|
ਭਾਰਤ ਦੇ ਸਾਇੰਸ ਟੈਕਨੋਲੋਜੀ ਮੰਤਰੀ ਸ਼੍ਰੀ ਕਪਿਲ ਸਿੰਬਲ ਦਾ ਫਿਨਲੈਡ ਦੋਰਾ |
|
Wednesday, 02 April 2008 |
ਯਰੂਪ(ਰੁਪਿੰਦਰ ਢਿੱਲੋ ਮੋਗਾ)ਇੰਡੀਅਨ ਓਵਰਸੀਈਜ ਕਾਂਗਰਸ ਫਿਨਲੈਡ ਦੇ ਪ੍ਰਧਾਨ ਸ੍ਰ ਦਵਿੰਦਰ ਸਿੰਘ ਸੈਣੀ ਤੋ ਮਿਲੀ ਜਾਣਕਾਰੀ ਅਨੁਸਾਰ ਪਿੱਛਲੀ ਦਿਨੀ ਭਾਰਤ ਦੇ ਭਾਰਤ ਦੇ ਸਾਇੰਸ ਟੈਕਨੋਲੋਜੀ ਮੰਤਰੀ ਸ਼੍ਰੀ ਕਪਿਲ ਸਿੰਬਲ ਆਪਣੇ ਡੈਲੀਗੇਟਸ ਨਾਲ ਫਿਨਲੈਡ ਦੇ ਦੋਰੇ ਤੇ ਆਏ ,ਜਿੱਥੇ ਉਹਨਾ ਦਾ ਇੰਡੀਅਨ ਓਵਰਸ਼ੀਜ ਕਾਂਗਰਸ ਦੀ ਅਗਵਾਈ ਹੇਠ ਨਿੱਘਾ ਸਵਾਗਤ ਕੀਤਾ ਗਿਆ। ਆਪਣੀ ਫੇਰੀ ਦੋਰਾਨ ਉਹਨਾ ਨੇ ਫਿਨਲੈਡ ਦੇ ਪ੍ਰਧਾਨ ਮੰਤਰੀ ਮਾਤੀ ਵੰਨਹਾਨਨ ਨਾਲ ਮੁਲਾਕਾਤ ਕੀਤੀ । ਪ੍ਰਧਾਨ ਮੰਤਰੀ ਮਾਤੀ ਵੰਨਹਾਨਨ ਨੇ ਭਾਰਤ ਅੱਤੇ ਫਿਨਲੈਡ ਦਰਮਿਆਨ ਵਿਉਪਾਰ ਅੱਤੇ ਟੈਕਨੋਲੋਜੀ ਦੇ ਖੇਤਰ ਚ ਗੂੜੇ ਹੋ ਰਹੇ ਰਿਸ਼ਤਿਆ ਤੇ ਖੁਸ਼ੀ ਪ੍ਰਗਟ ਕੀਤੀ। ਇਸ ਤੋ ਇਲਾਵਾ ਫਿਨਲੈਡ ਦੇ ਕਿਰਤ ਸਿਖਿਆ ਅੱਤੇ ਸਾਇੰਸ ਮੰਤਰੀ ਮਿ: ਮਾੳਰੀ ਪੇਕਕਾਰੀਅਨ ਨਾਲ ਕਈ ਅਹਿਮ ਮੁਦਿਆ ਤੇ ਵਾਰਤਾ ਕੀਤੀ ਅੱਤੇ ਦੋਹਾ ਮੁਲੱਕਾ ਦੇ ਮੰਤਰੀਆ ਨੇ ਸਾਇੰਸ ਅੱਤੇ ਰਿਸਾਰਚ ਦੇ ਖੇਤਰ ਵਿੱਚ ਦੋਨੋ ਮੁਲੱਕਾ ਦੇ ਸਹਿਯੋਗ ਅੱਤੇ ਵਟਾਦਰੇ ਸੰਬਧੀ ਮੁਦਿਆ ਤੇ ਹਸਤਾਖਰ ਕੀਤੇ।