Calendar Date

Jul
03
2008
hansron_logo.png
ਗਰਦਨ ਵੱਲ ਵੀ ਦਿਓ ਧਿਆਨ
Tuesday, 25 March 2008
aroosa_alam.jpgਔਰਤਾਂ ਸੁੰਦਰ ਨਜ਼ਰ ਆਉਣ ਲਈ ਹਰ ਵੇਲੇ ਯਤਨਸ਼ੀਲ ਰਹਿੰਦੀਆਂ ਹਨ। ਉਨ੍ਹਾਂ ਨੇ ਸ਼ਾਪਿੰਗ ਹੋਵੇ ਜਾਂ ਕਿਸੇ ਰਿਸ਼ਤੇਦਾਰ ਦੇ ਪਾਰਟੀ ਵਿੱਚ ਜਾਣਾ ਹੋਵੇ, ਉਹ ਸਜਣ-ਸੰਵਰਨ ਵਿੱਚ ਥੋੜ੍ਹੀ ਜਿਹੀ ਵੀ ਭੁੱਲ ਕਰਨਾ ਨਹੀਂ ਚਾਹੁੰਦੀਆਂ ਪਰ ਆਮ ਤੌਰ ‘ਤੇ ਵੇਖਣ ਵਿੱਚ ਆਉਂਦਾ ਹੈ ਕਿ ਉਨ੍ਹਾਂ ਵਿੱਚੋਂ ਕਈ ਆਪਣੀ ਗਰਦਨ ਦੀ ਸਫਾਈ ਤੇ ਉਸ ਵਿੱਚ ਨਿਖਾਰ ਲਿਆਉਣ ਵੱਲ ਧਿਆਨ ਨਹੀਂ ਦਿੰਦੀਆਂ। ਆਓ, ਅਸੀਂ ਤੁਹਾਨੂੰ ਦੱਸਦੇ ਹਾਂ ਇਸ ਸਬੰਧੀ ਕੁਝ ਟਿਪਸ :
* ਗਰਦਨ ਦੀ ਸਫਾਈ ਵੱਲ ਪੂਰਾ ਧਿਆਨ ਦਿਓ। ਇਸ ਦੇ ਲਈ ਖੀਰੇ ਤੇ ਤਰਾਂ ਨੂੰ ਚੰਗੀ ਤਰ੍ਹਾਂ ਪੀਸ ਕੇ ਦਹੀਂ ਵਿਚ ਮਿਲਾ ਕੇ ਗਰਦਨ ‘ਤੇ ਲੇਪ ਕਰੋ। ਇਸ ਨਾਲ ਗਰਦਨ ਦੇ ਦਾਗ-ਧੱਬੇ ਦੂਰ ਹੋਣਗੇ ਤੇ ਇਹ ਚਮਕ ਜਾਵੇਗੀ।
* ਮਸਰਾਂ ਦੀ ਦਾਲ ਨੂੰ ਰਾਤ ਨੂੰ ਭਿਉਂ ਦਿਓ। ਸਵੇਰੇ ਉਸ ਨੂੰ ਪੀਸ ਕੇ ਇਸ ਵਿੱਚ ਸ਼ਹਿਦ ਜਾਂ ਦਹੀਂ ਮਿਲਾ ਕੇ ਗਰਦਨ ‘ਤੇ ਲੇਪ ਕਰੋ ਤੇ 15-20 ਮਿੰਟਾਂ ਬਾਅਦ ਨਹਾ ਲਓ। ਇਸ ਨਾਲ ਗਰਦਨ ਦਾ ਕਾਲਾਨਪਨ ਗਾਇਬ ਹੋ ਜਾਵੇਗਾ ਅਤੇ ਚਮਕ ਪੈਦਾ ਹੋਵੇਗੀ।
* ਹਫਤੇ ਵਿੱਚ ਇੱਕ ਵਾਰ ਕੁਦਰਤੀ ਤੇਲਾਂ ਨਾਲ ਮਾਲਿਸ਼ ਜਰੂਰ ਕਰੋ। ਇਸ ਦੇ ਲਈ ਕਿਸੇ ਚੰਗੀ ਕੰਪਨੀ ਦੀ ਮਸਾਜ ਕਰੀਮ ਵੀ ਲਗਾ ਸਕਦੇ ਹੋ।
* ਚਿਹਰੇ ‘ਤੇ ਲਗਾਉਣ ਲਈ ਜੋ ਫੇਸ ਪੈਕ ਤੁਸੀਂ ਵਰਤਦੇ ਹੋ, ਉਸ ਨੂੰ ਗਦਨ ‘ਤੇ ਵੀ ਜ਼ਰੂਰ ਲਗਾਓ।
* ਇੱਕ ਹਿੱਸਾ ਗਲਿਸਰੀਨ ਤੇ 3 ਹਿੱਸੇ ਨਿੰਬੂ ਦਾ ਰਸ ਮਿਲਾ ਕੇ ਰਾਤ ਵੇਲੇ ਗਰਦਨ ‘ਤੇ ਲਗਾ ਦਿਓ। ਸਵੇਰੇ ਉਸ ਨੂੰ ਗਰਮ ਪਾਣੀ ਨਾਲ ਧੋ ਦਿਓ, ਇਸ ਨਾਲ ਗਰਦਨ ਗੋਰੀ ਤੇ ਸੁੰਦਰ ਲੱਗੇਗੀ।
* ਜੈਤੂਨ ਦਾ ਤੇਲ ਲਗਾਉਣ ਨਾਲ ਗਰਦਨ ਦੀ ਖੁਸ਼ਕੀ ਦੂਰ ਹੁੰਦੀ ਹੈ।
* ਗਲੇ ਵਿੱਚ ਮੋਤੀਆਂ ਦੀ ਮਾਲਾ ਜਾਂ ਮੰਗਲਸੂਤਰ ਪਾਓ। ਇਸ ਨਾਲ ਤੁਹਾਡੀ ਗਰਦਨ ਦੀ ਖੂਬਸੂਰਤੀ ਹੋਰ ਵਧ ਜਾਵੇਗੀ। ਸੋਨੇ ਦੇ ਗਹਿਣੇ ਪਾ ਕੇ ਭੀੜ-ਭੜੱਕੇ ਵਾਲੀ ਥਾਂ ‘ਤੇ ਸਾਵਧਾਨ ਰਹੋ।
 
