵੇਗਾ ਹਾਲਾਂਕਿ ਨਾਟੋ ਦੇ 41000 ਫੌਜੀ ਰਾਸ਼ਟਰਪਤੀ ਹਾਮਿਦ ਕਰਜ਼ਈ ਦੀ ਸਰਕਾਰ ਨੂੰ ਪ੍ਰਸ਼ਾਸਨ ਚਲਾਉਣ ਵਿੱਚ ਮੱਦਦ ਕਰ ਰਹੇ ਹਨ ਪਰ ਕਰਜ਼ਈ ਪ੍ਰਸ਼ਾਸਨ ਮਜਬੂਰ ਹੈ। ਲੰਡਨ ਦੇ ਇਸ ਅਧਿਐਨ ਵਿੱਚ ਅਮਰੀਕੀ ਥਿੰਕ ਟੈਂਕ ਦੀ ਪਿਛਲੇ ਹਫਤੇ ਜਾਰੀ ਚਿਤਾਵਨੀ ਦੀ ਗੂੰਜ ਸੁਣਾਈ ਦਿੱਤੀ ਹੈ ਜਿਸ ਵਿੱਚ ਕਿਹਾ ਗਿਆ ਸੀ ਕਿ ਅਫਗਾਨਿਸਤਾਨ ਵਿੱਚ ਨਾਟੋ ਦੇ ਫੌਜੀਆਂ ਦੀ ਗਿਣਤੀ ਵਿੱਚ ਵਾਧਾ ਅਤੇ ਕੁਝ ਹੋਰ ਅਹਿਮ ਤਬਦੀਲੀਆਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ।
 
< Prev   Next >
 

Business

article thumbnailਲੈਪਟਾਪ ਤੋਂ ਪਤਾ ਲੱਗੇਗੀ ਪਾਰਕਿੰਗ ਦੀ ਥਾਂ

Monday, 28 July 2008

 ਸਟ੍ਰੀਟ ਲਾਈਨ ਵਿਚ ਤਕਨੀਕੀ ਵਿਭਾਗ ਦੇ ਉਪ ਪ੍ਰਘਾਨ ਜਿਮ ਰੀਚ ਨੇ ਦੱਸਿਆ ਕਿ ਪੂਰੇ ਸ਼ਹਿਰ ਦੀਆਂ ਵੱਖ-ਵੱਖ ਪਾਰਕਿੰਗ ਥਾਵਾਂ ‘ਤੇ ਲੱਗਭੱਗ ਛੇ ਹਜ਼ਾਰ ਵਾਇਰਲੈਸ ਸੈਂਸਰ ਲਗਾਉਣ ਦੀ ਯੋਜਨਾ ਹੈ। ਇਸ ਤੋਂ ਪਾਰਕਿੰਗ ਸਥਾਨਾਂ ‘ਤੇ ਉਪਲਬਧ ਥਾਵਾਂ ਅਤੇ ਇੱਥੋਂ ਲੰਘਣ ਵਾਲੀਆਂ ਗੱਡੀਆਂ ਦੀ ਰਫਤਾਰ ਅਤੇ ਗਿਣਤੀ ‘ਤੇ ਨਜ਼ਰ ਰੱਖੀ ਜਾ ਸਕੇਗੀ।  ਕੰਪਨੀ ਦਾ ਮੰਨਣਾ ਹੈ ਕਿ ਸੈਂਸਰ ਤੋਂ ਪ੍ਰਾਪਤ ਜਾਣਕਾਰੀ ਨੂੰ ਵੈਬ ਨਕਸ਼ੇ, ਸਮਾਰਟ ਫੋਨ ਅਤੇ ਟ੍ਰੈਫਿਕ ਸਿਗਨਲ ‘ਤੇ ਦੇ ਕੇ ਟ੍ਰੈਫਿਕ ‘ਤੇ...
+ Full Story

Other Articles

Entertainment

article thumbnailਚਲੋ ਚਲੀ ਦਾ ਮੇਲਾ

Sunday, 03 August 2008

ਸਿਆਣੇ ਆਖਦੇ ਹਨ ਕਿ ਇਹ ਦੁਨੀਆਂ ਇਕ ਮੁਸਾਫਰਖਾਨਾ ਹੈ। ਜਿੱਥੇ ਤੁਸੀਂ ਘੜੀ ਪਲ ਲਈ ਸੀਟ ਦੇ ਮਾਲਕ ਹੋ ਪਰ ਇਹ ਸੀਟ ਤੁਹਾਡੀ ਨਹੀਂ। ਤੁਸੀਂ ਜਾਵੋ, ਕੋਈ ਹੋਰ ਇਸਨੂੰ ਆਪਣੀ ਆਖ ਮੱਲ ਲਵੇਗਾ। ਤਾਰੇ ਹੋਏ ਮੁੱਲ ਦਾ ਰੋਅਬ ਵੀ ਦੇ ਸਕਦਾ ਹੈ। ਪਰ ਕੀ ਇਹ ਦੁਨੀਆ ਸਿਰਫ ਇਨਸਾਨਾਂ ਲਈ ਹੈ? ਨਹੀਂ, ਇਹ ਤਾਂ ਕੁਦਰਤ ਦੇ ਰਚੇ ਹਰ ਜੀਵ ਦੀ ਸਾਂਝੀ ਹੈ। ਨੀਲੀ ਛੱਤ ਸਭ ਦੀ ਸਾਂਝੀ ਹੈ। ਖੁੱਲੀ  ਅਬਾਦ ਬੇ–ਅਬਾਦ ਧਰਤੀ ਸਭ ਦੀ ਸਾਂਝੀ ਹੈ। ਕਦੇ ਸੋਚਿਆ ਹੈ ਕਿ ਜਿਸ ਧਰਤੀ ਨੂੰ ਤੁਸੀਂ ਆਪਣਾ ਕਹਿੰਦੇ ਹੋ ਉਸ...
+ Full Story

Other Articles