Calendar Date

Jul
03
2008
hansron_logo.png
ਟਾਟਾ ਨੈਨੋ ਦੇ ਪੁਰਜ਼ੇ ਕੈਨੇਡਾ ਤੋਂ ਆਉਣਗੇ
Sunday, 24 February 2008
tata.jpgਓਟਾਵਾ - ਕੈਨੇਡਾ ਦੀ ਰੌਲ ਫੋਰਮਿੰਗ ਸਿਸਟਮ ਨਿਰਮਾਣਕਾਰ ਸੈਮਕੋ ਮਸ਼ੀਨਰੀ ਲਿਮਟਿਡ ਦੁਨੀਆਂ ਦੀ ਸਭ ਤੋਂ ਸਸਤੀ ਕਾਰ ‘ਟਾਟਾ ਨੈਨੋ’ ਲਈ ਪੁਰਜ਼ੇ ਸਪਲਾਈ ਕਰੇਗੀ। ਓਟਾਵਾ ਯੂਨੀਵਰਸਿਟੀ ਵਿਖੇ ਟੈਲਫਰ ਇੰਡੀਆ ਫੋਰਮ ਨੂੰ ਸੰਬੋਧਨ ਕਰਦਿਆ ਕੈਨੇਡਾ ਦੇ ਬਰਾਮਦ ਵਿਕਾਸ ਮਾਮਲਿਆਂ ਦੇ ਪ੍ਰਤੀਨਿਧ (ਭਾਰਤ) ਪੀਟਰ ਐੱਲ. ਨੈਸਬਿਟ ਨੇ ਕਿਹਾ ਕਿ ਸੈਮਕੋ ਨੇ ਇੱਕ ਲੱਖ ਰੁਪਏ (2500 ਡਾਲਰ) ਦੀ ਕਾਰ ਦੇ ਨਿਰਮਾਣ ਲਈ ਭਾਰਤ ਦੇ ਮੋਹਰੀ ਕਾਰੋਬਾਰੀ ਟਾਟਾ ਸਮੂਹ ਨਾਲ ਭਿਆਲੀ ਪਾਈ ਹੈ। ਉਨ੍ਹਾਂ ਕਿਹਾ ਕਿ ‘ਟਾਟਾ ਨੈਨੋ’ ਦੁਨੀਆਂ ਭਰ ਵਿੱਚ ਕਾਰ ਸਨਅਤ ਵਿੱਚ ਕ੍ਰਾਤੀ ਲਿਆ ਦੇਵੇਗੀ। ਸੈਮਕੋ ਦੇ ਪ੍ਰਧਾਨ ਬੌ ਰੈਪਰੋਵਜ਼ ਨੇ ਕਿਹਾ ਕਿ ਟਾਟਾ-ਰੌਲ ਫਾਰਮਿੰਗ ਔਜ਼ਾਰ (ਵੇਲਣ) ਅਤੇ ਤਕਨਾਲੋਜੀ ਉਨ੍ਹਾਂ ਦੀ ਕੰਪਨੀ ਤੋਂ ਲਵੇਗਾ ਕਿਉਂਕਿ ਭਾਰਤ ਦੀ ਕੋਈ ਵੀ ਕੰਪਨੀ ਇਸ ਮਾਮਲੇ ਵਿੱਚ ਉਨ੍ਹਾਂ ਦਾ ਮੁਕਾਬਲਾ ਨਹੀਂ ਕਰ ਸਕਦੀ। ਯੂਨੀਵਰਸਿਟੀ ਦੇ ਟੈਲਫਰ ਸਕੂਲ ਆਫ ਮੈਨੇਜਮੈਂਟ ਵੱਲੋਂ ਕਰਵਾਏ ਗਏ ਇਸ ਸਮਾਰੋਹ ਵਿੱਚ ਕਈ ਕੈਨੇਡੀਅਨ ਕੰਪਨੀਆਂ ਸ਼ਾਮਲ ਹੋਈਆਂ। ਇਸ ਦੇ ਮੁਖੀ ਮਾਈਕਲ ਜੇ. ਕੈਲੀ ਨੇ ਕਿਹਾ ਕਿ ਕੈਨੇਡੀਆਈ ਕੰਪਨੀਆਂ ਨੂੰ ਭਾਰਤ ਵਿੱਚ ਅਥਾਹ ਕਾਰੋਬਾਰੀ ਮੌਕੇ ਖੁੰਝਾਉਣੇ ਨਹੀਂ ਚਾਹੀਦੇ।
 