< Prev   Next >
 

Business

article thumbnaiਭਾਰਤ ਵਿਚ ਤੇਜ਼ੀ ਨਾਲ ਵੱਧ ਰਿਹਾ ਹੈ ਖੁਸ਼ਹਾਲ ਵਰਗ

Wednesday, 02 July 2008

ਨਵੀਂ ਦਿੱਲੀ- ਹਾਲਾਂਕਿ ਹੀ ਮਹਿੰਗਾਈ ਦੀ ਦਰ 11 ਫੀਸਦੀ ਦੇ ਪਾਰ ਹੋਵੇ, ਹੋਮ ਲੋਨ ਸਮੇਤ ਹਰ ਕਿਸਮ ਦੇ ਕਰਜ਼ੇ ਦੀਆਂ ਵਧਦੀਆਂ ਦਰਾਂ ਕਾਰਨ ਤੁਹਾਡਾ ਘਰੇਲੂ ਬਜਟ ਗੜਬੜਾ ਗਿਆ ਹੋਵੇ, ਮੰਦੀ ਦੀ ਮਾਰ ਕਾਰਨ ਨੌਕਰੀਆਂ ਮਿਲਣੀਆਂ ਮੁਸ਼ਕਿਲ ਹੋ ਰਹੀਆਂ ਹੋਣ, ਇਸ ਸਭ ਦੇ ਬਾਵਜੂਦ ਭਾਰਤੀਆਂ ਕੋਲ ਮੁਸਕਰਾਉਣ ਦਾ ਕਾਰਨ ਹੈ। ਭਾਰਤ ਵਿਚ ਖੁਸ਼ਹਾਲੀ ਦੀ ਦਰ ਸਭ ਤੋਂ ਤੇਜ਼ ਹੈ। 25 ਸਾਲ ਪਹਿਲਾਂ ਦੇ ਮੁਕਾਬਲੇ ਅੱਜ ਭਾਰਤੀ ਜ਼ਿਆਦਾ ਖੁਸ਼ ਹਨ। ਯਾਨਿ ਦੁਸ਼ਵਾਰੀਆਂ ਦੇ ਬਾਵਜੂਦ ਵੀ ਭਾਰਤੀ ਖੁਸ਼! ਅਮਰੀਕਾ ਦੀ...
+ Full Story

Other Articles

Entertainment

article thumbnailਬ੍ਰਿਟਨੀ ਨੂੰ ਚਾਹੀਦਾ ਹੈ ਸ਼ਾਂਤ ਘਰ ਅਤੇ ਹਰਿਆ-ਭਰਿਆ ਪੜੌਸ

Wednesday, 02 July 2008

ਲਾਸ ਏਂਜਲਸ- ਅਦਾਲਤ ਦੇ ਰਿਕਾਰਡਾਂ ਤੋਂ ਪਤਾ ਲੱਗਦਾ ਹੈ ਕਿ ਬ੍ਰਿਟਨੀ ਸਪੀਅਰਸ ਨੂੰ ਹਰੇ-ਭਰੇ ਸ਼ਾਂਤ ਅਤੇ ਵੱਡੇ ਵਿਹੜੇ ਵਾਲੇ ਘਰ ਦੀ ਤਲਾਸ਼ ਹੈ। ਜਾਰੀ ਦਸਤਾਵੇਜ਼ਾਂ ਤੋਂ ਪਤਾ ਲੱਗਿਆ ਕਿ ਬ੍ਰਿਟਨੀ ਨੁੰ ਵੱਡੇ ਵਿਹੜੇ ਵਾਲੇ ਘਰ ਦੀ ਲੋੜ ਹੈ, ਜਿਸ ਦੇ ਆਸ-ਪਾਸ ਬਗੀਚੇ ਹੋਣ। ਆਪਣੇ ਬੱਚਿਆਂ ਸੀਨ ਪ੍ਰੈਸਟੋਨ ਅਤੇ ਜਾਸਦੇਨ ਜੇਮਸ ਦੇ ਲਈ ਉਸਨੂੰ ਨਵੇਂ ਖੇਤਰ ਦੀ ਤਲਾਸ਼ ਹੈ। ਬ੍ਰਿਟਨੀ ਅਜਿਹਾ ਘਰ ਚਾਹੁੰਦੀ ਹੈ ਜਿੱਥੇ ਉਸਦੇ ਬੇਵਰਲੀ ਹਿਲਜ਼ ਸਥਿਤ ਉਸਦੇ ਵਰਤਮਾਨ ਘਰ ਤੋਂ ਘੱਟ ਆਵਾਜਾਈ ਹੋਵੇ।...
+ Full Story

Other Articles