Calendar Date

Jul
03
2008
hansron_logo.png
ਡੀ. ਐਨ. ਏ. ਦੇ ਜ਼ਰੀਏ ਸੂਚਨਾ ਇਕੱਠੀ ਕਰਨ ਦੀ ਨਵੀਂ ਸਕੀਮ ਈਜ਼ਾਦ
Thursday, 28 February 2008

 ਨਿਊਯਾਰਕ- ਕੈਲੇਫੋਰਨੀਆ ਯੂਨੀਵਰਸਿਟੀ ਦੇ ਖੋਜਕਾਰਾਂ ਦਾ ਦਾਅਵਾ ਹੈ ਕਿ ਉਹਨਾਂ ਨੇ ਡੀ. ਐਨ. ਏ. ਵਿਚ ਡਿਜੀਟਲ ਸੂਚਨਾਵਾਂ ਇਨਕੋਡ ਕਰਨ ਦਾ ਬਿਲਕੁਲ ਨਵਾਂ ਤਰੀਕਾ ਖੋਜ ਲਿਆ ਹੈ। ਪ੍ਰਮੁੱਖ ਖੋਜਕਾਰ ਪ੍ਰੋਫੈਸਰ ਸਟੈਫਨੋ ਲੋਨਾਰਡੀ ਦੇ ਮੁਤਾਬਕ ਅਸੀਂ ਡੀ. ਐਨ. ਏ. ਵਿਚ ਕੋਈ ਸੰਦੇਸ਼ ਇਨਕੋਡ ਕਰਨ ਦੀ ਅਜਿਹੀ ਵਿਧੀ ਲੱਭੀ ਹੈ, ਜਿਸ ਵਿਚ ਕਿਸੇ ਮਹਿੰਗੀ ਸੀਕਵੈਂਸਿੰਗ ਮਸ਼ੀਨ ਦੀ ਜ਼ਰੂਰਤ ਵੀ ਨਹੀਂ ਪੈਂਦੀ, ਜਦਕਿ ਡੀਕੋਡਿੰਗ ਵਿਚ ਹਾਲੇ ਵੀ ਇਕ ਵੈਬ ਲੈਬ ਪ੍ਰਤੀਕਿਰਿਆ ਦੀ ਜ਼ਰੂਰਤ ਪਵੇਗੀ। ਹੁਣ ਸਵਾਲ ਇਹ ਉੱਠਦਾ ਹੈ ਕਿ ਇਸ ਖੋਜ ਦਾ ਕੀ ਮਹੱਤਵ ਹੈ।
 ਮਨੁੱਖਦੇ ਜੀਨੋਮ ਵਿਚ 750 ਮੈਗਾਬਾਈਟ ਦੇ ਬਰਾਬਰ ਡਾਟਾ ਇਕੱਠਾ ਕਰਨ ਦੀ ਸਮਰੱਥਾ ਹੁੰਦੀ ਹੈ, ਜਦਕਿ ਡੀ. ਐਨ. ਏ. ਦਾ ਸਿਰਫ ਤਿੰਨ ਫੀਸਦੀ ਹਿੱਸਾ ਹੀ 22 ਹਜ਼ਾਰ ਤੋਂ ਜ਼ਿਆਦਾ ਜੀਨ ਇਕੱਠੇ ਕਰ ਲੈਂਦਾ ਹੈ। ਇਹਨਾਂ ਦੇ ਹੀ ਆਧਾਰ ‘ਤੇ ਮਨੁੱਖੀ ਸਰੀਰ ਦਾ ਨਿਰਮਾਣ ਹੁੰਦਾ ਹੈ। ਬਾਕੀ ਬਚੇ 