| ਗਰਦਨ ਵੱਲ ਵੀ ਦਿਓ ਧਿਆਨ |
| Tuesday, 25 March 2008 | |
ਔਰਤਾਂ ਸੁੰਦਰ ਨਜ਼ਰ ਆਉਣ ਲਈ ਹਰ ਵੇਲੇ ਯਤਨਸ਼ੀਲ ਰਹਿੰਦੀਆਂ ਹਨ। ਉਨ੍ਹਾਂ ਨੇ ਸ਼ਾਪਿੰਗ ਹੋਵੇ ਜਾਂ ਕਿਸੇ ਰਿਸ਼ਤੇਦਾਰ ਦੇ ਪਾਰਟੀ ਵਿੱਚ ਜਾਣਾ ਹੋਵੇ, ਉਹ ਸਜਣ-ਸੰਵਰਨ ਵਿੱਚ ਥੋੜ੍ਹੀ ਜਿਹੀ ਵੀ ਭੁੱਲ ਕਰਨਾ ਨਹੀਂ ਚਾਹੁੰਦੀਆਂ ਪਰ ਆਮ ਤੌਰ ‘ਤੇ ਵੇਖਣ ਵਿੱਚ ਆਉਂਦਾ ਹੈ ਕਿ ਉਨ੍ਹਾਂ ਵਿੱਚੋਂ ਕਈ ਆਪਣੀ ਗਰਦਨ ਦੀ ਸਫਾਈ ਤੇ ਉਸ ਵਿੱਚ ਨਿਖਾਰ ਲਿਆਉਣ ਵੱਲ ਧਿਆਨ ਨਹੀਂ ਦਿੰਦੀਆਂ। ਆਓ, ਅਸੀਂ ਤੁਹਾਨੂੰ ਦੱਸਦੇ ਹਾਂ ਇਸ ਸਬੰਧੀ ਕੁਝ ਟਿਪਸ :* ਗਰਦਨ ਦੀ ਸਫਾਈ ਵੱਲ ਪੂਰਾ ਧਿਆਨ ਦਿਓ। ਇਸ ਦੇ ਲਈ ਖੀਰੇ ਤੇ ਤਰਾਂ ਨੂੰ ਚੰਗੀ ਤਰ੍ਹਾਂ ਪੀਸ ਕੇ ਦਹੀਂ ਵਿਚ ਮਿਲਾ ਕੇ ਗਰਦਨ ‘ਤੇ ਲੇਪ ਕਰੋ। ਇਸ ਨਾਲ ਗਰਦਨ ਦੇ ਦਾਗ-ਧੱਬੇ ਦੂਰ ਹੋਣਗੇ ਤੇ ਇਹ ਚਮਕ ਜਾਵੇਗੀ। * ਮਸਰਾਂ ਦੀ ਦਾਲ ਨੂੰ ਰਾਤ ਨੂੰ ਭਿਉਂ ਦਿਓ। ਸਵੇਰੇ ਉਸ ਨੂੰ ਪੀਸ ਕੇ ਇਸ ਵਿੱਚ ਸ਼ਹਿਦ ਜਾਂ ਦਹੀਂ ਮਿਲਾ ਕੇ ਗਰਦਨ ‘ਤੇ ਲੇਪ ਕਰੋ ਤੇ 15-20 ਮਿੰਟਾਂ ਬਾਅਦ ਨਹਾ ਲਓ। ਇਸ ਨਾਲ ਗਰਦਨ ਦਾ ਕਾਲਾਨਪਨ ਗਾਇਬ ਹੋ ਜਾਵੇਗਾ ਅਤੇ ਚਮਕ ਪੈਦਾ ਹੋਵੇਗੀ। * ਹਫਤੇ ਵਿੱਚ ਇੱਕ ਵਾਰ ਕੁਦਰਤੀ ਤੇਲਾਂ ਨਾਲ ਮਾਲਿਸ਼ ਜਰੂਰ ਕਰੋ। ਇਸ ਦੇ ਲਈ ਕਿਸੇ ਚੰਗੀ ਕੰਪਨੀ ਦੀ ਮਸਾਜ ਕਰੀਮ ਵੀ ਲਗਾ ਸਕਦੇ ਹੋ। * ਚਿਹਰੇ ‘ਤੇ ਲਗਾਉਣ ਲਈ ਜੋ ਫੇਸ ਪੈਕ ਤੁਸੀਂ ਵਰਤਦੇ ਹੋ, ਉਸ ਨੂੰ ਗਦਨ ‘ਤੇ ਵੀ ਜ਼ਰੂਰ ਲਗਾਓ। * ਇੱਕ ਹਿੱਸਾ ਗਲਿਸਰੀਨ ਤੇ 3 ਹਿੱਸੇ ਨਿੰਬੂ ਦਾ ਰਸ ਮਿਲਾ ਕੇ ਰਾਤ ਵੇਲੇ ਗਰਦਨ ‘ਤੇ ਲਗਾ ਦਿਓ। ਸਵੇਰੇ ਉਸ ਨੂੰ ਗਰਮ ਪਾਣੀ ਨਾਲ ਧੋ ਦਿਓ, ਇਸ ਨਾਲ ਗਰਦਨ ਗੋਰੀ ਤੇ ਸੁੰਦਰ ਲੱਗੇਗੀ। * ਜੈਤੂਨ ਦਾ ਤੇਲ ਲਗਾਉਣ ਨਾਲ ਗਰਦਨ ਦੀ ਖੁਸ਼ਕੀ ਦੂਰ ਹੁੰਦੀ ਹੈ। * ਗਲੇ ਵਿੱਚ ਮੋਤੀਆਂ ਦੀ ਮਾਲਾ ਜਾਂ ਮੰਗਲਸੂਤਰ ਪਾਓ। ਇਸ ਨਾਲ ਤੁਹਾਡੀ ਗਰਦਨ ਦੀ ਖੂਬਸੂਰਤੀ ਹੋਰ ਵਧ ਜਾਵੇਗੀ। ਸੋਨੇ ਦੇ ਗਹਿਣੇ ਪਾ ਕੇ ਭੀੜ-ਭੜੱਕੇ ਵਾਲੀ ਥਾਂ ‘ਤੇ ਸਾਵਧਾਨ ਰਹੋ। |
| < Prev | Next > |
|---|

ਔਰਤਾਂ ਸੁੰਦਰ ਨਜ਼ਰ ਆਉਣ ਲਈ ਹਰ ਵੇਲੇ ਯਤਨਸ਼ੀਲ ਰਹਿੰਦੀਆਂ ਹਨ। ਉਨ੍ਹਾਂ ਨੇ ਸ਼ਾਪਿੰਗ ਹੋਵੇ ਜਾਂ ਕਿਸੇ ਰਿਸ਼ਤੇਦਾਰ ਦੇ ਪਾਰਟੀ ਵਿੱਚ ਜਾਣਾ ਹੋਵੇ, ਉਹ ਸਜਣ-ਸੰਵਰਨ ਵਿੱਚ ਥੋੜ੍ਹੀ ਜਿਹੀ ਵੀ ਭੁੱਲ ਕਰਨਾ ਨਹੀਂ ਚਾਹੁੰਦੀਆਂ ਪਰ ਆਮ ਤੌਰ ‘ਤੇ ਵੇਖਣ ਵਿੱਚ ਆਉਂਦਾ ਹੈ ਕਿ ਉਨ੍ਹਾਂ ਵਿੱਚੋਂ ਕਈ ਆਪਣੀ ਗਰਦਨ ਦੀ ਸਫਾਈ ਤੇ ਉਸ ਵਿੱਚ ਨਿਖਾਰ ਲਿਆਉਣ ਵੱਲ ਧਿਆਨ ਨਹੀਂ ਦਿੰਦੀਆਂ। ਆਓ, ਅਸੀਂ ਤੁਹਾਨੂੰ ਦੱਸਦੇ ਹਾਂ ਇਸ ਸਬੰਧੀ ਕੁਝ ਟਿਪਸ :