|
ਇਟਲੀ ‘ਚ ਸ਼ਹੀਦ ਭਗਤ ਸਿੰਘ ਯਾਦਗਾਰੀ ਦਸਤਾਰ ਮੁਕਾਬਲੇ ਤੇ ਸੱਭਿਆਚਾਰਕ ਮੇਲਾ ਕਰਵਾਇਆ |
|
Thursday, 03 April 2008 |
|
ਰਿੱਜੋਮਿਲੀਆ-ਇਟਲੀ (ਗੁਰਮੁਖ ਸਿੰਘ ਸਰਕਾਰੀਆ )ਸਾ਼ਨ ਪੰਜਾਬ ਦੀ ਮਿਊਜਿ਼ਕਲ ਗਰੁੱਪ ਤੇ ਪਠਾਣੀਆ ਇੰਟਰਟੇਨਜ਼ ਇਟਲੀ ਵਲੌਂ ਸਾਝੇ ਤੌਰ ਤੇ ਸ਼ਹੀਦ ਏ ਆਜ਼ਮ ਸ੍ਰ ਭਗਤ ਸਿੰਘ ਦੀ ਯਾਦ ਵਿਚ ਦਸਤਾਰ ਮੁਕਾਬਲੇ ਤੇ ਸੱਭਿਆਚਾਰਕ ਮੇਲਾ ਨੇੜੇ ਦੇ ਸ਼ਹਿਰ ਸੰਨਮਰਤੀਨੋ ਵਿਖੇ ਆਯੋਜਿਤ ਕੀਤਾ ਗਿਆ ਜਿਸ ਵਿਚ ਅੱਜ ਦੀ ਪੀੜ੍ਹੀ ‘ਚ ਦਸਤਾਰ ਦਾ ਰੁਝਾਨ ਪੈਦਾ ਕਰਨ ਲਈ ਦਸਤਾਰ ਮੁਕਾਬਲੇ ਕਰਵਾਏ ਗਏ ਜਿਸ ਵਿਚ 28 ਪ੍ਰਤੀਯੋਗੀਆਂ ਨੇ ਹਿੱਸਾ ਲਿਆ। ਦਸਤਾਰ ਮੁਕਾਬਲਿਆਂ ਵਿਚੋਂ ਧਰਮਿੰਦਰ ਸਿੰਘ, ਭੁਪਿੰਦਰ ਸਿੰਘ ਗਰੇਵਾਲ ਤੇ ਜਸਕੀਰਤ ਸਿੰਘ ਬੂਰੇਜੱਟਾਂ ਨੇ ਕ੍ਰਮਵਾਰ ਪਹਿਲਾ ,ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਜਿਨ੍ਹਾਂ ਨੂੰ ਪ੍ਰਬੰਧਕ ਕਮੇਟੀ ਵਲੋਂ ਸਨਮਾਣ ਚਿੰਨ ਤੇ ਨਗਦ ਇਨਾਮ ਦੇ ਹੋਂਸਲਾ ਅਫਜਾਈ ਕੀਤੀ ਤੇ ਅੱਗੇ ਲਈ ਵੀ ਦਸਤਾਰ ਸਜਾਈ ਰੱਖਣ ਦਾ ਵਾਅਦਾ ਲਿਆ।
ਦਸਤਾਰ ਮੁਕਾਬਲਿਆਂ ਉਪਰੰਤ ਸੱਭਿਆਚਾਰਕ ਮੇਲੇ ਦੀ ਸ਼ੁਰੂਆਤ ਕੀਤੀ ਜਿਸ ਦਾ ਉਦਘਾਟਨ ਸ੍ਰੀ ਰਾਜ ਕੁਮਾਰ ਸੱਲਾਂ(ਚੇਅਰਮੈਨ ਸੱਲਾਂ ਸਪੋਟਰਸ ਕਲੱਬ ਬਰੇਸ਼ੀਆ) ਨੇ ਆਪਣੇ ਕਰ ਕਮਲਾਂ ਨਾਲ ਕੀਤਾ ਤੇ ਮੇਲੇ ਵਿਚ ਮੁੱਖ ਮਹਿਮਾਨ ਵਜੋਂ ਸ੍ਰ ਸੁਰਿੰਦਰ ਸਿੰਘ ਜੈਲਦਾਰ( ਐੱਮ.