ਮਾਨਯੋਗ ਮੰਤਰੀ ਕਪਿਲ ਸਿੰਬਲ ਦੇ ਮਾਨ ਸਨਮਾਨ ਵਿੱਚ ਫਿਨਲੈਡ ਦੇ ਉੱਚ ਮੰਤਰੀਆ ਨੇ ਰਾਤਰੀ ਭੋਜਨ ਦਾ ਆਜੋਯਨ ਵੀ ਕੀਤਾ।ਆਪਣੇ ਰੁਝਾਵੇ ਭਰੇ ਦੋਰੇ ਤੋ ਵਿਹਲੇ ਹੋ ਉਨਾ ਨੇ ਇੰਡੀਅਨ ਕਾਗਰਸ ੳਵਰਸ਼ੀਜ ਦੇ ਅਹੁਦੇਦਾਰਾ ਨਾਲ ਇੱਕ ਮੀਟਿੰਗ ਕੀਤੀ, ਜਿੱਥੇ ਉਨਾਂ ਦੇ ਸਨਮਾਨ ਵਿੱਚ ਇੱਕ ਡਿਨਰ ਪਾਰਟ ਿਦਾ ਆਜੋਯਨ ਕੀਤਾ ਜਿਸ ਵਿੱਚ ਫਿਨਲੈਡ ਦੀ ਰਾਜਧਾਨੀ ਹੈਲਸਿੰਨਕੀ ਸਥਿੱਤ ਭਾਰਤੀ ਰਾਜਦੂਤ ਸ਼੍ਰੀ ਪ੍ਰਦੀਪ ਸਿੰਘ(ਭਾਰਤੀ ਰਾਜਦੂਤ ਫੋਰ ਫਿਨਲੈਡ ਅੱਤੇ ਇਸਟੋਨੀਆ )ਆਰ ਕੇ ਕਾਲੜਾ ਕੋਨਸਲਰ,ਦਵਿੰਦਰ ਸਿੰਘ ਸੈਣੀ,ਬੰਸਤ ਸਿੰਘ ਖਹਿਰਾ,ਮਨਜੀਤ ਸਿੰਘ,ਮੁਨੀਸ਼ ਸ਼ਰਮਾ,ਦੀਪਕ ਚੋਹਾਨ,ਫਿਨਲੈਡ ਦੇ ਪ੍ਰਧਾਨ ਮੰਤਰੀ ਦਫਤਰ ਦੇ ਅਧਿਕਾਰੀ, ਪਾਰਲੀਮੈਟ ਮੈਬਰਾਂ ਆਦਿ ਸਮੇਤ ਫਿਨਲੈਡ ਇੰਡੀਆ ਸੰਸਥਾ ਦੇ ਸਪੈਸ਼ਲ ਸਲਾਹਾਕਾਰ ਸ਼੍ਰੀ ਰਾਮਚੰਦਰਾ ਕੁਲਕਰਨੀ ਨੇ ਸਿ਼ਰਕਤ ਕੀਤੀ। ਵਰਨਣਯੋਗ ਹੈ ਕਿ ਪਿੱਛਲੇ ਕੁੱਝ ਸਮੇ ਤੋ ਫਿਨਲੈਡ ਸਥਿਤ ਨੋਕੀਆ ਮੋਬਾਇਲ ਇੰਡਸਟਰੀ ਅੱਤੇ ਦੂਸਰੀਆ ਹੋਰ ਕੰਪਨੀਆਂ ਚ ਭਾਰਤ ਤੋ ਕਾਫੀ ਤਾਦਾਦ ਚ ਪੜੇ ਲਿਖੇ ਉੱਚੀ ਚੋਟੀ ਦੇ ਤਜਰਬੇਕਾਰ ਲੋਕੀ ਰੋਜਗਾਰ ਲਈ ਆ ਰਹੇ ਹਨ।
|