Calendar Date

Aug
29
2008
hansron_logo.png
  
ਦਸਮੇਸ਼ ਕੱਲਬ( ਨਾਰਵੇ) ਨੇ ਖੇਡਾਂ ਸੰਬੱਧੀ ਅਹਿਮ ਮੀਟਿੰਗ ਕੀਤੀ
Wednesday, 27 February 2008

 gs_kular.jpg

ਓਸਲੋ(ਰੁਪਿੰਦਰ ਢਿੱਲੋ ਮੋਗਾ)-ਟੈਲੀਫੋਨ ਤੇ ਮਿਲੀ ਜਾਣਕਾਰੀ ਅਨੁਸਾਰ  ਸ੍ਰ  ਗੁਰਚਰਨ ਸਿੰਘ ਕੁਲਾਰ ਪ੍ਰਧਾਨ ਦਸਮੇਸ਼ ਕੱਲਬ ਨਾਰਵੇ ਦੀ ਪ੍ਰਧਾਨਗੀ ਹੇਠ ਇੱਕ ਅਹਿਮ ਮੀਟਿੰਗ ਹੋਈ , ਜਿਸ ਵਿੱਚ ਇਹ ਮਤਾ ਪਾਸ ਕੀਤਾ ਗਿਆ ਨਾਰਵੇ ਵਿੱਚ ਵੱਸਦੇ  ਭਾਰਤੀ ਭਾਈਚਾਰੇ ਦੇ ਬੱਚਿਆ ਅੱਤੇ ਨੋਜਵਾਨਾ ਲਈ ਆਊਟ ਡੋਰ  ਖੇਡਾਂ ਤੋ ਇਲਾਵਾ ਇੰਨਡੋਰ ਖੇਡਾ ਦਾ ਵੀ ਪ੍ਰੰਬੱਧ ਕੀਤਾ ਜਾਵੇ।ਇਸ ਮਕਸੱਦ ਨਾਲ ਜਲਦ ਹੀ ਦਸਮੇਸ਼ ਕੱਲਬ ਵੱਲੋ  ਇੰਨਡੋਰ  ਸਟੈਡੀਅਮ ਚ ਵਾਲੀਬਾਲ,ਫੁੱਟਬਾਲ ਅੱਤੇ ਹਾਕੀ ਦਾ  ਟੂਰਨਾਂਮੈਟ ਕਰਾਇਆ ਜਾ ਰਿਹਾ ਹੈ।ਦਸਮੇਸ਼ ਕੱਲਬ ਨਾਰਵੇ ਪਿੱਛਲੇ ਕਾਫੀ ਅਰਸੇ ਤੋ  ਨਾਰਵੇ ਚ ਗਰਮੀ  ਰੁੱਤੇ ਹੁੰਦੇ ਟੂਰਨਾਂਮੈਟਾ ਚ ਵੱਧ ਚੜ ਕੇ  ਹਿੱਸਾ ਲੈਦਾ ਆ ਰਿਹਾ ਹੈ। ਇਸ ਤੋ ਇਲਾਵਾ ਦੂਸਰੇ ਸਮਾਜਿਕ ਕੰਮਾਂ ਚ ਕੱਲਬ ਵੱਲੋ ਸਲਾਘਾਂਯੋਗ ਕੰਮ ਕੀਤੇ  ਗਏ ਹਨ।  ਇਸ ਮੀਟਿੰਗ ਵਿੱਚ  ਪ੍ਰਧਾਨ  ਗਰੁਚਰਨ ਸਿੰਘ ਕੁਲਾਰ ਤੋ ਇਲਾਵਾ   ਕੱਲਬ ਮੈਬਰ ਹਰਵਿੰਦਰ ਪਰਾਸ਼ਰ, ਗੁਰਦੇਵ ਸਿੰਘ ਕੌੜਾ, ਗੁਰਸਿ਼ੰਦਰ ਸਿੰਘ, ਮਲਕੀਅਤ ਸਿੰਘ, ਸਨਦੀਪ ਕੁਲਾਰ  ਮਹਿੰਦਰ ਸਿੰਘ ਸਿੱਧੂ, ਬਿੰਦਰ ਮੱਲੀ, ਰਣਜੀਤ ਸਿੰਘ ਗਿੱਲ, ਸਿ਼ੰਦਰ ਪਾਲ ਸਿੰਘ, ਅਸ਼ਵਨੀ ਕੁਮਾਰ  ਆਦਿ ਸ਼ਾਮਲ ਸਨ।

