| 440 ਏਕੜ ਵਿਚ ਚੰਦਨ, ਬਾਸਮਤੀ ਅਤੇ ਦਾਲਚੀਨੀ ਦੀ ਖੇਤੀ ਕਰਕੇ ਚਮਕਾ ਦਿੱਤਾ ਸੂਰੀਨਾਮ ਨੂੰ |
| Tuesday, 25 March 2008 | |
|
ਅੰਮ੍ਰਿਤਸਰ-ਪੰਜਾਬੀਆਂ ਦੀ ਸ਼ਾਨ ਵੱਖਰੀ, ਇੱਧਰ ਰਹਿਣ ਜਾਂ ਵਿਦੇਸ਼ਾਂ ਵਿਚ, ਇਹਨਾਂ ਦੇ ਲਈ ਇਹ ਕਹਾਵਤ ਐਵੇਂ ਹੀ ਨਹੀਂ ਬਣ ਗਈ? ਸਖਤ ਮਿਹਨਤ, ਬੁਲੰਦ ਹੌਸਲੇ ਅਤੇ ਦਲੇਰ ਜਿਗਰ ਦੇ ਜ਼ਰੀਏ ਉਹਨ ਨੇ ਹਮੇਸ਼ਾ ਕੁਝ ਕਰਨ ਦੀ ਕੋਸ਼ਿਸ਼ ਕੀਤੀ ਅਤੇ ਕਾਮਯਾਬੀ ਹਾਸਲ ਕੀਤੀ। ਅੰਮ੍ਰਿਤਸਰ ਦੇ ਮਾਨਾਂਵਾਲਾ ਕਸਬੇ ਦੇ ਰਹਿਣ ਵਾਲੇ ਕੰਵਲਜੀਤ ਸਿੰਘ ਅਤੇ ਉਹਨਾਂ ਦੇ ਚਾਚਾ ਉਪਿੰਦਰ ਸਿੰਘ ਨੇ ਇਸ ਕਹਾਵਤ ਨੂੰ ਸੱਚ ਕਰ ਦਿਖਾਇਆ। ਸੂਰੀਨਾਮ ਵਿਚ ਇਹਨਾਂ ਨੇ ਪੰਜਾਬੀ ਖੇਤੀ ਨੂੰ ਬੁਲੰਦ ਕੀਤਾ ਹੈ। ਬਾਸਮਤੀ, ਚੰਦਨ ਅਤੇ ਦਾਲਚੀਨੀ ਦੀ ਕਾਸ਼ਤ ਕਰਨ ਵਾਲੇ ਇਹਨਾਂ ਪੰਜਾਬੀ ਸਪੂਤਾਂ ਦੀ ਇੱਥੇ ਤੂਤੀ ਬੋਲਦੀ ਹੈ। ਭੁਪਿੰਦਰ ਸਿੰਘ 25 ਸਾਲ ਪਹਿਲਾਂ ਇੱਥੋਂ ਕੈਨੇਡਾ ਆਏ ਸਨ। ਇਸ ਤੋਂ ਬਾਅਦ ਉਥੋਂ ਹੀ ਸਿਲਸਿਲਾ ਬਣਿਆ ਅਤੇ 10 ਸਾਲ ਪਹਿਲਾਂ ਸੂਰੀਨਾਮ ਆ ਗਏ। ਉਥੇ ਪਾਕਿਸਤਾਨ ਅਤੇ ਭਾਰਤ ਦੇ ਕਾਫੀ ਲੋਕ ਖੇਤੀ ਨਾਲ ਜੁੜੇ ਹੋਏ ਹਨ, ਇਸ ਕਰਕੇ ਉਹਨਾਂ ਨੇ ਵੀ ਇਸੇ ਖੇਤਰ ਨੂੰ ਚੁਣਿਆ। ਇਸ ਤੋਂ ਬਾਅਦ ਉਹਨਾਂ ਦੇ ਭਤੀਜੇ ਕੰਵਲਜੀਤ ਸਿੰਘ ਵੀ ਉਥੇ ਪਹੁੰਚੇ ਅਤੇ ਚਾਚੇ ਦੇ ਕੰਮ ਨੂੰ ਵਧਾਉਣ ਲੱਗੇ। ਵਰਤਮਾਨ ਸਮੇਂ ਨਿਕੇਰੀ ਸਿਟੀ ਵਿਚ ਇਹਨਾਂ ਦਾ ਚੰਗਾ ਰੁਤਬਾ ਹੈ। ਵਤਨ ਮੁੜੇ ਕੰਵਲਜੀਤ ਸਿੰਘ ਨੇ ਦੰਸਿਆ ਕਿ ਇਸ ਵਕਤ ਉਹ 400 ਏਕੜ ਵਿਚ ਖੇਤੀ ਕਰ ਰਹੇ ਹਨ। ਇਸ ਵਿਚ ਪੰਜਾਬ ਦੀ ਬਾਸਮਤੀ, ਚੰਦਨ ਅਤੇ ਦਾਲਚੀਨੀ ਦੀ ਖੇਤੀ ਹੈ।