|
ਲੋਕ ਆਵਾਜ਼ ਪ੍ਰੈੱਸ ਯੂਨੀਅਨ ਇਟਲੀ ਦੀ ਵਿਸ਼ੇਸ਼ ਇਕੱਤਰਤਾ |
|
Sunday, 24 February 2008 |
ਮਾਨਤੋਵਾ-ਇਟਲੀ (ਪ੍ਰਦੇਸ ਟਾਈਮਜ਼ ਬਿਊਰੋ)- ਲੋਕ ਆਵਾਜ਼ ਪ੍ਰੈੱਸ ਇਟਲੀ ਦੀ ਇੱਕ ਵਿੇਸ਼ੇਸ਼ ਇਕੱਤਰਤਾ ਰਜੋਲੋ ਵਿਖੇ ਬਲਦੇਵ ਸਿੰਘ ਬੂਰੇਜੱਟਾਂ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਇਟਲੀ ਤੋਂ ਵੱਖ ਵੱਖ ਅਖ਼ਬਾਰਾਂ ਦੀ ਪ੍ਰਤੀਨਿਧਤਾ ਕਰਦੇ ਪੱਤਰਕਾਰਾਂ ਵਲੋਂ ਪੱਤਰਕਾਰੀ ਦੇ ਖੇਤਰ ‘ਚ ਆ ਰਹੀਆਂ ਮੁਸ਼ਕਲਾਂ ਤੇ ਵਿਚਾਰ ਚਰਚਾ ਹੋਈ। ਪ੍ਰੈੱਸ ਯੂਨੀਅਨ ਦੇ ਕੰਮਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਇਸ ਮੀਟਿੰਗ ਵਿਚ ਨਵੇਂ ਅਹੁੱਦੇਦਾਰਾਂ ਦੀ ਚੋਣ ਕੀਤੀ ਗਈ ਜਿਸ ਵਿਚ ਪ੍ਰਧਾਨ ਬਲਦੇਵ ਸਿੰਘ ਬੂਰੇਜੱਟਾਂ , ਚੇਅਰਮੈਨ ਸ੍ਰੀ ਵਿਸ਼ਾਲ , ਕਨਵੀਨਰ ਪਰਮਜੀਤ ਸਿੰਘ ਕਰਮੋਨਾ, ਸੀਨੀਅਰ ਮੀਤ ਪ੍ਰਧਾਨ ਸ਼ਰਨਜੀਤ ਸਿੰਘ ਬੈਂਸ, ਮੀਤ ਪ੍ਰਧਾਨ ਸੱਤੀ ਕੰਵਰ ਤੇ ਟੇਕ ਚੰਦ , ਮੁੱਖ ਸਕੱਤਰ ਪੱਪਾ ਸਿੰਘਪੁਰੀਆ, ਜਨਰਲ ਸਕੱਤਰ ਪੰਮਾ ਲਸਾੜੀਆ , ਸਕੱਤਰ ਗੁਰਮੁਖ ਸਿੰਘ ਸਰਕਾਰੀਆ, ਪ੍ਰੈੱਸ ਸਕੱਤਰ ਸੁਖਜਿੰਦਰ ਸੰਘਾ ਸਰਬਸੰਮਤੀ ਨਾਲ ਚੁਣੇ ਗਏ। ਇਨ੍ਹਾਂ ਤੋਂ ਇਲਾਵਾ ਇੱਕ ਸਲਾਹਕਾਰ ਕਮੇਟੀ ਦਾ ਵੀ ਗਠਨ ਕੀਤਾ ਗਿਆ ਜਿਸ ਵਿਚ ਜੋਗਾ ਸਿੰਘ ਸੰਘਾ , ਕਿਰਪਾਲ ਸਿੰਘ ਹੁੰਦਲ ਤੇ ਜਤਿੰਦਰ ਸਿੰਘ ਬੁਗਲੀ ਸ਼ਾਮਲ ਕੀਤੇ।