ਡੀ ਮਾਹਿਲ ਇੰਟਰਪ੍ਰਾਈਜ਼ ਤੇ ਸੀਨੀਅਰ ਵਾਈਸ ਪ੍ਰਧਾਨ ਸੱਲਾਂ ਸਪੋਰਟਸ ਕਲੱਬ ) ਸ਼ਾਮਲ ਹੋਏ ਜਦ ਕਿ ਮੇਲੇ ਦੀ ਪ੍ਰਧਾਨਗੀ ਸ੍ਰ. ਹਰਦੀਪ ਸਿੰਘ ਪਠਾਣੀਆ (ਪਠਾਣੀਆ ਗਰੁੱਪ ਆਫ ਕੰਪਨੀਜ਼)ਨੇ ਕੀਤੀ। ਉੱਘੀ ਲੋਕ ਗਾਇਕਾ ਬੀਬਾ ਰਣਜੀਤ ਕੌਰ ,ਸ੍ਰ. ਸਤਵਿੰਦਰ ਸਿੰਘ ਟੀਟਾ (ਪੈਟਰੋਲ ਪੰਪ ਤਾਮ ਆਇਲ) ,ਸ੍ਰ. ਰਸ਼ਪਾਲ ਸਿੰਘ ਹਾਂਸ(ਤਾਜ ਮਹੱਲ ਰੈਸੋਰਟ),ਰਾਣਾ ਗੁਰਜੀਤ (ਮਾਲਕ ਜੀ.ਸੀਰੀਜ਼ ਕੈਸੇਟ ਕੰਪਨੀ),ਦੀਪ ਸਿੰਘ ਹੈਪੀ, ਸ੍ਰ ਪਰਮਜੀਤ ਸਿੰਘ ਚਾਹਲ ,ਸ੍ਰ ਜਤਿੰਦਰ ਸਿੰਘ ਬੁਗਲੀ, ਪੱਤਰਕਾਰ ਬਲਦੇਵ ਸਿੰਘ ਬੂਰੇਜੱਟਾਂ,ਜਨਾਬ ਅਕਰਮ ਤੇ ਹਰਜੀਤ ਜੀਤੀ ਸ਼ਦਮਲ ਹੋਏ। ਮੇਲੇ ਦੀ ਸ਼ਰੂਆਤ ਭਾਈ ਸਤਨਾਮ ਸਿੰਘ ਮੌਧਨਾ ਨੇ ਧਾਰਮਿਕ ਸ਼ਬਦ ਦੇਹਿ ਸਿ਼ਵਾ ਵਰ ਮੋਹਿ ਏਹਿ‘ ਨਾਲ ਕੀਤੀ । ਯੂ ਕੇ ਤੋਂ ਸ੍ਰ. ਮੇਜਰ ਸਿੰਘ ਸੰਧੂ (ਮੁੰਡਾ ਸਾਊਥਵਾਲ ਦਾ ਪ੍ਰੋਗਰਾਮ ਦਾ ਪ੍ਰੈਜੈਂਟਰ) ਦੀ ਮੰਚ ਸੰਚਾਲਨਾ ਹੇਠ ਪੰਮਾ ਲਧਾਣਾ , ਜਸਵਿੰਦਰ ਲਾਲੀ, ਪਾਲ ਜ਼ੈਲਦਾਰ, ਰਾਜਵੰਤ ਰਾਜੀ।ਬਲਜੀਤ ਬਰੇਸ਼ੀਆ,ਪੰਮਾ ਲਸਾੜੀਆ ਤੇ ਕੇਵਲ ਔੜ ਨੇ ਆਪਣੇ ਆਪਣੇ ਗੀਤਾਂ ਰਾਂਹੀ ਹਾਜ਼ਰੀ ਲਗਵਾਈ। ਇੰਡੀਅਨ ਕਲਚਰਲ ਕਲੱਬ ਬੈਰਗਾਮੋ ਤੇ ਸਟਾਰ ਕਲੱਬ ਰਿੱਜੋਮਿਲੀਆ ਦੇ ਗੱਭਰੂਆ ਨੇ ਭੰਗੜੇ ਵਿਚ ਖੂਬ ਧਮਾਲਾਂ ਪਾਈਆਂ। 