Calendar Date

Jul
03
2008
hansron_logo.png
ਕੁੜੀਆਂ ‘ਚ ਚੰਗੀ ਨਹੀਂ ਬਹੁਤੀ ਚੰਚਲਤਾਨੌਕਰੀ ਮਿਲਣ ਦੀ ਘੱਟ ਸੰਭਾਵਨਾ, ਗਲਤ ਸਬੰਧ, ਘੱਟ ਉਮਰ ਵਿਚ ਗਰਭਧਾਰਨ ਦਾ ਕਾਰਨ ਵੀ
Sunday, 30 March 2008

 ਲੰਡਨ- ਖੋਜ ਦੇ ਆਧਾਰ ‘ਤੇ ਇਹ ਸਾਹਮਣੇ ਆਇਆ ਹੈ ਕਿ ਜ਼ਿਆਦਾ ਚੰਚਲ ਲੜਕੀਆਂ ਨੂੰ ਬਾਲਗ ਹੋਣ ‘ਤੇ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਧਿਐਨ ਵਿਚ ਪਾਇਆ ਗਿਆ ਕਿ ਉਹਨਾਂ ਵਿਚ ਜ਼ਿਆਦਾ ਚੰਚਲਤਾ ਬਾਲਗ ਹੋਣ ‘ਤੇ ਉਹਨਾਂ ਦੀ ਨੌਕਰੀ ਦੀ ਘੱਟ ਸੰਭਾਵਨਾ, ਗਲਤ ਸਬੰਧ ਅਤੇ ਘੱਟ ਉਮਰ ਵਿਚ ਗਰਭ ਧਾਰਨ ਦਾ ਕਾਰਨ ਬਣ ਸਕਦੀ ਹੈ।
 ਰਿਸਰਚ ਟੀਮ ਦਾ ਮੰਨਣਾ ਹੈ ਕਿ ਅਜਿਹੀਆਂ ਲੜਕੀਆਂ ਦੇ ਮਾਪਿਆਂ ਨੂੰ ਸਕੂਲਾਂ ਵਿਚ ਉਹਨਾਂ ਦੇ ਬਿਹਤਰ ਪ੍ਰਦਰਸ਼ਨ ਦੇ ਲਈ ਸ਼ੁਰੂਆਤ ਤੋਂ ਹੀ ਉਹਨਾਂ ਦੇ ਸਰਗਰਮੀ ਪੱਧਰ ਨੁੰ ਪਛਾਣ ਕੇ ਮਦਦ ਦੇਣੀ ਚਾਹਹੀਦੀ ਹੈ। ਛੇ ਤੋਂ 21 ਸਾਲ ਤੱਕ ਦੀਆਂ ਲੜਕੀਆਂ ‘ਤੇ ਕੀਤੇ ਗਏ ਇਸ ਅਧਿਐਨ ਵਿਚ ਉਪਰ-ਹੇਠਾਂ ਕੁੱਦਣ, ਆਰਾਮ ਸਮੇਂ ਟਿਕ ਨਾ ਨਾ ਬੈਠਣ ਅਤੇ ਬੇਚੈਨੀ ਦੇ ਲੱਛਣਾਂ ਨੂੰ ਪਰਖਿਆ ਗਿਆ। ਅਧਿਐਨ ਵਿਚ ਕਿਹਾ ਗਿਆ ਕਿ ਸਭ ਤੋਂ ਜ਼ਿਆਦਾ ਚੰਚਲ ਜਾਂ ਹਮਲਾਕਾਰੀ ਲੜਕੀਆਂ ਨੂੰ ਦੁੱਗਣੇ ਤੋਂ ਵੀ ਜ਼ਿਆਦਾ ਸਿਗਰਟਨੋਸ਼ੀ ਦੀ ਆਦਤ ਦਾ ਸ਼ਿਕਾਰ ਹੋਣ ਅਤੇ ਨਜਾਇਜਾ ਸਬੰਧਾਂ ਵਿਚ ਸ਼ਾਮਲ ਹੋਣ ਦੇ ਆਸਾਰ ਦੁੱਗਣੇ ਹੋ ਸਕਦੇ ਹਨ।

