Calendar Date

Aug
30
2008
hansron_logo.png
  
ਵੀਨਸ ਚੈਨਲ ਹੁਣ ਇਟਲੀ ਦੇ ਪ੍ਰੋਗਰਾਮਵੀ ਪ੍ਰਸਾਰਤ ਕਰਿਆ ਕਰੂ
Sunday, 24 February 2008
    
    ਹਰ ਸ਼ਨਿਚਰਵਾਰ ਇੱਕ ਘੰਟਾ ਪ੍ਰੋਗਰਾਮ ਪੇਸ਼ ਹੋਣਗੇ
ਇਟਲੀ – (ਗੁਰਮੁਖ ਸਿੰਘ ਸਰਕਾਰੀਆ) ਇੰਗਲੈਂਡ ਤੋਂ ਫ੍ਰੀ ਔਨ ਏਅਰ ਵੀਨਸ ਚੈਨਲ ਦੇ ਪ੍ਰਬੰਧਕੀ ਬੋਰਡ ਨੇ ਇਟਲੀ ਵਿਚ ਪੰਜਾਬੀਆਂ ਦੀ ਵੱਧ ਰਹੀ ਗਿਣਤੀ ਨੂੰ ਮੁੱਖ ਰੱਖਦਿਆਂ ਇਟਲੀ ‘ਚ ਪੰਜਾਬੀਆਂ ਦੀਆਂ ਧਾਰਮਿਕ ,ਸਮਾਜਿਕ , ਖੇਡ ਤੇ ਰਾਜਨੀਤਕ ਗਤੀਵਿਧੀਆਂ ਨੂੰ ਦੁਨੀਆਂ ਦੇ ਕੋਨੇ –ਕੋਨੇ ‘ਚ ਬੈਠੇ ਪੰਜਾਬੀਆਂ ਤੱਕ ਪਹੁੰਚਾਉਣ ਦਾ ਇੱਕ ਵਿਸ਼ੇਸ਼ ਉਪਰਾਲਾ ਕਰਦਿਆਂ ਹਰ ਸ਼ਨਿੱਚਰਵਾਰ ਨੂੰ ਇੱਕ ਘੰਟਾ ਇਟਲੀ ਦੇ ਪ੍ਰੋਗਰਾਮ ਪ੍ਰਸਾਰਤ ਕਰਿਆ ਕਰੇਗਾ। ਇਟਲੀ ਦੀਆਂ ਮੁੱਖ ਸ਼ਖਸ਼ੀਅਤਾਂ ਨੇ ਵੀਨਸ ਦੀ ਇਸ ਪਹਿਲ ਕਦਮੀ ਦੀ ਪ੍ਰਸੰਸਾ ਕਰਦਿਆਂ ਕਿਹਾ ਅੱਜ ਤੱਕ ਕਿਸੇ ਹੋਰ ਚੈਨਲ ਨੇ ਇਸ ਵਾਰੇ ਸੋਚਿਆ ਵੀ ਨਹੀਂ ਹੋਵੇਗਾ ਜੋ ਵੀਨਸ ਨੇ ਕਰ ਦਿਖਾਇਆ ਹੈ ਤੇ ਅਸੀਂ ਵੀਨਸ ਟੀਮ ਦਾ ਹਰ ਪੱਖੋਂ ਪੂਰਨ ਸਹਿਯੋਗ ਦੇਵਾਂਗੇ। ਹਵੇਲੀ ਰੈਸੋਰੈਂਟ ਬਨਿਓਲੋਮੇਲਾ ਵਿਖੇ ਵੀਨਸ ਟੀਮ ਨੇ ਇੱਥੋਂ ਦੀਆਂ ਹਸਤੀਆਂ ਨੂੰ ਵੀਨਸ ਚੈਨਲ ਦੇ ਪ੍ਰੋਗਰਾਮਾਂ ਦਾ ਮੈਗਜ਼ੀਨ ਦੇ ਕੇ ਇਟਲੀ ‘ਚ ਵੀਨਸ ਦਾ ਉਦਘਾਟਨ ਵੀ ਕੀਤਾ ਤੇ ਇਕੱਠੇ ਹੋਏ ਪੰਜਾਬੀਆਂ ਦੇ ਵਿਚਾਰਾਂ ਨੂੰ ਵੀ ਫਿਲਮ ਰਿਕਾਰਡ ਕੀਤੀ । ਸ੍ਰੀ ਅਨਿਲ ਕੁਮਾਰ ਸ਼ਰਮਾ (ਪ੍ਰਧਾਨ ਐਮੇਚਿਉਰ ਕਬੱਡੀ ਫੈਡਰੇਸ਼ਨ ਯੌਰਪ)ਨੇ ਕਿਹਾ ਵੀਨਸ ਚੈਨਲ ਇਟਲੀ ਦੇ ਪੰਜਾਬੀਆਂ ਦੀਆਂ ਗਤੀਵਿਧੀਆਂ ਤਾਂ ਪੇਸ਼ ਕਰੇਗਾ ਹੀ ਪ੍ਰੰਤੂ ਜੇ ਯੌਰਪ ਦੇ ਕਿਸੇ ਹੋਰ ਦੇਸ਼ ਦੇ ਪੰਜਾਬੀ ਸਾਨੂੰ ਰਿਕਾਰਡਿੰਗ ਲਈ ਸੱਦਣਗੇ ਤਾਂ ਉਹਨਾਂ ਦੇ ਪ੍ਰੋਗਰਾਮਾਂ ਦੀ ਕਵਰੇਜ਼ ਕਰਨ ਵਿਚ ਅਸੀਂ ਸੰਕੋਚ ਨਹੀਂ ਕਰਾਂਗੇ। ਇਹ ਸਾਰਾ ਉਪਰਾਲਾ ਵੀਨਸ ਟੀਮ ਤੋਂ ਆਏ ਸ੍ਰੀ ਅਸ਼ੋਕ ਕੁਮਾਰ ਜੀ ਦੀਆਂ ਅਣਥੱਕ ਕੋਸਿ਼ਸ਼ਾਂ ਕਰਕੇ ਹੀ ਸੰਭਵ ਹੋ ਸਕਿਆ।ਇਸ ਮੌਕੇ ਤੇ ਸ੍ਰ ਹਰਦੀਪ ਸਿੰਘ ਪਠਾਣੀਆ(ਪਠਾਣੀਆਂ ਇੰਟਰਪ੍ਰਾਈਜ਼), ਸ੍ਰ ਸੁਰਿੰਦਰ ਸਿੰਘ ਚੈੜੀਆਂ (ਜੈਲਦਾਰ), ਸ੍ਰ ਜਗਤਾਰ ਸਿੰਘ ਚੈੜੀਆਂ , ਸ੍ਰੀ ਪਲਵਿੰਦਰ ਸ਼ਰਮਾ, ਸ੍ਰ ਸੁਰਜੀਤ ਸਿੰਘ ਵਿਰਕ(ਹਵੇਲੀ ਰੈਸਟੋਰੈਂਟ) ਸ੍ਰੀ ਧਰਮ ਪਾਲ ਜਟਾਣਾ,ਸ੍ਰੀ ਰਾਜ ਕੁਮਾਰ ਸੱਲਾਂ, ਸੋਨੂੰ, ਸ੍ਰੀ ਟੇਕ ਚੰਦ ਤੇ ਬਿੱਲਾ ਤਲਵੰਡੀ ਤੇ ਪੱਤਰਕਾਰਾਂ ਵਿੱਚ ਸ੍ਰ ਜੋਗਾ ਸਿੰਘ ਸੰਘਾ(ਮੁੱਖ ਸੰਪਾਦਕ ਮਾਸਿਕ ਇੰਡੋ ਇਟਾਲੀਅਨ), ਸ੍ਰੀ ਵਿਸ਼ਾਲ , ਪੰਮਾ ਲਸਾੜੀਆ, ਸ੍ਰ ਬਲਦੇਵ ਸਿੰਘ ਬੂਰੇਜੱਟਾਂ ,ਸ੍ਰ ਸੁਖਵਿੰਦਰ ਸਿੰਘ ਗੋਬਿੰਦਪੁਰੀ ਪ੍ਰਮੁੱਖ ਤੌਰ ਤੇ ਸ਼ਾਮਲ ਹੋਏ।
 