97 ਫੀਸਦੀ ਖਾਲੀ ਹਿੱਸੇ ਵਿਚ ਸੂਚਨਾਵਾਂ ਨੂੰ ਇਨਕੋਡ ਕਰਨ ਦੀ ਗੁੰਜਾਇਸ਼ ਰਹਿੰਦੀ ਹੈ। ਜਿਸ ਵਿਚ ਸੂਚਨਾਵਾਂ ਨੂੰ ਸਥਾਈ ਤੌਰ ‘ਤੇ ਸੰਭਾਲ ਕੇ ਰੱਖਿਆ ਜਾ ਸਕਦਾ ਹੈ। ਡੀ. ਐਨ. ਏ. ਦੇ ਫ੍ਰੈਗਮੈਂਟਸ ਵਿਚ ਘੱਟ ਜਗ੍ਹਾ ਵਿਚ ਵੀ ਵੱਡੀ ਮਾਤਰਾ ਵਿਚ ਸੂਚਨਾਵਾਂ ਇਕੱਠੀਆਂ ਕਰਨ ‘ਤੇ ਕੋਈ ਵੀ ਸੰਗਠਨ ਆਪਣੇ ਉਤਪਾਦਨ ਦੀ ਜਾਇਜ਼ਤਾ ਦੀ ਜਾਂਚ ਕਰ ਸਕਦਾ ਹੈ। ਨਾਲ ਹੀ ਟੀਚੇ ਤੱਕ ਅਪ੍ਰਤੱਖ ਤੌਰ ‘ਤੇ ਸੂਚਨਾਵਾਂ ਭੇਜਣ ਵਿਚ ਵੀ ਇਸ ਨਾਲ ਅਸਾਨੀ ਰਹੇਗੀ। ਅਮਰੀਕਨ ਮੈਡੀਕਲ ਸੁਸਾਇਟੀ ਦੇ ਪੱਤਰ ਵਿਚ ਲਿਖਦੇ ਹੋਏ ਪ੍ਰੋਫੈਸਰ ਲੋਨਾਰਡੀ ਲਿਖਦੇ ਹਨ ਕਿ ਡੀ. ਐਨ. ਏ. ਦਾ ਇਸਤੇਮਾਲ ਕਰਕੇ ਚੀਜ਼ਾਂ ਨੂੰ ਟੈਗ ਕਰਨ ਦਾ ਕੰਮ ਪਹਿਲਾਂ ਤੋਂ ਕਈ ਕੰਪਨੀਆਂ ਕਰਦੀਆਂ ਰਹੀਆਂ ਹਨ। ਖਾਸ ਕਰਕੇ ਉਹਨਾਂ ਵਸਤੂਆਂ ਦੇ ਮਾਮਲੇ ‘ਚ ਜਿਹਨਾਂ ਨੂੰ ਇਹ ਅਸਲੀ ਕਰਾਰ ਦਿੰਦੇ ਹਨ ਅਤੇ ਉਹਨਾਂ ਦੇ ਦਾਅਵੇ ਨੂੰ ਖਾਰਜ ਕਰਨਾ ਮੁਸ਼ਕਲਿ ਹੁੰਦਾ ਹੈ। ਕਾਨੂੰਨ ਪਰਸ਼ੀਅਲ ਰਿਸਟ੍ਰਿਕਸ਼ਨ ਡਾਇਜੈਸਟ ਦੇ ਜ਼ਰੀਏ ਉਤਪੰਨ ਹਿੱਸਿਆਂ ਦੀ ਲੰਬਾਈ ‘ਤੇ ਆਧਾਰਿਤ ਹੈ। ਬਜਾਏ ਇਸਦੇ ਕਿ ਇਹ ਨਿਊਕਲੀਯੋਟਾਈਟ ਸੀਕਵੈਂਸ ਦੇ ਅਮਲ ਕੰਟੈਂਟ ‘ਤੇ ਨਿਰਭਰ ਕਰੇ।