 
< Prev   Next >
 

Business

article thumbnailਲੈਪਟਾਪ ਤੋਂ ਪਤਾ ਲੱਗੇਗੀ ਪਾਰਕਿੰਗ ਦੀ ਥਾਂ

Monday, 28 July 2008

 ਸਟ੍ਰੀਟ ਲਾਈਨ ਵਿਚ ਤਕਨੀਕੀ ਵਿਭਾਗ ਦੇ ਉਪ ਪ੍ਰਘਾਨ ਜਿਮ ਰੀਚ ਨੇ ਦੱਸਿਆ ਕਿ ਪੂਰੇ ਸ਼ਹਿਰ ਦੀਆਂ ਵੱਖ-ਵੱਖ ਪਾਰਕਿੰਗ ਥਾਵਾਂ ‘ਤੇ ਲੱਗਭੱਗ ਛੇ ਹਜ਼ਾਰ ਵਾਇਰਲੈਸ ਸੈਂਸਰ ਲਗਾਉਣ ਦੀ ਯੋਜਨਾ ਹੈ। ਇਸ ਤੋਂ ਪਾਰਕਿੰਗ ਸਥਾਨਾਂ ‘ਤੇ ਉਪਲਬਧ ਥਾਵਾਂ ਅਤੇ ਇੱਥੋਂ ਲੰਘਣ ਵਾਲੀਆਂ ਗੱਡੀਆਂ ਦੀ ਰਫਤਾਰ ਅਤੇ ਗਿਣਤੀ ‘ਤੇ ਨਜ਼ਰ ਰੱਖੀ ਜਾ ਸਕੇਗੀ।  ਕੰਪਨੀ ਦਾ ਮੰਨਣਾ ਹੈ ਕਿ ਸੈਂਸਰ ਤੋਂ ਪ੍ਰਾਪਤ ਜਾਣਕਾਰੀ ਨੂੰ ਵੈਬ ਨਕਸ਼ੇ, ਸਮਾਰਟ ਫੋਨ ਅਤੇ ਟ੍ਰੈਫਿਕ ਸਿਗਨਲ ‘ਤੇ ਦੇ ਕੇ ਟ੍ਰੈਫਿਕ ‘ਤੇ...
+ Full Story

Other Articles

Entertainment

article thumbnailਚਲੋ ਚਲੀ ਦਾ ਮੇਲਾ

Sunday, 03 August 2008

ਸਿਆਣੇ ਆਖਦੇ ਹਨ ਕਿ ਇਹ ਦੁਨੀਆਂ ਇਕ ਮੁਸਾਫਰਖਾਨਾ ਹੈ। ਜਿੱਥੇ ਤੁਸੀਂ ਘੜੀ ਪਲ ਲਈ ਸੀਟ ਦੇ ਮਾਲਕ ਹੋ ਪਰ ਇਹ ਸੀਟ ਤੁਹਾਡੀ ਨਹੀਂ। ਤੁਸੀਂ ਜਾਵੋ, ਕੋਈ ਹੋਰ ਇਸਨੂੰ ਆਪਣੀ ਆਖ ਮੱਲ ਲਵੇਗਾ। ਤਾਰੇ ਹੋਏ ਮੁੱਲ ਦਾ ਰੋਅਬ ਵੀ ਦੇ ਸਕਦਾ ਹੈ। ਪਰ ਕੀ ਇਹ ਦੁਨੀਆ ਸਿਰਫ ਇਨਸਾਨਾਂ ਲਈ ਹੈ? ਨਹੀਂ, ਇਹ ਤਾਂ ਕੁਦਰਤ ਦੇ ਰਚੇ ਹਰ ਜੀਵ ਦੀ ਸਾਂਝੀ ਹੈ। ਨੀਲੀ ਛੱਤ ਸਭ ਦੀ ਸਾਂਝੀ ਹੈ। ਖੁੱਲੀ  ਅਬਾਦ ਬੇ–ਅਬਾਦ ਧਰਤੀ ਸਭ ਦੀ ਸਾਂਝੀ ਹੈ। ਕਦੇ ਸੋਚਿਆ ਹੈ ਕਿ ਜਿਸ ਧਰਤੀ ਨੂੰ ਤੁਸੀਂ ਆਪਣਾ ਕਹਿੰਦੇ ਹੋ ਉਸ...
+ Full Story

Other Articles