ਪ੍ਰੈੱਸ ਯੂਨੀਅਨ ਦੇ ਅਹੁੱਦੇਦਾਰਾਂ ਵਲੋਂ ਯੂਨੀਅਨ ਦੀਆਂ ਬਣਾਈਆਂ ਨੀਤੀਆਂ ‘ਤੇ ਇਮਾਨਦਾਰੀ ਨਾਲ ਪਹਿਰਾ ਦੇਣ ਦਾ ਪ੍ਰਣ ਕੀਤਾ ਗਿਆ । ਬਲਦੇਵ ਸਿੰਘ ਬੂਰੇਜੱਟਾਂ ਨੇ ਇਟਲੀ ਦੀਆਂ ਵੱਖ – ਵੱਖ ਕਮੇਟੀਆਂ , ਸੰਸਥਾਵਾਂ ਤੇ ਹੋਰ ਜੱਥੇਬੰਦੀਆਂ ਦੇ ਅਹੁੱਦੇਦਾਰਾਂ ਨੂੰ ਪੁਰਜੋਰ ਅਪੀਲ ਕੀਤੀ ਕਿ ਪ੍ਰੈੱਸ ਕਾਨਫਰੰਸ ਤੇ ਹੋਰ ਬਿਆਨ ਪ੍ਰੈੱਸ ਨੂੰ ਲਿਖਤੀ ਰੂਪ ਵਿੱਚ ਹੀ ਜ਼ਾਰੀ ਕੀਤੇ ਜਾਣ । ਸੱਤੀ ਕੰਵਰ ਤੇ ਪੱਪਾ ਸਿੰਘਪੁਰੀਆ ਨੇ ਇਟਲੀ ਦੇ ਸਾਰੇ ਪੱਤਰਕਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਲੋਕਤੰਤਰ ਦਾ ਤੀਜਾ ਥੰਮ ਜਾਣੀ ਜਾਂਦੀ ਪ੍ਰੈੱਸ ਨੂੰ ਮਜ਼ਬੂਤ ਕਰਨ ਲਈ ਲੋਕ ਆਵਾਜ਼ ਪ੍ਰੈੱਸ ਯੂਨੀਅਨ ਦੇ ਬੈਨਰ ਹੇਠ ਇੱਕ ਮੁੱਠ ਹੋਈਏ । ਪੰਮਾ ਲਸਾੜੀਆ ਤੇ ਗੁਰਮੁਖ ਸਿੰਘ ਸਰਕਾਰੀਆ ਨੇ ਇਟਲੀ ਦੀਆਂ ਧਾਰਮਿਕ,ਸਮਾਜਿਕ,ਰਾਜਨੀਤਕ , ਸੱਭਿਆਚਾਰਕ ਤੇ ਖੇਡ ਜੱਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਪ੍ਰੈੱਸ ਨੂੰ ਪੂਰਨ ਸਹਿਯੋਗ ਦੇਣ । ਅਹੁੱਦੇਦਾਰਾਂ ਵਲੋਂ ਫੈਸਲਾ ਕੀਤਾ ਕਿ ਹਰੇਕ ਮਹੀਨੇ ਦੇ ਆਖਰੀ ਸ਼ਨਿੱਚਰਵਾਰ ਨੂੰ ਪੱਤਰਕਾਰਾਂ ਦੀ ਮੀਟਿੰਗ ਹੋਇਆ ਕਰੇਗੀ। ਇਸ ਮੌਕੇ ‘ਤੇ ਹਾਜ਼ਰ ਸ਼ਖਸ਼ੀਅਤਾਂ ਵਿਚ ਸ੍ਰ ਹਰਦੀਪ ਸਿੰਘ ਪਠਾਣੀਆ ,ਸ੍ਰ ਹਰਨੇਕ ਸਿੰਘ ਪਟਿਆਲਾ, ਸ੍ਰ ਗੁਰਮੇਲ ਸਿੰਘ ਧਾਲੀਵਾਲ, ਸ੍ਰ ਗੁਰਜੀਤ ਸਿੰਘ ਤੇ ਸ੍ਰ ਗੁਰਮੁਖ ਸਿੰਘ ਮਣੀ ਪ੍ਰਮੁੱਖ ਸਨ।
|