< Prev   Next >
 

Business

article thumbnailਲੈਪਟਾਪ ਤੋਂ ਪਤਾ ਲੱਗੇਗੀ ਪਾਰਕਿੰਗ ਦੀ ਥਾਂ

Monday, 28 July 2008

 ਸਟ੍ਰੀਟ ਲਾਈਨ ਵਿਚ ਤਕਨੀਕੀ ਵਿਭਾਗ ਦੇ ਉਪ ਪ੍ਰਘਾਨ ਜਿਮ ਰੀਚ ਨੇ ਦੱਸਿਆ ਕਿ ਪੂਰੇ ਸ਼ਹਿਰ ਦੀਆਂ ਵੱਖ-ਵੱਖ ਪਾਰਕਿੰਗ ਥਾਵਾਂ ‘ਤੇ ਲੱਗਭੱਗ ਛੇ ਹਜ਼ਾਰ ਵਾਇਰਲੈਸ ਸੈਂਸਰ ਲਗਾਉਣ ਦੀ ਯੋਜਨਾ ਹੈ। ਇਸ ਤੋਂ ਪਾਰਕਿੰਗ ਸਥਾਨਾਂ ‘ਤੇ ਉਪਲਬਧ ਥਾਵਾਂ ਅਤੇ ਇੱਥੋਂ ਲੰਘਣ ਵਾਲੀਆਂ ਗੱਡੀਆਂ ਦੀ ਰਫਤਾਰ ਅਤੇ ਗਿਣਤੀ ‘ਤੇ ਨਜ਼ਰ ਰੱਖੀ ਜਾ ਸਕੇਗੀ।  ਕੰਪਨੀ ਦਾ ਮੰਨਣਾ ਹੈ ਕਿ ਸੈਂਸਰ ਤੋਂ ਪ੍ਰਾਪਤ ਜਾਣਕਾਰੀ ਨੂੰ ਵੈਬ ਨਕਸ਼ੇ, ਸਮਾਰਟ ਫੋਨ ਅਤੇ ਟ੍ਰੈਫਿਕ ਸਿਗਨਲ ‘ਤੇ ਦੇ ਕੇ ਟ੍ਰੈਫਿਕ ‘ਤੇ...
+ Full Story

Other Articles

Entertainment

article thumbnailਚਲੋ ਚਲੀ ਦਾ ਮੇਲਾ

Sunday, 03 August 2008

ਸਿਆਣੇ ਆਖਦੇ ਹਨ ਕਿ ਇਹ ਦੁਨੀਆਂ ਇਕ ਮੁਸਾਫਰਖਾਨਾ ਹੈ। ਜਿੱਥੇ ਤੁਸੀਂ ਘੜੀ ਪਲ ਲਈ ਸੀਟ ਦੇ ਮਾਲਕ ਹੋ ਪਰ ਇਹ ਸੀਟ ਤੁਹਾਡੀ ਨਹੀਂ। ਤੁਸੀਂ ਜਾਵੋ, ਕੋਈ ਹੋਰ ਇਸਨੂੰ ਆਪਣੀ ਆਖ ਮੱਲ ਲਵੇਗਾ। ਤਾਰੇ ਹੋਏ ਮੁੱਲ ਦਾ ਰੋਅਬ ਵੀ ਦੇ ਸਕਦਾ ਹੈ। ਪਰ ਕੀ ਇਹ ਦੁਨੀਆ ਸਿਰਫ ਇਨਸਾਨਾਂ ਲਈ ਹੈ? ਨਹੀਂ, ਇਹ ਤਾਂ ਕੁਦਰਤ ਦੇ ਰਚੇ ਹਰ ਜੀਵ ਦੀ ਸਾਂਝੀ ਹੈ। ਨੀਲੀ ਛੱਤ ਸਭ ਦੀ ਸਾਂਝੀ ਹੈ। ਖੁੱਲੀ  ਅਬਾਦ ਬੇ–ਅਬਾਦ ਧਰਤੀ ਸਭ ਦੀ ਸਾਂਝੀ ਹੈ। ਕਦੇ ਸੋਚਿਆ ਹੈ ਕਿ ਜਿਸ ਧਰਤੀ ਨੂੰ ਤੁਸੀਂ ਆਪਣਾ ਕਹਿੰਦੇ ਹੋ ਉਸ...
+ Full Story

Other Articles