Calendar Date

Aug
29
2008
hansron_logo.png
  
ਗਿੱਲ ਨੂੰ ਹਟਾਉਣ ਲਈ ਹੁਣ ਭਾਰਤ ਦੇ ਐਮ. ਪੀ. ਮੈਦਾਨ ‘ਚ ਆਏ
Friday, 14 March 2008

kpsgill.jpgਨਵੀਂ ਦਿੱਲੀ- ਹਾਕੀ ਹਾਰ ਗਈ, ਗਿੱਲ ਅਜਿੱਤ ਹਨ, ਖੇਡ ਮੰਤਰਾਲਾ ਹੱਥ ਖੜ੍ਹੇ ਕਰ ਚੁੱਕਾ ਹੈ ਅਤੇ ਕੋਈ ਵੀ ਗਿੱਲ ਬਾਰੇ ਕੁਝ ਕਹਿਣ ਲਈ ਤਿਆਰ  ਨਹੀਂ। ਅਜਿਹੇ ਵਿਚ ਗਿੱਲ  ਨੂੰ ਹਰਾਉਣ ਲਈ ਭਾਰਤ ਦੇ ਰਾਜਨੀਤਿਕ ਅਖਾੜੇ ਦੇ ਖਿਡਾਰੀ ਸਾਹਮਣੇ ਆ ਗਏ ਹਨ।
 ਸਾਬਕਾ ਐਮ. ਪੀ. ਅਤੇ ਉਲੰਪੀਅਨ ਅਸਲਮ ਸ਼ੇਰ ਖਾਨ ਦੀ ਪਹਿਲ ‘ਤੇ ਚੱਲੀ ਦਸਤਖਤ ਮੁਹਿੰਮ ਵਿਚ ਸੌ ਤੋਂ ਵੱਧ ਸਾਂਸਦ ਸ਼ਾਮਲ ਹੋ ਚੁੱਕੇ ਹਨ। ਸਾਂਸਦਾਂ ਨੇ ਇਸ ਮਾਮਲੇ ਵਿਚ ਪ੍ਰਧਾਨ ਮੰਤਰੀ ਨੂੰ ਦਖਲ ਦੇ ਕੇ ਗਿੱਲ ਨੂੰ ਹਟਾਉਣ ਦੀ ਮੰਗ ਕੀਤੀ ਹੈ।
 ਭਾਰਤੀ ਹਾਕੀ ਟੀਮ ਦੇ 80 ਸਾਲਾਂ ਦੇ ਇਤਿਹਾਸ ਵਿਚ ਪਹਿਲੀ ਵਾਰ ਉਲੰਪਿਕ ਲਈ ਕੁਆਲੀਫਾਈ ਨਾ ਕਰ ਸਕਣ ਕਾਰਨ ਵਿਰੋਧੀ ਸੁਰਾਂ ਤੇਜ਼ ਹੋ ਗਈਆਂ ਹਨ। ਗਿੱਲ ਹਟਾਓ ਹਾਕੀ ਬਚਾਓ ਮੁਹਿੰਮ ਵਿਚ ਸੰਸਦ ਦੇ ਦੋਵੇਂ ਸਦਨਾਂ ਦੇ ਸਾਰੀਆਂ ਪਾਰਟੀਆਂ ਦੇ ਐਮ. ਪੀ. ਸ਼ਾਮਲ ਹਨ। ਸਾਬਕਾ ਹਾਕੀ ਖਿਡਾਰੀ ਅਤੇ ਸਾਬਕਾ ਸਾਂਸਦ ਅਸਲਮ ਸ਼ੇਖ ਖਾਨ ਨੇ ਦੱਸਿਆ ਕਿ ਇਸ ਮਾਮਲੇ ਵਿਚ ਸਾਰੇ ਐਮ. ਪੀ. ਇੱਕਮਤ ਹਨ। ਉਹਨਾਂ ਦਾ ਕਹਿਣਾ ਹੈ ਕਿ ਇਸ ਮੁਹਿੰਮ ਵਿਚ ਕਰੀਬ 200 ਐਮ. ਪੀ. ਸਾਡਾ ਸਾਥ ਦੇ ਰਹੇ ਹਨ। ਪੰਜਾਬ ਵਿਚ ਸਿੱਖ ਨਸਲਕੁਸ਼ੀ ਦੇ ਮੁੱਖ ਦੋਸ਼ੀ ਗਿੱਲ ‘ਤੇ ਹੁਣ ਸਰਕਾਰ ਨੂੰ ਸ਼ਿਕੰਜਾ ਕਸਣਾ ਹੀ ਪੈਣਾ ਹੈ।

