|
ਜਲਾਵਤਨ ਤਿੱਬਤੀਆਂ ਵੱਲੋਂ ਪੇਈਚਿੰਗ ਓਲੰਪਿਕਸ ਵਿਰੋਧੀ ਪ੍ਰਦਰਸ਼ਨ ਦੀ ਤਿਆਰੀ |
|
Sunday, 17 February 2008 |
|
ਧਰਮਸ਼ਾਲਾ - ਭਾਰਤ ਵਿੱਚ ਰਹਿ ਰਹੇ ਤਿੱਬਤੀਆਂ ਨੇ ਪੇਈਚਿੰਗ ਓਲੰਪਿਕ ਖੇਡਾਂ ਖਿਲਾਫ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਜਲਾਵਤਨੀ ਤਿੱਬਤੀ ਲੋਕ ਧਰਮਸ਼ਾਲਾ ਤੋਂ ਤਿੱਬਤ ਤੱਕ ਰੋਸ ਮਾਰਚ ਕਰਨਗੇ। ਇਸ ਮਾਰਚ ਵਿੱਚ ਚੋਟੀ ਦੇ ਪੰਜ ਤਿੱਬਤੀ ਸੰਗਠਨ ਸਿ਼ਰਕਤ ਕਰਨਗੇ। ਇਸ ਤੋਂ ਇਲਾਵਾ ਸੈਮੀਨਾਰ ਕਰਵਾਏ ਜਾਣਗੇ, ਵਰਕਸ਼ਾਪਾਂ ਹੋਣਗੀਆਂ ਅਤੇ ਵੱਖ-ਵੱਖ ਪੱਧਰਾਂ ‘ਤੇ ਮੀਟਿੰਗਾਂ ਕਰਵਾਈਆਂ ਜਾਣਗੀਆਂ ਤਾਂ ਜੋ ਚੀਨ ਖਿਲਾਫ ਅਹਿੰਸਕ ਵਿਰੋਧੀ ਮੁਹਿੰਮ ਸਫਲ ਹੋ ਸਕੇ। ਇਹ ਵਿਰੋਧ ਪ੍ਰਦਰਸ਼ਨ 10 ਮਾਰਚ ਤੋਂ ਆਰੰਭ ਹੋਣਗੇ। ਤਿੱਬਤ ਮਹਿਲਾ ਐਸੋਸੀਏਸ਼ਨ ਦੇ ਪ੍ਰਧਾਨ ਸੀ.ਸ਼ੇਰਿੰਗ ਨੇ ਦੱਸਿਆ ਕਿ ਇਹ ਮਾਰਚ ਇਸ ਗੱਲੋਂ ਅਹਿਮ ਹੋਵੇਗਾ ਕਿਉਂਕਿ ਇਸ ਨਾਲ ਲੋਕਾਂ ਨੂੰ ਸਥਿਤੀ ਸਪਸ਼ੱਟ ਕਰਨ ਦਾ ਮੌਕਾ ਮਿਲ ਸਕੇਗਾ। ਉਨ੍ਹਾਂ ਕਿਹਾ ਕਿ ਹਰ ਇੱਕ ਨੂੰ ਇਸ ਮਾਰਚ ਵਿੱਚ ਸ਼ਾਮਲ ਕਰਨ ਦੀ ਕੋਸਿ਼ਸ਼ ਕੀਤੀ ਜਾਵੇਗੀ। ਇਸ ਰੋਸ ਮਾਰਚ ਨੂੰ ਲੋਕ ਮੁਹਿੰਮ ਬਣਾਇਆ ਜਾਵੇਗਾ। ਤਿੱਬਤ ਦੀ ਜਲਾਵਤਨ ਪਾਰਟਲੀਮੈਂਟ ਦੇ ਮੈਂਬਰ ਕਰਮਾ ਯੇਸ਼ੀ ਨੇ ਦੱਸਿਆ ਕਿ ਮੁਹਿੰਮ ਵਿੱਚ ਅਨੁਸ਼ਾਸਨ ਦਾ ਪੂਰਾ ਖਿਆਲ ਰੱਖਿਆ ਜਾਵੇਗਾ। ਭਾਰਤ ਜਲਾਵਤਨ ਤਿੱਬਤੀਆਂ ਦਾ ਬਣਿਆ ਹੋਇਆ ਹੈ।
|