8 ਸਾਲਾ ਬੱਚੇ ਜੋਬਨਪ੍ਰੀਤ ਨੇ ਪੰਜਾਬੀ ਗੀਤ ਤੇ ਭੰਗੜਾ ਪਾਇਆ ਤੇ ਇਟਾਲੀਅਨ ਬੱਚੇ ਆਂਦਰਿਆ ਸਕਾਲੀਆ ਨੇ ਪਜੰਾਬੀ ਗੀਤ ਮਿੱਤਰਾਂ ਦੀ ਛੱਤਰੀ ਤੋਂ ਉੱਡ ਗਈ‘ ਸੁਣਾ ਕੇ ਦਰਸ਼ਕਾਂ ਨੂੰ ਹੈਰਾਨੀ ਵਿਚ ਪਾ ਦਿੱਤਾ। ਪੰਮਾ ਲਸਾੜੀਆ ਨੇ ‘ਦੇਊ ਜਨਮ ਅਜ਼ਾਦੀ ਨੂੰ ,ਭਗਤ ਸਿੰਘ ਤੇਰੀ ਇਹ ਕੁਰਬਾਨੀ‘ ਗਾ ਕੇ ਅਮਰ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ । ਮੇਲੇ ਦੇ ਮੁੱਖ ਪ੍ਰਬੰਧਕ ਸ੍ਰ. ਹਰਦੀਪ ਸਿੰਘ ਪਠਾਣੀਆ ਤੇ ਪੰਮਾ ਲਸਾੜੀਆ ਨੇ ਸ਼ਹਿਰ ਦੇ ਪ੍ਰਸ਼ਾਸਨਿਕ ਅਧਿਕਾਰੀਆ ਤੇ ਪ੍ਰਮੁੱਖ ਸ਼ਖਸ਼ੀਅਤਾਂ ਨੂੰ ਸਨਮਾਣ ਚਿੰਨ ਦੇ ਸਨਮਾਨ ਕੀਤਾ । ਮੇਲੇ ਵਿਚ ਹਾਜ਼ਰ ਪ੍ਰਮੁੱਖ ਸ਼ਖਸ਼ੀਅਤਾਂ ਵਿਚ ਰੌਬੈਰਤੋ ਸਕਾਲੀਆ,ਆਲੀਜ਼ਾ,ਜਗਤਾਰ ਸਿੰਘ ਚੈੜੀਆਂ,ਪੱਤਰਕਾਰ ਸਤਨਾਮ ਮੁਕੱਦਮ, ਪੱਤਰਕਾਰ ਸੱਤੀ ਕੰਵਰ, ਪੱਤਰਕਾਰ ਟੇਕ ਚੰਦ,ਪ੍ਰਭਜੀਤ ਨਰਵਾਲ, ਪਰਵਿੰਦਰ ਸ਼ਰਮਾ,ਗੀਤਕਾਰ ਮੇਜਰ,ਤੇਲੂ ਰਾਮ,ਸੋਨੂੰ ਕਜਲਾ,ਜਸਵਿੰਦਰ ਸਿੰਘ ਭੱਟੀ , ਬਿੱਲਾ ਤਲਵੰਡੀ ਤੇ ਗੁਰਿੰਦਰ ਸਿੰਘ ਪਾਬਲਾ ਦੇ ਨਾਂ ਪ੍ਰਮੁੱਖ ਹਨ । ਮੇਲੇ ਦੇ ਅਖੀਰਲੇ ਦੌਰ ਵਿਚ ਗਾਇਕ ਮੇਜਰ ਸੰਧੂ ਤੇ ਬੀਬਾ ਰਣਜੀਤ ਕੌਰ ਨੇ ਬਿਨਾਂ ਸੰਗੀਤ ਤੋਂ ਪੰਜਾਬੀ ਗੀਤ ਪੇਸ਼ ਕੀਤੇ। ਅੰਤ ਵਿਚ ਪ੍ਰਬੰਧਕਾਂ ਨੇਂ ਮੇਲੇ ਨੂੰ ਸਫ਼ਲ ਬਣਾਉਣ ਵਿਚ ਦਿੱਤੇ ਸਹਿਯੋਗ ਲਈ ਪ੍ਰੋਮਟਰਾਂ,ਗਾਇਕਾਂ,ਪੱਤਰਕਾਰਾਂ,ਸ਼ਹਿਰ ਦੇ ਅਧਿਕਾਰੀਆਂ ਅਤੇ ਸਮਾਂ ਕੱਢ ਕੇ
|