|
ਡੀ. ਐਨ. ਏ. ਦੇ ਜ਼ਰੀਏ ਸੂਚਨਾ ਇਕੱਠੀ ਕਰਨ ਦੀ ਨਵੀਂ ਸਕੀਮ ਈਜ਼ਾਦ |
|
Thursday, 28 February 2008 |
|
ਨਿਊਯਾਰਕ- ਕੈਲੇਫੋਰਨੀਆ ਯੂਨੀਵਰਸਿਟੀ ਦੇ ਖੋਜਕਾਰਾਂ ਦਾ ਦਾਅਵਾ ਹੈ ਕਿ ਉਹਨਾਂ ਨੇ ਡੀ. ਐਨ. ਏ. ਵਿਚ ਡਿਜੀਟਲ ਸੂਚਨਾਵਾਂ ਇਨਕੋਡ ਕਰਨ ਦਾ ਬਿਲਕੁਲ ਨਵਾਂ ਤਰੀਕਾ ਖੋਜ ਲਿਆ ਹੈ। ਪ੍ਰਮੁੱਖ ਖੋਜਕਾਰ ਪ੍ਰੋਫੈਸਰ ਸਟੈਫਨੋ ਲੋਨਾਰਡੀ ਦੇ ਮੁਤਾਬਕ ਅਸੀਂ ਡੀ. ਐਨ. ਏ. ਵਿਚ ਕੋਈ ਸੰਦੇਸ਼ ਇਨਕੋਡ ਕਰਨ ਦੀ ਅਜਿਹੀ ਵਿਧੀ ਲੱਭੀ ਹੈ, ਜਿਸ ਵਿਚ ਕਿਸੇ ਮਹਿੰਗੀ ਸੀਕਵੈਂਸਿੰਗ ਮਸ਼ੀਨ ਦੀ ਜ਼ਰੂਰਤ ਵੀ ਨਹੀਂ ਪੈਂਦੀ, ਜਦਕਿ ਡੀਕੋਡਿੰਗ ਵਿਚ ਹਾਲੇ ਵੀ ਇਕ ਵੈਬ ਲੈਬ ਪ੍ਰਤੀਕਿਰਿਆ ਦੀ ਜ਼ਰੂਰਤ ਪਵੇਗੀ। ਹੁਣ ਸਵਾਲ ਇਹ ਉੱਠਦਾ ਹੈ ਕਿ ਇਸ ਖੋਜ ਦਾ ਕੀ ਮਹੱਤਵ ਹੈ।
ਮਨੁੱਖਦੇ ਜੀਨੋਮ ਵਿਚ 750 ਮੈਗਾਬਾਈਟ ਦੇ ਬਰਾਬਰ ਡਾਟਾ ਇਕੱਠਾ ਕਰਨ ਦੀ ਸਮਰੱਥਾ ਹੁੰਦੀ ਹੈ, ਜਦਕਿ ਡੀ. ਐਨ. ਏ. ਦਾ ਸਿਰਫ ਤਿੰਨ ਫੀਸਦੀ ਹਿੱਸਾ ਹੀ 22 ਹਜ਼ਾਰ ਤੋਂ ਜ਼ਿਆਦਾ ਜੀਨ ਇਕੱਠੇ ਕਰ ਲੈਂਦਾ ਹੈ। ਇਹਨਾਂ ਦੇ ਹੀ ਆਧਾਰ ‘ਤੇ ਮਨੁੱਖੀ ਸਰੀਰ ਦਾ ਨਿਰਮਾਣ ਹੁੰਦਾ ਹੈ। ਬਾਕੀ ਬਚੇ 97 ਫੀਸਦੀ ਖਾਲੀ ਹਿੱਸੇ ਵਿਚ ਸੂਚਨਾਵਾਂ ਨੂੰ ਇਨਕੋਡ ਕਰਨ ਦੀ ਗੁੰਜਾਇਸ਼ ਰਹਿੰਦੀ ਹੈ। ਜਿਸ ਵਿਚ ਸੂਚਨਾਵਾਂ ਨੂੰ ਸਥਾਈ ਤੌਰ ‘ਤੇ ਸੰਭਾਲ ਕੇ ਰੱਖਿਆ ਜਾ ਸਕਦਾ ਹੈ। ਡੀ. ਐਨ. ਏ. ਦੇ ਫ੍ਰੈਗਮੈਂਟਸ ਵਿਚ ਘੱਟ ਜਗ੍ਹਾ ਵਿਚ ਵੀ ਵੱਡੀ ਮਾਤਰਾ ਵਿਚ ਸੂਚਨਾਵਾਂ ਇਕੱਠੀਆਂ ਕਰਨ ‘ਤੇ ਕੋਈ ਵੀ ਸੰਗਠਨ ਆਪਣੇ ਉਤਪਾਦਨ ਦੀ ਜਾਇਜ਼ਤਾ ਦੀ ਜਾਂਚ ਕਰ ਸਕਦਾ ਹੈ। ਨਾਲ ਹੀ ਟੀਚੇ ਤੱਕ ਅਪ੍ਰਤੱਖ ਤੌਰ ‘ਤੇ ਸੂਚਨਾਵਾਂ ਭੇਜਣ ਵਿਚ ਵੀ ਇਸ ਨਾਲ ਅਸਾਨੀ ਰਹੇਗੀ। ਅਮਰੀਕਨ ਮੈਡੀਕਲ ਸੁਸਾਇਟੀ ਦੇ ਪੱਤਰ ਵਿਚ ਲਿਖਦੇ ਹੋਏ ਪ੍ਰੋਫੈਸਰ ਲੋਨਾਰਡੀ ਲਿਖਦੇ ਹਨ ਕਿ ਡੀ. ਐਨ. ਏ. ਦਾ ਇਸਤੇਮਾਲ ਕਰਕੇ ਚੀਜ਼ਾਂ ਨੂੰ ਟੈਗ ਕਰਨ ਦਾ ਕੰਮ ਪਹਿਲਾਂ ਤੋਂ ਕਈ ਕੰਪਨੀਆਂ ਕਰਦੀਆਂ ਰਹੀਆਂ ਹਨ। ਖਾਸ ਕਰਕੇ ਉਹਨਾਂ ਵਸਤੂਆਂ ਦੇ ਮਾਮਲੇ ‘ਚ ਜਿਹਨਾਂ ਨੂੰ ਇਹ ਅਸਲੀ ਕਰਾਰ ਦਿੰਦੇ ਹਨ ਅਤੇ ਉਹਨਾਂ ਦੇ ਦਾਅਵੇ ਨੂੰ ਖਾਰਜ ਕਰਨਾ ਮੁਸ਼ਕਲਿ ਹੁੰਦਾ ਹੈ। ਕਾਨੂੰਨ ਪਰਸ਼ੀਅਲ ਰਿਸਟ੍ਰਿਕਸ਼ਨ ਡਾਇਜੈਸਟ ਦੇ ਜ਼ਰੀਏ ਉਤਪੰਨ ਹਿੱਸਿਆਂ ਦੀ ਲੰਬਾਈ ‘ਤੇ ਆਧਾਰਿਤ ਹੈ। ਬਜਾਏ ਇਸਦੇ ਕਿ ਇਹ ਨਿਊਕਲੀਯੋਟਾਈਟ ਸੀਕਵੈਂਸ ਦੇ ਅਮਲ ਕੰਟੈਂਟ ‘ਤੇ ਨਿਰਭਰ ਕਰੇ।
|