< Prev   Next >
 

Business

article thumbnaiਭਾਰਤ ਵਿਚ ਤੇਜ਼ੀ ਨਾਲ ਵੱਧ ਰਿਹਾ ਹੈ ਖੁਸ਼ਹਾਲ ਵਰਗ

Wednesday, 02 July 2008

ਨਵੀਂ ਦਿੱਲੀ- ਹਾਲਾਂਕਿ ਹੀ ਮਹਿੰਗਾਈ ਦੀ ਦਰ 11 ਫੀਸਦੀ ਦੇ ਪਾਰ ਹੋਵੇ, ਹੋਮ ਲੋਨ ਸਮੇਤ ਹਰ ਕਿਸਮ ਦੇ ਕਰਜ਼ੇ ਦੀਆਂ ਵਧਦੀਆਂ ਦਰਾਂ ਕਾਰਨ ਤੁਹਾਡਾ ਘਰੇਲੂ ਬਜਟ ਗੜਬੜਾ ਗਿਆ ਹੋਵੇ, ਮੰਦੀ ਦੀ ਮਾਰ ਕਾਰਨ ਨੌਕਰੀਆਂ ਮਿਲਣੀਆਂ ਮੁਸ਼ਕਿਲ ਹੋ ਰਹੀਆਂ ਹੋਣ, ਇਸ ਸਭ ਦੇ ਬਾਵਜੂਦ ਭਾਰਤੀਆਂ ਕੋਲ ਮੁਸਕਰਾਉਣ ਦਾ ਕਾਰਨ ਹੈ। ਭਾਰਤ ਵਿਚ ਖੁਸ਼ਹਾਲੀ ਦੀ ਦਰ ਸਭ ਤੋਂ ਤੇਜ਼ ਹੈ। 25 ਸਾਲ ਪਹਿਲਾਂ ਦੇ ਮੁਕਾਬਲੇ ਅੱਜ ਭਾਰਤੀ ਜ਼ਿਆਦਾ ਖੁਸ਼ ਹਨ। ਯਾਨਿ ਦੁਸ਼ਵਾਰੀਆਂ ਦੇ ਬਾਵਜੂਦ ਵੀ ਭਾਰਤੀ ਖੁਸ਼! ਅਮਰੀਕਾ ਦੀ...
+ Full Story

Other Articles

Entertainment

article thumbnailਬ੍ਰਿਟਨੀ ਨੂੰ ਚਾਹੀਦਾ ਹੈ ਸ਼ਾਂਤ ਘਰ ਅਤੇ ਹਰਿਆ-ਭਰਿਆ ਪੜੌਸ

Wednesday, 02 July 2008

ਲਾਸ ਏਂਜਲਸ- ਅਦਾਲਤ ਦੇ ਰਿਕਾਰਡਾਂ ਤੋਂ ਪਤਾ ਲੱਗਦਾ ਹੈ ਕਿ ਬ੍ਰਿਟਨੀ ਸਪੀਅਰਸ ਨੂੰ ਹਰੇ-ਭਰੇ ਸ਼ਾਂਤ ਅਤੇ ਵੱਡੇ ਵਿਹੜੇ ਵਾਲੇ ਘਰ ਦੀ ਤਲਾਸ਼ ਹੈ। ਜਾਰੀ ਦਸਤਾਵੇਜ਼ਾਂ ਤੋਂ ਪਤਾ ਲੱਗਿਆ ਕਿ ਬ੍ਰਿਟਨੀ ਨੁੰ ਵੱਡੇ ਵਿਹੜੇ ਵਾਲੇ ਘਰ ਦੀ ਲੋੜ ਹੈ, ਜਿਸ ਦੇ ਆਸ-ਪਾਸ ਬਗੀਚੇ ਹੋਣ। ਆਪਣੇ ਬੱਚਿਆਂ ਸੀਨ ਪ੍ਰੈਸਟੋਨ ਅਤੇ ਜਾਸਦੇਨ ਜੇਮਸ ਦੇ ਲਈ ਉਸਨੂੰ ਨਵੇਂ ਖੇਤਰ ਦੀ ਤਲਾਸ਼ ਹੈ। ਬ੍ਰਿਟਨੀ ਅਜਿਹਾ ਘਰ ਚਾਹੁੰਦੀ ਹੈ ਜਿੱਥੇ ਉਸਦੇ ਬੇਵਰਲੀ ਹਿਲਜ਼ ਸਥਿਤ ਉਸਦੇ ਵਰਤਮਾਨ ਘਰ ਤੋਂ ਘੱਟ ਆਵਾਜਾਈ ਹੋਵੇ।...
+ Full Story

Other Articles