 
< Prev   Next >
 

Business

article thumbnailਲੈਪਟਾਪ ਤੋਂ ਪਤਾ ਲੱਗੇਗੀ ਪਾਰਕਿੰਗ ਦੀ ਥਾਂ

Monday, 28 July 2008

 ਸਟ੍ਰੀਟ ਲਾਈਨ ਵਿਚ ਤਕਨੀਕੀ ਵਿਭਾਗ ਦੇ ਉਪ ਪ੍ਰਘਾਨ ਜਿਮ ਰੀਚ ਨੇ ਦੱਸਿਆ ਕਿ ਪੂਰੇ ਸ਼ਹਿਰ ਦੀਆਂ ਵੱਖ-ਵੱਖ ਪਾਰਕਿੰਗ ਥਾਵਾਂ ‘ਤੇ ਲੱਗਭੱਗ ਛੇ ਹਜ਼ਾਰ ਵਾਇਰਲੈਸ ਸੈਂਸਰ ਲਗਾਉਣ ਦੀ ਯੋਜਨਾ ਹੈ। ਇਸ ਤੋਂ ਪਾਰਕਿੰਗ ਸਥਾਨਾਂ ‘ਤੇ ਉਪਲਬਧ ਥਾਵਾਂ ਅਤੇ ਇੱਥੋਂ ਲੰਘਣ ਵਾਲੀਆਂ ਗੱਡੀਆਂ ਦੀ ਰਫਤਾਰ ਅਤੇ ਗਿਣਤੀ ‘ਤੇ ਨਜ਼ਰ ਰੱਖੀ ਜਾ ਸਕੇਗੀ।  ਕੰਪਨੀ ਦਾ ਮੰਨਣਾ ਹੈ ਕਿ ਸੈਂਸਰ ਤੋਂ ਪ੍ਰਾਪਤ ਜਾਣਕਾਰੀ ਨੂੰ ਵੈਬ ਨਕਸ਼ੇ, ਸਮਾਰਟ ਫੋਨ ਅਤੇ ਟ੍ਰੈਫਿਕ ਸਿਗਨਲ ‘ਤੇ ਦੇ ਕੇ ਟ੍ਰੈਫਿਕ ‘ਤੇ...
+ Full Story

Other Articles

Entertainment

article thumbnailਚਲੋ ਚਲੀ ਦਾ ਮੇਲਾ

Sunday, 03 August 2008

ਸਿਆਣੇ ਆਖਦੇ ਹਨ ਕਿ ਇਹ ਦੁਨੀਆਂ ਇਕ ਮੁਸਾਫਰਖਾਨਾ ਹੈ। ਜਿੱਥੇ ਤੁਸੀਂ ਘੜੀ ਪਲ ਲਈ ਸੀਟ ਦੇ ਮਾਲਕ ਹੋ ਪਰ ਇਹ ਸੀਟ ਤੁਹਾਡੀ ਨਹੀਂ। ਤੁਸੀਂ ਜਾਵੋ, ਕੋਈ ਹੋਰ ਇਸਨੂੰ ਆਪਣੀ ਆਖ ਮੱਲ ਲਵੇਗਾ। ਤਾਰੇ ਹੋਏ ਮੁੱਲ ਦਾ ਰੋਅਬ ਵੀ ਦੇ ਸਕਦਾ ਹੈ। ਪਰ ਕੀ ਇਹ ਦੁਨੀਆ ਸਿਰਫ ਇਨਸਾਨਾਂ ਲਈ ਹੈ? ਨਹੀਂ, ਇਹ ਤਾਂ ਕੁਦਰਤ ਦੇ ਰਚੇ ਹਰ ਜੀਵ ਦੀ ਸਾਂਝੀ ਹੈ। ਨੀਲੀ ਛੱਤ ਸਭ ਦੀ ਸਾਂਝੀ ਹੈ। ਖੁੱਲੀ  ਅਬਾਦ ਬੇ–ਅਬਾਦ ਧਰਤੀ ਸਭ ਦੀ ਸਾਂਝੀ ਹੈ। ਕਦੇ ਸੋਚਿਆ ਹੈ ਕਿ ਜਿਸ ਧਰਤੀ ਨੂੰ ਤੁਸੀਂ ਆਪਣਾ ਕਹਿੰਦੇ ਹੋ ਉਸ...
+ Full Story

Other Articles