 
< Prev   Next >
 

Business

article thumbnaiਭਾਰਤ ਵਿਚ ਤੇਜ਼ੀ ਨਾਲ ਵੱਧ ਰਿਹਾ ਹੈ ਖੁਸ਼ਹਾਲ ਵਰਗ

Wednesday, 02 July 2008

ਨਵੀਂ ਦਿੱਲੀ- ਹਾਲਾਂਕਿ ਹੀ ਮਹਿੰਗਾਈ ਦੀ ਦਰ 11 ਫੀਸਦੀ ਦੇ ਪਾਰ ਹੋਵੇ, ਹੋਮ ਲੋਨ ਸਮੇਤ ਹਰ ਕਿਸਮ ਦੇ ਕਰਜ਼ੇ ਦੀਆਂ ਵਧਦੀਆਂ ਦਰਾਂ ਕਾਰਨ ਤੁਹਾਡਾ ਘਰੇਲੂ ਬਜਟ ਗੜਬੜਾ ਗਿਆ ਹੋਵੇ, ਮੰਦੀ ਦੀ ਮਾਰ ਕਾਰਨ ਨੌਕਰੀਆਂ ਮਿਲਣੀਆਂ ਮੁਸ਼ਕਿਲ ਹੋ ਰਹੀਆਂ ਹੋਣ, ਇਸ ਸਭ ਦੇ ਬਾਵਜੂਦ ਭਾਰਤੀਆਂ ਕੋਲ ਮੁਸਕਰਾਉਣ ਦਾ ਕਾਰਨ ਹੈ। ਭਾਰਤ ਵਿਚ ਖੁਸ਼ਹਾਲੀ ਦੀ ਦਰ ਸਭ ਤੋਂ ਤੇਜ਼ ਹੈ। 25 ਸਾਲ ਪਹਿਲਾਂ ਦੇ ਮੁਕਾਬਲੇ ਅੱਜ ਭਾਰਤੀ ਜ਼ਿਆਦਾ ਖੁਸ਼ ਹਨ। ਯਾਨਿ ਦੁਸ਼ਵਾਰੀਆਂ ਦੇ ਬਾਵਜੂਦ ਵੀ ਭਾਰਤੀ ਖੁਸ਼! ਅਮਰੀਕਾ ਦੀ...
+ Full Story

Other Articles

Entertainment

article thumbnailਬ੍ਰਿਟਨੀ ਨੂੰ ਚਾਹੀਦਾ ਹੈ ਸ਼ਾਂਤ ਘਰ ਅਤੇ ਹਰਿਆ-ਭਰਿਆ ਪੜੌਸ

Wednesday, 02 July 2008

ਲਾਸ ਏਂਜਲਸ- ਅਦਾਲਤ ਦੇ ਰਿਕਾਰਡਾਂ ਤੋਂ ਪਤਾ ਲੱਗਦਾ ਹੈ ਕਿ ਬ੍ਰਿਟਨੀ ਸਪੀਅਰਸ ਨੂੰ ਹਰੇ-ਭਰੇ ਸ਼ਾਂਤ ਅਤੇ ਵੱਡੇ ਵਿਹੜੇ ਵਾਲੇ ਘਰ ਦੀ ਤਲਾਸ਼ ਹੈ। ਜਾਰੀ ਦਸਤਾਵੇਜ਼ਾਂ ਤੋਂ ਪਤਾ ਲੱਗਿਆ ਕਿ ਬ੍ਰਿਟਨੀ ਨੁੰ ਵੱਡੇ ਵਿਹੜੇ ਵਾਲੇ ਘਰ ਦੀ ਲੋੜ ਹੈ, ਜਿਸ ਦੇ ਆਸ-ਪਾਸ ਬਗੀਚੇ ਹੋਣ। ਆਪਣੇ ਬੱਚਿਆਂ ਸੀਨ ਪ੍ਰੈਸਟੋਨ ਅਤੇ ਜਾਸਦੇਨ ਜੇਮਸ ਦੇ ਲਈ ਉਸਨੂੰ ਨਵੇਂ ਖੇਤਰ ਦੀ ਤਲਾਸ਼ ਹੈ। ਬ੍ਰਿਟਨੀ ਅਜਿਹਾ ਘਰ ਚਾਹੁੰਦੀ ਹੈ ਜਿੱਥੇ ਉਸਦੇ ਬੇਵਰਲੀ ਹਿਲਜ਼ ਸਥਿਤ ਉਸਦੇ ਵਰਤਮਾਨ ਘਰ ਤੋਂ ਘੱਟ ਆਵਾਜਾਈ ਹੋਵੇ।...
+ Full Story

Other Articles