Calendar Date

Aug
30
2008
hansron_logo.png
  
ਮੇਰੇ ਮਰਨ ਤੋਂ ਬਾਅਦ ਵੀ ਤਿੱਬਤੀ ਸੰਘਰਸ਼ ਜਾਰੀ ਰਹੇਗਾ- ਦਲਾਈਲਾਮਾ
Saturday, 22 March 2008
dlailama.jpg ਨਵੀਂ ਦਿੱਲੀ- ਕੌਮਾਤਰੀ ਨੋਬਲ ਪੁਰਸਕਾਰ ਜੇਤੂ ਅਤੇ ਤਿੱਬਤ ਦੇ ਧਰਮ ਗੁਰੂ ਦਲਾਈ ਲਾਮਾ ਨੇ ਅੱਜ ਕਿਹਾ ਕਿ ਉਹਨਾਂ ਦੇ ਮਰਨ ਤੋਂ ਬਾਅਦ ਵੀ ਤਿੱਬਤ ਦੀ ਆਜ਼ਾਦੀ ਦਾ ਸੰਘਰਸ਼ ਜਾਰੀ ਰਹੇਗਾ।
 ਉਹਨਾਂ ਅੱਜ ਕਿਹਾ ਕਿ ਮੈਂ ਇਸ ਗੱਲ ਵਿਚ ਬਿਲਕੁਲ ਸੱਚ ਨਹੀਂ ਹੈ ਕਿ ਉਹਨਾਂ ਦੇ ਮਰਨ ਤੋਂ ਬਾਅਦ ਤਿੱਬਤੀ ਅੰਦੋਲਨ ਦਮ ਤੋੜ ਦੇਵੇਗਾ। ਉਹਨਾਂ ਕਿਹਾ ਕਿ ਜਦੋਂ ਤੱਕ ਤਿੱਬਤ ਆਜ਼ਾਦ ਨਹੀਂ ਹੋ ਜਾਂਦਾ, ਨਵੀਂ ਅਤੇ ਪੁਰਾਣੀ ਪੀੜ੍ਹੀ ਇਸ ਸੰਘਰਸ਼ ਨੂੰ ਪੂਰੇ ਜੋਸ਼ ਨਾਲ ਜਾਰੀ ਰੱਖੇਗੀ। ਅੰਦੋਲਨ ਵਿਚ ਤੇਜ਼ੀ ਆਉਣ ਕਾਰਨ ਉਹਨਾਂ ਨੂੰ ਹੁਣ ਲੱਗਦਾ ਹੈ ਕਿ ਤਿੱਬਤੀ ਕਦੀ ਵੀ ਆਪਣੀ ਆਜ਼ਾਦੀ ਨੂੰ ਭੁੱਲਣ ਲਈ ਤਿਆਰ ਨਹੀਂ ਹੋਣਗੇ ਅਤੇ ਨਾ ਹੀ ਚੀਨ  ਦੇ ਜ਼ੁਲਮਾਂ ਨੂੰ ਕਦੀ ਭੁੱਲਣਗੇ। ਉਹਨਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਚੀਨ ਉਹਨਾਂ ਦੀਆਂ ਮੰਗਾਂ ਨੂੰ ਤੁਰੰਤ ਪ੍ਰਵਾਨ ਕਰ ਲਵੇ, ਨਹੀਂ ਤਾਂ ਤਿੱਬਤ ਕਦੀ ਵੀ ਚੀਨ ਦਾ ਅੰਗ ਨਹੀਂ ਬਣ ਸਕਦਾ। ਉਹਨਾਂ ਕਿਹਾ ਕਿ ਤਿੱਬਤ ਵਿਚ ਚੀਨ ਦੇ ਜ਼ੁਲਮਾਂ ਨੂੰ ਦੇਖ ਕੇ ਉਹ ਬਹੁਤ ਦੁਖੀ ਹਨ, ਉਹਨਾਂ ਕਿਹਾ ਕਿ ਚੀਨ ਕਿਉਂ ਆਜ਼ਾਦ ਹੋਇਆ? ਕਿਉਂਕਿ ਜਦੋਂ ਚੀਨ ਆਜ਼ਾਦ ਹੋਇਆ, ਤਿੱਬਤ ਗੁਲਾਮ ਹੋ ਗਿਆ।
 
< Prev   Next >
 

Business

article thumbnailਲੈਪਟਾਪ ਤੋਂ ਪਤਾ ਲੱਗੇਗੀ ਪਾਰਕਿੰਗ ਦੀ ਥਾਂ

Monday, 28 July 2008

 ਸਟ੍ਰੀਟ ਲਾਈਨ ਵਿਚ ਤਕਨੀਕੀ ਵਿਭਾਗ ਦੇ ਉਪ ਪ੍ਰਘਾਨ ਜਿਮ ਰੀਚ ਨੇ ਦੱਸਿਆ ਕਿ ਪੂਰੇ ਸ਼ਹਿਰ ਦੀਆਂ ਵੱਖ-ਵੱਖ ਪਾਰਕਿੰਗ ਥਾਵਾਂ ‘ਤੇ ਲੱਗਭੱਗ ਛੇ ਹਜ਼ਾਰ ਵਾਇਰਲੈਸ ਸੈਂਸਰ ਲਗਾਉਣ ਦੀ ਯੋਜਨਾ ਹੈ। ਇਸ ਤੋਂ ਪਾਰਕਿੰਗ ਸਥਾਨਾਂ ‘ਤੇ ਉਪਲਬਧ ਥਾਵਾਂ ਅਤੇ ਇੱਥੋਂ ਲੰਘਣ ਵਾਲੀਆਂ ਗੱਡੀਆਂ ਦੀ ਰਫਤਾਰ ਅਤੇ ਗਿਣਤੀ ‘ਤੇ ਨਜ਼ਰ ਰੱਖੀ ਜਾ ਸਕੇਗੀ।  ਕੰਪਨੀ ਦਾ ਮੰਨਣਾ ਹੈ ਕਿ ਸੈਂਸਰ ਤੋਂ ਪ੍ਰਾਪਤ ਜਾਣਕਾਰੀ ਨੂੰ ਵੈਬ ਨਕਸ਼ੇ, ਸਮਾਰਟ ਫੋਨ ਅਤੇ ਟ੍ਰੈਫਿਕ ਸਿਗਨਲ ‘ਤੇ ਦੇ ਕੇ ਟ੍ਰੈਫਿਕ ‘ਤੇ...
+ Full Story

Other Articles

Entertainment

article thumbnailਚਲੋ ਚਲੀ ਦਾ ਮੇਲਾ

Sunday, 03 August 2008

ਸਿਆਣੇ ਆਖਦੇ ਹਨ ਕਿ ਇਹ ਦੁਨੀਆਂ ਇਕ ਮੁਸਾਫਰਖਾਨਾ ਹੈ। ਜਿੱਥੇ ਤੁਸੀਂ ਘੜੀ ਪਲ ਲਈ ਸੀਟ ਦੇ ਮਾਲਕ ਹੋ ਪਰ ਇਹ ਸੀਟ ਤੁਹਾਡੀ ਨਹੀਂ। ਤੁਸੀਂ ਜਾਵੋ, ਕੋਈ ਹੋਰ ਇਸਨੂੰ ਆਪਣੀ ਆਖ ਮੱਲ ਲਵੇਗਾ। ਤਾਰੇ ਹੋਏ ਮੁੱਲ ਦਾ ਰੋਅਬ ਵੀ ਦੇ ਸਕਦਾ ਹੈ। ਪਰ ਕੀ ਇਹ ਦੁਨੀਆ ਸਿਰਫ ਇਨਸਾਨਾਂ ਲਈ ਹੈ? ਨਹੀਂ, ਇਹ ਤਾਂ ਕੁਦਰਤ ਦੇ ਰਚੇ ਹਰ ਜੀਵ ਦੀ ਸਾਂਝੀ ਹੈ। ਨੀਲੀ ਛੱਤ ਸਭ ਦੀ ਸਾਂਝੀ ਹੈ। ਖੁੱਲੀ  ਅਬਾਦ ਬੇ–ਅਬਾਦ ਧਰਤੀ ਸਭ ਦੀ ਸਾਂਝੀ ਹੈ। ਕਦੇ ਸੋਚਿਆ ਹੈ ਕਿ ਜਿਸ ਧਰਤੀ ਨੂੰ ਤੁਸੀਂ ਆਪਣਾ ਕਹਿੰਦੇ ਹੋ ਉਸ...
+ Full Story

Other Articles