|
ਚੈਪਲਿਨ ਨੂੰ ਯਹੂਦੀ ਸਮਝ ਕੇ ਖਤਮ ਕਰਨਾ ਚਾਹੁੰਦੇ ਸਨ ਹਿਟਲਰ! |
|
Friday, 29 February 2008 |
ਚੈਪਲਿਨ ਨੂੰ ਯਹੂਦੀ ਸਮਝ ਕੇ ਖਤਮ ਕਰਨਾ ਚਾਹੁੰਦੇ ਸਨ ਹਿਟਲਰ!
ਲੰਡਨ- ਦੁਨੀਆਂ ਨੂੰ ਲੁਭਾਉਣੀ ਅਤੇ ਹੈਰਾਨੀਜਨਕ ਹਰਕਤਾਂ ਨਾਲ ਹਸਾਉਂਦੇ ਰਹਿਣ ਵਾਲੇ ਚਾਰਲੀ ਚੈਪਲਿਨ ਦੇ ਚਿਹਰੇ ‘ਤੇ ਵੀ ਖੌਫ ਦੀ ਲਕੀਰ ਖਿੱਚੀ ਗਈ ਹੋਵੇਗੀ, ਜਦੋਂ ਉਸਨੂੰ ਇਹ ਪਤਾ ਲੱਗਿਆ ਹੋਵੇਗਾ ਕਿ ਉਸਦਾ ਨਾਂ ਯਹੂਦੀਆਂ ‘ਤੇ ਬੇਤਹਾਸ਼ਾ ਜ਼ੁਲਮ ਕਰਨ ਵਾਲੇ ਜਰਮਨ ਤਾਨਾਸ਼ਾਹ ਹਿਟਲਰ ਦੀ ਉਸ ਲਿਸਟ ਵਿਚ ਸ਼ਾਮਲ ਹੈ, ਜਿਸ ਵਿਚ ਦਰਜ ਲੋਕਾਂ ਨੂੰ ਜਲਦੀ ਖਤਮ ਕਰ ਦਿੱਤਾ ਜਾਵੇਗਾ। ਹਾਲਾਂਕਿ ਉਸ ਵਕਤ ਹਿਟਲਰ ਦੇ ਨਿਸ਼ਾਨੇ ‘ਤੇ ਸਿਰਫ ਉਹੀ ਲੋਕ ਸਨ ਜੋ ਜਾਂ ਤਾਂ ਜਨਮ ਤੋਂ ਯਹੂਦੀ ਸਨ ਜਾਂ ਯਹੂਦੀਆਂ ਦੀ ਹਮਾਇਤ ਕਰਦੇ ਸਨ। ਪਰ ਯਹੂਦੀ ਨਾ ਹੋਣ ਦੇ ਬਾਵਜੂਦ ਚਾਰਲੀ ਚੈਪਲਿਨ ਦੀ ਜਾਨ ‘ਤੇ ਇਸ ਕਰਕੇ ਆਫਤ ਆ ਗਈ ਸੀ ਕਿਉਂਕਿ 1940 ਦੇ ਦਹਾਕੇ ਵਿਚ ਪ੍ਰਕਾਸ਼ਿਤ ਇਕ ਲੇਖ ਵਿਚ ਗਲਤਫਹਿਮੀ ਕਾਰਨ ਉਸਨੂੰ ਯਹੂਦੀ ਬਣਾ ਦਿੱਤਾ ਗਿਆ ਸੀ। ਉਹ ਵੀ ਇਕ ਅਜਿਹੀ ਸ਼ਖਸੀਅਤ ਦੇ ਤੌਰ ‘ਤੇ ਜੋ ਹਿਟਲਰ ਦੇ ਖਿਲਾਫ ਅੰਤਰਰਾਸ਼ਟਰੀ ਨੈਟਵਰਕ ਬਣਾਉਣ ਵਿਚ ਰੁੱਝਿਆ ਹੈ। ਇਸ ਸੂਚੀ ਵਿਚ ਆਈਨਸਟੀਨ ਸਮੇਤ 40 ਦੇ ਦਹਾਕੇ ਦੀਆਂ ਕਈ ਹਸਤੀਆਂ ਦੇ ਨਾਂ ਸ਼ਾਮਲ ਸਨ।
|