ਉਹ ਫਸਲ ਦੀ ਬਿਜਾਈ ਹੈਲੀਕਾਪਟਰ ਨਾਲ ਕਰਦੇ ਹਨ, ਜਿਸ ਕਾਰਨ ਲੇਬਰ ਦਾ ਵੀ ਕੋਈ ਖਾਸ ਖਰਚ ਨਹੀਂ ਆਉਂਦਾ ਹੈ। ਦੋ ਹੀ ਆਦਮੀ ਉਹਨਾਂ ਦੀ ਸਾਰੀ ਖੇਤੀ ਸੰਭਾਲ ਲੈਂਦੇ ਹਨ। ਕੰਵਲਜੀਤ ਸਿੰਘ ਨੇ ਦੱਸਿਆ ਕਿ ਵੈਸੇ ਤਾਂ ਸਮੇਂ-ਸਮੇਂ ‘ਤੇ ਪੰਜਾਬ ਆਉਂਦੇ ਰਹਿੰਦੇ ਹਾਂ ਅਤੇ ਇਸ ਵਾਰ ਉਹ ਖੇਤੀ ਦੇ ਲਈ ਇੱਥੋਂ ਪੰਜ ਸੈਕਿੰਗ ਹੈਂਡ ਟ੍ਰੈਕਟਰ ਲਿਜਾਣਗੇ ਕਿਵੁਂਕਿ ਉਥੋਂ ਦੀ ਤੁਲਨਾ ਵਿਚ ਇੱਥੇ ਟਰੈਕਟਰ ਬਹੁਤ ਸਸਤਾ ਹੈ। ਉਥੇ ਖੇਤੀ ਕਾਫੀ ਸਸਤੀ ਹੈ, ਪਾਣੀ ਸਰਕਾਰ ਵੱਲੋਂ ਮੁਫਤ ਮਿਲ ਜਾਂਦਾ ਹੈ, ਜਦਕਿ ਰਸਾਇਣਕ ਖਾਦਾਂ ਅਤੇ ਕੈਮੀਕਲ ਦੀ ਜ਼ਰੂਰਤ ਹੀ ਨਹੀਂ ਪੈਂਦੀ। ਉਥੇ ਪੰਜਾਬ ਦੀ ਤੁਲਨਾ ਵਿਚ ਜ਼ਮੀਨ ਵੀ ਕਾਫੀ ਸਸਤੀ ਹੈ ਅਤੇ ਮਾਰਕੀਟਿੰਗ ਦੀ ਵਿਵਸਥਾ ਚੰਗੀ ਹੋਣ ਦੇ ਕਾਰਨ ਫਸਲ ਖੇਤ ਵਿਚ ਹੀ ਵਿਕ ਜਾਂਦੀ ਹੈ। ਕੰਵਲਜੀਤ ਸਿੰਘ ਦਾ ਪਰਿਵਾਰ ਬੇਸ਼ੱਕ ਵਿਦੇਸ਼ ਵਿਚ ਇੰਨੀ ਬੁਲੰਦੀ ‘ਤੇ ਹੋਵੇ ਪਰ ਉਸਦਾ ਆਪਣੀ ਧਰਤੀ ਨਾਲੋਂ ਮੋਹ ਨਹੀਂ ਟੁੱਟਿਆ। ਇਹੀ ਕਾਰਨ ਹੈ ਕਿ ਉਹ ਸਮੇਂ-ਸਮੇਂ ‘ਤੇ ਇੱਥੇ ਆਉਂਦਾ ਰਹਿੰਦਾ ਹੈ। ਇਸ ਦੌਰਾਨ ਉਹਨਾਂ ਨੇ ਹਾਕੀ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਗਾਇਕਾਂ ਦੇ ਲਈ ਸਾਈਟ ਵੀ ਲਾਂਚ ਕੀਤੀ ਹੈ, ਜਿੱਥੇ ਉਹਨਾਂ ਦੇ ਗੀਤਾਂ ਨੂੰ ਬਿਨਾਂ ਕਿਸੇ ਖਰਚ ਦੇ ਅੱਗੇ ਵਧਣ ਦਾ ਮੌਕਾ ਮਿਲਦਾ ਹੈ। |
| < Prev | Next > |
|---|