 
< Prev   Next >
 

Business

article thumbnaiਭਾਰਤ ਵਿਚ ਤੇਜ਼ੀ ਨਾਲ ਵੱਧ ਰਿਹਾ ਹੈ ਖੁਸ਼ਹਾਲ ਵਰਗ

Wednesday, 02 July 2008

ਨਵੀਂ ਦਿੱਲੀ- ਹਾਲਾਂਕਿ ਹੀ ਮਹਿੰਗਾਈ ਦੀ ਦਰ 11 ਫੀਸਦੀ ਦੇ ਪਾਰ ਹੋਵੇ, ਹੋਮ ਲੋਨ ਸਮੇਤ ਹਰ ਕਿਸਮ ਦੇ ਕਰਜ਼ੇ ਦੀਆਂ ਵਧਦੀਆਂ ਦਰਾਂ ਕਾਰਨ ਤੁਹਾਡਾ ਘਰੇਲੂ ਬਜਟ ਗੜਬੜਾ ਗਿਆ ਹੋਵੇ, ਮੰਦੀ ਦੀ ਮਾਰ ਕਾਰਨ ਨੌਕਰੀਆਂ ਮਿਲਣੀਆਂ ਮੁਸ਼ਕਿਲ ਹੋ ਰਹੀਆਂ ਹੋਣ, ਇਸ ਸਭ ਦੇ ਬਾਵਜੂਦ ਭਾਰਤੀਆਂ ਕੋਲ ਮੁਸਕਰਾਉਣ ਦਾ ਕਾਰਨ ਹੈ। ਭਾਰਤ ਵਿਚ ਖੁਸ਼ਹਾਲੀ ਦੀ ਦਰ ਸਭ ਤੋਂ ਤੇਜ਼ ਹੈ। 25 ਸਾਲ ਪਹਿਲਾਂ ਦੇ ਮੁਕਾਬਲੇ ਅੱਜ ਭਾਰਤੀ ਜ਼ਿਆਦਾ ਖੁਸ਼ ਹਨ। ਯਾਨਿ ਦੁਸ਼ਵਾਰੀਆਂ ਦੇ ਬਾਵਜੂਦ ਵੀ ਭਾਰਤੀ ਖੁਸ਼! ਅਮਰੀਕਾ ਦੀ...
+ Full Story

Other Articles

Entertainment

article thumbnailਬ੍ਰਿਟਨੀ ਨੂੰ ਚਾਹੀਦਾ ਹੈ ਸ਼ਾਂਤ ਘਰ ਅਤੇ ਹਰਿਆ-ਭਰਿਆ ਪੜੌਸ

Wednesday, 02 July 2008

ਲਾਸ ਏਂਜਲਸ- ਅਦਾਲਤ ਦੇ ਰਿਕਾਰਡਾਂ ਤੋਂ ਪਤਾ ਲੱਗਦਾ ਹੈ ਕਿ ਬ੍ਰਿਟਨੀ ਸਪੀਅਰਸ ਨੂੰ ਹਰੇ-ਭਰੇ ਸ਼ਾਂਤ ਅਤੇ ਵੱਡੇ ਵਿਹੜੇ ਵਾਲੇ ਘਰ ਦੀ ਤਲਾਸ਼ ਹੈ। ਜਾਰੀ ਦਸਤਾਵੇਜ਼ਾਂ ਤੋਂ ਪਤਾ ਲੱਗਿਆ ਕਿ ਬ੍ਰਿਟਨੀ ਨੁੰ ਵੱਡੇ ਵਿਹੜੇ ਵਾਲੇ ਘਰ ਦੀ ਲੋੜ ਹੈ, ਜਿਸ ਦੇ ਆਸ-ਪਾਸ ਬਗੀਚੇ ਹੋਣ। ਆਪਣੇ ਬੱਚਿਆਂ ਸੀਨ ਪ੍ਰੈਸਟੋਨ ਅਤੇ ਜਾਸਦੇਨ ਜੇਮਸ ਦੇ ਲਈ ਉਸਨੂੰ ਨਵੇਂ ਖੇਤਰ ਦੀ ਤਲਾਸ਼ ਹੈ। ਬ੍ਰਿਟਨੀ ਅਜਿਹਾ ਘਰ ਚਾਹੁੰਦੀ ਹੈ ਜਿੱਥੇ ਉਸਦੇ ਬੇਵਰਲੀ ਹਿਲਜ਼ ਸਥਿਤ ਉਸਦੇ ਵਰਤਮਾਨ ਘਰ ਤੋਂ ਘੱਟ ਆਵਾਜਾਈ ਹੋਵੇ।...
+ Full Story

Other Articles