|
ਸਰਦੀ ਰੁੱਤ ਦੀਆਂ ਖੇਡਾਂ-ਨਾਰਵੇ |
|
Friday, 07 March 2008 |
ਡਰਾਮਨ(ਰੁਪਿੰਦਰ ਢਿੱਲੋ ਮੋਗਾ)-ਨਾਰਵੇ ਦੇ ਖੂਬਸੁਰਤ ਸ਼ਹਿਰ ਡਰਾਮਨ ਜੋ ਪਿੱਛਲੇ ਛੇ ਸਾਲਾ ਤੋ ਲਗਾਤਾਰ ਸਰਦੀ ਰੁੱਤ ਦੀਆਂ ਖੇਡਾਂ ਕਰਵਾਉਦਾ ਆ ਰਿਹਾ ਹੈ ਵਿਖੇ ਇਸ ਸਾਲ ਵੀ ਦੁਨੀਆ ਭਰ ਤੋ ਸਰਦ ਰੁੱਤ ਨਾਲ ਜੁੜੀਆਂ ਖੇਡਾਂ ਦੇ ਖਿਡਾਰੀਆ ਨੁ ਵੱਧ ਚੜ ਕੇ ਹਿੱਸਾ ਲਿਆ। ਨਾਰਵੇ ਤੋ ਇਲਾਵਾ ਸਵੀਡਨ, ਫਿਨਲੈਡ, ਆਸਟਰੀਆ, ਸਲੋਵਾਨੀਆ,ਕਜਕਿਸਤਾਨ,ਕੇਨੈਡਾ, ਅਮਰੀਕਾ, ਇਟਲੀ, ਜਰਮਨ, ਆਸਟਰਲੀਆ ਆਦਿ ਤੋ ਸਕੀਅ(ਸਕ)ਿਦੇ ਨਾਮਵਰ ਖਿਡਾਰੀਆਂ ਨੇ ਹਿੱਸਾ ਲਿਆ। ਡਰਾਮਨ ਪ੍ਰਸ਼ਾਸਨ ਵੱਲੋ ਸ਼ਹਿਰ ਨੂੰ ਬਹੁਤ ਹੀ ਖੂਬਸੁਰਤ ਢੰਗ ਨਾਲ ਸਜਾਇਆ ਗਿਆ। ਦੁਨੀਆ ਭਰ ਤੋ ਸਰਦ ਰੁੱਤ ਦੀਆਂ ਖੇਡਾਂ ਦੇ ਦਰਸ਼ਕ ਇਸ ਵਰਲਡ ਕੱਪ ਲਾਗ ਰਨ ਸਪਰਿੰਨਟ ਦਾ ਨਜ਼ਾਰਾ ਵੇਖਣ ਲਈ ਡਰਾਮਨ ਪੁੱਜੇ ਹੋਏ ਸਨ। ਖੇਡਾਂ ਤੋ ਇਲਾਵਾ ਪ੍ਰਸਿੱਧ ਗਾਇਕ ਟੋਲੀਆ ਨੇ ਵੀ ਆਪਣੇ ਫੰਨ ਦਾ ਮੁਜ਼ਾਹਰਾ ਕੀਤਾ।ਜੇਤੂਆ ਦਾ ਵੇਰਵਾ ਇਸ ਤਰਾ ਰਿਹਾ,ਔਰਤ ਵਰਗ ਦੀ ਲਾਂਗ ਰਨ ਕਰਾਸ ਕਾਨਟੈਰੀ ਸਪਰਿੰਨਟ ਚ ਫਿਨਲੈਡ ਦੀ ਵੀਰਪੀ ਕੁਟੂਨਨ ਪਹਿਲਾ ਸਥਾਨ ਤੇ ਰਹੀ, ਸਲੋਵਾਨੀਆ ਦੀ ਪੈਤਰਾ ਮਜਦਿਕ ਦੂਜੇ ਅੱਤੇ ਨਾਰਵੇ ਦੀ ਅਸਤਰੀਦ ਜਾਕੂਬਸਨ ਤੀਸਰਾ ਸਥਾਨ ਤੇ ਰਹੀ। ਮਰਦ ਵਰਗ ਚ ਨਾਰਵੇ ਵਾਲੇ ਬਾਜੀ ਮਾਰ ਗਏ।ਨਾਰਵੇ ਦਾ ਊਲਾ ਵੀਜਨ ਹੈਤੇਸਟਾਦ ਪਹਿਲੇ ਨੰਬਰਤੇ, ਜੈਨਸ ਅਰਨੇ ਸਵਾਤੇਦਾਲ ਦੂਜੇ ਸਥਾਨ ਤੇ ਅੱਤੇ ਸਵੀਡਨ ਦਾ ਏਮਿਲ ਜੋਨਸਨ ਤੀਜੇ ਸਥਾਨ ਤੇ ਰਿਹਾ।ਬਾਲੀਵੂਡ ਦੀ ਅਦਾਕਾਰ ਮੋਨਿਕਾ ਬੇਦੀ ਦਾ ਪਰਿਵਾਰ ਇਸੇ ਡਰਾਮਨ ਸ਼ਹਿਰ ਦਾ ਵਸਨੀਕ ਹੈ ਅੱਤੇ ਫਿਲਮ ਇੰਡਸਟਰੀ ਚ ਜਾਣ ਤੋ ਪਹਿਲਾ ਮੋਨਿਕਾ ਬੇਦੀ ਨੇ ਇਸੇ ਸ਼ਹਿਰ ਚ ਹੀ ਆਪਣੀ ਪੜਾਈ ਪੂਰੀ ਕੀਤੀ।
|